ਸਿੱਖ ਇਤਿਹਾਸ

ਗੁਰੂ ਨਾਨਕ ਦੇਵ ਜੀ-ਜੀਵਨੀ (1469-1539)(ਪਹਿਲੇ ਗੁਰੂ ਸਹਿਬਾਨ )

ਕਹਿੰਦੇ ਹਨ ਜਦੋਂ ਧਰਮ ਤੇ ਨੇਕੀ ਤੇ ਪੂਰਨ ਪ੍ਰਹਾਰ ਤੇ ਅਧਰਮ ਤੇ ਬਦੀ ਦੇ ਖੁਲੇ ਪ੍ਰਚਾਰ ਹੋਣ 1 ਅੱਤ ਦੇ ਜੁਲਮ ,ਪਾਪ, ਅਪਰਾਧ ਤੇ ਹਾ ਹਾ ਕਾਰ ਮਚ ਜਾਏ , ਜਦੋਂ ਸਹਿਣ ਵਾਲਿਆਂ ਦਾ ਸਬਰ ਖਤਮ ਹੋ ਜਾਏ ਤਾਂ ਰਬ ਨੂੰ ਕਿਸੇ ਦੇ ਵਜੂਦ ਵਿਚ ਆਕੇ ਧਰਤੀ ਤੇ ਉਤਰਨਾ ਪੈਂਦਾ ਹੈ 1 ਅਰਸ਼ਾਂ ਤੋਂ ਕੋਈ ਰਬੀ ਨੂਰ ਧਰਤੀ ਤੇ ਪ੍ਰਗਟ ਹੁੰਦਾ ਹੈ, ਸ਼ਾਇਦ ਇਸੇ ਕਾਰਜ ਲਈ ਗੁਰੂ ਨਾਨਕ ਦੇਵ ਜੀ , ਇਕ ਅਲਾਹੀ ਨੂਰ ਦੇ ਰੂਪ ਵਿਚ ਧਰਤੀ ਤੇ ਉਤਰੇ . ਜਿਸ ਨਾਲ ਸਾਰੀ ਧਰਤੀ ਨੂਰੋ-ਨੂਰ ਹੋ ਗਈ 1

ਇਸ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ

ਸੁਣੀ ਪੁਕਾਰਿ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ ਪਠਾਇਆ
ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਇਆ1

ਕੀਰਤ ਭਟ ਜੀ ਲਿਖਦੇ ਹਨ :-
ਆਪਿ ਨਾਰਾਇਣ ਕਲਾ ਧਾਰਿ ਜਗ ਮਹਿ ਪਰਵਰਉ
ਨਿਰੰਕਾਰ ਆਕਾਰੁ ਜੋਤਿ ਜਗ ਮੰਡਲ ਕਰਿਯਉ

ਭਾਈ ਨੰਦ ਲਾਲ ਜੀ ਦਾ ਕਥਨ ਹੈ ;-
ਗੁਰੂ ਨਾਨਕ ਆਮਦ ਨਾਰਾਇਣ ਸਰੂਪ 1
ਹੁਮਾਨਾ ਨਿਰੰਜਨ ਨਿਰੰਕਾਰ ਰੂਪ 11

ਇਸ ਰਬੀ ਨੂਰ ਦਾ ਜਨਮ 15 ਅਪ੍ਰੈਲ 1469 ਸਨੀਚਰ ਵਾਰ ਰਾਇ ਭੋਇ ਦੀ ਤਲਵੰਡੀ, ਲੋਹੋਰ ਤੋਂ 40 ਕੁ ਮੀਲ ਦਖਣ ਪਛਮ ਵਿਚ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇ ਘਰ ਹੋਇਆ , ਜਿਸ ਨੂੰ ਅਜ ਕਲ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਜੋ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਟਵਾਰੇ ਤੋ ਬਾਅਦ ਪਾਕਿਸਤਾਨ ਵਿਚ ਆ ਗਿਆ ਹੈ 1 ਪਿਤਾ ਪਟਵਾਰੀ ਦੀ  ਅਹਿਮ ਪਦਵੀ ਤੇ ਸਨ ਤੇ ਆਪਣੇ ਪਿੰਡ ਦੇ ਚੰਗੇ ਮੰਨੇ -ਪ੍ਰਵਨੇ ਤੇ ਅਸਰ -ਰਸੂਖ ਵਾਲੇ ਇਨਸਾਨ ਸਨ 1 ਰਾਇ ਭੋਇ ਜੋ ਇਸ ਪਿੰਡ ਤੇ ਇਸ ਪਿੰਡ ਦੇ ਆਸ ਪਾਸ ਵੀਹਾਂ ਪਿੰਡਾ ਦਾ ਮਾਲਕ ਸੀ, ਉਸਦੇ ਚਲਾਣੇ ਤੋ ਬਾਅਦ ਉਸਦੀ ਮਲਕੀਅਤ ਰਾਇ ਬੁਲਾਰ ਨੇ ਸੰਭਾਲੀ , ਜੋ ਮਹਜਬੀ ਈਰਖਾ ਤੋਂ ਰਹਿਤ ਇਕ ਨੇਕ ਦਿਲ ਇਨਸਾਨ ਸੀ 1

ਭੈਣ ਨਾਨਕੀ ਤੋਂ ਬਾਦ ਰਾਇ ਬੁਲਾਰ  ਪਹਿਲਾ ਇਨਸਾਨ ਸੀ , ਜਿਸਨੇ ਗੁਰੂ ਸਾਹਿਬ ਦੇ ਰਬੀ ਨੂਰ ਦਾ ਜਲਵਾ ਤਕਿਆ1 ਉਸਨੇ ਗੁਰੂ ਸਾਹਿਬ ਦੇ ਪਸ਼ੂਆਂ ਦੀ ਉਜੜੀ ਖੇਤੀ ਨੂੰ ਹਰਾ ਭਰਾ ਹੁੰਦਾ ਦੇਖਿਆ, ਫਨੀਅਰ ਸਪ ਨੂੰ ਨਾਨਕ ਉਤੇ ਛਾਂ ਕਰਦੇ ਦੇਖਿਆ , ਉਸਨੇ ਗੁਰੂ ਨਾਨਕ ਸਾਹਿਬ ਦੇ ਤਿੰਨ ਉਸਤਾਦਾਂ ਕੋਲੋਂ ਉਨ੍ਹਾ ਦੀ ਰਬੀ ਗਿਆਨ ਦੀ ਚਰਚਾ ਸੁਣੀ ਜਿਸ ਵਿਚ ਗੁਰੂ ਸਾਹਿਬ ਨੇ ਪੈਂਤੀ ਅਖਰੀ ਦੇ ਰੂਹਾਨੀ ਮਤਲਬ ਪਟੀ ਤੇ ਲਿਖ ਦਿਤੇ 1 ਜਦੋਂ ਮੋਲਵੀ ਨੇ ਅਲਫ ਬਾਰੇ ਬਾਲ ਨਾਨਕ ਨੂੰ ਸਵਾਲ ਕੀਤਾ ਤਾਂ  ਉਨ੍ਹਾ ਦੇ ਜਵਾਬ ਨੇ ਮੋਲਵੀ ਨੂੰ  ਹੈਰਾਨ ਕਰ ਦਿਤਾ 1
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ
ਹਕ ਕਬੀਰ ਕਰੀਮ ਤੂ ਬੇਐਬ ਪਰਵਦਗਾਰ 11

ਪਿਤਾ ਨੇ 7 ਸਾਲ ਦੀ ਉਮਰ ਵਿਚ ਪੰਡਿਤ ਗੋਪਾਲ ਪਾਸੋਂ ਹਿੰਦੀ ,ਬ੍ਰਿਜ ਲਾਲ ਕੋਲੋਂ ਸੰਸਕ੍ਰਿਤ ਤੇ 13 ਸਾਲ ਦੀ ਉਮਰ ਵਿਚ ਮੋਲਵੀ ਕੁਤਬੁਦੀਨ ਕੋਲੋਂ ਫ਼ਾਰਸੀ ਪੜਨ ਲਈ ਭੇਜਿਆ 1 ਆਪਜੀ ਨੇ ਬਚਪਨ ਵਿਚ ਹੀ ਸੰਕੇਤ ਦੇ ਦਿਤੇ ਕੀ ਉਨ੍ਹਾ ਦਾ ਇਸ ਦੁਨਿਆ ਵਿਚ ਆਣ ਦਾ ਖਾਸ ਉਦੇਸ਼ ਹੈ 1 ਇਸ ਲਈ ਉਨ੍ਹਾ ਨੇ ਪਾਂਧੇ ਨੂੰ ਸੰਸਾਰਿਕ ਤੇ ਅਧਿਆਤਮਿਕ ਵਿਦਿਆ ਸੰਬੰਧੀ ਤਿਖ਼ੇ ਪ੍ਰਸ਼ਨ ਕੀਤੇ 1 ਉਨ੍ਹਾ ਨੇ ਛੋਟੀ ਉਮਰ ਵਿਚ ਹੀ ਮਹਿਸੂਸ ਕਰ ਲਿਆ ਕੀ ਸਿਰਫ ਤਤਕਾਲੀ ਵਿਦਿਆ ਮਨੁਖਤਾ ਲਈ ਕ੍ਲਿਆਨਕਾਰੀ ਨਹੀਂ ਹੋ ਸਕਦੀ ਤੇ ਸਿਰਫ ਨਿਜੀ ਲਾਭ ਵਾਸਤੇ ਕੀਤਾ ਵਪਾਰ ਵੀ ਕਿਸੇ ਕਾਰੇ ਨਹੀਂ 1 ਭੁਖਿਆਂ , ਗਰੀਬ ਤੇ ਲੋੜਵੰਦਾ ਦੀ ਲੋੜ ਪੂਰੀ ਕਰਨਾ ਹੀ ਸਚਾ ਸੋਦਾ ਤੇ ਵਪਾਰ ਹੈ 1

ਗ੍ਰਹਿਸਤ ਧਰਮ ਨੂੰ ਵੀ ਉਨ੍ਹਾ  ਨੇ ਬਖੂਬੀ ਨਿਭਾਇਆ , ਮਝਾਂ ਵੀ ਚਾਰੀਆਂ , ਨੋਕਰੀ ਵੀ ਕੀਤੀ ,ਪਰ ਸਰਬਤ ਦੇ ਭਲੇ ਨੂੰ ਮੁਖ ਰਖਦਿਆਂ ਘਰ ਪਰਿਵਾਰ ਦੇ ਦਾਇਰੇ ਵਿਚ ਸੀਮਤ ਰਹਿਣਾ ਮਨਜ਼ੂਰ ਨਹੀਂ ਕੀਤਾ 1 ਜਿਥੇ ਉਨ੍ਹਾ ਨੇ ਆਪਣੇ ਅਲਾਹੀ ਦਰਸ਼ਨ ਦੀਦਾਰੇ ਕਰਕੇ ਲੋਕਾ ਨੂੰ ਨਿਹਾਲ ਕੀਤਾ ਉਥੇ ਧਰਮ ਦੇ ਮੁਖੀਆਂ, ਬ੍ਰਾਹਮਣਾ, ਪੰਡਤਾਂ,ਸਿਧਾਂ , ਨਾਥਾਂ, ਜੋਗੀਆਂ ,ਮੋਲਵੀਆਂ, ਕਾਜ਼ੀਆਂ ,ਪੀਰਾਂ ,ਵਲੀਆਂ , ਔਲੀਆਂ ਆਦਿ ਨਾਲ ਉਚੇਚੇ ਸੰਵਾਦ ਰਚਾਏ 1

ਗੁਰੂ ਨਾਨਕ ਸਾਹਿਬ ਜਦੋਂ ਵਹੀ ਨਦੀ ਤੋਂ ਬਾਹਰ ਨਿਕਲੇ ਤਾਂ ਉਨ੍ਹਾ ਦੇ ਜ਼ੁਬਾਨ ਤੇ ਇਕੋ ਲਫਜ਼ ਸੀ ਨਾ ਮੈ ਹਿੰਦੂ ਨਾ ਮੁਸਲਮਾਨ ਜਿਸਦਾ ਇਸ਼ਾਰਾ ਸੀ ਇਕ ਸੁਤੰਤਰ ਕੋਮ ਦੀ ਹੋਂਦ ਨੂੰ ਕਾਇਮ ਕਰਨ ਦਾ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕਰਕੇ ਪੂਰਾ ਕੀਤਾ 1 ਜਿਹੜੀਆਂ ਪਰੰਮਪਵਾਂ , ਦਸਤੂਰ ਤੇ ਸੰਸਥਾਵਾਂ ਦੀ ਗੁਰੂ ਸਾਹਿਬ ਨੇ ਨੀਹ ਰਖੀ ਉਸ ਨਾਲ ਜਾਤ ਪਾਤ , ਉਚ ਨੀਚ ਦੇ ਅਧਾਰਤ ਭਾਰਤੀ ਸਮਾਜਿਕ ਢਾਂਚੇ ਨੂੰ ਕਰਾਰੀ ਸਟ ਵਜੀ 1

ਸਿਧਾਂ, ਜੋਗੀਆਂ  ਆਪਣੇ ਆਪ ਉਚਾ ਮੰਨਦੇ ਸੀ ਦੇ  ਜੀਣ ਦੇ ਤਰੀਕੇ ਤੇ ਟਿਪਣੀ ਕਰਦਿਆਂ ਕਿਹਾ  ਕੀ ਜੇ ਤੁਸੀਂ ਪ੍ਰਭੁ -ਨਾਮ ਦੀ ਇਤਨੀ ਸਮਝ -ਸਾਰ ਰਖਦੇ ਹੋ ਤਾਂ ਇਥੇ ਇੰਨੇ ਉਚੇ ਉਚੇ ਪਹਾੜਾ ਤੇ ਸਮਾਧੀਆਂ ਲਗਾਣ ਦਾ ਕੀ ਲਾਭ ਹੈ 1 ਲੋਕਾਂ ਵਿਚ ਵਿਚਰ ਕੇ ਉਨ੍ਹਾ  ਨੂੰ ਰਾਹੇ ਪਾਉਣ ਦਾ ਜਤਨ ਕਰੋ1  ਗ੍ਰਿਹਸਤ ਧਰਮ ਦੀ ਮਹਾਨਤਾ ਤੇ ਵਡਿਆਈ ਦੀ ਚਰਚਾ ਕਰਦੇ ਗੁਰੂ ਸਾਹਿਬ ਨੇ  ਗ੍ਰਹਿਸਤੀਆਂ ਦੇ ਦਮ ਤੇ ਪਲਣ ਵਾਲੇ ਵੇਹਲੜ ਗ੍ਰਹਿਸਤੀਆਂ ਤੋ ਚੰਗੇ ਕਿਵੈ ਹੋ ਸਕਦੇ ਹਨ 1

ਉਨ੍ਹਾ ਦਾ ਵਿਅਕਤੀਗਤ ਇਤਨਾ ਪ੍ਰਭਾਵਸ਼ਾਲੀ ਤੇ ਬੋਲਾਂ ਵਿਚ ਇਤਨੀ ਕਸ਼ਿਸ਼ ਸੀ ਲਗਪਗ ਸਾਰੇ ਲੋਕ ਜੋ ਉਨ੍ਹਾ ਦੇ ਸੰਮਪਰਕ ਵਿਚ ਆਏ ਉਨਾ ਦੇ ਵਿਚਾਰਾਂ ਦੇ ਕਾਇਲ ਹੁੰਦੇ ਗਏ 1 ਆਪਣੇ ਗੁਰਮਤਿ ਦੇ ਸਿਧਾਂਤਾਂ ਦੁਆਰਾ  ਉਨ੍ਹਾ ਨੇ ਅਨਗਿਣਤ ਭੁਲੇ-ਭਟਕੇ , ਕਾਤਲਾਂ ,ਚੋਰਾਂ ,ਡਾਕੂਆਂ ,ਜਾਦੂਗਰਾਂ , ਜਾਦੂਗਰਨੀਆਂ , ਮਨੁਖਾਂ ਤੇ ਆਦਮਖੋਰਾਂ ਨੂੰ ਨੇਕ ਰਾਹ ਤੇ ਚਲਣਾ ਸਿਖਾਇਆ ਜਿਨ੍ਹਾ ਵਿਚੋਂ ਕੁਝ ਤਾਂ ਸਿਖੀ ਦੇ ਪ੍ਰਚਾਰਕ ਤਕ ਬਣ ਗਏ  1 ਆਪਣੇ ਅੰਤਲੇ ਸਮੇ ਵਿਚ ਖੇਤੀ ਕਰਕੇ ਸੰਸਾਰ ਦੇ ਸਾਮਣੇ ਕਿਰਤ ਕਰਨਾ ਵੰਡ ਕੇ ਛਕਣਾ ਤੇ ਸਿਮਰਨ ਕਰਨ ਦੀ ਅਹਿਮੀਅਤ ਨੂੰ ਆਪਣੇ ਉਪਰ ਹੰਡਾ ਕੇ ਦਸਿਆ ਜੋ ਕਿ ਆਤਮ ਕਲਿਆਣ ਤੇ ਲੋਕ ਕਲਿਆਣ ਦਾ ਅਸਲੀ ਮਾਰਗ ਹੈ 1

ਕਰਮਕਾਂਡਾਂ , ਵਹਿਮਾ -ਭਰਮਾਂ , ਪਖੰਡਾ ਤੇ ਬੇਫਾਲਤੂ ਰਸਮਾਂ ਰਿਵਾਜ਼ਾ ਨੂੰ ਨਕਾਰਿਆ ਤੇ ਇਸਦੀ ਸ਼ੁਰੂ ਵਾਤ ਆਪਣੇ ਘਰ ਤੋਂ ਕੀਤੀ 1 ਨੋ ਸਾਲ ਦੀ ਉਮਰ ਵਿਚ ਮਹਿਤਾ ਕਾਲੂ ਨੇ ਪੰਡਤ ਹਰਿਦਿਆਲ ਦੀ ਸਲਾਹ ਨਾਲ ਇਸ ਕੁਲ ਦੀ ਰੀਤ ਜੰਜੂ ਲਈ ਇਕ ਦਿਨ ਮਿਥਿਆ 1 ਅੰਗਾਂ ਸਾਕਾਂ ਸਜਣਾ ਮਿਤਰਾਂ, ਬਰਾਦਰੀ , ਭਾਈਚਾਰੇ ਤੇ ਆਂਡੀ ਗੁਆਂਢੀਆ ਨੂੰ ਸਦੇ ਦਿਤੇ 1 ਕੜਾਹ ਪੂੜੀ ਤੇ ਤਰਹ ਤਰਹ ਦੇ ਪਕਵਾਨ ਬਣੇ 1 ਕੁਝ ਮੁਢਲੀਆਂ ਰਸਮਾਂ ਹੋਣ ਤੋਂ ਬਾਅਦ ਗੁਰੂ ਸਾਹਿਬ ਨੂੰ ਬੁਲਾਇਆ ਗਿਆ 1 ਜਦ ਪੰਡਤ ਗਲ ਵਿਚ ਜੇਨਊ ਪਾਣ ਲਗਾ ਤਾ ਗੁਰੂ ਸਾਹਿਬ ਨੇ ਉਸਦਾ  ਹਥ ਰੋਕ ਦਿਤਾ ਤੇ ਪੁਛਣ ਲਗੇ,” ਇਹ ਧਾਗਾ ਕੀ ਹੈ ਤੇ ਇਸਦਾ ਕੀ ਫਾਇਦਾ ਹੈ “? ਪੰਡਤ ਨੇ ਕਿਹਾ ਕਿ ਇਹ ਉਚੀਆਂ ਜਾਤੀਆਂ ਦੀ ਨਿਸ਼ਾਨੀ ਤੇ ਹਿੰਦੂਆਂ ਦੀ ਰਸਮ ਹੈ 1

ਗੁਰੂ ਸਾਹਿਬ ਨੇ ਇਨਕਾਰ ਕਰ ਦਿਤਾ 1 ਓਨ੍ਹਾ ਨੇ ਕਿਹਾ ਕੀ ਓਚੀ ਜਾਤ ਤਾਂ ਉਸਦੀ ਹੁੰਦੀ ਹੈ ਜੋ ਉਚੇ ਕੰਮ ਕਰੇ 1 ਖਾਲੀ ਇਹ ਧਾਗਾ ਪਾਣ ਨਾਲ ਕੋਈ ਉਚਾ ਕਿਵੈ ਹੋ ਸਕਦਾ ਹੈ 1 ਫਿਰ ਇਹ ਧਾਗਾ ਖੁਦ ਮੈਲਾ ਹੋ ਜਾਂਦਾ ਹੈ , ਟੁਟ ਜਾਂਦਾ ਹੈ 1 ਅਗਰ ਤੇਰੇ ਕੋਲ ਕੋਈ ਐਸਾ ਧਾਗਾ ਹੈ ਜੋ ਸਾਰੀ ਉਮਰ ਮੇਰਾ ਨਾਲ ਨਿਭੇ ,ਮੈਨੂੰ ਮੰਦੇ ਕੰਮਾਂ ਤੋ ਬਚਾਏ ਤਾਂ ਪਾ ਦੇ 1

ਦਾਇਆ ਕਪਾਹ ਸੰਤੋਖ ਸੂਤ ਜਤ ਗੰਡੀ ਸੁਤ ਵਤ
ਏਹ ਜਨੇਓ ਜਿਅ ਕਾ ਹਈ ਤ ਪਾਂਡੇ ਘਤ

ਪੰਡਤ ਲਾਜਵਾਬ ਹੋ ਗਿਆ 1 ਲੋਕਾਂ ਨੂੰ ਗੁਰੂ ਸਾਹਿਬ ਦੀਆਂ ਗਲਾਂ ਸਮਝ ਆ ਗਈਆਂ ਪਰ ਮਹਿਤਾ ਕਾਲੂ ਕਾਫੀ ਨਿਰਾਸ਼ ਹੋ ਗਏ ਕਿ ਸਾਡੇ ਪੁਤਰ ਨੇ ਕੁਲ ਦੀ ਰੀਤ ਭੰਗ ਕਰ ਦਿਤੀ ਹੈ 1

ਗੁਰੂ ਸਾਹਿਬ ਹੁਣ ਬਹੁਤਾ ਸਮਾਂ ਸਿਮਰਨ ਵਿਚ ਜੁੜੇ ਰਹਿਣ ਲਗ ਪਏ 1 ਨਾ ਖਾਣ ਦੀ ਸੁਧ ਨਾ ਪੀਣ ਦੀ 1 ਮਾਪਿਆਂ ਨੇ ਸਮਝਿਆ ਸ਼ਾਇਦ ਨਾਨਕ ਬੀਮਾਰ ਹੈ 1 ਵੈਦ ਨੂੰ ਬੁਲਾਇਆ , ਜਦ ਵੈਦ ਨੇ ਨਾਨਕ ਕੋਲੋਂ ਤਕਲੀਫ਼ ਬਾਰੇ ਪੁਛਿਆ 1 ਤਾਂ ਕਹਿਣ ਲਗੇ ,” ਸਭ ਤੋ ਵਡਾ ਦੁਖ ਉਸ ਸਿਰਜਨਹਾਰ ਨਾਲ ਵਿਛੋੜਾ ਹੈ 1 ਉਸ ਨਾਲ ਜੁੜਨ ਦੀ ਤੇਰੇ ਕੋਲ ਦਵਾਈ ਹੈ ਤਾਂ ਦੇ ਦੇ 1 ਵੈਦ ਦੀਆਂ ਅਖਾਂ ਖੁਲ ਗਈਆਂ 1 ਸਿਰ ਨਿਵਾ ਕੇ ਵਿਦਾ ਹੋਇਆ ਤੇ ਜਾਂਦੀ ਵਾਰੀ ਕਹਿ ਗਿਆ ਇਹ ਰੋਗੀ ਨਹੀ ਸੰਸਾਰ ਦੇ ਰੋਗ ਦੂਰ ਕਰਨ ਵਾਲਾ ਰੋਗੀਆਂ ਦਾ ਵੈਦ ਹੈ 1

ਸਮਾਂ ਪਾਕੇ ਗੁਰੂ ਸਾਹਿਬ ਤੁਰਨ ਫਿਰਨ ਹਸਣ ਖੇਡਣ ਤੇ ਖਾਣ ਪੀਣ ਲਗ ਪਾਏ1 ਮਹਿਤਾ ਕਾਲੁ ਨੇ ਸੋਚਿਆ ਪੁਤਰ ਜਵਾਨ ਹੋ ਗਿਆ ਹੈ , ਕਿਸੇ ਕਾਰੇ ਲਗਾਇਆ ਜਾਏ 1 ਵੀਹ ਰੁਪਏ ਦੇਕੇ ਖਰਾ ਸੋਦਾ ਕਰਨ ਲਈ ਮੂਜਬ ਪਿੰਡ ਦੇ ਭਾਈ ਬਾਲੋ ਨਾਲ ਚੂੜਕਾਣੇ ਮੰਡੀ ਭੇਜਿਆ1 ਜਦ 10-12 ਕੋਹ ਤੁਰੇ ਤਾਂ ਰੁਖਾਂ ਦੇ ਨੇੜੇ ਇਕ ਝੁਗੀ ਦਿਖੀ ਜਿਥੇ ਸਾਧੂਆਂ ਦੀ ਟੋਲੀ ਭਜਨ ਬੰਦਗੀ ਵਿਚ ਲਗੀ ਹੋਈ ਸੀ , ਜਾਕੇ ਸੁਣਨ ਲਗੇ 1 ਪਤਾ ਚਲਿਆ ਕੀ ਸਾਧੂ ਕਈ ਦਿਨ ਦੇ ਭੁਖੇ ਸਨ 1 ਗੁਰੂ ਸਾਹਿਬ ਨੇ 20 ਰੁਪਏ ਦਾ ਖਾਣ ਪੀਣ ਦਾ ਸਮਾਨ ਮੰਗਵਾ ਕੇ ਉਨ੍ਹਾ ਨੂੰ ਖਵਾ ਦਿਤਾ 1

ਪਿਤਾ ਦੇ ਗੁਸੇ ਦਾ ਪਤਾ ਸੀ 1 ਬਾਲੇ ਨੂੰ ਘਰ ਭੇਜ ਦਿਤਾ ਤੇ ਆਪ ਇਕ ਦਰਖਤ ਦੇ ਥਲੇ ਬੈਠ ਕੇ ਰਬ ਨਾਲ ਜੁੜ ਗਏ 1 ਜਦ ਪਿਤਾ ਨੂੰ ਪਤਾ ਚਲਿਆ ਤਾਂ ਗੁਸੇ ਵਿਚ ਆਕੇ , ਜਿਥੇ ਗੁਰੂ ਸਾਹਿਬ ਬੈਠੇ ਹੋਏ ਸੀ ,ਪੰਜ ਸਤ ਚਪੇੜਾਂ ਜੜ ਦਿਤੀਆਂ 1 ਬੀਬੀ ਨਾਨਕੀ ਨੇ ਆਕੇ ਛੁੜਾ ਲਿਆ 1 ਜਦ ਰਾਇ ਬੁਲਾਰ ਨੂੰ ਪਤਾ ਚਲਿਆ ਤਾਂ ਉਸਨੇ ਮਹਿਤਾ ਕਾਲੂ ਨੂੰ ਸਦ ਕੇ ਕਿਹਾ ਇਹ ਆਮ ਬਚਾ ਨਹੀਂ ਹੈ ਕੋਈ ਰਬੀ ਨੂਰ ਹੈ 1 ਇਸਦੇ  ਕੀਤੇ  ਨੁਕਸਾਨ ਦੀ ਭਰਪਾਈ ਮੈਂ ਕਰ ਦਿੰਦਾ ਹਾਂ ਤੇ ਇਸਦਾ ਅਗੋਂ ਲਈ ਕੋਈ ਹਲ ਵੀ  ਸੋਚਦਾ ਹਾਂ “, ਰਾਇ ਬੁਲਾਰ ਨੇ ਮਹਿਤਾ ਕਾਲੂ ਨੂੰ ਭਰੋਸਾ ਦੁਆਇਆ I 

ਕੁਝ ਸੋਚ ਵਿਚਾਰ ਮਗਰੋਂ ਗੁਰੂ ਨਾਨਕ ਦੇਵ ਜੀ ਨੂੰ ਬੇਬੇ ਨਾਨਕੀ ਤੇ ਦੀਵਾਨ ਜੈ ਰਾਮ ਨਾਲ ਸੁਲਤਾਨਪੁਰ ਭੇਜ ਦਿਤਾ 1 ਜੈ ਰਾਮ ਜੀ ਨੇ ਤੇ  ਉਨ੍ਹਾ ਨੂੰ ਜਲੰਧਰ -ਦੁਆਬ ਦੇ ਵਡੇ ਹਾਕਮ ਨਵਾਬ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਵਿਚ ਪ੍ਰਬੰਧਕ ਲਗਵਾ ਦਿਤਾ 1  ਗੁਰੂ ਸਾਹਿਬ ਨੇ ਇਹ ਕੰਮ ਬੜੇ ਉਤਸ਼ਾਹ ਨਾਲ ਸ਼ੁਰੂ ਕੀਤਾ 1 ਇਥੇ ਉਨ੍ਹਾ ਨੇ ਕਰਿੰਦਿਆਂ ਨੂੰ ਪੂਰਾ ਤੋਲ, ਸੁਚਾ ਵਿਹਾਰ ਤੇ ਪ੍ਰੇਮ ਭਰੇ ਵਰਤਾਵ ਦੀ ਜਾਚ ਸਿਖਾਈ 1 ਓਹ ਨਿੱਕੇ ਵਡੇ ਕਰਮਚਾਰੀਆਂ ਨੂੰ ਇਕੋ ਨਜ਼ਰ ਨਾਲ ਦੇਖਦੇ 1 ਉਨ੍ਹਾ ਦੀ ਬਚੀ -ਮਿਥੀ ਰਕਮ ਪੂਰੀ ਪੂਰੀ ਦਿੰਦੇ 1 ਆਪਣੀ ਕਮਾਈ ਵਿਚੋਂ ਗਰੀਬਾਂ ਗੁਰਬਿਆਂ ਦੀ ਮਦਤ ਕਰਦੇ 1 ਕੋਈ ਸਾਧੂ ਸੰਤ ਜਾਂ ਫਕੀਰ ਆ ਜਾਏ ਤਾਂ ਕਈ ਧਾਰਨਾ ਵਧ ਤੋਲ ਦਿੰਦੇ 1 ਗੁਰੂ ਸਾਹਿਬ ਦਾ ਜਸ ਦੂਰ ਦੂਰ ਤਕ ਫੈਲ ਗਿਆ 1 ਜਿਥੇ ਆਪ ਆਪਣੀ ਨੋਕਰੀ ਦਾ ਫਰਜ਼ ਪੂਰੀ ਤਰਹ ਨਿਭਾਂਦੇ ਉਥੇ ਆਪ ਸਿਰਜਨਹਾਰ ਨੂੰ ਯਾਦ ਵੀ ਕਰਦੇ ਰਹਿੰਦੇ 1

ਕੁਝ ਚਿਰ ਬਾਅਦ ਮਰਦਾਨੇ ਨੂੰ  ਵੀ ਸੁਲਤਾਨਪੁਰ ਬੁਲਾ ਲਿਆ  1ਹਰ ਰੋਜ਼ ਵਹੀ ਨਦੀ ਵਿਚ ਜਾਕੇ ਇਸ਼ਨਾਨ ਕਰਦੇ , ਕੰਢੇ ਤੇ ਬੈਠਕੇ ਭਜਨ ਬੰਦਗੀ ਕਰਦੇ 1ਮਰਦਾਨਾ ਰਬਾਬ ਵਜਾਂਦਾ ਤੇ ਗੁਰੂ ਸਾਹਿਬ ਇਲਾਹੀ ਮਸਤੀ ਵਿਚ ਬਾਣੀ ਉਚਾਰਦੇ1 ਇਹੀ ਰਮਣੀਕ ਅਤੇ ਇਕਾਂਤ ਅਸਥਾਨ ਆਪ ਲਈ ਇਕ ਦਿਨ ਆਤਮ ਗਿਆਨ ਦਾ ਸਾਧਨ ਬਣ ਗਿਆ 1 1 

ਕੰਮ ਵੇਲੇ ਵੀ ਗੁਰੂ ਸਾਹਿਬ ਦੇ ਹਥ ਕਾਰ ਤੇ ਚਿਤ ਕਰਤਾਰ ਵਲ ਰਹਿੰਦਾ 1 ਇਕ ਦਿਨ ਇਕ ਸਾਧੂ ਆਟਾ ਖਰੀਦਣ ਆਇਆ 1 ਬਾਰ੍ਹਾਂ ਧਾਰਨਾ ਤੋਲ ਕੇ ਜਦੋਂ ਤੇਰਾਂ ਤੇ ਪੁਜੇ ਤਾਂ ਤੇਰਾ ਤੇਰਾ ਕਹਿ ਕੇ ਮਨ ਸਿਮਰਨ ਵਲ ਜੁੜ ਗਿਆ ਤੇਰਾਂ ਤੋ ਅਗੇ ਵਧੇ ਹੀ ਨਹੀ 1 ਸਾਧੂ ਨੇ ਟੋਕਿਆ ਕੀ ਇੰਜ ਤਾ ਤੁਸੀਂ ਮੋਦੀ ਖਾਨਾ ਉਜਾੜ ਦਿਓਗੇ ਤਾ ਗੁਰੂ ਨਾਨਕ ਸਾਹਿਬ ਨੇ ਕਿਹਾ 1 ਸਾਈ ਦੇ ਬੰਦੇ ਇਹ ਸੰਸਾਰ ਤਾਂ ਮੇਰਾ ਮੇਰਾ ਕਹਿਕੇ ਉਜੜ ਰਿਹਾ ਹੈ ਤੇਰਾ ਤੇਰਾ ਕਹਿਕੇ ਤਾਂ ਬਰਕਤ ਪੈਂਦੀ ਹੈ 1

ਈਰਖਾ ਕਰਨ ਵਾਲੀਆਂ ਨੇ ਕਈ ਵਾਰੀ ਗੁਰੂ ਸਾਹਿਬ ਦੀ ਸ਼ਕਾਇਤ ਕੀਤੀ ਕੀ ਨਾਨਕ ਮੋਦੀ ਖਾਨਾ ਉਜਾੜ ਰਿਹਾ ਹੈ 1 ਇਕ ਦਿਨ ਮੋਦੀ ਨੇ ਗੁਰੂ ਨਾਨਕ ਨੂੰ ਕੈਦ ਵਿਚ ਸੁਟ ਦਿਤਾ 1 ਮੋਦੀ ਖਾਨੇ ਦਾ ਹਿਸਾਬ ਹੋਇਆ 1 ਰਸਦ ਉਮੀਦ ਤੋ ਵੀ ਵਧ ਨਿਕਲੀ 1 ਇਹ ਕੋਈ ਕਰਾਮਾਤ ਨਹੀ ਸੀ ਬਲਿਕ ਗੁਰੂ ਸਾਹਿਬ ਆਪਣੇ ਹੀ ਕਮਾਈ ਲੋੜਵੰਦਾ ਵਿਚ ਵੰਡੀ ਜਾ ਰਹੇ ਸੀ 1

ਕੁਝ ਚਿਰਾਂ ਬਾਦ 1487 ਵਿਚ 18 ਸਾਲ ਦੀ ਉਮਰ ਵਿਚ ਗੁਰੂ ਸਾਹਿਬ ਦਾ ਵਿਆਹ ਪਖੋਕੇ ਰੰਧਾਵਾ , ਜਿਲਾ ਗੁਰਦਾਸਪੁਰ ਦੇ ਵਸਨੀਕ ਮੂਲ ਚੰਦ ਖਤ੍ਰੀ ਦੀ ਸਪੁਤਰੀ ਸੁਲਖਣੀ ਜੀ ਨਾਲ ਹੋਇਆ 1 ਦੋ ਸਾਹਿਬਜ਼ਾਦੇ ਬਾਬਾ ਸਿਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਹੋਏ 1 ਇਸ ਤਰਹ ਘਰ ਵਿਚ ਹੀ ਰਹਿਕੇ , ਗ੍ਰਹਿਸਤ ਤੋਂ ਨਿਰਲੇਪ , ਆਸ ਪਾਸ ਦੇ ਲੋਕਾਂ ਨੂੰ ਸਚ ਦਾ ਪਾਠ ਪੜਾਂਦੇ ਰਹੇ 1 ਕਾਫੀ ਸਾਲ ਸੁਲਤਾਨਪੁਰ ਵਿਚ ਰਹੇ 1

ਇਕ ਦਿਨ ਰੋਜ਼ ਦੀ ਤਰਹ ਵਹੀ ਨਦੀ ਵਿਚ ਇਸ਼ਨਾਨ ਕਰਨ ਗਏ , ਚੁਭੀ ਮਾਰੀ ਪਰ ਨਿਕਲੇ ਨਹੀਂ ਇਕ, ਦੋ, ਤੀਸਰਾ ਦਿਨ ਹੋ ਗਿਆ ਘਰ ਨਹੀਂ ਆਏ 1 ਘਰ ਵਾਲਿਆਂ, ਸਜਣਾ , ਮਿਤਰਾਂ ਨੇ ਬਥੇਰੀ ਭਾਲ ਕੀਤੀ ਪਰ ਲਭੇ ਨਹੀਂ 1 ਈਰ੍ਖਾਲੂਆਂ ਨੇ ਇਹ ਵੀ ਕਿਹਾ ਕੀ ਮੋਦੀ ਖਾਨਾ ਲੁਟਾ ਕੇ ਡੁਬ ਮੋਇਆ ਹੈ 1 ਗੁਰੂ ਸਾਹਿਬ ਇਕਾਂਤ ਵਿਚ ਬੇਠ ਕੇ ਕਰਤਾਰ ਦੇ ਧਿਆਨ ਵਿਚ ਜੁੜੇ ਸੀ 1 ਉਨ੍ਹਾ ਨੂੰ ਲਗਾ ਜਿਵੈਂ ਅਰਸ਼ਾਂ ਤੋ ਇਕ ਅਵਾਜ਼ ਆਈ ਹੈ ਕਿ ਸਾਰੀ ਪ੍ਰਿਥਵੀ ਝੂਠ, ਸ਼ਰੀਕੇ ,ਆਪਸੀ ਫੁਟ,ਵੈਰ, ਵਿਰੋਧ, ਈਰਖਾ, ਕ੍ਰੋਧ , ਹੰਕਾਰ , ਤੇ ਪਾਪਾਂ ਦੇ ਭਾਬੜ ਵਿਚ ਸੜ ਬਲ ਰਹੀ ਹੈ 1 ਇਕ ਥਾਂ ਬੈਠਕੇ ਸਚ ਦਾ ਉਪਦੇਸ਼ ਕਰਨਾ ਕਾਫੀ ਨਹੀਂ ਹੈ 1 ਜਾਓ ਅਮ੍ਰਿਤ ਦੇ ਛਿਟੇ ਮਾਰ ਕੇ ਸਭਨਾ ਜੀਆਂ ਦੇ ਮਨ ਵਿਚ ਠੰਡ ਵਰਤਾਓ 1 ਲੋਕਾਂ ਨੂੰ ਏਕਤਾ, ਪਿਆਰ ਪਰਉਪਕਾਰ ਵਾਲੀ ਸਚੀ ਸੁਚੀ ਰਹਿਣੀ ਬਹਿਣੀ ਦੀ ਜਾਚ ਸਿਖਾਓ 1 ਭਾਈ ਗੁਰਦਾਸ ਜੀ ਲਿਖਦੇ ਹਨ ;-

ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ
ਬਾਝ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ
ਚੜਿਆ ਸੋਧਣਿ ਧਰਤਿ ਲੁਕਾਈ

ਹੁਕਮ ਪਾਕੇ ਜਦ ਤਿੰਨ ਦਿਨਾਂ ਬਾਅਦ ਘਰ ਆਏ ਤਾ ਬਿਲਕੁਲ ਬਦਲ ਚੁਕੇ ਸੀ 1 ਆਪਣੇ ਡੇਰੇ ਦੇ ਦਰਵਾਜ਼ੇ ਖੋਲ ਦਿਤੇ 1 ਸਭ ਕੁਛ ਵੰਡ ਦਿਤਾ 1 ਬਸ ਇਕ ਫਿਕਰਾ ਉਨ੍ਹਾ ਦੇ ਮੂੰਹ ਤੇ ਸੀ ਨਾ ਕੋਈ ਹਿੰਦੂ ਨਾ ਮੁਸਲਮਾਨ 1 ਸਭ ਪਾਸੇ ਰੋਲਾ ਪੈ ਗਿਆ, ਖਾਸ ਕਰਕੇ ਮੁਸਲਮਾਨ ਤੇ ਕਾਜੀ ਜਿਨ੍ਹਾ ਦਾ ਧਰਮ ਦਿਨ ਬਦਿਨ ਵਧ ਫੁਲ ਰਿਹਾ ਸੀ1 ਕਾਜ਼ੀ ਨੇ ਨਵਾਬ ਕੋਲ ਸ਼ਕਾਇਤ ਕੀਤੀ 1 ਨਵਾਬ ਨੇ ਬਾਬੇ ਨਾਨਕ ਨੂੰ ਬੇਨਤੀ ਕਰਕੇ ਬੁਲਾਇਆ 1 ਕਾਜੀ, ਨਵਾਬ, ਤੇ ਬਾਬੇ ਨਾਨਕ ਦੀ ਕਾਫੀ ਦੇਰ ਚਰਚਾ ਚਲਦੀ ਰਹੀ – ਸਚਾ ਮੁਸਲਮਾਨ ਤੇ ਸਚੇ ਹਿੰਦੂ ਦੀ ਪਰਿਭਾਸ਼ਾ ਬਾਰੇ 1 ਦੋਨੋ ਦੀ ਮੰਜਿਲ ਇਕ ਹੈ ਪਰ ਰਾਹ ਅੱਲਗ , ਫਿਰ ਕਿਓਂ ਇਕ ਦੂਜੇ ਨਾਲ ਵੈਰ, ਵਿਰੋਧ, ਈਰਖਾ ਕੀਤੀ ਜਾਂਦੀ ਹੈ 1

ਗਲ ਬਾਤ ਚਲ ਰਹੀ ਸੀ ਨਮਾਜ਼ ਦਾ ਵਕਤ ਹੋ ਗਿਆ 1 ਕਾਜ਼ੀ ਨੇ ਕਿਹਾ ਕੀ ਜੇਕਰ ਸਭ ਧਰਮ ਇਕ ਸਮਾਨ ਹਨ ਤੇ ਚਲੋ ਸਾਡੇ ਨਾਲ ਨਮਾਜ਼ ਪੜੋ 1 ਗੁਰੂ ਸਾਹਿਬ ਕਾਜ਼ੀ ਤੇ ਨਵਾਬ ਨਾਲ ਚਲ ਪਏ 1 ਕਾਜ਼ੀ ਅਗੇ ਹੋਕੇ ਨਮਾਜ਼ ਪੜਨ ਲਗਾ 1 ਪਰ ਗੁਰੂ ਸਾਹਿਬ ਨੇ ਨਾ ਨਮਾਜ਼ ਪੜੀ ਨਾ ਸਿਜਦਾ ਕੀਤਾ 1 ਜਦ ਨਮਾਜ਼ ਖਤਮ ਹੋਈ ਤਾਂ ਕਾਜ਼ੀ ਨੇ ਪੁਛਿਆ ਕੀ ਤੁਸੀਂ ਸਾਡੇ ਨਾਲ ਨਮਾਜ਼ ਨਹੀ ਪੜੀ ? ਤਾਂ ਗੁਰੂ ਸਾਹਿਬ ਨੇ ਕਿਹਾ ਕੀ ਮੈਂ ਨਮਾਜ਼ ਕਿਦੇ ਨਾਲ ਪੜਦਾ 1 ਕਾਜ਼ੀ ਹੋਰੀਂ ਤਾ ਘਰ ਦੇ ਵਿਹੜੇ ਵਿਚ ਖੁਲੀ ਛਡੀ ਵਛੇਰੀ ਨੂੰ ਖੂਹੀ ਵਿਚ ਡਿਗਣੋ ਰੋਕਣ ਲਈ ਭਟਕਦੇ ਰਹੇ ਤੇ ਨਵਾਬ ਸਾਹਿਬ ਕਾਬਲ ਵਿਚ ਘੋੜੇ ਖਰੀਦਦੇ ਰਹੇ 1

ਕਾਜ਼ੀ ਬੜਾ ਸ਼ਰਮਿੰਦਾ ਹੋਇਆ 1 ਨਵਾਬ ਤਾਂ ਗੁਰੂ ਦੇ ਚਰਨਾਂ ਵਿਚ ਡਿਗ ਪਿਆ ਤੇ ਗੁਰੂ ਨਾਨਕ ਦਾ ਸਿਖ ਬਣ ਗਿਆ 1 ਇਸਤੋਂ ਬਾਦ ਗੁਰੂ ਸਾਹਿਬ ਆਪਣੀ ਭੇਣ ਦੇ ਘਰ ਗਏ 1 ਤਨਖਾਹ ਦਾ ਹਿਸਾਬ ਕਰਕੇ ਜਿਤਨਾ ਪੈਸਾ ਨਵਾਬ ਨੇ ਦਿਤਾ ਸੀ ਪਰਿਵਾਰ ਨੂੰ ਦੇ ਦਿਤਾ ਤੇ ਕਿਹਾ ਸਾਨੂੰ ਅਕਾਲ ਪੁਰਖ ਦਾ ਹੁਕਮ ਹੋਇਆ ਹੈ ਕੀ ਇਕ ਜਗਹ ਨਹੀ ਸੰਸਾਰ ਵਿਚ ਵਿਚਰੋ 1 ਤੁਸੀਂ ਉਸਤੇ ਭਰੋਸਾ ਕਰਨਾ, ਓਹ ਤੁਹਾਡੀ ਸਭ ਦੀ ਸਾਰ ਕਰੇਗਾ 1 ਅਸੀਂ ਸਮੇ ਸਮੇ ਆਕੇ ਟਬਰ ਦੀ ਖਬਰ ਕਰਦੇ ਰਹਾਂਗੇ 1 ਕੰਮ ਖਤਮ ਕਰਕੇ ਟਬਰ ਵਿਚ ਆਕੇ ਨਿਵਾਸ ਕਰਾਂਗੇ1  ਸਭ ਦਾ ਆਸ਼ੀਰਵਾਦ ਤੇ ਪਿਆਰ ਲੇਕੇ  ਆਪਣੀ ਮਿਸ਼ਨ ਨੂੰ ਪੂਰਾ ਕਰਣ ਤੁਰ ਪਏ1 

ਗੁਰੂ ਨਾਨਕ ਸਾਹਿਬ ਜਦੋਂ ਦਿਪਾਲਪੁਰ ਪਹੁੰਚੇ, ਅਮ੍ਰਿਤ ਵੇਲਾ  ਹੋ ਗਿਆ, ਰਬਾਬ ਛੇੜੀ ,ਸ਼ਬਦ ਆਰੰਭਿਆ ਤਾਂ ਸਾਰੇ ਪਾਸਿਓ ਬਕਰੀਆਂ , ਮੁਰਗਿਆਂ ਤੇ ਗਾਵਾਂ ਦੇ ਸਿਰ ਵਡਣ ਦੀ ਆਵਾਜ਼ ਆ ਰਹਿ ਸੀ1 ਉਨ੍ਹਾ ਦਾ ਚੀਕ ਚਿਹਾੜਾ ਸੁਣ ਗੁਰੂ ਸਾਹਿਬ ਬਹੁਤ ਦੁਖੀ ਹੋਏ. ਰਬ ਦੇ ਵਸੈ ਸ਼ਹਿਰ ਵਿਚ ਜ਼ਹਿਰ ਘੋਲਿਆ ਜਾ ਰਿਹਾ ਸੀ  ,” ਲਾਹੋਰ ਸ਼ਹਿਰ, ਜ਼ਹਿਰ, ਕਹਿਰ ਸਵਾ ਪਹਿਰ ” ਉਨਾ ਦੇ ਮੁਖ ਤੋਂ ਨਿਕਲਿਆ 1

ਅਗਲੇ ਦਿਨ ਦੁਨੀ ਚੰਦ ਦੇ ਘਰ ਗਏ ਤਾਂ ਸਤ ਝੰਡੇ ਝੂਲਦੇ ਦੇਖੇ ,ਕਾਰਨ ਪੁਛਿਆ 1 ਲੋਕਾਂ ਨੇ ਕਿਹਾ ਕੀ ਜਿਤਨਾ ਵਡਾ ਘਰ ਹੋਏ, ਦੌਲਤ ਤੇ ਜਗੀਰਾਂ ਹੋਣ ਉਤਨੇ ਝੰਡੇ ਝੂਲਦੇ ਹਨ 1 ਉਨ੍ਹਾ ਨੇ ਦੁਨੀ ਚੰਦ ਨੂੰ ਇਕ ਸੂਈ ਦਿਤੀ ਕੀ ਸੰਭਾਲ ਕੇ ਰਖੀਂ ਤੇਰੇ ਤੋਂ ਅਗਲੇ ਜਨਮ ਵਿਚ ਲਵਾਂਗੇ 1ਦੁਨੀ ਚੰਦ ਨੇ ਕਿਹਾ ਮਰਨ ਤੋ ਬਾਦ ਸੁਈ ਨੂੰ ਕਿਸ ਤਰਹ ਸੰਭਾਲ ਕੇ ਰਖਾਂਗਾ ਤਾਂ ਉਸ ਨੂੰ ਸਮਝਾਇਆ ਕੀ,” ਫਿਰ ਤੂੰ ਇਹ ਇਤਨੀ ਦੋਲਤ ਕਿਸ ਲਈ ਇਕਠੀ ਕਰ ਰਿਹਾਂ ਹੈ ਜੇਕਰ ਕੁਝ ਨਾਲ ਨਹੀਂ ਜਾਣਾ ਤਾਂ “? 1 ਓਹ ਸਮਝ ਗਿਆ ,ਚਰਨਾ ਤੇ ਡਿਗ ਪਿਆ ਤੇ ਸਾਰੀ ਦੋਲਤ ਗਰੀਬਾਂ ਤੇ ਲੋੜਵੰਦਾ ਵਿਚ ਵੰਡ ਦਿਤੀ 1 ਗੁਰੂ ਸਾਹਿਬ ਦਾ ਸਿਖ ਬਣ ਗਿਆ 1

ਲਾਹੋਰ ਵਿਚ ਪੀਰ ਸਯਦ ਅਹਿਮਦ ਜੋ ਜਿਦੀ ਤੇ ਕਟੜ ਖਿਆਲਾਂ ਦਾ ਸੀ , ਸਿਕੰਦਰ ਲੋਧੀ ਦੇ ਜੁਲਮ ਵਿਚ ਉਸਦਾ ਹੀ ਹਥ ਸੀ 1 ਜਦੋਂ ਸਯਦ ਮੋਲਾਣਿਆ ਨੂੰ ਲੇਕੇ ਗੁਰੂ ਸਾਹਿਬ ਨਾਲ ਚਰਚਾ ਕਰਨ ਲਈ ਆਇਆ ਤਾਂ ਉਸ ਨੂੰ ਸ਼ਰਹ ਦੇ ਜਾਲ ਵਿਚੋ ਕਢਕੇ ਹਰ ਇਕ ਰਬ ਦੇ ਬੰਦੇ ਨਾਲ ਪਿਆਰ ਕਰਨਾ ਸਿਖਾਇਆ 1

ਉਨ੍ਹਾ ਨੇ ਆਪਣੇ ਜਗਤ -ਭ੍ਰਮਣ ਵਿਚ ਹਰ ਕਿਸਮ ਦੀ ਸਾਧਨਾ ਕਰਨ ਵਾਲੇ ਸਿਧਾਂ ,ਸਾਧਾਂ ਨਾਂਥਾਂ , ਰਿਖੀਆਂ, ਮੁੰਨੀਆਂ , ਭੈਰੋਆਂ , ਗੰਧਰਾਵਾਂ , ਕਿੰਨਰਾ , ਜੱਖਾਂ ,ਰਾਕਸ਼ ਆਦਿ ਨੂੰ ਮਿਲ ਕੇ ਦੇਖਿਆ, ਕਿਤੇ ਵੀ ਕੋਈ ਰਬ ਦਾ ਬੰਦਾ ਨਜ਼ਰ ਨਹੀਂ ਆਇਆ 1 ਫਿਰ ਉਹ ਪਰਬਤਾਂ ਤੇ ਗਏ ਜਿਥੇ ਗੋਰਖ ਮਤ ਦੇ ਚੁਰਾਸੀ ਸਿਧਾਂ ਦੀਆਂ ਮੰਡਲੀਆਂ ਰਹਿੰਦੀਆਂ ਸਨ ਜਿਨ੍ਹਾ ਨਾਲ ਗੋਸ਼ਟੀ ਕੀਤੀ 

ਪਹਿਲੀ ਉਦਾਸੀ ਵਿਚ ਉਨ੍ਹਾ  ਨੇ ਜਾਤੀਆਂ ਦੇ ਭਰਮ ਜਾਲ ਨੂੰ ਤੋੜਿਆ1  ਸ਼ਾਹਾਂ ਨੂੰ ਚੇਤਾਵਨੀ ਦਿਤੀ , ਜੋ ਪਰਜਾ ਪ੍ਰਤੀ ਆਪਣੇ ਫਰਜ਼ ਭੁਲ ਚੁਕੇ ਸੀ 1 ” ਸ਼ਾਹਾਂ ਸੁਰਤ ਗਵਾਈਏ ਰੰਗ ਤਮਾਸ਼ੇ ਚਾਇ “1 ਭਾਈ ਲਾਲੋ ਨੂੰ ਬਾਬਰ ਬਾਰੇ ਬਹੁਤ ਕੁਝ ਸਮਝਾਇਆ 1 ਉਨ੍ਹਾ ਨੇ ਕਿਹਾ ਕੀ ਮਨੁਖਾਂ ਦੇ ਸਰੀਰ ਦੇ ਟੋਟੇ ਗਲੀਆਂ ਵਿਚ ਰੁਲਣਗੇ ਜਿਸ ਨੂੰ ਹਿੰਦੂ ਕਦੀ ਭੁਲ ਨਹੀ ਸਕਣਗੇ

ਕਿਆ ਕਪੜ ਤੂਓਕ ਟੂਕ ਹੋਸੀ ਹਿੰਦੁਸਤਾਨ ਸਮਾਲਸੀ ਬੇਲਾ 11
ਆਵਨ ਅਠਤਰੇ ਜਾਣ ਸਤਾਨਵੇ ਹੋਰ ਬਹਿ ਉਠਸੀ ਮਰਦ ਕਾ ਚੇਲਾ 11

ਗੁਰੂ ਸਾਹਿਬ ਦਾ ਕਿਹਾ ਸਚ ਹੋਇਆ 1 ਬਾਬਰ ਵਕਤ ਸ਼ਹਿਜਾਦੀਆਂ ਦੀਆਂ ਲਾਸ਼ਾਂ ਸੜਕ ਤੇ ਰੁਲੀਆਂ , ਹਿੰਦੁਸਤਾਨ ਦੀ ਅਣਖ ਮਿਟੀ ਵਿਚ ਮਿਲ ਗਈ 1 ਐਮਨਾਬਾਦ ਵੀਹ ਬਾਬਰ ਨੇ ਗੁਰੂ ਸਾਹਿਬ ਨੂੰ ਵੀ ਜੇਲ ਵਿਚ ਬੰਦ ਕਰ ਦਿਤਾ ਪਰ ਜਦੋਂ ਉਨ੍ਹਾ ਦੇ ਰਬਾਬ ਦੀ ਅਵਾਜ਼ ਸੁਣੀ ਤਾ ਜੈਲ ਦੇ ਕਰਮਚਾਰੀ ਕੰਬ ਗਏ 1 ਉਹਨਾ ਵਿਚੋਂ ਰਬੀ ਨੂਰ ਨਜਰ ਆ ਗਿਆ 1 ਉਨ੍ਹਾ ਨੇ ਬਾਬਰ ਨੂੰ ਖਬਰ ਕੀਤੀ 1 ਗੁਰੂ ਸਹਿਬ ਦੇ ਨਾਲ ਸਭ ਨੂੰ ਛਡ ਦਿਤਾ ਗਿਆ1 ਬਾਬਰ ਗੁਰੂ ਸਾਹਿਬ ਨੂੰ ਮਿਲਣ ਵਾਸਤੇ  ਆਇਆ 1 ਆਉਣ ਤੋਂ ਪਹਿਲਾਂ ਬਾਬਰ ਨੇ ਇਬਰਾਹਿਮ ਲੋਧੀ ਕੋਲੋਂ ਪੁਛਿਆ ਸੀ ,” ਗੁਰੂ ਨਾਨਕ ਦੇ ਦਰਸ਼ਨ ਕਰਨ ਚਲਿਆਂ ਹਾਂ ਕੀ ਲੇਕੇ ਜਾਵਾਂ.ਤਾਂ ਇਬਰਾਹਿਮ ਲੋਧੀ ਨੇ ਜਵਾਬ ਦਿਤਾ ਕੀ ਤੇਰੇ ਕੋਲ ਕੀ ਹੈ ਬਾਬੇ ਨੂੰ ਭੇਟ ਕਰਨ ਵਾਸਤੇ , ਮੀਰੀ ਪੀਰੀ ਦਾ ਮਾਲਕ ਤਾਂ ਓਹ ਆਪ ਖੁਦ ਹੈ 1 ਗੁਰੂ ਸਾਹਿਬ ਤੋ ਪੁਛਿਆ ਮੈਂ ਤੁਹਾਨੂੰ ਕੀ ਦਿਆਂ ਤਾਂ ਗੁਰੂ ਸਾਹਿਬ ਨੇ ਉਚਾਰਿਆ1

 “ਬੰਦੇ ਕੀ ਜੋ ਲੈਣ ਓਟ ਦੀਨ ਦੁਨਿਆ ਮੈਂ ਤਾਕਿਓ ਤੋਟ “

ਸਿਧ ਜੋ ਨਸ਼ਾ ਚੜਾ ਕੇ ਆਪਣੇ ਆਪ ਨੂੰ ਰਬ ਨਾਲ ਜੁੜਨ ਤੇ ਜੋੜਨ ਦਾ ਚਿਤਰ ਚਿਤਰਦੇ ਸੀ ਤੇ ਜਦੋਂ ਉਨ੍ਹਾ ਨੇ ਗੁਰੂ ਸਾਹਿਬ ਅਗੇ ਵੀ ਮਦ ਦਾ ਪਿਆਲਾ ਰਖਿਆ ਤਾਂ ਗੁਰੂ ਸਾਹਿਬ ਨੇ ਕਿਹਾ ,” ਇਹ ਮਦ ਪੀਤੇ ਨਾਨਕਾ ਬਹੁਤੇ ਖਟੀਅਹਿ ਬਿਕਾਰ,” ਬੁਰਾਈਆਂ ਖਟਣ ਦਾ ਅਸਾਨ ਤਰੀਕਾ ਹੈ 1 ਭਗਤੀ ਮਾਰਗ ਦਾ  ਅਧਾਰ ਪ੍ਰੇਮ ਹੈ 1 ਰਬ ਨਾਲ ਪਿਆਰ , ਉਸਦੀ ਕੀਤੀ ਰਚਨਾ ਨਾਲ ਪਿਆਰ -ਓਹ ਚਾਹੇ ਇਨਸਾਨ ਹੋਵੇ, ਪਸ਼ੂ, ਪੰਛੀ ਜਾ ਕੁਦਰਤ ਦੇ ਰਚੇ ਨਜ਼ਾਰੇ ਚੰਨ, ਸੂਰਜ ਜਮੀਨ ,ਆਸਮਨ , ਫੁਲ ਪਤੇ ਬਨਾਸਪਤੀ ਆਦਿ1 ਪੂਜਾ ਉਸ ਇਕ ਅਕਾਲ ਪੁਰਖ ਦੀ ਕਰੋ  , ਜਿਸ ਨਾਲ ਤੁਹਾਨੂੰ ਸਿਰਫ ਬਾਣੀ , ਧੁਰ ਕੀ ਬਾਣੀ ਹੀ ਜੋੜ ਸਕਦੀ ਹੈ1 ਨਾਮ ਲਈ ਆਤਮ ਸੰਜਮ , ਸਾਧਨ , ਜੁਗਤ ਤੇ ਪਰਹੇਜ਼ ਦੇ ਨਾਲ ਨਾਲ ਅਲਪ ਨਿਦ੍ਰਾ, ਸ਼ੁਧ ਆਹਾਰ, ਵਿਚਾਰ ਤੇ ਆਚਾਰ ਦੀ ਜਰੂਰਤ ਹੈ , ਜੋ ਖਾਣ  ਪੀਣ ਪਹਿਨਣ, ਤੇ ਆਰਾਮ ਕਰਨ ਦੀ ਕਿਰਿਆਵਾਂ ਨਾਲ ਜੁੜਿਆ ਹੋਇਆ ਹੈ 1 

ਲੰਬੇਰੀਆਂ ਉਦਾਸੀਆਂ ਆਰੰਭ ਕਰਨ ਤੋ ਪਹਿਲੇ ਆਪਨੇ ਪੰਜਾਬ ਦਾ ਚਕਰ ਲਗਾਇਆ 1 ਹਰ ਧਰਮ ਦੇ ਲੋਕਾਂ ਨੂੰ ਸਚ ਦਾ ਰਾਹ ਦਸਿਆ , ਸਤਿ ਸੰਗਤ ਕਾਇਮ ਕਰਦੇ ਗਏ , ਸਿਖੀ ਦਾ ਪ੍ਰਚਾਰ ਕਰਦੇ ਤੇ ਇਸ ਪ੍ਰਚਾਰ ਤੇ ਸੰਚਾਰ ਨੂੰ ਜਾਰੀ ਰਖਣ ਲਈ ਮੁਖੀ ਸਿਖ ਨੂੰ ਸਿਖ ਸੰਗਤ ਦਾ ਆਗੂ ਬਣਾਕੇ ਸਿਖ ਪ੍ਰਚਾਰ ਦੇ ਕੇਂਦਰ ਕਾਇਮ ਕਰਦੇ ਗਏ 1 ਦਰਿਆ ਬਿਆਸ ਪਾਰ ਕਰਕੇ ਆਪ ਉਸ ਜਗਹ ਠਹਿਰੇ ਜਿਥੇ ਗੁਰੂ ਅਮਰ ਦਾਸ ਜੀ ਨੇ ਬਾਦ ਵਿਚ ਗੋਇੰਦਵਾਲ ਵਸਾਇਆ ਸੀ 1 ਫਿਰ ਉਸ ਥਾਂ ਪੁਜੇ ਜਿਥੇ ਗੁਰੂ ਰਾਮ ਦਾਸ ਜੀ ਨੇ ਅਮ੍ਰਿਤਸਰ ਦੀ ਨੀਹ ਰਖੀ ਸੀ 1

ਸੈਦਪੁਰ ਜਿਸਦਾ ਨਾ ਬਾਦ ਵਿਚ ਐਮਨਾਬਾਦ ਪੈ ਗਿਆ , ਜਿਲਾ ਗੁਜਰਾਂਵਾਲਾ , ਪਾਕਿਸਤਾਨ ਭਾਈ ਲਾਲੋ ਦੇ ਘਰ ਠਹਿਰੇ 1 ਗੁਰੂ ਸਾਹਿਬ ਦੀ ਕਿਰਤੀ ਵਰਗਾਂ ਨਾਲ ਹਮਦਰਦੀ ਤੇ ਸਾਂਝ ਸੀ 1 ਭਾਈ ਲਾਲੋ ਜਾਤ ਦਾ ਤਰਖਾਣ ,ਸ਼ੂਦਰ ਪਰ ਧਰਮ ਦੀ ਕਿਰਤ ਕਰਨੇ ਵਾਲਾ ਨੇਕ ਇਨਸਾਨ ਸੀ 1 ਗੁਰੂ ਸਾਹਿਬ ਦੇ ਨਾਲ ਭਾਈ ਮਰਦਾਨਾ ਜੋ ਮਰਾਸੀ ਤੇ ਮੁਸਲਮਾਨ ਸੀ ਵੇਖਕੇ ਕਾਫੀ ਚਰਚਾ ਛਿੜ ਪਈ 1 ਉਥੋਂ ਦਾ ਰਹਿਣ ਵਾਲਾ ਇਕ ਹਿੰਦੂ ਅਹਿਲਕਾਰ ਮਾਈ ਭਾਗੋ ,ਜੋ ਕੀ ਵਢੀ ਖੋਰ , ਹੰਕਾਰੀ ਤੇ ਜਾਲਮ ਇਨਸਾਨ ਸੀ ਆਪਣੇ ਕੀਤੇ ਬ੍ਰਹਮ ਭੋਜ ਤੇ ਗੁਰੂ ਸਾਹਿਬ ਨੂੰ ਸਦਾ ਦਿਤਾ 1 ਪਰ ਗੁਰੂ ਸਾਹਿਬ ਉਸਦੇ ਘਰ ਨਹੀ ਗਏ 1 ਆਪਣੇ ਅਹਿਲਕਾਰਾ ਨੂੰ ਭੇਜ ਕੇ ਜਦ ਗੁਰੂ ਸਾਹਿਬ ਨੂੰ ਬੁਲਾਇਆ ਤੇ ਨਾ ਆਓਣ ਦਾ ਕਾਰਨ ਪੁਛਿਆ ,” ਇਕ ਨੀਚ ਘਰ ਰਹਿ ਕੇ ਤੁਸੀਂ ਕੋਦਰੇ ਦੀਆਂ ਸੁਕੀਆਂ ਰੋਟੀਆਂ ਖਾਂਦੇ ਹੋ 1 ਪਰ ਮੇਰੇ ਉਚ ਜਾਤੀ ਦੇ ਖੀਰ ਪੂੜੇ ਖਾਣ ਤੋ ਤੁਸੀਂ ਨਾਹ ਕਰ ਦਿਤੀ ਹੈ “1 ਗੁਰੂ ਸਾਹਿਬ ਦਾ ਜਵਾਬ ਸੀ ,” ਤੁਹਾਡਾ ਭੋਜਨ ਗਰੀਬ ਤੇ ਮੇਹਨਤੀਆਂ ਦੇ ਲਹੂ ਨਾਲ ਭਰਿਆ ਹੋਇਆ ਹੈ 1 ਲਾਲੋ ਦਸਾਂ ਨਹੁੰਆ ਦੀ ਕਿਰਤ ਕਰਦਾ 1 ਵੰਡ ਕੇ ਛਕਦਾ ਹੈ ਉਸਦਾ ਭੋਜਨ ਪਵਿਤਰ ਹੈ ” 1 ਇਕ ਸਾਖੀ ਦੇ ਅਨੁਸਾਰ ਦੋਨੋ ਦੇ ਘਰੋਂ ਰੋਟੀਆਂ ਮੰਗਵਾ ਕੇ ਨਿਚੋੜੀਆਂ, ਭਾਈ ਲਾਲੋ ਦੀ ਰੋਟੀ ਵਿਚੋਂ  ਦੁਧ ਤੇ ਭਾਗੋ ਦੀ ਰੋਟੀ ਵਿਚੋਂ ਖੂਨ ਦੀ ਧਾਰ ਨਿਕਲੀ1  ਮਲਿਕ ਭਾਗੋ ਗੁਰੂ ਸਾਹਿਬ ਦੇ ਚਰਨਾ ਤੇ ਡਿਗ ਪਿਆ, ਮਾਫ਼ੀ ਮੰਗੀ ਤੇ ਆਪਣੀ ਸਾਰੀ ਦੌਲਤ ਗਰੀਬਾਂ ਵਿਚ ਵੰਡ ਦਿਤੀ 1 ਇਥੇ ਗੁਰੂ ਸਾਹਿਬ ਨੇ ਸਿਖ ਸੰਗਤ ਕਾਇਮ ਕੀਤੀ ਤੇ ਭਾਈ ਲਾਲੋ ਨੂੰ ਉਸ ਸੰਗਤ ਦਾ ਮੁਖੀ ਬਣਾਕੇ ਪ੍ਰਚਾਰਕ ਥਾਪਿਆ1

 ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚਿ 1
ਨਾਨਕ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ 11

ਸੈਦਪੁਰ ਹੁੰਦੇ ਹਵਾਂਦੇ ਤਲਵੰਡੀ ਆਪਣੇ ਜਨਮ ਅਸਥਾਨ ਤੇ ਪੁਜੇ 1 ਜਿਥੇ ਆਪਣੇ ਮਾਂ- ਬਾਪ ਤੇ ਸੰਗੀ ਸਾਥੀਆਂ ਨੂੰ ਮਿਲੇ 1 ਇਕ ਦਿਨ ਰਾਇ ਬੁਲਾਰ ਜਿਸਨੇ ਬਚਪਨ ਤੋਂ ਹੀ ਗੁਰੂ ਸਾਹਿਬ ਨੂੰ ਬਹੁਤ ਪਿਆਰ ਕੀਤਾ ਸੀ ਦੇ ਘਰ ਰੁਕੇ 1 ਤਲਵੰਡੀ ਤੋਂ ਤੁਰ ਕੇ ਆਪ ਮੁਲਤਾਨ ਪਾਸਲੇ ਤੁਲੰਬੇ ਪਿੰਡ ਜਾ ਪੁਜੇ 1 ਉਥੇ ਸ਼ੇਖ ਸਜਣ ਨਾਮ ਦਾ ਇਕ ਬੰਦਾ ਰਹਿੰਦਾ ਸੀ ਜੋ ਬਾਹਰੋਂ ਫਕੀਰੀ ਦਾ ਰੂਪ ਧਾਰਕੇ , ਵੇਖਣ ਨੂੰ ਬੜਾ ਨੇਕ ਤੇ ਸੱਜਣ ਨਜਰ ਆਓਂਦਾ ਸੀ 1 ਜਿਸਨੇ ਆਪਣੀ ਵਡੀ ਸਾਰੀ ਹਵੇਲੀ ਵਿਚ ਹਿੰਦੂਆਂ ਲਈ ਮੰਦਰ ਤੇ ਮੁਸਲਮਾਨਾ ਲਈ ਮਸੀਤ , ਰਾਹੀਆਂ ਲਈ ਅੰਨ – ਪਾਣੀ , ਮੰਜੀ, ਬਿਸਤਰਾ ਆਦਿ ਦਾ ਇੰਤਜ਼ਾਮ ਕੀਤਾ ਹੋਇਆ ਸੀ 1 ਬੋਲਣ ਨੂੰ ਬੇਹਦ ਮਿਠਾ ਤੇ ਰਬ ਦਾ ਰੂਪ ਨਜਰ ਆਓਂਦਾ ਸੀ , ਪਰ ਰਾਤ ਨੂੰ ਉਨ੍ਹਾ ਨੂੰ ਮਾਰ ਮੁਕਾ ਕੇ ਸਮਾਨ ਲੁਟ ਲੈਂਦਾ 1 ਜਦੋਂ ਗੁਰੂ ਸਾਹਿਬ ਨੂੰ ਲੁਟਣ ਲਈ ਆਇਆ ਤਾ ਗੁਰੂ ਸਾਹਿਬ ਸ਼ਬਦ ਗਾ ਰਹੇ ਸਨ 1

ਉਜਲੁ ਕੈਹਾ ਚਿਲਕਣਾ ਘੋਟਮਿ ਕਾਲੜੀ ਮਸੁ
ਧੋਤਿਆਂ ਜੂਠ ਨ ਉਤਰੈ ਜੇ ਸੋਉ ਧੋਵਾ ਤਿਸ 1

ਉਨ੍ਹਾ ਦੇ ਸ਼ਬਦ ਵਿਚ ਕੁਝ ਐਸੇ ਬੋਲ ਤੇ ਐਸੀ ਖਿਚ ਸੀ, ਕੀ ਓਹ ਸਮਝ ਗਿਆ ਕੀ ਇਹ ਕੋਈ ਰਬ ਦਾ ਰੂਪ ਹੈ ਤੇ ਮੇਰੇ ਬਾਰੇ ਸਭ ਕੁਝ ਜਾਣ ਗਿਆ ਹੈ1 ਪੈਰੀ ਢਹਿ ਪਿਆ ਆਪਣੀ ਭੁਲ ਬਖਸ਼ਾ ਕੇ ਅਗੋਂ ਲਈ ਵਾਕਿਆ ਸਜਣ ਤੇ ਸਿਖੀ ਪ੍ਰਚਾਰਕ ਬਣ ਗਿਆ 1

ਚਾਰ ਉਦਾਸੀਆਂ :

ਗੁਰੂ ਨਾਨਕ ਸਾਹਿਬ ਸਿਖ ਧਰਮ ਦੇ ਪਹਿਲੇ ਗੁਰੂ ਹਨ ਜਿਨ੍ਹਾ ਨੇ ਅਧਿਆਤਮਿਕ ਸਚਾਈ , ਰੂੜਵਾਦੀ ਜਾਤੀ ਵਾਦ , ਊਚ-ਨੀਚ , ਧਰ੍ਮਾ ਦੇਸ਼ , ਹਦਾਂ , ਸਰਹਦਾਂ ਦੀਆਂ ਪਰੰਪਰਾਵਾਂ ਤੋ ਉਪਰ ਉਠਕੇ ਲੋਕਾਂ ਨੂੰ ਇਨਸਾਨੀਅਤ ਦਾ ਪਾਠ ਪੜਾਇਆ 1 ਇਨ੍ਹਾ ਉਦਾਸੀਆਂ ਦੇ ਦੋਰਾਨ ਗੁਰੂ ਨਾਨਕ ਸਾਹਿਬ ਦੀ ਮਹਾਨ ਸ਼ਖਸ਼ੀਅਤ ਨੇ ਜਿਥੇ ਬ੍ਰਹਮ ਗਿਆਨ ਦੀ ਅਮ੍ਰਿਤ ਵਰਖਾ ਨਾਲ  ਮਿਸਰ ,ਅਰਬ ਤੇ ਈਰਾਨ ਦੇ ਮਾਰੂਥਲਾਂ ਨੂੰ ਤ੍ਰਿਪਤ ਕੀਤਾ ਉਥੇ ਆਪਣੇ ਪਿਆਰ -ਨਿਘ ਨਾਲ ਤਿਬਤ ਤੇ ਚੀਨ ਦੀਆਂ ਬਰ੍ਫਾਨੀ ਛੋਟੀਆਂ ਨੂੰ ਪਿਘਲਾਇਆ 1

ਪੰਜਾਬ ਦਾ ਚਕਰ ਲਾ ਚੁਕਣ ਤੋਂ ਮਗਰੋਂ ਸੰਸਾਰ -ਕਲਿਆਣ ਦੇ ਵਡੇਰੇ ਉਦੇਸ਼ ਦੀ ਪੂਰਤੀ ਲਈ ਆਪਣਾ ਸੁਖ ਆਰਾਮ ਤਿਆਗ ਕੇ, ਆਪਣੀ ਉਮਰ ਦਾ ਇਕ ਵਡਾ ਹਿਸਾ ਧਰਤੀ ਦੀ ਲੋਕਾਈ ਨੂੰ ਸੋਧਣ ਲਈ ਲੰਬੇਰਾ ਚਕਰ ਲਗਾਣ ਦਾ ਫੈਸਲਾ ਕੀਤਾ 1 ਆਪਣੇ ਇਸ ਮਕਸਦ ਦੀ ਪੂਰਤੀ ਲਈ ਓਹ ਕਿਥੇ ਕਿਥੇ ਨਹੀਂ ਗਏ 1 ਪਹਾੜਾ, ਰੇਗਿਸਤਾਨਾਂ , ਦਰਿਆ, ਸਮੁੰਦਰ ਮੀਹ ਝਖੜ ਨੂੰ ਸਹਿ ਕੇ ਪੈਦਲ, ਸਮੁੰਦਰੀ ਜਹਾਜ਼ ਵਿਚ ਕਈ ਕਈ ਦਿਨ ਮਹੀਨੇ ਸਾਲੋਂ ਸਾਲ ਸਫਰ ਕੀਤਾ 1 ਮਿਸਰ, ਇਟਲੀ , ਰੋਮ, ਸਪੇਨ , ਸਿਸਲੀ, ਫਰਾਂਸ, ਇਰਾਕ਼ ,ਇਰਾਨ, ਤੁਰਕੀ ਤਕ ਵੀ ਗਏ

ਓਸ ਵਕਤ ਜਦ ਆਵਾਜਾਈ ਦੇ ਕੋਈ ਸਾਧਨ ਨਹੀਂ ਸਨ 1 ਜਮੀਨ ਤੇ ਸੋਣਾ, ਭੁਖੇ ਰਹਿਣਾ, ਸਰਦੀ ਗਰਮੀ ਬਰਦਾਸ਼ਤ ਕਰਨੀ, ਜੰਗਲ ਬੀਆਬਾਨ ਤੇ ਰੇਗਿਸਤਾਨ ਵਿਚੋ ਲੰਘਣਾ , ਰੋਟੀ ਨਾ ਮਿਲੇ ਤਾਂ ਪਾਣੀ, ਪਾਣੀ ਨਾ ਮਿਲੇ ਤੇ ਹਵਾ , ਹਰ ਤਰਹ ਨਾਲ ਆਪਣੇ ਆਪ ਨੂੰ ਤਿਆਰ ਕਰ ਲਿਆ ਤੇ ਤੁਰ ਪਏ 1 ਗੁਰੂ ਸਾਹਿਬ ਦੀਆਂ ਇਨ੍ਹਾ ਲੰਬੀਆਂ ਚਾਰ ਉਦਾਸੀਆਂ ਤੇ ਉਨ੍ਹਾ ਦੀ ਮਹਾਨ ਸ਼ਖਸ਼ੀਅਤ ਨੇ ਬ੍ਰਹਮ ਗਿਆਨ ਦੀ ਅਮ੍ਰਿਤ ਵਰਖਾ ਨਾਲ ਜਿਥੇ ਮਿਸਰ ,ਅਰਬ ਤੇ ਈਰਾਨ ਦੇ ਮਾਰੂਥਲਾਂ ਨੂੰ ਤ੍ਰਿਪਤ ਕੀਤਾ ਉਥੇ ਆਪਣੇ ਪਿਆਰ ਨਿਘ ਨਾਲ ਤਿਬਤ ਤੇ ਚੀਨ ਦੀਆਂ ਬਰ੍ਫਾਨੀ ਛੋਟੀਆਂ ਨੂੰ ਪਿਘਲਾਇਆ 1

ਪਹਿਲੀ ਉਦਾਸੀ ( 1497 -1508 ) ;-

ਗੋਇੰਦਵਾਲ, ਫਤਹਿ ਬਾਦ , ਸੁਲਤਾਨਵਿੰਡ , ਖਾਲੜਾ , ਲਾਹੋਰ, ਕਸੂਰ ਚੁਹਣੀਏ ਆਦਿ ਤੋ ਗੁਜਰਦੇ ਹੋਏ ਮਾਲਵੇ ਵਿਚ ਆਏ 1 ਬਾੰਗਰ ਦੇ ਇਲਾਕੇ ਚੋਂ ਹੁੰਦੇ ਹੋਏ ਪਿਹੋਵਾ , ਕੁਰਕਸ਼ੇਤਰ ,ਕਰਨਾਲ ,ਹਰਿਦਵਾਰ, ਦਿੱਲੀ, ਬਨਾਰਸ, ਪਟਨਾ, ਰਾਜਗੀਰੀ ,ਗਯਾ , ਮਾਲਦਾ ,ਧੂਪੜੀ , ਜਗਨਨਾਥ ਪੁਰੀ , ਜਬਲਪੁਰ , ਭੂਪਾਲ ,ਝਾੰਸੀ, ਗਵਾਲਿਅਰ, ਭਰਤਪੁਰ , ਗੁੜਗਾਵਾਂ , ਝਜਰ, ਨਾਰਨੋਲ, ਜੀਂਦ, ਕੈਥਲ , ਸੁਨਾਮ, ਸੰਗਰੂਰ 1 ਇਹ ਉਦਾਸੀ ਸਭ ਤੋਂ ਲੰਬੀ ਸੀ 1508 ਵਿਚ ਵਾਪਸ ਸੁਲਤਾਨਪੁਰ ਪਹੁੰਚੇ 1

ਗੁਰੂ ਨਾਨਕ ਸਾਹਿਬ ਦਾ ਆਪਣੀਆ ਉਦਾਸੀਆਂ ਵਿਚ ਪ੍ਰਚਾਰ ਕਰਨ ਦਾ ਢੰਗ ਬੜਾ ਨਿਰਾਲਾ ਸੀ ਜਾ ਤਾਂ ਓਹ ਪਹਿਰਾਵਾ ਕੁਝ ਐਸਾ ਪਾ ਲੈਂਦੇ ਤਾਂਕਿ ਭੀੜ ਦਾ ਧਿਆਨ ਉਨਾਂ ਵਲ ਖਿਚਿਆ ਜਾਏ 1 ਜਾਂ ਕੁਝ ਐਸਾ ਕਰਦੇ ਕੀ ਲੋਕ ਆਪਣੇ ਆਪ ਉਨ੍ਹਾ ਦੇ ਦਵਾਲੇ ਖੜੇ ਹੋ ਜਾਂਦੇ 1

ਹਰਿਦਵਾਰ ਵਿਚ ਪਿਤਰਾਂ ਨੂੰ ਪੁਰਬ ਵਲ ਪਾਣੀ ਦੇਣ ਦੇ ਪਖੰਡ ਨੂੰ ਤੋੜਨ ਲਈ ਪਛਮ ਵਲ ਕਰਤਾਰ ਪੁਰ ਆਪਣੇ ਖੇਤਾਂ ਵਲ ਪਾਣੀ ਦੇਣਾ ਸ਼ੁਰੂ ਕਰ ਦਿਤਾ 1 ਜਦੋਂ ਲੋਕਾ ਨੇ ਪੁਛਿਆ ਕਿ ਇਤਨੀ ਦੂਰ ਤੁਹਾਡੇ ਖੇਤਾਂ ਨੂੰ ਪਾਣੀ ਕਿਵੇਂ ਪੁਜ ਸਕਦਾ ਹੈ 1 ਗੁਰੂ ਸਾਹਿਬ ਨੇ ਹੱਸ ਕੇ ਕਿਹਾ ਕਿ ਜੇ ਤੁਹਾਡਾ ਪਾਣੀ ਲਖਾਂ ਕਰੋੜਾਂ ਮੀਲ ਤੇ ਪਿਤਰਾਂ ਨੂੰ ਪਹੁੰਚ ਸਕਦਾ ਹੈ ਤੇ ਮੇਰਾ ਪਾਣੀ ਕਰਤਾਰ ਪੁਰ ਮੇਰੇ ਖੇਤਾਂ ਤਕ ਕਿਓਂ ਨਹੀਂ ਪਹੁੰਚ ਸਕਦਾ ?

ਪੀਲੀ ਭੀਤ ਗੋਰਖਮਤੇ ਗਏ ਜਿਥੇ ਸਿਧਾ ਨਾਲ ਗੋਸ਼ਟੀ ਹੋਈ , ਜਿਸ ਵਿਚ ਸਿਧਾਂ ਨੂੰ ਸਮਝਾਇਆ ਕੀ ਪ੍ਰਮਾਤਮਾ ਬਾਹਰੀ ਭੇਖ ਤੋ ਨਹੀ ਖੁਸ਼ ਹੁੰਦਾ 1 ਬਲਿਕ ਵਿਖਵੇ ਰਹਿਤ , ਸਾਦਾ ਤੇ ਸਭ ਦੀ ਸੇਵਾ ਕਰਦਿਆ ਆਪਣਾ ਜੀਵਨ ਨਿਭਾਣਾ ਹੀ ਅਸਲੀ ਯੋਗ ਹੈ 1 ਸਿਧਾਂ ਨੇ ਆਪਣੀ ਹਾਰ ਮੰਨ ਲਈ 1 ਗੋਰਖ ਮਤੇ ਦਾ ਨਾਂ ਨਾਨਕ ਮਤਾ ਪੈ ਗਿਆ 1
ਮਥਰਾ ਤੋ ਹੁੰਦੇ ਕਾਸ਼ੀ (ਬਨਾਰਸ ) ਪਹੁੰਚੇ ਜਿਥੇ ਪੰਡਤ ਚਤੁਰ ਦਾਸ ਨਾਲ ਬੁਤ ਪੂਜਾ ਸਬੰਧੀ ਕਾਫੀ ਲੰਬੀ ਚਰਚਾ ਹੋਈ1 ਚਤੁਰ ਦਾਸ ਤੇ ਹੋਰ ਬਹੁਤ ਸਾਰੇ ਲੋਕ ਸਿਖ ਬਣ ਗਏ1

ਗਯਾ ਤੋ ਹੁੰਦੇ ਹੋਏ,ਪਟਨਾ ਤੋਂ ਅਸਾਮ, ਕਾਮਰੂਪ ਗਏ ਜਿਥੇ ਜਾਦੂ, ਟੂਣੇ, ਜੰਤਰ , ਤੰਤਰ, ਮੰਤਰਾਂ ਦਾ ਖੰਡਣ ਕੀਤਾ ਕਾਮਰੂਪ ਵਿਚ ਨੂਰ ਸ਼ਾਹ ਵਰਗੀਆਂ ਸੁੰਦਰੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਮੋਹ ਜਾਲ ਵਿਚ ਫਸਾਣਾ ਚਾਹਿਆ 1 ਗੁਰੂ ਸਾਹਿਬ ਨੇ ਜਦ ਉਨ੍ਹਾ ਨੂੰ ਬੇਟੀ ਕਹਿ ਕੇ ਪੁਕਾਰਿਆ ਤਾਂ ਪਤਾ ਨਹੀਂ ਉਨ੍ਹਾ ਤੇ ਕੀ ਅਸਰ ਹੋਇਆ ਉਨ੍ਹਾ ਨੇ ਗਲਤ ਰਾਹ ਤੇ ਚਲਣਾ ਛਡ ਦਿਤਾ 1

ਦਹਾਕੇ ਤੋ ਚੋਬੀਹ ਦਰਸ਼ਨਾ ਤੋ ਲੰਘ ਕੇ ਕਟਕ ਅਪੜੇ , ਉਸਤੋਂ ਅਗਾਹ ਜਗਨਨਾਥ ਜਿਥੇ ਵਹਿਮਾ ਭਰਮਾਂ ਤੇ ਪੂਜਾ ਦੇ ਗਲਤ ਢੰਗਾਂ ਤੋ ਹਟਾ ਕੇ ਸਚੇ ਰਾਹ ਪਾਇਆ 1 ਆਰਤੀ ਵਿਚ ਗੁਰੂ ਸਾਹਿਬ ਦੇ ਨਾਂ ਸ਼ਾਮਲ ਹੋਣ ਤੇ ਸਵਾਲ ਕੀਤਾ ਗਿਆ ਤਾਂ ਗੁਰੂ ਸਹਿਬ ਦਾ ਜਵਾਬ ਸੀ , ਅਸੀਂ ਅਕਾਲ ਪੁਰਖ ਦੀ ਅਸਲੀ ਆਰਤੀ ਵਿਚ ਸ਼ਾਮਲ ਹਾਂ ਜੋ ਦਿਨ ਰਾਤ ਹੁੰਦੀ ਰਹਿੰਦੀ ਹੈ 1 ਉਨ੍ਹਾ ਦਾ ਇਸ਼ਾਰਾ ਕੁਦਰਤ ਵਲ ਸੀ ਉਸਦੇ ਕੋਤਕ ਦੇਖੋ 1 ਉਸਦਾ ਜਸ ਗਾਓ ਤੇ ਸਚੇ ਰਾਹ ਤੇ ਚਲੋ ਇਹੀ ਉਸਦੀ ਆਰਤੀ ਹੈ 1

ਗਗਨ ਮੈ ਥਾਲ ਰਵਿ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ 11 
ਧੂਪ ਮਲਆਨਲੋ ਪਵਣ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ11  

ਜਗਨ ਨਾਥ ਪੁਰੀ ਤੋਂ ਵਾਪਸ ਪੰਜਾਬ , ਉੜੀਸਾ, ਰੁਹੇਲ ਖੰਡ ਦਾ ਚਕਰ ਲਗਾਕੇ , ਵਾਪਸ ਸੁਲਤਾਨਪੁਰ ਪਹੁੰਚੇ ਆਪਣੇ ਮਾਂ-ਪਿਓ ,ਸਜਣਾ, ਮਿਤਰਾਂ ਤੇ ਸਿਖਾਂ ਨੂੰ ਮਿਲਣ ਲਈ ਤਲਵੰਡੀ ਪਹੁੰਚੇ1 ਦੁਨੀ ਚੰਦ ਨੇ ਆਪਣੇ ਪਿਤਾ ਦਾ ਸ਼ਰਾਧ ਕਰਕੇ ਬ੍ਰਾਹਮਣਾ ਨੂੰ ਭੇਟ ਦਿਤੀ ਤਾ ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕੀ  ਆਪਣੀ ਕਿਰਤ ਕਮਾਈ ਦਾ ਕੁਝ ਹਿਸਾ ਗਰੀਬਾਂ, ਮੁਥਾਜਾ ਤੇ ਲੋੜਵੰਦਾ ਨੂੰ ਦੇਣਾ ਹੀ ਅਸਲੀ ਦਾਨ ਹੈ 1

ਪਹਿਲੀ ਉਦਾਸੀ ਸਮੇ ਆਪਜੀ ਦਾ ਪਰਿਵਾਰ ਆਪਜੀ ਦੇ ਸਹੁਰੇ ਘਰ ਰਹਿੰਦਾ ਸੀ 1 ਗੁਰੂ ਸਾਹਿਬ ਨੇ ਉਨਾਂ ਦਾ ਘਰ ਟਿਕਾਣਾ ਬਨਾਣ ਦਾ ਫੈਸਲਾ ਕਰ ਲਿਆ 1 ਲਹੋਰੋਂ ਤੁਰ ਪਏ 1 ਰਾਵੀ ਦੇ ਦੂਜੇ ਕੰਢੇ ਲਹੋਰ ਦੇ ਮਾਲਕ ਕਰੋੜੀਆ, ਜੋ ਗੁਰੂ ਸਾਹਿਬ ਦਾ ਸਿਖ ਬਣ ਚੁਕਾ ਸੀ ਨੇ ਨਗਰ ਵਸਾਣ ਲਈ ਬੇਨਤੀ ਕੀਤੀ ਇਥੇ ਆਪਨੇ ਕਰਤਾਰ ਪੁਰ ਵਸਾਇਆ 1 ਗੁਰੂ ਸਾਹਿਬ ਆਪਣੇ ਪਿਤਾ ਸਮੇਤ ,ਪਰਿਵਾਰ ਸਹਿਤ ਇਥੇ ਆਕੇ ਵਸ ਗਏ 1

ਦੂਜੀ ਉਦਾਸੀ (1510 -1515 )

ਕੁਝ ਸਮਾ ਕਰਤਾਰ ਪੁਰ ਠਹਿਰ ਕੇ ਫਿਰ ਦਖਣ ਵਲ ਫੇਰਾ ਪਾਇਆ 1 ਦੋ ਸਿਖ ਭਾਈ ਸੇਦੋ ਤੇ ਭਾਈ ਸ਼ੀਹਾਂ ਆਪਜੀ ਦੇ ਨਾਲ ਸਨ 1 ਮਰਦਾਨੇ ਨੂੰ ਆਖਿਆ ਕਰਤਾਰ ਪੁਰ ਰਹਿ ਕੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜੀ ਰਖਣ 1 ਇਸ ਉਦਾਸੀ ਵਿਚ ਆਪ ,ਜੈਨੀਆਂ , ਬੋਧੀਆਂ , ਜੋਗੀਆਂ ਤੇ ਮੁਸਲਮਾਨਾ ਦੇ ਪ੍ਰਸਿਧ ਅੱਡਿਆਂ ਤੇ ਗਏ
ਕਰਤਾਰਪੁਰ -ਧਰਮਕੋਟ -ਭਟਨੋਰ -ਬਠਿੰਡਾ ਤੋਂ ਸਰਸਾ ਪੁਜੇ 1 ਇਥੇ ਮੁਸਲਮਾਨ ਸੂਫੀ , ਫਕੀਰਾਂ ਦਾ ਅਡਾ ਸੀ , ਜਿਸਦਾ ਮੁਖੀ ਖਵਾਜਾ ਅਬਦੁਲ ਅਤੇ ਪੀਰ ਬਹਾਵਲ ਹਕ਼ ਸਨ ਜੋ ਕਫਨ ਤਪ ਸਾਧ ਕੇ ਕਰਾਮਾਤਾਂ  , ਜਾਦੂ ਟੂਣਿਆਂ ਰਾਹੀਂ ਲੋਕਾਂ  ਦੀਆਂ ਮੁਰਾਦਾਂ  ਪੂਰੀਆਂ ਕਰਨ ਦਾ ਢੋਂਗ ਰਚਕੇ, ਹਿੰਦੂਆਂ ਨੂੰ ਮੁਸਲਮਾਨ ਬਣਾਦੇ ਸਨ 1 ਗੁਰੂ ਸਾਹਿਬ ਨੇ ਸਭ ਨੂੰ ਸਮਝਾਇਆ ਕੀ ਦੁਨਿਆ ਵਿਚ ਰਹਿਕੇ ਲੋੜਵੰਦਾ ਦੀ ਸੇਵਾ ਕਰਦਿਆਂ ਹੀ ਰਬ ਖੁਸ਼ ਹੁੰਦਾ ਹੈ , ਤਪਾਂ, ਕਰਾਮਾਤਾਂ ਤੇ ਜਾਦੂ ਟੂਣਿਆ ਨਾਲ ਨਹੀ 1 ਧਰਮ ਸਭ ਦਾ ਚੰਗਾ ਹੈ 1 ਇਸ ਨੂੰ ਜੋਰ ਜਬਰ ਜਾ ਲਾਲਚ ਦੇਕੇ ਬਦਲਾਣਾ ਗੁਨਾਹ ਹੈ 1

ਇਸ ਤੋਂ ਬਾਦ ਬੀਕਾਨੇਰ ਗਏ ਜਿਥੇ ਜੈਨੀ ਜੀਵ ਹਤਿਆ ਦੇ ਖ਼ਿਆਲ ਕਰਕੇ ਜੂਆਂ ਨਹੀ ਸੀ ਮਾਰਦੇ 1 ਟਟੀ ਕਰਕੇ ਖਿਲਾਰ ਦਿੰਦੇ ਤਾਕਿ ਉਸ ਵਿਚ ਪੈਦਾ ਹੋਏ ਕੀੜੇ ਮਰਨ ਨਾ 1 ਪਾਣੀ ਛਾਨ ਕੇ ਪੀਂਦੇ , ਮੂੰਹ ਅਗੇ ਕਪੜਾ ਬੰਨੀ ਰਖਦੇ ਤਾ ਕੀ ਮੂੰਹ ਦੇ ਅੰਦਰ ਹਵਾ ਦੇ ਨਾਲ ਕੀਟਾਣੂ ਅੰਦਰ ਜਾਕੇ ਮਰ ਨਾ ਜਾਣ 1 ਗੁਰੂ ਸਾਹਿਬ ਨੇ ਉਨ੍ਹਾ ਨੂੰ ਸਮਝਾਇਆ ਕੀ ਗੰਦੇ ਰਹਿਣਾ ਧਰਮ ਨਹੀਂ ਹੈ , ਤਨ ਤੇ ਮਨ ਦੀ ਸਫਾਈ ਉਤਨੀ ਜਰੂਰੀ ਹੈ ਜਿਤਨਾ ਕਿ ਖਾਣਾ ,ਪੀਣਾ 1 ਉਨਾਂ ਦੇ ਅਜੀਬੋ ਗਰੀਬ ਤੇ ਹਾਸੋ ਹੀਂਣ ਕਰਮਾਂ ਨੂੰ ਦਲੀਲਾਂ ਰਾਹੀ ਸੁਧਾਰਿਆ 1

ਬੀਕਾਨੇਰ ਤੋ ਅਜਮੇਰ ਜਾ ਪਹੁੰਚੇ ਜਿਥੇ ਮੁਸਲਮਾਨ ਫਕੀਰਾਂ ਤੇ ਜੋਗੀਆਂ ਦਾ ਗੜ ਸੀ 1 ਸਚਾ ਮੁਸਲਮਾਨ ਦੀ ਪਰਿਭਾਸ਼ਾ ਸਮਝਾਈ 1 ਕਿਸੇ ਨੂੰ ਮਾੜਾ ਜਾ ਨੀਵਾਂ ਗਿਣਨਾ, ਨਫਰਤ ਕਰਨੀ ਮੁਸਲਮਾਨੀ ਸ਼ਰਾ ਨਹੀ ਹੈ , ਬਲਕਿ ਹਕ ਹਲਾਲ ਦੀ ਕਮਾਈ ਕਰਨੀ ਤੇ ਉਸ ਨੂੰ ਵੰਡ ਕੇ ਛਕਣਾ , ਸਭ ਨਾਲ ਪਿਆਰ ਤੇ ਹਮਦਰਦੀ ਕਰਨੀ, ਮਿਲ ਕੇ ਰਹਿਣਾ , ਨੇਕ ਕੰਮ ਕਰਨੇ , ਬੁਰੇ ਕੰਮਾਂ ਤੋ ਬਚਣਾ, ਹਰ ਕਿਸੇ ਦਾ ਭਲਾ ਕਰਨਾ ਤੇ ਮੰਗਣਾ , ਨਾਮ ਜਪਣਾ ਇਹੀ ਅਸਲੀ ਫਕੀਰੀ ਤੇ ਜੋਗ ਹੈ 1

ਮਧ ਭਾਰਤ ਦੇ ਜੰਗਲਾ ਪਹਾੜਾ ਦਾ ਚਕਰ ਲਗਾਕੇ ਆਪ ਦਖਣ ਵਲ ਨੂੰ ਹੋ ਤੁਰੇ 1 ਰਾਹ ਵਿਚ ਉਨ੍ਹਾ ਨੂੰ ਪਤਾ ਚਲਿਆ ਕੀ ਇਥੇ ਬੰਦਾ-ਖਾਣੀ ,ਕੋਡਾ ਰਾਖਸ਼ ਕੋਮ ਵਸਦੀ ਹੈ 1 ਇਹ ਲੋਗ ਰਾਹੀਆਂ ਤੇ ਮੁਸਾਫਰਾਂ ਨੂੰ ਤਲਕੇ ਖਾ ਜਾਂਦੇ 1 ,ਜਦ ਮਰਦਾਨੇ ਨੂੰ ਕੜਾਹੇ ਵਿਚ ਪਾਣ ਲਈ ਪਕੜਿਆ ਤਾਂ ਗੁਰੂ ਨਾਨਕ ਸਾਹਿਬ ਉਥੇ ਪਹੁੰਚ ਗਏ 1 ਉਸ ਨੂੰ ਗੁਰੂ ਸਾਹਿਬ ਦੇ ਦਰਸ਼ਨ ਤੇ ਵਾਰਤਾਲਾਪ ਕਰਦਿਆਂ ਪਤਾ ਨਹੀ ਕੀ ਹੋਇਆ ਕਿ ਓਹ ਗੁਰੂ ਸਾਹਿਬ ਦੀ ਚਰਨੀ ਢਹਿ ਪਿਆ ਤੇ ਬਾਬੇ ਨਾਨਕ ਦੀ ਸਿਖਿਆ ਅਨੁਸਾਰ ਚਲਣ ਦਾ ਪ੍ਰਣ ਕੀਤਾ 1

ਹੈਦਰਾਬਾਦ, ਗੋਲਕੁੰਡਾ, ਮਦਰਾਸ, ਪਾਂਡੀਚਰੀ, ਤਨ੍ਜੋਰ ਤੋ ਹੁੰਦੇ ਸੰਗਲਦੀਪ ਪੁਜੇ 1 ਇਥੋਂ ਦਾ ਰਾਜਾ ਸ਼ਿਵਨਾਥ  ਭਾਈ ਮਨਮੁਖ ਜੋ ਗੁਰੂ ਦਾ ਸਿਖ ਸੀ, ਦੀ ਸੰਗਤ ਕਰਦੇ ਕਰਦੇ , ਗੁਰੂ ਸਾਹਿਬ ਦਾ ਸ਼ਰਧਾਲੂ ਬਣ ਗਿਆ 1  ਉਸਦੇ ਮਨ ਵਿਚ ਗੁਰੂ ਦਰਸ਼ਨਾ ਦੀ ਚਾਹ ਪੈਦਾ ਹੋਈ 1 ਉਸਨੇ ਭਾਈ ਮਨਮੁਖ ਦੇ ਨਾਲ ਜਾਣ ਦੀ ਇਛਾ ਪ੍ਰਗਟ ਕੀਤੀ 1 ਭਾਈ ਮਨਮੁਖ ਨੇ ਕਿਹਾ ਕੀ ਤੁਸੀਂ ਇਥੇ ਰਹਿਕੇ ਆਪਣੇ ਫਰਜ਼ ਪੂਰੇ ਕਰੋ, ਜਦੋਂ ਸਚੇ ਦਿਲ ਨਾਲ ਯਾਦ ਕਰੋਗੇ ਗੁਰੂ ਸਾਹਿਬ ਇਥੇ ਹੀ ਆ ਜਾਣਗੇ 1 ਸਾਰੇ ਸ਼ਹਿਰ ਨੂੰ ਗੁਰੂ ਨਾਨਕ ਸਾਹਿਬ ਦੇ ਆਣ ਦਾ ਪਤਾ ਚਲ ਗਿਆ ,ਕਈ ਸਾਧੂ ,ਮਹਾਤਮਾ ਆਪਣੇ ਆਪ ਨੂੰ ਗੁਰੂ ਨਾਨਕ ਕਹਿ ਕੇ ਰਾਜੇ ਕੋਲ ਆਏ 1 ਰਾਜੇ ਨੇ ਪ੍ਰੀਖਿਆ ਲੈਣ ਲਈ ਸਭ ਨੂੰ ਲਾਲਚ ਦਿਤੇ ਤੇ ਅਖੀਰ ਅਸਲੀ ਨਾਨਕ ਢੂੰਢ ਲਿਆ ,ਜਿਸ ਨਾਲ ਉਸ ਨੂੰ ਅਗੰਮੀ ਠੰਡ ਪਈ 1 ਕਾਫੀ ਚਿਰ ਗੁਰੂ ਨਾਨਕ ਸਾਹਿਬ ਇਥੇ ਰਹੇ 1 ਇਥੇ ਸੰਗਲਦੀਪ ਵਿਚ ਸਿਖੀ ਕੇਂਦਰ ਖੋਲਕੇ ਪਰਚਾਰਕ  ਥਾਪੇ 1

ਸੰਗਲ ਦੀਪ ਤੋਂ ਕਜਲੀ ਬੰਨ ਗਏ ਜਿਥੇ ਜੋਗੀਆਂ ਤੇ ਸਿਧੀਆਂ ਦਾ ਵਡਾ ਡੇਰਾ ਸੀ 1 ਇਹ ਲੋਕਾਂ ਨੂੰ ਕਰਾਮਾਤਾ ,ਵਹਿਮਾ ਭਰਮਾ ਤੇ ਕਰਮ ਕਾਂਡਾ ਦੇ ਜਾਲ ਵਿਚ ਫਸਾਕੇ ਗੁਮਰਾਹ ਕਰ ਰਹੇ ਸੀ ,ਸੋਧਿਆ 1 ਸਮਝਾਇਆ ਕੀ ਅਸਲੀ ਜੋਗ ਇਹ ਨਹੀ ਹੈ ਜੋ ਤੁਸੀਂ ਨਸ਼ਿਆਂ ਦੇ ਦਮ ਤੇ ਸ਼ਰਾਬਾਂ ਪੀ ਪੀ ਕੇ ਰਬ ਨੂੰ ਆਪਣੇ ਹਿਰਦੇ ਵਿਚ ਵਸਾਣ ਦਾ ਜਤਨ ਕਰਦੇ ਹੋ 1 ਮਨ ਕਰਤਾਰ ਤੇ ਹਥ ਕਾਰ ਵਲ ਕਰਕੇ ਰਬ ਦੇ ਬੰਦਿਆਂ ਦੀ ਸੇਵਾ ਹੀ ਅਸਲੀ ਜੋਗ ਹੈ 1

ਕਲਾਨੋਰ , ਸੁਜਾਨਪੁਰ, ਗੁਰਦਾਸਪੁਰ, ਦਸੂਹਾ, ਪਾਲਮਪੁਰ, ਕਾਂਗੜਾ, ਜਵਾਲਾਮੁਖੀ, ਧਰਮਸ਼ਾਲਾ, ਚੰਪਾ, ਕਹਿਲੂਰ, ਕੀਰਤਪੁਰ, ਪਿੰਜੋਰ, ਡਿਗਸ਼ੇਈ, ਸਿਰਮੋਰ, ਚਕਰਾਤਾ, ਹੇਮਕੁੰਟ,ਬਦਰੀਨਾਥ,ਰਾਨੀਖੇਤ,ਅਲਮੋੜਾ, ਨੈਨੀਤਾਲ, ਨਾਨਕਮਤਾ, ਪੀਲੀਭੀਤ, ਰੀਠਾ ਸਾਹਿਬ, ਗੋਰਖ ਪੁਰ, ਲਖੀਮ ਪੁਰ,ਨੈਪਾਲ, ਤਿਬਤ, ਕਸ਼ਮੀਰ, ਕੁਲੂ , ਜੰਮੂ, ਮਨ੍ਕੋਟ ਤੇ ਰਸਤੇ ਪੰਜਾਬ ਵਾਪਸ ਪਰਤ ਆਏ 1

ਤੀਜੀ ਉਦਾਸੀ :- (1516 -1518 )

ਥੋੜਾ ਚਿਰ ਕਰਤਾਰਪੁਰ ਟਿਕ ਕੇ ਫਿਰ ਉਤਰਾਖੰਡ , ਪਹਾੜੀ ਵਾਲੇ ਰਸਤੇ ਤੁਰ ਪਏ ,1 ਜੰਮੂ ਵਾਲੇ ਰਸਤਿਓਂ ਕਸ਼ਮੀਰ ਦਾਖਲ ਹੋਏ 1 ਬ੍ਰਹਮ ਦਾਸ ਜੋ ਬੜਾ ਹੰਕਾਰੀ ਸੀ , ਗੁਰੂ ਸਾਹਿਬ ਨੂੰ ਨੀਵਾਂ ਦਿਖਾਣ ਲਈ ਚਰਚਾ ਆ ਛੇੜੀ ਪਰ ਖੁਦ ਲਾਜਵਾਬ ਹੋਕੇ ਗੁਰੂ ਸਾਹਿਬ ਦਾ ਸਿਖ ਬਣ ਗਿਆ  1 ਇਕ ਕਮਾਲ ਨਾਂ ਦਾ  ਆਦਮੀ ਗੁਰੂ ਦਾ ਸਿਖ ਬਣਿਆ ਤੇ ਕੁਰਮ ਘਾਟੀ ਵਿਚ ਸਿਖੀ ਪ੍ਰਚਾਰ ਸੰਭਾਲਿਆ 1 ਕੀਰਤਪੁਰ ਬੁਡਣ ਸ਼ਾਹ ਨੂੰ ਮਿਲੇ 1 ਇਥੋਂ ਸਿਰਮੋਰ ,ਗੜਵਾਲ ,ਹੇਮਕੁੰਟ ਤੋ ਹੁੰਦੇ , ਨੈਪਾਲ ਤੇ ਪਛਮੀ ਤਿਬਤ ਦੀ ਚੜਾਈ ਚੜਦੇ , ਸੁਮੇਰ, ਕੈਲਾਸ਼ ਪਰਬਤ, ਮਾਨਸਰੋਵਰ ਜਾ ਟਿਕੇ 1

ਇਥੇ ਸਿਧਾਂ ਦਾ ਟਿਕਾਣਾ ਸੀ 1 ਸਿਧ ਹੈਰਾਨ ਹੋਕੇ ਪੁਛਣ ਲਗੇ ਕੀ ਇਥੇ ਸਿਧਾਂ ਤੋ ਬਗੇਰ ਹੋਰ ਕਿਸੇ ਪਾਸ ਅਜਿਹੀ ਸ਼ਕਤੀ ਨਹੀਂ ਕੀ ਇਥੇ ਪਹੁੰਚ ਸਕੇ , ਤੁਹਾਨੂੰ ਕੇਹੜੀ ਸ਼ਕਤੀ ਇਥੇ ਲਿਆਈ ਹੈ 1 ਗੁਰੂ ਸਾਹਿਬ ਨੇ ਉਤਰ ਦਿਤਾ ,” ਮੈਂ ਸਰਬ ਸ਼ਕਤੀਮਾਨ ਅਕਾਲਪੁਰਖ ਨੂੰ ਮੰਨਣ ਵਾਲਾ ਹਾਂ ਉਸਦੀ ਮੇਹਰ ਤੇ ਸ਼ਕਤੀ ਨਾਲ ਇਥੇ ਪਹੁੰਚਿਆਂ ਹਾਂ 1 ਉਨ੍ਹਾ ਨੇ ਫਿਰ ਸਵਾਲ ਕੀਤਾ ,” ਤੁਹਾਡਾ ਮਤ ਕੀ ਹੈ ? ਕਰਤਾਰ ਦੀ ਰਚਨਾ ਨਾਲ ਪਿਆਰ ਕਰਨਾ ਤੇ ਧਰਮ ਦੀ ਕਮਾਈ ਕਰਨੀ 1 ਸਾਡੇ ਲੋਕਾਂ ਦਾ ਕੀ ਹਾਲ ਹੈ ? ਉਨ੍ਹਾ ਨੇ ਫਿਰ ਸਵਾਲ ਕੀਤਾ 1

ਤੁਹਾਨੂੰ ਕੀ , ਤੁਸੀਂ ਤਾਂ ਓਹ ਦੇਸ਼ ਛਡ ਆਏ ਹੋ ,ਬ੍ਰਹਮ ਲੋਕ ਵਿਚ ਆ ਟਿਕੇ ਹੋ ? ਤੁਆਡੀ ਮਾਤ ਭੂਮੀ ਜਿਸਨੇ ਤੁਹਾਨੂੰ ਜਨਮ ਦਿਤਾ ਹੈ ਬਹੁਤ ਭੈੜੀ ਹਾਲਤ ਵਿਚ ਹੈ , ਹਨੇਰ ਗਰਦੀ ਮਚੀ ਹੈ , ਹਰ ਪਾਸੇ ਪਾਪ ਝੂਠ , ਜੋਰ ਜਬਰ ,ਲੋਭ ਭਰਮ, ਪਖੰਡ ,ਬੇਈਮਾਨੀ, ਵਡੀਖੋਰੀ, ਬੇਇਨਸਾਫੀ ਦਾ ਪਸਾਰਾ ਹੈ 1 ਜਨਤਾ ਗਿਆਨ ਹੀਣ, ਸਤ ਹੀਣ ਤੇ ਨਿਤਾਣੀ ਹੋ ਚੁਕੀ ਹੈ 1 ਤੁਹਾਡੇ ਵਿਚ ਉਨ੍ਹਾ ਨੂੰ ਸੁਧਾਰਨ ਦੀ ਤਾਕਤ ਸੀ ਪਰ ਤੁਸੀਂ ਤਾਂ ਪਹਾੜਾ ਵਿਚ ਆ ਲੁਕੇ ਹੋ , ਵੇਹ੍ਲੀਆਂ ਖਾਂਦੇ ਹੋ , ਲੋਕਾਂ ਤੇ ਭਾਰ ਬਣੀ ਬੈਠੇ ਹੋ 1 ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹਿਲਾਂਦੇ ਹੋ1 ਦੁਨਿਆ ਤੋਂ ਨਸ ਕੇ ਵਹਿਲੇ ਬੈਠ ਕੇ ਨਸ਼ੇ ਦੇ ਪਿਆਲੇ ਵਿਚ ਮਸਤ ਰਹਿੰਦੇ ਹੋ 1 ਗ੍ਰਹਸਤੀ ਜਿਨ੍ਹਾ ਨੂੰ ਮਾੜਾ ਕਹਿੰਦੇ ਹੋ ਉਨ੍ਹਾ ਦੇ ਦਮ ਤੇ ਪਲਦੇ ਹੋ 1 ਧਰਮ ਹੈ ਆਪਣੇ ਫਰਜ਼ ਨਿਭਾਣ ਦਾ, ਰਬ ਦੇ ਬੰਦਿਆਂ ਦੀ ਸੇਵਾ ਕਰਨ ਦਾ 1 ਕਿਰਤ ਕਰਨਾ ,ਵੰਡ ਕੇ ਛਕਣਾ  ਪਰਉਪਕਾਰ ਕਰਨਾ ਹੀ ਬੰਦਗੀ ਹੀ, 1 ਇਹ ਸਭ ਕੁਝ ਕਰਕੇ ਰਬ ਨਾਲ ਜੁੜੇ ਰਹੋ ਇਹੀ ਅਸਲੀ ਬੰਦਗੀ ਹੈ 1

ਸਿਧਾਂ ਨੇ ਸੋਚਿਆ ਕੀ ਬੰਦਾ ਤਾਂ ਕੰਮ ਦਾ ਹੈ ਕਿਓੰ ਨਾ ਇਸ ਨੂੰ ਵੀ ਜੋਗਮਤ ਵਿਚ ਸ਼ਾਮਲ ਕਰ ਲਈਏ ਰਿਧੀਆਂ ਸਿਧਿਆ ਕਰਕੇ ਭਰਮਾਓਣ ਦਾ ਜਤਨ ਕੀਤਾ 1 ਗੁਰੂ ਸਾਹਿਬ ਨੂੰ ਪਾਣੀ ਲੇਣ ਭੇਜਿਆ ਤੇ ਆਪਣੀਆਂ ਕਰਾਮਾਤਾ ਨਾਲ ਚਿਪੀ ਵਿਚ ਹੀਰੇ ਜਵਾਹਰਾਤ ਭਰ ਦਿਤੇ 1 ਗੁਰੂ ਸਾਹਿਬ ਵਾਪਸ ਆ ਗਏ ਕਹਿਣ ਲਗੇ ਪਾਣੀ ਤੇ ਉਥੇ ਹੈ ਹੀ ਨਹੀ ਜੋ ਹੈ ਸਭ ਮਿਟੀ ਹੈ, ਉਸ ਨੂੰ ਲਿਆਣ ਦਾ ਕੀ ਫਾਇਦਾ 1 ਸਿਧ ਹਾਰ ਗਏ ਜਿਨ੍ਹਾ ਵਿਚ ਭਰਤਰੀ ਜੋਗੀ ਵੀ ਸੀ 1 ਸਭ ਸਮਝ ਗਏ ਕੀ ਉਨ੍ਹਾ ਦਾ ਰਾਹ ਗਲਤ ਹੈ ਤੇ ਗੁਰੂ ਨਾਨਕ ਦੇ ਸਿਖ ਬਣ ਗਏ 1

ਮਾਨ ਸਰੋਵਰ ਤੋ ਹੇਠਾਂ ਨੈਪਾਲ,ਸਿਕਿਮ, ਭੂਟਾਨ ਹੁੰਦੇ ਹੋਏ ਚੀਨ ਪਹੁੰਚ ਗਏ 1 ਨਾਨਕਿਨ ਤੋ ਅਗਾਹ ਤਕ ਗਏ 1 ਫਿਰ ਤਿਬਤ ਵਿਚ ਲਾਸਾ ਤਕ , ਉਥੋਂ ਪਹਾੜਾ ਰਾਹੀਂ ਹੁੰਦੇ ਹੋਏ ਲਦਾਖ, ਸ਼੍ਰੀ ਨਗਰ, ਜੰਮੂ ਤੇ ਸਿਆਲਕੋਟ ਹੁੰਦੇ ਮੁੜ ਪੰਜਾਬ ਆ ਗਏ 1

ਚੌਥੀ ਉਦਾਸੀ ( 1518-1522 )

ਵਜ਼ੀਰਾਬਾਦ,, ਰੋਹਤਾਸ , ਡੇਰਾ ਇਸਮਾਇਲ ਖਾਨ , ਸਖ਼ਰ , ਭਖਰ , ਰੋੜੀ , ਸ਼ਿਕਾਰ ਪੁਰ ,ਲੜਕਾਣਾ , ਹੈਦਰਾਬਾਦ , ਠਟਾ , ਕਰਾਚੀ, ਜੈਦਾ , ਮੱਕਾ ,ਮਦੀਨਾ , ਬਗਦਾਦ , ਬੁਖਾਰਾ , ਸਮਰਕੰਦ , ਕਾਬੁਲ , ਹਜ਼ਾਰਾ ਆਦਿ 1

ਮਰਦਾਨਾ ਗੁਰੂ ਸਾਹਿਬ ਅਗੇ ਬੇਨਤੀ ਕਰਦਾ ਹੈ ਕਿ ਮੈਨੂੰ ਇਹ ਤਾਂ ਪਤਾ ਲਗ ਗਿਆ ਹੈ ਕੀ ਕੋਈ ਜਾਤ-ਪਾਤ ਉਂਚ-ਨੀਚ ਨਹੀਂ ਹੁੰਦਾ ਪਰ ਮੈਂ ਮੁਸਲਮਾਨ ਦੇ ਘਰ ਪੈਦਾ ਹੋਇਆ ਹਾਂ ਹਜ ਬਿਨਾ ਮੇਰਾ ਪਾਰ ਉਤਾਰਾ ਨਹੀਂ ਹੋਣਾ1 ਗੁਰੂ ਸਾਹਿਬ ਨੇ ਮਰਦਾਨੇ ਦੀ ਇਛਾ ਪੂਰਤੀ ਲਈ ਮੱਕੇ ਜਾਣ ਦਾ ਫੈਸਲਾ ਕਰ ਲਿਆ 1

ਹਾਜੀਆਂ ਦਾ ਭੇਸ ਬਣਾਕੇ , ਨੀਲੇ ਬਸਤਰ ਪਹਿਨੇ ਤੇ ਮਰਦਾਨੇ ਨੂੰ ਨਾਲ ਲੇਕੇ ਹਜ ਤੇ ਚਲ ਪਏ 1 ਕੁਝ ਦੂਰ ਤਕ ਗਏ , ਹਾਜੀਆਂ ਨੇ ਦੇਖਿਆ ਨਾਨਕ ਅਖਾਂ ਮੀਟ ਕੇ ਬੈਠੇ ਰਹਿੰਦੇ ਹਨ , ਨਾ ਇਹ ਨਮਾਜ ਪੜਦੇ ਹਨ ਨਾ ਸਜਦਾ ਕਰਦੇ ਹਨ 1 ਧੁਪ ਬੜੀ ਤੇਜ ਤੇ ਗਰਮੀ ਵੀ ਅਤ ਦੀ ਸੀ ਪਰ ਓਹ ਦੇਖਦੇ ਹਨ ਕੀ ਬਦਲਾਂ ਦੀ ਛਾਂ ਕੇਵਲ ਨਾਨਕ ਦੇ ਸਿਰ ਤੇ ਉਸਦੇ ਨਾਲ ਨਾਲ ਚਲ ਰਹੀ ਹੈ 1 ਓਹ ਇਹ ਤਾ ਸਮਝ ਗਏ ਕੀ ਇਹ ਕੋਈ ਅਲਾਹੀ ਨੂਰ ਹੈ 1 ਗੁਰੂ ਸਾਹਿਬ ਨੂੰ ਕਿਹਾ ਕੀ ਹਜ ਤੇ ਹਿੰਦੂ ਨੂੰ ਜਾਣ ਦੀ ਮਨਾਹੀ ਹੈ ਓਹ ਤੁਹਾਨੂੰ ਤਾਂ ਮਾਰ ਮੁਕਾ ਦੇਣਗੇ .ਨਾਲ ਸਾਨੂੰ ਵੀ ਸਜਾ ਦੇਣਗੇ 1 ਗੁਰੂ ਸਾਹਿਬ ਉਥੋਂ ਹੀ ਜਥੇ ਤੋਂ ਅੱਲਗ ਹੋ ਗਏ 1

ਸੁਲਤਾਨਪੁਰ ਤੋ ਚਲਕੇ ਪਾਕਪਟਨ ਪਹੁੰਚੇ ਜਿਥੇ ਬਾਬਾ ਫਰੀਦ ਜੀ ਦਾ ਬੇਸੇਰਾ ਸੀ ਉਨਾਂ ਦੇ ਬਾਰਵੇਂ ਗਦੀ- ਨਸ਼ੀਨ ਇਬਰਾਹਿਮ ਨਾਲ ਮੁਲਾਕਾਤ ਹੋਈ 1 ਉਨ੍ਹਾ ਤੋਂ ਗੁਰੂ ਸਾਹਿਬ ਨੇ ਬਾਬਾ ਫਰੀਦ ਦੀ ਰਚਨਾ ਪ੍ਰਾਪਤ ਕੀਤੀ 1 ਕੁਝ ਦਿਨ ਇਥੇ ਠਹਿਰ ਕੇ ਅਮ੍ਰਿਤ ਬਾਣੀ ਦਾ ਪ੍ਰਚਾਰ ਕੀਤਾ 1 ਇਥੇ ਸ਼ੇਖ ਇਬਰਾਹਿਮ ਨੇ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਬਨਵਾਈ ਜਿਸਦੀ ਦੀ ਨੀਹ ਗੁਰੂ ਸਾਹਿਬ ਕੋਲੋਂ ਹੀ ਰਖਵਾਈ 1

ਪਾਕਪਟਨ ਤੋ ਮੁਲਤਾਨ ਪੀਰ ਮਖਦੂਮ ਜੋ ਬਹਾਓਦੀਨ ਜਕਰੀਆ ਦਾ ਗਦੀ-ਨਸ਼ੀਨ ਸੀ 1 ਇਨਾਂ ਨੇ ਹੀ ਭਾਰਤ ਵਿਚ ਸੂਫ਼ੀ ਸਿਲਸਿਲਾ ਸ਼ੁਰੂ ਕੀਤਾ ਸੀ 1 ਕਹਿੰਦੇ ਹਨ ਸੂਫੀਆਂ ਦੀ ਮਿਠੀ ਜ਼ੁਬਾਨ ਨੇ ਜਿਤਨੇ ਹਿੰਦੂ ਮੁਸਲਮਾਨ ਬਣਾਏ ਹਨ ਔਰੰਗਜੇਬ ਦੀ ਤਲਵਾਰ ਨਹੀਂ ਬਣਾ ਸਕੀ 1 ਇਸਲਾਮ ਅੱਲਾ,ਖੁਦਾ ਨੂੰ ਗਾਓਣ ਦੀ ਇਜਾਜ਼ਤ ਨਹੀਂ ਦਿੰਦਾ ,ਬੇਸ਼ਕ ਕੁਰਾਨ ਸ਼ਰੀਫ਼ , ਸ੍ਰੀ ਗੁਰੂ ਗਰੰਥ ਸਾਹਿਬ ਦੀ ਤਰਹ ਲੈ ਵਿਚ ਪੜਿਆ ਜਾਂਦਾ ਹੈ 1 ਕਵਾਲੀਆਂ ਤੇ ਧਾਰਮਿਕ ਗਾਇਨ ਸੂਫੀਆਂ ਨੇ ਸ਼ੁਰੂ ਕੀਤੇ 1 ਇਨ੍ਹਾ ਨੂੰ ਅੰਤਾਂ ਦੀ ਪ੍ਰਸਿਧੀ ਪ੍ਰਾਪਤ ਹੋਈ 1 ਸੂਫ਼ੀ ਮਤ ਵੀ ਇਸਲਾਮ ਦਾ ਹੀ ਹਿਸਾ ਸੀ 1 ਬਾਬਾ ਫਰੀਦ ਜੀ ਦੀ ਰਚਨਾ ਤੇ ਬੁਲੇ ਸ਼ਾਹ ਦੀਆਂ ਕਾਫੀਆਂ ਅਜ ਤਕ ਬੜੇ ਸੁਰ ਤੇ ਉਤਸ਼ਾਹ ਨਾਲ ਸੁਣੀਆਂ ਤੇ ਪੜੀਆਂ ਜਾਂਦੀਆ 1 ਉਨ੍ਹਾ ਅੰਦਰੋਂ ਜੋ ਵੀ ਇਨਸਾਨੀ ਕਦਰਾਂ -ਕੀਮਤਾਂ ਦੇ ਖਿਲਾਫ਼ , ਅੰਤਰ ਆਤਮਾ ਦੀ ਅਵਾਜ਼ ਚੋਂ ਨਿਕਲਿਆ , ਸ਼ਬਦਾ ਵਿਚ ਪਰੋਕੇ ਰਖ ਦਿਤਾ 1

ਮੁਲਤਾਨ ਤੋ ਊਚ, ਦਿਓਗੜ ਜਿਥੇ ਅਬਦੁਲਾ ਬੁਖਾਰੀ ਨੂੰ ਮਿਲੇ 1 ਦਿਓਗੜ ਤੋ ਲਖਪਤ ਜਿਸਦਾ ਨਾਂ ਬਦਲ ਕੇ ਬਸਤਾ ਬੰਦਾਰ ਰਖ ਦਿਤਾ ਗਿਆ ਸੀ 1 ਇਥੇ ਇਕ ਬ੍ਰਾਹਮਣ ਦੀ ਹਵੇਲੀ ਸੀ ਜਿਥੇ ਕੁਝ ਦਿਨ ਰਹੇ 1 ਦੂਸਰੀ ਉਦਾਸੀ ਵਿਚ ਵੀ ਸ੍ਰੀ ਲੰਕਾ ਦੀ ਵਾਪਸੀ ਸਮੇ ਕੁਝ ਦਿਨ ਇਥੇ ਠਹਿਰੇ ਸੀ 1 ਇਹ ਇਲਾਕਾ ਬੰਦਰਗਾਹ ਹੋਣ ਦੇ ਕਾਰਨ ਆਰਥਿਕ ਮਹਤਤਾ ਦਾ ਕੇਂਦਰ ਸੀ 1 ਧਰਮ ਅਸਥਾਨ ਹੋਣ ਕਰਕੇ ਧਾਰਮਿਕ ਕੇਂਦਰ ਵੀ ਹੋ ਗਿਆ 1 ਇਥੇ ਗੁਰੂ ਸਾਹਿਬ ਦੀਆਂ ਖੜਾਵਾਂ ਤੇ ਬਾਬਾ ਸ੍ਰੀ ਚੰਦ ਦੀਆਂ ਕੁਝ ਨਿਸ਼ਾਨੀਆਂ ਮੋਜੂਦ ਹਨ 1 ਇਥੇ ਗੁਰੂ ਸਾਹਿਬ ਨੇ ਹਿੰਦੂ ਸਿਧਾਂ, ਪੀਰਾਂ ਫਕੀਰਾਂ ਨਾਲ ਗੋਸ਼ਟੀਆਂ ਕੀਤੀਆਂ 1 ਗੁਰੂ ਨਾਨਕ ਸਾਹਿਬ ਦੀ ਬਾਣੀ ਲੋਕ ਦੂਰ ਦੂਰ ਤੋ ਸੁਣਨ ਆਂਦੇ 1 ਇਥੋਂ 20 ਮੀਲ ਦੂਰ ਗੁਰੂ ਸਾਹਿਬ ਦੀ ਯਾਦ ਵਿਚ ਸਰੋਵਰ ਵੀ ਬਣਵਾਇਆ 1

ਇਥੋਂ ਹਿੰਗਲਜ਼ ਮੰਦਿਰ ਜੋ ਹਿੰਦੂਆ ਦੀਆਂ ਸ਼ਕਤੀ ਦੇਵੀਆਂ ਵਿਚੋ ਇਕ ਦੇਵੀ ਦਾ ਮੰਦਿਰ ਸੀ, ਜਿਸਦੇ ਨਾਂ ਤੇ ਉਤਰੀ ਭਾਰਤ ਵਿਚ ਕਈ ਮੰਦਿਰ ਸਨ 1 ਹਜ਼ਾਰਾਂ ਹਿੰਦੂ ਹਰ ਸਾਲ ਇਥੇ ਦੇਵੀ ਦਰਸ਼ਨ ਕਰਨ ਲਈ ਆਓਂਦੇ 1 ਹਿੰਗ੍ਲਾਜ਼ ਮੰਦਰ ਦੇ ਦਰਸ਼ਨ ਕਰਨ ਤੋ ਪਹਿਲੇ ਕੁਝ ਅਸਥਾਨਾ ਦੇ ਦਰਸ਼ਨ ਕਰਨੇ ਹੁੰਦੇ 1 ਜਿਵੈਂ , ਗਣੇਸ਼ ਪੂਜਾ ਅਸਥਾਨ, ਮਾਤਾ ਕਾਲੀ ਮੰਦਿਰ, ਗੋਰਖ ਨਾਥ ਧੂਣੀ ,ਬ੍ਰਹਮ ਕੁੰਡ, ਤੀਰ ਕੁੰਡ, ਗੁਰੂ ਨਾਨਕ ਖਰਾਓੰ, ਰਾਮ ਝਰੋਖਾ , ਅਖੋਰੀ ਪੂਜਾ ਆਦਿ1 

ਸੋਨ ਮਿਆਮੀ ਬੰਦਰਗਾਹ ਤੋਂ ਮਕੇ ਦੀ ਯਾਤਰਾ ਸ਼ੁਰੂ ਕੀਤੀ 1 ਦਸੰਬਰ 1519 ਦੇ ਆਸ ਪਾਸ ਮਕੇ ਪਹੁੰਚੇ ਨੀਲੇ ਬਸਤਰ ਪਾਕੇ (ਇਹਰਾਮ) ਹਜ ਤੇ ਜਾਣ ਦੀ ਤਿਆਰੀ ਕਰ ਲਈ 1 ਹਜ ਦੀ ਪਹਿਲੀ ਰਸਮ ਖਾਨੇ ਕਾਬਾ ਤੇ ਨਮਾਜ਼ ਪੜਨ ਅਤੇ ਉਸਦੇ ਇਰਦ ਗਿਰਦ ਚਕਰ ਕਟਣ ਨਾਲ ਸ਼ੁਰੂ ਹੁੰਦੀ ਹੈ 1 ਇਹ ਰਸਮ ਦਿਨ ਦੇ ਉਜਾਲੇ ਵਿਚ ਹੁੰਦੀ ਹੈ , ਰਾਤ ਨੂੰ ਇਹ ਜਗਹ ਹਾਜੀਆਂ ਦੇ ਸੋਣ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੈ 1 ਇਥੇ ਗੈਰ ਮੁਸਲਮਾਨਾ ਦੇ ਜਾਣ ਦੀ ਮਨਾਹੀ ਹੈ 1 ਗੁਰੂ ਸਾਹਿਬ ਇਥੇ ਮਕੇ ਵਲ ਪੈਰ ਕਰਕੇ ਲੇਟ ਗਏ ਜਿਸਦਾ ਮਤਲਬ ਸੀ , ਮੁਲਾਂ ਕਾਜੀਆਂ ਨੂੰ ਸਮਝਾਣਾ ਕੀ ਰਬ ਕਿਸੇ ਦਿਸ਼ਾ ਦਾ ਮੋਹਤਾਜ ਨਹੀਂ ਹੈ ,ਸਰਬ ਵਿਆਪਕ ਹੈ ਹਰ ਇਕ ਦੇ ਅੰਦਰ ਹੈ , ਕਿਸੇ ਜਾਤ, ਬਰਾਦਰੀ ,ਫਿਰਕੇ ਧਰਮ ਵਿਚ ਉਸ ਨੂੰ ਨਹੀ ਪਾਇਆ ਜਾ ਸਕਦਾ 1 ਸਿਰਫ ਸ਼ੁਭ ਅਮਲਾਂ ਰਾਹੀਂ ਹੀ ਉਸਨੂੰ ਪਾ ਸਕਦੇ ਹੋ 1 ਕਾਜ਼ੀ , ਮੁਲਾਂ ਤੇ ਹਾਜੀਆਂ ਨੇ ਗੁਰੂ ਸਾਹਿਬ ਦੀਆਂ ਦਲੀਲਾਂ ਨੂੰ ਮੰਨਿਆ ਤੇ ਜਾਣ ਵੇਲੇ ਉਨ੍ਹਾ ਨੂੰ ਸਚ ਦੇ ਪੀਰ ਤੇ ਖੁਦਾ ਦੇ ਸਚੇ ਦਰਵੇਸ਼ ਕਿਹਾ , ਨਿਸ਼ਾਨੀ ਵੀ ਮੰਗੀ 1 ਗੁਰੂ ਸਾਹਿਬ ਨੇ ਆਪਣੀ ਖੜਾਵਾਂ ਦਿਤੀਆਂ 1

ਹਜ ਪੂਰਾ ਕਰਨ ਲਈ ਮੁਸਲਮਾਨਾਂ ਨੂੰ ਹਜ ਵਾਲੇ ਦਿਨ ਮਕੇ ਦੇ 7 ਚਕਰ ਕਟਣਾ , ਪਵਿਤਰ ਪਥਰ ਨੂੰ ਛੁਹਣਾ ਤੇ ਚੁੰਮਣਾ ਹੁੰਦਾ ਹੈ ਜੋ ਮਕੇ ਦੀ ਕਾਲੇ ਰੰਗ ਦੀ ਮ੍ਸ੍ਜਿਦ ਤੇ ਲਗਿਆ ਹੋਇਆ ਹੈ 1 ਸਮਝਿਆ ਜਾਂਦਾ ਹੈ ਕੀ ਇਹ ਗੋਲ ਪਥਰ ਵੀ ਖੁਦਾ ਦੇ ਘਰੋਂ ਕੁਰਾਨ ਮਜੀਦ ਦੇ ਨਾਲ ਆਇਆ ਸੀ 1

ਅਗਲੇ ਦਿਨ ਹਰ ਮੁਸਲਮਾਨ ਅਰਾਫਤ ਦੇ ਮੈਦਾਨ ਵਿਚ ਜਾਂਦਾ ਹੈ 1 ਸਮਝਿਆ ਜਾਂਦਾ ਹੈ ਕੀ ਇਥੇ ਖੜੇ ਹੋਕੇ ਹਜਰਤ ਮੁਹੰਮਦ ਨੇ ਖੁਦਾ ਨੂੰ ਇਸ ਜਗਹ ਨਮਾਜ਼ ਪੜਨ ਵਾਲਿਆਂ ਦੇ ਗੁਨਾਹ ਨੂੰ ਬਖਸ਼ਣ ਲਈ ਬੇਨਤੀ ਕੀਤੀ ਸੀ 1 ਅਰਾਫਤ ਤੋ ਮੀਨਾ ਜਿਥੇ ਸ਼ੈਤਾਨ ਨੇ ਹਜਰਤ ਇਬਰਾਹਿਮ ਨੂੰ ਆਪਣੇ ਬੇਟੇ ਦੀ ਕੁਰਬਾਨੀ ਦੇਣ ਲਈ ਬਹਿਕਾਇਆ ਸੀ 1 ਇਥੇ ਤਿੰਨ ਪਿਲਰ ਹਨ ਹਰ ਨਮਾਜ਼ੀ 21 ਠੀਕਰੀਆਂ 7-7 ਠੀਕਰੀਆਂ ਇਕ ਇਕ ਪਿਲਰ ਨੂੰ ਮਾਰਦੇ ਹਨ , ਜੋ ਕੀ ਸ਼ੈਤਾਨ ਦੇ ਪ੍ਰਤੀਕ ਹਨ 1 ਮਰਦ ਇਹ ਰਸਮਾਂ ਅਦਾ ਕਰਕੇ ਸਿਰ ਦੇ ਵਾਲ ਉਤਰਵਾ ਲੈਂਦੇ ਹਨ 1 ਮਕੇ ਵਿਚ ਹਜ ਦੀ ਰਸਮ ਪੂਰੀ ਹੋ ਜਾਂਦੀ ਹੈ 1

ਹਾਜੀ ਇਥੋਂ ਮਦੀਨੇ ਵਲ ਚਾਲਾ ਪਾ ਲੈਂਦੇ ਹਨ 1 ਹਾਜੀਆਂ ਨੇ 8 ਦਿਨ 40 ਨਮਾਜ਼ਾਂ ਪੜਨੀਆਂ ਹੁੰਦੀਆਂ ਹਨ 1 ਇਥੇ ਹਜ ਪੂਰਾ ਹੋ ਜਾਂਦਾ ਹੈ 1 ਜੇ ਇਹ ਸ਼ੁਕਰਵਾਰ ਨੂੰ ਪੂਰਾ ਹੋਵੇ ਤਾਂ ਇਸ ਨੂੰ ਅਕਬਰੀ ਹਜ ਕਿਹਾ ਜਾਂਦਾ ਹੈ 1 ਮਰਦਾਨੇ ਨਾਲ ਬਾਬਾ ਨਾਨਕ ਮਦੀਨੇ ਨੂੰ ਚਲ ਪਏ 1 ਮਕੇ ਅੰਦਰ ਗੁਰੂ ਸਾਹਿਬ ਦੀ ਮਾਨਤਾ ਹੋਣ ਲਗ ਪਈ1 ਬਹੁਤ ਸਾਰੇ ਹਾਜੀ ਉਨ੍ਹਾ ਦੇ ਸਾਥੀ ਪਾਂਧੀ ਬਣ ਗਏ 1 ਗੁਰੂ ਸਾਹਿਬ ਨੇ ਇਹ ਯਾਤਰਾ ਪੈਦਲ ਹੀ ਤਹਿ ਕੀਤੀ 1 ਮਦੀਨੇ ਵਿਚ ਮੁਹੰਮਦ ਸਾਹਿਬ ਦਾ ਅਕਾਲ ਚਲਾਣਾ ਹੋਇਆ ਸੀ 1

ਮਦੀਨੇ ਪਹੁੰਚ ਕੇ ਜਦ ਲੋਕਾਂ ਨੂੰ ਪਤਾ ਚਲਿਆ ਕੀ ਇਕ ਦਰਵੇਸ਼ ਇਸਲਾਮੀ ਸ਼ਰਾ ਦੇ ਉਲਟ ਪ੍ਰਚਾਰ ਕਰ ਰਿਹਾ ਹੈ ਤਾਂ ਓਹ ਗੁਸੇ ਵਿਚ ਗੁਰੂ ਸਾਹਿਬ ਨਾਲ ਸਵਾਲ ਜਵਾਬ ਕਰਨ ਲਗੇ 1 ਪੁਛਣ ਲਗੇ ਕੀ ਬੰਦੇ ਖੁਦਾ ਤੂੰ ਕੋਣ ਹੈ 1 ਨਾ ਮੈਂ ਹਿੰਦੂ ਨਾ ਮੁਸਲਮਾਨ ਖੁਦਾ ਦਾ ਬੰਦਾ ਹਾਂ, ਖਲਕਤ ਨੂੰ ਖਾਲ੍ਕ ਯਾਦ ਕਰਵਾ ਰਿਹਾਂ ਹਾਂ, ਮਜਹਬੀ ਈਰਖਾ, ਹੰਕਾਰ ,ਛੋੜਕੇ ਸ਼ੁਭ ਅਮਲ ਹੀ ਖੁਦਾ ਦਾ ਸਚਾ ਰਸਤਾ ਹੈ 1 ਗੁਰੂ ਸਾਹਿਬ ਦੀ ਧਾਰਮਿਕ ਗਿਆਨ ਦੇ ਸਾਮਣੇ ਕੋਈ ਨਹੀਂ ਟਿਕ ਸਕਿਆ 1 ਮਕੇ ਤੋ ਬਾਦ ਮਦੀਨਾ, ਬਗਦਾਦ ,ਫਿਰ ਯੋਰਪ ਦੇ ਕਈ ਟਾਪੂਆਂ ਤੇ ਗਏ 1 ਗੁਰੂ ਸਾਹਿਬ ਨਾਲ ਕਈ ਪਾਂਧੀ ਐਸੇ ਵੀ ਸਨ ਜੋ ਮਰਦਾਨੇ ਵਾਂਗ ਬਾਬੇ ਨਾਨਕ ਦੇ ਰੰਗ ਵਿਚ ਰੰਗੇ ਗਏ 1

ਇਸ ਵਕਤ ਤਕ ਇਸਾਈ ਧਰਮ ਬਹੁਤ ਕਮਜੋਰ ਹੋ ਚੁਕਾ ਸੀ 1 ਪਾਦਰੀਆਂ ਦੀ ਹਾਲਤ ਹਿੰਦੂਆਂ ਦੇ ਪੁਜਾਰੀ, ਮੁਲਾਂ ਕਾਜ਼ੀਆਂ ਨਾਲੋਂ ਵੀ ਮਾੜੀ ਸੀ 1 ਓਹ ਸਵਰਗ, ਨਰਕ ਦੇ ਮਾਫ਼ੀਨਾਮੇ ਵੇਚ ਵੇਚ ਕੇ ਜਨਤਾ ਨੂੰ ਗੁਮਰਾਹ ਕਰਦੇ ਤੇ ਲੁਟਦੇ 1 ਲੋਕਾਂ ਨੂੰ ਵਹਿਮਾ ,ਭਰਮਾਂ ਵਿਚ ਪਾਕੇ ਧਰਮ ਦੇ ਨਾਂ ਤੇ ਜਨਤਾ ਨਾਲ , ਝੂਠ, ਧੋਖਾ ਤੇ ਬੇਈਮਾਨੀ ਕਰਦੇ1 ਗੁਰੂ ਸਾਹਿਬ ਪੋਪਾਂ ਤੇ ਪਾਦਰੀਆਂ ਨੂੰ ਮਿਲੇ ਤੇ ਸਚੇ ਰਾਹ ਦੇ ਚਲਣ ਦੀ ਸਿਖਿਆ ਦਿਤੀ 1 ਬਹੁਤ ਸਾਰੇ ਪਾਦਰੀਆਂ ਨੇ ਬਾਬੇ ਨਾਨਕ ਨੂੰ ਰੁੜਵਾਦੀ ਦਾ ਪਿਟਾਰਾ ਕਿਹਾ ,1 ਜਿਨ੍ਹਾ ਕਿਤਾਬਾਂ ਵਿਚ ਗੁਰੂ ਨਾਨਕ ਸਾਹਿਬ ਦੀ ਇਸ ਫੇਰੀ ਦਾ ਜ਼ਿਕਰ ਸੀ ਓਹ ਕਿਤਾਬਾਂ ਦੀ ਵਿਕਰੀ ਬੰਦ ਕਰਵਾ ਦਿਤੀ 1 ਗੁਰੂ ਨਾਨਕ ਸਾਹਿਬ ਤੋਂ ਬਾਦ ਮਾਰਟਿਨ ਲੂਥਰ ਨੇ ਇਸ ਸੁਧਾਰ ਦਾ ਜਿਮਾ ਲਿਆ ਜਿਸਦੇ ਫਲਸਰੂਪ ਇਸਾਈ ਧਰਮ 2 ਹਿਸਿਆਂ ਵਿਚ ਵੰਡਿਆ ਗਿਆ ਕੈਥੋਲਿਕ ਤੇ ਪ੍ਰੋਟੇਸਟੈਂਟ1  

ਇਸਤੋਂ ਬਾਦ ਹਸਨ ਅਬਦਾਲ, ਕਈ ਥਾਵਾਂ ਤੋ ਹੁੰਦੇ ਵਾਪਸੀ ਤੇ ਓਹ ਏਮਨਾਬਾਦ ਗਏ ਤੇ ਭਾਈ ਲਾਲੋ ਕੋਲ ਠਹਿਰੇ 1 ਉਨ੍ਹਾ ਨੂੰ ਸਮਝ ਆ ਚੁਕੀ ਸੀ ਕੀ ਬਾਬਰ ਹਿੰਦੁਸਤਾਨ ਤੇ ਹਮਲਾ ਕਰਨ ਗਿਆ ਹੈ ਤੇ ਐਮਨਾਬਾਦ ਤੇ ਬਹੁਤ ਵਡੀ ਮੁਸੀਬਤ ਆਣ ਵਾਲੀ ਹੈ 1 ਕੁਝ ਚਿਰ ਮਗਰੋਂ ਬਾਬਰ ਦੀਆਂ ਫੋਜਾਂ ਮਾਰੋ ਮਾਰ ਕਰਦੀਆਂ ਸੈਦਪੁਰ ਵਿਚ ਆ ਗਈਆਂ 1 ਬੜੀ ਲੁਟ ਮਾਰ ਕਟ ਵਡ ਹੋਈ 1 ਜਵਾਨ ਕੁੜੀਆਂ ਤੇ ਮੁੰਡਿਆਂ ਨੂੰ ਲੁਟ ਦਾ ਮਾਲ ਚੁਕਵਾ ਕੇ ਬਾਬਰ ਦੇ ਡੇਰੇ ਵਲ ਹਿਕਿਆ ਗਿਆ , ਜਿਸ ਵਿਚ ਗੁਰੂ ਸਾਹਿਬ ਵੀ ਸੀ 1 ਮਰਦਾਨੇ ਦੇ ਸਪੁਰਦ ਮੀਰ ਖਾਨ ਸੂਬੇਦਾਰ ਦਾ ਘੋੜਾ ਕੀਤਾ ਗਿਆ 1 ਬਾਬਰ ਨੇ ਸਭ ਨੂੰ ਕੈਦ ਕਰ ਲਿਆ ਤੇ ਚਕੀ ਪੀਸਣ ਤੇ ਲਗਾ ਦਿਤਾ 1 ਬਾਬੇ ਨਾਨਕ ਚਕੀ ਪੀਸਣ ਦੇ ਨਾਲ ਨਾਲ ਆਪਣੀ ਮਿਠੀ ਅਵਾਜ਼ ਵਿਚ ਕੀਰਤਨ ਵੀ ਕਰਦੇ 1 ਜਦ ਬਾਬਰ ਦੇ ਆਦਮੀਆਂ ਨੇ ਬਾਬਰ ਨੂੰ ਇਸ ਸੂਫੀ ਫਕੀਰ ਬਾਰੇ ਦਸਿਆ ਤਾਂ ਓਹ ਖੁਦ ਦਰਸ਼ਨ ਕਰਨ ਆਇਆ ਤੇ ਭੁਲ ਬਖਸ਼ਾਈ ਤੇ ਬਾਬੇ ਨਾਨਕ ਨਾਲ ਸਾਰੇ ਕੇਦੀਆਂ ਨੂੰ ਰਿਹਾ ਕਰ ਦਿਤਾ 1

ਉਦਾਸੀਆਂ ਮਗਰੋਂ ਗੁਰੂ ਸਾਹਿਬ ਨੇ ਕਰਤਾਰ ਪੁਰ ਵਿਚ ਆਪਣੇ ਜੀਵਨ ਦੇ ਆਖਿਰੀ ਪੜਾਵ ਅੰਦਰ ਦਾਖਲ ਹੁੰਦਿਆਂ ਖੇਤੀ ਵਰਗੀ ਕਠਿਨ ਘਾਲਣਾ ਘਾਲ ਕੇ ਤੇ ਆਪਣੇ ਉਮਰ ਭਰ ਪ੍ਰਚਾਰੇ ਗੁਰਮਤਿ ਸਿਧਾਂਤਾਂ ਨੂੰ ਅਮਲੀ ਰੂਪ ਵਿਚ ਲਿਆ ਕੇ ਦੁਨੀਆਂ ਦੇ ਸਾਮਣੇ ਰਖਿਆ 1ਇਹ ਇਲਾਕਾ ਥੋੜਾ ਪਛੜਿਆ ਹੋਇਆ ਸੀ 1 ਭਾਈ ਅਜਿਤਾ ਰੰਧਾਵਾ , ਭਾਈ ਦੋਦਾ ਤੇ ਭਾਈ ਕਰੋੜੀ ਮਲ ਤਿੰਨ ਸਿਖਾ ਦੀ ਮਦਤ ਨਾਲ ਇਸ ਨੂੰ ਮੁੜ ਵਸਾਇਆ ਗਿਆ 1 ਧਰਮਸਾਲ ਦੀ ਸਥਾਪਨਾ ਕੀਤੀ ਜਿਥੇ ਸਵੇਰੇ ਸ਼ਾਮ ਕੀਰਤਨ ਹੁੰਦਾ 1 ਲੰਗਰ ਪ੍ਰਥਾ ਸ਼ੁਰੂ ਕੀਤੀ ਜਿਥੇ ਹਰ ਕੋਈ ਊਚ-ਨੀਚ,ਗਰੀਬ ਅਮੀਰ, ਰਾਜਾ ਰੰਕ ਇਕਠੇ ਭੋਜਨ ਛਕਦੇ 1

–ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਇਤਨੀ ਉਚੀ- ਸੂਚੀ ਤੇ ਵਿਸ਼ਾਲ ਸੀ ਜਿਥੇ ਆਮ ਪਧਰ ਵਾਲਾ ਮਨੁਖ ਨਹੀਂ ਪਹੁੰਚ ਸਕਿਆ 1 ਉਨਾ ਨੇ ਇਸ ਪੂਰੀ ਸ਼੍ਰਿਸ਼ਟੀ ਨੂੰ ਇਕ ਪਰਿਵਾਰ ਦਾ ਰੂਪ ਦਿਤਾ, ਜਿਥੇ ਪਵਨ ਗੁਰੂ, ਪਾਣੀ ਪਿਤਾ , ਧਰਤੀ ਮਾਤਾ , ਦਿਨ ਰਾਤ ਦੋਨੋ ਦਾਈ ਦਾਇਆ ਜਿਸਦੀ ਗੋਦ ਵਿਚ ਮਨੁਖਤਾ ਸੁਖੀ ਵਸੇ 1 ਨਿਰ ਝਿਝਕ ਹੋਕੇ ਵਕਤ ਦੇ ਹਾਲਾਤਾਂ ਨੂੰ ਉਚੀ ਅਵਾਜ਼ ਵਿਚ ਬਿਆਨ ਕੀਤਾ 1 ਮਨੁਖਤਾ ਦੀ ਬਰਾਬਰੀ ਦਾ ਐਲਾਨ ਕੀਤਾ ,” ਸਭ ਮੈਂ ਜੋਤਿ ਜੋਤਿ ਹੈ ਸੋਇ ” ਸ਼ਬਦ ਗੁਰੂ ਦਾ ਸਿਧਾਂਤ ਦਿਤਾ ,” ਪਵਨ ਆਰੰਭ ਸਤਿਗੁਰ ਮਤਿ ਵੇਲਾ , ਸ਼ਬਦ ਗੁਰੂ ਸੁਰਤਿ ਧਨ ਚੇਲਾ 1 ਮਨੁਖੀ ਗਿਆਨ ਨੂੰ ਤੰਗ ਦਾਇਰੇ ਵਿਚੋਂ ਕਢਣ ਲਈ ਪ੍ਰਕਿਰਤੀ ਦੀ ਵਿਸ਼ਾਲਤਾ ਬਾਰੇ ਸਮਝਾਇਆ 1 500 ਸਾਲ ਪਹਿਲਾਂ ਲਖਾਂ ਪਤਾਲ ਅਗਾਸਾਂ, ਬੇਅੰਤ ਸੂਰਜ , ਚੰਦ੍ਰਮਾਂ ਤੇ ਮੰਡਲਾਂ ਦੀ ਜਾਣਕਾਰੀ ਦਿਤੀ 1

ਕਰਤਾਰ ਪੁਰ ਛੇਤੀ ਹੀ ਇਕ ਅਧਿਆਤਮਿਕ ਕੇਦਰ ਬਣ ਗਿਆ 1 ਬਹੁਤੇ ਲੋਕਾਂ ਦਾ ਆਣਾ -ਜਾਣਾ ਸ਼ੁਰੂ ਹੋ ਗਿਆ 1 ਇਥੇ ਗੁਰੂ ਸਾਹਿਬ ਜੀ ਨੇ ਸਿਖ ਸੰਗਤਾਂ ਨੂੰ ਧਾਰਮਿਕ ਉਪਦੇਸ਼ ਦੇਣੇ ਸ਼ੁਰੂ ਕੀਤੇ 1 ਆਪਣੀਆਂ ਯਾਤਰਾਵਾਂ ਦੀਆਂ ਯਾਦਾਂ ਨੂੰ , ਇਨਾ ਦੋਰਾਨ ਵਖ ਵਖ ਧਰ੍ਮਾ ਦੇ ਮੁਖੀਆਂ ਨਾਲ ਹੋਈਆਂ ਗੋਸ਼ਟੀਆਂ ਤੇ ਉਸਦੇ , ਵਿਚਾਰਧਾਰਕ ਪਖਾਂ ਨੂੰ ਤੇ ਆਪਣੀ ਰਚੀ ਬਾਣੀ ਨੂੰ ਲਿਖਤੀ ਰੂਪ ਦੇਣਾ ਸ਼ੁਰੂ ਕਰ ਦਿਤਾ 1 ਇਥੇ ਨਾਮ ਸਿਮਰਨ ਬਾਰੇ ਚਰਚਾਵਾਂ ਵੀ ਹੁੰਦੀਆਂ ਜਿਸ ਨਾਲ ਪ੍ਰਮਾਤਮਾ ਦੇ ਜਾਪੁ ਦੀਆਂ ਧੁਨਾਂ ਬੁਲੰਦ ਹੋਈਆਂ 1

ਕਰਤਾਰਪੁਰ ਰਹਿਕੇ ਭਾਵੈਂ ਗੁਰੂ ਸਾਹਿਬ ਨੇ ਕੋਈ ਲੰਬੀ ਯਾਤਰਾ ਨਹੀਂ ਕੀਤੀ ਪਰ
ਕਰਤਾਰ ਪੁਰ ਦੇ ਆਲੇ ਦੁਆਲੇ ਜਾਂਦੇ ਰਹਿੰਦੇ 1 ਜਦ ਗੁਰੂ ਸਾਹਿਬ ਅਚਲ-ਬਟਾਲੇ ਗਏ ,ਜਿਥੇ ਸ਼ਿਵਰਾਤਰੀ ਦਾ ਮੇਲਾ ਲਗਦਾ ਸੀ ਤਾਂ ਦਰਸ਼ਕਾਂ ਨੇ ਉਨ੍ਹਾ ਨੂੰ ਬੜਾ ਆਦਰ ਸਤਕਾਰ ਦਿਤਾ ਜੋ ਜੋਗੀਆਂ ਨੂੰ ਚੰਗਾ ਨਾ ਲਗਿਆ 1 ਉਨ੍ਹਾ ਦੇ ਮੋਢੀ ਜੋਗੀ ਭੰਗਰ ਨਾਥ ਨੇ ਪੁਛਿਆ
ਅਸਾਂ ਤਾਂ ਸੁਣਿਆ ਸੀ ਕੀ ਤੁਸੀਂ ਉਦਾਸੀ ਅਖਤਿਆਰ ਕਰ ਲਈ ਹੈ ,ਪਰ ਤੁਸੀਂ ਤਾਂ ਉਦਾਸੀ ਤਿਆਗ ਕੇ ਮੁੜ ਗ੍ਰਹਿਸਤੀਆਂ ਵਾਲੇ ਕਪੜੇ ਪਾ ਲਏ ਹਨ ਤੇ ਖੇਤੀ ਬਾੜੀ ਕਰਨ ਲਗ ਪਏ ਹੋ , ਕੀ ਇਹ ਦੁਧ ਵਿਚ ਕਾਂਜੀ ਨਹੀ ? ਗੁਰੂ ਸਾਹਿਬ ਨੇ ਕਿਹਾ ਕਿ ਜੋਗੀ ਨਾਥ ਤੁਹਾਡੇ ਗੁਰੂਆਂ ਨੇ ਤੁਹਾਨੂੰ ਸਹੀ ਰਾਹ ਨਹੀਂ ਦਸੀ 1 ਗ੍ਰਹਿਸਤ ਤਿਆਗ ਕੇ ਤੁਸੀਂ ਜੋਗੀ ਬਣ ਗਏ ਹੋ ਪਰ ਫਿਰ ਵੀ ਗ੍ਰਹਿਸਤੀਆਂ ਦੇ ਦਮ ਤੇ ਪਲਦੇ ਹੋ ਤੇ ਉਨ੍ਹਾ ਦੀ ਮੇਹਨਤ ਦੀ ਕਮਾਈ ਖਾਂਦੇ ਹੋ , ਫਿਰ ਓਹ ਮਾੜੇ ਤੇ ਤੁਸੀਂ ਚੰਗੇ ਕਿਵੈ ਹੋਏ 1 ਜੋਗੀ ਬੜਾ ਸ਼ਰਮਿੰਦਾ ਹੋਇਆ 1

ਹਕ਼ ਪਰਾਇਆ ਨਾਨਕਾ ਉਸ ਸੁਆਰ ਉਸ ਗਾਏ
ਗੁਰ ਪੀਰ ਹਾਮਾ ਤਾ ਭਰੇ ਜਾਂ ਮੁਰਦਾਰ ਨਾ ਖਾਏ1 

ਅਚਲ ਤੋਂ ਗੁਰੂ ਸਾਹਿਬ ਮੁਲਤਾਨ ਨੂੰ ਤੁਰ ਪਏ 1 ਜਿਥੇ ਉਨ੍ਹਾ ਨੇ ਮੁਸਲਮਾਨ ਪੀਰਾਂ ਫਕੀਰਾਂ ਨਾਲ ਵਿਚਾਰ ਵਟਾਂਦਰਾ ਕੀਤਾ 1 ਫਿਰ ਪਹਾੜਾ ਵਲ ਸਿਆਲਕੋਟ ਪਹੁੰਚੇ 1 ਇਥੇ ਆਪਜੀ ਦਾ ਸ਼ਰਧਾਲੂ ਮੂਲਾ ਰਹਿੰਦਾ ਸੀ 1 ਜਿਸਦੇ ਘਰ ਜਦ ਮਿਲਣ ਗਏ ਤਾਂ ਮੂਲੇ ਨੂੰ ਇਕ ਕਮਰੇ ਵਿਚ ਬਿਠਾ ਕੇ ਉਸਦੀ ਪਤਨੀ ਨੇ ਕਿਹਾ ਕੀ ਮੂਲਾ ਘਰ ਨਹੀਂ ਹੈ 1 ਮੂਲਾ ਉਸ ਕਮਰੇ ਵਿਚੋਂ ਬਾਹਰ ਹੀ ਨਹੀ ਆਇਆ ਉਥੇ ਹੀ ਸਪ ਲੜਨ ਨਾਲ ਉਸਦੀ ਮੋਤ ਹੋ ਗਈ 1

ਸਿਆਲਕੋਟ ਕੁਝ ਦੇਰ ਰਹਿ ਕੇ ਵਾਪਸ ਕਰਤਾਰ ਪੁਰ ਆ ਗਏ 1 ਇਥੇ ਹੀ 1532 ਈ ਵਿਚ ਭਾਈ ਲਹਿਣਾ ਜੀ ਨਾਲ ਮਿਲਾਪ ਹੋਇਆ 1 ਇਥੇ ਹੀ ਉਨ੍ਹਾ ਨੂੰ ਬਾਬਾ ਬੁਢਾ ਜੀ ਮਿਲੇ 1 ਕਰਤਾਰ ਪੁਰ ਦੇ ਨੇੜੇ ਹੀ ਜਦ ਗੁਰੂ ਸਾਹਿਬ ਰਾਵੀ ਪਾਰ ਜਾਂਦੇ 12 ਸਾਲ ਦਾ , ਜਿਸਦਾ ਨਾ ਬੂੜਾ ਸੀ ਆਪਜੀ ਨੂੰ ਮਿਲਿਆ ਤੇ ਦੁਧ ਦਾ ਛੰਨਾ ਪੇਸ਼ ਕੀਤਾ 1 ਬਚਪਨ ਵਿਚ ਹੀ ਬੜੀਆਂ ਅਧਿਆਤਮਿਕ ਗਲਾਂ ਕਰਦਾ ਸੀ 1 ਗੁਰੂ ਸਾਹਿਬ ਨੇ ਉਸਦਾ ਨਾਂ ਬਾਬਾ ਬੁਢਾ ਰਖ ਦਿਤਾ 1 ਓਹ ਸਤਵੀਂ ਜੋਤ ਤਕ ਗੁਰੂ ਘਰ ਨਾਲ ਜੁੜਿਆ ਰਿਹਾ ਤੇ ਬੜੀ ਪਿਆਰ ਤੇ ਲਗਣ ਨਾਲ ਸੇਵਾ ਕਰਦਾ ਰਿਹਾ 1
ਇਥੇ ਹੀ ਉਨ੍ਹਾ ਨੇ ਭਾਈ ਲਹਿਣਾ ਜੀ ਨੂੰ ਗੁਰਗਦੀ ਦਿਤੀ 1 ਗੁਰੂ ਸਾਹਿਬ ਦੇ ਮਾਤਾ ਪਿਤਾ ਦਾ ਦੇਹਾੰਤ ਵੀ ਇਥੇ ਹੋਇਆ 1 ਭਾਈ ਮਰਦਾਨਾ 47 ਸਾਲ ਗੁਰੂ ਸਾਹਿਬ ਦੇ ਨਾਲ ਰਹੇ 1 ਸੰਮਤ 1596 ਵਿਚ 70 ਸਾਲ 5 ਮਹੀਨੇ ਤੇ 3 ਦਿਨ ਦੇ ਹੋਕੇ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ 1

ਗੁਰੂ ਨਾਨਕ ਸਾਹਿਬ ਦੀ ਸਖਸ਼ੀਅਤ –

ਪ੍ਰੋਫੇਸਰ  ਸਤਬੀਰ ਸਿੰਘ ਜੀ ਲਿਖਦੇ ਹਨ , “ਗੁਰੂ ਨਾਨਕ ਸਾਹਿਬ ਦੀ ਸ਼੍ਖ੍ਸ਼ਿਅਤ ਵਿਚ ਐਸਾ ਕੀ ਸੀ ਜੋ ਦੁਨੀ ਚੰਦ ਨੂੰ ਦੀਨ , ਲਾਲੋ ਨੂੰ ਲਾਲੀ  , ਭਾਗੋ ਨੂੰ ਭਾਗਾਂ ਵਾਲਾ ,ਹੰਕਾਰੀ ਨੂੰ ਵਲੀ, ਮਾਣਸ ਖਾਣਿਆ ਨੂੰ ਮਨੁਖ ਤੇ ਨੂਰੀ ਨੂੰ ਨੂਰ ਦੇ ਗਏ1 ਵਾਕਿਆ ਹੀ ਉਨਾ ਦੀ ਸ਼ਖਸ਼ੀਅਤ ਵਿਚ ਇਕ ਨੂਰਾਨੀ ਖਿਚ ਸੀ `1 ਜਦ ਭਗਤ  ਕਬੀਰ ਤੇ ਹੋਰ ਭਗਤ  ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਆਏ ਤੇ ਸਭ ਦੀ ਜ਼ੁਬਾਨ ਤੇ ਇਹੋ ਲਫਜ਼ ਸੀ ਕਿ ਨਾਨਕ ਕਿਸੀ ਬਾਤ ਕਾ ਦਾਅਵਾ ਨਹੀਂ ਕਰਤਾ , ਨਾ ਕਮਾਈ ਕਾ , ਨਾ ਭਗਤੀ ਕਾ, ਨਾ ਸਿਮਰਨ ਕਾ, ਨਾ ਜਪ ਕਾ ਨਾ ਤਪ ਕਾ ਨਾ ਪੁੰਨ ਕਾ,ਨਾ ਸੀਲ, ਨਾ ਸੰਜਮ ਕਾ, ਨਾ ਜੁਗਤ ਕਾ , ਨਾ ਰਹਿਤ ਕਾ,ਨਾ ਇਸ਼ਨਾਨ ਕਾ, ਨਾ ਨਾਮ ਕਾ,ਨਾ ਕਾਹੂ ਸੇਵਾ ਕਾ 1 ਆਪਣੇ ਆਪ ਕੋ ਕੀਟ ਕਰਿ ਜਾਣਤਾ ਹੈ , ਔਰ ਕਰਨਹਾਰ ਉਸਕੋ ਪਹਿਚਾਨਤਾ ਹੈ1 ਕਰਮ ਕਰਿ ਕਰਿ ਨਿਹ ਕਰਮ ਆਪਣੇ ਆਪ ਕੋ ਜਨਤਾ ਹੈ”

1 ਭਾਈ ਗੁਰਦਾਸ  ਜੀ ਦਸਦੇ ਹਨ ਕਿ ਉਨ੍ਹਾ ਦੀ ਸ਼ਖਸ਼ੀਅਤ ਦੀ ਡੂੰਘੀ ਛਾਪ ਹਰ ਇਕ ਦੇ ਮਨ ਤੇ ਲਗ ਜਾਂਦੀ ਹੈ 1ਉਹ ਅਕਾਲ ਨਹੀਂ,ਪਰ ਅਕਾਲ ਰੂਪ ਜਰੂਰ ਹਨ 1 ਆਕਲ. ਸਹਿਬ-ਏ- ਕਮਾਲ. ਹੁਸਨਲ ਚਰਾਗ, ਸਾਹਿਬੁਲ ਦਿਮਾਗ , ਹੁਸਨਲ ਵਜੂ  ਹਨ 1  ਇਕ ਥਾਂ ਤੇ ਗੁਰੂ ਨਾਨਕ ਸਾਹਿਬ ਨੂ ਮਸਤਾਨਾ ਵੀ ਲਿਖਦੇ ਹਨ 1 ਮਤਲਬ ਕਿ  ਉਹ ਆਪਣੇ ਆਦਰਸ਼ਾਂ ਨੂੰ ਪ੍ਰਚਾਰਣ  ਲਈ ਹਰ ਰੰਗ ਵਿਚ ਰੰਗੇ ਜਾਂਦੇ ਸਨ 1 ਗੁਰੂ ਨਾਨਕ ਸਾਹਿਬ ਖੁਦ ਵੀ ਲਿਖਦੇ ਹਨ ਕੀ ਉਨ੍ਹਾ ਨੂੰ ਕੋਈ ਭੂਤਨਾ, ਕੋਈ ਬੇਤਾਲਾ ਤੇ ਕੋਈ ਨਾਨਕ ਵੇਚਾਰਾ ਕਹਿੰਦਾ  ਸੀ 1

ਜਿਥੇ ਵੀ ਗੁਰੂ ਨਾਨਕ ਸਾਹਿਬ ਗਏ ਉਹ ਥਾਂ ਪੂਜਾ ਸਥਾਨ ਬਣ ਗਈ 1 ਸੁਮੇਰ ਗਏ ਤਾਂ ਸਿਧ ਪਹਿਲੀ ਨਜਰ ਨਾਲ ਜਾਂਣ ਗਏ ਕੀ ਇਹ ਕੋਈ ਆਮ ਆਦਮੀ ਨਹੀਂ ਹਨ 1 ਬਗਦਾਦ ਵਿਚ ਜਦੋਂ ਗੁਰੂ ਨਾਨਕ ਸਾਹਿਬ ਤੇ ਕਾਜ਼ੀ ਵਲੋਂ ਗੁਰੂ ਨਾਨਕ ਸਾਹਿਬ ਤੇ ਸੰਗ-ਸਾਰ ਕਰਨ ਦਾ ਹੁਕਮ ਦਿਤਾ ਗਿਆ ਤੇ ਪਥਰ ਲੋਕਾ ਦੇ ਹਥਾਂ ਵਿਚ ਹੀ ਰਹਿ ਗਏ ਜਦ ਉਨ੍ਹਾ ਨੇ ਤੇਜ਼ਮਈ ਸ਼੍ਖ੍ਸ਼ੀਅਤ  ਦੇ ਦਰਸ਼ਨ ਕੀਤੇ 1

ਸੁਜਾਨ ਰਾਇ ਨੇ ਇਨ੍ਹਾ ਨੂੰ ਰੱਬ ਨੂੰ ਪਹਿਚਾਣਨ ਵਾਲਿਆਂ ਦਾ ਨੇਤਾ ਕਿਹਾ 1 ਪ੍ਰੋਹਿਤ ਨੇ ਉਨ੍ਹਾ ਦੇ ਜਨਮ ਵਕਤ ਕਿਹਾ ਕੀ ਇਸਕੋ ਹਿੰਦੂ , ਮੁਸਲਮਾਨ ਜਪੇਗੇਂ1 ਸਮਕਾਲੀ ਭਟਾਂ ਨੇ ਇਨ੍ਹਾ ਨੂੰ ਸ਼ਬਦ ਦਾ ਸੋਮਾ ਕਿਹਾ 1 ਇਨ੍ਹਾ ਨੂੰ ਸਮਝਣ ਲਈ ਗੰਭੀਰਤਾ, ਧੀਰਜ ਤੇ ਉਚ ਕੋਟੀ  ਦੀ ਅਕਲ ਦੀ ਲੋੜ ਹੈ 1 ਭਾਈ ਨੰਦ ਲਾਲ ਜੀ ਲਿਖਦੇ ਹਨ ਕਿ ਉਸਦੇ ਪਵਿਤਰ ਨਾਮ ਦੇ ਦੋਨੋ ਨੂਨ ਨਿਆਮਤਾਂ ਬਖਸ਼ਣ ਵਾਲੇ ਤੇ ਸਹਾਈ ਹੋਣ ਵਾਲੇ ਹਨ 1 ਵਿਚਕਾਰਲਾ ਕਾਫ਼ ਅਮਨ ਤੇ ਮਹਾਂਪੁਰਖ ਦਾ ਸੂਚਕ ਹੈ 1 ਉਸਦੀ ਫਕੀਰੀ ਕਾਂਮਲ ਫਕਰ ਦਾ ਸਿਰ ਉਚਾ ਕਰਨ ਵਾਲੀ ਹੈ 1 ਉਸਦੀ ਸਖਾਵਤ ਦੋਨੋ ਜਹਾਨਾ ਵਿਚ ਭਰਪੂਰ ਹੈ 1 ਉਸ ਜਿਹਾ ਕੋਈ ਦਰਵੇਸ਼ ਸੰਸਾਰ ਵਿਚ ਨਹੀਂ ਆਇਆ 1

ਮੋਲਵੀ ਗੁਲਾਮ ਅਲੀ ਜੋ ਫ਼ਰਖਸੀਅਰ ਦਾ  ਮੁਨਸ਼ੀ ਸੀ  ਲਿਖਦਾ ਹੈ” ਗੁਰੂ ਸਾਹਿਬ ਕੋਲ ਇਲਮ ਤੇ ਹੁਨਰ  ਜਿਤਨਾ  ਨਬੀਆਂ ਪਾਸ ਹੁੰਦਾ ਹੈ, ਪੂਰਾ ਪੂਰਾ ਸੀ ਜਿਸਤੋਂ ਵਧ ਇਲਮ ਹੋਰ ਕਿਸੇ ਪਾਸ ਨਹੀਂ ਸੀ”1

ਖੁਸ਼ਵੰਤ ਰਾਇ ਨੇ ਲਿਖਿਆ ਹੈ ਕਿ ,” ਗੁਰੂ ਨਾਨਕ ਸਾਹਿਬ ਇਕ ਮਹਾਨ ਰਹਸਵਾਦੀ , ਰੱਬ ਦੀ ਏਕਤਾ ਦੇ ਗਾਇਕ, ਭਾਣੇ ਵਿਚ ਰਹਿਣ ਵਾਲੇ , ਰ੍ਰਬੀ ਰਹਿਮਤਾਂ  ਦੇ ਚਸ਼੍ਮੇ , ਦੋਹਾਂ ਜਹਾਨਾ ਦੇ ਰਮਜਾਂ  ਤੋਂ ਜਾਣੂ , ਸਭ ਵਿਦਿਆ ਦੇ ਗਿਆਤਾ ਅਤੇ ਧਰਤੀ ਤੇ ਆਕਾਸ਼ ਦੇ ਭੇਦ ਜਾਣਨ ਵਾਲੇ ਸਨ 1 ਆਪਜੀ ਦੀ ਸੱਚੀ  ਬਾਣੀ ਨੇ ਦੇਸ਼ ਦੇਸ਼ਾਂਤਰਾਂ ਵਿਚ ਉਤਸਾਹ ਪੈਦਾ ਕੀਤਾ 1 ਆਪਜੀ ਦੀ ਇਕ ਇਕ ਤੁਕ ਹਕੀਕੀ ਰਮਜਾਂ  ਦਾ ਪ੍ਰਗਟਾਵਾ ਕਰਦੀ ਹੈ “1

ਭਗਤ ਮਾਲ ਨੇ ਆਪਜੀ ਨੂੰ ਪੁਲਾੜ ਤੇ ਆਕਾਸ਼ ਦੀਆਂ ਰਮਜਾਂ ਜਾਣਨ ਵਾਲਾ ਕਿਹਾ ਹੈ 1  ਲੇਫਟੀਨੇਂਟ ਸਟੈਨਬੈਕ ਨੇ ਗੁਰੂ ਸਾਹਿਬ ਨੂੰ ਕਲਹ ਦਾ ਵੇਰੀ ਲਿਖ਼ਿਆ ਹੈ, ਮਤਲਬ ਦੁਸ਼ਮਣੀ ਤੇ ਲੜਾਈ ਝਗੜੇ ਦਾ ਵੈਰੀ ਜਿਸ ਦੀਆਂ ਕਈ  ਉਦਾਰਹਣਾ ਇਤਿਹਾਸ ਵਿਚ ਮਿਲਦੀਆਂ ਹਨ 1 ਜਦ ਗੁਰੂ ਸਹਿਬਾਨ ਸੰਗਲਦੀਪ ਗਏ ਤਾਂ ਉਥੇ ਸਾਰੇ ਮੁਲਕ ਵਿਚ 1400 ਪਿੰਡ ਸੀ ਜਿਸਦੇ  ਸੱਤ ਵਖ ਵਖ ਰਾਜੇ ਸੀ 1 ਗੁਰੂ ਸਾਹਿਬ ਦੇ ਕਹਿਣ ਉਤੇ ਇਕ ਰਾਜੇ ਦੇ ਹੇਠ ਸਾਰੇ ਪਿੰਡ ਆ ਗਏ 1 ਜਿਥੇ ਵੀ ਗੁਰੂ ਸਾਹਿਬ ਜਾਂਦੇ ਸੰਗਤ ਬਣਾ ਆਉਂਦੇ ਤਾਕਿ ਸਾਰੇ ਇਕ ਥਾਂ ਮਿਲਕੇ ਬੈਠ ਸਕਣ 1

ਜਾਰਜ ਫਾਰਸਟਰ ਨੇ ਜਦ 1798 ਵਿਚ ਉਹ ਪੰਜਾਬ ਆਇਆ ਤਾਂ ਉਸਨੇ ਆਪਣੇ ਸਫ਼ਰਨਾਮੇ ਵਿਚ ਗੁਰੂ ਸਾਹਿਬ ਨੂੰ ਇਕ ਇਨਸਾਫ਼ ਪਸੰਦ ,ਜਿਨ੍ਹਾ ਨੇ ਆਪਣੀ ਮਿਠੀ ਜ਼ੁਬਾਨ ਤੇ ਸੁਹਜ ਨਾਲ ਆਪਣੇ ਹਰ ਬਿਖਮ ਮੁਹਿਮ ਨੂੰ ਪਰ ਕਰਨੇ ਵਿਚ ਕਾਮਯਾਬ ਹੋਏ1 ਮੈਕਗ੍ਰੇਗਰ ਨੇ ਲਿਖਿਆ ਕਿ ਗੁਰੂ ਸਾਹਿਬ ਨੇ ਉਨ੍ਹਾ ਲੋਕਾਂ ਨੂੰ ਆਪਣੇ ਪਾਸ ਬਿਠਾਇਆ ਜਿਸਦੇ ਪਰਛਾਵੇਂ ਤੋਂ ਵੀ ਲੋਕ ਨਫਰਤ ਕਰਦੇ ਸੀ ਤੇ ਇਹ ਗੁਰੂ ਨਾਨਕ ਸਾਹਿਬ ਦੀ ਅਗਵਾਈ ਸੀ ਜਿਸ ਕਰਕੇ ਉਨ੍ਹਾ ਦੇ ਸਿਖਾਂ ਵਿਚ ਬੇਪਨਾਹ ਸਾਹਸ ਤੇ ਅਥਾਹ ਸਹਜ ਸੀ 1

ਰਾਬਰਟ ਨੀਡਮ ਕਸਟ ਨੇ ਲਿਖਿਆ ਹੈ ਕਿ ਗੁਰੂ ਨਾਨਕ ਇਕ ਐਸੀ ਸ਼ਖਸ਼ੀਅਤ ਸੀ ਜੋ ਸਦੀਆਂ 1881 ਗੁਜਰ ਜਾਣ  ਬਾਅਦ ਵੀ ਉਹੀ ਖਿਚ ਪਾਉਂਦੀ ਹੈ 1 ਸਾਨੂੰ ਦੇਖਣਾ ਪਵੇਗਾ ਕੀ ਉਨ੍ਹਾ ਵਿਚ ਐਸੀ ਕਿਹੜੀ ਚੁੰਬਕ ਸ਼ਕਤੀ ਸੀ1 ਰੁਤਬੇ, ਰੂਪਏ ਜਾਂ ਰੁਹਬ ਤਾਂ ਕਾਰਨ ਨਹੀਂ ਸੀ 1 ਐਸੇ ਪੁਰਸ਼ ਨੂੰ ਹੀ ਮਹਾਨ ਪੁਰਸ਼ ਕਿਹਾ ਜਾ ਸਕਦਾ ਹੈ 1 ਉਨ੍ਹਾ ਨੇ ਆਪਣੇ ਹਮਵਤਨਾ ਵਿਚ ਸੁਧਾਰ ਦੇ ਐਸੇ ਅਸੂਲ ਪਾਏ ਕੀ ਪਰੋਹਿਤ ਵਾਦ,ਕਾਜ਼ੀਵਾਦ,ਰਸਮਾਂ , ਰੀਤਾਂ,ਰਵਾਜਾਂ,ਤੇ ਵਰਣ ਸ਼ਰਮ ਦੇ ਚੁੰਗਲਾਂ ਵਿਚੋਂ ਲੋਕਾਂ ਨੂੰ ਕਢ ਕੇ ਅਜ਼ਾਦ ਕਰ ਦਿਤਾ1

ਮੈਲਕਮ ਨੇ ਆਪਣੀ ਪੁਸਤਕ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਨੇ ਜੋ ਮਹਾਨਤਾ ਤੇ ਪ੍ਰ੍ਸਿਧਤਾ ਪ੍ਰਾਪਤ  ਕੀਤੀ  ਤੇ ਜਿਸ ਸਫਲਤਾ ਨਾਲ ਵਿਰੋਧਤਾ ਦਾ ਟਾਕਰਾ ਕੀਤਾ ਉਹ ਕਹਿਣ ਲਈ ਕਾਫੀ ਹੈ ਕੀ ਉਹ ਸਧਾਰਨ ਮਨੁਖ ਨਹੀਂ ਸਨ 1 ਉਹ ਅਜਿਹੇ ਸੂਬੇ ਵਿਚ ਪੈਦਾ ਹੋਏ  ਜਿਥੇ ਮੁਸਲਮਾਨਾ ਦਾ ਮੱਤ ਤੇ ਹਿੰਦੁਆਂ ਦੀ ਮੂਰਤੀ ਪੂਜਾ ਆਪਸ ਵਿਚ ਖਹਿੰਦੇ ਸੀ ਤੇ ਆਪਸੀ ਅਤ ਘਿਰਣਾ ਤੇ ਦੁਸ਼ਮਣੀ ਸੀ , ਪਿਆਰ ਦਾ ਨਾਅਰਾ ਲਗਾਣਾ ਇਕ ਕਮਾਲ ਦਾ ਕੰਮ ਸੀ 1

ਸੀ.ਐਚ.ਪੈਨ ਲਿਖਦਾ ਹੈ ਗੁਰੂ ਨਾਨਕ ਨੇ ਸਭ ਧਰਮਾਂ ਨੂੰ  ਸਿਖਾਇਆ ਕੀ ਸੰਸਾਰ ਵਿਚ ਕਿਵੇਂ ਚੰਗੀ ਤਰਹ  ਰਹਿਣਾ ਚਾਹੀ ਦਾ ਹੈ 1 ਉਨ੍ਹਾ ਦਾ (ਗੁਰੂ ਗਰੰਥ ਸਾਹਿਬ) ਬਾਣੀ  ਵਰਗੀ ਉਚੀ ਮਰਿਯਾਦਾ ਤੇ ਜੋਰ ਦੇਣਾ , ਸਚ ਤੋਂ  ਉਪਰ ਸਚੇ ਆਚਾਰ ਤੇ ਜੋਰ ਦੇਣਾ  ਕਿਓਂਕਿ ਸਚੇ ਆਚਾਰ ਤੋ ਬਿਨਾ ਧਰਮ ਕਿਸੇ ਅਰਥ ਨਹੀਂ 1 ਵਿਸ਼ਵਾਸ , ਜਤ ,ਨਿਆਂ ,ਰਹਿਮ ,ਦਇਆ,ਧੀਰਜ ਤੇ ਪਵਿੱਤਰਤਾ ਤੇ ਜੋਰ ਦਿਤਾ  ਤੇ  ਕੁਬੁਧੀ, ਕੁਦਇਆ, ਜਬਰ,ਲੋਭ ਤੇ ਵਿਲਾਸ ਦੇ ਵਿਰੁਧ ਜੋਰਦਾਰ ਅਵਾਜ਼ ਉਠਾਈ 1 ਸੀ.ਏ.ਕਿਨ੍ਕੇਡ ਨੇ ਟੀਚਰਸ ਓਫ ਇੰਡੀਆ ਵਿਚ ਲਿਖਿਆ ਹੈ ਕਿ ਇਕ ਯੂਨਾਨੀ ਆਖਾਣ  ਹੈ ਕੀ ਮਾਲਕ ਦੇ ਡਰ ਤੋਂ ਹੀ ਸੂਝ ਦਾ ਪ੍ਰਕਾਸ਼ ਹੁੰਦਾ ਹੈ ਪਰ ਨਾਨਕ ਸ਼ਾਹ ਨੇ ਆਪਣੇ ਨਾਮ ਲੇਵਿਆਂ  ਨੂੰ ਨਿਰਭਉ ਬਣਾ ਕੇ ਬੰਧਨਾ ਤੋ ਅਜਾਦ ਕੀਤਾ ਹੈ 1ਇਬਸਟਨ ਨੇ ਲਿਖਿਆ ਹੈ ਕੀ ਗੁਰੂ ਨਾਨਕ ਜੀ ਲੋਕਾਂ ਨੂੰ ਮਨਾਂ ਦੇ ਪਰਛਾਵੇਂ ਤੋਂ ਹਟਾ ਕੇ ਪ੍ਰੱਤਖ ਦਿਸ਼ਾ ਵਲ ਲਿਜਾਣ ਆਏ ਸੀ 1

ਬਾਣੀ / ਉਪਦੇਸ਼

ਗੁਰੂ ਨਾਨਕ ਸਾਹਿਬ ਨੇ ਸਿਰਫ ਅਧਿਆਤਮਿਕ ਗਿਆਨ ਹੀ ਨਹੀ ਦਿਤਾ, ਸਗੋ ਸਮਾਜਿਕ, ਰਾਜਨੀਤਕ , ਆਰਥਿਕ ਤੇ ਪ੍ਰਕਿਰਤਿਕ ਪਖੋਂ ਵੀ ਲੋਕਾਂ ਨੂੰ ਸੇਧ ਦਿਤੀ 1 ਵਖ ਵਖ ਰਬ ਦੇ ਸਰੂਪਾਂ ਦੀ ਥਾਂ ਇਕ ਅਕਾਲ ਪੁਰਖ ਦਾ ਸਿਮਰਨ ਦਾ ਰਾਹ ਦਸਿਆ ਜਿਸਦੀ ਪ੍ਰਾਪਤੀ ਲਈ ਸ਼ਬਦ ਗੁਰੂ ਨਾਲ ਜੋੜ ਦਿਤਾ1 ਜੁੜਨ ਦਾ ਸੋਖਾ ਰਾਹ ਸ਼ਬਦ ਨਾਲ ਕੀਰਤਨ, (ਸੰਗੀਤ) ਦਸਿਆ 1

ਪਵਨ ਆਰੰਭ ਸਤਿਗੁਰ ਮਤਿ ਵੇਲਾ
ਸਬਦੁ ਗੁਰੂ ਸੁਰਤਿ ਧੁਨਿ ਚੇਲਾ

ਬੁਤ ਪੂਜਾ , ਮੂਰਤੀ ਪੂਜਾ ਤੇ ਕਰਮ ਕਾਂਡਾਂ ਦਾ ਖੰਡਣ ਕੀਤਾ 1 ਗਰੀਬ, ਅਮੀਰ , ਊਚ-ਨੀਚ ,ਜਾਤ ਪਾਤ , ਵਰਣ ਵੰਡ ਨੂੰ ਨਕਾਰਿਆ 1 ਮਨੁਖਤਾ ਨੂੰ ਮੁਕਤੀ ਦਾ ਸੋਖਾ ਰਾਹ ਦਸਿਆ 1 ਹੁਕਮ ਰਜ਼ਾ ਵਿਚ ਰਹਿੰਦੀਆਂ , ਗ੍ਰਹਿਸਤੀ ਜੀਵਨ ਵਿਚ ਰਹਿਕੇ , ਸਾਰੇ ਰਿਸ਼ਤੇ ਤੇ ਜੁਮੇਵਾਰੀਆਂ ਨਿਭਾਂਦਿਆਂ ਉਸ ਅਕਾਲ ਪੁਰਖ ਦਾ ਸਿਮਰਨ ਕਰਨਾ ਹੀ ਅਸਲੀ ਯੋਗ ਹੈ 1

ਗੁਰੁ ਪੀਰੁ ਸਦਾਏ ਮੰਗਣ ਜਾਇ 11
ਤਾ ਕੈ ਮੂਲਿ ਨ ਲਗੀਐ ਪਾਇ 11
ਘਾਲਿ ਖਾਇ ਕਿਛੁ ਹਥਹੁ ਦੇਇ 11
ਨਾਨਕ ਰਾਹੁ ਪਛਾਣਹਿ ਸੇਇ 11

ਪ੍ਰਕਿਰਿਤੀ ਦੀ ਵਿਸ਼ਾਲਤਾ ਵਲ ਧਿਆਨ ਦਵਾਇਆ 1 ਅਜ ਤੋ 500 ਸਦੀਆਂ ਪਹਿਲੇ ਲਖਾਂ ਪਾਤਾਲਾ, ਅਕਾਸ਼ਾਂ ,ਸੂਰਜ ,ਚੰਨ ,ਤੇ ਖੰਡਾਂ ,ਬ੍ਰਹਿਮੰਡਾ ਦੀ ਜਾਣਕਾਰੀ ਦਿਤੀ 1 ਗੁਰੂ ਸਾਹਿਬ ਅਨੁਸਾਰ ਪ੍ਰਮਾਤਮਾ ਇਸ ਕੁਦਰਤ ਨਾਲ ਇਕ ਮਿਕ ਹੈ 1 ਹਵਾ ਪਾਣੀ ਅਗਨੀ ,ਚੰਨ , ਸੂਰਜ, ਧਰਤੀ ਬਨਸਪਤੀ ਸਭ ਕੁਦਰਤ ਦੇ ਗੁਣ ਗਾਓਦੇ ਹਨ ਉਨ੍ਹਾ ਦੀ ਆਰਤੀ ਕਰਦੇ ਹਨ 1 ਕੁਦਰਤ ਵਿਚੋਂ ਹੀ ਵਿਸਮਾਦ ਪੈਦਾ ਹੁੰਦਾ ਹੈ 1 ਧਰਤੀ ਨੂੰ ਧਰਮਸਾਲ ਕਿਹਾ ਹੈ 1 ਗੁਰੂ ਸਾਹਿਬ ਖੁਦ ਵੀ ਕੁਦਰਤ ਨੂੰ ਵੇਖ ਵੇਖ ਕੇ ਬਲਿਹਾਰ ਜਾਂਦੇ ਹਨ 1 ਉਨ੍ਹਾ ਨੇ ਬਰਹਿਮੰਡਾ ਦੀ ਵਿਸ਼ਾਲਤਾ ਦੀ ਅਨੇਕ ਜਗਹ ਤੇ ਜਿਕਰ ਕੀਤਾ ਹੈ 1

ਉਨ੍ਹਾ ਨੇ ਜਗਤ ਦੇ ਉਧਾਰ ਵਾਸਤੇ ਇਕ ਵਿਸ਼ਵ-ਵਿਆਪੀ ਤੇ ਕ੍ਰਾਂਤੀਕਾਰੀ ਵਿਚਾਰਧਾਰਾ ਪੇਸ਼ ਕੀਤੀ , ਜਿਸਦੀ ਬੁਨਿਆਦ , ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ ਸੀ 1 ਉਨ੍ਹਾ ਲੋਕਾਂ ਨਾਲ ਸਾਂਝ ਬਣਾਈ ਜੋ ਇਸ ਸੋਚ ਤੇ ਅਮਲ ਕਰਦੇ 1 ਮਲਕ ਭਾਗੋ ਦੀਆਂ ਪੁੜੀਆਂ ਦੀ ਥਾਂ ਭਾਈ ਲਾਲੋ ਦੀ ਕੋਦਰੇ ਦੀ ਰੋਟੀ ਖਾਣੀ ਨੂੰ ਉਤਮ ਸਮਝਿਆ 1 ਭਾਈ ਮਰਦਾਨਾ ਜੋ ਮਰਾਸੀ , ਉਸ ਵੇਲੇ ਦੀਆਂ ਨੀਵੀਆਂ ਜਾਤਾਂ ਵਿਚ ਸੀ ਤੇ ਮੁਸਲਮਾਨ ਵੀ , ਉਸਨੂੰ ਪੱਕਾ ਸਾਥੀ ਤੇ ,ਜੀਵਨ ਦਾ ਅੰਗ ਬਣਾ ਲਿਆ ਜੋ 60 ਸਾਲ ਗੁਰੂ ਸਾਹਿਬ ਦੇ ਨਾਲ ਰਹਿਆ 1 ਤੀਰਥ ਯਾਤਰਾ , ਵਰਤ, ਜਨੋਊ, ਪਿਤਰ ਪੂਜਾ ਸਰਾਧ ਆਦਿ ਨੂੰ ਅਡੰਬਰ ਤੇ ਪਰਜਾ ਨੂੰ ਲੁਟਣ ਲਈ ਕਰਮ ਕਾਂਡ ਕਹਿਕੇ ਨਕਾਰ ਦਿਤਾ 1

ਗੁਰੂ ਸਾਹਿਬ ਨੇ ਜੀਵ ਨੂੰ ਖਾਣਾ ਪੀਣਾ ,ਸੋਣਾ ਤੇ ਆਪਣੀ ਰਹਨੀ ਬਹਿਣੀ ਨੂੰ ਉਸ ਤਰਹ ਰਖਣ ਦਾ ਉਪਦੇਸ਼ ਦਿਤਾ ਹੈ  ਜਿਸ ਨਾਲ ਤਨ ਤੇ ਮਨ ਨੂੰ ਤਕਲੀਫ਼ ਨਾ ਹੋਵੇ , ਮਨ ਵਿਚ ਵਿਕਾਰ ਨਾ ਚਲਣ 1
ਕੁਦਰਤ ਦੀ ਰਚਨਾ ਮਨੁਖ ਹੈ ਇਸ ਨੂੰ ਪਿਆਰ ਕਰੋ, ਉਸਦੀ ਜਾਤੀ, ਧਰਮ, ਊਚ ਨੀਚ ਗਰੀਬ ਅਮੀਰ ਦੇਸ਼ ਕੋਮ , ਹਦਾਂ ਸਰਹਦਾ ਤੋ ਉਪਰ ਉਠਕੇ 1 ਹਿੰਸਾ , ਨਸ਼ੇ, ਬੁਰਾਈਆਂ ਛਡ ਕੇ ਇਸ ਸੰਸਾਰ ਨੂੰ ਇਕ ਪਰਿਵਾਰ ਦਾ ਰੂਪ ਦੇਕੇ ਸਾਂਝੀਵਾਲਤਾ , ਪਿਆਰ, ਮਾਨ ਤੇ ਸਤਕਾਰ ਨਾਲ ਵਿਚਰੋ 1

ਆਰਥਿਕ ਪਖ ਤੋ ਹਾਲਤ ਡਾਵਾਂ ਡੋਲ ਸੀ ਜਿਸਦਾ ਮੁਖ ਕਾਰਨ ਰਾਜੇ ਮਹਾਰਾਜੇ ,ਅਹਿਲਕਾਰ ਤੇ ਹਾਕਮ ਦੀ ਪਰਜਾ ਉਪਰ ਅਤਿਆਚਾਰ ਤੇ ਲੁਟ ਖਸੁਟ ਸੀ ਜਿਸਦੀ ਉਨ੍ਹਾ ਨੇ ਬੈਖੋਫ਼ ਹੋਕੇ ਭਰਪੂਰ ਨਿੰਦਾ ਤੇ ਨਿਖੇਦੀ ਕੀਤੀ

ਰਾਜੇ ਸ਼ੀਂਹ ਮੁਕਦਮ ਕੁਤੇ , ਜੈ ਜਗਾਇਨਿ ਬੈਠੇ ਸੁਤੇ
ਚਾਕਰ ਨਹਦਾ ਪਾਇਨਿ ਘਾਉ ਰਤੁ ਪਿਤੁ ਕੁਤਿਹੋ ਚਟ ਜਾਹੁ 11

ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਦੇ ਦਸੇ ਰਾਹ ਤੇ ਚਲਣ ਵਾਲਿਆਂ ਨੂੰ ਇਤਨੀਆਂ ਮੁਸੀਬਤਾਂ ਤੇ ਚੁਣੋਤੀਆਂ ਦਾ ਸਾਮਣਾ ਕਰਨਾ ਪਿਆ 1 ਪਹਿਲੇ ਤਾਂ ਗੁਰੂ ਨਾਨਕ ਸਾਹਿਬ ਆਪ ਹੀ ਏਮਨਾਬਾਦ , ਬਾਬਰ ਦੇ ਜੇਲ ਵਿਚ ਰਹੇ , ਗੁਰੂ ਅਰਜਨ ਦੇਵ ਜੀ ਅਨੇਕਾਂ ਤਸੀਹੇ ਦੇਕੇ ਸ਼ਹੀਦ ਕੀਤਾ ਗਿਆ 1 ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿਚ ਕੈਦ ਰਹੇ , ਗੁਰੂ ਹਰ ਰਾਇ ਤੇ ਗੁਰੂ ਹਰ ਕ੍ਰਿਸ਼ਨ ਨੂੰ ਦਿੱਲੀ ਤਫਦੀਸ਼ ਲਈ ਬੁਲਾਇਆ, ਗੁਰੂ ਤੇਗ ਬਾਹਦਰ ਤੇ ਉਨ੍ਹਾ ਦੇ ਸਾਥੀਆਂ ਨੂੰ ਚਾਂਦਨੀ ਚੋਕ ਵਿਚ ਸ਼ਹੀਦ ਕੀਤਾ ਗਿਆ 1 ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਦਾ ਤਾ ਕੋਈ ਅੰਤ ਨਹੀ , ਉਸਤੋ ਬਾਦ ਕਈ ਘਲੂ -ਘਾਰੇ ਛੋਟੇ ਤੇ ਵਡੇ ਜਿਨਾ ਵਿਚ ਅਧੀ ਕੋਮ ਸਹੀਦ ਹੋ ਗਈ ਪਰ ਇਨਾ ਚੁਨੋਤੀਆਂ , ਮੁਸ਼ਕਿਲਾਂ ਵਿਚ ਵੀ ਉਨ੍ਹਾ ਦੇ ਹੋਸਲੇ ਤੇ ਹਿੰਮਤ ਬੁਲੰਦ ਰਹੀ 1
ਗੁਰੂ ਨਾਨਕ ਸਾਹਿਬ ਮਹਾਨ ਕ੍ਰਾਂਤੀਕਾਰੀ ਤੇ ਧਾਰਮਿਕ ਆਗੂ ਸਨ ਜਿਨਾ ਦੀ ਵਿਚਾਰਧਾਰਾ ਨੇ ਸਮੁਚੀ ਮਨੁਖਤਾ ਤੇ ਜੀਵਨ ਦੇ ਸਾਰੇ ਪਖਾਂ ਨੂੰ ਆਪਣੇ ਘੇਰੇ ਵਿਚ ਸਮੇਟਿਆ ਜਿਸਦਾ ਮਕਸਦ ਸੀ ਮਨੁਖ ਦੀ ਕਾਇਆ-ਕਲਪ ਕਰਨਾ ਤੇ ਇਨਕਲਾਬ ਲਿਆਉਣਾ ਜਿਸ ਨਾਲ ਪੂਰੀ ਮਨੁਖਤਾ ਦਾ ਭਲਾ ਹੋਵੇ 1

ਗੁਰੂ ਸਾਹਿਬ ਵਲੋਂ ਚਲਾਈ ਪੰਗਤ ਅਤੇ ਸੰਗਤ ਦੀ ਪਰੰਪਰਾ ਇਸ ਗਲ ਦੀ ਗਵਾਹੀ ਭਰਦਾ ਹੈ ਕੀ ਬਿਨਾ ਕਿਸੀ ਭੇਦ-ਭਾਵ ਤੋਂ ਹਰ ਬੰਦਾ , ਚਾਹੇ ਓਹ ਹਿੰਦੁਸਤਾਨ ਦਾ ਬਾਦਸ਼ਾਹ ਹੋਵੇ ਯਾ ਭਿਖਾਰੀ ਇਕ ਥਾਂ ਬੈਠ ਕੇ ਲੰਗਰ ਛਕੇ 1 ਗੁਰੂ ਅਮਰਦਾਸ ਜੀ ਨੇ ਤਾਂ ਗੁਰੂ ਦਰਬਾਰ ਵਿਚ ਆਣ ਤੋ ਪਹਿਲਾ ਲੰਗਰ ਛਕਣਾ ਲਾਜ਼ਮੀ ਕਰ ਦਿਤਾ ਸੀ ,” ਪਹਿਲੇ ਪੰਗਤ ਫਿਰ ਸੰਗਤ ” ‘ਇਸੇ ਪੰਗਤ ਵਿਚ ਬੈਠਕੇ ਬਾਦਸ਼ਾਹ ਅਕਬਰ ਨੇ ਲੰਗਰ ਛਕਿਆ ਤੇ ਸੰਗਤ ਵਿਚ ਬੈਠਕੇ ਗੁਰੂ ਸਾਹਿਬ ਦੇ ਉਪਦੇਸ਼ ਸੁਣੇ 1
ਦਰਬਾਰ ਸਾਹਿਬ ਦੀ ਨੀਂਹ ਇਕ ਸੂਫ਼ੀ ਸੰਤ ਮੀਆਂ ਮੀਰ ਜੋ ਮੁਸਲਮਾਨ ਦਰਵੇਸ਼ ਸਨ , ਕੋਲੋਂ ਰਖਵਾਣੀ ,ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਚਹੁਂਆਂ ਵਰਨਾ ਲਈ , ਗੁਰੂ ਸਾਹਿਬ ਵਲੋਂ ਖੂਹ , ਸਰੋਵਰ ਤੇ ਬਉਲੀਆਂ ਦਾ ਪ੍ਰਬੰਧ ਕੀਤਾ ਜਿਸ ਨੂੰ ਹਰ  ਕੋਈ ਇਸਤਮਾਲ ਕਰ ਸਕਦਾ ਸੀ  ਜੋ ਜਾਤ-ਪਾਤ ਨੂੰ ਖਤਮ ਕਰਨ ਦੀ ਇਕ ਸਾਰਥਿਕ ਪਹਿਲ ਸੀ 1 ਅਲਗ ਅਲਗ ਖਿਤਿਆਂ ਵਿਚ ਰਹਿਣ ਵਾਲੇ ,ਵਖ ਵਖ ਧਰਮਾਂ ਦੇ ਪੈਰੋਕਾਰ , ਅਤੇ ਭਿਨ ਭਿਨ ਜਾਤੀਆਂ ਅਤੇ ਵਰਗਾਂ ਦੇ ਸੰਤਾਂ ਦੀ ਬਾਣੀ ਨੂੰ ਬਰਾਬਰ ਦਾ ਦਰਜਾ ਦੇਕੇ ਗੁਰੂ ਗਰੰਥ ਸਾਹਿਬ ਵਿਚ ਦਰਜ਼ ਕਰਨਾ , ਜਿਸਦੀ  ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਨਹੀ ਹੈ 1

ਜਾਤਿ ਕਾ ਗਰਬੁ ਨ ਕਰੀਅਹ ਕੋਈ 1
ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ 11 

ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹੀਂ ਜਿਹ 1
ਰੂਪ ਰੰਗ ਅਰੁ ਰੇਖ ਭੇਖ ਕਊ ਕਹਿ ਨਾ ਸਕਤਿ ਕਿਹ 11

ਬਾਣੀ ਦਾ ਵੇਰਵਾ :-

ਗੁਰੂ ਸਾਹਿਬ ਨੇ 19 ਰਾਗਾਂ ਵਿਚ ਬਾਣੀ ਉਸਾਰੀ 8 ਸਵੇਰ ਲਈ 5 ਸ਼ਾਮ ਲਈ 5 ਰਾਤ ਲਈ ਤੇ ਇਕ ਦੁਪਿਹਰ ਲਈ 1  ਉਨ੍ਹਾ  ਦੀਆਂ ਲਿਖੀਆਂ ਬਾਣੀਆਂ ਦੇ ਵੇਰਵੇ :-

ਸੁਤੰਤਰ ਬਾਣੀਆ:- ਜਪੁ, ਪਹਰੇ,ਵਾਰ ਮਾਝ, ਪਟੀ, ਵਾਰ ਆਸਾ, ਅਲਾਹਣੀਆ , ਕੁਚਜੀ-ਸੁਚਜੀ. ਥਿਤੀ, ਦਖਣੀ ਓੰਅਕਾਰ, ਸਿਧ ਗੋਸ਼ਟਿ , ਬਾਰਹ ਮਾਂਹ, ਵਾਰ ਮਲਾਰ ਆਦਿ 1

19 ਰਾਗ :-ਸ੍ਰੀ ਰਾਗ, ਮਾਝ, ਗਉੜੀ, ਆਸਾ,ਗੂਜਰੀ, ਬਿਹਾਗੜਾ, ਵਡਹੰਸ ,ਸੋਰਠ,ਧਨਾਸਰੀ,ਤਿਲੰਗ, ਸੂਹੀ,ਬਿਲਾਵਲ,ਰਾਮਕਲੀ, ਮਾਰੂ, ਤੁਖਾਰੀ,ਭੈਰਓ ,ਬਸੰਤ, ਸਾਰੰਗ, ਮਾਲਾਰ ਰਾਗਾਂ ਵੀਹ ਬਾਣੀ ਲਿਖੀ 

ਮੂਲਮੰਤਰ-1, ਚਉਪਦੇ-206, ਅਸ਼ਟਪਦੀਆਂ-121, ਛੰਦ-24, ਪੋਉੜੀਆਂ-116, ਸਲੋਕ-੨੬੦, ਅਲਾਹਣੀਆਂ-5, ਕੁਚਜੀ-ਸੁਚਜੀ -2, ਸੋਲਹੇ-22, ਪਦੇ -199 = ਕੁਲ 958

                                 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫਤਹਿ     

Print Friendly, PDF & Email

Nirmal Anand

3 comments

Translate »