ਸਿੱਖ ਇਤਿਹਾਸ

ਜਲਿਆਂ ਵਾਲਾ ਬਾਗ ਗੋਲੀ ਕਾਂਡ (13 ਅਪ੍ਰੇਲ 1919 )

ਦੁਨਿਆ ਦੀ ਪਹਿਲੀ ਜੰਗ ਵਿਚ  ਬਹੁਤ ਸਾਰੇ ਲੋਕ ਮਾਰੇ ਗਏ , ਜ਼ਖ਼ਮੀ ਹੋ ਗਏ, ਪੈਸੇ  ਦੀ ਕਿਲਤ, ਵਧੇ ਹੋਏ ਟੈਕਸਾਂ ਦਾ ਬੋਝ ਅਤੇ ਹੋਰ ਅਨੇਕਾਂ ਸਮੱਸਿਆਵਾਂ ਦਾ  ਹਿੰਦੁਸਤਾਨ ਦੀ ਜਨਤਾ ‘ਤੇ ਬੇਹੱਦ ਅਸਰ ਪਿਆ । ਪਰ ਬ੍ਰਿਟੇਨ ਦੀ ਹਿਤ ਹੋਣ ਕਰਕੇ ਅੰਗਰੇਜਾਂ ਦੇ ਹੋਂਸਲੇ ਵਧ ਗਏ 1 ਆਜ਼ਾਦੀ ਲਈ ਜੂਝ ਰਹੇ ਵੱਖੋ-ਵੱਖਰੇ ਧੜਿਆਂ ਨੇ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਇਕ ਜੁਟ ਹੋ ਗਏ  । ਸਾਰੇ ਭਾਰਤ ਵਿਚ  ਬੇਚੈਨੀ ਫੈਲ ਗਈ, ਜਿਸ ਤੇ ਕਾਬੂ ਪਾਣ  ਲਈ ਅੰਗ੍ਰੇਜ਼ੀ ਸਰਕਾਰ ਨੇ ਸੰਨ 1919 ਵਿਚ ਰੌਲਟ ਕਮੇਟੀ ਬਣਾਈ । ਰੌਲਟ ਕਮੇਟੀ ਦਾ ਨਾਮ ਅੰਗਰੇਜ਼ ਜੱਜ ਸਿਡਨੀ ਰੌਲਟ ਦੇ ਨਾਮ ‘ਤੇ ਪਿਆ। ਜਿਸਦੇ ਤਹਿਤ 10 ਮਾਰਚ 1919 ਵਿਚ ਰੋਲਟ ਐਕਟ ਪਾਸ  ਕੀਤਾ ਗਿਆ 1 ਜਿਸਦੇ ਅਨੁਸਾਰ ਕਿਸੀ ਵੀ ਮਨੁਖ ਜੋ ਆਂਤਕ, ਦੇਸ਼ਧ੍ਰੋਹ ਜਾਂ ਵਿਦ੍ਰੋਹ ਵਿਚ ਸ਼ਾਮਲ ਹੁੰਦਾ ਉਸ ਨੂੰ ਤੁਰੰਤ ਗਿਰ੍ਤਾਰ ਕੀਤਾ ਜਾ ਸਕਦਾ ਹੈ , ਬਿਨਾਂ ਕਿਸੇ ਵਾਰੰਟ ਤੋਂ ਕੇਵਲ ਸ਼ਕ ਦੇ ਅਧਾਰ ਤੇ 1 ਗਿਰਫਤਾਰ ਕੀਤੇ ਵਿਅਕਤੀ ਨੂੰ ਬਿਨਾ ਕਿਸੇ ਕਾਰਵਾਈ ,  ਬਿਨਾਂ ਜਮਾਨਤ ਤੋਂ 2 ਸਾਲ ਤਕ ਜੇਲ ਵਿਚ ਰਖਿਆ ਜਾ ਸਕਦਾ ਹੈ 1 ਉਸਨੂੰ ਇਹ ਜਾਣਨ ਦਾ ਵੀ ਹੱਕ ਨਹੀਂ ਸੀ ਕੀ ਉਹ ਕਿਸ ਧਾਰਾ ਤਹਿਤ ਗ੍ਰਿਫਤਾਰ ਹੋਇਆ ਹੈ 1 ਇਹ ਸਜਾ ਵ੍ਧਿਵੀ ਵੀ ਜਾ ਸਕਦੀ ਹੈ ਅਨਿਸ਼ਚਿਤ ਕਾਲ ਤਕ ਜਿਸਦੇ  ਵਿਰੁਧ ਉਸ ਨੂੰ  ਬੋਲਣ ਦਾ ਅਧਿਕਾਰ ਨਹੀਂ ਸੀ 1 ਪ੍ਰੇਸ ਤੇ ਪੁਲਿਸ਼ ਵੀ ਉਨ੍ਹਾ ਦੇ ਕੰਟੋਲ ਵਿਚ ਪੂਰੀ ਤਰਹ ਕਰ ਦਿਤੀ ਗਈ 1 ਜੇਲ ਵਿਚ ਪਾਏ ਦੋਸ਼ੀਆਂ ਨੂੰ ਆਪਣੇ ਅਛੇ ਵਿਹਾਰ ਦੀ ਗਰੰਟੀ ਦੇਣ ਲਈ ਅੰਗਰੇਜ਼ ਸਰਕਾਰ ਦੇ ਖਾਤੇ ਵਿਚ ਭਾਰੀ ਸੀਕਿਓਰਿਟੀ ਜਮਾਂ ਕਰਾਣੀ ਪੈਂਦੀ 1  ਪੂਰੇ ਭਾਰਤ ਵਿਚ ਰਾਜਨੀਤਿਕ , ਧਾਰਮਿਕ ਤੇ ਵਿਦਿਅਕ ਗਤਿਵਿਧਿਆਂ ਤੇ ਰੋਕ ਲਗਾ ਦਿਤੀ ਗਈ 1

ਇਸ ਐਕਟ ਦੇ ਲਾਗੂ ਹੋਣ ਨਾਲ ਭਾਰਤੀ ਜਨਤਾ ਤੜਪ ਉਠੀ ਤੇ ਉਹ ਅੰਗਰੇਜ਼ ਸਰਕਾਰ ਦੇ ਹੋਰ ਖਿਲਾਫ਼ ਹੋ ਗਈ  ਵਿਰੋਧ ਕਰਣ ਵਾਲਿਆਂ ਵਿਚ ਮਜਹਰ-ਉਲ-ਹਕ਼ , ਮਦਨ ਮੋਹਨ ਮਾਲਵੀਆ , ਮੁਹੰਮਦ ਆਲੀ ਜਿਨਾਹ ਵਰਗੇ ਸੁਤੰਤ੍ਰਤਾ ਸੈਨੀ ਸ਼ਾਮਲ ਸਨ 1 ਇਨ੍ਹਾ ਨੇ ਭਾਰਤੀ ਸਵਾਤੰਤਰ ਸੈਨਾਨੀਆਂ ਨਾਲ ਮਿਲ ਇਸ ਐਕਟ ਦੇ ਖਿਲਾਫ ਸਰਬਸੰਮਤੀ ਨਾਲ ਵੋਟ ਪਕੇ ਕੋਂਸਿਲ ਤੋਂ ਅਸਤੀਫਾ ਦੇ ਦਿਤਾ 1 ਗਾਂਧੀ ਜੀ ਨੇ ਇਸਦੇ ਖਿਲਾਫ਼ ਅਵਾਜ਼ ਉਠਾਈ ਤੇ 6 ਅਪ੍ਰੇਲ ਨੂੰ  ਸਾਰੇ ਵਿਵਸਾਏ ਬੰਦ ਕਰਕੇ ਹੜਤਾਲ ਕਰ ਦਿਤੀ ਜਿਸਦੀ ਸ਼ੁਰੁਵਾ ਅਹਿੰਸਾ ਤੋ ਹੋਈ ਪਰ ਪਰ ਹੋਲੀ ਹੋਲੀ ਅਹਿੰਸਾ ਤੇ ਦੰਗਿਆਂ ਦੇ ਵਿਚ ਭੜਕ ਗਿਆ 1 ਜਿਸ ਕਰਕੇ ਗਾਂਧੀ ਜੀ ਨੂੰ ਇਹ ਅੰਦੋਲਨ ਬੰਦ ਕਰਨਾ ਪਿਆ 1 ਇਸ  ਅੰਦੋਲਨ ਨੇ ਪੰਜਾਬ  ਦੇ ਜ਼ਿਲੇ ਅਮ੍ਰਿਤਸਰ ਵਿਖੇ ਜੋਰ ਪਕੜ ਲਿਆ ਜੀ ਵਜੋਂ ਭਾਰਤ ਦੀ ਸੁਤੰਤਰਤਾ-ਲਹਿਰ ਦੇ ਦੋ ਮਸ਼ਹੂਰ ਨੇਤਾ ਸਤਿਆਪਾਲ ਅਤੇ ਸੈਫ਼ੁਦੀਨ ਕਿਚਲੂ  ਗਿਫਤਾਰ ਕਰ ਲਏ  ਗਏ 1 10 ਅਪ੍ਰੈਲ 1919 ਦੇ ਦਿਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਨਿਵਾਸ ਅੱਗੇ ਬਹੁਤ ਵੱਡਾ ਰੋਸ ਵਿਖਾਵਾ ਸੀ ਜੋ ਇਨ੍ਹਾ ਦੋਨੋ ਨੇਤਾ ਦੀ ਰਿਹਾਈ ਦੀ ਮੰਗ ਵਾਸਤੇ ਸੀ। ਫੌਜੀਆਂ  ਨੇ ਭੀੜ ਉਤੇ ਗੋਲੀ ਚਲਾ ਦਿੱਤੀ ਜਿਸ ਨਾਲ ਕਈ ਲੋਕ  ਮਾਰੇ ਗਏ। ਇਸ ਗੋਲੀ ਕਾਂਡ ਕਾਰਨ ਕਈ ਹਿੰਸਕ ਘਟਨਾਵਾਂ ਵਾਪਰ ਗਈਆਂ। ਉਸੇ ਦਿਨ ਬਾਅਦ ਵਿਚ ਕਈ ਬੈਂਕ ਅਤੇ ਹੋਰ ਸਰਕਾਰੀ ਇਮਾਰਤਾਂ ਜਿਵੇਂ ਟਾਊਨ ਹਾਲ ਅਤੇ ਰੇਲਵੇ ਸਟੇਸ਼ਨ ‘ਤੇ ਹਮਲਾ ਕੀਤਾ ਗਿਆ ਅਤੇ ਅੱਗਾਂ ਲਾਈਆਂ ਗਈਆਂ। ਹਿੰਸਾ ਬਹੁਤ ਭੜਕ ਗਈ, ਜਿਸ ਦੇ ਨਤੀਜੇ ਵਜੋਂ ਘੱਟੋ-ਘੱਟ ਪੰਜ ਯੂਰਪੀਨ, ਜਿਨ੍ਹਾਂ ਵਿਚ ਸਰਕਾਰੀ ਨੌਕਰ ਅਤੇ ਨਾਗਰਿਕ ਸ਼ਾਮਲ ਸਨ, ਮਾਰੇ ਗਏ। ਦਿਨ ਵੇਲੇ ਬਦਲੇ ਵਿਚ ਫੌਜ ਵੱਲੋਂ ਕਈ ਵਾਰ ਭੀੜ ਉਤੇ ਗੋਲੀ ਚਲਾਈ ਗਈ ਅਤੇ ਕੋਈ 20 ਲੋਕਾਂ ਦੀ ਮੌਤ ਹੋ ਗਈ। ਅਗਲੇ ਦੋ ਦਿਨ ਤੱਕ ਅੰਮ੍ਰਿਤਸਰ ਸ਼ਹਿਰ ਚੁੱਪ ਸੀ ਪਰ ਪੰਜਾਬ ਦੇ ਦੂਜੇ ਸ਼ਹਿਰਾਂ ਵਿਚ ਰੋਸ ਵਿਚ ਹਿੰਸਾ ਜਾਰੀ ਰਹੀ। ਰੇਲਵੇ ਲਾਈਨਾਂ ਕੱਟੀਆਂ ਗਈਆਂ, ਟੈਲੀਗਰਾਫ ਪੋਸਟਾਂ ਤਬਾਹ ਕੀਤੀਆਂ ਗਈਆਂ ਅਤੇ ਸਰਕਾਰੀ ਇਮਾਰਤਾਂ ਜਲਾ ਦਿੱਤੀਆਂ ਗਈਆਂ। ਤਿੰਨ ਯੂਰਪੀਨ ਕਤਲ ਕਰ ਦਿੱਤੇ। 13 ਅਪ੍ਰੈਲ ਤੱਕ ਬ੍ਰਿਟਿਸ਼ ਸਰਕਾਰ ਨੇ ਪੰਜਾਬ ਦੇ ਬਹੁਤੇ ਹਿੱਸਿਆਂ ਵਿਚ ਮਾਰਸ਼ਲ-ਲਾਅ ਲਾਗੂ ਕਰਨ ਦਾ ਫ਼ੈਸਲਾ ਕਰ ਲਿਆ।

.13 ਅਪ੍ਰੈਲ ਵਿਸਾਖੀ ਦੇ ਦਿਹਾੜੇ ‘ਤੇ ਹਿੰਦੂ, ਸਿੱਖ, ਮੁਸਲਮਾਨ ਹਰਿਮੰਦਰ ਸਾਹਿਬ ਦੇ ਨੇੜੇ ਜਲ੍ਹਿਆਂ ਵਾਲੇ ਬਾਗ਼ ਵਿਚ ਇਕੱਠੇ ਹੋ ਗਏ। ਮੀਟਿੰਗ ਦਾ ਸਮਾ ਸ਼ਾਮ ਦੇ 4:30 ਵਜੇ ਮਿੱਥਿਆ ਗਿਆ ਸੀ ਜਿਸ ਦੇ ਸ਼ੁਰੂ ਹੋਣ ਦੇ ਇੱਕ ਘੰਟੇ ਬਾਅਦ ਬ੍ਰਿਗੇਡੀਅਰ-ਜਨਰਲ ਡਾਇਰ 65 ਗੋਰਖੇ ਅਤੇ 25 ਬਲੋਚ ਫੌਜੀਆਂ ਨਾਲ ਬਾਗ਼ ਵਿਚ ਆਇਆ। ਉਨ੍ਹਾਂ ਵਿਚੋਂ 50 ਕੋਲ ਰਾਈਫਲਾਂ ਸਨ। ਡਾਇਰ ਦੋ ਹਥਿਆਰਬੰਦ ਗੱਡੀਆਂ ਲਿਆਇਆ ਜਿਨ੍ਹਾਂ ਵਿਚ ਮਸ਼ੀਨਗਨਾਂ ਲੱਦੀਆਂ ਹੋਈਆਂ ਸਨ ਪਰ ਵਾਹਨ ਬਾਹਰ ਛੱਡ ਦਿੱਤੇ ਗਏ, ਕਿਉਂਕਿ ਉਹ ਤੰਗ ਲਾਂਘੇ ਵਿਚੋਂ ਅੰਦਰ ਨਹੀਂ ਸੀ ਜਾ ਸਕਦੇ। ਜਲ੍ਹਿਆਂ ਵਾਲਾ ਬਾਗ਼ ਚਾਰੇ ਪਾਸੇ ਤੋਂ ਘਰਾਂ ਅਤੇ ਇਮਾਰਤਾਂ ਨਾਲ ਘਿਰਿਆ ਹੋਇਆ ਸੀ ਅਤੇ ਕੁੱਝ ਬਹੁਤ ਤੰਗ ਲਾਂਘੇ ਸਨ ਜਿਨ੍ਹਾਂ ਵਿਚੋਂ ਬਹੁਤਿਆਂ ਨੂੰ ਪੱਕੇ ਤੌਰ ‘ਤੇ ਤਾਲੇ ਲੱਗੇ ਹੋਏ ਸਨ। ਮੁੱਖ ਲਾਂਘਾ ਦੂਸਰਿਆਂ ਦੇ ਮੁਕਾਬਲੇ ਖੁਲ੍ਹਾ ਸੀ, ਪਰ ਉਸ ‘ਤੇ ਫੌਜੀਆਂ ਦਾ ਪਹਿਰਾ ਸੀ ਜਿਨ੍ਹਾਂ ਦੇ ਪਿੱਛੇ ਹਥਿਆਰਬੰਦ ਗੱਡੀਆਂ ਸਨ। ਜਨਰਲ ਡਾਇਰ ਨੇ ਭੀੜ ਨੂੰ ਖਿੰਡ ਜਾਣ ਲਈ ਕੋਈ ਵੀ ਚਿਤਾਵਨੀ ਦਿੱਤੇ ਬਗੈਰ ਮੁੱਖ ਲਾਂਘਾ ਰੋਕ ਦਿੱਤਾ। ਇਸ ਕਾਰੇ ਲਈ ਉਸ ਨੇ ਪਿੱਛੋਂ ਸਫਾਈ ਇਹ ਦਿੱਤੀ ਕਿ ਇਹ ਮੀਟਿੰਗ ਨੁੰ ਖਿੰਡਾਉਣ ਲਈ ਨਹੀਂ ਸਗੋਂ ਹੁਕਮ-ਅਦੂਲੀ ਲਈ ਹਿੰਦੋਸਤਾਨੀਆਂ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ ਸੀ
ਡਾਇਰ ਨੇ ਆਪਣੇ ਫੌਜੀਆਂ ਨੂੰ ਸੰਘਣੀ ਭੀੜ ਜਿਨ੍ਹਾਂ ਵਿਚ ਔਰਤਾਂ ਅਤੇ ਬੱਚੇ ਵੀ ਸਨ ‘ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ। ਤਕਰੀਬਨ ਦਸ ਮਿੰਟ ਤੱਕ ਗੋਲਾਬਾਰੀ ਚਾਲੂ ਰਹੀ। ਗੋਲੀਬੰਦੀ ਦਾ ਹੁਕਮ ਉਦੋਂ ਕੀਤਾ ਜਦੋਂ ਤਕਰੀਬਨ 1650 ਰਾਊਂਡ ਖਰਚ ਹੋ ਗਏ ਸੀ ਅਤੇ ਬਾਰੂਦ-ਸਿੱਕਾ ਤਕਰੀਬਨ ਮੁੱਕ ਗਿਆ ਸੀ।  ਇਸ ਗੋਲੀ-ਕਾਂਡ ਵਿਚ ਹੋਈਆਂ ਮੌਤਾਂ ਦੀ ਗਿਣਤੀ ਬਾਰੇ । ਇਸ ਕਤਲੇਆਮ ਦੀ ਬ੍ਰਿਟਿਸ਼ ਜਾਂਚ ਅਨੁਸਾਰ ਮੌਤਾਂ ਦੀ ਗਿਣਤੀ 379 ਹੈ 1 ਪੰਜਾਬ ਦੇ ਇੱਕ ਉਚ ਸਿਵਲ ਅਧਿਕਾਰੀ ਦੀ ਕਮੇਟੀ ਵਲੋਂ ਕੀਤੀ ਇੰਟਰਵਿਊ ਅਨੁਸਾਰ ਅਸਲ ਗਿਣਤੀ ਕਿਤੇ 1000 ਤੋਂ ਵੀ ਜਿਆਦਾ ਸੀ।

ਸਰਕਾਰ ਨੇ ਇਸ ਖਬਰ ਨੂੰ ਦਬਾਣ  ਦੀ ਪੂਰੀ ਕੋਸ਼ਿਸ਼ ਕੀਤੀ ਪਰ ਪੂਰੇ ਦੇਸ਼ ਵਿਚ ਇਹ ਖਬਰ ਅਗ ਵਾਂਗ ਫੈਲ ਗਈ 1 ਕੁਝ ਲੋਕਾਂ  ਨੇ ਇਸਦੀ ਨਿੰਦਾ  ਕੀਤੀ 1 ਡਾਇਰ ਦੇ ਕੇਸ ਚਲਿਆ ਤੇ ਸਸਪੇਂਡ ਕਰ ਦਿਤਾ ਗਿਆ 1 ਇਸ ਹਤਿਆ ਕਾਂਡ ਤੋਂ ਬਾਅਦ ਹਾਲਤ ਹੋਰ ਵਿਗੜ ਗਏ 1 ਰਵਿੰਦਰ ਨਾਥ ਟੈਗੋਰ ਨੇ ਅੰਗਰੇਜ਼ਾ ਵਲੋਂ ਦਿਤਾ ਪਹਿਲਾ ਏਸ਼ਿਆਈ ਨੋਬਲ ਪਰੁਸਕਾਰ ਅੰਗਰੇਜਾਂ ਨੂੰ ਵਾਪਸ ਕਰ ਦਿਤਾ 1 ਗਾਂਧੀ ਜੀ ਦਾ ਵੀ ਅੰਗਰੇਜਾਂ ਤੋਂ ਵਿਸ਼ਵਾਸ ਉਠ ਗਿਆ ਤੇ ਇਸਤੋਂ ਬਾਅਦ ਉਨ੍ਹਾ ਨੇ ਅਸਹਿਯੋਗ ਤੇ ਨਾਮਿਲਵਰਤਨ ਅੰਦੋਲਨ ਸ਼ੁਰੂ ਕੀਤੇ ਪਰ ਜਦ ਇਸ ਵਿਚ ਵੀ ਅਹਿੰਸਾ ਦਾ ਦੋਰ ਸ਼ੁਰੂ ਹੋ ਗਿਆ ਤਾਂ ਇਹ ਅੰਦੋਲਨ ਬੰਦ ਕਰਨੇ ਪਏ 1 ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਇੰਗਲੈਂਡ ਜਾ ਕੇ ਮਾਰਚ 1940 ਵਿਚ ਮਾਈਕਲ ਓਡਵਾਇਰ ਜੋ ਜਨਰਲ ਡਾਇਰ ਦਾ ਸਾਥੀ ਸੀ ਨੂੰ ਮਾਰ ਕੇ ਲਿਆ 1 ਜਨਰਲ ਡਾਇਰ ਤਾ ਗੋਲੀ ਕਾਂਡ ਤੋ 7-8 ਸਾਲ ਬਾਅਦ ਵਿਚ ਹੀ ਬੁਰੀ ਮੋਤੇ ਮਰ ਗਿਆ ਸੀ  । ਇਹ ਬਦਲਾ  13 ਮਾਰਚ 1940 ਨੂੰ ਜਲ੍ਹਿਆਂ ਵਾਲੇ ਬਾਗ਼ ਦੇ ਕਤਲੇਆਮ ਤੋਂ 21 ਸਾਲ ਬਾਅਦ ਕੇਕਸਟਨ ਹਾਲ ਵਿਚ ਸੈਂਟਰਲ ਏਸ਼ੀਅਨ ਸੋਸਾਇਟੀ ਦੀ ਮੀਟਿੰਗ ਸੀ ਜਿਸ ਵਿਚ ਮਾਈਕਲ ਓਡਵਾਇਰ ਨੇ ਵੀ ਬੋਲਣਾ ਸੀ। ਊਧਮ ਸਿੰਘ ਲੰਦਨ ਤਾਂ ਪਹਿਲੇ ਹੀ ਪਹੁੰਚਿਆ ਹੋਇਆ ਸੀ 1 ਕੇਕਸਟਨ ਹਾਲ ਵਿਚ ਆਪਣਾ ਰਿਵਾਲਵਰ ਪੁਸਤਕ ਵਿਚ ਛੁਪਾ ਕੇ ਲੈ ਗਿਆ। ਜਿਉਂ ਹੀ ਓਡਵਾਇਰ ਪਲੈਟਫਾਰਮ ਵੱਲ ਜਾਣ ਲੱਗਾ, ਊਧਮ ਸਿੰਘ ਨੇ ਗੋਲੀਆਂ ਚਲਾਈਆਂ। ਓਡਵਾਇਰ ਥਾਂ ‘ਤੇ ਹੀ ਮਾਰਿਆ ਗਿਆ। ਊਧਮ ਸਿੰਘ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਹਿਲੀ ਅਪ੍ਰੈਲ 1940 ਨੂੰ ਊਧਮ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਊਧਮ ਸਿੰਘ ਨੇ ਓਡਵਾਇਰ ਦੇ ਕਤਲ ਬਾਰੇ ਸਪਸ਼ਟ ਕੀਤਾ, “ਮੈਂ ਇਹ ਇਸ ਲਈ ਕੀਤਾ ਕਿ ਮੈਨੂੰ ਉਸ ਨਾਲ ਜਲਿਆਂ ਵਾਲੇ ਬਾਗ ਵਿਚ ਹੋਇਆ ਕਤਲੇਆਮ ਦਾ  ਗੁੱਸਾ ਸੀ। ਉਹ ਇਸੇ ਦੇ ਲਾਇਕ ਸੀ।””ਊਧਮ ਸਿੰਘ ਕੋਲ ਬਚਪਨ ਤੋਂ ਲੈਕੇ ਭਰ-ਜਵਾਨੀ ਤਕ ਆਪਣੀ ਹਿਰਦੇਵੇਧਕ ਪੀੜ ਨੂੰ ਪ੍ਰਗਟ ਕਰਨ ਲਈ ਹੋਰ ਕੋਈ ਰਸਤਾ ਨਹੀਂ ਸੀ ਬਚਿਆ, ਇਸ ਲਈ ਉਸਨੇ ਆਪਣੇ ਆਪ ਨੂੰ ਕੁਰਬਾਨ ਕਰ ਦਿਤਾ ।ਇਹ ਦਰਦ ਉਸਨੇ 21 ਸਾਲ ਆਪਣੇ ਅੰਦਰ ਸੰਭਾਲ ਕੇ ਰਖਿਆ 1

                           ਵਹਿਗੁਰੂ ਜੀ ਕਾ ਖਾਲਸਾ ਵਹਿਗੁਰ ਜੀ ਕੀ ਫਤਹਿ

Nirmal Anand

Add comment

Translate »