੧ਓ ਸਤਿਗੁਰੂ ਪ੍ਰਸਾਦਿ
ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਪਹਿਲੀ ਅਪ੍ਰੈਲ 1621 ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਨਾਨਕੀ , ਸ੍ਰੀ ਅਮ੍ਰਿਤਸਰ ਵਿਖੇ ਗੁਰੂ ਕੇ ਮਹਿਲ ਹੋਇਆ 1ਗੁਰੂ ਤੇਗ ਬਹਾਦੁਰ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋ ਛੋਟੇ ਸਾਹਿਬਜਾਦੇ ਸਨ , ਉਨਾਂ ਦੇ ਚਾਰ ਵਡੇ ਭਰਾ ਬਾਬਾ ਗੁਰਦਿਤਾ, ਬਾਬਾ ਅਟਲ ਰਾਇ, ਬਾਬਾ ਅਨੀ ਰਾਇ, ਬਾਬਾ ਸੂਰਜ ਮਲ ਤੇ ਇਕ ਛੋਟੀ ਭੇਣ ਬੀਬੀ ਵੀਰੋ ਸੀ 1
ਗੁਰੂ ਸਾਹਿਬ ਦੀ ਪੜਾਈ ,ਲਿਖਾਈ ਤੇ ਸਿਖਲਾਈ ਗੁਰੂ ਹਰਗੋਬਿੰਦ ਸਾਹਿਬ ਦੀ ਦੇਖ ਰੇਖ ਵਿਚ ਹੋਈ 1 ਬਾਬਾ ਬੁਢਾ ਤੇ ਭਾਈ ਗੁਰਦਾਸ ਜੀ ਨੇ ਇਨ੍ਹਾ ਨੂੰ ਰਾਮਾਇਣ ,ਗੀਤਾ, ਹਿੰਦੂ ਇਤਿਹਾਸ ਤੇ ਮਿਤੀਹਾਸ ਤੋਂ ਇਲਾਵਾ ਇਸਲਾਮੀ ਹਦੀਸ, ਕੁਰਾਨ ,ਇਸਲਾਮੀ ਸ਼ਰੀਅਤ ਤੇ ਰਵਾਇਤਾਂ ਦੀ ਪੂਰੀ ਜਾਣਕਾਰੀ ਕਰਵਾਈ1 ਅਖਰੀ ਵਿਦਿਆ ਦੇ ਨਾਲ ਨਾਲ ਸਰੀਰਕ ਕਸਰਤ, ਘੋੜ ਸਵਾਰੀ ,ਤੀਰ ਅੰਦਾਜ਼ੀ, ਨੇਜਾ ਬਾਜ਼ੀ , ਬੰਦੂਕ ਚਲਾਣੀ ,ਤੇ ਸ਼ਸ਼ਤਰ ਵਿਦਿਆ ਦੇ ਸਾਰੇ ਗੁਣਾ ਵਿਚ ਨਿਪੁੰਨ ਕਰ ਦਿਤਾ 1 ਕਿਓਂਕਿ ਓਹ ਸਿਖਾਂ ਦੇ ਨਾਲ ਨਾਲ ਆਪਣੇ ਬਚਿਆਂ ਦੀ ਵੀ ਫੌਜੀ ਸਿਖਲਾਈ ਜਰੂਰੀ ਸਮਝਦੇ ਸੀ 1
ਆਪਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਹੋਈ ਚੌਥੀ ਜੰਗ ਵਿਚ 13 ਸਾਲ ਦੀ ਉਮਰ ਵਿਚ ਓਹ ਜੋਹਰ ਦਿਖਾਏ ਕਿ ਦੁਸ਼ਮਨ ਤਾਂ ਕੀ ਗੁਰੂ ਪਿਤਾ ਖੁਦ ਵੀ ਅਸ਼ ਅਸ਼ ਕਰ ਉਠੇ ਤੇ ਇਨਾਂ ਦਾ ਨਾਂ ਤਿਆਗ ਮਲ ਤੋ ਤੇਗ ਬਹਾਦਰ ਰਖ ਦਿਤਾ 1 ਭਾਵੇ ਜਿਤ ਗੁਰੂ ਹਰਗੋਬਿੰਦ ਸਾਹਿਬ ਦੀ ਹੋਈ ਪਰ ਉਨਾਂ ਨੇ ਕਰਤਾਰਪੁਰ ਛਡਣ ਦਾ ਫੈਸਲਾ ਕਰ ਲਿਆ ਤੇ ਉਹ ਕੀਰਤਪੁਰ ਸਾਹਿਬ ਆ ਗਏ 1
ਗੁਰੂ ਤੇਗ ਬਹਾਦਰ ਜੀ ਵੀ ਭਾਵੇ. ਸ਼ਸ਼ਤਰ ਵਿਦਿਆ ਵਿਚ ਨਿਪੁੰਨ ਸਨ ਪਰ ਉਨ੍ਹਾ ਦੀ ਰੁਚੀ ਜੰਗਾ ਜੁਧਾਂ ਵਿਚ ਨਹੀ ਸੀ 1 ਬਚਪਨ ਤੋ ਹੀ ਨਾਮ ਸਿਮਰਨ ਵਿਚ ਅਜੇਹੇ ਜੁੜਦੇ ਕੀ ਕਈ ਕਈ ਘੰਟੇ ਉਨ੍ਹਾ ਨੂੰ ਸੁਧ ਨਹੀ ਰਹਿੰਦੀ ,ਖਾਣਾ,ਪੀਣਾ ਸਭ ਭੁਲ ਜਾਂਦੇ 1 ਬੇਬੇ ਨਾਨਕੀ ਜਦ ਗੁਸਾ ਕਰਦੇ ,ਕਿ ਨਾ ਤੁਸੀਂ ਕਿਸੇ ਨਾਲ ਗਲ ਕਰਦੇ ਹੋ, ਨਾ ਕੋਈ ਘਰ ਦਾ ਕੰਮ, ਨਾ ਮਸੰਦਾਂ ਨੂੰ ਮਿਲਣਾ ਮਿਲਾਣਾ ਤਾਂ ਬੜੇ ਸ਼ਾਂਤ ਹੋਕੇ ਪਿਆਰ ਨਾਲ ਜਵਾਬ ਦਿੰਦੇ ,” ਮਾਂ ਮੈਂ ਉਸ ਥਾਂ ਚਲਾਂ ਗਿਆ ਹਾਂ ਜਿਸਦੇ ਅਗੇ ਕੋਈ ਹੋਰ ਥਾਂ ਹੀ ਨਹੀ ‘1
ਆਪ ਬਚਪਨ ਤੋ ਹੀ ਦੂਸਰੇ ਬਚਿਆਂ ਤੋਂ ਬਿਲਕੁਲ ਅੱਲਗ ਤੇ ਉਮਰ ਨਾਲੋਂ ਜਿਆਦਾ ਸਮਝਦਾਰ, ਸੂਝਵਾਨ ਤੇ ਦਾਨੀ ਸੁਭਾ ਦੇ ਸੀ 1 ਅਮਲੀ ਜੀਵਨ ਨੂੰ ਕਿਤਨੀ ਕੁ ਉਚੀ ਦਾਂ ਦਿੰਦੇ ਸੀ ਇਨ੍ਹਾ ਦੇ ਵਕਤ ਦੀ ਹੋਈ ਇਸ ਘਟਨਾ ਤੋਂ ਪਤਾ ਚਲਦਾ ਹੈ 1 ਇਕ ਵਾਰੀ ਇਨਾ ਦੇ ਹਾਣੀ ਦੀ ਮਾਂ ਨੇ ਇਨਾਂ ਨੂੰ ਹਾਣੀ ਨੂੰ ਸਮਝਾਣ ਲਈ ਕਿਹਾ ਕਿ ਇਸ ਨੂੰ ਕਹਿ , ਬਹੁਤਾ ਗੁੜ ਨਾ ਖਾਇਆ ਕਰੇ 1 ਇਹ ਚੁਪ ਰਹੇ ਕੁਝ ਨਹੀਂ ਕਿਹਾ , ਕੁਝ ਦਿਨਾ ਬਾਦ ਉਸ ਨੂੰ ਜਾਕੇ ਕਹਿੰਦੇ ਹਨ ,” ਕੀ ਮਿਤਰਾ ਬਹੁਤਾ ਗੁੜ ਨਹੀਂ ਖਾਈਦਾ “1 ਉਸਦੀ ਮਾਂ ਨੇ ਹੈਰਾਨ ਹੋਕੇ ਪੁਛਿਆ ਕਿ ਜਦੋਂ ਮੈਂ ਤੈਨੂੰ ਇਸ ਨੂੰ ਮਨਾ ਕਰਨ ਲਈ ਕਿਹਾ ਸੀ ਤਾਂ ਤੇ ਤੂੰ ਕੁਝ ਬੋਲਿਆ ਨਹੀਂ ਅਜ ਕੀ ਹੋ ਗਿਆ 1 ਤਾਂ ਇਨਾ ਨੇ ਜਵਾਬ ਦਿਤਾ ਕੀ ਉਦੋ ਮੈਂ ਕਹਿਣ ਜੋਗਾ ਨਹੀਂ ਸੀ ਕਿਓਂਕਿ ਮੈਂ ਆਪ ਵੀ ਗੁੜ ਖਾਂਦਾ ਸੀ 1
ਕਿਸੇ ਦੁਖੀ ਨੂੰ ਦੇਖਦੇ ਤਾਂ ਅਗੇ ਵਧ ਕੇ ਸੇਵਾ ਕਰਦੇ 1 ਇਕ ਵਾਰੀ ਘਰ ਵਿਚ ਸ਼ਾਦੀ ਸੀ ਮਾਤਾ ਨਾਨਕੀ ਨੇ ਵਧੀਆ ਸੁੰਦਰ ਜੋੜਾ ਤਿਆਰ ਕਰਵਾਇਆ ਤੇ ਪੁਵਾ ਦਿਤਾ 1 ਜਦੋ ਬਾਹਰ ਗਏ ਤਾਂ ਇਕ ਨੰਗਾ ਬਚਾ ਜੋ ਸਰਦੀ ਨਾਲ ਠੁਠਰ ਰਿਹਾ , ਲਾਹ ਕੇ ਪਵਾ ਦਿਤਾ 1 ਜਦ ਮਾਤਾ ਨਾਨਕੀ ਨੇ ਇਨ੍ਹਾ ਨੂੰ ਦੇਖਿਆ ਤੇ ਹੈਰਾਨ ਹੋਕੇ ਪੁਛਿਆ , ਪੁਤਰ ਕਪੜੇ ਕਿਥੇ ਨੀ ? ਤਾਂ ਕਹਿਣ ਲਗੇ ਬਾਹਰ ਸੜਕ ਤੇ ਇਕ ਬਚਾ ਗਰੀਬ ਸਰਦੀ ਨਾਲ ਕੰਬ ਰਿਹਾ ,ਉਸ ਨੂੰ ਦੇ ਦਿਤੇ ਹਨ 1 ਉਸ ਨੂੰ ਤਾਂ ਇਤਨੇ ਵਧੀਆ ਤੇ ਇਤਨੇ ਗਰਮ ਕਪੜੇ ਕਿਸੇ ਲੇਕੇ ਦੇਣਾ ਨਹੀਂ ਸੀ 1 ਮੈਨੂੰ ਤਾਂ ਤੁਸੀਂ ਹੋਰ ਲੈ ਦਿਓਗੇ 1
ਵਿਵਾਹ :- ਕਰਤਾਰ ਪੁਰ ਨਿਵਾਸੀ ਸ੍ਰੀ ਲਾਲ ਚੰਦ ਦੀ ਪੁਤਰੀ ਮਾਤਾ ਗੁਜਰੀ ਨਾਲ ਹੋਇਆ , ਜਿਨਾ ਦੀ ਕੁਖੋਂ 22 ਦਸੰਬਰ ,1666 ਵਿਚ ਵਿਵਾਹ ਤੋਂ ਤਕਰੀਬਨ 34 ਸਾਲ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ 1 ਇਸ ਪਿਛੋਂ 10 ਸਾਲ ਓਹ ਕੀਰਤਪੁਰ ਸਾਹਿਬ ਰਹੇ 1 ਉਨਾਂ ਦਾ ਘਰੋਗੀ ਜੀਵਨ ਬੜਾ ਸਾਦਾ,ਪਧਰਾ ਤੇ ਸੁਖੀ ਸੀ ,ਸੰਸਾਰ ਦੇ ਲਾਲਚ ,ਮੋਹ,ਝਗੜਿਆਂ ਤੋਂ ਬਿਲਕੁਲ ਉਪਰ , ਨਵੇਕਲੇ ਤੇ ਸ਼ਾਂਤ ਵਾਤਾਵਰਣ ਵਿਚ ਓਹ ਪ੍ਰਭੁ ਦੇ ਸਿਮਰਨ ਵਿਚ ਜੁੜੇ ਰਹਿੰਦੇ 1 ਦੁਨੀਆਦਾਰੀ ਤੋਂ ਉਪਰਾਮ , ਸ਼ਾਇਦ ਇਸੇ ਕਰਕੇ ਦੋ ਵਾਰੀ ਉਨ੍ਹਾ ਨੂੰ ਗੁਰਗਦੀ ਤੋ ਵਾਂਝਿਆ ਰਖਿਆ ਗਿਆ 1 ਮਾਤਾ ਨਾਨਕੀ ਨੇ ਗੁਰੂ ਹਰਗੋਬਿੰਦ ਸਾਹਿਬ ਕੋਲ ਜਦ ਗੁਰੂ ਤੇਗ ਬਹਾਦਰ ਦੀ ਸਿਫਾਰਸ਼ ਕਰਨੀ ਚਾਹੀ ਤਾਂ ਉਨ੍ਹਾ ਨੇ ਇਕ ਰੁਮਾਲ ਤੇ ਇਕ ਕਟਾਰ ਦੇਕੇ ਕਿਹਾ ਕੀ ਅਜੇ ਵਕ਼ਤ ਨਹੀਂ ਵਕਤ ਆਉਣ ਤੇ ਉਸ ਨੂੰ ਦੇ ਦੇਣਾ 1
1644 ਵਿਚ ਗੁਰੂ ਹਰ ਰਾਇ ਸਾਹਿਬ ਤੇ 1661 ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੁਰਗਦੀ ਦਿਤੀ ਗਈ ,ਪਰ ਉਹਨਾਂ ਨੇ ਕਦੀ ਕੋਈ ਸ਼ਕਾਇਤ ਨਹੀ ਕੀਤੀ ਨਾ ਹੀ ਹਕ਼ ਜਤਾਇਆ 1 ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜੋਤੀ ਜੋਤ ਸਮਾਣ ਤੋਂ ਪਿਛੋਂ ਵੀ ਓਹ 4 ਮਹੀਨੇ ਇਕਾਂਤ ਵਿਚ ਨਾਮ ਸਿਮਰਨ ਨਾਲ ਜੁੜੇ ਰਹੇ, ਜਦ ਕੀ ਗੁਰੂ ਹਰਕ੍ਰਿਸ਼ਨ ਸਾਹਿਬ ਜਦ ਦਿਲੀ ਆਏ , ਗੁਰੂ ਤੇਗ ਬਹਾਦਰ ਨਾਲ ਮੁਲਾਕਾਤ ਹੋਈ ਤਾਂ ਉਨ੍ਹਾ ਨੂੰ ਇਸ਼ਾਰਾ ਦੇ ਗਏ ਸੀ ਕਿ ਉਨਾਂ ਪਿਛੋਂ ਗੁਰਗਦੀ ਆਪਜੀ ਨੇ ਹੀ ਸੰਭਾਲਣੀ ਹੈ 1
ਗੁਰੂ ਹਰਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਣ ਤੋਂ ਪਿਛੋਂ ਆਪਣੀ ਪਤਨੀ ਤੇ ਬੇਬੇ ਨਾਨਕੀ ਸਮੇਤ ਉਨ੍ਹਾ ਨੇ ਬਾਬੇ ਬਕਾਲੇ ਨਿਵਾਸ ਕਰ ਲਿਆ1 ਬਕਾਲਾ ਉਨ੍ਹਾ ਦਾ ਨਾਨਕਾ ਪਿੰਡ ਸੀ 1 ਮਾਮਾ ਕਿਰਪਾਲ ਵੀ ਆਸ ਪਾਸ ਹੀ ਰਹਿੰਦੇ ਸੀ ਜੋ ਗੁਰੂ ਹਰ ਰਾਇ ਜੀ ਦੀ ਫੋਜ਼ ਵਿਚ ਸਿਪਾਹੀ ਦਾ ਕੰਮ ਕਰਦੇ ਸੀ ਓਹ ਵੀ ਕਦੇ ਕਦੇ ਆ ਜਾਂਦੇ 1 ਕਈ ਹੋਰ ਵੀ ਚੋਣਵੇ ਸਿਖ ਗੁਰੂ ਸਾਹਿਬ ਕੋਲ ਆਓਂਦੇ ਰਹਿੰਦੇ 1 ਉਪਦੇਸ਼ ਵਿਚ , ” ਘਾਲਿ ਖਾਇ ਕਿਛੁ ਹਥਹੁ ਦੇਹਿ ” ਦਾ ਹੁਕਮ ਕਰਦੇ 1 ਵਾਹਿਗੁਰੂ ਆਪਣੇ ਭਗਤਾਂ ਨੂੰ ਦੁਖ ਇਸ ਲਈ ਦਿੰਦਾ ਹੈ ਦੁਨੀਆਂ ਦੀ ਅਸਲੀਅਤ ਦੀ ਸੋਝੀ ਉਸਦੇ ਅਸਲੇ ਵਿਚ ਜਾਏ ਬਿਨਾ ਨਹੀਂ ਮਿਲਦੀ 1 ਭਗਤੀ ਦਾ ਪਹਿਲਾ ਪੜਾ ਹੈ ਹਰ ਉਸ ਚੀਜ਼ ਤੋਂ ਚਿਤ ਹਟਾਨਾ ਜੋ ਤੁਹਾਨੂੰ ਪ੍ਰਮਾਤਮਾ ਨਾਲੋਂ ਤੋੜੇ ਤੇ ਦੂਜਾ ਤੁਹਾਨੂੰ ਪ੍ਰਮਾਤਮਾ ਨਾਲ ਇਤਨਾ ਸਨੇਹ ਹੋ ਜਾਏ ਕੀ ਹੋਰ ਸਭ ਕੁਝ ਭੁਲ ਜਾਏ 1 ਜਦ ਸਿਖ ਪੁਛਦੇ ਕੀ ਹੋਰ ਤਾਂ ਗੁਰੂ ਸੰਤਾਨਾ ਭੇਟਾ ਇਕਠੀ ਕਰਨ ਦੇ ਉਪਰਾਲੇ ਕਰ ਰਹੇ ਹਨ ਤੁਸੀਂ ਨਹੀਂ ਕਰਦੇ ਤਾ ਕਹਿੰਦੇ ਸਨ ਕਿ ਅਕਾਲ ਪੁਰਖ ਗਰੀਬ ਨਿਵਾਜ਼ ਹੈ 1 ਜੈ ਅਸੀਂ ਗਰੀਬ ਹੋਵਾਂਗੇ ਤੇ ਓਹ ਨਿਵਾਜੇਗਾ 1 ਗੁਰੂ ਹਰ ਰਾਇ ਸਾਹਿਬ ਵੀ ਬਕਾਲੇ ਆਂਦੇ ਰਹਿੰਦੇ 1 ਇਸੇ ਦੋਰਾਨ ਦਿੱਲੀ ਦੇ ਤਖਤ ਨੇ ਪਲਟਾ ਖਾਧਾ ਤੇ ਔਰੰਗਜ਼ੇਬ ਦਾ ਰਾਜ ਕਾਇਮ ਹੋ ਗਿਆ 1
ਛੇਵੈ ਪਾਤਸ਼ਾਹ ਦੇ 2200 ਘੋੜ ਸਵਾਰ ਤੇ ਸ਼ਸ਼ਤਰ ਬਧ ਫੌਜ਼ ਉਨਾਂ ਦੀ ਇਛਾ ਅਨੁਸਾਰ ਪਕੇ ਤੋਰ ਤੇ ਕਾਇਮ ਕੀਤੀ 1 ਇਹ ਘੋੜ ਸਵਾਰ ਗੁਰੂ ਹਰ ਰਾਇ ਸਾਹਿਬ ਵੇਲੇ ਵੀ ਰਹੇ ਪਰ ਉਨਾ ਦੇ ਜੋਤੀ ਜੋਤ ਸਮਾਣ ਤੋ ਕੁਛ ਦੇਰ ਪਹਿਲੇ ਗੁਰੂ ਤੇਗ ਬਹਾਦਰ ਦੀ ਕਮਾਨ ਹੇਠ ਆ ਗਏ 1 ਉਨ੍ਹਾ ਨੇ ਘੋੜ-ਸਵਾਰ ਤੇ ਊਠ -ਸਵਾਰਾਂ ਦਾ ਦਸਤਾ ਤਿਆਰ ਕੀਤਾ 1 ਕਾਰਖਾਨੇ ਕਾਇਮ ਕਰਨ ਤੇ ਰਾਖਵੇਂ ਸ਼ਾਹੀ ਅਧਿਕਾਰਾਂ ਵਿਚ ਦਖਲ ਦਿਤਾ 1 ਬਾਗੀ ਅਮੀਰਾਂ , ਅਜਾਏਦਾਰਾਂ , ਜਿਮੀਦਾਰਾਂ , ਮੁਨਸ਼ੀਆਂ ਤੇ ਮਸਤਦੀਆਂ ਨੂੰ ਆਪਣੇ ਦਰਬਾਰ ਵਿਚ ਪਨਾਹ ਦਿਤੀ 1 ਉਨ੍ਹਾ ਦੀ ਇਹ ਫੋਜ਼ ਕਿਸੀ ਵੀ ਖਤਰੇ ਸਮੇ ਲਈ ਤਿਆਰ-ਬਰ ਤਿਆਰ ਰਹਿੰਦੀ 1 ਗੁਰੂ ਤੇਗ ਬਹਾਦਰ ਕਲਗੀ ਲਗਾਦੇ, ਘੋੜ ਸਵਾਰੀ ਕਰਦੇ , ਸ਼ਾਹੀ ਠਾਠ ਬਾਠ ਵਿਚ ਰਹਿੰਦੇ ਤੇ ਕਦੇ ਕਦੇ ਸ਼ਿਕਾਰ ਖੇਡਣ ਨੂੰ ਵੀ ਜਾਂਦੇ ਪਰ ਬਹੁਤਾ ਸਮਾਂ ਕੀਰਤਨ , ਸਿਮਰਨ ਤੇ ਗੋਸ਼ਟੀ ਕਰਨ ਵਿਚ ਗੁਜ਼ਾਰਦੇ1
13 ਸਾਲ ਬਾਬਾ ਬਕਾਲੇ ਇਕਾਂਤ ਵਿਚ ਰਹਿਣ ਤੋਂ ਪਿਛੋਂ 1656 ਵਿਚ ਓਹ ਪਹਿਲੇ ਪ੍ਰਚਾਰ ਦੋਰੇ ਤੇ ਗਏ ਇਹ ਉਨ੍ਹਾ ਦਾ ਗੁਰਗਦੀ ਤੋਂ ਪਹਿਲੇ ਦਾ ਦੋਰਾ ਸੀ 1 ਕੀਰਤਪੁਰ ਸਾਹਿਬ-ਰੋਪੜ -ਬਨੂੜ -ਹਰਿਦਵਾਰ ਕੁਝ ਮਹੀਨੇ ਇਥੇ ਰਹੇ ਫਿਰ ਸਾਥੀਆਂ ਨਾਲ ਪਰਿਆਗ (ਅਲਾਹਾਬਾਦ) -ਬਨਾਰਸ-ਸਰਸਾਮ-ਗਯਾ ਆਦਿ 1 ਇਥੋਂ ਭਾਈ ਜੈਤਾ ਸਿੰਘ ਤੇ ਹੋਰ ਸਾਥੀਆਂ ਨੂੰ ਲੇਕੇ ਪਟਨਾ ਪੁਜੇ 1 ਇਥੇ ਹੀ ਗੁਰੂ ਹਰ ਰਾਇ ਸਾਹਿਬ ਦੇ ਜੋਤੀ ਜੋਤ ਸਮਾਣ ਦੀ ਖਬਰ ਮਿਲੀ 1 ਇਥੋਂ ਵਾਪਸ ਪਰਤਣ ਦਾ ਫੈਸਲਾ ਕਰ ਲਿਆ 1 ਅਲਾਬਾਦ ਤੋਂ ਦਿੱਲੀ ਪੁਜੇ 1 ਇਥੇ ਬਾਬਾ ਰਾਮ ਰਾਇ ਨੂੰ ਮਿਲੇ ਜਿਨਾਂ ਨੇ ਦਸਿਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਆਏ ਹੋਏ ਹਨ , ਰਾਜਾ ਜੈ ਸਿੰਘ ਦੇ ਬੰਗਲੇ ਵਿਚ ਠਹਿਰੇ ਹੋਏ ਹਨ 1 ਗੁਰੂ ਤੇਗ ਬਹਾਦਰ ਹਰਕ੍ਰਿਸ਼ਨ ਸਾਹਿਬ ਨੂੰ ਜਾਕੇ ਮਿਲੇ 1
ਗੁਰੂ ਹਰ ਰਾਇ ਤੋਂ ਬਾਅਦ ਜਦ 1664 ਵਿਚ ਗੁਰੂ ਹਰਕ੍ਰਿਸ਼ਨ ਦਾ ਜੋਤੀ ਜੋਤ ਸਮਾਣ ਦਾ ਵਕਤ ਆਇਆ ਤਾਂ ਸਿਖਾਂ ਨੂੰ ਗੁਰਗਦੀ ਦੇ ਵਾਰਸ ਲਈ ਹਥ ਉਪਰ ਕਰਕੇ ਤਿੰਨ ਵਾਰੀ ਬਾਬਾ ਬਕਾਲੇ, ਬਾਬਾ ਬਕਾਲੇ, ਬਾਬਾ ਬਕਾਲੇ ਕਹਿ ਕੇ ਗੁਰੂ ਤੇਗ ਬਹਾਦੁਰ ਵਲ ਇਸ਼ਾਰਾ ਕਰਕੇ ਅਕਾਲ ਪੁਰਖ ਦੀ ਗੋਦ ਵਿਚ ਚਲੇ ਗਏ1 ਇਹ ਬਚਨ ਸੁਣਨ ਤੋ ਬਾਦ ਬਹੁਤ ਸਾਰੇ ਪਖੰਡੀਆਂ ਨੇ ਜਿਸ ਵਿਚ ਬਾਬਾ ਗੁਰਦਿਤਾ ਮਲ ਦਾ ਪੁਤਰ ਧੀਰ ਮਲ ਮੁਖ ਸੀ, ਨੇ ਡੇਰਾ ਬਕਾਲੇ ਵਿਚ ਲਗਾ ਲਿਆ 1 ਗੁਰਗਦੀ ਦੇ ਤਕਰੀਬਨ 22 ਦਾਵੇਦਾਰ ਜੋ ਆਪਣੇ ਆਪ ਨੂੰ ਸੋਡੀ ਬਾਬਾ ਅਖਵਾਂਦੇ ਰਹੇ , ਸੰਗਤਾਂ ਨੂੰ ਗੁਮਰਾਹ ਕਰਦੇ ਤੇ ਭੇਟਾ ਉਗ੍ਰਾਹਣ ਲਗ ਪਏ 1 ਸਭ ਕੁਛ ਦੇਖਕੇ ,ਸਮਝ ਕੇ ਗੁਰੂ ਤੇਗ ਬਹਾਦਰ ਚੁਪ ਰਹੇ 1 ਸ਼ਾਂਤ ,ਅਡੋਲ ,ਇਕਾਂਤ ਵਿਚ ਬੇਠਕੇ ਭਜਨ – ਬੰਦਗੀ ਕਰਦੇ ਰਹੇ 1
ਇਸੇ ਤਰਾਂ ਰਾਮ ਰੋਲੇ ਵਿਚ ਤਕਰੀਬਨ ਇਕ ਸਾਲ ਬੀਤ ਗਿਆ 1 ਸੰਗਤਾ ਅਖੋਤੀਆਂ ਗੁਰੂਆਂ ਕੋਲ ਆਓਂਦੀਆ ,ਪਰ ਮਨ ਦਾ ਸੁਖ,ਸ਼ਾਂਤੀ, ਤੇ ਚਾਨਣਾ ਜਿਸਦੀ ਉਨਾਂ ਨੂੰ ਤਾਂਘ ਸੀ , ਨਹੀਂ ਸੀ ਮਿਲਦਾ 1 ਮਾਰਚ 1665 ਵਿਚ ਇਕ ਵਪਾਰੀ, ਜੋ ਮਸੰਦ ਵੀ ਸੀ , ਸੰਗਤਾ ਦੀ ਭੇਟਾ ,ਤੇ ਆਪਣੀ ਸੁਖੀ 500 ਮੋਹਰਾਂ ਅਰਦਾਸ ਭੇਟਾ ਗੁਰੂ ਸਾਹਿਬ ਲਈ ਬਕਾਲੇ ਲੇਕੇ ਆਇਆ 1 ਜਦ ਉਸਨੇ ਦੇਖਿਆ ਕਿ ਇਥੇ ਤੇ ਕਈ ਗੁਰੂ ਬਣੇ ਬੈਠੇ ਹਨ ਤਾਂ ਬੜਾ ਹੈਰਾਨ ਹੋਇਆ1 ਕਿਸ ਨੂੰ ਭੇਟਾ ਦੇਵੇ ਉਸ ਨੂੰ ਸਮਝ ਨਹੀਂ ਆਈ 1 ਸਚੇ ਗੁਰੂ ਅਗੇ ਅਰਦਾਸ ਕੀਤੀ ਕੀ ਤੁਸੀਂ ਆਪਣੀ ਭੇਟਾ ਆਪ ਹੀ ਮੰਗ ਲੇਣਾ 1 ਅਜਮਾਣ ਲਈ 2-2 ਮੋਹਰਾਂ ਹਰ ਇਕ ਨੂੰ ਮਥਾ ਟੇਕਦਾ ਗਿਆ, ਸੋਚਿਆ ਜੋ ਅਸਲੀ ਗੁਰੂ ਹੋਵੇਗਾ ਆਪਣੇ ਆਪ ਮੰਗ ਲਵੇਗਾ 1 ਮੋਹਰਾਂ ਦੇਖਕੇ ਸਭ ਖੁਸ਼ ਹੋ ਜਾਂਦੇ ਤੇ ਆਸ਼ੀਰਵਾਦ ਦਿੰਦੇ 1 ਅਸਲੀ ਭੇਟਾ ਕਿਸੀ ਨੇ ਵੀ ਨਹੀਂ ਮੰਗੀ ,ਪਰੇਸ਼ਾਨ ਹੋ ਗਿਆ 1 ਲੋਕਾਂ ਤੋਂ ਪੁਛਣ ਤੇ ਗੁਰੂ ਤੇਗ ਬਹਾਦਰ ਦਾ ਪਤਾ ਚਲਿਆ ਤੇ ਉਥੇ ਵੀ ਜਾਕੇ 2 ਮੋਹਰਾਂ ਮਥਾ ਟੇਕ ਕੇ ਬੈਠ ਗਿਆ 1 ਗੁਰੂ ਤੇਗ ਬਹਾਦਰ ਨੇ ਆਖਾਂ ਖੋਲੀਆਂ ਤੇ ਬੋਲੇ ‘ ਭਾਈ ਸਿਖਾ ਗੁਰੂ ਦੀ ਅਮਾਨਤ ਦਿਤੀ ਹੀ ਭਲੀ ਹੁੰਦੀ ਹੈ 500 ਵਿਚੋਂ ਕੇਵਲ ਦੋ ਮੋਹਰਾਂ ?
ਮਖਣ ਸ਼ਾਹ ਖੁਸ਼ੀ ਨਾਲ ਗਦ ਗਦ ਹੋ ਗਿਆ 1 ਕੋਠੇ ਚੜਕੇ ਪਲਾ ਫੇਰਿਆ ਤੇ ਉਚੀ ਉਚੀ ਹੋਕਾ ਦੇਣ ਲਗ ਪਿਆ , ਗੁਰੂ ਲਾਥੋ ਰੇ , ਗੁਰੂ ਲਾਥੋ ਰੇ 1 ਸੰਗਤਾ ਵੀ ਚਾਅ ਤੇ ਖੇੜੇ ਵਿਚ ਦਰਸ਼ਨਾ ਲਈ ਨਸ ਤੁਰੀਆਂ , ਭੇਟਾ ਦੇ ਢੇਰ ਲਗ ਗਏ 1 ਬਾਬਾ ਬੁਢੇ ਦੇ ਪੋਤਰੇ ਤੋਂ ਗੁਰਗਦੀ ਦੀ ਰਸਮ ਅਦਾ ਕਰਵਾਈ ਗਈ 1 ਗੁਰੂ ਤੇਗ ਬਹਾਦਰ ਗੁਰ ਗਦੀ ਦੇ ਵਾਰਸ ਮੰਨ ਲਏ ਗਏ 1 ਇਹ ਸਭ ਦੇਖਕੇ ਧੀਰ ਮਲ ਨੂੰ ਬਹੁਤ ਗੁਸਾ ਆਇਆ1 ਮ੍ਸੰਦ ਸ਼ੀਂਹ ਨੂੰ ਗੁਰੂ ਸਾਹਿਬ ਨੂੰ ਮਾਰਨ ਵਾਸਤੇ ਭੇਜਿਆ 1 ਉਸਨੇ ਗੋਲੀ ਚਲਾਈ ,ਗੁਰੂ ਸਾਹਿਬ ਜਖਮੀ ਤਾਂ ਹੋ ਗਏ ਪਰ ਅਕਾਲ ਪੁਰਖ ਨੇ ਰਖ ਲਿਆ 1 ਬੀੜ , ਭੇਟਾ ਤੇ ਹੋਰ ਸਾਰਾ ਸਮਾਨ ਗੁਰੂ ਸਾਹਿਬ ਦਾ ਲੁਟ ਕੇ ਲੈ ਗਏ1
ਜਦ ਮਖਣ ਸ਼ਾਹ ਨੂੰ ਪਤਾ ਚਲਿਆ ਤਾ ਉਸਨੇ ਧੀਰਮਲ ਤੇ ਉਸਦੇ ਸਾਥੀਆਂ ਨੂੰ ਜਾ ਘੇਰਿਆ 1 ਮਸੰਦ ਸ਼ੀਂਹ ਨੂੰ ਮੁਸ਼ਕਾ ਬੰਨ ਕੇ ਗੁਰੂ ਸਾਹਿਬ ਕੋਲ ਲਿਆਂਦਾ 1 ਲੁਟਿਆ ਸਮਾਨ ਤੇ ਗੁਰੂ ਅਰਜਨ ਸਾਹਿਬ ਦੀ ਬੀੜ ,ਸਭ ਵਾਪਿਸ ਲੈ ਲਿਆ 1 ਸ਼ੀਹ ਮਸੰਦ ਨੂੰ ਗੁਰੂ ਸਾਹਿਬ ਨੇ ਮਾਫ਼ ਕਰ ਦਿਤਾ 1 ਸਾਰਾ ਆਪਣਾ ਸਮਾਨ ਜੋ ਮਸੰਦਾ ਨੇ ਲੁਟਿਆ ਸੀ ਵਾਪਿਸ ਦੇਣ ਨੂੰ ਕਿਹਾ ,” ਇਨ੍ਹਾਂ ਦੀ ਭੁਖ ਦੂਰ ਹੋਣੀ ਚਾਹੀਦੀ ਹੈ ਸਿਖਾਂ ਨੇ ਸਾਰਾ ਸਮਾਨ ਤੇ ਭੇਟਾ ਤਾਂ ਵਾਪਿਸ ਕਰ ਦਿਤੀ ,ਪਰ ਬੀੜ ਜਿਸਤੇ ਸਿਰਫ ਗੁਰੂ ਸਾਹਿਬ ਦਾ ਹਕ ਸੀ, ਲੁਕੋ ਲਈ 1 ਗੁਰੂ ਸਾਹਿਬ ਨੂੰ ਇਸਦਾ ਪਤਾ ਉਦੋਂ ਚਲਿਆ ਜਦ ਓਹ ਕਰਤਾਰਪੁਰ ਨੂੰ ਜਾਂਦੇ ਬਿਆਸ ਦਰਿਆ ਪਾਰ ਕਰ ਰਹੇ ਸਨ 1 ਗੁਰੂ ਸਾਹਿਬ ਨੇ ਬੀੜ ਦਰਿਆ ਦੇ ਖੁਸ਼ਕ ਤਲ ਤੇ ਰਖ ਦਿਤੀ ਤੇ ਧੀਰਮਲ ਨੂੰ ਸਨੇਹਾ ਭੇਜ ਦਿਤਾ 1 ਅਜ ਵੀ ਓਹ ਬੀੜ ਧੀਰਮਲ ਦੀ ਸੰਤਾਨ ਕੋਲ ਪਈ ਹੈ 1
ਗੁਰੂ ਸਾਹਿਬ ਨੂੰ ਸੰਗਤਾਂ ਨੇ ਤਾਂ ਗੁਰੂ ਪ੍ਰਵਾਨ ਕਰ ਲਿਆ ਪਰ ਕਿਤੇ ਕਿਤੇ ਗੁਰੁਦਵਾਰਿਆਂ ਦੇ ਕੁਝ ਪੁਜਾਰੀ ਅੜੇ ਰਹੇ1 ਜਦੋਂ ਗੁਰੂ ਤੇਗ ਬਹਾਦੁਰ ਸਾਹਿਬ ਹਰਿਮੰਦਰ ਸਾਹਿਬ ਮਥਾ ਟੇਕਣ ਗਏ ਤਾਂ ਪੁਜਾਰੀਆਂ , ਮਸੰਦਾਂ ਤੇ ਮੇਹਰਬਾਨ ਦੇ ਪੁਤਰ ਹਰਿ ਜੀ ਨੇ ਉਨ੍ਹਾ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰਨ ਦਿਤੇ 1 ਦਰਵਾਜੇ ਤੇ ਤਾਲੇ ਲਗਾਕੇ ਗਾਇਬ ਹੋ ਗਏ 1 ਗੁਰੂ ਸਾਹਿਬ ਨੇ ਦਰਸ਼ਨੀ ਡਿਓੜੀ ਦੇ ਥੜਾ ਸਾਹਿਬ ਤੇ ਸੰਗਤਾਂ ਨੂੰ ਦਰਸ਼ਨ ਦਿਤੇ 1 ਇਥੇ ਮਾਈਆਂ ਤੇ ਬੀਬੀਆਂ ਆਪਣੀ ਆਪਣੀ ਸ਼ਰਧਾ -ਭੇਟਾ ਲੇਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਈਆਂ 1 ਗੁਰੂ ਸਾਹਿਬ ਨੇ ਉਨ੍ਹਾ ਨੂੰ ਆਸ਼ੀਰਵਾਦ ਦਿਤਾ 1
ਮਾਈਆਂ ਰੱਬ ਰਜਾਈਆਂ – ਭਗਤੀ ਲਾਈਆਂ
ਪਿਛੋਂ ਮਖਣ ਸ਼ਾਹ ਨੇ ਜਦੋਂ ਮਸੰਦਾਂ ਨੂੰ ਸਮਝਾਇਆ ਤਾਂ ਵਲਾ ਸਾਹਿਬ ਸਭ ਦਰਸ਼ਨਾ ਨੂੰ ਆਏ ਤੇ ਮਾਫੀਆਂ ਮੰਗੀਆਂ ਗੁਰੂ ਸਾਹਿਬ ਨੇ ਇਤਨਾ ਹੀ ਕਿਹਾ ,: ਹਰਮੰਦਿਰ ਦੇ ਵਾਸੀਆਂ , ਰਾਖਿਆਂ , ਸੇਵਾਦਾਰਾਂ , ਮਸੰਦਾ ਨੂੰ ਤ੍ਰਿਸ਼ਨਾ ਨਹੀ ਸੋਭਦੀ 1
ਨਹ ਮਸੰਦ ਤੁਮ ਅਮ੍ਰਿਤ੍ਸਰੀ
ਤ੍ਰਿਸ਼ਨਾਗਨ ਤੇ ਅੰਤਰਸੜੀਏ
ਜਦੋਂ ਓਹ ਕੀਰਤਪੁਰ ਵਾਪਿਸ ਆਏ ਤਾਂ ਧੀਰਮਲ ਦਾ ਸਾਮਣਾ ਕਰਨਾ ਪਿਆ 1 ਧੀਰਮਲ ਦੀ ਵਿਰੋਧਤਾ , ਰਾਮ ਰਾਇ ਜੀ ਦਾ ਵੈਰ , ਹਾਕਮ ਦੀ ਦਖਲ ਅੰਦਾਜੀ ਗੁਰੂ ਸਾਹਿਬ ਨੇ ਸਮਝ ਲਿਆ ਪ੍ਰਚਾਰ ਲਈ ਇਹ ਜਗਾ ਠੀਕ ਨਹੀਂ 1 ਕੀਰਤਪੁਰ ਦੇ ਉੱਤਰ -ਪਛਮ ਵਿਚ 5 ਮੀਲ ਦੀ ਦੂਰੀ ਤੇ ਇਨਾ ਝਗੜਿਆਂ ਤੋਂ ਦੂਰ ਰਹਿਣ ਲਈ ਇਕ ਪਹਾੜੀ ਅਸਥਾਨ ਤੇ ਚਲੇ ਗਏ ਕਿਓਂਕਿ ਉਨਾ ਨੂੰ ਪ੍ਰਚਾਰ ਤੇ ਪ੍ਰਸਾਰ ਲਈ ਸ਼ਾਂਤ ਵਾਤਾਵਰਣ ਚਾਹੀਦਾ ਸੀ 1 ਓਹ ਦੇਖ ਰਹੇ ਸਨ ਕੀ ਔਰੰਗਜ਼ੇਬ ਦਾ ਤਅਸਬੀ ਸੂਰਜ ਬੜੀ ਤੇਜੀ ਨਾਲ ਚੜ ਰਿਹਾ ਹੈ ਜਿਸਦੀ ਤਪਸ਼ ਤੋ ਸਿਖ ਧਰਮ ਨੂੰ ਬਚਾਉਣਾ ਜਰੂਰੀ ਹੈ 1 ਗੁਰੂ ਸਾਹਿਬ ਦੀ ਇਛਾ ਸੀ ਕੀ ਅਸਥਾਨ ਦੁਰਾਡਾ ਵੀ ਹੋਵੇ , ਨਿਵੇਕਲਾ ਵੀ , ਪਹਾੜੀਆਂ ਨਾਲ ਘਿਰਿਆ ਹੋਇਆ ਰਾਜ -ਨੀਤੀ ਦੇ ਅਨੁਸਾਰ ,ਅਗੰਮ , ਅਡਿਗ ਅਤੇ ਅਜਿਤ 1
ਇਥੇ ਹੀ ਬਿਲਾਸਪੁਰ ਦੇ ਰਾਜਾ ਦੀਪ ਚੰਦ ਦੀ ਮੋਤ ਦੀ ਖਬਰ ਸੁਣੀ ,ਪਰਚਾਣ ਲਈ ਚਲੇ ਗਏ 1 ਰਾਜਾ ਦੀਪ ਚੰਦ ਦੇ ਬਾਬਾ ਰਾਜਾ ਤਾਰਾ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ਵਿਚੋਂ ਬੰਦੀ-ਛੋੜ ਦਿਵਸ ਤੇ ਛੁੜਵਾਇਆ ਸੀ 1 ਰਾਣੀ ਚੰਪਾ ਨੇ ਗੁਰੂ ਸਾਹਿਬ ਨੂੰ ਬਿਲਾਸਪੁਰ ਵਿਚ ਆਕੇ ਵਸਣ ਲਈ ਬੇਨਤੀ ਕੀਤੀ 1 ਮਾਤਾ ਨਾਨਕੀ ਜੀ ਦੇ ਕਹਿਣ ਤੇ ਬੇਨਤੀ ਸਵੀਕਾਰ ਕਰ ਲਈ ਤੇ ਇਥੇ ਕੀਰਤਪੁਰ ਦੇ ਨੇੜੇ ਮਖੋਵਾਲ ਦੀ ਚੋਂਣ ਕੀਤੀ 1 ਮਖੋਵਾਲ , ਮਟਰ ਤੇ ਲੋਧੀਪੁਰ ਤਿੰਨ ਪਿੰਡਾਂ ਦੀ ਜਮੀਨ ਖਰੀਦ ਕੇ ਚਕ ਨਾਨਕੀ ਦੇ ਨਾਂ ਤੇ ਸ਼ਹਿਰ ਵਸਾਇਆ ਜੋ ਗੁਰੂ ਸਾਹਿਬ ਦੀ ਮਰਜ਼ੀ ਮੁਤਾਬਿਕ ਸੀ 1 ਪਰ ਇਥੇ ਵੀ ਉਨਾ ਨੂੰ ਸ਼ਾਂਤੀ ਨਾਲ ਰਹਿਣ ਨਹੀਂ ਦਿਤਾ ਗਿਆ ਤੇ ਥਾਂ ਛਡਣ ਨੂੰ ਮਜਬੂਰ ਕਰ ਦਿਤਾ ਗਿਆ 1 ਦਰਗਹ ਮਲ ਤੇ ਕੁਝ ਹੋਰ ਸਿਖਾਂ ਨੂੰ ਇਸਦੀ ਉਸਾਰੀ ਦੀ ਜ਼ਿਮੇਵਾਰੀ ਦੇਕੇ ,ਆਪ ਪਰਿਵਾਰ ਸਮੇਤ ਲੰਬੇ ਸਫਰ ਤੇ ਨਿਕਲ ਤੁਰੇ 1 19 ਜੂਨ 1665 ਵਿਚ ਇਸਦਾ ਟਕ ਬਾਬਾ ਗੁਰਦਿਤਾ ਜੀ ਨੇ ਲਗਾਇਆ ਤੇ 6 ਮਹੀਨਿਆਂ ਵਿਚ ਹੀ ਅਨੰਦਪੁਰ ਸਿਖੀ ਦਾ ਕੇਂਦਰ ਬਣ ਗਿਆ 1 ਵਿਰੋਧੀਆਂ ਦੀਆਂ ਸਾਜਸ਼ਾ ਜਾਰੀ ਰਹੀਆਂ ਪਰ ਕੋਈ ਬਹੁਤਾ ਅਸਰ ਨਾ ਪਾ ਸਕੀਆਂ 1
ਪ੍ਰਚਾਰ ਦੋਰਾ :-
ਗੁਰੂ ਸਾਹਿਬ ਨੇ ਮਾਲਵੇ ਦੀ ਧਰਤੀ ਤੋਂ ਆਪਣਾ ਪ੍ਰਚਾਰ ਦੋਰਾ ਸ਼ੁਰੂ ਕੀਤਾ 1 ਪੰਜਾਬ ਸਰਹਦੀ ਇਲਾਕਾ ਹੋਣ ਕਰਕੇ ਨਿਤ ਮੁਹਿਮਾ ਦਾ ਕੇਂਦਰ ਬਣਿਆ ਹੋਇਆ ਸੀ 1 ਹਰ ਬਦਲਦੀ ਹਕੂਮਤ ਸਮੇ ਜਿਨੀ ਬਰਬਾਦੀ ਪੰਜਾਬ ਦੀ ਹੁੰਦੀ ਤੇ ਜਿਤਨੇ ਦੁਖ ਪੰਜਾਬ ਦੀ ਜਨਤਾ ਨੂੰ ਝੇਲਨੇ ਪੈਂਦੇ ਹੋਰ ਕਿਸੇ ਨੂੰ ਨਹੀਂ 1 ਰੋਜ਼ ਫੋਜਾਂ ਦੀ ਆਵਾਜਾਈ ਨੇ ਫਸਲਾ ਤਬਾਹ ਕਰ ਦਿਤੀਆਂ ਸਨ 1 ਰਹਿੰਦੀ ਕਸਰ ਅਓੜ ਨੇ ਕਢ ਦਿਤੀ 1 ਲੋਕੀ ਵੇਲੜ੍ਹ ਆਲਸੀ ਤੇ ਵਹਿਮੀ ਹੋ ਗਏ ਸੀ ਤੇ ਆਪਣਾ ਸਮਾ ਨਸ਼ਿਆਂ ਵਿਚ ਬਰਬਾਦ ਕਰਨ ਲਗੇ 1 ਤਮਾਕੂ ਨਵਾਂ ਨਵਾਂ ਤੇ ਸਸਤਾ ਨਸ਼ਾ ਸੀ ਜਿਸਦੀ ਲੋਕਾਂ ਨੂੰ ਲਤ ਲਗ ਗਈ 1 ਸੋ ਗੁਰੂ ਸਾਹਿਬ ਨੇ ਪਹਿਲੇ ਮਾਲਵੇ ਦੀ ਧਰਤੀ ਤੋ ਪ੍ਰਚਰ ਅਰੰਭਿਆ ਜਿਥੇ ਜਿਥੇ ਸਿਖ ਕੇਂਦਰ ਸੀ ਜਾਕੇ ਪ੍ਰਚਾਰ ਨੂੰ ਉਤੇਜਤ ਕੀਤਾ , ਉਤਰੀ ਭਾਰਤ, ਮਾਲਵਾ , ਬੰਗਰ ਆਦਿ 1 ਲੋਕਾਂ ਦੀ ਵਰਤੋਂ ਲਈ ਜਗਹ ਜਗਹ ਤੇ ਖੂਹ ਲਗਵਾਏ ਜੋ ਗਰਮੀ ਨਾਲ ਤਪਦਿਆਂ ਲੋਕਾਂ ਵਾਸਤੇ ਵਰਦਾਨ ਸਾਬਤ ਹੋਏ 1 ਤੰਨਾ ਮਨਾ ਨੂੰ ਠੰਡਕ ਪੁਚਾਈ 1 ਜੇਹੜੇ ਪਹਿਲੇ ਖੂਹ ਸੀ ਉਨਾ ਨੂੰ ਡੂੰਘਾ ਕਰਵਾਇਆ 1 ਲੋਕਾਂ ਤੇ ਫਸਲਾਂ ਨੂੰ ਹੜਾਂ ਤੋਂ ਬਚਾਣ ਲਈ ਬਨ ਬਣਵਾਏ , ਜਿਸ ਨਾਲ ਸਿਖੀ ਪ੍ਰਚਾਰ ਵਿਚ ਵੀ ਵਾਧਾ ਹੋਇਆ ਤੇ ਲੋਕਾਂ ਨੂੰ ਦੁਖਾਂ ਤੋ ਨਿਜਾਤ ਵੀ ਮਿਲੀ 1 ਕਰਮ ਕਰਨ ਤੇ ਜੋਰ ਦਿਤਾ 1 ਨਸ਼ਿਆਂ ਦੇ ਖਿਲਾਫ਼ ਪ੍ਰਚਾਰ ਕੀਤੇ 1 ਗੁਰੂ ਸਾਹਿਬ ਨੇ ਹਿੰਦੂ ਅਵਾਮ ਦੇ ਮਨਾ ਤੋਂ ਔਰੰਗਜ਼ੇਬ ਦਾ ਡਰ ਤੇ ਸਹਿਮ ਦੂਰ ਕਰ ਦਿਤਾ 1 ਨਿਰਭਓ ਹੋਕੇ ਜੀਣ ਦਾ ਉਪਦੇਸ਼ ਦਿਤਾ ਜੋ ਕਿ ਵਾਹਿਗੁਰੂ ਦੇ ਸਿਮਰਨ ਤੇ ਸੰਗਤ ਰੂਪ ਵਿਚ ਜਥੇਬੰਦ ਹੋਕੇ ਹੀ ਹੋ ਸਕਦਾ ਹੈ 1 ਬ੍ਰਾਹਮਣ ਵਾਦ ਦੀ ਭਰਪੂਰ ਨਿੰਦਾ ਕੀਤੀ ਜੋ ਉਸ ਵਕਤ ਲੋਕਾਂ ਨੂੰ ਵਹਿਮਾ- ਭਰਮਾਂ ,ਵਰ -ਸਰਾਪ ਟੂਣੇ- ਟਪਿਆ ਵਿਚ ਪਾਕੇ ਲੁਟ ਰਹੇ ਸਨ 1
ਘਨੋਲੀ ਠਹਿਰੇ ਜਿਥੇ ਲੋਕਾ ਦੀ ਮਾੜੀ ਮਾਲੀ ਹਾਲਤ ਦੇਖਕੇ ਜੋ ਕੁਝ ਖਜਾਨੇ ਵਿਚ ਸੀ ਲੋੜਵੰਦਾਂ ਨੂੰ ਵੰਡ ਦਿਤਾ 1 ਓਸ ਤੋ ਬਾਦ ਬਹਾਦਰ ਗੜ ਗਏ ਜਿਥੇ ਸੈਫਦੀਨ ਦੇ ਬਾਗ ਵਿਚ ਟਿਕਾਣਾ ਕੀਤਾ 1 ਸੈਫਦੀਨ ਬਹੁਤ ਨੇਕ ਇਨਸਾਨ ਸੀ , ਜਦੋਂ ਉਸਨੇ ਸੁਣਿਆ ਕੀ ਗੁਰੂ ਸਾਹਿਬ ਗੋਲਕ ਦਾ ਸਾਰਾ ਖਜ਼ਾਨਾ ਲੋੜਵੰਡਾ ਨੂੰ ਦੇ ਆਏ ਹਨ ਤਾਂ ਉਸਨੇ ਸੰਗਤ ਦੇ ਲੰਗਰ ਦਾ ਸਾਰਾ ਇੰਤਜ਼ਾਮ ਆਪ ਕੀਤਾ ਤੇ ਭੇਟਾ ਸੇਵਾ ਵੀ ਕੀਤੀ1
ਜਮਨਾ ਤੋਂ ਪਾਰ ,ਕੜਾ ,ਮੁਕਤੇਸ਼ਵਰ , ਮਥੁਰਾ ਅਗਰਾ ਤੋ ਹੁੰਦੇ ਤ੍ਰਿਵੇਣੀ (ਪਰਾਗ ) ਇਥੇ ਤਕਰੀਬਨ 6 ਮਹੀਨੇ ਠਹਿਰੇ 1 ਇਥੇ ” ਥੜੀ ਸੰਗਤ” ਗੁਰੂਦਵਾਰਾ ਉਨਾਂ ਦੀ ਯਾਦ ਵਿਚ ਬਣਵਾਇਆ ਗਿਆ 1 ਫਿਰ ਕਾਸ਼ੀ ਵਿਚ ਕੇਸ਼੍ਮ , ਇਕ ਮਕਾਨ ਵਿਚ ਠਹਿਰੇ ਜਿਸ ਨੂੰ ਲੋਕੀ ਸ਼ਬਦ ਦਾ ਕੋਠਾ ਆਖਦੇ ਹਨ 1 ਕਾਸ਼ੀ ਤੋਂ ਸ੍ਸਰਾਮ ਆਪਣੇ ਇਕ ਪ੍ਰੇਮੀ ਚਾਚਾ ਫਗੂ ਨੂੰ ਮਿਲਣ ਵਾਸਤੇ ਗਏ 1 ਪਟਨਾ ਦੇ ਰਾਹ ਵਿਚ ਇਕ ਕਰਮਨਾਸ਼ ਨਦੀ ਸੀ ਲੋਕਾਂ ਦਾ ਮਾਨਨਾ ਸੀ ਕੀ ਇਥੇ ਨਹਾਓਣ ਨਾਲ ਸ਼ੁਭ ਕੰਮ ਨਾਸ਼ ਹੋ ਜਾਂਦੇ ਹਨ 1 ਲੋਕਾਂ ਦਾ ਭਰਮ ਤੋੜਨ ਲਈ ਉਸ ਨਦੀ ਵਿਚ ਖੁਦ ਇਸ਼ਨਾਨ ਕੀਤਾ ਤੇ ਕਿਹਾ ਕੀ ਪਾਣੀ ਕਿਸੇ ਦਾ ਗੁਣ ਕਿਸਤਰਾ ਖੋ ਸਕਦਾ ਹੈ ਇਹ ਤਾਂ ਮੈਲ ਨੂੰ ਧੋਂਦਾ ਹੈ 1 ਪਟਨਾ ਪਹੁੰਚ ਕੇ ਪਹਿਲੇ ਇਕ ਬਾਗ ਵਿਚ ਇਮਲੀ ਦੇ ਦਰਖਤ ਹੇਠ ਰੁਕੇ ਜਿਸ ਨੂੰ ਹੁਣ ਗੁਰੂ ਕਾ ਬਾਗ ਕਹਿੰਦੇ ਹਨ 1 ਮਾਤਾ ਜੀ ਉਸ ਵਕਤ ਗਰਭ ਤੋ ਸਨ 1 ਉਨ੍ਹਾ ਨੂੰ ਸਾਲਸ ਰਾਮ ਜੋਹਰੀ ਦੇ ਘਰ ਠਹਿਰਾਇਆ ਤੇ ਆਪ ਭਾਈ ਜੇਤਾ ਜੀ ਦੇ ਘਰ ਠਹਿਰੇ , ਸੰਗਤ ਦੇ ਰਹਿਣ ਵਾਸਤੇ ਇਕ ਮਕਾਨ ਬਣਵਾਇਆ ਜਿਥੇ ਅਜ ਹਰਿਮੰਦਰ ਪਟਨਾ ਸਾਹਿਬ ਹੈ 1
ਕੁਝ ਚਿਰ ਇਥੇ ਰਹਿ ਕੇ ,ਪਰਿਵਾਰ ਨੂੰ ਇਥੇ ਛਡਕੇ ਬੰਗਾਲ ਤੇ ਅਸਾਮ ਜਾਣ ਦੀ ਤਿਆਰੀ ਕੀਤੀ1 ਮੁਘੇਰ,-ਭਾਗਲਪੁਰ-ਰਾਜ ਮਹਿਲ -ਮਾਵਦਾ ਅਤੇ ਬਿਹਾਰ ਦੇਸ਼ ਦੇ ਕਈ ਹੋਰ ਨਗਰਾਂ ਵਿਚ ਸਿਖੀ ਪ੍ਰਚਾਰ ਕਰਦੇ ਕਰਦੇ ਅਗਾਹ ਪੂਰਬ ਵਲ ਨੂੰ ਤੁਰ ਪਏ 1 ਫਿਰਦੇ ਫਿਰਾਂਦੇ ਬੰਗਾਲ ਵਿਚ ਢਾਕਾ ਪੁਜੇ , ਜਿਥੇ ਸਿਖੀ ਦਾ ਇਕ ਬਹੁਤ ਵਡਾ ਕੇਂਦਰ ਸੀ 1 ਹਜੂਰੀ ਸੰਗਤ ਜਿਸ ਨੂੰ ਅਲਸਮਤ ਤੇ ਨੁਥੇ ਨੇ ਚਾਲੂ ਕੀਤਾ ਸੀ 1 ਇਹ ਜਗਹ ਸਿਰਫ ਸਿਖੀ ਪ੍ਰਚਾਰ ਲਈ ਨਹੀਂ ਸੀ ਸਗੋਂ , ਗਰੀਬਾਂ, ਲੋੜਵੰਦਾਂ ਤੇ ਥਕੇ ਹਾਰੇ ਮੁਸਾਫਰਾਂ ਦੇ ਰਹਿਣ ਦੀ ਵੀ ਸੀ 1 ਇਥੇ ਲੰਗਰ ਦਾ ਪ੍ਰ੍ਬੰਧ ਕੀਤਾ ਗਿਆ 1 ਸੰਗਤਾ ਤੋ ਇਲਾਵਾ ਸਿੰਧ ਦੇ ਵਪਾਰੀ ਵੀ ਇਥੇ ਆਕੇ ਠਹਿਰਦੇ 1 ਢਾਕੇ ਤੋ ਤੁਰ੍ਕੇ ਬੰਗਾਲ ਵਿਚ ਲੰਬੇ ਲੰਬੇ ਸਫਰ ਕੀਤੇ 1 ਥਾਂ ਥਾਂ ਤੇ ਸੰਗਤਾਂ ਕਾਇਮ ਕੀਤੀਆਂ 1 ਇਸਤੋਂ ਬਾਦ ਸਿਲਿਹਟ – ਚਾਨਗਾਓ- ਸੋਨਦੀਪ -ਲਾਸਕਾਰ, ਜਿਥੇ ਆਪਜੀ ਦੇ ਦੋਰੇ ਤੇ ਸਿਖੀ ਪ੍ਰਚਾਰ ਦੇ ਨਿਸ਼ਾਨ ਅਜ ਤਕ ਮੋਜੂਦ ਹਨ 1
ਰਾਜ ਮਹਲ ਪਛਿਮ ਤੋ ਲੇਕੇ ਸਲਹਿਟ ਪੂਰਬ ਤਕ , ਅਤੇ ਧੁਬਰੀ ਉੱਤਰ ਤੋਂ ਲੇਕੇ ਫਤਹਿ ਕਚੇਹਿਰੀ ਢਕਨ ਤਕ ਕੋਈ ਹੀ ਥਾਂ ਹੋਵੇਗਾ ਜਿਥੇ ਸਿਖਾਂ ਨੇ ਗੁਰੁਦਵਾਰੇ ਨਾ ਬਣਾਏ ਹੋਣ 1 ਸਿਖੀ ਲਹਿਰ ਦਾ ਪ੍ਰਭਾਵ ਕਈ ਟਾਪੂਆਂ ਵਿਚ ਵੀ ਦੇਖਿਆ ਜਾ ਸਕਦਾ ਹੈ 1 ਸ਼ਾਹਜਹਾਂ ਵੇਲੇ ਸੰਦੀਪ ਉਘਾ ਸਿਖੀ ਕੇਦਰ ਬਣਿਆ 1
ਪਟਨਾ ਤੋਂ ਆਪ ਮੁਘੇਰ ਪੁਜੇ ਜਿਥੇ ਉਨ੍ਹਾ ਨੇ ਇਕ ਹੁਕਮਨਾਮਾ ਸਿਖ ਸੰਗਤਾਂ ਦੇ ਨਾਮ ਲਿਖਿਆ ,” ਇਕ ਰਾਜਾ ਜੀ ਨਾਲ ਅਗੇ ਜਾ ਰਿਹਾਂ ਹਾਂ, ਟਬਰ ਦਾ ਖ਼ਿਆਲ ਰਖਣਾ ਤੇ ਵਖ ਤੇ ਚੰਗਾ ਵਡਾ ਘਰ ਲੈ ਦੇਣਾ 1 ਆਪ ਨੇ ਦਹਾਕੇ ਪੁਜ ਕੇ ਸਾਰੇ ਇਲਾਕਿਆਂ ਦਾ ਦੋਰਾ ਕੀਤਾ 1 ਦਹਾਕੇ ਬਾਰੇ ਗੁਰੂ ਸਾਹਿਬ ਨੇ ਕਿਹਾ , ” ਢਾਕਾ ਮੇਰੀ ਸਿਖੀ ਦਾ ਕੋਠਾ ਹੈ “1 ਸ੍ਲਹਿਟ , ਛਤੀ ਗਾਓ ,ਸੰਦੀਪ ,ਲਸ਼੍ਕਰ ਤੇ ਹੋਰ ਬੇਅੰਤ ਥਾਵਾਂ ਤੇ ਸਿਖੀ ਫੈਲਾਈ ਤੇ ਸੰਗਤਾ ਨੂੰ ਸੁਰਜੀਤ ਕੀਤਾ1
ਢਾਕੇ ਵਿਚ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖਬਰ ਮਿਲੀ 1 ਇਥੋਂ ਹੀ ਇਕ ਹੋਰ ਹੁਕਮਨਾਮਾ ਜਿਸ ਵਿਚ ਸੰਗਤਾਂ ਦਾ ਸੇਵਾ ਸੰਭਾਲ ਕਰਨ ਲਈ ਧੰਨਵਾਦ ਕੀਤਾ ਤੇ ਅਗੋਂ ਧਿਆਨ ਰਖਣ ਦੀ ਤਾਕੀਦ ਕੀਤੀ 1 ,
ਬੰਗਾਲ ਤੋ ਬਾਦ ਆਪ ਉੱਤਰ ਵਲ ਅਸਾਮ ਨੂੰ ਤੁਰ ਪਏ 1 ਇਥੇ ਰੰਗਾਮਾਟੀ ਦੇ ਅਸਥਾਨ ਤੇ ਫਰਵਰੀ 1669 ਵਿਚ ਰਾਜਾ ਰਾਮ ਮਿਲਿਆ ਜੋ ਅਸਾਮ ਦੇ ਰਾਜੇ ਵਿਰੁਧ ਮੁਗਲ ਹਕੂਮਤ ਵਲੋਂ ਫੌਜ਼ ਲੇਕੇ ਆਇਆ ਸੀ 1 ਮੁਗਲ ਹਕੂਮਤ ਦਾ ਰਾਜਾ ਰਾਮ ਨੂੰ ਅਸਾਮ ਭੇਜਣਾ ਔਰੰਜ਼ੇਬ ਦੀ ਰਾਜਾ ਰਾਮ ਨਾਲ ਨਾਰਾਜ਼ਗੀ ਦਾ ਕਾਰਨ ਸੀ 1 ਉਸ ਨੂੰ ਸ਼ਕ ਸੀ ਕੀ ਸ਼ਿਵਾ ਜੀ ਨੂੰ ਨਸਾਣ ਵਿਚ ਰਾਜਾ ਰਾਮ ਦਾ ਹਥ ਹੈ 1 ਔਰੰਗਜ਼ੇਬ ਨੂੰ ਲਗਾ ਜੇ ਰਾਜਾ ਰਾਮ ਹਾਰ ਗਿਆ ਤਾਂ ਜਾਂ ਤਾਂ ਲੜਾਈ ਵਿਚ ਮਾਰਿਆ ਜਾਏਗਾ ਜਾਂ ਕੈਦ ਕਰ ਲਿਆ ਜਾਏਗਾ ਤੇ ਜੇ ਜਿਤ ਗਿਆ ਤਾਂ ਅਸਾਮ ਦਾ ਇਲਾਕਾ ਉਸ ਨੂੰ ਦੇ ਦਿਤਾ ਜਾਵੇਗਾ 1 ਦੋਨੋ ਪਖੋ ਮੁਗਲ ਹਕੂਮਤ ਦਾ ਪਿੰਡ ਉਸ ਤੋਂ ਛੁਟ ਜਾਏਗਾ 1
ਅਸਾਮ ਦੇ ਜਾਦੂ -ਟੂਣਿਆਂ ਕਰਕੇ ਸਭ ਫੌਜੀ ਮੁਹਿਮਾ ਨਾਕਾਮ ਹੋ ਜਾਦੀਆਂ ਤੇ ਮੁਗਲ ਹਕੂਮਤ ਤੇ ਅਸਾਮ ਦੇ ਰਾਜੇ ਦੀਆਂ ਹਦਾਂ ਦਾ ਫੈਸਲਾ ਵਿਚੇ ਹੀ ਰਹਿ ਜਾਂਦਾ 1 ਰਾਜਾ ਰਾਮ ਇਹ ਗਲ ਜਾਣਦਾ ਸੀ ਤੇ ਔਰੰਗਜ਼ੇਬ ਦੀ ਚਾਲ ਨੂੰ ਵੀ ਸਮਝਦਾ ਸੀ 1 ਉਸਨੇ ਨੇ ਗੁਰੂ ਸਾਹਿਬ ਤੋਂ ਸਹਾਇਤਾ ਮੰਗੀ1 ਗੁਰੂ ਸਾਹਿਬ ਨੇ ਵਿਚ ਪੈਕੇ ਦੋਨਾ ਧਿਰਾਂ ਦੀ ਸੁਲਹ ਕਰਾ ਦਿਤੀ, ਇਲਾਕੇ ਦੀ ਹਦਬੰਦੀ ਹੋ ਗਈ 1 ਦੋਨੋ ਧਿਰਾਂ ਪੁਰਾਣੀਆ ਹਦਾਂ ਤੇ ਟਿਕ ਗਈਆਂ ਤੇ ਸਮਝੋਤਾ ਹੋ ਗਿਆ 1 ਕਈ ਜਾਨਾ ਦਾ ਨੁਕਸਾਨ ਹੋਣ ਤੋ ਬਚ ਗਿਆ ਇਸ ਵਕ਼ਤ ਜੋ ਗੁਰੂ ਸਾਹਿਬ ਦੇ ਨਾਲ ਆਏ ਸਨ ਉਨ੍ਹਾ ਲਈ ਇਕ ਵਖਰਾ ਪਿੰਡ ਆਬਾਦ ਕੀਤਾ ਜਿਸਦਾ ਨਾਂ ਖੰਜਰ ਰਖਿਆ 1 ਦੋਨੋ ਫੌਜਾਂ ਨੇ ਖੁਸ਼ੀ ਮਨਾਈ ਤੇ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਦੋਨੇ ਸਰਹਦਾਂ ਦੇ ਵਿਚਕਾਰ ਦੋਨੋ ਧਿਰਾਂ ਦੇ ਫੋਜੀਆਂ ਨੇ ਇਕ ਥੋਹ ਬਣਾਇਆ ਜੋ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਅਜ ਤਕ ਹੈ 1 ਤੇਗ ਪੁਰ ਤੇ ਤੇਗ ਪਰਬਤ ਅਜ ਤਕ ਉਨ੍ਹਾ ਦੀ ਯਾਦ ਦਿਲਾਂਦੇ ਹਨ 1 ਇਥੇ ਹੀ ਅਸਾਮ ਦੇ ਰਾਜੇ ਨੇ ਗੁਰੂ ਸਾਹਿਬ ਕੋਲੋਂ ਪੁਤਰ ਦੀ ਦਾਤ ਮੰਗੀ 1 ਗੁਰੂ ਸਾਹਿਬ ਨੇ ਕਿਹਾ ਕਿ ਦੇਣ ਵਾਲਾ ਤੇ ਅਕਾਲ ਪੁਰਖ ਹੈ , ਪਰ ਮੈਂ ਅਰਦਾਸ ਕਰਾਂਗਾ 1 ਅਰਦਾਸ ਕਬੂਲ ਹੋਈ 1 ਕੁਝ ਚਿਰ ਮਗਰੋਂ ਓਨ੍ਹਾ ਦੇ ਘਰ ਪੁਤਰ ਹੋਇਆ , ਜੋ 12 ਸਾਲ ਬਾਦ ਆਪਣੀ ਮਾਤਾ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਆਇਆ 1
ਦੋ ਸਾਲ ਅਸਾਮ ਗੁਜ਼ਾਰੇ ਅਜੇ ਪ੍ਰਚਾਰ ਦੋਰਾ ਪੂਰਾ ਨਹੀਂ ਸੀ ਹੋਇਆ , ਝਟਪਟ ਆਣ ਦੀ ਤਿਆਰੀ ਕਰ ਲਈ 1 ਕਾਹਲੀ ਇਤਨੀ ਸੀ ਕੀ ਸਾਹਿਬਜ਼ਾਦੇ ਨੂੰ ਦੇਖ ਕੇ ਛੇਤੀ ਨਾਲ ਪੰਜਾਬ ਮੁੜ ਆਓਣ ਦਾ ਫੈਸਲਾ ਕਰ ਲਿਆ 1 ਇਥੋਂ ਹੁਕਮਨਾਮਾ ਲਿਖਿਆ ਕੀ ਮੇਰੇ ਅਗਲੇ ਸਨੇਹੇ ਤੇ ਪਰਿਵਾਰ ਨੂੰ ਪੰਜਾਬ ਭੇਜ ਦੇਣਾ ਤਦ ਤੱਕ ਉਨਾ ਦੀ ਸੰਭਾਲ ਰਖਣੀ 1 ਸ਼ਾਇਦ ਔਰੰਗਜ਼ੇਬ ਦੀਆ ਸਖਤੀਆਂ ਤੇ ਜੁਲਮਾਂ ਕਾਰਣ ਜੋ ਹੁਣ ਤਕ ਸਿਖਰ ਤੇ ਪਹੁੰਚ ਚੁਕੇ ਸਨ 1 ਉਹ ਸਮਝਦੇ ਸੀ ਕੀ ਇਸ ਵੇਲੇ ਉਨਾ ਦਾ ਪੰਜਾਬ ਵਿਚ ਹੋਣਾ ਜਰੂਰੀ ਹੈ 1
ਔਰੰਜ਼ੇਬ ਇਕ ਕਟੜ, ਸ਼ਰਈ ਤੇ ਪਥਰ ਦਿਲ ਇਨਸਾਨ ਸੀ , ਜਿਸਨੇ ਕਈ ਕੋਝੀਆਂ ਚਾਲਾਂ ਚਲ ਕੇ ਹਕੂਮਤ ਦੀ ਵਾਗਡੋਰ ਆਪਣੇ ਹਥ ਵਿਚ ਲੈ ਲਈ 1 ਆਪਨੇ ਭਰਾਵਾਂ ਦੇ ਖੂਨ ਨਾਲ ਹਥ ਰੰਗੇ ਆਪਣੇ ਬੁਢੇ , ਪਿਓ ਸ਼ਾਹ ਜਹਾਨ ਨੂੰ ਆਗਰੇ ਦੇ ਕਿਲੇ ਵਿਚ ਨਜ਼ਰਬੰਦ ਕੀਤਾ ਤੇ ਪਾਣੀ ਦੇ ਇਕ ਇਕ ਘੁਟ ਲਈ ਤਰਸਾਇਆ 1 ਦਾਰਾਸ਼ਿਕੋਹ ਤੇ ਉਸਦੀ ਮਦਤ ਕਰਣ ਵਾਲੇ ਅਨੇਕ ਮੁਸਲਮਾਨਾ ਨੂੰ ਅਕਿਹ ਤੇ ਅਸਿਹ ਕਸ਼ਟ ਦੇਕੇ ਕਤਲ ਕੀਤਾ 1 ਦਾਰਾ ਸ਼ਿਕੋਹ ਜੋ ਤਖ਼ਤ ਦਾ ਅਸਲੀ ਵਾਰਿਸ ਸੀ , ਦਾ ਸਿਰ ਵਡਕੇ ਈਦ ਵਾਲੇ ਦਿਨ ਪਿਓ ਨੂੰ ਤੋਫੈ ਵਜੋਂ ਭੇਜਿਆ 1 ਤਾਜ ਪੋਸ਼ੀ ਤੋਂ ਬਾਅਦ ਉਸਨੇ ਆਪਣੇ ਏਲਚੀਆਂ ਰਾਹੀਂ ਭਾਰੀ ਰਕਮਾਂ ਮਕੇ ਤੇ ਮਦੀਨਾ ਦੇ ਫਕੀਰਾਂ ਵਿਚ ਵੰਡਣ ਵਾਸਤੇ ਭੇਜੀਆਂ ਪਰ ਕੁਝ ਕੁ ਨੋ ਛੋੜ ਕੇ ਬਾਕੀ ਸਭ ਨੇ ਲੈਣ ਤੋਂ ਇਨਕਾਰ ਕਰ ਦਿਤਾ 1 ਉਸਨੇ ਭਗਤੀ ਭਾਵ ਵਾਲੇ ਮੁਸਲਮਾਨਾ , ਸੂਫੀ ,ਸੰਤਾਂ ,ਫਕੀਰਾਂ ,ਸ਼ੀਆ ਤੇ ਚੰਗੇ ਮੁਸਲਮਾਨ ਜੋ ਇਸਦੇ ਜੁਲਮਾਂ ਦੇ ਵਿਰੁਧ ਸੀ ਕਤਲ ਕਰ ਦਿਤਾ 1 ਇਸ ਬੇਰਹਿਮ ਹਾਕਮ ਨੇ ਸਿਰਫ ਹਿੰਦੁਸਤਾਨ ਵਿਚ ਹੀ ਦਹਿਸ਼ਤ ਨਹੀਂ ਫੈਲਾਈ ਸਗੋਂ ਸਾਰੀ ਮੁਸਲਮਾਨ ਕੋਮ ਨੇ ਇਸ ਨੂੰ ਨਫਰਤ-ਭਰੀ ਨਜਰ ਨਾਲ ਦੇਖਿਆ 1ਈਰਾਨ ਦੇ ਸ਼ਾਹ ਅਬਾਸ ਨੇ ਇਸ ਦੀ ਭਰਪੂਰ ਨਿੰਦਾ ਕੀਤੀ 1 ਆਮ ਮੁਸਲਮਾਨ ਵੀ ਜੋ ਚੰਗੀ ਸੋਚ ਰਖਦੇ ਸੀ ਔਰੰਗਜ਼ੇਬ ਨੂੰ ਪਸੰਦ ਨਹੀ ਸੀ ਕਰਦੇ 1 ਜਗਹ ਜਗਹ ਤੋਂ ਬਗਾਵਤ ਦੇ ਅਸਾਰ ਨਜ਼ਰ ਆ ਰਹੇ ਸਨ 1 ਹਾਲਤ ਨੂੰ ਆਪਣੇ ਵਿਰੁਧ ਦੇਖਕੇ ਔਰੰਗਜ਼ੇਬ ਪਰੇਸ਼ਾਨ ਹੋਇਆ ਤੇ ਮੁਸਲਮਾਨਾ ਨੂੰ ਸਮੁਚੇ ਰੂਪ ਵਿਚ ਆਪਣੇ ਨਾਲ ਜੋੜਨ ਲਈ ਇਕ ਪਾਸੇ ਕਟੜ ਦੀਨੀ ਹੋਣ ਦਾ ਮ੍ਖੋਟਾ ਪਾ ਲਿਆ ਤੇ ਦੂਜੇ ਪਾਸੇ ਸਾਰੇ ਹਿੰਦੁਸਤਾਨ ਨੂੰ ਦੀਨ-ਏ-ਇਸਲਾਮ ਵਿਚ ਲਿਆਉਣ ਲਈ ਗੈਰ ਮੁਸਲਮਾਨਾ ਤੇ ਅਤ ਦੇ ਜੁਲਮ ਢਾਹੁਣੇ ਸ਼ੁਰੂ ਕਰ ਦਿਤੇ 1
ਭਾਵੇਂ ਜਨਤਾ ਉਸਦੇ ਧਕੇ-ਸ਼ਾਹੀ ਦੇ ਵਿਰੁਧ ਸੀ ਪਰ ਕੁਝ ਜਨੂੰਨੀ ਮੁਸਲਮਾਨ, ਕਾਜ਼ੀਆਂ ਮੋਲਾਣਿਆ ਨੂੰ ਜਿਨਾਂ ਦੀ ਮਦਤ ਨਾਲ ਓਹ ਤਖ਼ਤ ਤੇ ਬੈਠਾ ਸੀ ,ਖੁਸ਼ ਕਰਨ ਲਈ , ਤੇ ਆਪਣੇ ਆਪ ਨੂੰ ਫਤਹਿ-ਆਲਮ ਤੇ ਇਸਲਾਮ ਦਾ ਕਯੂਮ ਸਾਬਤ ਕਰਨ ਲਈ ਆਪਣੀ ਤਲਵਾਰ ਦਾ ਰੁਖ ਹਿੰਦੂਆ ਪਾਸੇ ਕਰ ਲਿਆ 1 ਜਬਰੀ ਜਾਂ ਲਾਲਚ ਦੇਕੇ ਮੁਸਲਮਾਨ ਬਨਾਣਾ, ਜਜ਼ੀਆ ਤੇ ਹੋਰ ਟੇਕਸਾਂ ਵਿਚ ਸਖਤੀ,,ਗੁਰਦਵਾਰੇ ਤੇ ਮੰਦਰਾਂ ਦੀ ਢਾਹੋ ਢੇਰੀ ,ਸੰਸਕ੍ਰਿਤ ਪੜਨਾ ,ਮੰਦਰਾਂ ਵਿਚ ਉਚੇ ਕਲਸ਼ ਲਗਾਓਣੇ ,ਸੰਖ ਵਜਾਣਾ ਦੀ ਮਨਾਹੀ ,ਬਹੂ ਬੇਟੀਆਂ ਨੂੰ ਦਿਨ ਦਿਹਾੜੇ ਚੁਕ ਕੇ ਹੈਰਮ ਵਿਚ ਪਾ ਦੇਣਾ 1 ਬਛੜੇ ਦੀਆਂ ਖਲਾਂ ਵਿਚ ਪਾਣੀ ਸੁਪਲਾਈ ਕਰਨਾ ਆਦਿ ਕਿਹੜੇ ਕਿਹੜੇ ਜ਼ੁਲਮ ਨਹੀਂ ਕੀਤੇ 1 ਉਸ ਨੇ ਸਰੇ-ਆਮ ਏਲਾਨ ਕਰ ਦਿਤਾ ਕੀ ਦੇਸ਼ ਵਿਚ ਇਕੋ ਇਕ ਇਸਲਾਮ ਧਰਮ ਹੋਵੇਗਾ ਤੇ ਇਸ ਦਾ ਰਾਜ ਪ੍ਰਬੰਧ ਇਸਲਾਮੀ ਸ਼ਰਾ ਨਾਲ ਚਲੇਗਾ1 ਲੋਕਾਂ ਦਾ ਜੀਵਨ ਕੁਰਾਨ ਦੇ ਹੁਕਮਾ ਅਨੁਸਾਰ ਬਣਾਇਆ ਜਾਵੇਗਾ 1 ਹਿੰਦੂ ਤੇ ਸਿਖਾਂ ਨਾਲ ਕਾਫਰਾਂ ਵਾਲਾ ਸਲੂਕ ਕੀਤਾ ਜਾਏਗਾ 1 ਦੂਜੇ ਪਾਸੇ ਬ੍ਰਾਹਮਣਾ ਤੇ ਰਾਜਿਆਂ ਨੂੰ ਖੁਲੀ ਛੂਟ ਸੀ ,ਪਰਜਾ ਨੂੰ ਲੁਟਣ ਦੀ ਤਾਂਕਿ ਲੋਕ ਹਰ ਪਾਸਿਓ ਤੰਗ ਹੋਕੇ ਇਸਲਾਮ ਕਬੂਲ ਕਰ ਲੇਣ 1 ਇਸ ਨੀਤੀ- ਤਹਿਤ ਹਰ ਇਕ ਗੈਰ ਮੁਸਲਮਾਨ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ,ਜਬਰੀ ਜਾਂ ਲਾਲਚ ਦੇਕੇ ਤੇ ਇਸਲਾਮ ਨਾ ਕਬੂਲਣ ਵਾਲੇ ਨੂੰ ਕਤਲ ਕਰ ਦਿਤਾ ਜਾਂਦਾ 1
ਔਰੰਗਜ਼ੇਬ ਦੇ ਸ਼ਾਇਦ ਇਨ੍ਹਾ ਜੁਲਮਾਂ ਕਾਰਨ ਗੁਰੂ ਨੇ ਕਾਹਲੀ ਕਾਹਲੀ ਪੰਜਾਬ ਵਾਪਸ ਆਣ ਦਾ ਸੋਚ ਲਿਆ ਇਤਨੀ ਕਾਹਲੀ ਕੀ ਪੁਤਰ ਦਾ ਮੂੰਹ ਦੇਖਣ ਵਾਸਤੇ ਵੀ ਜਾ ਨਾ ਸਕੇ 1 ਪੰਜਾਬ ਵਾਪਸੀ ਦੇ ਸਮੇ ਲੋਕਾਂ ਦੀ ਹੋਸਲਾ-ਅਫਸਾਈ ਕਰਦੇ ਕਰਦੇ 2 ਮਹੀਨੇ 13 ਦਿਨ ਦਿਲੀ ਰਹੇ – ਰੋਹਤਕ -ਕੁਰਕਸ਼ੇਤਰ –ਲਖਨੋਰ -ਅੰਬਾਲਾ -ਕ੍ਬੂਲਪੁਰ-ਸੈਫਾਬਾਦ ਹੁੰਦੇ ਮੁਲਾਵਾਲ ਪਿੰਡ ਬੀਬੀ ਵੀਰੋ ਨੂੰ ਮਿਲਣ ਵਾਸਤੇ ਗਏ 1 ਇਥੇ ਇਕ ਮਹੀਨਾ ਠਹਿਰ ਕੇ , ਬਕਾਲੇ ਗਏ ਜਿਥੇ ਮਾਤਾ ਨਾਨਕੀ ਉਡੀਕ ਰਹੀ ਸੀ 1 ਉਸਤੋਂ ਬਾਅਦ 7 ਸਾਲਾਂ ਮਗਰੋਂ ਓਹ ਚਕ-ਨਾਨਕੀ ਵਾਪਿਸ ਆ ਗਏ 1 ਗੁਰੂ ਸਾਹਿਬ ਇਥੇ ਪਹੁੰਚ ਕੇ ਪਟਨਾ ਤੋਂ ਆਪਣੇ ਪਰਿਵਾਰ ਨੂੰ ਪੰਜਾਬ ਆਣ ਲਈ ਸੁਨੇਹਾ ਭੇਜ ਦਿਤਾ 1 ਜਦੋਂ ਪਰਿਵਾਰ ਪੰਜਾਬ ਆਇਆ ਤਾਂ ਗੁਰੂ ਗੋਬਿੰਦ ਸਿੰਘ 5 1/2 ਸਾਲ ਦੇ ਹੋ ਚੁਕੇ ਸਨ 1 ਓਨ੍ਹਾ ਦੀ ਲਿਖਾਈ ਪੜਾਈ ਤੇ ਸ਼ਸ਼ਤਰ ਵਿਦਿਆ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ 1
1673 ਵਿਚ ਓਹ ਫਿਰ ਪ੍ਰਚਾਰਕ ਦੌਰੇ ਤੇ ਨਿਕਲ ਪਏ 1 ਲੋਕਾਂ ਵਿਚ ਜੁਰਤ ਤੇ ਦਲੇਰੀ ਭਰਨੀ ਸ਼ੁਰੂ ਕੀਤੀ 1 ਗੁਰੂ ਨਾਨਕ ਸਹਿਬ ਤੋਂ ਬਾਅਦ ਇਹ ਪਹਿਲੇ ਗੁਰੂ ਸਾਹਿਬ ਸਨ ਜਿਨਾਂ ਨੇ ਲੰਬੇ ਪ੍ਰਚਾਰਕ ਦੋਰੇ ਕੀਤੇ 1 ਲੋਕਾਂ ਨੂ ਕਾਇਰਤਾ ਛਡਣ ਲਈ ਪ੍ਰੇਰਿਆ 1 ਡਰਨ ਵਾਲਾ ਕਾਇਰ ਤੇ ਡਰਾਣ ਵਾਲਾ ਜਾਬਰ ਦਾ ਖ਼ਿਆਲ ਗੁਰੂ ਸਾਹਿਬ ਨੇ ਦਿਤਾ1
ਭੈ ਕਾਹੂ ਕੋ ਦੇਤਿ, ਨਹਿ ਭੈ ਮੰਤ ਆਨਿ ‘
ਜੁਲਮ ਦਾ ਮੁਕਾਬਲਾ ਕਰੋ , ਜੋਰ ਤੇ ਜਬਰ ਦੇ ਅਗੇ ਝੁਕਣਾ ਗੁਨਾਹ ਹੈ 1 ਥਾਂ ਥਾਂ ਤੇ ਜਾਕੇ ਲੋਕਾਂ ਨੂੰ ਤਸਲੀ ਦਿਤੀ ਤੇ ਕੋਈ ਰਾਹ ਲਭਣ ਲਈ ਕਿਹਾ 1
ਔਰੰਗਜ਼ੇਬ ਨੇ ਕੁਝ ਸੋਚ ਕੇ ਆਪਣੀ ਨੀਤੀ ਬਦਲ ਦਿਤੀ ਜਿਸ ਨਾਲ ਜਬਰਦਸਤੀ ਮੁਸਲਮਾਨ ਬਣਾਓਣ ਦੀ ਮੁਹਿਮ ਹੋਰ ਥਾਵਾਂ ਨਾਲੋ ਕਸ਼ਮੀਰ ਵਿਚ ਵਧੇਰੇ ਸਰਗਰਮੀ ਨਾਲ ਸ਼ੁਰੂ ਹੋਈ 1 ਜਿਸਦੇ ਕਈ ਕਾਰਣ ਸੀ (1) ਭਾਰਤ ਦਾ ਸਵਰਗ ਕਸ਼ਮੀਰ ਨੂੰ ਨਿਰੋਲ ਮੁਸਲਮਾਨੀ ਧਰਤੀ ਬਣਾਇਆ ਜਾਵੇ (2) ਜਿਆਦਾ ਤਰ ਪੜੇ ਲਿਖੇ ਵਿਦਵਾਨ , ਬ੍ਰਾਹਮਣ ਤੇ ਪੰਡਿਤ ਕਸ਼ਮੀਰ ਵਿਚ ਰਹਿੰਦੇ ਸਨ ਅਗਰ ਇਹ ਇਸਲਾਮੀ ਦਾਇਰੇ ਵਿਚ ਆ ਜਾਣ ਤਾਂ ਬਾਕੀਆਂ ਨੂੰ ਮੁਸਲਮਾਨ ਤਾਂ ਇਹ ਆਪ ਹੀ ਬਣਾ ਲੇਣਗੇ (3) ਮੁਸਲ੍ਮਾਨੀ ਦਿਮਾਗੀ ਤਾਕਤ ਵਧ ਜਾਏਗੀ ਤੇ ਇਸਲਾਮ ਵਧੇਰੀ ਤਰਕੀ ਕਰ ਪਾਏਗਾ (4 ) ਇਥੇ ਗਰੀਬੀ ਬਹੁਤ ਹੈ , ਲੋਕ ਜਲਦੀ ਲਾਲਚ ਵਿਚ ਆ ਜਾਣਗੇ (5 ) ਅਗਰ ਲੋਕ ਅੜ ਵੀ ਖੜੋਤੇ ਤਾਂ ਨਾਲ ਦੇ ਦੇਸ਼ਾਂ ਨੂੰ ਜਿਹਾਦ ਦੇ ਨਾਂ ਤੇ ਲੁਟ ਦਾ ਲਾਲਚ ਦੇਕੇ ਇਨਾਂ ਦੇ ਦਵਾਲੇ ਕਰ ਦਿਆਂਗੇ 1 ਸੋ ਇਹ ਸਭ ਸੋਚ ਕੇ ਸੂਬਾ ਕਸ਼ਮੀਰ ਨੂੰ ਸਖਤੀ ਨਾਲ ਇਸਤੇ ਅਮਲ ਕਰਨ ਲਈ ਕਿਹਾ 1ਇਸ ਮਕਸਦ ਲਈ ਸ਼ੇਰ ਅਫਗਾਨ ਜੋ ਕੀ ਇਕ ਕਟੜ ਮੁਸਲਮਾਨ ਸੀ ਕਸ਼ਮੀਰ ਦਾ ਗਵਰਨਰ ਥਾਪ ਦਿਤਾ 1 ਬਸ ਫਿਰ ਕੀ ਸੀ ਪਿੰਡਾ ਦੇ ਪਿੰਡ ਤਲਵਾਰ ਦੇ ਜੋਰ ਤੇ ਕਲਮਾ ਪੜਾਏ ਜਾਣ ਲਗੇ 1 ਜੋ ਇਨਕਾਰ ਕਰਦਾ ਤਲਵਾਰ ਦੀ ਭੇਂਟ ਚੜ ਜਾਂਦਾ 1 ਬਹੁਤ ਸਾਰੇ ਪੰਡਤ ਮੁਸਲਮਾਨ ਬਣ ਗਏ , ਕੁਝ ਸ਼ਹੀਦ ਹੋ ਗਏ 1 ਅਖੀਰ ਮੁਖੀ ਪੰਡਿਤ ਨੇ ਸ਼ੇਰ ਅਫਗਾਨ ਅਗੇ ਅਰਜ ਕੀਤੀ ਕਿ ਸਾਨੂੰ 6 ਮਹੀਨੇ ਦੀ ਮੋਹਲਤ ਤੇ ਸੋਚਣ ਦਾ ਮੋਕਾ ਦਿਤਾ ਜਾਏ ਉਸਤੋਂ ਬਾਦ ਅਸੀਂ ਸਾਰੇ ਦੇ ਸਾਰੇ ਮੁਸਲਮਾਨ ਬਣ ਜਾਵਾਂਗੇ 1
ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਬਹੁਤ ਸਾਰੇ ਪੰਡਿਤ ਜਗਨਨਾਥ ਦੇ ਮੰਦਿਰ ਵਿਚ ਬੈਠੇ ਪੀਰਾਂ ਫਕੀਰਾਂ ਕੋਲ ਗਏ 1 ਜਾਦੂ ,ਮੰਤਰ ਟੂਣੇ ਟਪਿਆਂ ਦਾ ਆਸਰਾ ਲੈਕੇ ਦੇਖਿਆ, ਰਾਜੇ ਮਹਾਰਾਜਿਆਂ ਕੋਲ ਗਏ,ਪਰ ਕੁਝ ਨਾ ਬਣਿਆ 1 ਅਖੀਰ ਪੰਡਿਤ ਕਿਰਪਾ ਰਾਮ ਜੋ ਇਕ ਵਕ਼ਤ ਗੁਰੂ ਗੋਬਿੰਦ ਸਿੰਘ ਜੀ ਦਾ ਉਸਤਾਦ ਰਹਿ ਚੁਕਾ ਸੀ ਗੁਰੂ ਘਰ ਤੋ ਚੰਗੀ ਤਰਹ ਜਾਣੂ ਸੀ 1 ਸਭ ਨੇ ਸਲਾਹ ਕੀਤੀ ,” ਕਿਓ ਨਾ ਅਸੀਂ ਸਭ ਮਿਲਕੇ ਗੁਰੂ ਤੇਗ ਬਹਾਦੁਰ ਸਾਹਿਬ ਕੋਲ ਚਲੀਏ , ਸ਼ਾਇਦ ਓਹ ਹੀ ਕੋਈ ਰਸਤਾ ਕਢ ਦੇਣ 1 ਪੰਡਤ ਸਭ ਇਕਠੇ ਹੋਕੇ ਅਨੰਦੁ ਪੁਰ ਸਾਹਿਬ ਪਹੁੰਚ ਗਏ 1 ਗੁਰੂ ਸਾਹਿਬ ਨੇ ਕਸ਼ਮੀਰੀਆਂ ਦੇ ਦੁਖਾਂ ਨੂੰ ਬੜੇ ਧਿਆਨ ਤੇ ਹਮਦਰਦੀ ਨਾਲ ਸੁਣਿਆ 1 ਗੁਰੂ ਸਾਹਿਬ ਨੇ ਬੜੀ ਸੋਚ ਵਿਚਾਰ ਕੇ ਕਿਹਾ ਕੀ ਇਸ ਲਈ ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਦੀ ਲੋੜ ਹੈ 1
ਜਦੋਂ ਸੁਆਲ ਸਾਮਣੇ ਤਿਲਕ ਤੇ ਜੰਜੂ ਦੀ ਰਖਿਆ ਲਈ ਆਇਆ ,ਤਾਂ ਪੰਡਿਤ ਜੋ ਹਿੰਦੂ ਧਰਮ ਦੇ ਰਖਿਅਕ ਦਾ ਦਮ ਭਰਦੇ ਸੀ ਨੀਵੀਂ ਪਾ ਲਈ ,ਮਤਲਬ ਕੀ ਓਨਾਂ ਵਿਚੋਂ ਕੋਈ ਵੀ ਸਿਰ ਦੇਣ ਨੂੰ ਤਿਆਰ ਨਹੀਂ ਸੀ 1 ਰਾਜੇ, ਮਹਾਰਾਜੇ ,ਜਿਨਾਂ ਦੀ ਪੰਡਿਤ ਰਈਅਤ ਸਨ , ਪਹਿਲਾਂ ਹੀ ਹਾਰ ਮਨ ਚੁਕੇ ਸੀ 1 ਅਜਿਹੇ ਸਮੇ 9 ਵਰਿਆ ਦਾ ਬਾਲਕ ਗੋਬਿੰਦ ਰਾਇ ,ਜੋ ਪਿਛੇ ਖੜੇ ਇਹ ਸਾਰੀ ਵਾਰਤਾ ਬੜੇ ਧਿਆਨ ਨਾਲ ਸੁਣ ਰਹੇ ਸੀ, ਬੋਲੇ ,”ਪਿਤਾ ਜੀ ਤੁਹਾਡੇ ਤੋਂ ਵਡਾ ਮਹਾਪੁਰਸ਼ ਕੇਹੜਾ ਹੋ ਸਕਦਾ ਹੈ ?
ਗੁਰੂ ਤੇਗ ਬਹਾਦੁਰ ਆਪਣੇ ਪੁਤਰ ਨੂੰ ਬੜੇ ਗਹੁ ਨਾਲ ਦੇਖਦੇ ਹਨ , ਉਸਦੇ ਦੇ ਚੇਹਰੇ ਤੇ ਆਏ ਉਤਾਰ, ਚੜਾਓ ਵਲ ਵੇਖਦੇ ਹਨ 1 ਓਨ੍ਹਾ ਦੇ ਮਨ ਦੀ ਦ੍ਰਿੜਤਾ ਵੇਖਕੇ ਤੇ ਉਨਾਂ ਦੇ ਬਚਨ ਸੁਣਕੇ ਮੁਸਕਰਾ ਪਏ , ਪਿਆਰ ਨਾਲ ਘੁਟ ਕੇ ਛਾਤੀ ਨਾਲ ਲਗਾ ਲਿਆ 1 ਪੰਡਤਾ ਨੂੰ ਕਿਹਾ ਕੀ ਜਾਕੇ ਔਰੰਗਜ਼ੇਬ ਨੂੰ ਕਹਿ ਦਿਓ, ਕਿ ਸਾਡੇ ਪੀਰ, ਸਾਡੇ ਰਹਬਰ ਗੁਰੂ ਤੇਗ ਬਹਾਦਰ ਅਗਰ ਮੁਸਲਮਾਨ ਬਣ ਜਾਣ ਤਾ ਅਸੀਂ ਬਿਨਾ ਕਿਸੇ ਹੀਲ ਹੁਜਤ ਤੋਂ ਸਭ ਮੁਸਲਮਾਨ ਬਣ ਜਾਵਾਂਗੇ 1
ਹੈਰਾਨੀ ਦੀ ਗਲ ਹੈ ਕੀ ਮੁਗਲ ਹਕੂਮਤ ਦੇ ਹੁਕਮ ਨਾਲ ਮੰਦਿਰ ਢਾਹੇ ਜਾ ਰਹੇ ਸੀ , ਤਾਲੀਮਾ ਦੇ ਕੇਂਦਰ ਨਸ਼ਟ ਕੀਤੇ ਜਾ ਰਹੇ ਸੀ, ਗਰੀਬਾ ਤੇ ਮਜ਼ਲੂਮਾ ਉਤੇ ਜੋਰ ਜਬਰ ਤੇ ਅਤਿਆਚਾਰ ਕੀਤੇ ਜਾ ਰਹੇ ਸੀ ,1 ਸਭ ਕੁਛ ਤੱਕ ਕੇ ਕਿਸੇ ਕਸ਼ਤਰੀ ਦਾ ਖੂਨ ਨਹੀਂ ਉਬਲਿਆ 1 ਮਹਾਰਾਜੇ ਜੋ ਜਨਤਾ ਨੂੰ ਆਪਣੀ ਰਈਅਤ ਸਮਝਦੇ ਸੀ , ਉਨਾ ਤੇ ਜ਼ੁਲਮ ਹੋ ਰਿਹਾ ਸੀ ਕੋਈ ਬਚਾਣ ਵਾਸਤੇ ਅਗੇ ਨਹੀ ਆਇਆ 1 ਪੰਡਿਤ ਬ੍ਰਹਮਣ ਜੋ ਤਿਲਕ ਜੰਜੂ ਦੇ ਪੇਰੋਕਰ ਸੀ ,ਜਾਦੂ-ਮੰਤਰ,ਟੂਣੇ-ਟਪੇ ਵਰ-ਸਰਾਪ ਤੇ ਬੇਲੋੜੀਆਂ ਰਸਮਾ ਉਨਾਂ ਤੇ ਥੋਪ ਕੇ ਲੁਟ ਘ੍ਸੁਟ ਕਰ ਰਹੇ ਸੀ,, ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹਿਲਾਣ ਵਾਲਿਆਂ ਨੇ ਸਿਰ ਝੁਕਾ ਲਿਆ 1 ਗੁਰੂ ਤੇਗ ਬਹਾਦਰ ਦਾ ਨਾ ਤਿਲਕ ਜੰਜੂ ਵਿਚ ਵਿਸਵਾਸ ਸੀ ਨਾ ਸਤਕਾਰ , ਫਿਰ ਵੀ ਉਨ੍ਹਾ ਨੂੰ ਦਰਦ ਹੋਇਆ ਕਿਸੇ ਖਾਸ ਕੋਮ ਲਈ ਨਹੀਂ ਬਲਿਕ ਜੋਰ ਤੇ ਜਬਰ ਦੇ ਖਿਲਾਫ਼ 1
ਸ਼ਹਾਦਤ :-
ਸ਼ਹਾਦਤ ਤੇ ਕਈ ਕਾਰਨ ਸਨ 1
-
ਦਲੇਰੀ ਤੇ ਜੁਰਤ ਦਾ ਪ੍ਰਚਾਰ ਕਰਨਾ – ਔਰੰਗਜ਼ੇਬ ਦੇ ਜੁਲਮਾਂ ਨੇ ਜਦ ਸਿਖਰ ਨੂੰ ਛੋਹਿਆ ਤਾਂ ਗੁਰੂ ਸਾਹਿਬ ਦੇ ਲੋਕਾਂ ਵਿਚ ਜੁਰਤ ਤੇ ਦਲੇਰੀ ਭਰਨੀ ਸ਼ੁਰੂ ਕਰ ਦਿਤੀ 1 ਲੋਕਾਂ ਨੂੰ ਕਾਇਰਤਾ ਛਡਣ ਲਈ ਪ੍ਰੇਰਿਆ 1 ਡਰਨ ਵਾਲਾ ਕਾਇਰ ਤੇ ਡਰਾਣ ਵਾਲੇ ਨੂੰ ਜਾਬਰ ਕਿਹਾ 1 ਭੇ ਕਾਹੂ ਕੋ ਦੇਤਿ, ਨਹਿ ਨਹਿ ਭੇ ਮਾਨਤ ਆਨਿ ਦਾ ਆਦਰਸ਼ ਦਿੜ੍ਹ ਕਰਵਾਇਆ 1 ਇਹੋ ਜਹੇ ਪ੍ਰਚਾਰ ਕਰਨ ਵਾਲੇ ਨੂੰ ਬਹੁਤੀ ਦੇਰ ਖੁਲਾ ਕਿਵੇਂ ਛਡਿਆ ਜਾ ਸਕਦਾ ਸੀ 1 ਇਹ ਔਰੰਗਜ਼ੇਬ ਦੇ ਜਬਰ ਤੇ ਜੁਲਮ ਨਾਲ ਲੋਕਾਂ ਨੂੰ ਇਸਲਾਮ ਧਰਮ ਕਬੂਲ ਕਰਨ ਵਿਚ ਸਰੋ-ਸਰ ਰੁਕਾਵਟ ਸੀ 1
-
ਗੁਰੂ ਸਾਹਿਬ ਨੇ ਸਿਖ ਜਥੇਬੰਦੀ ਦਾ ਕੰਮ ਪਹਿਲੇ ਗੁਰੂਆਂ ਵਾਂਗ ਸਿਰਫ ਜਾਰੀ ਹੀ ਨਹੀਂ ਰਖਿਆ ਸਗੋਂ ਇਸ ਨੂੰ ਸਿਖਰ ਤੇ ਪਹੁੰਚਾਇਆ ਸੀ 1 ਗੁਰੂ ਨਾਨਕ ਸਾਹਿਬ ਤੋਂ ਬਾਦ ਇਹ ਪਹਿਲੇ ਗੁਰੂ ਸਨ ਜਿਨਾ ਨੇ ਲੰਬੇ ਪ੍ਰਚਾਰਕ ਦੋਰੇ ਕੀਤੇ 1 ਪਹਿਲੇ ਕੁਝ ਸਾਲ ਤਾਂ ਔਰੰਗਜ਼ੇਬ ਆਪਣੀ ਹਕੂਮਤ ਨੂੰ ਪੈਰਾਂ ਤੇ ਖੜੇ ਕਰਨ ਵਿਚ ਲਗਾ ਰਿਹਾ 1 ਪਰ ਜੀਓ ਹੀ ਓਹ ਇਨਾ ਕੰਮ ਤੋਂ ਵੇਹਲਾ ਹੋਇਆ ਸਿਖ ਜਥੇਬੰਦੀ ਉਸ ਦੀਆਂ ਆਖਾਂ ਵਿਚ ਰੜਕਣ ਲਗ ਪਈ1 ਮੁਗਲ ਹਾਕਮ ਕਈ ਵਾਰੀ ਸ਼ਕਾਇਤ ਕਰ ਚੁਕੇ ਸਨ 1
-
ਆਪਣੇ ਰਿਸ਼ਤੇਦਾਰਾਂ ਦੀ ਵਿਰੋਧਤਾ ਤੇ ਗੁਰਗਦੀ ਹੜਪਨ ਦੀ ਸਾਜਸ਼ਾਂ ਜੋ ਗੁਰੂ ਨਾਨਕ ਸਾਹਿਬ ਦੇ ਵਕ਼ਤ ਤੋ ਚਲੀ ਆ ਰਹੀ ਸੀ 1 -ਪ੍ਰਿਥੀ ਚੰਦ ਗੁਰੂ ਅੰਗਦ ਦੇਵ ਜੀ ਦੀ ਗੁਰਗਦੀ ਵਕਤ , ਫਿਰ ਦਾਤੂ ਜੀ ਤੇ ਦਾਸੁ ਜੀ ਗੁਰੂ ਅਮਰਦਾਸ ਜੀ ਦੇ ਖਿਲਾਫ਼ , ਫਿਰ ਧੀਰਮਲ , ਕਰਮੋ ਮੇਹਰਬਾਨ ਗੁਰੂ ਅਰਜਨ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ , ਫਿਰ ਰਾਮ ਰਾਇ ਗੁਰੂ ਹਰ ਕ੍ਰਿਸ਼ਨ ਜੀ ਦੇ ਖਿਲਾਫ਼ ਖੜਾ ਹੋਇਆ 1
-
ਔਰੰਗਜ਼ੇਬ ਦੀ ਧਾਰਮਿਕ ਪਾਲਿਸੀ ਸਭ ਤੋ ਵਡਾ ਕਰਨ ਸੀ 1 ਪੂਰੇ ਹਿੰਦੁਸਤਾਨ ਨੂੰ ਦਾਇਰ-ਏ-ਇਸਲਾਮ ਵਿਚ ਲਿਆਉਣ ਦਾ ਜਿਸ ਲਈ ਸਭ ਤੋ ਪਹਿਲਾਂ ਉਸਨੇ ਸੂਫ਼ੀ ,ਸੰਤਾ, ਫ੍ਕੀਰਾਂ ਤੇ ਸ਼ਿਆ ਮਤ ਦੇ ਮੁਸਲਮਾਨਾ ਨੂੰ ਖਤਮ ਕਰਨਾ ਅਰੰਭਿਆ 1 ਹਿੰਦੁਸਤਾਨ ਵਿਚ ਮੋਲਵੀਆਂ, ਮੁਫਤੀਆਂ ਤੇ ਕਾਜੀਆਂ ਨੂੰ ਹਥ ਵਿਚ ਕਰਨ ਲਈ ਰਿਸ਼ਵਤਾਂ ਦਿਤੀਆਂ 1 ਇਸਨੇ ਸਿਰਫ ਹਿੰਦੁਸਤਾਨ ਵਿਚ ਹੀ ਦਹਿਸ਼ਤ ਨਹੀਂ ਫੈਲਾਈ ਸਗੋ ਪੂਰੇ ਮੁਸਲਮਾਨ ਦੁਨਿਆ ਵਿਚ ਤਹਿਲਕਾ ਮਚਾ ਦਿਤਾ 1
ਔਰੰਗਜ਼ੇਬ ਸਿਰਫ ਮੋਕੇ ਦੀ ਤਲਾਸ਼ ਵਿਚ ਸੀ 1 ਗੁਰੂ ਸਾਹਿਬ ਦੀ ਪੰਡਤਾਂ ਨਾਲ ਹਮਦਰਦੀ ,ਮੁਗਲ ਹਕੂਮਤ ਖਿਲਾਫ਼ ਬਗਾਵਤ ਨਜਰ ਆਈ ਜਾਂ ਨਾ ਆਈ ਪਰ ਬਹਾਨਾ ਉਸ ਨੂੰ ਮਿਲ ਗਿਆ 1 ਉਸਨੇ ਸੂਬਾ ਕਸ਼ਮੀਰ, ਸੂਬਾ ਸਰਹੰਦ ਤੇ ਰੋਪੜ ਦੇ ਕੋਤਵਾਲ ਨੂੰ ਸ਼ਾਹੀ ਫਰਮਾਨ ਜਾਰੀ ਕੀਤਾ ਕੀ ਗੁਰੂ ਤੇਗ ਬਹਾਦਰ ਨੂੰ ਗ੍ਰਿਫਤਾਰ ਕਰਕੇ ਦਿੱਲੀ ਦਰਬਾਰ ਵਿਚ ਪੇਸ਼ ਕੀਤਾ ਜਾਏ ਨਾਲ ਨਾਲ ਹੀ ਇਕ ਦੂਜਾ ਹੁਕਮ ਜੋ ਖੁਫੀਆ ਹੁਕਮ ਸੀ ਕੀ ਇਨਾ ਨੂੰ ਤਸੀਹੇ ਦੇਕੇ ਸ਼ਹੀਦ ਕੀਤਾ ਜਾਏ ,ਤੇ ਇਨਾ ਦੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਦਿੱਲੀ ਦਰਵਾਜਿਆਂ ਤੇ ਟੰਗ ਦਿਤੇ ਜਾਣ ਤਾਕਿ ਮੁੜ ਕੇ ਕੋਈ ਹੁਕਮ ਅਦੂਲੀ ਕਰਨ ਦੀ ਜੁਰਤ ਨਾ ਕਰ ਸਕੇ 1 ਇਨਾ ਹੁਕਮ ਨਾਮਿਆ ਤੋਂ ਪਤਾ ਚਲਦਾ ਹੈ ਕੀ ਮੁਦਈ ਨਾਲ ਮਾਮਲੇ ਦੀ ਤਫਦੀਸ਼ ਕਰਨ ਤੋ ਪਹਿਲਾਂ ਹੀ ਇਤਨਾ ਖੋਫਨਾਕ ਹੁਕਮਨਾਮਾ ਦੇਣਾ ਸਿਰਫ ਪੰਡਤਾ ਨਾਲ ਹਮਦਰਦੀ ਜਾਂ ਉਨਾ ਦਾ ਸਾਥ ਦੇਣਾ ,ਕਾਰਨ ਨਹੀਂ ਸੀ ਹੋ ਸਕਦਾ 1 ,
ਜਦੋਂ ਗੁਰੂ ਸਾਹਿਬ ਨੂੰ ਪਤਾ ਚਲਿਆ ਤਾਂ ਉਨ੍ਹਾ ਨੇ ਇਸੇ ਸਾਲ ਹੀ ਬਰਸਾਤਾਂ ਪਿਛੋਂ ਦਿੱਲੀ ਪੁਜਣ ਦਾ ਪਰਚਾ ਲਿਖ ਭੇਜਿਆ 1 ਸੰਸਾਰ ਦੇ ਨਵੇ ਇਤਿਹਾਸ ਦੀ ਸਿਰਜਣਾ ਲਈ ਧਰਮ ਦੇ ਖੇਤਰ ਵਿਚ ਪਹਿਲੀ ਵਾਰ ਸੀ ਜਦੋਂ ਮਕਦੂਲ ਨੇ ਆਪਣੇ ਕਾਤਿਲ ਕੋਲ ਜਾਣ ਦਾ ਫੇਸਲਾ ਕੀਤਾ 1 ਗੁਰੂ ਸਹਿਬ ਨੇ ਆਪਣੇ ਨਿਕਟਵਰਤੀ ਸਾਥੀ ,ਭਾਈ ਮਤੀ ਦਾਸ . ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਜੇਤਾ ਜੀ ਤੇ ਭਾਈ ਉਦੇ ਨੂੰ ਨਾਲ ਲੇਕੇ ਧਰਮ ਹੇਤ ਸਾਕਾ ਕਰਨ ਲਈ ਆਨੰਦਪੁਰ ਤੋਂ ਚਲ ਪਏ 1 ਆਨੰਦਪੁਰ ਤੋਂ-ਕੀਰਤਪੁਰ-ਰੋਪੜ -ਸੈਫਾਬਾਦ-ਪਟਿਆਲਾ-ਸਮਾਣਾ-ਕੈਥਲ -ਜੀਂਦ -ਲਖਣਮਾਜਰਾ-ਰੋਹਤਕ -ਜਾਨੀਪੁਰ-ਮਥਰਾ ਆਦਿ ਸਥਾਨਾ ਤੋ ਹੁੰਦੇ , ਗੁਰੂ ਨਾਨਕ ਮਿਸ਼ਨ ਦਾ ਪ੍ਰਚਾਰ ਕਰਦੇ ਕਰਦੇ ਆਗਰੇ ਪਹੁੰਚੇ 1 ਰਸਤੇ ਵਿਚ ਸਮਾਣੇ ਦੇ ਚੋਧਰੀ -ਨੇ ਉਨ੍ਹਾ ਨੂੰ ਕੁਛ ਦੇਰ ਰੁਕਣ ਵਾਸਤੇ ਬੇਨਤੀ ਕੀਤੀ ਪਰ ਵਕਤ ਦੀ ਨਜ਼ਾਕਤ ਦੇਖਕੇ ਓਹ ਰੁਕੇ ਨਹੀ 1
ਇਹ ਫੇਰੀ ਕੋਈ ਆਮ ਫੇਰੀ ਨਹੀ ਸੀ 1 ਜਗਾ ਜਗਾ ਤੇ ਬਾਣੀ ਦਾ ਉਪਦੇਸ਼ ਦਿਤਾ , ਲੋਕਾਂ ਵਿਚ ਹਿੰਮਤ ਤੇ ਹੋਂਸਲਾ ਪੈਦਾ ਕੀਤਾ , ਤੇ ਅਕਾਲ ਪੁਰਖ ਦੀ ਛਤਰ ਛਾਇਆ ਨੂ ਸਮਝਣ ਦੀ ਜਾਚ ਸਿਖਾਈ 1 ਡਰਨ ਵਾਲੇ ਨੂੰ ਕਾਇਰ ਤੇ ਡਰਾਨ ਵਾਲੇ ਨੂੰ ਜਾਲਮ ਕਿਹਾ 1 ਨਿਰਬਲ ਤੇ ਆਲਸੀ ਲੋਕਾਂ ਨੂੰ ਜੋ ਖਾਰੇ ਖੂਹ ਦਾ ਪਾਣੀ ਪੀਂਦੇ , ਤਮਾਕੂ ਬੀਜਦੇ ਤੇ ਖਾਕੇ ਸਾਰਾ ਸਾਰਾ ਦਿਨ ਪਏ ਰਹਿੰਦੇ ,ਉਨ੍ਹਾ ਨੂੰ ਮੇਹਨਤ ਕਰਨੇ ਦੀ ਜਾਚ ਸਿਖਾਈ 1 ਪ੍ਰਚਾਰ ਰਾਹੀ ਦਸਵੰਧ ਇਕਠਾ ਕਰਕੇ, ਠੰਡੇ ਤੇ ਮਿਠੇ ਪਾਣੀ ਦੇ ਖੂਹ ਖੁਦਵਾਏ 1 ਸ਼ਰਾਬ ਤੇ ਤਮਾਕੂ ਪੀਣ ਤੋ ਵਰ੍ਜਿਆ ਤੇ ਮੇਹਨਤ ਨਾਲ ਕਿਰਤ ਕਰਨ ਲਈ ਪਰੇਰਿਆ1
ਬਰਸਾਤ ਦੀ ਰੁਤ ਲੰਘ ਚੁਕੀ ਸੀ , ਔਰੰਗਜ਼ੇਬ ਨੂੰ ਸ਼ਕ ਹੋ ਗਿਆ ਕੀ ਸ਼ਾਇਦ ਗੁਰੂ ਸਾਹਿਬ ਕਿਤੇ ਛੁਪ ਗਏ ਹਨ 1 ਇਕ ਹੋਰ ਫੁਰਮਾਨ ਭੇਜਿਆ ਕੀ ਜੋ ਗੁਰੂ ਸਾਹਿਬ ਨੂੰ ਪਕੜ ਕੇ ਲੇਕੇ ਆਏਗਾ ਉਸਨੂੰ 500 ਮੋਹਰਾਂ ਇਨਾਮ ਦਿਤੀਆ ਜਾਣਗੀਆਂ 1 ਤਦ ਗੁਰੂ ਸਾਹਿਬ ਆਗਰੇ ਪਹੁੰਚ ਚੁਕੇ ਸੀ 1 ਆਗਰੇ ਸ਼ਹਿਰ ਤੋ ਬਾਹਰ ਸਿਕੰਦਰਿਆ ਕੋਲ ਪਿੰਡ ਕਕਰੇਟਾ ਦੀ ਜੂਹ ਤੇ ਬਣੇ ਇਕ ਬਾਗ ਵਿਚ ਡੇਰਾ ਲਾਇਆ ਸੀ 1 ਕਿਸੀ ਗਰੀਬ ਦੀ ਮਦਤ ਕਰਨੇ ਲਈ ਆਪਣੇ ਆਪ ਨੂੰ ਸਾਥਿਆ ਸਮੇਤ ਹਕੂਮਤ ਦੇ ਹਵਾਲੇ ਕਰ ਦਿਤਾ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਉਥੇ ਹੀ ਇਕ ਸ਼ਾਹੀ ਇਮਾਰਤ ਤੇ ਤਹਿਖਾਨੇ ਵਿਚ ਬੰਦ ਕਰ ਦਿਤਾ ਗਿਆ 1
9 ਦਿਨ ਬੰਦ ਕਰਨ ਤੋ ਬਾਦ ਬਾਦਸ਼ਾਹ ਦੇ ਆਪਣੇ ਫੌਜਦਾਰ 12000 ਸਿਪਾਹੀਆਂ ਦੀ ਨਿਗਰਾਨੀ ਹੇਠ ਗੁਰੂ ਸਾਹਿਬ ਨੂੰ ਦਿਲੀ ਲਿਆਂਦਾ ਗਿਆ 1 ਇਤਨੀ ਵਡੀ ਸੇਨਾ ਸਿਰਫ 6 ਬੰਦਿਆਂ ਲਈ , ਸ਼ਾਇਦ ਔਰੰਗਜ਼ੇਬ ਨੂੰ ਬਗਾਵਤ ਦਾ ਡਰ ਸੀ 1 ਗੁਰੂ ਸਾਹਿਬ ਨੇ ਨਾਲ ਆਏ ਸਿੰਘਾ ਨੂੰ ਛੁਟੀ ਦੇ ਦਿਤੀ ਗਈ ਪਰ ਭਾਈ ਸਤੀ ਦਾਸ,ਮਤੀ ਦਾਸ ਤੇ ਭਾਈ ਦਿਆਲਾ ਨੇ ਜਾਣ ਤੋਂ ਇਨਕਾਰ ਕਰ ਦਿਤਾ 1 ਦਿਲੀ ਗੁਰੂ ਸਾਹਿਬ ਨੂੰ ਇਕ ਸੁੰਜੀ ਹਵੇਲੀ ਵਿਚ ਜਿਥੇ ਮੁਗਲਾਂ ਦਾ ਵਹਿਮ ਸੀ ਕਿ ਇਥੇ ਭੂਤ ਪ੍ਰੇਤਾਂ ਦਾ ਡੇਰਾ ਹੈ ਭੁਖੇ ਤਿਹਾਏ ਰਖਿਆ 1
ਔਰੰਜ਼ੇਬ ਇਸ ਵੇਲੇ ਪਛਮ ਵਿਚ ਬਗਾਵਤ ਨੂੰ ਦਬਾਣ ਵਾਸਤੇ ਹਸਨ ਅਬਦਾਲ ਗਿਆ ਹੋਇਆ ਸੀ 1 ਓਸਨੇ ਦਿੱਲੀ ਦੇ ਕਾਜੀਆਂ ਨੂੰ ਫੁਰਮਾਨ ਭੇਜਿਆ ਕੀ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਨਾਣ ਲਈ ਪੂਰੀ ਵਾਹ ਲਗਾ ਦਿਓ 1 ਕਈ ਇਤਿਹਾਸਕਰ ਕਹਿੰਦੇ ਹਨ ਕੀ ਗੁਰੂ ਸਾਹਿਬ ਨੂੰ ਤਿੰਨ ਮਹੀਨੇ ਅਬਦੁਲਾ ਦੀ ਨਿਗਰਾਨੀ ਹੇਠ ਕੈਦ ਰਖਿਆ 1 ਜਿਸਨੇ ਅੰਤਾਂ ਦੇ ਜ਼ੁਲਮ ਕੀਤੇ ਪਰ ਉਨਾ ਦੀ ਰੂਹ ਉਂਜੇ ਹੀ ਸ਼ਾਂਤ ਰਹੀ 1
ਅਖੀਰ ਗੁਰੂ ਸਾਹਿਬ ਨੂੰ ਕੋਤਵਾਲੀ ਪੇਸ਼ ਕੀਤਾ ਗਿਆ 1 ਦੋ ਦਿਨ ਬਾਅਦ ਬਾਦਸ਼ਾਹ ਔਰੰਗਜ਼ੇਬ ਨਾਲ ਮੁਲਾਕਾਤ ਹੋਈ 1 ਉਸਨੇ ਗੁਰੂ ਸਾਹਿਬ ਨੂੰ ਆਪਣੇ ਦਰਬਾਰ ਬੁਲਾਇਆ 1 ਬਾਦਸ਼ਾਹ ਨੀਤੀਵਾਨ ਸੀ ,ਗੁਰੂ ਜੀ ਦੇ ਸਾਮਣੇ ਬੜੀ ਨਰਮੀ ਨਾਲ ਪੇਸ਼ ਆਇਆ 1 ਬੜੇ ਆਦਰ ਸਤਕਾਰ ਨਾਲ ਆਪਣੇ ਮੁਰਸ਼ਿਦ ਵਾਲੀ ਚੋਕੀ ਤੇ ਬਿਠਾਇਆ , ਆਪਣੇ ਕਰਮਚਾਰੀਆਂ ਵਲੋਂ ਨਾਵਾਜਬ ਸਲੂਕ ਲਈ ਮਾਫ਼ੀ ਮੰਗੀ ਤੇ ਫਿਰ ਸ਼ਰਧਾ ਪ੍ਰਗਟ ਕਰਦਿਆਂ ਕਹਿਣ ਲਗਾ ,” ਆਪ ਇਕ ਮਹਾਨ ਪੁਰਸ਼ ਹੋ ,ਦੇਸ਼ ਦੇ ਸਾਰੇ ਹਿੰਦੂ ਆਪਜੀ ਨੂੰ ਗੁਰੂ ਮੰਨਦੇ ਹਨ 1 ਮੈ ਵੀ ਬਾਬੇ ਨਾਨਕ ਦੇ ਸੇਵਕ ਬਾਬਰ ਦੀ ਔਲਾਦ ਹਾਂ 1 ਮੇਰੀ ਖਾਹਿਸ਼ ਹੈ ਕਿ ਹਿਦੂਆਂ ਦੇ ਨਾਲ ਨਾਲ ਮੁਸਲਮਾਨਾਂ ਦੇ ਵੀ ਪੀਰ ਬਣ ਜਾਉ 1 ਇਸ ਤਰਾਂ ਸਾਰੇ ਦੇਸ਼ ਦਾ ਭਲਾ ਹੋ ਜਾਏਗਾ 1 ਮੇਰੀ ਖਾਹਿਸ਼ ਹੈ ਕੀ ਆਪ ਸਚਾ ਦੀਨ-ਏ-ਇਸਲਾਮ ਕਬੂਲ ਕਰ ਲਵੋ 1 ਫਿਰ ਸਾਰੇ ਦੇਸ਼ ਦਾ ਇਕ ਮਜਹਬ ਹੋ ਜਾਵੇਗਾ ਤੇ ਆਪ ਸਾਰੇ ਦੇਸ਼ ਬਲਿਕ ਸਾਰੀ ਇਸਲਾਮੀ ਦੁਨਿਆ ਦੇ ਪੀਰ ਬਣ ਜਾਉਗੇ 1 ਮੈ ਆਸ ਕਰਦਾ ਹਾਂ ਕੀ ਆਪ ਮੇਰਾ ਹੰਮਾਂ ਨਹੀਂ ਤੋੜੋਗੇ?
ਗੁਰੂ ਸਾਹਿਬ ਨੇ ਬੜੇ ਠਰੰਮੇ ਨਾਲ ਉਤਰ ਦਿਤਾ ,” ਔ ਬਾਦਸ਼ਾਹ , ਆਪ ਜੋ ਚਾਹੁੰਦੇ ਹੋ ਅਸਾਂ ਨੇ ਸਮਝ ਲਿਆ ਹੈ 1 ਹਰ ਇਨਸਾਨ ਆਪਣੀ ਮਰਜ਼ੀ ਦਾ ਬਹੁਤ ਕੁਝ ਚਹੁੰਦਾ ਹੈ ਪਰ ਹੁੰਦਾ ਓਹੀ ਹੈ ਜੋ ਅਕਾਲ ਪੁਰਖ ਨੂੰ ਮਨਜ਼ੂਰ ਹੋਵੇ 1 ਉਹ ਬਹੁਤ ਵਡਾ ਹੈ 1 ਸਾਨੂੰ ਆਪਣੀਆਂ ਖਾਹਿਸ਼ਾਂ ਤੇ ਕਾਬੂ ਪਾਕੇ ਉਸਦੀ ਰਜ਼ਾ ਵਿਚ ਰਹਿਣ ਦਾ ਯਤਨ ਕਰਨਾ ਚਾਹੀਦਾ ਹੈ 1 ਹਿੰਦੂ, ਮੁਸਲਿਮ, ਸਿਖ,ਬੋਧੀ, ਸਭ ਉਸੀ ਦੇ ਕੀਤੇ ਹਨ 1ਮਜ਼ਹਬ ਤੇ ਇਕ ਰਸਤਾ ਹੈ ਉਸ ਤਕ ਪਹੁੰਚਣ ਦਾ 1 ਹਰ ਇਕ ਨੂੰ ਆਪਣਾ ਰਸਤਾ ਪਿਆਰਾ ਹੈ ਮਤਲਬ ਪੰਥ 1 ਤੁਸੀਂ ਦੇਸ਼ ਦੇ ਬਾਦਸ਼ਾਹ ਹੋ ਜੋ ਪਰਜਾ ਦਾ ਪਿਤਾ ਹੁੰਦਾ ਹੈ 1 ਉਸ ਨੂੰ ਆਪਣੇ ਹਰ ਬਚੇ ਨਾਲ ਇਕੋ ਜਿਹਾ ਪਿਆਰ ਕਰਨਾ ਚਾਹੀਦਾ ਹੈ 1 ਹਿੰਦੂ ਮੁਸਲਮਾਨ ਸਭ ਤੁਹਾਡੀ ਪਰਜਾ ਹੈ 1 ਕਿਸੇ ਨਾਲ ਧਕਾ ਜਾ ਵਿਤਕਰਾ ਬਾਦਸ਼ਾਹ ਨੂੰ ਸ਼ੋਭਾ ਨਹੀਂ ਦਿੰਦਾ 1
ਬਾਦਸ਼ਾਹ ਨੇ ਵਿਚੋਂ ਟੋਕ ਕੇ ਕਿਹਾ ,” ਆਪ ਹਿੰਦੂ ਨਹੀਂ ਹੋ , ਨਾ ਆਪ ਤਿਲਕ ਲਗਾਂਦੇ ਹੋ, ਨਾ ਜੰਜੂ ਪਾਂਦੇ ਹੋ , ਨਾ ਆਪ ਵਰਣ-ਆਸ਼ਰਮ-ਜਾਤ -ਪਾਤ ਨੂੰ ਮੰਨਦੇ ਹੋ , ਨਾ ਬੁਤ ਪੂਜਦੇ ਹੋ ਫਿਰ ਉਨ੍ਹਾ ਦੀ ਸਿਫਾਰਸ਼ ਕਿਓਂ ਕਰਦੇ ਹੋ ? ਤਾਂ ਗੁਰੂ ਸਾਹਿਬ ਨੇ ਕਿਹਾ ਕਿ ਧਰਮ ਦਾ ਸੰਬੰਧ ਆਤਮਾ ਨਾਲ ਹੈ, ਇਹ ਹਰ ਇਕ ਦਾ ਨਿਜੀ ਮਸਲਾ ਹੈ1 ਪਿਆਰ ਜਾਂ ਪ੍ਰਚਾਰ ਰਾਹੀਂ ਕਿਸੇ ਨੂੰ ਆਪਣੇ ਮਜਹਬ ਵਿਚ ਲਿਆਉਣਾ ਮਾੜਾ ਨਹੀਂ 1 ਪਰ ਧਕੇ ਨਾਲ ਖੋਹਣਾ ਇਨਸਾਫ਼ ਨਹੀਂ ,ਇਹ ਪਾਪ ਹੈ1
ਹੁਣ ਔਰੰਗਜ਼ੇਬ ਤਲਖੀ ਵਿਚ ਆ ਗਿਆ ,” ਆਪਨੂੰ ਇਹ ਨਹੀਂ ਭੁਲਣਾ ਚਾਹਿਦਾ ਕੀ ਆਪ ਔਰੰਜ਼ੇਬ ਆਲਮਗੀਰ ਨਾਲ ਗਲ ਕਰ ਰਹੇ ਹੋ ਤੇ ਬੁਤ ਪੂਜਾਂ ਦੀ ਮਦਤ ਕਰਕੇ ਆਪਣੇ ਲਈ ਮੁਸ਼ਕਲਾਂ ਖੜੀਆਂ ਕਰ ਰਹੇ ਹੋ 1
ਗੁਰੂ ਸਾਹਿਬ ਨੇ ਕਿਹਾ ਕੀ ਅਸੀਂ ਹਿੰਦੁਆਂ ਦੀ ਮਦਤ ਨਹੀਂ ਕਰ ਰਹੇ , ਕਮਜ਼ੋਰ ਤੇ ਮਜਲੂਮਾਂ ਦੀ ਮਦਤ ਕਰ ਰਹੇ ਹਾਂ1 ਇਨ੍ਹਾ ਦੀ ਜਗਹ ਜੇਕਰ ਮੁਸਲਮਾਨ ਵੀ ਹੁੰਦੇ ਤੇ ਕੋਈ ਜਰਵਾਨਾ ਬਾਦਸ਼ਾਹ ਹਿੰਦੂ ਹੁੰਦਾ ਤਾਂ ਅਸੀਂ ਮੁਸਲਮਾਨਾਂ ਦੀ ਮਦਤ ਕਰਦੇ 1
ਔਰੰਗਜ਼ੇਬ ਗੁਸੇ ਵਿਚ ਬੋਲਿਆ ,” ਔ ਹਿੰਦ ਦੇ ਪੀਰ ਕਸ਼ਮੀਰੀ ਪੰਡਤਾਂ ਦਾ ਮੇਜਰਨਾਵਾਂ ਸਾਡੇ ਸਾਮਣੇ ਹੈ ਕੀ ਆਪ ਨੇ ਉਨ੍ਹਾ ਨੂੰ ਭਰੋਸਾ ਦਿਤਾ ਸੀ 1 ਹਾਂ :ਗੁਰੂ ਘਰ ਵਿਚ ਕਿਸੇ ਫਰਿਆਦੀ ਨੂੰ ਖਾਲੀ ਨਹੀਂ ਤੋਰਿਆ ਜਾਂਦਾ 1 ਤੁਸੀਂ ਕਿਸ ਤੇ ਮਾਂਣ ਕਰਕੇ ਇਹ ਭਰੋਸਾ ਦਿਤਾ ? ਉਸ ਅਕਾਲ ਪੁਰਖ ਤੇ 1 ਪਰ ਸਾਡਾ ਵਿਚਾਰ ਸੀ ਕਿ ਤੁਸੀਂ ਇਨਸਾਫ਼ ਦੀ ਮੰਗ ਨੂੰ ਪ੍ਰਵਾਨ ਕਰ ਲਵੋਗੇ 1
ਪਰ ਹੁਣ ਤਾਂ ਤੁਹਾਨੂੰ ਯਕੀਨ ਹੋ ਗਿਆ ਹੈ ਕੀ ਤੁਹਾਡੀ ਮੰਗ ਠੁਕਰਾਈ ਗਈ ਹੈ ਕਿਓਂਕਿ ਇਹ ਇਨਸਾਫ਼ ਵਾਲੀ ਮੰਗ ਨਹੀਂ ਸੀ 1 ਤਾਂ ਗੁਰੂ ਸਾਹਿਬ ਨੇ ਕਿਹਾ,” ਹਾਂ ਠੁਕਰਾਈ ਗਈ ਹੈ ਪਰ ਇਸ ਨੂੰ ਬੇਇਨਸਾਫੀ ਵਾਲੀ ਮੰਗ ਨਹੀਂ ਕਿਹਾ ਜਾ ਸਕਦਾ 1
ਔਰੰਗਜੇਬ ਨੇ ਸਖਤ ਸ਼ਬਦਾ ਵਿਚ ਕਿਹਾ,ਮੇਜਰਨਾਮੇ ਵਿਚ ਲਿਖਿਆ ਹੈ ਅਗਰ ਹਿੰਦ ਦਾ ਪੀਰ ਮੁਸਲਮਾਨ ਬਣ ਜਾਵੇਗਾ ਤਾਂ ਸਾਰੇ ਹਿੰਦੂ ਮੁਸਲਮਾਨ ਹੋ ਜਾਣਗੇ 1 ਸੋ ਮੇਰੀਆਂ ਤਿੰਨ ਸ਼ਰਤਾ ਹਨ ਪਹਿਲੀ ਮੁਸਲਮਾਨ ਬਣ ਜਾਉ 1 ਮੈਂ ਤੁਹਾਨੂੰ ਮੂੰਹ ਮੰਗੀ ਜਗੀਰ ਦੇਕੇ ਸਾਰੇ ਹਿੰਦ ਦਾ ਪੀਰ ਬਣਾ ਦਿਆਂਗਾ 1 ,ਦੂਸਰੀ ਕਰਾਮਾਤ ਦਿਖਾਉ ਤਾਕਿ ਸਾਨੂੰ ਪਤਾ ਲਗੇ ਕਿ ਤੁਸੀਂ ਅਲਾਹੀ ਨੂਰ ਹੋ ਤੇ ਤੀਜੀ ਆਪਣੀ ਜਾਨ ਦੇਣ ਲਈ ਤਿਆਰ ਹੋ ਜਾਵੋ 1
ਗੁਰੂ ਸਾਹਿਬ ਨੇ ਜਵਾਬ ਦਿਤਾ ਕੀ ਪਹਿਲੀਆਂ ਦੋ ਸ਼ਰਤਾਂ ਸਾਨੂੰ ਪ੍ਰਵਾਨ ਨਹੀਂ 1 ਅਸੀਂ ਆਪਣਾ ਧਰਮ ਕਿਸੇ ਕੀਮਤ ਤੇ ਛਡ ਨਹੀਂ ਸਕਦੇ 1 ਕਰਾਮਾਤਾਂ ਖੁਦਾ ਦੀ ਹੁਕਮ-ਅਦੂਲੀ ਹੈ 1 ਜਾਨ ਦੇਣਾ ,ਉਹ ਸਾਡਾ ਨਿਸਚਾ ਹੈ ,ਉਸ ਲਈ ਅਸੀਂ ਤਿਆਰ ਹਾਂ1 ਇਕ ਸ਼ਰਤ ਗੁਰੂ ਸਾਹਿਬ ਨੇ ਵੀ ਰਖੀ ,” ਜੇ ਆਪ ਮੰਨ ਚਾਹਿਆ ਜ਼ੁਲਮ ਕਰਕੇ ਵੀ ਸਾਡਾ ਧਰਮ ਨਾ ਖੋਹ ਸਕੇ ਤਾਂ ਨਿਰਬਲ ,ਤੇ ਨਿਮਾਣਿਆਂ ਹਿੰਦੁਆਂ ਤੇ ਜ਼ੁਲਮ ਕਰਨਾ ਛਡ ਦਿਓਗੇ 1 ਅਸੀਂ ਸਾਰੇ ਮਜਲੂਮਾਂ ਵਲੋਂ ਆਪਣੇ ਆਪ ਨੂੰ ਪੇਸ਼ ਕਰਦੇ ਹਾਂ, ਆਪਣੀ ਸਾਰੀ ਤਾਕਤ ਲਗਾ ਕੇ ਆਜ਼ਮਾ ਲਉ1 ਇਹ ਗੁਰ ਤੇਗ ਬਹਾਦੁਰ ਜੀ ਦੀ ਸਭ ਤੋਂ ਵਡੀ ਬਹਾਦਰੀ ਸੀ ਜਾਂ ਇਉਂ ਕਹਿ ਲਵੋ ਧਰਮ ਵਲੋਂ ਜ਼ੁਲਮ ਨੂੰ ਇਕ ਵੰਗਾਰ ਸੀ 1
ਬਾਦਸ਼ਾਹ ਨੇ ਧਮਕੀ ਭਰੇ ਲਹਿਜੇ ਵਿਚ ਕਿਹਾ ,’ ਜਾਣਦੇ ਹੋ ਤੁਹਾਡੇ ਨਾਲ ਕਿਤਨੀ ਸਖਤੀ ਹੋ ਸਕਦੀ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਇਹ ਅਸੀਂ ਆਨੰਦਪੁਰ ਤੋ ਸੋਚ ਕੇ ਆਏ ਸੀ ਤੇ ਅਸੀਂ ਸਖਤੀ ਸਹਿਣ ਲਈ ਆਪਣੇ ਆਪ ਨੂੰ ਤਿਆਰ-ਬਰ-ਤਿਆਰ ਕਰਕੇ ਆਏ ਹਾ 1 ਸੁਣ ਕੇ ਬਾਦਸ਼ਾਹ ਨੂੰ ਅਗ ਲਗ ਉਠੀ 1 ਉਸਨੇ ਮੋਤ ਦਾ ਹੁਕਮ ਦਿੰਦਿਆਂ ਮੁਫਤੀ ਕੋਲੋਂ ਰਾਏ ਪੁਛੀ ਕੀ ਅਜਿਹੇ ਬਾਗੀ ਨੂੰ ਕਿਸ ਮੋਤ ਮਾਰਨਾ ਚਾਹੀਦਾ ਹੈ 1 ਮੁਫਤੀ ਨੇ ਆਰੇ ਨਾਲ ਚੀਰਨ ਦੀ ਸਲਾਹ ਦਿਤੀ 1
ਇਸਤੋਂ ਬਾਅਦ ਵੀ ਗੁਰੂ ਸਾਹਿਬ ਨਾਲ ਤਿੰਨ ਦਿਨ ਡਰ ,ਲਾਲਚ ਤੇ ਵਿਚਾਰ ਵਟਾਂਦਰੇ ਦਾ ਦੋਰ ਚਲਦਾ ਰਿਹਾ 1 ਹਕੂਮਤ ਵਿਚ 2 ਧੜੇ ਬਣ ਗਏ 1 ਕਿਓਕੀ ਹਰ ਕੋਮ ਵਿਚ ਨੇਕ ਬੰਦਿਆਂ ਦੀ ਵੀ ਕਮੀ ਨਹੀਂ ਹੁੰਦੀ , ਫਰਕ ਸਿਰਫ ਇਤਨਾ ਹੁੰਦਾ ਹੈ ਕੀ ਉਨ੍ਹਾ ਦੀ ਅਵਾਜ਼ ਵਿਚ ਕਿਤਨਾ ਦਮ ਹੈ 1
11 ਨਵੰਬਰ 1675 ਨੂੰ ਗੁਰੂ ਜੀ ਦੇ ਸਾਥੀਆਂ ਨੂੰ ਉਨ੍ਹਾ ਦੇ ਸਾਮਣੇ ਕਤਲ ਕਰ ਦਿਤਾ ਗਿਆ ਇਹ ਸੋਚ ਕੇ ਕਿ ਸ਼ਾਇਦ ਉਨ੍ਹਾ ਦਾ ਮਨ ਬਦਲ ਜਾਏ 1 ਭਾਈ ਮਤੀ ਦਾਸ ਨੂੰ ਥੰਮ ਨਾਲ ਬੰਨ ਕੇ ਆਰਿਆਂ ਨਾਲ ਚੀਰਕੇ ਦੋ ਟੁਕੜੇ ਕਰ ਦਿਤੇ ਗਏ 1 ਭਾਈ ਦਿਆਲਾ ਨੂੰ ਉਬਲਦੀ ਦੇਗ ਵਿਚ ਉਬਾਲ ਦਿਤਾ ਗਿਆ 1 ਭਾਈ ਸਤੀ ਦਾਸ ਦੇ ਸਰੀਰ ਨੂੰ ਰੂੰ ਵਿਚ ਲਪੇਟ ਕੇ ਭੁੰਨ ਦਿਤਾ ਗਿਆ 1 ਤਿਨਾਂ ਸਿਖਾਂ ਨੇ ਵਾਹਿਗੁਰੂ ਵਾਹਿਗੁਰੂ ਕਰਦਿਆ ਆਪਣੇ ਸੁਆਸ ਤਿਆਗ ਦਿਤੇ 1
ਹੁਣ ਗੁਰੂ ਸਾਹਿਬ ਦੀ ਵਾਰੀ ਆਈ 1 ਉਹੀ ਸ਼ਰਤਾਂ ਮੁੜ ਦੁਹਰਾਈਆਂ ਗਈਆਂ 1 ਗੁਰੂ ਸਾਹਿਬ ਦਾ ਉਹੀ ਜਵਾਬ ਸੀ ,ਕਰਾਮਾਤ ਅਸਾਂ ਨੇ ਦਿਖਾਣੀ ਨਹੀ ਕਿਓਕਿ ਇਹ ਕਹਿਰ ਦਾ ਨਾਮ ਤੇ ਅਕਾਲ ਪੁਰਖ ਦੇ ਕੰਮ ਵਿਚ ਵਿਘਨ ਹੈ , ਮੁਸਲਮਾਨ ਅਸਾਂ ਨੇ ਬਣਨਾ ਨਹੀਂ ਕਿਓਂਕਿ ਸਾਡਾ ਧਰਮ ਵੀ ਉਤਨਾ ਚੰਗਾ ਹੈ ਜਿਨਾਂ ਕਿ ਤੇਰਾ ਇਸਲਾਮ ਤੇ ਤੇਰੀ ਤਲਵਾਰ ਤੋਂ ਅਸਾਂ ਨੇ ਡਰਨਾ ਨਹੀਂ 1 ਸੋ ਗੁਰੂ ਸਾਹਿਬ ਦਾ ਸੀਸ ਨਾਲੋਂ ਧੜ ਅਲਗ ਕਰ ਦਿਤਾ ਗਿਆ 1 ਗੈਰ ਸਿਖ-ਧਰਮ ਵਾਸਤੇ ਸੀਸ ਭੇਟ ਕਰਕੇ ਇਤਿਹਾਸ ਵਿਚ ਅਦੁਤੀ ਮਿਸਾਲ ਕਾਇਮ ਕੀਤੀ ਜੋ ਰਹਿੰਦੀ ਦੁਨਿਆ ਤਕ ਕਾਇਮ ਰਹੇਗੀ 1 ਇਸ ਸ਼ਹਾਦਤ ਨੇ ਹਰ ਧਰਮ ਦੇ ਨੇਕ ਰਬ ਦੇ ਬੰਦਿਆਂ ਨੂੰ ਇਕ ਵਾਰੀ ਫਿਰ ਤੜਫਾ ਦਿਤਾ 1 ਕੀ ਹਿੰਦੂ ਤੇ ਕੀ ਮੁਸਲਮਾਨ ,ਲੋਕਾ ਨੇ ਲਹੂ ਦੇ ਅਥਰੂ ਵਗਾਏ 1 ਨੇਕ ਮੁਸਲਮਾਨਾ ਨੂੰ ਸ਼ਾਇਦ ਸਿਖੀ ਉਤੇ ਆਪਣੀ ਕੋਮ ਦੇ ਕੀਤੇ ਜੁਲਮਾਂ ਦਾ ਅਹਿਸਾਸ ਸੀ
ਕਤਲ ਕਰ ਦਿਤਾ ਗਿਆ1 ਉਨਾ ਦੇ ਮ੍ਰਿਤਕ ਸਰੀਰ ਤੇ ਸਖਤ ਪਹਿਰਾ ਲਗਾ ਦਿਤਾ ਗਿਆ1 ਡੋੰਡੀ ਪਿਟਵਾ ਦਿਤੀ ਗਈ ਕੀ ਜੋ ਵੀ ਉਨ੍ਹਾ ਦੇ ਸਰੀਰ ਨੂੰ ਹਥ ਲਾਉਣ ਦੀ ਕੋਸ਼ਿਸ਼ ਕਰੇਗਾ ਉਸਦਾ ਵੀ ਇਹੀ ਹਸ਼ਰ ਹੋਇਗਾ 1 ਕੁਦਰਤ ਤਾਂ ਕਿਸੇ ਨੂੰ ਬਖਸ਼ਦੀ ਨਹੀ ਉਸਨੇ ਨੇ ਆਪਣਾ ਰੰਗ ਦਿਖਾਇਆ ,ਇਕ ਗੈਬੀ ਹਨੇਰੀ ਝੁਲੀ ਜਿਸ ਨਾਲ ਜਨਤਾ ਭੈਭੀਤ ਹੋਕੇ ਆਪਣੇ ਆਪਣੇ ਘਰਾਂ ਨੂੰ ਚਲੀ ਗਈ ,ਧਰਤੀ ਕੰਬ ਉਠੀ, ਹਕੂਮਤ ਦਾ ਸਿੰਘਾਸਨ ਡੋਲਿਆ, ਪਾਪਾਂ ਦਾ ਠੀਕਰਾ ਚੋਰਾਹੇ ਤੇ ਫੁਟ ਗਿਆ 1 ਗੁਰੂ ਤੇਗ ਬਹਾਦਰ ਤੇ ਸਮਰਪਿਤ ਸਿਖਾਂ ਨੇ ਅਸੰਭਵ ਨੂੰ ਸੰਭਵ ਕਰਕੇ ਦਿਖਾ ਦਿਤਾ1 ਉਸ ਸਮੇ ਚਾਂਦਨੀ ਚੋਕ ਦੀ ਸੜਕ ਅਜ ਵਾਂਗ ਪਕੀ ਨਹੀ ਸੀ1 ਇਕਠੀ ਹੋਈ ਭੀੜ ਵਿਚ ਅਜੇਹੀ ਭਗਦੜ ਮਚੀ , ਧੂਲ ਮਿਟੀ ਉਡੀ ਕਿ ਦਰਿੰਦਿਆਂ ਦੇ ਸਾਰੇ ਸੁਰਖਿਆ ਪ੍ਰਬੰਧ ਮਿਟੀ ਵਿਚ ਮਿਲ ਗਏ 1 ਸੂਰ੍ਮੇ ਸਿਖਾਂ ਨੇ ਪਾਤਸ਼ਾਹ ਦਾ ਸੀਸ ਅਤੇ ਸਰੀਰ ਦੋਨੋ ਅਲੋਪ ਕਰ ਲਏ 1
ਸੀਸ ਭਾਈ ਜੇਤਾ ਜੀ ਆਨੰਦਪੁਰ ਸਾਹਿਬ ਲੇਕੇ ਚਲੇ ਗਏ , ਧੜ ਲਖੀ ਸ਼ਾਹ ਵਣਜਾਰਾ, ਜੋ ਉਸ ਸਮੇ ਸਰਕਾਰੀ ਨੋਕਰ ਸੀ, ਲਾਲ ਕਿਲੇ ਤੋ ਲਿਆਂਦੀ ਆਪਣੀ ਰੁਈ , ਕਲਈ ਵਾਲੇ ਗਡਿਆ ਵਿਚ ਛੁਪਾਕੇ ਆਪਣੇ ਪਿੰਡ ਰਕਾਬ ਗੰਜ ਲੈ ਗਿਆ 1 ਗੁਰੂ ਸਾਹਿਬ ਦੀ ਚਿਤਾ ਸਜਾਕੇ ,ਆਪਣੇ ਘਰ ਨੂੰ ਸਮਾਨ ਸਮੇਤ ਅਗ ਲਗਾ ਦਿਤੀ,ਆਪਣੀ ਹਥੀਂ ਸਸਕਾਰ ਕੀਤਾ , ਤਾਕਿ ਹਕੂਮਤ ਨੂੰ ਇਹ ਹਾਦਸਾ ਲਗੇ , ਕੋਈ ਚਾਲ ਨਹੀਂ 1
ਸੀਸ ਭਾਈ ਜੇਤਾ ਜੀ ਆਨੰਦਪੁਰ ਸਾਹਿਬ ਲੈ ਗਏ 1 ਜਦੋਂ ਭਾਈ ਜੇਤਾ ਜੀ ਨੇ ਗੁਰੂ ਤੇਗ ਬਹਾਦਰ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਕੀਤਾ 1 ਗੁਰੂ ਸਾਹਿਬ ਨੇ ਉਨ੍ਹਾ ਦੇ ਸੀਸ ਅਗੇ ਆਪਣਾ ਸੀਸ ਝੁਕਾ ਕੇ ਕਿਹਾ ਕਿ ਕਦ ਤਕ ਫਕੀਰ ਸ਼ਹੀਦ ਹੁੰਦੇ ਰਹਿਣਗੇ ? ਇਸ ਕਿਰਪਾਨ, ਤੇਗ ਤੇ ਭਠੇ ਵਿਚ ਪਏ ਇਨਾਂ ਤੀਰਾਂ ਦਾ ਕੀ ਫਾਇਦਾ ਜੇ ਇਹ ਜ਼ੁਲਮ ਦਾ ਟਕਰਾ ਨਹੀਂ ਕਰ ਸਕਦੇ ? ਉਨ੍ਹਾ ਨੇ ਭਾਈ ਜੇਤਾ ਜੀ ਤੋਂ ਪੁਛਿਆ ਕੀ ਉਥੇ ਕੋਈ ਸਿਖ ਨਹੀ ਸਨ , ਜਿਥੇ ਇਨਾ ਨੂੰ ਸ਼ਹੀਦ ਕੀਤਾ ਗਿਆ ਹੈ ? ਤਾਂ ਭਾਈ ਜੇਤਾ ਨੇ ਉਤਰ ਦਿਤਾ, ” ਹੋਣਗੇ , ਪਰ ਪਹਿਚਾਣੇ ਤਾਂ ਨਹੀਂ ਜਾ ਸਕਦੇ 1 ਉਸ ਦਿਨ ਗੁਰੂ ਸਾਹਿਬ ਨੇ ਫੈਸਲਾ ਕਰ ਲਿਆ , ਜ਼ੁਲਮ ਨਾਲ ਟਕਰ ਲੈਣ ਦਾ ਤੇ ਸਿਖਾਂ ਨੂੰ ਇਕ ਨਿਆਰਾ ਰੂਪ ਦੇਣ ਦਾ ਤਾਕਿ ਲਖਾਂ ਵਿਚ ਇਕ ਸਿਖ ਖੜਾ ਪਹਚਾਣਿਆ ਜਾ ਸਕੇ 1 ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ,1 ਇਹ ਦੁਨਿਆ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਜਦ ਕਿਸੇ ਸਹੀਦ ਦਾ ਧੜ ਤੇ ਸੀਸ ਦਾ ਵਖਰਾ ਵਖਰਾ ਸਸਕਾਰ ਕਈ ਮੀਲ ਦੀ ਵਿਥ ਤੇ ਹੋਇਆ ਹੋਵੇ 1
ਮੇਕਾਲਿਫ਼ ਨੇ ਲਿਖਿਆ ਹੈ ,” ਇਸ ਸ਼ਹਾਦਤ ਦੀ ਤੁਲਨਾ ਦੁਨਿਆ ਦੀ ਕਿਸੇ ਘਟਨਾ ਨਾਲ ਨਹੀਂ ਕੀਤੀ ਜਾ ਸਕਦੀ 1 ਇਹ ਆਪਣੇ ਆਪ ਵਿਚ ਇਕ ਵਖਰੀ , ਅਨੋਖੀ ਤੇ ਅਲੋਲਿਕ ਘਟਨਾ ਹੈ ” 1 ਭਾਈ ਨੰਦ ਲਾਲ ਜੀ ਲਿਖਦੇ ਹਨ,” ਅਨਵਾਰਿ ਹਕ ਅਜ਼ ਵਜੂਦ ਪਕਿਸ ਰੋਸ਼ਨ ” ਸਚ ਦੀਆਂ ਕਿਰਨਾ ਉਸਦੇ ਪਵਿਤਰ ਵਜੂਦ ਕਰਕੇ ਰੋਸ਼ਨ ਹਨ 1 ਲਾਲਾ ਦੌਲਤ ਰਾਇ ਆਪਣੀ ਪੁਸਤਕ ਮਹਾਂਬਲੀ ਵਿਚ ਲਿਖਦੇ ਹਨ ,’ ਕੀ ਅਜ ਤਕ ਇਹ ਤਾ ਹੋਇਆ ਹੈ ਕੀ ਕਾਤਲ ਮਕਤੂਲ ਕੇ ਪਾਸ ਜਾਏ , ਇਹ ਨਹੀਂ ਕੀ ਮਕਤੂਲ ਕਾਤਲ ਕੇ ਪਾਸ ਆਏ ” 1
ਸਗਲ ਸ੍ਰਿਸ਼ਟ ਪੈ ਢਾਪੀ ਚਾਦਰ
ਪ੍ਰਗਟ ਭਏ ਗੁਰੂ ਤੇਗ ਬਹਾਦਰ
ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਾਕੇ ਨੂੰ ਕਲਜੁਗ ਦਾ ਸਭ ਤੋ ਵਡਾ ਸਾਕਾ ਕਿਹਾ ਹੈ 1 ਆਪਣੀ ਬਾਣੀ ਬਚਿਤਰ ਨਾਟਕ ਵਿਚ ਇਸ ਗਲ ਦੀ ਗਵਾਹੀ ਭਰੀ ਹੈ , ਜਿਸਤੋਂ ਵਡੀ ਕੋਈ ਗਵਾਹੀ ਨਹੀ ਹੋ ਸਕਦੀ ,ਜਿਸ ਵਿਚ ਉਨਾਂ ਲਿਖਿਆ ਹੈ ਕੀ ਗੁਰੂ ਤੇਗ ਬਹਾਦਰ ਨੇ ਤਿਲਕ ਜੰਜੂ ਦੀ ਰਖਿਆ ਲਈ ਇਕ ਮਹਾਨ ਤੇ ਅਲੋਕਿਕ ਕਾਰਜ ਕਰ ਦਿਖਾਇਆ ਹੈ 1
ਤਿਲਕ ਜੰਜੂ ਰਾਖਾ ਪ੍ਰਭ ਤਾਕਾ
ਕੀਨੋ ਬਡੇ ਕਲੂ ਮਹਿ ਸਾਕਾ
ਸਾਧਨਿ ਹੋਤਿ ਇਤੀ ਜਿਨਿ ਕਰੀ
ਸਿਸਿ ਦੀਆ ਪਰ ਸੀ ਨ ਉਚਰੀ
ਧਰਮ ਹੇਤ ਸਾਕਾ ਜਿਨਿ ਕਿਆ
ਸੀਸੁ ਦੀਆ ਪਰੁ ਸਿਰਰੁ ਨਾ ਦੀਆ
ਇਹ ਘਟਨਾ ਜਿਥੇ ਇਕ ਪਾਸੇ ਬਹਾਦਰ ਸਿਖਾਂ ਅਤੇ ਸੰਗਤਾਂ ਦੀ ਭਾਰੀ ਜਿਤ ਸੀ ਉਥੇ ਜਾਲਮ, ਜਨੂੰਨੀ ਹਕੂਮਤ ਦੇ ਮੂੰਹ ਤੇ ਕਰਾਰੀ ਚਪੇੜ ਸੀ 1 ਹਿੰਦੂਆਂ ਨੇ ਉਨ੍ਹਾ ਨੂੰ ਹਿੰਦ ਦੀ ਚਾਦਰ ਦਾ ਖਿਤਾਬ ਦਿਤਾ ਪਰ ਜਲਦੀ ਹੀ ਭੁਲ ਗਏ, ਇਤਨੀ ਜਲਦੀ ਕੀ ਜਦ ਉਨਾਂ ਦੇ ਪੁਤਰ ਇਸੇ ਜੋਰ, ਜਬਰ ਤੇ ਜੁਲਮ ਦੇ ਖਿਲਾਫ਼ ਅਗੇ ਵਧੇ ਤਾਂ ਉਨਾਂ ਨੇ ਸਾਥ ਨਹੀਂ ਦਿਤਾ 1 ਸਾਥ ਦੇਣਾ ਤਾ ਇਕ ਪਾਸੇ ਰਿਹਾ, ਰਾਹ ਵਿਚ ਇਤਨੀਆਂ ਓਕ੍ੜਾ ਘੜੀਆ ਕਰ ਦਿਤੀਆਂ , ਇਤਨੀਆਂ ਕੀ ਜਿਤਨੀਆਂ ਮੁਗਲ ਹਕੂਮਤ ਨੇ ਵੀ ਨਹੀ ਕੀਤੀਆਂ 1 ਸਿਖਾਂ ਤੇ ਸਿਖੀ ਖਤਮ ਕਰਨ ਲਈ ਮੁਗਲ ਸਮਰਾਜ ਨਾਲ ਹਥ ਮਿਲਾ ਲਿਆ 1 ਅਜੇ ਵੀ ਲਗਪਗ 350 ਸਾਲ ਮਗਰੋਂ ਵੀ ਇਸ ਕੋਮ ਵਿਚ ਕੋਈ ਸੁਧਾਰ ਨਹੀ ,1984 ਦੇ ਦੰਗੇ ਇਸ ਗਲ ਦਾ ਪ੍ਰਤਖ ਪ੍ਰਮਾਣ ਹੈ 1 RSS ਦਾ ਰਵਇਆ ਦਸਦਾ ਹੈ ਕੀ ਓਹ ਕੋਈ ਜਨੂੰਨੀ ਮੁਸਲਮਾਨਾ ਤੋ ਘਟ ਨਹੀ ਜਿਨਾਂ ਕੋਲ ਹਰ ਸੰਭਵ ਬਹਾਨੇ ਹੁੰਦੇ ਹਨ ਸਿਖੀ ਨੂੰ ਬਦਨਾਮ ਕਰਨ ਦੇ 1
ਕੁਝ ਲੋਕਾਂ ਨੇ ਇਸ ਸ਼ਹਾਦਤ ਨੂੰ ਸਿਰਫ ਰਾਜਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ 1 ਓਨਾ ਤੇ ਫੌਜ਼ ਇਕਠੀ ਕਰਨ ਤੇ ਜਬਰਦਸਤੀ ਪੈਸਾ ਵਸੂਲਣ ਤੇ ਇਲ੍ਜ਼ਾਮ ਲਗਾਏ ਹਨ 1 ਜਦ ਇਹ ਸਚ ਹੁੰਦਾ ਤਾਂ ਕੀ ਸ਼ਹੀਦੀ ਵਕ਼ਤ ਸਿਖ ਫੌਜ਼ ਚੁਪ ਚਾਪ ਬੈਠੀ ਰਹਿੰਦੀ , ਜਦ ਕੀ ਓਹ ਖੁਦ ਵੀ ਤੇਗ ਦੇ ਧਨੀ ਸੀ 1 ਬਾਕੀ ਪੈਸੇ ਜਬਰਦਸਤੀ ਵਸੂਲਣਾ, ਜਿਸਨੇ ਲਿਖਿਆ ਹੈ ਜਾਂ ਤਾਂ ਉਸਨੇ ਸਿਖੀ ਇਤਿਹਾਸ ਨਹੀ ਪੜਿਆ ਜਾਂ ਓਹ ਸ਼ੇਖ ਸਰਹਦੀ , ਵਰਗਾ ਕੋਈ ਜਨੂੰਨੀ ਮੁਸਲਮਾਨ ਹੋਵੇਗਾ, ਕਮਜ਼ ਸੇ ਕਮ ਹਿੰਦੂ ਤੇ ਨਹੀਂ ਹੋ ਸਕਦਾ ਜਿਨਾਂ ਦੇ ਧਰਮ ਨੂੰ ਬਚਾਣ ਲਈ ਉਨ੍ਹਾ ਨੇ ਆਪਣਾ ਤਨ ਮਨ ਕੁਰਬਾਨ ਕਰ ਦਿਤਾ 1 ਹਿੰਦ ਦੀ ਚਾਦਰ ਤੇ ਹਿੰਦ-ਏ-ਪੀਰ ਦੀ ਭੂਮਿਕਾ ਨਿਭਾ ਕੇ ਜਿਸਦਾ ਨੇਕ ਦਿਲ ਹਿੰਦੂ ਹਮੇਸ਼ਾਂ ਰਿਣੀ ਰਹੇਗਾ 1 ਸਿਖਾਂ ਅਤੇ ਗੇਰ ਸਿਖਾਂ ਦੇ ਆਪਸੀ ਸੰਬਧ ਵਿਚ ਇਕ ਲੇਖਕ ਲਿਖਦੇ ਹਨ ਜਿਨਾ ਨੇ ਬੀ ਐਡ ਕਰਨ ਲਈ ਬਾਰਾਮੁਲਾ ,ਕਸ਼ਮੀਰ ਵਿਚ ਦਾਖਲਾ ਲਿਆ 1 ਇਥੋਂ ਦੇ ਇਕ ਕਸ਼ਮੀਰੀ ਪੰਡਤ ,ਜੋ ਪ੍ਰੋਫ਼ੇਸਰ ਸੀ ਜਦ ਕਲਾਸ ਲੈਂਦੇ ਤਾਂ ਸਿਖ ਵਿਦਾਰਥੀਆਂ ਨੂੰ ਦੇਖਕੇ ਬੜੇ ਖੁਸ਼ ਹੁੰਦੇ ਤੇ ਕਹਿੰਦੇ, “ਸਰਦਾਰ ਲੋਗੋ ਕੋ ਦੇਖ ਕੇ ਮੁਜੇ ਬੜੀ ਖੁਸ਼ੀ ਹੋਤੀ ਹੈ1 ਯੇਹ ਲੋਗ ਗੁਰੂ ਤੇਗ ਬਹਾਦੁਰ ਕੀ ਔਲਾਦ ਹੈ ,ਜਿਨਹੋ ਨੇ ਹਮਾਰੇ ਓਰ ਹਮਾਰੇ ਧਰਮ ਕੇ ਲੀਏ ਆਪਣੀ ਜਾਨ ਕੁਰਬਾਨ ਕਰ ਦੀ ਹੈ 1 ਮੈਨੇ ਗੁਰੂ ਤੇਗ ਬਹਾਦੁਰ ਕੀ ਬਹੁਤ ਬੜੀ ਫੋਟੋ ਆਪਣੇ ਘਰ ਮੈ ਲਗਾਈ ਹੁਈ ਹੈ ਜਿਸਕੇ ਆਗੇ ਮੈ ਰੋਜ ਸੁਭਾ ਸਿਰ ਝੁਕਾਤਾ ਹੂੰ 1 ਖਾਲੀ ਕਸ਼ਮੀਰੀ ਹੀ ਕਿਓਂ ,ਤਿਲਕ ਜੰਜੂ ਤੇ ਹਰ ਹਿੰਦੂ ਦਾ ਪਾਣਾ ਉਨ੍ਹਾ ਦਾ ਕਰਮ ਤੇ ਧਰਮ ਸੀ 1
ਗੁਰੂ ਤੇਗ ਬਹਾਦਰ ਨੇ ਕਿਸੇ ਧਰਮ, ਜਾਤ, ਤੇ ਰਾਜ ਦੇ ਵਿਰੁਧ ਪ੍ਰਚਾਰ ਨਹੀਂ ਕੀਤਾ, ਕੀਤਾ ਹੈ ਤੇ ਸਿਰਫ ,” ਨਾ ਡਰੋ ਨਾ ਡਰਾਓ , ਨਾ ਜੁਲਮ ਕਰੋ ਨਾ ਸਹੋ1 ਡਰਾਣ ਵਾਲੇ ਜਾਲਮ ਤੇ ਡਰਨ ਵਾਲੇ ਨੂੰ ਕਾਇਰ ਕਿਹਾ ਹੈ 1
ਜੋ ਜੀਵੈ ਪਤੁ ਲਥੀ ਜਾਇ
ਸਭੁ ਹਰਾਮ ਜੇਤਾ ਕੀਚਹ ਖਾਇ 11
ਭਾਈ ਕਾਹੂ ਕਉ ਦੇਤਿ ਨਹਿ 1
ਨਹਿ ਭੇ ਮਾਨਤਿ ਆਨਿ 11
ਇਤਿਹਾਸ ਗਵਾਹ ਹੈ ਕੀ ਜੋ ਕੁਰਬਾਨੀ ਸਿਖ ਧਰਮ ਨੇ ਦਿਤੀ ਹੈ, ਜੋਰ,ਜਬਰ ਤੇ ਜੁਲਮ ਦੇ ਖਿਲਾਫ਼,, ਓਹ ਆਪਣੇ ਆਪ ਵਿਚ ਇਕ ਅਦੁਤੀ ਮਿਸਾਲ ਹੈ ,ਤਤੀਆਂ ਲੋਹਾਂ ਤੇ ਬੈਠਣਾ, ਸੀਸ ਤੇ ਰੇਤੇ ਪਵਾਣੇ , ਦੇਗਾਂ ਦਾ ਉਬਾਲ, ਆਰਿਆਂ ਦੇ ਤੇਜ ਦੰਦੇ, ਰੰਬੀ ਦੀ ਤੇਜ ਧਾਰ ਆਪਣੇ ਜਿਸਮ ਤੇ ਬਰਦਾਸ਼ਤ ਕਰਨਾ , ਗਰਮ ਜੰਬੂਰੀਆਂ ਨਾਲ ਆਪਣੇ ਬੰਦ ਬੰਦ ਕਟਵਾਣੇ, ਨੀਹਾਂ ਵਿਚ ਚਿਣਵਾ ਦੇਣਾ,ਓਹ ਵੀ 5-7 ਸਾਲਾਂ ਦੇ ਉਮਰ ਵਿਚ , ਇਹ ਕੋਈ ਆਮ ਜਾਂ ਛੋਟੀ ਗਲ ਨਹੀ 1 ਸਿਦਕ,ਸ਼ਾਂਤੀ, ਅਡੋਲਤਾ, ਤੇ ਉਤਸ਼ਾਹ, ਨਾਲ ਅਗੇ ਵਧ ਵਧ ਕੇ ਸ਼ਹੀਦ ਹੋਣਾ ਓਹ ਵੀ ਦੂਸਰਿਆ ਲਈ, ਇਹ ਸਿਰਫ ਸਿਖੀ ਦੇ ਹਿੱਸੇ ਆਈ ਹੈ 1
ਗੁਰੂ ਤੇਗ ਬਹਾਦੁਰ ਨੇ ਸਿਰਫ ਹਿੰਦੂ ਧਰਮ ਤੇ ਤਿਲਕ ਜੰਜੂ ਦੀ ਰਖਿਆ ਨਹੀਂ ਕੀਤੀ ਸਗੋਂ ਸਮੁਚੇ ਸੰਸਾਰ ਦੀ, ਨਾਂ ਕੇਵਲ ਧਰਮ ਬਲਿਕ ਉਨ੍ਹਾ ਦੇ ਵਿਸ਼ਵਾਸ , ਉਨ੍ਹਾ ਦੀ ਮਾਨਸਿਕ, ਸਮਾਜਿਕ ਤੇ ਧਾਰਮਿਕ ਅਜਾਦੀ ਦੀ ਰਖਿਆ ਕੀਤੀ ਹੈ 1 ਅਗਰ ਮੁਸਲਮਾਨ ਪੂਰੇ ਹਿੰਦੁਸਤਾਨ ਦੇ ਹਿੰਦੁਆ ਨੂੰ ਮੁਸਲਮਾਨ ਬਣਾਣ ਵਿਚ ਸਫਲ ਹੋ ਜਾਂਦੇ,ਤਾਂ ਸੰਸਾਰ ਭਰ ਵਿਚ ਇਕ ਨਵੀਂ ਜਦੋ ਜਹਿਦ ਸ਼ੁਰੁ ਹੋ ਜਾਣੀ ਸੀ 1 ਹਦਾਂ ਸਰਹਦਾਂ ਦੇ ਨਾਲ ਨਾਲ ਜਬਰ ਜੋਰ ਤੇ ਜ਼ੁਲਮ ਰਾਹੀਂ ਧਰਮ ਬਦਲਾਣ ਦੀ ਜੰਗ ਵੀ ਸ਼ੂਰੂ ਹੋ ਜਾਂਦੀ ਤੇ ਸ਼ਾਇਦ ਪੂਰੀ ਦੁਨੀਆਂ ਵਿਚ, ਸਭ ਤੋ ਤਾਕਤਵਰ ਕੋਮ ਦਾ ਧਰਮ, ਇਕੋ ਹੀ ਧਰਮ ਹੁੰਦਾ 1 ਗੁਰੂ ਤੇਗ ਬਹਾਦਰ ਨੇ ਮੁਲਕ ਦੀ ਆਜ਼ਾਦੀ, ਹਰ ਮਜਹਬ ਤੇ ਹਰ ਇਨਸਾਨ ਦੀ ਅਜਾਦੀ ਲਈ ਆਪਣੀ ਜਾਨ ਕੁਰਬਾਨ ਕੀਤੀ ਜਿਸਦਾ ਅਸਰ ਪੂਰੀ ਕਾਇਨਾਤ ਵਿਚ ਹੋਇਆ ਤੇ ਇਸ ਮਕਸਦ ਨੂੰ ਪੂਰਾ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਤੇ ਇਸਦੇ ਪਿਛੋਂ ਸਿਖਾਂ ਨੇ ਅਨੇਕਾਂ ਕੁਬਾਨੀਆਂ ਦਿਤੀਆਂ ਹਨ 1
-
ਇਸ ਸ਼ਹਾਦਤ ਨੇ ਜਿਥੇ ਜ਼ੁਲਮ ਦੇ ਵਧਦੇ ਹੜ ਨੂੰ ਠਲ ਪਾਈ ਉਥੇ ਇਸ ਸ਼ਹਾਦਤ ਨੇ ਸਿਖ ਕੋਮ ਨੂੰ ਨਵੀ ਸਿਰਿਓਂ ਜਥੇਬੰਦ ਕੀਤਾ 1 ਕੋਮ ਵਿਚ ਜੁਰਅਤ ਨੇ ਜਨਮ ਲਿਆ 1 ਜਿਥੇ ਸ਼ਹਾਦਤ ਵਾਲੇ ਦਿਨ ਇਕ ਸਿਖ ਵੀ ਅਗੇ ਵਧ ਕੇ ਨਾ ਨਿਤਰ ਸਕਿਆ ਉਥੇ ਇਕ ਸਾਲ ਬਾਅਦ ਹੀ ਸਿਖਾਂ ਨੇ ਔਰੰਗਜ਼ੇਬ ਤੇ ਦੋ ਵਾਰੀ ਪਥਰਾਂ ਤੇ ਤਲਵਾਰਾਂ ਨਾਲ ਹਮਲੇ ਕੀਤੇ 1 ਫਿਰ ਇਹ ਸਾਕੇ ਲਗਾਤਾਰ ਹੁੰਦੇ ਰਹੇ 1 ਔਰੰਗਜ਼ੇਬ ਇਤਨਾ ਡਰ ਗਿਆ ਸੀ ਕੀ ਅਧੀ ਰਾਤੀਂ ਬੜ -ਬੜਾ ਕੇ ਉਠ ਪੈਂਦਾ 1 ਫਿਰ ਖਾਲਸੇ ਦੀ ਸਿਰਜਣਾ ਹੋਈ ਉਸ ਖਾਲਸੇ ਦੀ ਸਿਰਜਣਾ ਜਿਸਨੇ ਖਾਲਸਾ ਬੰਨਣ ਤੋ ਪਹਿਲੇ ਹੀ ਆਪਣਾ ਸਿਰ ਗੁਰੂ ਸਾਹਿਬ ਦੀ ਭੇਟਾ ਕਰ ਦਿਤਾ ਸੀ 1 ਇਕ ਸ਼ਸ਼ਤਰ ਬਧ ਫੌਜ਼ ਤਿਆਰ ਹੋਈ , ਜਿਸਨੇ ਜ਼ਾਲਮਾਂ ਅਗੇ ਆਪਣਾ ਪੰਜਾ ਖੜਾ ਕਰ ਦਿਤਾ .” ਬਸ ਹੋਰ ਨਹੀਂ 1
ਵਾਹਿਗੁਰੂ ਊ