1 ਜੂਨ 1984 – CRF ਅਤੇ BSF ਵੱਲੋਂ ਦਰਬਾਰ ਸਾਹਿਬ ਅਮ੍ਰਿਤਸਰ ਤੇ ਕੀਤਾ ਹਮਲਾ
1746- ਕਾਹਨੂੰਵਾਲ ਦੇ ਅਸਥਾਨ ਤੇ ਛੋਟਾ ਘਲੂਘਾਰਾ
1924- ਜਥੇਦਾਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਸੱਤਵਾਂ ਸ਼ਹੀਦੀ ਜਥਾ ਤਖਤ ਸ੍ਰੀ ਕੇਸਗੜ ਸਾਹਿਬ ਲਈ ਜੈਤੋ ਰਵਾਨਾ ਹੋਇਆ l
2 ਜੂਨ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦਾ ਕਿਲਾ ਜਿੱਤਿਆ
1984- ਭਾਰਤ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਧਰਮ ਯੁੱਧ ਮੋਰਚੇ ਨੂੰ ਦਬਾਉਣ ਲਈ ਪੰਜਾਬ ਵਿੱਚ ਫੌਜ ਮੰਗਵਾਈ l
3 ਜੂਨ 1984- ਭਾਰਤ ਸਰਕਾਰ ਨੇ ਪੰਜਾਬ ਵਿੱਚ ਰਾਤ 9 ਵਜੇ ਕਰਫਿਊ ਲਗਾ ਦਿੱਤਾ l
4 ਜੂਨ 1984- ਭਾਰਤ ਸਰਕਾਰ ਨੇ ਸ੍ਰੀ ਦਰਬਾਰ ਤੇ ਹਮਲਾ ਜਾਰੀ ਰੱਖਿਆ l
1933- ਪ੍ਰਜਾ ਸੋਸਲਿਸਟ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੁਆਰਾ ਚਲਾਏ ਪੰਜਾਬੀ ਸੂਬੇ ਮੋਰਚੇ ਦੀ ਹਮਾਇਤ ਦਾ ਐਲਾਨ ਕੀਤਾl
5 ਜੂਨ 1984 – ਸ੍ਰੀ ਅਕਾਲ ਤਖਤ ਤੇ ਹਮਲਾ ਕੀਤਾ ਗਿਆl
6ਜੂਨ 1984- ਸ਼੍ਰੀ ਦਰਬਾਰ ਸਾਹਿਬ ਤੋਂ ਇਲਾਵਾ ਹੋਰ ਬਹੁਤ ਸਾਰੇ ਗੁਰਦਵਾਰਿਆਂ ਤੇ ਸਰਕਾਰ ਵੱਲੋਂ ਹਮਲੇ ਕੀਤੇ ਗਏl
7 ਜੂਨ 1628- ਸਿੱਖਾਂ ਦੀ ਮੁਗਲਾਂ ਨਾਲ ਪਹਿਲੀ ਲੜਾਈ ਗੁਰ ਹਰਗੋਬਿੰਦ ਸਾਹਿਬ ਵਕਤ ਲੋਹਗੜ ਅਮ੍ਰਿਤਸਰ ਦੇ ਸਥਾਨ ਤੇ ਹੋਈ l
1643- ਸ਼੍ਰੋਮਣੀ ਅਕਾਲੀ ਦਲ ਨੇ ਅਜ਼ਾਦ ਪੰਜਾਬ ਦਾ ਮਤਾ ਪਾਸ ਕੀਤਾ l
8 ਜੂਨ 1984- ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਣ ਦੇ ਰੋਸ ਵਜੋਂ ਸਰਦਾਰ ਖੁਸ਼ਵੰਤ ਸਿੰਘ ਨੇ ਆਪਣਾ ਪਦਮ ਸ਼੍ਰੀ ਖਿਤਾਬ ਭਾਰਤ ਸਰਕਾਰ ਨੂੰ ਵਾਪਿਸ ਕੀਤਾ l
1927 -ਬਾਬਾ ਖੜਕ ਸਿੰਘ ਨੂੰ ਪੰਥਕ ਸੇਵਾਵਾਂ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ l
9 ਜੂਨ 1716- ਬਾਬਾ ਬੰਦ ਸਿੰਘ ਬਹਾਦਰ ਦੇ 4 ਸਾਲ ਦੇ ਮਸੂਮ ਬੱਚੇ ਅਜੈ ਸਿੰਘ ਨੂੰ ਅਨੇਕਾਂ ਤਸੀਹੇ ਦੇਕੇ ਸ਼ਹੀਦ ਕੀਤਾ ਗਿਆ l
1984 – ਭਾਰਤੀ ਫੌਜਾਂ ਨੇ ਸਿੱਖ ਕੌਮ ਦੇ ਅਨਮੋਲ ਖਜਾਨੇ ਰੈਫਰੇਨਸ ਲਾਇਬ੍ਰੇਰੀ ਨੂੰ ਅਗਨ ਭੇਟ ਕਰ ਦਿੱਤਾ ਗਿਆ l
10ਜੂਨ 1978- ਸ੍ਰੀ ਅਕਾਲ ਤਖਤ ਸਾਹਿਬ ਤੋਂ ਨਿਰੰਕਾਰੀਆਂ ਵਿਰੁੱਧ ਹੁਕਮਨਾਮਾ ਜਾਰੀ ਕੀਤਾ ਗਿਆ l
1974- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਕਰਤਾਰ ਸਿੰਘ ਦਾ ਅਕਾਲ ਚਲਾਣਾ ਪਟਿਆਲੇ ਵਿਖੇ ਹੋਇਆ l
11ਜੂਨ 1842 ਵਿੱਚ ਮਹਾਰਾਣੀ ਚੰਦ ਕੌਰ ਦਾ ਕਤਲ ਹੋਇਆl
12 ਜੂਨ 1960 ਪੰਜਾਬੀ ਸੂਬੇ ਮੋਰਚੇ ਦੇ ਸੰਬੰਧ ਵਿੱਚ ਸਰਦਾਰ ਹਰਬੰਸ ਸਿੰਘ ਦਿੱਲੀ ਸ਼ਹੀਦੀ ਪਾ ਗਏ l
1960 – ਪੰਜਾਬੀ ਸੂਬੇ ਦਾ ਦੂਸਰਾ ਮੋਰਚਾ ਦਸੂਹਾ ਵਿਖੇ ਸ਼ੁਰੂ ਹੋਇਆ ਤੇ ਉਹਨਾਂ ਉੱਤੇ ਲਾਠੀ ਚਾਰਜ ਕੀਤਾ ਗਿਆ l
13 ਜੂਨ 1939- ਸ੍ਰੀ ਅਕਾਲ ਤਖਤ ਵੱਲੋਂ ਪਛੜੀਆਂ ਸ਼੍ਰੇਣੀਆ ਦੇ ਸਿੰਘਾਂ ਨਾਲ ਬਰਾਬਰੀ ਦਾ ਵਰਤਾਵ ਕਰਣ ਦਾ ਹੁਕਮਨਾਮਾ ਜਾਰੀ ਕੀਤਾ ਗਿਆl
14 ਜੂਨ 1984 – ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦੇ ਰੋਸ ਵਜੋਂ ਪ੍ਰਸਿੱਧ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਨੇ ਪਦਮ ਸ੍ਰੀ ਖਿਤਾਬ ਭਾਰਤ ਸਰਕਾਰ ਨੂੰ ਵਾਪਿਸ ਕਰ ਦਿੱਤਾl
16 ਜੂਨ 1984- ਰੋਜ਼ਾਨਾ ਅਜੀਤ ਅਖਬਾਰ ਦੇ ਸੰਪਾਦਿਕ ਸਾਧੂ ਸਿੰਘ ਹਮਦਰਦ ਨੇ ਪਦਮ ਸ੍ਰੀ ਖਿਤਾਬ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤਾ l
17 ਜੂਨ 1983- ਸ਼੍ਰੋਮਣੀ ਅਕਾਲੀ ਦਲ ਨੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ l
18 ਜੂਨ 1573- ਸ੍ਰੀ ਗੁਰੂ ਰਾਮਦਾਸ ਜੀ ਨੇ ਅਮ੍ਰਿਤਸਰ ਦੀ ਨੀਂਹ ਰੱਖੀ l
1926- ਸਰਕਾਰ ਨੇ ਪਹਿਲੀ ਗੁਰੂਦਵਾਰਾ ਚੋਣ ਕਰਵਾਈ l
19 ਜੂਨ 1665- ਨੋਵੇਂ ਪਤਸ਼ਾਹ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਅਨੰਦਪੁਰ ਸਾਹਿਬ ਦੀ ਨੀਂਹ ਰੱਖੀ l
20 ਜੂਨ 1972- ਗੁਰੂਦਵਾਰਾ ਸਦਬਰਤ ਵਿਖੇ 9 ਸਿੰਘ ਸ਼ਹੀਦ ਹੋਏ l
21 ਜੂਨ 1955- ਪੰਜਾਬੀ ਸੂਬੇ ਮੋਰਚੇ ਦੇ ਸੰਬੰਧ ਵਿੱਚ ਸਰਦਾਰ ਭੁਪਿੰਦਰ ਸਿੰਘ ਮਾਨ ਦੀ ਗ੍ਰਿਫਤਾਰੀ ਹੋਈ l
22 ਜੂਨ 1713- ਸਢੋਰੇ ਵਿਖੇ ਸ਼ਾਹੀ ਫੌਜਾਂ ਅਤੇ ਸਿੱਖਾਂ ਵਿਚਕਾਰ ਜੰਗ ਹੋਈ l
23 ਜੂਨ 1984- ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸ੍ਰੀ ਦਰਬਾਰ ਸਾਹਿਬ ਵਿੱਚ ਫੌਜੀ ਕਾਰਵਾਈ ਦੁਆਰਾ ਹੋਈ ਕਰਤੂਤ ਵੇਖਣ ਗਈ l
24 ਜੂਨ 1885- ਮਾਸਟਰ ਤਾਰਾ ਸਿੰਘ ਦਾ ਜਨਮ ਦਿਹਾੜਾl
25 ਜੂਨ 1889- ਮਹਾਰਾਜ ਦਲੀਪ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ਲਈ ਦੇਸ਼ ਵਾਸੀਆਂ ਨੂੰ ਫੁਰਮਾਨ ਭੇਜਿਆ l
26 ਜੂਨ 1838- ਮਹਾਰਾਜਾ ਰਣਜੀਤ ਸਿੰਘ , ਅੰਗਰੇਜ਼ਾਂ ਅਤੇ ਸ਼ਾਹ-ਸੁਜਾਉਲ ਵਿਚਕਾਰ ਅਹਿਦਨਾਮਾ l
27 ਜੂਨ 1932-ਆਕਲੀ ਲਹਿਰ ਦੇ ਉੱਘੇ ਸੇਵਕ ਭਾਈ ਅਤਰ ਸਿੰਘ ਵਾਸੂ ਦਾ ਅਕਾਲ ਚਲਾਣਾ
28 ਜੂਨ 1984- ਸੁਰੱਖਿਆ ਫੋਰਸ ਨੇ ਗੁਰੂ ਰਾਮਦਾਸ ਹਸਪਤਾਲ ਅਮ੍ਰਿਤਸਰ ਤੋਂ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਆਤਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ l
29 ਜੂਨ 1973- ਅਕਾਲੀ ਦਲ ਦੇ ਆਗੂ ਦਾਨ ਸਿੰਘ ਵਿਛੋਆ ਦਾ ਅਕਾਲ ਚਲਾਣਾ l
30 ਜੂਨ 1813- ਰਾਜ ਕਰਮ ਸਿੰਘ ਪਟਿਆਲਾ ਰਾਜ ਗੱਦੀ ਤੇ ਬੈਠੇl
Add comment