ਸਿੱਖ ਇਤਿਹਾਸ

ਜਪੁਜੀ ਸਾਹਿਬ ਦੀ ਵਿਆਖਿਆ

 ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦ ਸਿਖ ਧਰਮ ਦੀ ਨੀਂਹ ਰਖੀ ਤਦ ਪੰਜਾਬ ਵਿਚ ਮੁਖ ਦੋ ਮਤ (ਧਰਮ) ਸਨ ਹਿੰਦੂ ਤੇ muslman 1 ਬੁਧ ਧਰਮ ਜਿਸਨੇ ਇਕ ਸਮੇ ਵਿਚ ਵਿਸ਼ਾਲ ਰਾਜ ਦੀ ਸਥਾਪਨਾ ਕੀਤੀ ,ਲਗਪਗ ਅਲੋਪ ਹੋ ਚੁਕਾ ਸੀ 1 ਜੈਨੀ ਧਰਮ ਦੇ ਅਨੁਆਈ ਟਾਵੇ ਟਾਵੇ ਟਿਕਾਣਿਆਂ ਤੇ ਟਿਕੇ ਹੋਏ ਸਨ 1 ਮੁਸਲਮਾਨਾਂ ਦੇ ਧਾਰਮਿਕ ਆਗੂ ਜੋ ਜਬਰ ਦਾ ਵਸੀਲਾ ਤੇ ਠਗ ਬਾਜ਼ੀ ਦੇ ਮੁਖਤਿਆਰ ਬਣੀ ਬੈਠੇ ਸਨ ਓਹ ਨਾ ਕੇਵਲ ਮੁਸਲਮਾਨਾਂ ਨੂੰ ਅਸਲੀ ਮਜਹਬ ਤੋ ਕੁਰਾਹੇ ਪਾ ਰਹੇ ਸੀ ਸਗੋਂ ਮਜਹਬੀ ਈਰਖਾ ,ਨਫਰਤ ਤੇ ਜਨੂੰਨ ਨੂੰ ਹਵਾ ਦੇ ਰਹੇ ਸਨ 1 ਆਮ ਲੋਕਾਂ ਨੂੰ ਧਾਗੇ , ਤਵੀਤ, ਮੜੀ , ਮਸਾਣਾ ਦੇ ਗੇੜ ਵਿਚ ਪਾਕੇ ਲੁਟ ਰਹੇ ਸੀ  1

             ਕਾਜ਼ੀ ਹੋਇ ਬਹੇ ਨਿਆਇ ਫੇਰੇ ਤਸਬੀ ਕਰੇ ਖੁਦਾਇ

             ਵਡੀ ਲੈਕੇ ਹਕ ਗੁਵਾਏ ਜੋ ਕੋ ਪੁਛੇ ਤਾਂ ਪੜ ਸੁਣਾਏ

ਹਿੰਦੂ ਧਰਮ ਵਿਚ ਜੋਰ ਸੀ ਤਾਂ ਸਿਰਫ ਬ੍ਰਾਹਮਣ ਵਾਦ ਦਾ , ਜਿਸਨੇ ਸਿਰਫ ਵਰਣ ਵੰਡ ਤੇ ਬਸ ਨਹੀ ਕੀਤੀ 1 ਅਗੋਂ ਜਾਤਾਂ ਦੀ ਵੰਡ ਕਰਕੇ ਹਿੰਦੂ ਸਮਾਜ ਨੂੰ ਟੋਟੇ ਟੋਟੇ ਕਰ ਦਿਤਾ 1 ਕਈ ਜਾਤਾਂ ਨੂੰ ਅਛੂਤ ਸਮ੍ਝਿਆ ਜਾਂਦਾ ਸੀ , ਜਿਨ੍ਹਾਂ ਨੂੰ ਛੂਹ ਕੇ ਵੀ ਇਨਸਾਨ ਅਪਵਿਤਰ ਹੋ ਜਾਂਦਾ 1 ਜਿਨਾਂ  ਰਾਹਾਂ ਤੇ ਉਚੀਆਂ ਜਾਤਾਂ ਵਾਲੇ ਤੁਰਦੇ ਓਨਾਂ ਰਾਹਾਂ ਤੇ ਨੀਵੀਆਂ ਜਾਤਾਂ ਨੂੰ ਤੁਰਨ ਦੀ ਮਨਾਹੀ ਸੀ 1 ਅਗਰ ਕਿਸੇ ਮਜਬੂਰੀ ਵਸ ਰਾਤ ਦੇ ਹਨੇਰੇ ਵਿਚ ਤੁਰਨਾ ਪੈਂਦਾ ਤਾਂ ਗਲ ਵਿਚ ਢੋਲ ਵਜਾਕੇ ਤੁਰਦੇ ਤਾਕਿ ਉਚੀਆਂ ਜਾਤਾਂ ਵਾਲੇ ਖਬਰਦਾਰ ਹੋ ਜਾਣ 1  ਸ਼ੁਦਰਾਂ ਨੂੰ ਮੰਦਿਰ ਤਾਂ ਕੀ ਉਸ ਦੇ ਆਸ ਪਾਸ ਵੀ ਜਾਣ  ਦੀ ਮਨਾਹੀ ਸੀ 1 ਅਗਰ ਕਿਸੇ ਸ਼ੂਦਰ ਦੇ ਕੰਨੀ ਮੰਤਰਾਂ ਦੀ ਅਵਾਜ਼ ਪੈ ਜਾਂਦੀ ਤਾਂ ਉਸਦੇ ਕੰਨਾ ਵਿਚ ਗਰਮ ਗਰਮ ਸਿਕਾ ਪਾ ਦਿਤਾ ਜਾਂਦਾ ਤਾਕਿ ਓਹ ਮੁੜ ਕੇ ਕਦੀ ਸੁਣ ਨਾ ਸਕੇ1   ਖੂਹ ਤੇ ਕੁਤਾ ਚੜਕੇ ਪਾਣੀ ਪੀ ਸਕਦਾ ਸੀ , ਪਰ ਸ਼ੂਦਰ ਨੂੰ ਹੁਕਮ ਨਹੀ ਸੀ 1

ਧਾਰਮਿਕ ਤੋਰ ਤੇ ਵਖ ਵਖ ਦੇਵਤਿਆਂ ਦੀ ਪੂਜਾ ਹੁੰਦੀ , ਜਿਵੈਂ ਗਣੇਸ਼ ,ਵਿਸ਼ਨੂੰ, ਰਾਮ ,ਲਛਮਣ ,ਸ਼ਿਵ , ਬ੍ਰਹਮਾ, ਹਨੁਮਾਨ ,ਸੂਰਜ , ਚੰਨ ਆਦਿ , ਜਿਸਨੇ ਆਪਸੀ ਵਿਰੋਧ ਨੂੰ ਜਨਮ ਦਿਤਾ 1 ਹਰ ਵਰਗ ਦੇ ਤਿਲਕ ਦਾ ਰੰਗ ਅੱਲਗ ਹੁੰਦਾਂ , ਬ੍ਰਾਹਮਣ ਦਾ ਚਿਟਾ, ਖਤ੍ਰੀ ਦਾ ਲਾਲ , ਤੇ ਵੈਸ਼ ਦਾ ਸਬ੍ਜ਼ 1 ਸ਼ੂਦਰ ਨੂੰ ਤਾਂ ਤਿਲਕ ਲਗਾਣ ਦਾ ਹੁਕਮ ਹੀ ਨਹੀ ਸੀ 1 ਮਾਲਾ ਦੇ ਮਣਕੇ ਅੱਲਗ ਅੱਲਗ ਸੀ , ਕਿਸੇ ਦੇ ਲਕੜੀ ਦੇ, ਕਿਸੇ ਦੇ ਤੁਲਸੀ ਦੇ ਤੇ ਕਿਸੇ ਦੇ ਰੁਦਰਾਕਸ਼ ਦੇ 1 ਜਿਨਾਂ  ਦਾ ਨਾ ਮਜਹਬ ਇਕ, ਨਾ ਗਰਜ਼ ਇਕ ,ਨਾ ਸੁਆਦ ਇਕ, ਨਾ ਗਮੀ ਇਕ, ਨਾ ਖੁਸ਼ੀ ਇਕ ਨਾ ਇਬਾਦਤ ਇਕ , ਨਾ ਰਿਆਜਤ ਇਕ , ਨਾ ਆਦਤ ਇਕ , ਨਾ ਤਰਜੇ ਜਿੰਦਗੀ ਦਾ ਲਿਬਾਸ ਇਕ, ਨਾ ਬਹਿਸ਼ਤ ਇਕ ਨਾ ਦੋਸ੍ਖ ਇਕ 1 ਉਹ ਭਲ ਇਕਠੇ ਵੀ ਕਿਵੈ ਰਹਿ  ਸਕਦੇ ਸੀ  1

ਬ੍ਰਾਹਮਣਾ ਦਾ ਕੰਮ ਸੀ ਮਨੁਖ ਨੂੰ ਵਖ ਵਖ ਪੂਜਾ ਦੇ ਚਕਰਾਂ ਵਿਚ ਪਾਣਾ 1 ਪੰਜ ਯਗ ਕਰਨੇ ਤੇ ਕਰਾਣੇ ਲਾਜ਼ਮੀ  ਕਰ ਦਿਤੇ ਗਏ , (ਬ੍ਰਹਮ ,ਪਿਤਰੀ , ਦੇਵ , ਭੂਤ, ਅਤਿਥੀ ) ਤਕਰੀਬਨ 40 ਕਿਸਮ ਦੇ ਸੰਸਕਾਰ ,ਜਿਨਾ ਚੋਂ ਗਰਭ ਦਾਨ, ਜਾਤ ਨਾਮ ਬੇਧ ,ਅਪ੍ਰਸਨ , ਕਰਨ ਛੇਦ ਲਾਜ਼ਮੀ ਹੋ ਗਏ 1 ਉਪਨੇਨ ਯਗ  ਵਿਵਾਹਾਂ ਤੇ ਸ਼ਰਾਧ  ਜਰੂਰੀ ਹੋ ਗਏ 1 ਨੋ ਗ੍ਰਿਹ  ਤੇ ਗਣੇਸ਼ ਦੀ ਪੂਜਾ ਲਾਜ਼ਮੀ  ਕਰਾਰ ਕਰ ਦਿਤੀ ਗਈ  15 ਵਰਤਾਂ ਦਾ ਭਾਰ , ਰਾਮਾਇਣ, ਮਹਾਂਭਾਰਤ ,ਤੇ ਪੁਰਾਣਾ ਦਾ ਪਾਠ ਕਰਨਾ ਲਾਜ਼ਮੀ ਹੋ ਗਿਆ 1 ਰਿਸ਼ੀਆਂ ,ਮੁਨੀਆਂ , ਸਾਧਕਾਂ , ਭੇਖੀਆਂ ਤੇ ਧਰਮ ਦੇ ਠੇਕੇਦਾਰਾ ਨੇ ਧਰਮ ਦੀ ਗੁਥੀ ਨੂੰ ਇਤਨਾ ਗੁੰਜਲਦਾਰ ਬਣਾ ਦਿਤਾ ਸਧਾਰਨ ਮਨੁਖ ਲਈ ਇਸ ਨੂੰ ਸਮਝਣਾ ਓਖਾ ਹੋ ਗਿਆ  ਤੇ ਧਰਮ ਸਿਰਫ ਕਰਮ ਕਾਂਡਾ ਤਕ ਸੀਮਤ ਰਹਿ ਗਏ

ਇਨਸਾਨ ਆਪਣੀਆ ਲੋੜਾ ਨੂੰ ਮੁਖ ਰਖਕੇ ਕੁਦਰਤ ਵਿਚ ਪ੍ਰਤਖ ਤਾਕਤਾਂ ਨੂੰ ਪੂਜਣ ਲਗ ਪਿਆ ਤੇ ਦਾਤਾਰ ਨੂੰ ਭੁਲ  ਗਿਆ 1 ਦਰਖਤਾਂ, ਮੜੀਆਂ , ਸੂਰਜ, ਚੰਦ ਤੇ ਆਕਾਸ਼ ਨੂੰ ਰਬ ਸਮਝ  ਕੇ  ਸਜਦੇ ਕਰਨ ਲਗ ਪਿਆ  ਜਿਨਾ ਵਿਚੋਂ ਅਨੇਕਾ ਵਹਿਮਾ ਤੇ ਭਰਮਾ ਨੇ ਜਨਮ ਲਿਆ 1 ਲੋਕ ਤਵੀਤਾਂ , ਧਾਗੇ, ਮੰਤਰ ,ਰਸਾਇਣ ਤੇ ਕਰਾਮਾਤਾਂ ਤੋ ਡਰਨ ਲਗ ਪਏ , ਜਿਸ ਲਈ ਪੀਰਾਂ , ਫਕੀਰਾਂ , ਜੋਗੀਆਂ ਤੇ ਬ੍ਰਾਹਮਣਾ ਦਾ ਆਸਰਾ ਲੈਣਾ ਉਨਾ ਲਈ ਜਰੂਰੀ ਹੋ ਗਿਆ ਤੇ ਰਬ ਨੂੰ ਭੁਲ ਗਏ 1

ਇਸ ਵਕਤ ਗੁਰੂ ਨਾਨਕ ਸਹਿਬ ਨੂੰ ਸਚ ਦੀ ਪ੍ਰਾਪਤੀ ਲਈ ਇਕ ਨਵੇ ਧਰਮ ਇਜਾਦ ਕਰਨ ਦੀ ਲੋੜ ਪਈ ਜਿਨ੍ਹਾ ਤੇ ਦੂਸਰੇ ਮਜਹਬਾਂ ਵਲੋਂ ਬਹੁਤ ਕਿੰਤੂ -ਪ੍ਰੰਤੂ ਹੋਈ 1 ਜਪੁਜੀ ਸਾਹਿਬ , ਗੁਰੂ ਨਾਨਕ ਸਾਹਿਬ ਦੀ ਬਾਣੀ ,ਗੁਰੂ ਨਾਨਕ ਸਾਹਿਬ ਦੀ  ਸਿੱਧਾਂ ਤੇ ਜੋਗੀਆਂ ਨਾਲ  ਸੁਮੇਰ ਪਰਬਤ ਤੇ ਹੋਈ ਚਰਚਾ ਦੀ ਵਿਆਖਿਆ ਹੈ ।ਜਿਸ ਵਿੱਚ ਸਿਧਾਂ ਵੱਲੋਂ ਗੁਰੂ ਜੀ ਨੂੰ ਕੀਤੇ ਜਾਂਦੇ ਕਈ ਸਵਾਲਾਂ ਦੇ ਜਵਾਬ ਮਿਲਦੇ ਹਨ 1

                          ਜਪੁ ਜੀ ਸਾਹਿਬ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥  ਆਦਿ  ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥

ਪ੍ਰਮਾਤਮਾ ਇਕ ਹੈ 1 ਉਸਦਾ ਨਾ ਆਦਿ ,ਜੁਗਾਦਿ ਤੋ ਸਚਾ ਹੈ, ਹੁਣ ਵੀ ਤੇ ਹਮੇਸ਼ਾ ਸਚਾ ਰਹੇਗਾ 1 ਉਹ ਸਰਬ ਵਿਆਪਕ ਹੈ 1  ਸ਼੍ਰਿਸ਼ਟੀ ਦਾ  ਰਚਨਹਾਰ ਹੈ 1 ਨਿਰਭਉ, ਨਿਰਵੈਰ ਤੇ ਅਮਰ ਹੈ, ਜੂਨਾ ਤੋ ਰਹਿਤ, ਜੋ ਪ੍ਰਭੁ ਕਿਰਪਾ ਨਾਲ ਮਿਲਦਾ ਹੈ1

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥

ਗੁਰੂ ਜੀ ਨੇ ਮਨੁੱਖਤਾ ਨੂੰ ਮੁਕਤੀ ਦਾ ਸਰਲ ਅਤੇ ਸੌਖਾ ਰਾਹ ਦੱਸਿਆ। ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਉਨ੍ਹਾਂ ਸਮੂਹ ਪ੍ਰਚਲਤ ਕਰਮਕਾਂਡਾਂ ਨੂੰ ਰੱਦ ਕਰਕੇ ਸਿਧਾਂ ਤੇ ਜੋਗੀਆਂ ਨੂੰ ਹੁਕਮ/ਰਜ਼ਾ ਵਿਚ ਰਹਿੰਦਿਆਂ, ਗ੍ਰਿਹਸਤੀ ਜੀਵਨ ਜੀਂਦਿਆਂ ਸ਼ਬਦ-ਸੁਰਤਿ ਦੁਆਰਾ ਜੀਵਨ-ਮੁਕਤਿ ਹੋ ਕੇ ਸਚਿਆਰ ਬਣਨ ਦਾ ਸੰਦੇਸ਼ ਦਿੱਤਾ:

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥

 ਪਹਿਲੀ ਪਉੜੀ ਵਿੱਚ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਹੇ ਸਿੱਧੋ , ਉਪਰੋਂ ਸੁਚੇ ਰਹਿਣ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ , ਭਾਵੇਂ ਲੱਖਾਂ ਵਾਰ ਤੀਰਥਾਂ ਤੇ ਜਾਕੇ  ਇਸ਼ਨਾਨ ਕਰ ਲਵੋ1  ਜਦ ਤਕ ਤੁਸੀਂ ਆਪਣਾ ਮਨ ਸੁਚਾ ਨਹੀਂ ਕਰਦੇ, ਜਦ ਤਕ ਤੁਸੀਂ  ਆਪਣੀ ਸੋਚ ਉਚੀ  ਨਹੀਂ ਕਰਦੇ 1  ਉਸ ਵਕਤ ਸੁੱਚਮਤਾ ਦੇ ਨਾਮ ਤੇ ਤੀਰਥਾਂ ਦਾ ਇਸ਼ਨਾਨ ਪ੍ਰਧਾਨ ਮਨਿਆ ਜਾਂਦਾ ਸੀ, ਸੁਚਮਨ ਦੇ ਨਾਂ ਤੇ ਨੀਵੀਆਂ ਜਾਤੀਆਂ ਵਾਲੇ ਲੋਕਾ ਦਾ ਪਰਛਾਵਾਂ ਵੀ ਆਪਣੇ ਆਪ ਤੇ ਪੈਣ ਨਹੀਂ ਸੀ ਦਿੰਦੇ।  ਦੂਸਰਾ ਕਰਮਕਾਂਡ ਸੀ ਚੁਪੀ ਸਾਧਨਾ  , । ਆਮ ਤੌਰ ਤੇ ਜੋਗੀ ਲੋਕ ਪ੍ਰਮਾਤਮਾ ਦੀ ਪ੍ਰਾਪਤੀ ਲਈ ਮੌਨ ਧਾਰਨ ਕਰਦੇ ਸਨ ।  ਗੁਰੂ ਸਾਹਿਬ ਨੇ ਤਰਕ ਕੀਤਾ ਕੀ ਮੂੰਹ ਤੋਂ  ਚੁੱਪ ਰਹਿਣਾ, ਮੋਨ-ਵਰਤ ਰਖ ਲੈਣਾ ਆਦਿ ਨਾਲ ਮਨ ਚੁੱਪ ਨਹੀਂ ਹੁੰਦਾ , ਮਨ ਭਟਕਦਾ ਰਹਿੰਦਾ ਹੈ ਬਲਿਕ ਜਿਆਦਾ ਵਿਆਕਲ ਹੋ ਜਾਂਦਾ ਹੈ 1  ਭਾਵੇਂ ਤੁਸੀਂ ਲੰਮਾਂ ਸਮਾਂ ਇਕਧਾਰ ਚੁੱਪ ਧਾਰੀ ਕਰੀ ਰੱਖੋ। ਭਾਵ  ਮੌਨੀ ਸਾਧੂ ਬਣਨ ਨਾਲ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ , ਇਹ ਮਹਿਜ ਇਕ ਦਿਖਾਵਾ  ਤੇ ਕਰਮਕਾਂਡ ਤੋਂ ਇਲਾਵਾ ਕੁਝ ਵੀ ਨਹੀਂ ਹੈ । ਇਨਸਾਨ ਦੀ ਭੁਖ, ਮਤਲਬ ਤ੍ਰਿਸ਼ਨਾ ਕਦੇ  ਨਹੀਂ ਮਿਟਦੀ ਚਾਹੇ ਤੁਸੀਂ  ਧੰਨ -ਦੋਲਤ ਤੇ ਪਦਾਰਥਾਂ  ਦੀਆਂ ਪੰਡਾਂ ਬੰਨ ਲਵੇ। ਅਸੀ ਕਿਤਨਾ  ਆਪਣੇ ਆਪ ਨੂੰ ਸਿਆਣਾ ਸਮਸਝੀਏ ਪਰ ਉਸਦੀ ਦਰਗਾਹ ਵਿਚ ਇਸਦੀ ਕੋਈ ਕੀਮਤ ਨਹੀਂ 1 ਧਰਮ ਦੀ ਦੁਨੀਆਂ ਵਿੱਚ ਵੀ ਲਖਾਂ ਆਪਣੇ ਆਪ ਨੂੰ ਸਾਧੂ ਸੰਤ ਕਹਿਲਵਾ ਲੋਕਾਂ ਨੂੰ ਲੁਟ ਰਹੇ ਹਨ ਜਾਂ ਆਪਣੇ ਮਗਰ ਲਗਾ ਰਹੇ ਹਨ ਪਰੰਤੂ ਇਸ ਪੰਗਤੀ ਵਿੱਚ ਪਾਤਸ਼ਾਹ ਜੀ ਬਿਲਕੁਲ ਹੀ ਸਪਸ਼ਟ ਫਰਮਾਂ ਰਹੇ ਹਨ ਕਿ ਕੋਈ ਦੁਨੀਆਂ ਵਿੱਚ ਕਿਤਨਾਂ ਵੀ ਚਲਾਕ ਜਾਂ ਸਿਆਣਾ ਬਣ ਜਾਵੇ , ਪਰੰਤੂ ਪ੍ਰਮਾਤਮਾ ਦੀ ਨਦਰ ਵਿੱਚ ਉਸਦੀਆਂ ਲੱਖਾਂ ਸਿਆਣਪਾਂ ਸਭ ਵਿਅਰਥ ਹਨ । ਐਸੇ ਇਨਸਾਨ ਦੁਨੀਆਂ ਦੀ ਨਜ਼ਰ ਵਿੱਚ ਤਾਂ ਘੱਟਾ ਪਾ ਸਕਦੇ ਹਨ ਪਰੰਤੂ ਪ੍ਰਮਾਤਮਾ ਅੱਗੇ ਸਚੇ ਤੇ ਸੁਚੇ ਨਹੀਂ ਹੋ ਸਕਦੇ 1 ਇਹ ਕੂੜ ਦੀ ਪਾਲ ਹੀ ਜੀਵ ਤੋਂ ਪ੍ਰਮਾਤਮਾ ਨੂੰ ਅਲਗ ਕਰਦੀ ਹੈ 1

ਜੋ ਤਾਂ ਹੀ ਟੁਟ ਸਕਦੀ  ਹੈ ਜਦ ਤੁਸੀਂ ਉਸਦੀ ਰਜ਼ਾ ਵਿਚ ਰਹਿਣਾ ਸਿਖੋਗੇ 1 ਉਸ ਅਗੇ ਨਿਮਾਣਾ ਬਣ ਕੇ ਉਸਦੇ ਹੁਕਮ ਤੇ ਭਰੋਸਾ ਕਰਕੇ ਸਬਰ ਸੰਤੋਖ ਨਾਲ ਜੀਣਾ  ਸਿਖੋਗੇ 1

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥ ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥2॥

ਉਸਦੇ ਹੁਕਮ ਨਾਲ ਇਹ ਸਰੀਰ ਬਣਦੇ ਹਨ , ਅਸੀਂ ਅਕਾਰ ਵਿਚ ਆਉਂਦੇ ਹਾਂ 1, ਉਸਦੇ ਹੁਕਮ ਨਾਲ ਸਾਨੂੰ ਜਸ ਮਿਲਦਾ ਹੈ 1 ਮਨੁਖ  ਚੰਗੇ ਜਾ ਮੰਦੇ ਬਣਦੇ , ਦੁਖ ਜਾਂ ਸੁਖ ਮਿਲਦੇ ਹਨ ,1 ਕਈ ਮੁਕਤ ਹੋ ਜਾਂਦੇ  ਹਨ ਤੇ  ਕਈ  ਭਟਕਦੇ ਰਹਿ ਜਾਂਦੇ ਹਨ 1  ਜਦ ਸਾਰੇ ਉਸਦੇ ਹੁਕਮ ਨਾਲ ਚਲਦੇ ਹਨ ਫਿਰ ਸੁਆਰਥ ਕਿਓਂ , ਹੰਕਾਰ ਕਿਓਂ, ਇਨਸਾਨ ਮੈਂ ਮੈਂ ਕਿਓਂ ਕਰਦਾ ਹੈ 1  ਗੁਰੂ ਜੀ ਫਰਮਾਂਦੇ ਹਨ ਕਿ ਕੂੜ ਦੀ ਪਾਲ ਜੋ ਪ੍ਰਮਾਤਮਾ ਤੇ ਜੀਵ ਨੂੰ ਅਲੱਗ ਕਰਦੀ ਹੈ , ਉਸ ਨੂੰ ਤੋੜਨ ਲਈ ਸਿਰਫ ਇਕੋ ਹੀ ਸਾਧਨ ਹੈ ਕਿ ਉਸ ਪ੍ਰਮਾਤਮਾ ਪਿਆਰੇ ਦੇ ਹੁਕਮ ਅੰਦਰ ਰਹਿਣਾ ਚਾਹੀਦਾ ਹੈ ,ਕਿੰਤੂ, ਪਰੰਤੂ ਨਹੀਂ1

ਅੱਗੇ ਸਿੱਧ ਪੁਛਦੇ ਹਨ , ਕਿ ਮਹਾਂਰਾਜ ਜੇਕਰ ਉਪਰੋਕਤ ਸਾਧਨਾਂ ਨਾਲ ਮਨ ਸ਼ਾਂਤ ਨਹੀਂ ਹੁੰਦਾ ਜਾਂ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ ਤਾਂ ਸੱਚ ਨਾਲ ਜੁੜਨ ਦਾ ਫੇਰ ਕੀ ਸਾਧਨ ਹੈ । ਉਸ ਪਰਮ ਸ਼ਕਤੀ ਨਾਲ ਜੁੜਨ ਲਈ ਕੀ ਕਰਨਾ ਚਾਹੀਦਾ ਹੈ  । ਸਿੱਧਾਂ ਨੇ ਪੁਛਿਆ ਕਿ ਕਿਹੜੇ ਹੁਕਮ ਵਿੱਚ ਚੱਲ ਕੇ ਅਸੀਂ ਪ੍ਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ ਤੇ ਉਹ ਹੁਕਮ ਕੈਸਾ ਹੈ ਤਾਂ ਅਗਲੀ ਪਉੜੀ ਵਿੱਚ ਸਤਿਗੁਰੂ ਜੀ ਹੁਕਮ ਦੀ ਵਿਆਖਿਆ ਕਰਨ ਤੋਂ ਪਹਿਲੇ  ਉਸ ਪ੍ਰਮਾਤਮਾ ਦੇ ਗੁਣਾ ਦੀ ਵਿਆਖਿਆ ਕਰਦੇ ਹਨ 1

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ ਗਾਵੈ ਕੋ ਦਾਤਿ ਜਾਣੈ ਨੀਸਾਣੁ ॥ ਗਾਵੈ ਕੋ ਗੁਣ ਵਡਿਆਈਆ ਚਾਰ ॥ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥ ਗਾਵੈ ਕੋ ਸਾਜਿ ਕਰੇ ਤਨੁ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥ ਗਾਵੈ ਕੋ ਜਾਪੈ ਦਿਸੈ ਦੂਰਿ ॥ ਗਾਵੈ ਕੋ ਵੇਖੈ ਹਾਦਰਾ ਹਦੂਰਿ ॥ ਕਥਨਾ ਕਥੀ ਨ ਆਵੈ ਤੋਟਿ ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥ ਦੇਦਾ ਦੇ ਲੈਦੇ ਥਕਿ ਪਾਹਿ ॥ ਜੁਗਾ ਜੁਗੰਤਰਿ ਖਾਹੀ ਖਾਹਿ ॥ ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥3॥

ਕੋਈ ਉਸਦੇ ਬਲ ਕਰਕੇ ਉਸਦੇ ਗੀਤ ਗਾਉਂਦਾ ਹੈ ,, ਕੋਈ ਉਸਦੀਆਂ ਬਖਸ਼ਿਸ਼ਾਂ ਕਰਕੇ ,ਕੋਈ ਉਸਦੇ ਗਿਆਨ ਕਰਕੇ , ਕੋਈ ਉਸਨੂੰ ਇਸ ਲਈ ਗਾਉਂਦਾ ਹੈ ਕੀ ਉਹ ਸਰੀਰ ਰਚ ਕੇ ਮਿਟੀ ਕਰ ਦਿੰਦਾ ਹੈ , ਜਿੰਦ ਦਿੰਦਾ ਹੈ ਤੇ ਫਿਰ ਲੈਂਦਾ ਹੈ , ਕੋਈ ਉਸ ਨੂੰ  ਦੂਰ ਤੇ ਕੋਈ ਉਸਨੂੰ ਨੇੜੇ ਸਮਝ ਕੇ ਗਾਉਂਦਾ ਹੈ  ਕਰੋੜਾਂ ਉਸਨੂੰ ਗਾ ਗਾ ਕੇ ਥਕ ਗਏ ਹਨ ਪਰ ਕੋਈ ਉਸਦੇ ਗੁਣਾ ਦਾ ਅੰਤ ਨਹੀ ਪਾ ਸਕਿਆ 1 ਦੇਂਦਿਆ ਉਹ ਨਹੀਂ  ਥਕਦਾ ਜੁਗਾਂ ਜੁਗੰਤਰ ਤੋਂ ਦਿੰਦਾ ਚਲਿਆ ਆਇਆ ਹੈ ਪਰ ਲੈਣ  ਵਾਲੇ  ਹਾਰ ਹੁਟ ਦੁਨੀਆਂ ਤੋਂ ਚਲੇ ਜਾਂਦੇ ਹਨ 1 ਪਰ ਉਹ ਦੇ ਦੇ ਕੇ ਵੀ ਸਦਾ ਖੇੜੇ ਵਿਚ ਰਹਿੰਦਾ ਹੈ 1

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥ ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥4॥

ਉਸ ਸਚੇ ਪ੍ਰਮਾਤਮਾ ਨੂੰ ਪਿਆਰ ਨਾਲ ਸਿਮਰੋ, ਯਾਦ ਕਰੋ 1 ਜਿਸਦਾ  ਦਿਤਾ ਖਾਂਦੇ ਹੋ 1 ਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਉਹ ਬਖ਼ਸ਼ਸ਼ਾਂ ਕਰਦਾ ਹੈ। ਫਿਰ ਅਸੀਂ ਕਿਹੜੀ ਭੇਟਾ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ, ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ ਦਿੱਸ ਪਏ? ਸਾਡੀ ਪਹੁੰਚ ਉਸ ਤਕ ਬਣ ਆਵੇ ਅਸੀਂ ਮੂੰਹੋਂ ਕਿਹੜਾ ਬਚਨ ਬੋਲੀਏ ਜਿਸ ਨੂੰ ਸੁਣ ਕੇ ਪ੍ਰਮਾਤਮਾ ਸਾਨੂੰ  ਪਿਆਰ ਕਰੇ , ਅਸੀਂ ਪ੍ਰਮਾਤਮਾ ਦੇ ਨੇੜੇ ਜਾ ਸਕੀਏ , ਉਸਦੇ ਦਰਬਾਰ ਤਕ  ਪਹੁਚਣ ਦਾ ਰਸਤਾ ਦਿਸ ਪਵੇ1 ਅਸੀਂ ਉਸਦਾ ਕਿਵੇਂ  ਸਿਮਰਨ ,ਸੇਵਾ ਤੇ ਗੁਣਗਾਨ ਕਰੀਏ ਕੀ ਉਹ ਸਾਨੂੰ ਪਿਆਰ ਕਰੇ  1 ਗੁਰੂ ਸਾਹਿਬ ਸਮਝਾਉਂਦੇ ਹਨ ਕਿ ਅਮ੍ਰਿਤ ਵੇਲੇ ਉਠਕੇ   ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੋ ।ਇਸ ਤਰ੍ਹਾਂ ਪ੍ਰਭੂ ਦੀ ਮਿਹਰ ਤੇ ਬਖਸ਼ਿਸ਼  ਨਾਲ ‘ਕੂੜ ਦੀ ਪਾਲਿ’ ਤੋਂ ਖ਼ਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ। ਕਰਮ ਕਰਕੇ ਭਾਵੇਂ ਮਨੁਖ ਨੂੰ ਸਰੀਰ ਮਿਲਦਾ ਹੈ ਪਰ ਮੁਕਤੀ ਉਸਦੀ ਬਖਸ਼ਿਸ਼ ਨਾਲ ਹੀ ਮਿਲੇਗੀ 1ਉਹੀ ਸਚਾ ਪ੍ਰਮਾਤਮਾ ਸਭ ਗੁਣਾ ਦਾ ਖਜਾਨਾ ਹੈ 1

ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥ ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ ਨਾਨਕ ਗਾਵੀਐ ਗੁਣੀ ਨਿਧਾਨੁ ॥ ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥5॥

ਪ੍ਰ੍ਮਾਤਮਾ ਥਾਪਿਆ ਨਹੀ ਜਾ ਸਕਦਾ ਨਾ ਹੀ ਉਸਦੀ ਹੋਂਦ ਇਨਸਾਨ ਦੇ ਹਥ ਵਿਚ ਹੈ ।ਉਹ ਨਿਰੋਲ ਆਪ ਹੀ ਆਪ ਹੈ। ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਨੇ ਜਸ ਖਟ ਲਿਆ ਹੈ। ਹੇ ਨਾਨਕ! ਆਓ ਅਸੀਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤ-ਸਾਲਾਹ ਤਨੋ-ਮਨੋ ਹੋਕੇ  ਕਰੀਏ।ਉਸਦੇ ਗੁਣ ਗਾਣ  ਨਾਲ ਮਨੁਖ ਆਪਣੇ ਦੁਖਾਂ ਨੂੰ ਦੂਰ ਕਰਕੇ ਸੁਖ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ 1 ਉਸ ਰੱਬ ਦਾ  ਨਾਮ ਤੇ ਗਿਆਨ ਗੁਰੂ ਦੀ ਰਾਹੀਂ ਪ੍ਰਾਪਤ ਹੁੰਦਾ ਹੈ, ਸਮਝ ਆਉਂਦੀ ਹੈ ਕਿ ਉਹ ਸਰਬ  ਵਿਆਪਕ ਹੈ। ਗੁਰੂ ਹੀ  ਸ਼ਿਵ ਹੈ, ਗੁਰੂ ਹੀ  ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ  ਪਾਰਬਤੀ ਹੈ।ਉਹ ਇਤਨਾ ਬੇਅੰਤ ਹੈ ਕੀ ਉਸਦਾ ਕਥਨ ਨਹੀਂ ਕੀਤਾ ਜਾ ਸਕਦਾ।
ਉਸ ਅਗੇ ਅਰਦਾਸ ਕਰੋ ਕਿ ਉਹ ਸਾਨੂੰ ਸਮਝ ਦੇਵੇ ,ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ ॥੫॥

ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥6॥

ਜੋ ਉਸ ਨੂੰ ਚੰਗਾ ਲਗੇ ਉਹੀ  ਮੇਰੇ ਲਈ  ਤੀਰਥ ਇਸ਼ਨਾਨ ਹੈ 1 ਉਸਦੀ ਸਿਖਿਆ ਨਾਲ ਹੀ ਮਨੁਖ ਵਿਚ ਹੀਰੇ ਮੋਤੀਆਂ ਵਰਗੇ  ਗੁਣ ਆ ਜਾਂਦੇ ਹਨ ਸਾਰੀ ਸ੍ਰਿਸ਼ਟੀ ਜੋ ਮੈਂ ਵੇਖ ਰਿਹਾ ਹਾਂ, ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ1
ਹੇ ਸਤਿਗੁਰੂ!  ਮੈਨੂੰ ਇਕ ਇਹ ਸਮਝ ਦੇਹ,ਜਿਸ ਨਾਲ ਮੈਨੂੰ  ਅਕਾਲ ਪੁਰਖ ਕਦੇ ਨਾ ਵਿਸਰੇ , ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ॥੬॥

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥ ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥ ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥7॥

ਜੇਕਰ ਕੋਈ ਤਪ ਨਾਲ ਆਪਣੀ ਉਮਰ ਚਾਰ ਜੁਗਾਂ ਜਿਨਿ  ਕਰ ਲਵੇ  , ਪ੍ਰਿਥਿਵੀ ਦੇ ਨੋਂ ਖੰਡਾ ਵਿਚ ਹਰ ਕੋਈ ਉਸ ਨੂੰ ਜਾਣਦਾ ਹੋਵੇ , ਚੰਗਾ ਨਾਮਨਾ ਖਟ ਕੇ  ਸੰਸਾਰੀ ਸੋਭਾ ਪਾ ਲਵੇ ਪਰ ਜੇ ਉਹ ਉਸ ਪ੍ਰਮਾਤਮਾ ਦੀ ਦ੍ਰਿਸ਼ਟੀ ਦਾ ਪਾਤਰ ਨਹੀਂ ਤਾਂ ਉਸਦਾ ਕੁਝ ਨਹੀਂ ਹੋ ਸਕਦਾ 1 ਉਹ ਉਸ ਪ੍ਰਮਾਤਮਾ ਨੂੰ ਭੁਲ ਕੇ ਕੀੜਿਆਂ ਦੀ ਜੂਨ ਵਿਚ ਹੀ ਜਾਵੇਗਾ 1

 ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਆਕਾਸ ॥ ਸੁਣਿਐ ਦੀਪ ਲੋਅ ਪਾਤਾਲ ॥ ਸੁਣਿਐ ਪੋਹਿ ਨ ਸਕੈ ਕਾਲੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥8॥

ਸੁਣਿਐ ਈਸਰੁ ਬਰਮਾ ਇੰਦੁ ॥ ਸੁਣਿਐ ਮੁਖਿ ਸਾਲਾਹਣ ਮੰਦੁ ॥ ਸੁਣਿਐ ਜੋਗ ਜੁਗਤਿ ਤਨਿ ਭੇਦ ॥ ਸੁਣਿਐ ਸਾਸਤ ਸਿਮ੍ਰਿਤਿ ਵੇਦ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥9॥

ਸੁਣਿਐ ਸਤੁ ਸੰਤੋਖੁ ਗਿਆਨੁ ॥ ਸੁਣਿਐ ਅਠਸਠਿ ਕਾ ਇਸਨਾਨੁ ॥ ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਸੁਣਿਐ ਲਾਗੈ ਸਹਜਿ ਧਿਆਨੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥10॥

ਸੁਣਿਐ ਸਰਾ ਗੁਣਾ ਕੇ ਗਾਹ ॥ ਸੁਣਿਐ ਸੇਖ ਪੀਰ ਪਾਤਿਸਾਹ ॥ ਸੁਣਿਐ ਅੰਧੇ ਪਾਵਹਿ ਰਾਹੁ ॥ ਸੁਣਿਐ ਹਾਥ ਹੋਵੈ ਅਸਗਾਹੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥11॥

ਵਾਹਿਗੁਰ ਸਿਮਰਨ ਨਾਲ ਉਹ ਵਡ ਗੁਣ ਪੁਰਸ਼ ਹੋ ਜਾਂਦਾ ਹੈ , ਖੰਡਾਂ , ਬ੍ਰਹਿਮੰਡਾ,ਸ਼ਿਵ ਬ੍ਰਹਮਾ ਤੇ ਇੰਦਰ ਦੀ ਸੋਝੀ ਹੋ ਜਾਂਦੀ  ਹੈ  ਵੇਦ, ਸ਼ਾਸ਼ਤਰ ਤੇ ਸਿਮਰਤੀਆਂ ਦਾ ਗਿਆਨ ਹੋ ਜਾਂਦਾ ਹੈ 1  ਮੋਤ ਦਾ ਅਸਰ ਨਹੀਂ ਹੁੰਦਾ 1 ਉਹ ਸਦਾ ਖੇੜੇ ਵਿਚ ਰਹਿੰਦਾ ਹੈ 1  ਸਚ ਸਿਦਕ ਸਬਰ ਸੰਤੋਖ ਵਰਗੇ ਗੁਣ ਪ੍ਰਾਪਤ ਹੋ ਜਾਂਦੇ ਹਨ ,68 ਤੀਰਥਾਂ ਦੇ ਨਹਾਉਣ  ਦਾ ਫਲ ਮਿਲ ਜਾਂਦਾ ਹੈ 1 ਇਜ਼ਤ ਹਾਸਲ ਹੋ ਜਾਂਦੀ ਹੈ ਮਨ ਅਡੋਲ ਹੋ ਜਾਂਦਾ ਹੈ 1  ਅਨੇਕ ਗੁਣ , ਸ਼ੇਖ ਪੀਰ ਤੇ ਬਾਦਸ਼ਾਹਾ ਵਰਗੀ ਉਚਤਾ ਪ੍ਰਾਪਤ ਹੋ ਜਾਂਦੀ ਹੈ , ਅਗਿਆਨੀ ਵੀ ਸਹੀ  ਰਸਤੇ ਤੁਰ ਪੈਂਦੇ ਹਨ1 ਇਨਸਾਨ ਵਿਚ ਅਥਾਹ ਸ਼੍ਕਦੀ ਆ ਜਾਂਦੀ ਹੈ  (11)

ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥12॥

ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਮੰਨੈ ਸਗਲ ਭਵਣ ਕੀ ਸੁਧਿ ॥ ਮੰਨੈ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥13॥

ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥ ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥14॥

ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥ ਮੰਨੈ ਤਰੈ ਤਾਰੇ ਗੁਰੁ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥15॥

ਨਾਮ ਮੰਨਣ  ਦੀ ਅਵਸਥਾ  ਉਸ ਤੋ ਉਚੀ ਹੈ ਜਿਸਦੀ ਕੋਈ ਕਲਮ ,ਕੋਈ ਕਾਗਜ਼ ਜਾਂ ਬੰਦਿਆਂ ਦੇ ਵਿਚਾਰ , ਨਹੀਂ ਬਿਆਨ ਕਰ ਸਕਦੇ 1 ਪਰ ਅਗਰ ਉਸ ਨੂੰ ਦਿਲ ਨਾਲ ਮੰਨ ਲਵੋ ਤਾਂ ਬੁਧ ਵਿਚ ਇਤਨੀ  ਸੂਝ ਆ ਜਾਂਦੀ ਹੈ ,ਕੀ ਮੰਦੇ  ਚੰਗੇ  ਦੀ ਪਹਿਚਾਣ ਹੋ ਜਾਂਦੀ ਹੈ 1 ਇਨਸਾਨ ਸਟਾਂ ਖਾਣ  ਤੋ ਬਚ ਜਾਂਦਾ ਹੈ, ਜੰਮ ਨੇੜੇ ਨਹੀਂ ਆ ਸਕਦੇ 1 ਲਾਲਚ ਲੋਭ ਛੂਹ  ਨਹੀਂ ਸਕਦਾ , ਰਾਹ ਦੀ ਰੁਕਾਵਟਾਂ ਹਟ ਜਾਦੀਆਂ ਹਨ 1 ਇਨਸਾਨ  ਪਤ ਸੇਤੀ ਰਬ ਦੇ ਘਰ ਚਲਾ ਜਾਂਦਾ ਹੈ 1 ਨਾਮ ਜਪਣ ਵਾਲਾ  ਕਰਮਕਾਂਡ  ਤੋ ਉਪਰ ਉਠ ਕੇ ਆਪਣੇ ਆਪ ਨੂੰ ਧਰਮ ਨਾਲ ਜੋੜਦਾ ਹੈ1 ਉਸ ਵਾਸਤੇ ਮੁਕਤੀ ਦਾ ਦਰਵਾਜ਼ਾ ਖੁਲ ਜਾਂਦਾ ਹੈ , ਸਾਕ-ਸੰਬੰਧੀਆਂ ਦਾ ਆਸਰਾ ਹੁੰਦਾ ਹੈ 1  ਉਹ ਆਪ ਤਰਦਾ ਹੈ ਤੇ ਲੋਕਾਂ ਨੂੰ ਤਾਰਦਾ ਹੈ , ਉਹ ਭਿਕਾਰੀਆਂ ਵਾਂਗ ਲੋਕਾਂ ਤੋਂ ਮੰਗਦਾ  ਨਹੀਂ ਫਿਰਦਾ (15)

        ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥ ਪੰਚੇ ਸੋਹਹਿ ਦਰਿ ਰਾਜਾਨੁ ॥ ਪੰਚਾ ਕਾ ਗੁਰੁ ਏਕੁ ਧਿਆਨੁ ॥ ਜੇ ਕੋ ਕਹੈ ਕਰੈ ਵੀਚਾਰੁ ॥ ਕਰਤੇ ਕੈ ਕਰਣੈ ਨਾਹੀ ਸੁਮਾਰੁ ॥ ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ ਜੇ ਕੋ ਬੁਝੈ ਹੋਵੈ ਸਚਿਆਰੁ ॥ ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥ ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵੁੜੀ ਕਲਾਮ ॥ ਏਹੁ ਲੇਖਾ ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥ ਕੇਤਾ ਤਾਣੁ ਸੁਆਲਿਹੁ ਰੂਪੁ ॥ ਕੇਤੀ ਦਾਤਿ ਜਾਣੈ ਕੌਣੁ ਕੂਤੁ ॥ ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥ ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥16॥

ਨਾਮ ਸੁਣਨ ਤੇ ਮੰਨਣ ਵਾਲੇ ਉਤਮ ਜਨ ਹਨ ਤੇ ਪ੍ਰਭੁ ਦੀ ਦਰਗਾਹ ਵਿਚ ਆਦਰ ਪਾਂਦੇ ਹਨ 1 ਉਨ੍ਹਾ ਦੀ ਬਿਰਤੀ ਕੇਵਲ ਉਸ ਪ੍ਰਮਾਤਮਾ ਨਾਲ ਜੁੜਦੀ ਹੈ 1 ਕਹਿੰਦੇ ਹਨ ਬੈਲ ਨੇ ਆਪਣੇ ਸਿੰਘ ਤੇ ਧਰਤੀ ਦਾ  ਭਾਰ  ਚੁਕਿਆ ਹੋਇਆ ਹੈ1  ਧਰਤੀ ਇਕ ਨਹੀ ਹਰ ਧਰਤੀ ਦੇ ਥਲੇ ਹੋਰ ਤੇ ਹੋਰ ਧਰਤੀਆਂ ਹਨ1 ਲਖਾ ਪਤਾਲ  ਹਨ , ਫਿਰ ਇਹ ਕੇਹੜੀ ਸ਼ਕਤੀ ਹੈ ਜਿਸਨੇ ਸਾਰੀ ਸ਼੍ਰਿਸ਼ਟੀ , ਸਾਰੀਆਂ ਪਾਤਾਲਾਂ ਦਾ ਭਾਰ ਸੰਭਾਲਿਆ ਹੋਇਆ ਹੈ 1 ਕਿਹੜਾ ਬੈਲ  ਹੈ ?  ਜੀਵ ਜੋ ਕਈ ਜਾਤਾਂ , ਰੰਗਾਂ ਤੇ ਨਾਵਾਂ ਦੇ ਹਨ , ਉਨ੍ਹਾ ਦੇ ਮਥੇ ਦੇ ਲੇਖ ਤੇ ਉਸਦਾ  ਲੇਖਾ-ਜੋਖਾ  ਕਿਤਨਾ ਵਡਾ ਹੈ  1 ਇਕ ਸ਼ਬਦ ਨਾਲ  ਸ਼੍ਰਿਸ਼ਟੀ ਦਾ ਵਿਸਥਾਰ ਹੋ ਗਿਆ ਹੈ ਜਿਸ ਵਿਚ ਲਖਾਂ ਦਰਿਆ ਵਹਿਣੇ ਸ਼ੁਰੂ ਹੋ ਗਏ ਹਨ 1 ਬੰਦੇ ਦੀ ਕੀ ਤਾਕਤ ਹੈ ਉਸਦੀ ਤਾਕਤ ਤੇ ਗੁਣਾ ਦਾ ਵਿਚਾਰ ਕਰੇ 1  (16)

ਅਸੰਖ ਜਪ ਅਸੰਖ ਭਾਉ ॥ ਅਸੰਖ ਪੂਜਾ ਅਸੰਖ ਤਪ ਤਾਉ ॥ ਅਸੰਖ ਗਰੰਥ ਮੁਖਿ ਵੇਦ ਪਾਠ ॥ ਅਸੰਖ ਜੋਗ ਮਨਿ ਰਹਹਿ ਉਦਾਸ ॥ ਅਸੰਖ ਭਗਤ ਗੁਣ ਗਿਆਨ ਵੀਚਾਰ ॥ ਅਸੰਖ ਸਤੀ ਅਸੰਖ ਦਾਤਾਰ ॥ ਅਸੰਖ ਸੂਰ ਮੁਹ ਭਖ ਸਾਰ ॥ ਅਸੰਖ ਮੋਨਿ ਲਿਵ ਲਾਇ ਤਾਰ ॥ ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥17॥

ਅਸੰਖ ਮੂਰਖ ਅੰਧ ਘੋਰ ॥ ਅਸੰਖ ਚੋਰ ਹਰਾਮਖੋਰ ॥ ਅਸੰਖ ਅਮਰ ਕਰਿ ਜਾਹਿ ਜੋਰ ॥ ਅਸੰਖ ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪੁ ਕਰਿ ਜਾਹਿ ॥ ਅਸੰਖ ਕੂੜਿਆਰ ਕੂੜੇ ਫਿਰਾਹਿ ॥ ਅਸੰਖ ਮਲੇਛ ਮਲੁ ਭਖਿ ਖਾਹਿ ॥ ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ ਨਾਨਕੁ ਨੀਚੁ ਕਹੈ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥18॥

ਅਸੰਖ ਨਾਵ ਅਸੰਖ ਥਾਵ ॥ ਅਗੰਮ ਅਗੰਮ ਅਸੰਖ ਲੋਅ ॥ ਅਸੰਖ ਕਹਹਿ ਸਿਰਿ ਭਾਰੁ ਹੋਇ ॥ ਅਖਰੀ ਨਾਮੁ ਅਖਰੀ ਸਾਲਾਹ ॥ ਅਖਰੀ ਗਿਆਨੁ ਗੀਤ ਗੁਣ ਗਾਹ ॥ ਅਖਰੀ ਲਿਖਣੁ ਬੋਲਣੁ ਬਾਣਿ ॥ ਅਖਰਾ ਸਿਰਿ ਸੰਜੋਗੁ ਵਖਾਣਿ ॥ ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥ ਜਿਵ ਫੁਰਮਾਏ ਤਿਵ ਤਿਵ ਪਾਹਿ ॥ ਜੇਤਾ ਕੀਤਾ ਤੇਤਾ ਨਾਉ ॥ ਵਿਣੁ ਨਾਵੈ ਨਾਹੀ ਕੋ ਥਾਉ ॥ ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥19॥

—ਅਸੰਖ  ਗੁਣਾ ਦੇ ਧਾਰਨੀ ਹਨ ਜੋ ਤੇਰੇ ਗੁਣ ਗਾਂਦੇ ਹਨ, ਤੇਰੇ ਗੁਣਾ ਬਾਰੇ ਵਿਚਾਰ ਕਰਦੇ ਹਨ , ਸਤਵਾਦੀ , ਦਾਨੀ ,ਯੋਧੇ , ਰਿਸ਼ੀ ਮੁਨੀ ਹਨ ਬੇਸ਼ੁਮਾਰ ਮੂਰਖ , ਚੋਰ , ਹਰਾਮਖੋਰ , ਜੁਲਮੀ ,ਪਾਪੀ, ਕੂੜੇ , ਮਲੇਛ .ਨਿੰਦਕ ਵੀ ਹਨ  1 ਬੇਸ਼ੁਮਾਰ ਤੇਰ ਮੰਡਲ ਹਨ,  ਜੋ ਅਖਰਾਂ ਰਾਹੀ  ਬਿਆਨ ਨਹੀਂ ਕੀਤੇ  ਜਾ ਸਕਦੇ  (19)

ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥ ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥ ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥ ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥20॥

ਹਥ ਪੈਰ ਗੰਦੇ ਹੁੰਦੇ ਹਨ ਤਾਂ ਪਾਣੀ ਨਾਲ ਧੋਤਾ ਜਾ ਸਕਦਾ , ਕਪੜਾ ਗੰਦਾ ਹੋਵੇ ਤਾਂ ਸਾਬਣ ਨਾਲ ਸਾਫ ਕੀਤਾ ਜਾ ਸਕਦਾ ਹੈ ਪਰ ਮਨ ਦੀ  ਮੈਲ ਤਾ ਰਬ ਦੇ ਨਾਂ  ਨਾਲ ਹੀ ਸਾਫ਼ ਹੁੰਦੀ ਹੈ 1 ਪਾਪੀ ਤੇ ਪੁਨੀ ਸਿਰਫ ਕਹਿਣ ਦੀ ਗਲ ਨਹੀ ,ਅਚੇ ਤੇ ਬੁਰੇ ਕਰਮ ਕਰਕੇ ਆਪਣੇ ਨਾਲ ਲਿਖਾ ਕੇ ਲੈ ਜਾਂਦੇ ਹਨ  1 ਜੋ ਬੀਜਦੇ ਹਨ ਓਹੀ ਖਾਂਦੇ ਹਨ  ਤੇ ਰਬ ਦੇ ਹੁਕਮ ਵਿਚ ਆਉਂਦੇ  ਜਾਂਦੇ ਹਨ 1 (20)

ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲ ਕਾ ਮਾਨੁ ॥ ਸੁਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥ ਸਭਿ ਗੁਣ ਤੇਰੇ ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ ਭਗਤਿ ਨ ਹੋਇ ॥ ਸੁਅਸਤਿ ਆਥਿ ਬਾਣੀ ਬਰਮਾਉ ॥ ਸਤਿ ਸੁਹਾਣੁ ਸਦਾ ਮਨਿ ਚਾਉ ॥ ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥ ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥ ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥ ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥ ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥21॥

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥22॥

ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥23॥

ਅੰਤੁ ਨ ਸਿਫਤੀ ਕਹਣਿ ਨ ਅੰਤੁ ॥ ਅੰਤੁ ਨ ਕਰਣੈ ਦੇਣਿ ਨ ਅੰਤੁ ॥ ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ਅੰਤੁ ਨ ਜਾਪੈ ਕਿਆ ਮਨਿ ਮੰਤੁ ॥ ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥ ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ ॥ ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥ ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥ ਜੇਵਡੁ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥24॥

ਬਹੁਤਾ ਕਰਮੁ ਲਿਖਿਆ ਨਾ ਜਾਇ ॥ ਵਡਾ ਦਾਤਾ ਤਿਲੁ ਨ ਤਮਾਇ ॥ ਕੇਤੇ ਮੰਗਹਿ ਜੋਧ ਅਪਾਰ ॥ ਕੇਤਿਆ ਗਣਤ ਨਹੀ ਵੀਚਾਰੁ ॥ ਕੇਤੇ ਖਪਿ ਤੁਟਹਿ ਵੇਕਾਰ ॥ ਕੇਤੇ ਲੈ ਲੈ ਮੁਕਰੁ ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥ ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥ ਬੰਦਿ ਖਲਾਸੀ ਭਾਣੈ ਹੋਇ ॥ ਹੋਰੁ ਆਖਿ ਨ ਸਕੈ ਕੋਇ ॥ ਜੇ ਕੋ ਖਾਇਕੁ ਆਖਣਿ ਪਾਇ ॥ ਓਹੁ ਜਾਣੈ ਜੇਤੀਆ ਮੁਹਿ ਖਾਇ ॥ ਆਪੇ ਜਾਣੈ ਆਪੇ ਦੇਇ ॥ ਆਖਹਿ ਸਿ ਭਿ ਕੇਈ ਕੇਇ ॥ ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹੁ ॥25॥

ਜਿਸਨੇ ਪ੍ਰਭੁ ਦਾ ਨਾਮ ਸੁਣ ਕੇ ਮਨ ਕੇ ਹਿਰਦੇ ਵਿਚ ਵਸਾ ਲਿਆ ਹੈ ਉਸਤੋਂ ਵਡਾ ਤੀਰਥ ਕੋਈ ਨਹੀਂ 1 ਆਪਣੇ ਆਪ ਨੂੰ ਨੀਵਾਂ ਸਮਝ ਕੇ ਉਸਦੀ ਜੈ ਜੈ ਕਰ ਕਰੋ ਜੋ ਸਾਰੇ ਗੁਣਾ, ਸ਼੍ਕਤੀਆਂ ਖੰਡਾਂ  ,ਬ੍ਰਹਿਮੰਡ ਦਾ ਮਾਲਕ ਹੈ , ਥਿਰ ਤੇ ਸਦਾ ਖੇੜੇ ਵਿਚ ਰਹਿਣ ਵਾਲਾ ਹੈ 1 ਕੋਈ ਨਹੀਂ ਜਾਣਦਾ ਨਾ ਪੰਡਿਤ ਨਾ ਕਾਜ਼ੀ ,ਮੋਲਵੀ ਕਿ ਕਦ ਉਸਨੇ ਸ਼੍ਰਿਸ਼ਟੀ ਰਚੀ ਸੀ ਕੀ ਵੇਲਾ ਕੀ  ਵਕਤ ਤੇ  ਕੀ ਵਾਰ ਸੀ ਕਿਹੜੀ ਰੁਤ ਤੇ ਕੀ ਮਹੀਨਾ ਸੀ 1 ਪੰਡਤਾਂ , ਕਾਜ਼ੀਆਂ ,ਜੋਗੀਆਂ ਨੂੰ ਵੀ ਨਹੀ ਪਤਾ 1 ਕਹਿਣ ਨੂੰ ਸਭ ਆਪਣੇ ਆਪ ਨੂੰ ਇਕ ਦੂਜੇ ਤੋਂ ਵਧ ਸਿਆਣਾ ਸਮਝਦੇ ਹਨ 1  ਹੇਠਾਂ ਲਖਾਂ ਪਾਤਾਲ ਹਨ ਤੇ ਉਪਰ ਲਖਾਂ ਆਕਾਸ਼ ਜਿਨਾ ਦਾ ਹਦ ਬੰਨਾ ਵੇਦ ਢੂੰਢ ਢੂਂਢ ਕੇ ਹਫ ਗਏ ਹਨ 1  ਪਛਮੀ ਸੋਚ ਹੈ ਕੀ ਕੁਲ ਅਠਾਰ੍ਹਾਂ ਹਜ਼ਾਰ ਆਲਮ ਹਨ ਜਿਨਾ ਦਾ ਮੁਢ ਇਕ ਪ੍ਰਮਾਤਮਾ ਹੈ 1 ਇਸਦਾ ਲੇਖ ਜੋਖਾ ਰਬ ਹੀ ਜਾਂਣਦਾ ਹੈ ਜਿਵੇਂ ਨਦਿਆਂ ਨਾਲਿਆਂ ਦੀ ਕੋਈ ਥਹੁ ਨਹੀ ਪਾ ਸਕਦਾ ਕੀ ਉਹ ਸਮੁੰਦਰ ਵਿਚ ਕੇਹੜੀ ਥਾਂ ਤੇ ਹਨ 1 ਉਹ  ਸਮੁੰਦਰ ਹੈ ਤੇ ਅਸੀਂ ਕੀੜੀ ਤੁਲ 1 ਉਸਦਾ ਕੋਈ ਹਦ ਨਹੀ ,ਉਹ ਕਹਿਣ ਸੁਣਨ ਤੋ ਬਾਹਰ ਹੈ1 ਉਸਦਾ ਥਹੁ ਕੋਈ ਨਹੀਂ ਪਾ ਸਕਦਾ 1 ਉਹ ਕਿਤਨਾ ਵਡਾ ਹੈ ਓਹ ਆਪ ਹੀ ਜਾਣਦਾ ਹੈ 1 ਉਸਦੀ ਕਿਰਪਾ ਤੇ ਉਦਾਰਤਾ ਸਦਕਾ ਕਿਤਨੇ ਹੀ ਜੋਧੇ ਉਸ ਕੋਲੋਂ ਮੰਗਦੇ ਹਨ , ਜਿਸਦੀ ਗਿਣਤੀ ਨਹੀਂ ਹੈ 1 ਕਿਤਨੇ ਵਿਕਾਰਾਂ ਵਿਚ ਨਾਸ ਹੁੰਦੇ ਹਨ , ਕਿਤਨੇ ਮੂਰਖ ਜੋ ਵਹਿਲੇ ਖਾ ਖਾ ਕੇ ਇਸ ਦੁਨਿਆ ਤੋ ਚਲੇ  ਜਾਂਦੇ ਹਨ 1 ਕਈਆਂ ਨੂੰ ਦੁਖ ਤੇ ਭੁਖ ਦੀ ਸਦਾ ਮਾਰ ਪੈਂਦੀ  ਹੈ 1 ਤੇਰੀ ਮੇਹਰ ਨਾਲ ਹੀ ਸਾਨੂੰ ਇਹਨਾ ਦੁਖਾਂ ਤੇ ਭੁਖਾਂ ਤੋਂ ਛੁਟਕਾਰਾ ਮਿਲ ਸਕਦਾ ਹੈ 1 ਹੋਰ ਕਿਸੇ ਦੇ ਵਸ ਦਾ ਨਹੀਂ  (25)

ਅਮੁਲ ਗੁਣ ਅਮੁਲ ਵਾਪਾਰ ॥ ਅਮੁਲ ਵਾਪਾਰੀਏ ਅਮੁਲ ਭੰਡਾਰ ॥ ਅਮੁਲ ਆਵਹਿ ਅਮੁਲ ਲੈ ਜਾਹਿ ॥ ਅਮੁਲ ਭਾਇ ਅਮੁਲਾ ਸਮਾਹਿ ॥ ਅਮੁਲੁ ਧਰਮੁ ਅਮੁਲੁ ਦੀਬਾਣੁ ॥ ਅਮੁਲੁ ਤੁਲੁ ਅਮੁਲੁ ਪਰਵਾਣੁ ॥ ਅਮੁਲੁ ਬਖਸੀਸ ਅਮੁਲੁ ਨੀਸਾਣੁ ॥ ਅਮੁਲੁ ਕਰਮੁ ਅਮੁਲੁ ਫੁਰਮਾਣੁ ॥ ਅਮੁਲੋ ਅਮੁਲੁ ਆਖਿਆ ਨ ਜਾਇ ॥ ਆਖਿ ਆਖਿ ਰਹੇ ਲਿਵ ਲਾਇ ॥ ਆਖਹਿ ਵੇਦ ਪਾਠ ਪੁਰਾਣ ॥ ਆਖਹਿ ਪੜੇ ਕਰਹਿ ਵਖਿਆਣ ॥ ਆਖਹਿ ਬਰਮੇ ਆਖਹਿ ਇੰਦ ॥ ਆਖਹਿ ਗੋਪੀ ਤੈ ਗੋਵਿੰਦ ॥ ਆਖਹਿ ਈਸਰ ਆਖਹਿ ਸਿਧ ॥ ਆਖਹਿ ਕੇਤੇ ਕੀਤੇ ਬੁਧ ॥ ਆਖਹਿ ਦਾਨਵ ਆਖਹਿ ਦੇਵ ॥ ਆਖਹਿ ਸੁਰਿ ਨਰ ਮੁਨਿ ਜਨ ਸੇਵ ॥ ਕੇਤੇ ਆਖਹਿ ਆਖਣਿ ਪਾਹਿ ॥ ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥ ਏਤੇ ਕੀਤੇ ਹੋਰਿ ਕਰੇਹਿ ॥ ਤਾ ਆਖਿ ਨ ਸਕਹਿ ਕੇਈ ਕੇਇ ॥ ਜੇਵਡੁ ਭਾਵੈ ਤੇਵਡੁ ਹੋਇ ॥ ਨਾਨਕ ਜਾਣੈ ਸਾਚਾ ਸੋਇ ॥ ਜੇ ਕੋ ਆਖੈ ਬੋਲੁਵਿਗਾੜੁ ॥ ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥26॥

ਅਕਾਲ ਪੁਰਖ ਤੇ ਗੁਣ ਅਮੁਲ ਹਨ , ਲੈਣ ਦੇਣ ਦਾ ਵੀ ਲੇਖ ਜੋਖਾ ਨਹੀਂ ਹੈ ,ਅਨਮੁਲਾ   ਹੈ 1 ਉਨ੍ਹਾ ਦੇ ਵਣਜਾਰੇ ਵੀ ਅਨਮੋਲ ਹਨ ਤੇ ਭੰਡਾਰੇ ਵੀ ਅਨਮੋਲ ਹਨ ਜੋ ਉਸ ਨਾਲ ਸਚ ਦਾ ਵਪਾਰ ਕਰਦੇ ਹਨ, ਅਨਮੋਲ  ਉਸ ਨੂੰ ਪਿਆਰ ਕਰਦੇ, ਉਸ  ਵਿਚ ਲੀਨ ਹੋ ਜਾਂਦੇ ਹਨ 1 ਉਸਦਾ ਕਨੂੰਨ, ਦਰਬਾਰ , ਦਾਤਾਂ , ਰਹਿਮਤਾਂ ਉਸਦੇ ਹੁਕਮ, ਵੇਦ, ਪੁਰਾਨ , ਬ੍ਰਹਮ , ਇੰਦਰ , ਗੋਪੀਆਂ ,ਸਿਧ , ਬੁਧੀ ਜੀਵ , ਦਾਨੀ ,ਰਿਖੀ ਮੁਨੀ  ਸਭ  ਆਪਣੇ ਆਪਣੇ ਅਕਲ ਦੇ ਅਧਾਰ ਤੇ ਰਬ ਨੂੰ ਨਾਪਣ ਦੀ ਕੋਸ਼ਿਸ਼ ਵਿਚ ਲਗੇ ਰਹਿੰਦੇ ਹਨ 1 ਪਰ ਜੇ ਕੋਈ ਇਹ ਕਹੇ ਕੀ ਰਬ ਇਤਨਾ ਵਡਾ ਹੈ ਤਾਂ ਓਹ ਸਭ ਤੋਂ ਵਡਾ ਮੂਰਖ ਹੈ  (26)

ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥ ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥ ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥ ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥ ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥ ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥ ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥ ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥ ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥ ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥ ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥ ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥ ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥ ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥27॥

ਉਹ ਕੈਸਾ ਘਰ ਹੈ ਜਿਥੇ ਬੈਠਕੇ ਤੂੰ ਸਾਰੀ ਕਾਇਨਾਤ ਦੀ ਸੰਭਾਲ ਕਰ ਰਿਹਾ ਹੈਂ 1 ਤੇਨੂੰ ਗਾਉਣ ਵਾਲੇ ਅਨੇਕਾ ਸਾਜ ਹਨ1 ਗਵਈਏ, ਪਵਨ ਪਾਣੀ ਹਵਾ, ਅਗ ਸਭ ਤੇਨੂੰ ਗਾਉਂਦੇ ਹਨ , ਚਿਤਰ ਗੁਪਤ, ਸ਼ਿਵ ,ਬ੍ਰਹਮਾ ,  ਇੰਦਰ ,ਦੇਵੀ, ਦੇਵਤੇ,ਜੋਗੀ, ਜਪੀ ਤਪੀ  ਸੰਤੋਖੀ ,ਪੰਡਤ ,ਵੇਦਾਂ ਨੂੰ ਲਿਖਣ ਵਾਲੇ ਵਿਦਵਾਨ ,ਤੀਰਥ , ਤੇਰੇ ਪੈਦਾ ਕੀਤੇ ਹਨ 1 ਅਮੋਲਕ ਪਦਾਰਥ, ਵਡੇ ਵਡੇ ਬਲਵਾਨ ,ਸੂਰਮੇ ਜੋਧੇ , ਖੰਡ ਬ੍ਰਹਿਮੰਡ ਤੇਰੇ ਭਗਤ ਹਨ1  ਸਾਰੇ ਬ੍ਰਹਿਮੰਡ ਦਾ  ਮਾਲਕ ਸਦਾ ਸਚਾ ਹੈ, ਸਚਾ ਹੀ ਇਸਦਾ ਨਾਉ ਹੈ , ਜਿਸਦਾ ਕੋਈ ਅੰਤ ਨਹੀਂ   ਤੇਨੂੰ ਗਾਉਂਦੇ ਹਨ, ਜਿਸਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਤੇ ਉਸਦੀ ਪਾਲਣਾ ਕੀਤੀ ਹੈ 1 ਜੋ ਉਸ ਨੂੰ ਭਾਵਦਾ ਹੈ ਉਹੀ ਕਰਦਾ ਹੈ ਜਿਸਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ 1 ਉਹ ਬਾਦਸ਼ਾਹਾਂ ਦਾ ਬਦ੍ਸ਼ਾਹ , ਸਚ ਪਾਤਸ਼ਾਹ ਹੈ 1     (27)

ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥ ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥28॥

ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥ ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥29॥

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥30॥

ਆਸਣੁ ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ ਸੁ ਏਕਾ ਵਾਰ ॥ ਕਰਿ ਕਰਿ ਵੇਖੈ ਸਿਰਜਣਹਾਰੁ ॥ ਨਾਨਕ ਸਚੇ ਕੀ ਸਾਚੀ ਕਾਰ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥31॥

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥32॥

ਜੋਗੀ ਨੂੰ ਇਸ਼ਾਰਾ ਕਰਕੇ ਗੁਰੂ ਨਾਨਕ ਸਾਹਿਬ ਆਖਦੇ ਹਨ ਸਬਰ ਦੀਆਂ ਮੁੰਦਰਾਂ, ਮੇਹਨਤ ਦਾ ਖਪਰ ,ਤੇ ਸੁਆਹ ਮਲਨ ਦੀ ਬਜਾਏ ਉਸਦਾ ਧਿਆਨ ਕਰ , ਮਨ ਤੇ ਕਾਬੂ ਪਾਕੇ ਜਗਤ ਨੂੰ ਜਿਤ 1  ਜੋ ਸਭ ਦਾ ਆਦਿ ਹੈ, ਪਵਿਤਰ ਹੈ ਜਿਸਦਾ ਕੋਈ ਮੁਢ ਨਹੀਂ ਅੰਤ ਨਹੀਂ 1 ਇਕੋ ਸਰੂਪ ਹੈ 1 ਜੋਗੀ ਨੂੰ ਕਹਿੰਦੇ ਹਨ ਆਪਣਾ ਭੋਜਨ ਰਬੀ -ਗਿਆਨ , ਦਇਆ ਤੇਰਾ ਵਰਤਾਰਾ ਹੋਵੇ ,ਤੇ ਅੰਦਰ ਪ੍ਰਭੂ ਨਾਦ ਦੀ ਧੁਨ ਹੋਵੇ 1 ਰਿਧੀਆਂ ਸਿਧੀਆਂ ਕਰਨਾ , ਕਰਾਮਾਤਾ ਸਭ ਗਲਤ ਕਰਮ ਹਨ 1 ਮਿਲਣਾ, ਵਿਛੜਨਾ ਸਭ ਉਸਦਾ ਭਾਣਾ ਹੈ 1ਇਹ ਗਲ ਪ੍ਰਚਲਿਤ ਹੈ ਕੀ ਇਕ ਮਾਇਆ ਜਨਮੀ ਜਿਸਦੇ ਤਿੰਨ ਪੁਤਰ ਸਨ ਇਕ ਸੰਸਾਰੀ , ਇਕ ਭੰਡਾਰੀ ਤੇ ਇਕ ਲੇਖਾ ਜੋਖਾ ਕਰਨ ਵਾਲਾ ਬ੍ਰਹਮਾ ਵਿਸ਼ਨੂੰ ਤੇ ਸ਼ਿਵ , ਪਰ ਇਹ ਗਲਤ ਹੈ 1 ਸੰਸਾਰ ਦਾ ਪ੍ਰਬੰਧ ਸਿਰਫ ਇਕ ਪ੍ਰਮਾਤਮਾ ਚਲਾਂਦਾ ਹੈ ਜੋ ਸਭ ਨੂੰ ਵੇਖਦਾ ਪਰ ਉਸ ਨੂੰ ਕੋਈ ਨਹੀਂ ਵੇਖ ਸਕਦਾ1 ਹਰੀ ਦਾ ਆਸਨ ਤੇ ਉਸਦੇ ਭੰਡਾਰੇ ਸਾਰੇ ਲੋਕਾਂ  ਵਿਚ ਹਨ , ਜਿਨ੍ਹਾ ਨੂੰ ਉਹ ਸਿਰਜਦਾ ਹੈ ਤੇ ਸੰਭਾਲ ਕਰਦਾ ਹੈ 1 ਜਗਤ ਦੇ ਮਾਲਕ ਨੂੰ ਇਕ ਵਾਰੀ  ਨਹੀਂ ਲਖਾਂ ਤੇ ਕਰੋੜਾ ਵਾਰ ਜਪੀਏ , ਇਹੀ  ਉਸ ਤਕ ਪਹੁੰਚਣ ਉਸ ਨਾਲ ਇਕਮਿਕ ਹੋਣ  ਦੀਆਂ ਪਓੜੀਆਂ ਹਨ (32)

ਆਖਣਿ ਜੋਰੁ ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ ਦੇਣਿ ਨ ਜੋਰੁ ॥ ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥ ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥ ਜੋਰੁ ਨ ਜੁਗਤੀ ਛੁਟੈ ਸੰਸਾਰੁ ॥ ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ ਨਾਨਕ ਉਤਮੁ ਨੀਚੁ ਨ ਕੋਇ ॥33॥

ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥ ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥ ਤਿਥੈ ਸੋਹਨਿ ਪੰਚ ਪਰਵਾਣੁ ॥ ਨਦਰੀ ਕਰਮਿ ਪਵੈ ਨੀਸਾਣੁ ॥ ਕਚ ਪਕਾਈ ਓਥੈ ਪਾਇ ॥ ਨਾਨਕ ਗਇਆ ਜਾਪੈ ਜਾਇ ॥34॥

ਧਰਮ ਖੰਡ ਕਾ ਏਹੋ ਧਰਮੁ ॥ ਗਿਆਨ ਖੰਡ ਕਾ ਆਖਹੁ ਕਰਮੁ ॥ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥35॥

ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ ਤਿਥੈ ਨਾਦ ਬਿਨੋਦ ਕੋਡ ਅਨੰਦੁ ॥ ਸਰਮ ਖੰਡ ਕੀ ਬਾਣੀ ਰੂਪੁ ॥ ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥ ਤਾ ਕੀਆ ਗਲਾ ਕਥੀਆ ਨਾ ਜਾਹਿ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥36॥

ਕਰਮ ਖੰਡ ਕੀ ਬਾਣੀ ਜੋਰੁ ॥ ਤਿਥੈ ਹੋਰੁ ਨ ਕੋਈ ਹੋਰੁ ॥ ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮੁ ਰਹਿਆ ਭਰਪੂਰ ॥ ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ ਨ ਕਥਨੇ ਜਾਹਿ ॥ ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥ ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦੁ ਸਚਾ ਮਨਿ ਸੋਇ ॥ ਸਚ ਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥ ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਤਿਥੈ ਲੋਅ ਲੋਅ ਆਕਾਰ ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥37॥

ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਅਹਰਣਿ ਮਤਿ ਵੇਦੁ ਹਥੀਆਰੁ ॥ ਭਉ ਖਲਾ ਅਗਨਿ ਤਪ ਤਾਉ ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ ਘੜੀਐ ਸਬਦੁ ਸਚੀ ਟਕਸਾਲ ॥ ਜਿਨ ਕਉ ਨਦਰਿ ਕਰਮੁ ਤਿਨ ਕਾਰ ॥ ਨਾਨਕ ਨਦਰੀ ਨਦਰਿ ਨਿਹਾਲ ॥38॥

ਮੰਗਣ ਵਿਚ ਜਾਂ ਦੇਣ ਵਿਚ ਕਿਸੇ ਦੀ ਮਰਜੀ ਨਹੀਂ ਚਲਦੀ ਨਾ ਜੀਣ ਯਾ ਮਰਨ ਤੇ ਕਿਸੇ ਦਾ ਜੋਰ ਹੈ 1  ਨਾ ਰਾਜ ਜਾ ਸੰਪਦਾ ਤੇ ਕਿਸੇ ਦੀ ਮਰਜੀ ਚਲਦੀ ਹੈ , ਨਾ ਸੂਰਤ ਜਾ ਗਿਆਨ ਵਿਚ, ਨਾ ਸੰਸਾਰ ਤੋ ਛੁਟਕਾਰਾ ਪਾਣ ਵਿਚ ਕੋਈ ਜੁਗਤ ਕੰਮ ਆਉਂਦੀ ਹੈ 1  ਬਸ ਜਿਸਦੇ ਹਥ ਤਾਕਤ ਹੈ ਓਹੀ ਉਸਦੀ ਰਚਨਾ ਤੇ ਸੰਭਾਲ ਕਰ ਰਿਹਾ ਹੈ ਜਿਨਾ ਦਾ ਰਬ ਦੇ ਦਰਬਾਰ ਵਿਚ ਕਰਮਾਂ ਸੇਤੀ ਨਿਬੇੜਾ ਹੋਣਾ ਹੈ 1 ਦਿਨ ਰਾਤ , ਰੁਤਾਂ , ਵਾਰ ,ਹਵਾ ਪਾਣੀ ਅਗ ਤੇ ਪਤਾਲ ਪ੍ਰਭੁ ਨੇ ਇਸਦੀ ਰਚਨਾ ਕੀਤੀ ਹੈ ਧਰਮ ਖੰਡ ਦਾ ਇਹੋ ਨੇਮ ਹੈ , ਗਿਆਨ ਖੰਡ ਧਰਮ ਕਮਾਣ  ਲਈ ਹੈ 1  ਜਿਥੇ ਕਈ ਤਰਹ ਦੇ ਜੀਵ ਹਨ 1 ਉਸਦੇ   ਸਚੇ ਦਰਬਾਰ ਵਿਚ ਸੰਤ ਜਣ ਹੀ ਸੋਭਦੇ ਹਨ ਜੋ ਪ੍ਰਵਾਨ ਹੋ ਜਾਂਦੇ ਹਨ  ਕਈ ਬ੍ਰਹਮਾ ਹਨ ਜੋ ਅਨੇਕਾਂ ਰੂਪਾਂ ਵਿਚ ਘੜੇ ਜਾਂਦੇ ਹਨ , ਅਨੇਕਾ ਕਰਮ ਭੂਮੀਆਂ ਤੇ ਪਹਾੜ ਹਨ 1 ਕਿਤਨੇ ਇੰਦਰ ਸੂਰਜ ਚੰਦ ਮੰਡਲ ਤੇ ਦੇਸ਼ ਹਨ , ਕਿਤਨੇ ਸਿਧ ਬਿਧ ਨਾਥ ਤੇ ਦੇਵੀ ਦੇਵਤੇ ਹਨ , ਕਿਤਨੇ ਰਿਸ਼ੀ ਮੁਨੀ ਦਿਨ ਤੇ ਸਮੁੰਦਰ ਵਿਚੋਂ ਨਿਕਲਣ ਵਾਲੇ ਰਤਨ ਹਨ 1 , ਕਿਤਨੀਆ ਖਾਣੀਆ ਤੇ ਬੋਲੀਆਂ ਹਨ ,ਕਿਤਨੇ ਪਾਤਸ਼ਾਹ ਤੇ ਰਾਜੇ ਹਨ ਕਿਤਨੇ ਧਰਮ ਗਿਆਤਾ ਤੇ ਸੇਵਕ ਹਨ, ਜਿਨ੍ਹਾ ਦੀ ਕੋਈ ਹਦ ਨਹੀਂ 1 ਗਿਆਨ ਖੰਡ ਵਿਚ ਗਿਆਨ ਪ੍ਰਚੰਡ ਤੇ  ਕਰੋੜਾ ਰੰਗ ਤਮਾਸ਼ੇ ਹਨ 1 ਸਰਮ ਖੰਡ ( ਉਦਮ ) ਹੈ  ਜਿਥੇ ਧਿਆਨ ,ਮਨ ਤੇ ਮਤ ਘੜੀ ਜਾਂਦੀ ਹੈ ਉਥੇ ਦੇਵਤਿਆਂ ਤੇ ਸਿਧਾਂ ਵਾਲੀ ਸੋਚ ਘੜੀ ਜਾਂਦੀ ਹੈ 1 ਕਰਮ ਖੰਡ   ਜਿਸ ਲਈ ਆਤਮ ਬਲ ਦਾ ਹੋਣਾ ਜਰੂਰੀ ਹੁੰਦਾ ਹੈ 1 ਕਰਮ ਖੰਡ ਵਿਚ ਯੋਧੇ ਤੇ ਸੂਰਮੇ ਹੁੰਦੇ ਹਨ , ਜਿਨ੍ਹਾ ਦੇ ਹਿਰਦੇ ਵਿਚ ਰਾਮ ਪੂਰੀ ਤਰਹ ਵਸਿਆ ਹੁੰਦਾ ਹੈ , ਇਥੇ ਨੇਕ ਬੰਦੇ ਰਬ ਦੇ  ਜਸ ਵਿਚ ਜੁੜੇ ਹੁੰਦੇ ਹਨ ਨਾ ਉਹ ਮਰਦੇ ਹਨ ਨਾ ਠਗੇ ਜਾਂਦੇ ਹਨ 1 ਉਹ ਅਨੰਦ  ਮਾਣਦੇ ਹਨ ਕਿਓਂਕਿ ਉਨਾ ਦੇ ਹਿਰਦੇ ਵਿਚ ਸਚ ਦਾ ਵਾਸਾ ਹੁੰਦਾ ਹੈ  1 ਰਬ ਉਨ੍ਹਾ ਨੂੰ ਨਿਹਾਲ ਕਰਨ ਵਾਲੀ ਨਜਰ ਨਾਲ ਦੇਖਦਾ ਹੈ 1 ਉਥੇ ਧਰਤੀਆਂ , ਤਾਰਾ ਮੰਡਲ ਤੇ ਬ੍ਰਹਿਮੰਡ ਇਤਨੇ ਹਨ ਉਥੇ ਕਈ ਲੋਕ, ਭਵਨ ਤੇ ਅਨੇਕਾਂ ਅਕਾਰ ਹਨ ਜੋ ਉਸਦੇ ਹੁਕਮ ਅਨੁਸਾਰ ਆਪਣਾ ਕੰਮ ਕਰਦੇ ਹਨ 1 ਰਬ ਉਨ੍ਹਾ ਦੀ ਸੰਭਾਲ ਕਰਦਾ ਹੈ

ਹੇ ਇਨਸਾਨ ਜਤ -ਸਤ ਭਠ ਹੈ ਤੇ ਧੀਰਜ ਸੁਨਿਆਰਾ ਹੈ ਸਮਝ ਸੂਜ ਅਹਿਰਣ ਤੇ ਗਿਆਨ ਹਥੋੜਾ ਹੈ 1 ਪ੍ਰਭ-ਭਓ  ਦੀ ਧੋਕਨੀ ਤੇ ਤਪ ਸਾਧਨਾ ਦੀ ਅਗਨੀ ਹੈ , ਪ੍ਰੇਮ ਦਾ ਭਾਂਡਾ ਕੁਠਾਲੀ ਜਿਸ ਵਿਚ ਅਮ੍ਰਿਤ ਨੂੰ  ਢਾਲੋ 1 ਇੰਜ ਸਚੀ ਟਕਸਾਲ , ਧਰਮੀ ਜੀਵਨ ਘੜਿਆ ਜਾਂਦਾ ਹੈ  ਅਗਰ ਓਹ ਮੇਹਰ ਕਰੇ

ਸਲੋਕੁ ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥1॥

ਸਲੋਕ -ਹਵਾ ਗੁਰੂ ਹੈ -ਪਾਣੀ  ਪਿਤਾ  ਤੇ ਧਰਤੀ ਮਾਂ ਹੈ, ਜਿਸਦੀ ਗੋਦ ਵਿਚ ਸਾਰੀ ਕਾਇਨਾਤ ਖੇਲ ਰਹੀ ,ਕੋਈ ਚੰਗੇ ਤੇ ਕੋਈ ਮੰਦੇ ਕਰਮ ਕਰ ਰਿਹਾ ਹੈ ਜੋ ਅਕਾਲ ਪੁਰਖ ਸਭ ਦੇਖ ਰਿਹਾ ਹੈ1 ਆਪਣੇ ਕਰਮਾਂ ਅਨੁਸਾਰ ਕੋਈ ਪ੍ਰਭੁ ਦੇ ਨੇੜੇ ਤੇ ਕੋਈ ਦੂਰ ਜਾ ਰਿਹਾ ਹੈ ਹੈ 1  ਜਿੰਨਾ  ਨੇ ਨਾਮ ਜਪਿਆ ਹੈ ,ਪ੍ਰਭੁ ਨੂੰ ਯਾਦ ਰਖਿਆ ਹੈ ,ਉਨਾ ਦੀ ਘਾਲ ਥਾਇ ਪੈਂਦੀ ਹੈ -ਉਨ੍ਹਾ ਦਾ ਜਨਮ ਸਫਲ ਹੋ ਜਾਂਦਾ ਹੈ 1  ਹੇ ਨਾਨਕ ਦਰਗਾਹ ਵਿਚ ਉਨ੍ਹਾ ਦੇ ਮੁਖ ਉਜਲੇ ਹਨ 1 ਉਨ੍ਹਾ ਦੀ ਸੰਗਤ ਕਰਕੇ ਹੋਰ ਵੀ ਕੀ ਆਪਣਾ ਜਨਮ ਸੁਆਰ ਲੈਂਦੇ ਹਨ ਤੇ ਜਨਮ-ਮਰਨ ਦੇ ਗੇੜ ਤੋਂ ਛੁਟ ਜਾਂਦੇ ਹਨ 1

 ਗੁਰੂ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਸੰਸਾਰ ਵਿਚ ਅਪਣਾਉਣ ਦੀ ਸਖ਼ਤ ਲੋੜ ਹੈ ਤਾਂ ਜੋ ਸਾਰੀ ਮਨੁੱਖਤਾ ਨੂੰ ਇੱਕੋ ਅਕਾਲ ਪੁਰਖ ਦੇ ਪੁਜਾਰੀ ਤੇ ਸਾਂਝੀਵਾਲ ਬਣਾ ਕੇ ਇਸ ਸ੍ਰਿਸ਼ਟੀ ਨੂੰ ਇਕ ਅਜਿਹੇ ਪਰਵਾਰ ਦਾ ਰੂਪ ਦਿੱਤਾ ਜਾ ਸਕੇ ਜਿੱਥੇ ਅਮਲੀ ਤੌਰ ਤੇ ਪਵਣ ਗੁਰੂ ਹੋਵੇ, ਪਾਣੀ ਪਿਤਾ ਤੇ ਧਰਤੀ ਮਾਤਾ ਦੀ ਗੋਦ ਵਿਚ ਮਨੁੱਖਤਾ ਸੁਖੀ ਵੱਸਦੀ ਰਹੇ। ਸੋ ਆਉ! ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਝ ਕੇ ਗੁਰਮਤਿ ਮਾਰਗ ਦੇ ਪਾਂਧੀ ਬਣ, ਆਪਣਾ ਜਨਮ ,ਲੋਕ-ਪਰਲੋਕ ਸੁਹੇਲਾ ਕਰੀਏ!

ਆਤਮਿਕ ਵਿਕਾਸ ਦੇ ਸਫਰ ਵਿਚ ਉਨ੍ਹਾਂ ਨੇ ਮਨੁੱਖੀ ਗਿਆਨ ਮਹੱਤਵਹੀਣ ਗੱਲਾਂ ਦੇ ਤੰਗ ਦਾਇਰੇ ਵਿੱਚੋਂ ਕੱਢਣ ਲਈ ਪ੍ਰਕਿਰਤੀ ਦੀ ਵਿਸ਼ਾਲਤਾ ਵੱਲ ਧਿਆਨ ਦਿਵਾਇਆ। ਅੱਜ ਦੁਨੀਆਂ ਦੇ ਵਿਗਿਆਨੀ ਪ੍ਰਕਿਰਤੀ ਦੀ ਅਨੰਤਤਾ ਨੂੰ ਜਾਣਨ ਲਈ ਤੇ ਕੁਦਰਤ ਦੇ ਭੇਦ ਲੱਭਣ ਲਈ ਪੂਰੀ ਵਾਹ ਲਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜ ਸਦੀਆਂ ਪਹਿਲਾਂ ਹੀ ਲੱਖਾਂ ਪਾਤਾਲਾਂ, ਆਕਾਸਾਂ ਅਤੇ ਬੇਅੰਤ ਸੂਰਜਾਂ, ਚੰਦਾਂ ਤੇ ਮੰਡਲਾਂ ਬਾਰੇ ਜਾਣਕਾਰੀ ਦੇ ਦਿੱਤੀ ਸੀ:

Print Friendly, PDF & Email

Nirmal Anand

1 comment

Translate »