ਸਿੱਖ ਇਤਿਹਾਸ

ਜੀਂਦ

ਜੀਂਦ ਪੰਜਾਬ ਦੀਆਂ ਫੁਲਕੀਆਂ  ਰਿਆਸਤਾਂ ਇੱਕ ਹੈ ਜਿਸਦੀ ਸਥਾਪਨਾ 1764  ਵਿੱਚ ਹੋਈ ਸੀl ਇਸ ਵਿੱਚ 442 ਪਿੰਡ ਅਤੇ ਚਾਰ ਪ੍ਰਮੁੱਖ ਨਗਰ ਜੀਂਦ ,ਸੰਗਰੂਰ, ਦਾਦਰੀ ਅਤੇ ਸਫ਼ੀਦੋਂ  ਸਨ lਜੀਂਦ ਨਾਮ ਦਾ ਉਥਾਨ ਜੈਨਤਾਪੁਰੀ ਤੋਂ ਹੋਇਆ। ਇਹ ਗੱਲ ਕਹੀ ਜਾਂਦੀ ਹੈ ਕਿ ਇਹ ਸ਼ਹਿਰ ਮਹਾਭਾਰਤ ਦੇ ਸਮੇਂ ਵਿੱਚ ਖੋਜਿਆ ਗਿਆ। ਪੁਰਾਣੀ ਮਿੱਥ ਅਨੁਸਾਰ ਪਾਂਡਵਾ ਨੇ ਜੈਨਤੀ ਦੇਵੀ ਮੰਦਰ ਬਣਵਾਇਆ ਤਾਂ ਜੋ ਉਹ  ਉਹਨਾਂ ਦੀ ਜਿੱਤ ਵਾਸਤੇ ਕਾਮਨਾ ਕਰੇ l ਹੋਲੀ ਹੋਲੀ  ਉਸ ਮੰਦਰ ਦੇ ਆਲੇ-ਦੁਆਲੇ ਕਸਬਾ ਵੱਧਣ ਲੱਗਿਆ ਜਿਸਨੂੰ ਜੈਨਤਾਪੁਰੀ ਕਿਹਾ ਜਾਣ ਲੱਗਿਆ ਜੋ ਬਾਅਦ ਵਿੱਚ ਜੀਂਦ ਨਾਮ ਨਾਲ ਪ੍ਰਚਲਿਤ ਹੋਇਆ।

ਜੀਂਦ ਪੰਜਾਬ ਦੀਆਂ ਸਿੱਖ ਰਿਆਸਤਾਂ ਵਿੱਚੋਂ ਇੱਕ ਸੀ ਜਿਸਦੀ ਸਥਾਪਨਾ ਸੰਨ 1764 ਵਿੱਚ ਵਿੱਚ ਹੋਈ l ਇਸ ਵਿੱਚ 442 ਪਿੰਡ ਅਤੇ ਚਾਰ ਪ੍ਰਮੁੱਖ ਨਗਰ ਜੀਂਦ , ਸੰਗਰੂਰ ,ਦਾਦਰੀ ਅਤੇ ਸਫ਼ੀਦੋ ਸਨ l ਜੀਂਦ ਦੀ  ਸਾਖ ਬਾਬਾ ਫੂਲ ਸਿੰਘ ਤੇ ਪੁੱਤਰਾਂ ਤ੍ਰਿਲੋਕ ਸਿੰਘ ਤੇ ਸੁਖਚੈਨ ਸਿੰਘ ਤੋਂ  ਚਲਦੀ ਹੈl ਸੁਖਚੈਨ  ਸਿੰਘ ਦੇ ਪੁੱਤਰ ਰਾਜਾ ਗਜਪਤ ਸਿੰਘ, ਜਿਸਨੇ ਫੁਲਕਿਆ ਮਿਸਲ ਦੀ ਸਥਾਪਨਾ ਕੀਤੀ ,ਉਸਨੇ ਆਪਣਾ ਰਾਜ ਭਾਗ ਵਧਾਉਣ ਲਈ ਆਸ ਪਾਸ ਦੇ ਖੇਤਰਾਂ ਉੱਤੇ ਕਬਜਾ ਕਰਨਾ ਸ਼ੁਰੂ ਕੀਤਾ ਅਤੇ 1763 ਵਿੱਚ ਸਮਕਾਲੀ ਜਿਲ੍ਹਾ ਜੀਂਦ ਨੂੰ ਅਫਗਾਨ ਦੇ ਜਰਨਲ ਜੈਨ ਖਾਨ ਤੋਂ ਜਿਤਿਆ ਅਤੇ 1776 ਵਿਚ ਜੀਂਦ ਨੂੰ ਆਪਣੀ ਰਿਆਸਤ ਦੀ ਰਾਜਧਾਨੀ ਬਣਾ ਲਿਆ  । ਉਸਨੇ 1775 ਵਿਚ ਇਥੇ ਇਕ ਕਿਲ੍ਹਾ ਬਣਵਾਇਆ,ਬਾਅਦ ਵਿਚ ਰਾਜਾ ਸੰਗਤ ਸਿੰਘ(1822-1834) ਨੇ ਸੰਗਰੂਰ ਨੂੰ  ਰਾਜਧਾਨੀ ਬਣਾਇਆ।1789 ਵਿੱਚ ਰਾਜ ਗੱਜਪਤਿ ਦੀ ਮੌਤ ਪਿੱਛੋਂ ਇਸਦੇ 21 ਸਾਲ ਦੇ ਪੁੱਤਰ ਭਾਗ ਸਿੰਘ ਗੱਦੀ  ਤੇ ਬੈਠੇ, ਜਿਸਦੇ ਅਧੀਨ  ਜੀਂਦ ਤੇ ਸਫ਼ੀਦੋਂ  ਦਾ ਇਲਾਕੇ ਹੋਏl  ਬਡਰੂਖਾ ਦਾ ਇਲਾਕਾ ਇਸਦੇ ਛੋਟੇ ਭਰਾ  ਦੇ ਹਿੱਸੇ ਆਇਆ l ਇਸਨੇ ਮਰਹੱਟਿਆਂ ਤੇ ਅੰਗਰੇਜ਼ਾਂ ਦੀ ਲੜਾਈ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਜਿਸਦੇ ਬਦਲੇ ਇਸ ਨੂੰ ਕੁਝ ਇਲਾਕੇ ਅੰਗਰੇਜ਼ਾਂ ਤੋਂ ਹਾਸਲ ਹੋਏ ਤੇ ਇਸਦੇ ਰਾਜ ਦਾ ਵਿਸਥਾਰ ਹੋਇਆ l ਫੁਲਕੀਆਂ ਰਿਆਸਤਾਂ ਦੇ ਝਗੜੇ ਨਿਬੇੜਨ ਲ਼ਈ ਇਸ ਨੇ ਮਹਾਰਾਜ ਰਣਜੀਤ ਸਿੰਘ ਨੂੰ ਸਦਾ ਦਿੱਤਾ l ਮਹਾਰਾਜਾ  ਰਣਜੀਤ ਸਿੰਘ ਨੇ ਵੀ ਇਸ ਨੂੰ ਕੁਝ ਇਲਾਕੇ ਦਿਤੇ l 1819 ਵਿੱਚ ਰਾਜਾ  ਭਾਗ ਸਿੰਘ ਦੀ ਮੌਤ ਪਿੱਛੋਂ  1822 ਵਿੱਚ ਉੱਸਦਾ  ਪੁੱਤਰ ਫਤਹਿ ਸਿੰਘ ਗੱਦੀ  ਤੇ ਬੈਠਾl  ਫਤਹਿ ਸਿੰਘ ਤੇ ਬਾਅਦ ਸੰਗਤ ਸਿੰਘ ਜਿਸਦੀ ਕੋਈ ਔਲਾਦ ਨਹੀਂ ਸੀ l  ਜਾਨਸ਼ੀਨ ਲ਼ਈ  ਝਗੜੇ ਸ਼ੁਰੂ ਹੋ ਗਏ l  ਅੰਗਰੇਜਾਂ ਤੇ ਮਹਾਰਾਜਾ  ਰਣਜੀਤ ਸਿੰਘ ਦੇ ਇਲਾਕੇ ਵਾਪਸ ਕਰ ਦਿਤੇ ਗਏ ਤੇ  ਵਜੀਂਦ ਪੁਰ ਦੇ ਸਰਦਾਰ ਸਰੂਪ ਸਿੰਘ ਨੂੰ ਇਸ ਇਲਾਕਾ ਦਾ ਸਰਦਾਰ ਮੰਨ ਲਿਆ ਗਿਆ l

ਸਰਦਾਰ ਸਰੂਪ ਸਿੰਘ ਦੇ ਪਹਿਲਾਂ ਅੰਗਰੇਜ਼ਾਂ ਨਾਲ ਸੰਬੰਧ ਕੁਝ ਚੰਗੇ ਨਹੀਂ ਸੀ ਪਰ ਏਂਗਲੋ ਸਿੱਖ ਵਾਰ ਵਿੱਚ ਅੰਗਰੇਜ਼ਾਂ ਦਾ ਸਾਥ ਦੇਣ ਪਿੱਛੋਂ ਇਸਦਾ ਜੁਰਮਾਨਾ ਮਾਫ ਕਰ ਦਿੱਤਾ ਗਿਆ ਤੇ ਇਸਨੂੰ 13 ਪਿੰਡ ਦਾ ਇਲਾਕਾ ਵੀ ਇਨਾਮ ਵਜੋਂ ਦਿੱਤਾ ਗਿਆ l  1857 ਵਿੱਚ ਵੀ ਗੱਦਰ ਦੌਰਾਨ  ਇਸਨੇ ਅੰਗਰੀਜ਼ਾਂ ਦਾ ਸਾਥ ਦਿੱਤਾ ਜਿਸਏ ਬਦਲੇ ਇਸਨੂੰ ਦਾਦਰੀ ਤੇ ਸੰਗਰੂਰ ਦੇ ਨੇੜੇ ਦੇ ਇਲਾਕੇ ਦਿਤੇ ਗਏl  ਰਾਜਿਆਂ ਵਾਂਗ ਇਸ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ ਤੇ ਜੀ ਸੀ ਐਸ ਆਈ ਦੇ ਖਿਤਾਬ ਨਾਲ ਵੀ ਨਿਵਾਜਿਆ ਗਿਆ l 1864 ਵਿੱਚ ਇਸਦੀ ਮੌਤ ਤੋਂ ਬਾਅਦ ਇਸਦਾ ਪੁੱਤਰ ਰਘੁਬੀਰ ਸਿੰਘ ਗੱਦੀ  ਤੇ ਬੈਠਾ  ਜਿਸਨੇ ਦਾਦਰੀ ਵਿੱਚ ਹੋਈ ਬਗਾਵਤ ਨੂੰ ਬੁਰੀ ਤਰਹ ਕੁਚਲਿਆ , ਕੂਕਿਆਂ ਦੀ ਬਗਾਵਤ ਨੂੰ ਦਬਾਉਣ ਲ਼ਈ  ਸਰਕਾਰ ਦੀ ਮਦਤ ਕੀਤੀ ,1877 ਵਿੱਚ ਅਫਗਾਨ-ਅੰਗਰੇਜ਼ੀ ਯੁੱਧ ਵਿੱਚ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਜਿਸਤੋਂ ਇਸ ਨੂੰ ਰਾਜ-ਇ -ਰਾਜਗਾਨ ਦਾ ਖਿਤਾਬ ਮਿਲਿਆ l 1887 ਵਿੱਚ ਰਘਬੀਰ ਸਿੰਘ ਦੇ ਅੱਠ ਸਾਲ ਤੇ ਪੁੱਤਰ ਰਣਬੀਰ ਸਿੰਘ  ਕੌਂਸਲ ਔਫ ਰੀਜੈਨਸੀ ਹੇਠ  ਗੱਦੀ  ਦਾ ਵਾਰਸ ਬਣਿਆl 1911 ਵਿੱਚ ਇਸ ਨੂੰ ਮਹਾਰਾਜੇ ਦੀ ਪਦਵੀ ਦਿੱਤੀ ਗਈ l 1948 ਦੇ ਸ਼ੁਰੂ ਵਿੱਚ ਇਸਦਾ ਦੇਹਾਂਤ ਹੋ ਗਿਆ ਤੇ ਇਸਦਾ ਲੜਕਾ ਰਾਜਬੀਰ ਸਿੰਘ ਗੱਦੀ  ਦਾ ਵਾਰਸ ਬਣਾਇਆ ਗਿਆ l |

1948 ਵਿੱਚ ਜੀਂਦ ਸਟੇਟ ਭਾਰਤੀ ਯੂਨੀਅਨ ਦੇ ਨਾਲ ਮਿਲਾ ਦਿੱਤਾ ਗਿਆ  ਅਤੇ ਸਮਕਾਲੀ ਜ਼ਿਲ੍ਹੇ ਦੇ ਇਲਾਕੇ ਨੂੰ  ਪਟਿਆਲਾ ਅਤੇ ਪੂਰਬ ਪੰਜਾਬ ਸਟੇਟਸ ਯੂਨੀਅਨ ਜ਼ਿਲ੍ਹਾ ਸੰਗਰੂਰ ਦਾ ਹਿੱਸਾ ਬਣਾ ਦਿੱਤਾ  ਗਿਆ । ਜਦੋਂ 1 ਨਵੰਬਰ 1966 ਨੂੰ ਹਰਿਆਣਾ ਰਾਜ ਬਣਾਇਆ ਗਿਆ ਤਾਂ ਸੰਗਰੂਰ ਜਿਲ੍ਹਾ ਵਿੱਚੋਂ ਜੀਂਦ ਤੇ ਨਿਰਵਾਨਾ ਤਹਿਸੀਲ ਨੂੰ ਇੱਕਠਾ ਕਰਕੇ ਇੱਕ ਵੱਖਰਾ ਜਿਲ੍ਹਾ ਬਣਾਇਆ ਗਿਆ ਜੋ ਕਿ ਹਰਿਆਣਾ ਰਾਜ ਦੇ 7 ਜ਼ਿਲਿਆਂ ਵਿਚੋ ਇਕ ਹੈ । ਜੀਂਦ ਦੀ ਧਰਤੀ ਨੂੰ 1967 ਵਿੱਚ ਦੋ ਤਹਿਸੀਲਾਂ ਵਿਚ ਵੰਡਿਆ ਗਿਆ ਜਿਹਨਾ ਦੇ ਨਾਮ ਜੀਂਦ ਅਤੇ ਸਫੀਦਨ ਸੀ। ਜੀਂਦ ਸ਼ਹਿਰ ਦੀ ਕੁੱਲ ਆਬਾਦੀ 166,225 ਹੈ। ਇਥੋਂ ਦੇ ਲੋਕ ਹਰਿਆਣਵੀ,ਹਿੰਦੀ,ਅਤੇ ਪੰਜਾਬੀ ਬੋਲਦੇ ਹਨ ।ਜੀਂਦ ਨੂੰ ਵਿਕਸਤ ਕਰਣ ਲ਼ਈ ਇੱਥੇ ਕਈ ਸਕੂਲ ਅਤੇ ਕਾਲਜ ਖੋਲੇ ਗਏl

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੁ ਜੀ ਕਿ ਫਤਹਿ

Nirmal Anand

Add comment

Translate »