ਸਿੱਖ ਇਤਿਹਾਸ

ਜਦੋਂ ਸਿਖਾਂ ਦੇ ਸਿਰ ਦੇ ਮੁਲ ਪਏ

 ਦੁਨਿਆ ਦੇ ਇਤਿਹਾਸ ਵਿਚ ਐਸੀਆਂ ਕਈੰ ਮਿਸਾਲਾਂ ਹਨ ਜਿਸ ਵਿਚ ਧਰਮ ਦੇ ਅਨੁਆਈਆਂ  ਨੇ ਆਪਣੇ ਧਰਮ ਦੀ ਰਖਿਆ ਲਈ ਆਪਣੀਆਂ ਜਾਨਾਂ  ਵਾਰੀਆਂ ਹੋਣਗੀਆਂ 1 ਪਰ ਕਿਸੇ ਹੋਰ ਧਰਮ /ਮਤ ਲਈ ਜਿਸ ਨੂੰ ਓਹ ਖੁਦ ਵੀ ਨਾ ਮੰਨਦਾ ਹੋਵੇ ਉਸਦੀ ਰਖਿਆ ਲਈ ਆਪਣਾ ਸਭ ਕੁਝ ਵਾਰ ਦੇਵੇ , ਇਤਿਹਾਸ ਵਿਚ ਐਸੀ ਮਿਸਾਲ ਦੇ ਪੂਰਨੇ ਪਹਿਲੀ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪਾਏ ਸੀ ,ਜਿਨਾ ਤੇ ਤੁਰ ਕੇ ਗੁਰੂ ਗੋਬਿੰਦ ਸਿੰਘ ਤੇ ਹੋਰ  ਮਹਾਨ ਸ਼ਹੀਦਾਂ ਨੇ  ਦੂਸਰਿਆਂ ਦੇ  ਭਲੇ ਲਈ ਬੇਸ਼ੁਮਾਰ ਸ਼ਹੀਦੀਆਂ ਦਿਤੀਆਂ 1

ਗੁਰ ਸਿਖਾਂ ਦੀਆਂ ਇਸ ਮਹਾਨ ਕੁਰਬਾਨੀਆਂ ਨੂੰ ਸੁਰਜੀਤ ਰਖਣ ਲਈ ਪੰਥ ਅਰਦਾਸ ਵਿਚ ਇਨਾਂ ਸ਼ਹੀਦਾ ਨੂੰ ਉਚੇਰਾ ਅਸਥਾਨ ਦਿਤਾ ਗਿਆ ਹੈ 1 ਅਰਦਾਸ ਵਿਚ ਗੁਰੂ ਸਾਹਿਬ ਦੇ ਪੰਜ ਪਿਆਰੇ ਚਾਰ ਸਾਹਿਬ੍ਜਾਦੇ ਨੂੰ ਯਾਦ ਕਰਨ ਤੋ ਬਾਦ ਜਿਤਨੀਆਂ ਵੀ ਸ਼ਹਾਦਤਾ ਦਾ ਜਿਕਰ ਕਰਦੇ ਹਾਂ ਇਹ ਸਾਰੀਆਂ ਸ਼ਹਾਦਤਾ ਮੁਖ ਤੋਰ 18 ਸਦੀ ਵਿਚ ਹੋਈਆਂ 1 18 ਵੀ ਸਦੀ ਦਾ ਸਿਖ ਇਤਿਹਾਸ ਬੇਮਿਸਾਲ ਕੁਰਬਾਨੀਆਂ ਦੀ ਇਕ ਲੰਬੀ ਦਾਸਤਾਨ ਹੈ 1 ਇਹ ਉਹ ਸਮਾਂ ਜੀ ਜਦੋਂ ਗੁਰੂ ਕੇ ਸਿੰਘਾਂ , ਬੀਬੀਆਂ, ਬਚੀ, ਬਚਿਆਂ ਨੇ ਆਪਣੇ ਧਰਮ ਤੇ ਕੇਸਾਂ ਦੀ ਪਵਿਤ੍ਰਤਾ ਨੂੰ ਕਾਇਮ ਰਖਣ ਲਈ ਬੰਦ ਬੰਦ ਕਟਵਾਏ , ਖੋਪਰੀਆਂ ਲੁਹਾਈਆਂ , ਚਰਖੜੀਆਂ ਤੇ ਚੜੇ , ਆਰਿਆਂ ਨਾਲ ਚਿਰਾਏ ਗਏ , ਮਸੂਮ ਬਚਿਆਂ ਦੇ ਟੋਟੇ ਟੋਏ ਕਰਵਾ ਆਪਣੇ ਗਲਾਂ ਵਿਚ ਹਾਰ ਪੁਆਏ ਪਰ ਸਿਖੀ ਸਿਦਕ ਨਹੀਂ ਹਾਰਿਆ 1 ਇਸ ਸਦੀ ਵਿਚ ਸਿਖਾਂ ਨੇ ਜਿਤਨਾ   ਅਤਿ ਦਾ ਸਾਮਣਾ ਕੀਤਾ , ਜਿਤਨੇ ਉਤਾਰ ਚੜਾਵ ਦੇਖੇ , ਜਿਤਨਾ  ਖੂਨ ਡੋਲਿਆ ,ਦੁਨਿਆ ਦੇ ਕਿਸੇ ਇਤਿਹਾਸ  ਵਿਚ ਇਸ ਦੀ ਮਿਸਾਲ ਨਹੀਂ ਮਿਲਦੀ  1 ਸਬਰ ਤੇ ਸਿਦਕ ਦੀਆਂ ਜਿਨਾ ਸਿਖਰਾਂ ਨੂੰ ਛੋਹਿਆ ਉਸਦੀ ਵੀ ਇਕ ਆਪਣੀ ਹਦ ਸੀ   1  ਸਿਖਾਂ ਦਾ ਸਮੂਹਿਕ ਕਤਲੇਆਮ ਹੋਇਆ 1 ਸਿਖਾਂ ਦੇ ਸਿਰਾਂ ਦੇ ਮੁਲ ਪਾਏ ਗਏ 1 ਮੁਲਕ ਦੀ ਹਰ ਗਲੀ  ,ਹਰ ਕੂਚੇ ਵਿਚ ਗਸ਼ਤੀ ਫੌਜਾਂ ਤੇ ਆਮ ਲੋਕ ਇਨਾਮ ਪਾਣ ਦੇ ਲਾਲਚ ਵਜੋਂ ਸਿਖਾਂ ਦਾ ਸ਼ਿਕਾਰ ਕਰਦੇ ਰਹੇ   1 ਸਹੀਦ ਕਰਨ ਦੇ ਕੁਲ 18 ਤਰੀਕੇ ਸੀ ਜੋ ਸਾਰੇ ਸਿੰਘਾ ਤੇ ਵਰਤੇ ਗਏ

ਦਸੰਬਰ 1715 ਵਿਚ  ਗੁਰਦਾਸ ਨੰਗਲ ਦੀ ਲੜਾਈ ਬਾਦ ਬੰਦਾ ਬਹਾਦਰ ਤੇ ਉਸਦੇ 740 ਸਾਥੀਆਂ ਨੂੰ ਦਿਲੀ ਵਿਚ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਜਿਸ ਵਿਚ ਲਾਹੋਰ  ਦੇ ਸੂਬੇਦਾਰ ਅਬਦੁਲ ਸਮੁੰਦ ਖਾਨ ਤੇ ਉਸਦੇ ਪੁਤਰ ਜਕਰੀਆਂ ਖਾਨ  ਦਾ ਬਹੁਤ ਵਡਾ ਹਥ ਸੀ 1 ਜਕਰੀਆਂ ਖਾਨ ਮੁਗਲ ਬਾਦਸ਼ਾਹ ਫਰਖਸੀਅਰ ਨੂੰ ਖੁਸ਼ ਕਰਨ ਲਈ ਗੁਰਦਾਸਪੁਰ ਨੰਗਲ ਤੋਂ ਬੰਦੀ ਬਣਾਏ ਸਿੰਘਾਂ ਦੇ ਨਾਲ ਨਾਲ  ਸਿਖਾਂ ਦੇ ਸਿਰਾਂ ਨਾਲ ਭਰੇ 700 ਗਡੇ ਤੇ ਉਨ੍ਹਾ  ਦੇ ਅਗੇ ਅਗੇ ਨੇਜਿਆਂ ਤੇ ਟੰਗੇ 2000 ਸਿਖਾਂ ਦੇ ਸਿਰ  ਲਾਹੋਰ ਤੇ ਦਿਲੀ ਵਿਚ ਨੁਮਾਇਸ਼ ਵਜੋਂ ਲਿਆਏ ਸਨ 1 ਦਿਲੀ ਵਿਚ ਬੰਦੀ ਬਣਾਏ ਸਿਖਾਂ ਨੂੰ ਕਤਲ ਕਰਨ ਦਾ ਸਿਲਸਿਲਾ 5 ਮਾਰਚ ਤੋਂ 12 ਮਾਰਚ ਤਕ ਜਾਰੀ ਰਿਹਾ ਜਿਸ ਵਿਚ ਕਿਸੇ ਇਕ ਸਿਖ ਨੇ ਆਪਣੀ ਜਾਨ ਬਚਾਣ ਲਈ ਧਰਮ ਤੋਂ ਮੁਖ ਨਹੀਂ ਮੋੜਿਆ1

 

ਬੰਦਾ ਸਿੰਘ ਬਹਾਦਰ ਤੇ ਉਨ੍ਹਾ ਦੇ ਸਾਥੀਆਂ  ਦੀ ਸ਼ਹਾਦਤ ਤੋਂ ਬਾਅਦ ਪੰਜਾਬ ਵਿਚ ਜ਼ੁਲਮ ਦੀ ਐਸੀ ਹਨੇਰੀ ਝੁਲੀ ਜਿਸਦਾ ਸਾਮਣਾ ਸਿਖਾਂ  ਨੇ ਬੜੀ ਦਲੇਰੀ ਨਾਲ ਕੀਤਾ 1ਸਿਖਾਂ ਨੂੰ ਢੂੰਢ  ਢੂੰਢ ਕੇ ਮਾਰਿਆ ਜਾਣ  ਲਗਾ 1ਸਿਖਾਂ ਦੇ ਸਿਰਾਂ ਦੇ ਮੁਲ ਪਾਏ ਗਏ 1 ਮੁਲ ਘਟਦੇ ਵਧਦੇ ਰਹੇ ਤੇ 80 ਰੁਪੇ ਤਕ ਪਹੁੰਚ ਗਏ ਪਰ ਉਹ ਨਹੀ ਜੀ ਜਾਣਦੇ ਕਿ ਜਿਤਨਾ  ਗੁਲਾਬ ਨੂੰ ਕਟੋ ਇਹ ਵਧਦਾ ਹੀ ਜਾਂਦਾ ਹੈ 1

ਇਹ ਓਹ ਵਕਤ ਸੀ ਜਦ ਔਰੰਗਜ਼ੇਬ ਦੀ ਮੋਤ ਤੋਂ ਬਾਦ ਦਿਲੀ ਵਿਚ ਮੁਗਲ ਹਕੂਮਤ ਖੋਖਲੀ ਹੋ ਚੁਕੀ ਸੀ 1 ਸੰਨ 1707-17 20 ਤਕ 8 ਬਾਦਸ਼ਾਹ ਬਦਲ ਚੁਕੇ ਸੀ ਤਖਤ ਤੇ ਮੁਹੰਮਦ ਸ਼ਾਹ ਰੰਗੀਲਾ ਜੋ ਕਿ ਇਕ ਐਸ਼ਪ੍ਰਸਤ ਤੇ ਕਮਜ਼ੋਰ ਬਾਦਸ਼ਾਹ ਸੀ , ਬੈਠਾ ਸੀ  1 ਛੋਟੇ ਛੋਟੇ ਰਾਜਿਆਂ ਤੇ ਸੂਬਿਆਂ ਦਾ ਬੋਲਬਾਲਾ ਸੀ ਜੋ ਆਪਣੇ , ਸਵਾਰਥ ਈਰਖਾ ਤੇ ਹੰਕਾਰ ਜਾਂ ਆਪਣੀਆਂ ਹਦਾਂ ਵਧਾਣ ਲਈ ਆਪਸ ਵਿਚ ਹੀ ਲੜਦੇ ਰਹਿੰਦੇ 1 ਉਨ੍ਹਾ ਦੇ ਹਾਕਮ ਆਪਣੀ ਹੀ ਪਰਜਾ ਤੇ  ਅਤਿਆਚਾਰ ਕਰਦੇ 1 ਦਿਲੀ ਦੀ ਹਕੂਮਤ ਕਮਜੋਰ ਹੋਣ ਕਰਕੇ  ਵਿਦੇਸ਼ੀ ਹਮਲੇ ਤੇ ਉਨ੍ਹਾਂ ਦੀ ਲੁਟ ਖਸੁਟ  ਸ਼ੁਰੂ ਹੋ ਗਈ   1 ਇਹ ਲੁਟ ਖਸੁਟ ਕਰਨ ਵਾਲੇ ਧਾੜਵੀ ਜਿਆਤਰ ਅਫਗਾਨਿਸਤਾਨ ਵਲੋਂ ਹੀ ਆਉਂਦੇ ਤੇ ਹਿੰਦੁਸਤਾਨ ਤੋ ਲਖਾਂ ਕਰੋੜਾ ਦੀ ਸੰਪਤੀ ,ਹੀਰੇ ਜਵਾਹਰਾਤ ਤੇ ਜਵਾਨ ਬਚੇ ਬਚਿਆਂ ਨੂੰ ਗੁਲਾਮ ਬਣਾ ਕੇ ਲੈ ਜਾਂਦੇ ਗਜਨੀ ਦੇ ਬਜਾਰਾਂ ਵਿਚ ਟਕੇ ਟਕੇ ਤੋ ਵੇਚਦੇਪਹਿਲੀ ਵਾਰੀ ਜਦ ਨਾਦਰਸ਼ਾਹ  ਸਿਰਫ 500 ਸਿਪਾਹੀਆਂ ਨਾਲ ਹਿੰਦੁਸਤਾਨ ਆਇਆ ਤਾਂ ,ਲਖਾਂ, ਕਰੋੜਾ ਦੀ ਸੰਪਤੀ ਲੁਟ ਕੇ ਲੈ ਗਿਆ , ਕਿਸੇ ਨੇ ਉਸ ਦਾ ਰਾਹ ਨਹੀਂ ਰੋਕਿਆ 1  ਇਸਨੇ ਅਫਗਾਨੀਆ ਨੂੰ ਜਾਕੇ ਕਿਹਾ,” ਤੁਸੀਂ ਆਪਸ ਵਿਚ ਕਿਓਂ ਲੜ ਰਹੇ ਹੋ , ਹਿੰਦੁਸਤਾਨ ਨੂੰ ਜਾਕੇ ਲੁਟੋ ਜਿਥੇ ਕੋਈ ਮਰਦ ਨਹੀਂ ” 1 ਬਸ ਫਿਰ ਕੀ ਸੀ ਨਾਦਰਸ਼ਾਹ ਤੇ ਫਿਰ ਅਹਿਮਦ ਸ਼ਾਹ ਦੇ ਹਮਲਿਆਂ ਦਾ ਦੋਰ ਸ਼ੁਰੂ ਹੋ ਗਿਆ  1

ਪੰਜਾਬ ਭਾਰਤ ਦਾ ਇਕ ਅਮੀਰ ਹਿਸਾ ਤੇ ਸਰਹਦੀ ਇਲਾਕਾ ਸੀ ਜਿਸ ਨੂੰ ਅਫਗਾਨ ਆਪਣੇ ਨਾਲ ਮਿਲਾਣ ਦੀ ਕੋਸ਼ਿਸ਼ ਵਿਚ ਸਨ 1 ਸਿਖ ਆਪਣੇ ਪੰਜਾਬ ਨੂੰ ਬਚਾਣ ਵਾਸਤੇ ਜਦੋ-ਜਹਿਦ ਕਰ ਰਹੇ ਸਨ 1 ਜਦ ਵੀ ਨਾਦਰਸ਼ਾਹ ਦਿਲੀ ਲੁਟਮਾਰ ਕਰਨ ਆਉਂਦਾ ਤਾ ਸਿਖ ਉਸ ਨੂੰ ਕੁਝ ਨਾ ਕਹਿੰਦੇ ਤੇ ਰਸਤਾ ਦੇ ਦਿੰਦੇ 1 ਪਰ ਜਦੋਂ  ਅੰਨ , ਧੰਨ , ਸੋਨਾ ,ਚਾਂਦੀ ਦੇ ਨਾਲ ਨਾਲ ਜਵਾਨ ਬਚੇ ਬਚਿਆਂ ਨੂੰ ਗੁਲਾਮ ਬਣਾ ਕੇ  ਵਾਪਸ ਜਾ ਰਿਹਾ ਹੁੰਦਾ  ਤਾਂ ਸਿੰਘ ਉਸਤੇ ਹਮਲਾ ਕਰਕੇ  ਲੁਟ ਦਾ ਮਾਲਖੋਹ ਕੇ  ਤਾਂ ਖੁਦ ਰਖ ਲੈਂਦੇ ਤੇ  ਬਚੇ ਬਚੀਆਂ ਨੂੰ ਬ-ਇਜ਼ਤ  ਆਪਣੇ ਆਪਣੇ ਘਰਾਂ ਵਿਚ ਪੁਚਾ ਦਿੰਦੇ 1 ਨਾਦਰਸ਼ਾਹ ਬੜਾ ਹੈਰਾਨ ਹੁੰਦਾ ਕੀ ਇਹ ਕੇਹੜੀ ਕੋਮ ਹੈ ਜੋ ਮੇਰੇ ਜੈਸੇ ਬੰਦੇ ਨਾਲ ਟਕਰ ਲੈਣ ਦੀ ਹਿੰਮਤ ਰਖਦੀ ਹੈ 1 ਲਾਹੋਰ ਪੁਜ ਕੇ ਉਸਨੇ ਜਕਰੀਆ ਖਾਨ ਤੋਂ ਇਸ ਬਾਰੇ  ਸਵਾਲ ਕੀਤਾ  1 ਉਸਨੇ ਦਸਿਆ ਕੀ ,’ ਇਹਨਾ ਨੂੰ ਸਿੰਘ  ਆਖਦੇ ਹਨ, ਇਹ ਫਕੀਰ ਲੋਕ ਹਨ ,ਜੰਗਲਾਂ ਵਿੱਚ ਰਹਿੰਦੇ  ਹਨ , ਘੋੜਿਆਂ ਦੀਆਂ ਕਾਠੀਆਂ ਹੀ ਇਨ੍ਹਾਂ ਦਾ ਘਰ -ਘਾਟ  ਹੈl ਕਦੇ ਕਦੇ ਆਪਣੇ ਛੁਪਣ ਟਿਕਾਣਿਆਂ ਤੋਂ ਨਿਕਲਦੇ ਹਨ ਤੇ ਕਾਰਾ  ਕਰਕੇ ਗਾਇਬ ਹੋ ਜਾਂਦੇ ਹਨ  1  ਕਈ ਕਈ ਦਿਨ ਭੁਖੇ ਰਹਿ ਲੈਂਦੇ ਹਨ 1 ਪਰ ਜਦੋਂ ਇਨ੍ਹਾ ਦਾ ਲੰਗਰ ਪਕਦਾ ਹੈ ਤੇ ਕਿਸੇ ਵੀ ਲੋੜਵੰਦ, ਭੁਖੇ ਨੂੰ ਪਹਿਲਾ ਖੁਆਂਦੇ ਹਨ , ਬਚ ਜਾਏ ਤਾ ਆਪ ਖਾ ਲੈਂਦੇ ਹਨ 1 ਤਾਂ ਨਾਦਰਸ਼ਾਹ ਨੇ ਜਕਰੀਆਂ ਖਾਨ ਨੂੰ ਇਕ ਗਲ ਕਹੀ  ਕਿ” ਇਹ ਜਰੂਰ ਇਕ ਦਿਨ ਹਿੰਦੁਸਤਾਨ ਤੇ ਰਾਜ ਕਰਨਗੇ” 1 ਉਸਦੀ ਇਹ ਗਲ ਸਚ ਹੋਈ 1ਮਹਾਰਾਜਾ ਰਣਜੀਤ ਸਿੰਘ ਨੇ 50 ਸਾਲ ਹਿੰਦੁਸਤਾਨ ਦੇ ਇਕ ਵਡੇ ਹਿਸੇ ਤੇ ਰਾਜ ਕੀਤਾ ਜੋ ਸਿਖ ਕੋਮ ਦੀ ਇਕ ਸੁਨਹਿਰੀ ਯਾਦਗਾਰ ਹੈ

ਨਾਦਰਸ਼ਾਹ ਦੀ ਇਸ ਗਲ ਦਾ ਜਕਰੀਆ ਖਾਨ ਤੇ ਬਹੁਤ ਅਸਰ ਹੋਇਆ    1726 ਵਿਚ ਜਕਰੀਆ ਖਾਨ ਜਦ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਤਾਂ ਪੰਜਾਬ ਤੇ  ਸਖ਼ਤੀ ਦਾ ਦੋਰ ਸ਼ੁਰੂ ਹੋ ਗਿਆ 1 ਸਿਖਾਂ ਲਈ ਫੋਜਾਂ ਨੂੰ ਮਾਰਨ ਤੇ ਪਕੜਨ ਦੇ ਖਾਸ ਅਧਿਕਾਰ ਦੇ ਦਿਤੇ 1 ਜਿਸਨੇ ਸਿਖਾਂ ਤੇ ਜ਼ੁਲਮ ਕਰਨ ਦੀ ਰਹਿੰਦੀ ਖਹਿੰਦੀ ਕਸਰ ਪੂਰੀ ਕਰ ਦਿਤੀ 1 ਉਸਨੇ ਇਕ ਹੁਕਮਨਾਮਾ ਜਾਰੀ ਕੀਤਾ , ਸਿਖਾਂ ਦੇ ਕੇਸ ਕਤਲ ਕਰਨ ਵਾਲੇ ਨੂੰ ਲੇਫ਼ ਤਲਾਈ ਤੇ ਕੰਬਲ ,  ਸਿਖਾਂ ਬਾਰੇ ਖਬਰ ਦੇਣ ਲਈ 10 ਰੂਪਏ, ਸਿਖਾਂ ਨੂੰ ਜਿਉਂਦਾ ਜਾਂ ਮਾਰ ਕੇ ਪੇਸ਼ ਕਰਨ ਵਾਲਿਆਂ ਨੂੰ 50 ਰੂਪਏ 1 ਸਿਖਾਂ ਦੇ ਸਿਰਾਂ ਦੇ ਮੁਲ ਪਾਏ ਗਏ ਜੋ ਵਕਤ ਨਾਲ ਵਧਦੇ ਘਟਦੇ ਰਹੇ ਤੇ 80 ਰੁਪੇ ਤਕ ਪੁਜੇ 1 ਉਨ੍ਹਾ ਦੇ ਘਰਾਂ  ਨੂੰ ਲੁਟਣ ਦੀ ਸਰਕਾਰ ਵਲੋਂ ਪੂਰੀ ਤੇ ਖੁਲੀ ਛੂਟ ਸੀ 1 ਸਿਖਾਂ ਨੂੰ ਪਨਾਹ ਦੇਣ ਵਾਲੇ ਨੂੰ ਸਜਾਏ -ਮੋਤ  ਮੁਕਰਰ ਕੀਤੀ ਗਈ 1  ਸਿਖਾਂ ਨੂੰ ਅੰਨ ਦਾਣਾ ਜਾਂ ਕਿਸੇ ਪ੍ਰਕਾਰ ਦੀ ਸਹਾਇਤਾ ਦੇਣ ਵਾਲੇ ਨੂੰ ਵੀ ਬਖਸ਼ਿਆ ਨਹੀਂ ਸੀ ਜਾਂਦਾ 1 ਸਿਖਾਂ ਨੂੰ ਢੂੰਡਣ  ਲਈ ਥਾਂ ਥਾਂ ਤੇ ਗਸ਼ਤੀ ਫੋਜ਼ ਤਾਇਨਾਤ ਕਰ ਦਿਤੀ ਗਈ 1 ਅਮ੍ਰਿਤਸਰ ਦੇ ਆਸ ਪਾਸ ਸਖਤ ਪਹਿਰਾ ਲਗਾ ਦਿਤਾ ਗਿਆ 1 ਜਿਸਦਾ ਨਤੀਜਾ ਇਹ ਹੋਇਆ ਕੀ ਪਤਾ ਪਤਾ ਸਿਖਾਂ ਦਾ ਵੇਰੀ ਬਣ ਗਿਆ 1 ਇਨਾਮ ਦੇ ਲਾਲਚ ਕਰਕੇ ਲੋਕ ਟੋਲ ਟੋਲ ਸਿਖਾਂ ਦੀ ਸੂਚਨਾ ਦੇਣ ਲਗੇ 1   ਇਨਾਮ ਦੀ ਲਾਲਸਾ ਇਥੋਂ ਤਕ ਵਧ ਗਈ ਕੀ ਲੋਕੀ ਜਵਾਨ  ਬਚੀਆਂ ਤੇ ਇਸਤਰੀਆਂ ਦੇ ਕੇਸ ਕਟ ਕਟ ਉਨ੍ਹਾ  ਨੂੰ ਸਿਖ ਕਰਾਰ ਕਰਕੇ  ਜਿਨਾ ਦੀ ਅਜੇ ਦਾੜੀ ਮੁਛ੍ਹ ਨਹੀ ਆਈ , ਹਾਕਮਾਂ ਨੂੰ  ਪੇਸ਼ ਕਰਨ ਲਗੇ1  ਜਿਨ੍ਹਾ ਸਿਖਾਂ ਨੇ ਕਦੇ ਵੀ ਸਰਕਾਰ ਵਿਰੋਧੀ ਕੰਮ ਵਿਚ ਹਿਸਾ ਨਹੀਂ ਸੀ ਲਿਆ ਉਨ੍ਹਾ  ਨੂੰ ਵੀ ਪਕੜ ਪਕੜ ਕੇ ਮਾਰਿਆ ਜਾਣ  ਲਗਾ 1 ਬਹੁਤ ਸਾਰੇ ਪਿੰਡਾਂ ਦੇ ਚੋਧਰੀਆਂ ਤੇ ਮੁਖਬਰਾਂ ਨੇ ਇਨਾਮ ਤੇ ਜਗੀਰਾਂ ਦੇ ਲਾਲਚ ਪਿਛੇ  ਸਿਰਫ ਮੁਗਲ ਹਾਕਮਾਂ ਦਾ ਸਾਥ ਹੀ ਨਹੀਂ ਦਿਤਾ ਬਲਿਕ ਉਤਰ ਪਛਮ ਤੋਂ ਆਏ ਨਾਦਰਸ਼ਾਹ ਤੇ ਅਹਿਮਦਸ਼ਾਹ ਅਬਦਾਲੀ ਵਰਗੇ ਲੁਟੇਰਿਆ ਨੂੰ ਵੀ ਸਿਖਾਂ ਦਾ ਖ਼ੁਰਾ ਖੋਜ ਮਿਟਾਣ  ਵਿਚ ਹਰ ਪ੍ਰਕਾਰ ਦੀ ਜਾਣਕਾਰੀ ਤੇ ਸਹਾਇਤਾ  ਦਿਤੀ 1 ਸਿਖ  ਆਪਣੇ ਧਰਮ ਤੇ  ਹੋਂਦ ਨੂੰ ਬਚਾਣ ਲਈ ਮਜਬੂਰਨ ਘਰ ਬਾਰ ਛਡ ਕੇ ਜੰਗਲਾਂ ,ਪਹਾੜਾਂ ਤੇ ਮਾਰੂਥਲਾਂ  ਵਿਚ ਜਾ ਬੈਠੇ 1 ਹਰ ਸਮੇ ਮੋਤ ਉਨ੍ਹਾ  ਦਾ ਪਿੱਛਾ ਕਰਦੀ 1 ਫਿਰ ਵੀ ਸਿਖ ਚੜਦੀ ਕਲਾ ਵਿਚ ਰਹੇ 1 ਸਿਖ  ਸਮੇ ਸਮੇ ਸਿਰ ਜੰਗਲਾਂ-ਬੇਲਿਆਂ ਤੋ ਬਾਹਰ ਨਿਕਲਦੇ ਛਾਪੇ ਮਾਰਦੇ ਤੇ ਆਪਣੀ ਹੋਂਦ ਦਾ ਅਹਿਸਾਸ ਕਰਾਉਂਦੇ ਜ਼ੁਲਮ ਤੇ ਜਾਲਮਾਂ ਨਾਲ ਜੂਝਦੇ ਰਹੇ 1  ਇਸ ਸਮੇ ਦਾ ਜ਼ਿਕਰ ਕਰਦਿਆਂ ਪੰਥ ਪ੍ਰਕਾਸ਼ ਦੇ ਕਰਤਾ ਭਾਈ ਰਤਨ ਸਿੰਘ ਭੰਗੂ ਲਿਖਦੇ ਹਨ :-

                                 ਕਈ ਚਰਖੀ ਕੀ ਫਾਂਸੀ ਮਾਰੇ, ਕੀ ਤੋਪਨ ਕਈ ਛੁਰੀ ਕਟਾਰੇ

                                ਕਈਆਨ ਸਿਰ ਮੁੰਗਲੀ ਕੁੱਟੇ,ਕਈ ਡੋਬੇ ਨਦੀ ਘਸੀਟ ਸੁ ਸੁੱਟੇ

ਪਰ ਫਿਰ ਵੀ ਸਿੰਘ ਅਕਾਲ ਪੁਰਖ ਦੇ ਹੁਕਮ ਅਗੇ ਸਿਰ ਝੁਕਾਂਦੇ  ਆਪਣੇ ਫਰਜਾਂ ਤੋਂ ਮੂੰਹ ਨਾਂ ਮੋੜਦੇ ਹੋਏ  ਆਪਣੀ ਸ਼ਰਨ ਵਿਚ ਆਏ ਹਰ ਮਜਲੂਮ ਦੀ ਰਾਖੀ ਕਰਦੇ ਰਹੇ  ਲਾਹੋਰ ਦੇ ਸੂਬੇ ਜਕਰੀਆਂ ਖਾਨ ਦਾ ਅੰਤ ਬਹੁਤ ਬੁਰੀ ਤਰਹ ਹੋਇਆ 1 ਉਸ ਵਕਤ ਇਸਦੇ ਜੁਲਮਾਂ ਦਾ ਸ਼ਿਕਾਰ ਭਾਈ ਤਾਰੂ ਸਿੰਘ ਜੀ ਸੀ , ਜਿਸਦੀ ਇਸਨੇ ਖੋਪਰੀ ਉਤਰ੍ਵਹਿ ਤੇ ਬੇਹਦ ਤਸੀਹੇ ਦੇਕੇ ਕਤਲ ਕੀਤਾ 1  ਉਸਦਾ ਪਿਸ਼ਾਬ ਬੰਦ ਹੋ ਗਿਆ 1 ਸਾਰੇ ਸਿਆਣੇ ਹਕੀਮ ,ਫਕੀਰ ਤੇ ਅਓਲਿਆ ਦੇ ਇੱਲਾਜ਼ ਬੇਅਸਰ ਹੋ ਗਏ 1 ਅਖ਼ਿਰ ਇਕ ਫਕੀਰ ਨੇ ਸਲਾਹ ਦਿਤੀ ਕੀ ਇਸਦਾ ਇਕੋ ਹੀ ਇਲਾਜ਼ ਹੈ 1 ਜਿਸ ਰਬ ਦੇ ਬੇਕਸੂਰ ਬੰਦੇ ਨੂੰ ਤੂੰ ਤਸੀਹੇ ਦੇ ਦੇ ਕੇ  ਤੂੰ ਕਤਲ ਕਰਨ ਦੀ ਸੋਚ  ਰਿਹਾ ਹੈਂ ਉਸੇ ਦੀ ਜੁਤੀ ਤੇਨੂੰ ਬਚਾ ਸਕਦਾ ਹੈ 1 ਭਾਈ ਤਾਰੂ ਸਿਘ ਦੀ ਖੋਪਰੀ ਉਤਰ ਚੁਕੀ ਸੀ ਪਰ ਉਹ ਹੋਸ਼ ਵਿਚ ਸੀ 1 ਉਸ ਦੀਆਂ ਜੁਤੀਆਂ ਖਾ ਖਾ ਕੇ  ਜਕਰੀਆਂ ਖਾਨ ਠੀਕ ਤਾਂ ਹੋ ਗਿਆ ਪਰ ਜਲਦੀ ਹੀ ਨਰਕ ਨੂੰ ਚਲਦਾ ਬਣਿਆ 1 

Print Friendly, PDF & Email

Nirmal Anand

Add comment

Translate »