ਗੁਰੂ ਗੋਬਿੰਦ ਸਿੰਘ ਜੀ ਬਾਜ ਹੀ ਕਿਓਂ ਰਖਦੇ ਸੀ ਕੋਈ ਹੋਰ ਪੰਛੀ ਕਿਓਂ ਨਹੀਂ ? ਸੰਗਤ ਦਾ ਸੁਆਲ ਹੈl
ਇਸ ਲਈ ਕਿ ਬਾਜ ਜਿਸ ਨੂੰ ਈਗਲ ਜਾਂ ਸ਼ਾਹੀਨ ਵੀ ਕਹਿੰਦੇ ਦਸ਼ਮੇਸ਼ ਪਿਤਾ ਜੀ ਦਾ ਦੁਲਾਰਾ ਅਣਖੀ ਦਲੇਰ ਅਤੇ ਹਿੰਮਤੀ ਪੰਛੀ ਹੈl ਫ਼ਾਲਕੋ ਵੰਸ਼ ਦਾ ਇਹ ਸ਼ਿਕਾਰੀ ਪੰਛੀ (raptor), ਗਰੁੜ ਨਾਲੋਂ ਛੋਟਾ ਹੁੰਦਾ ਹੈ। ਫ਼ਾਲਕੋ ਵੰਸ਼ ਵਿੱਚ ਸੰਸਾਰ ਭਰ ਵਿੱਚ ਲਗਭਗ ਚਾਲੀ ਪ੍ਰਜਾਤੀਆਂ ਮੌਜੂਦ ਹਨ ਅਤੇ ਵੱਖ – ਵੱਖ ਨਾਮਾਂ ਨਾਲ ਜਾਣੀਆਂ ਜਾਂਦੀਆਂ ਹਨ। ਸਾਰੇ ਸ਼ਿਕਾਰੀ ਪੰਛੀਆਂ ਦੀ ਤਰ੍ਹਾਂ ਇੱਕ ਤਾਂ ਬਾਜ਼ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ ਦੂਜਾ, ਇਸ ਨੂੰ ਵਸਤੂਆਂ ਆਕਾਰ ਨਾਲੋਂ ਵੱਡੀਆਂ ਨਜ਼ਰ ਆਉਂਦੀਆਂ ਹਨ। ਬਾਜ਼ 1.6 ਕਿਲੋਮੀਟਰ ਦੀ ਉਚਾਈ ਉੱਤੇ ਉਡਦਿਆਂ, ਧਰਤੀ ਉੱਤੇ ਇੱਕ ਚੂਹੇ ਨੂੰ ਸਾਫ਼ ਵੇਖ ਸਕਦਾ ਹੈ। ਇਹ ਪੰਛੀ ਮਜ਼ਬੂਤ ਪੰਜਿਆਂ ਤੇ ਤਿੱਖੀਆਂ ਨਹੁੰਦਰਾਂ ਨਾਲ ਲੈਸ ਹੁੰਦਾ ਹੈ ਅਤੇ ਪਿਛਲੀ ਨਹੁੰਦਰ ਮੁਕਾਬਲਤਨ ਵੱਡੀ ਅਤੇ ਸ਼ਕਤੀਸ਼ਾਲੀ ਹੁੰਦੀ ਹੈ। ਮਾਸ ਨੋਚਣ ਲਈ ਇਸ ਦੀ ਚੁੰਝ ਹੁੱਕ ਵਾਂਗ ਮੁੜੀ ਹੋਈ ਹੁੰਦੀ ਹੈ ਜੋ ਕਾਬੂ ਆਏ ਸ਼ਿਕਾਰ ਨੂੰ ਪਲਾਂ ਵਿੱਚ ਹੀ ਫੀਤਾ-ਫੀਤਾ ਕਰ ਸੁੱਟਦੀ ਹੈ। ਆਮ ਤੌਰ ਉੱਤੇ ਬਾਜ਼ ਆਪਣੇ ਸ਼ਿਕਾਰ ਨੂੰ ਦਬੋਚਣ ਲਈ ਉਸ ੳੱਪਰ ਇੱਟ ਵਾਂਗ ਡਿੱਗ ਪੈਂਦਾ ਹੈ ਅਤੇ ਫਿਰ ਸ਼ਿਕਾਰ ਨੂੰ ਆਪਣੇ ਪੰਜਿਆਂ ਵਿੱਚ ਦਬੋਚ ਕੇ ਉੱਡ ਜਾਂਦਾ ਹੈ। ਇਹ ਸਭ ਕੁਝ 1-2 ਸਕਿੰਟਾਂ ਵਿੱਚ ਹੀ ਵਾਪਰ ਜਾਂਦਾ ਹੈ। ਬਾਜ਼ਾਂ ਨੂੰ ਚੂਹੇ, ਕਿਰਲੀਆਂ ਦਾ ਸ਼ਿਕਾਰ ਕਰਨਾ ਪਸੰਦ ਹੈ। ਸੱਪ ਵੀ ਇਨ੍ਹਾਂ ਦੇ ਭੋਜਨ ਵਿੱਚ ਸ਼ਾਮਲ ਹਨ। ਅੱਜ ਵੀ ਕਜ਼ਾਖਸਤਾਨ, ਜਾਪਾਨ ਅਤੇ ਕੇਂਦਰੀ ਏਸ਼ੀਆ ਦੇ ਕੁਝ ਭਾਗਾਂ ਵਿੱਚ ਬਾਜ਼ ਨਾਲ ਸ਼ਿਕਾਰ ਕਰਨ ਦੀ ਸ਼ਾਹੀ ਰਵਾਇਤ ਨੂੰ ਬਾਜ਼ ਪਾਲਕਾਂ ਵੱਲੋਂ ਜਿਉਂਦਾ ਰੱਖਿਆ ਜਾ ਰਿਹਾ ਹੈ। ਗੁਰੂ ਸਾਹਿਬ ਨੇ ਇਕ ਮਾਸਾਹਾਰੀ ਪੰਛੀ ਬਾਜ ਨੂੰ ਹਮੇਸ਼ਾਂ ਆਪਣੇ ਨਾਲ ਕਿਓਂ ਰਖਿਆ ਹੈ ? ਕਿਓਂਕਿ ਗੁਰੂ ਸਾਹਿਬ ਦੇ ਹਰ ਕਦਮ ਪਿਛੇ ਕੋਮ ਲਈ, ਕੋਮ ਦੀ ਭਲਾਈ ਲਈ ਕੋਈ ਨਾ ਕੋਈ ਸੰਦੇਸ਼ ਜਰੂਰ ਹੁੰਦਾ ਸੀl
1, ਬਾਜ ਦੀ ਫਿਤਰਤ ਵਿਚ ਗੁਲਾਮੀ ਨਹੀਂ ਹੁੰਦੀl ਉਸ ਨੂੰ ਤੁਸੀਂ ਪਿੰਜਰੇ ਵਿਚ ਨਹੀਂ ਰਖ ਸਕਦੇ ਜੇ ਰਖੋਗੇ ਤਾਂ ਯਾ ਤਾਂ ਉਹ ਪਿੰਜਰੇ ਨੂੰ ਤੋੜ ਦੇਵੇਗਾ ਜਾਂ ਅੰਦਰ ਹੀ ਆਪਣੀ ਜਾਨ ਦੇ ਦੇਵੇਗਾl ਸਿਖ ਵੀ ਕਿਸੇ ਦੀ ਗੁਲਾਮੀਂ ਪਸੰਦ ਨਹੀਂ ਕਰਦਾl ਗੁਰਮਤਿ ਵਿਚ ਅਗਰ ਕੋਈ ਕਿਸੀ ਨੂੰ ਕੈਦ ਕਰਦਾ ਹੈ ਉਸ ਨੂੰ ਗੁਲਾਮੀ ਨਹੀਂ ਕਿਹਾ ਜਾਂਦਾ ਗੁਲਾਮੀ ਉਸ ਨੂੰ ਕਿਹਾ ਗਿਆ ਜੋ ਆਪਣੀ ਜਮੀਰ ਵੇਚ ਦੇਵੇ , ਆਪਣੀ ਜਮੀਰ ਕਿਸੀ ਲਾਲਚ ਕਾਰਣ ਅਗਲੇ ਦੇ ਕਦਮਾਂ ਵਿਚ ਧਰ ਦੇਵੇ, ਆਪਣੀ ਸੋਚ ਨੂੰ ਦੂਸਰੇ ਦੇ ਅਧੀਨ ਕਰ ਦੇਵੇ, ਭਾਵ ਮਾਨਸਿਕ ਤੋਰ ਤੇ ਖਤਮ ਹੋ ਜਾਵੇ-ਗੁਰੂ ਸਾਹਿਬ ਵੇਲੇ ਭਾਵੇ ਰਾਜ ਮੁਗਲਾਂ ਦਾ ਸੀ , ਜਹਾਂਗੀਰ, ਔਰੰਗਜ਼ੇਬ ਵਰਗੇ ਬੜੇ ਬੜੇ ਜਾਲਮ ਬਾਦਸ਼ਾਹ ਹੋਏ ਸਨ, ਗੁਰੂ ਸਾਹਿਬ ਨੇ ਡਟ ਕੇ ਮੁਕਾਬਲਾ ਕੀਤਾ, ਚਾਹੇ ਅਨੇਕਾਂ ਮੁਸੀਬਤਾ ਸਹੀਂਆਂ, ਬਚੇ , ਮਾਂ-ਬਾਪ, ਘਰ ਘਾਟ, ਦੌਲਤ ਸਭ ਕੁਝ ਵਾਰ ਦਿਤਾ ਪਰ ਜ਼ੁਲਮ ਅਗੇ ਹਾਰ ਨਹੀਂ ਮੰਨੀ, ਘੁਟਨੇ ਨਹੀਂ ਟੇਕੇl ਗੁਰੂ ਸਾਹਿਬ ਤੋਂ ਬਾਅਦ ਸਿਖਾਂ ਨੇ ਜੰਗਲਾਂ ਵਿਚ ਰਹਿਣਾ ਪ੍ਰਵਾਨ ਕਰ ਲਿਆ, ਦਰਖਤਾਂ ਦੇ ਪਤੇ ਖਾਕੇ ਗੁਜ਼ਾਰਾ ਕੀਤਾ ਜੰਗਲਾਂ ਦੀਆਂ ਠੰਡੀਆਂ ਰਾਤਾਂ ਵਿਚ ਕਾਠੀਆਂ ਤੇ ਜਾਂ ਭੁੰਜੇ ਸੋਣਾ ਕਬੂਲ ਕਰ ਲਿਆ ਪਰ ਗੁਲਾਮੀ ਮਨਜੂਰ ਨਹੀਂ ਕੀਤੀl
2, ਕਿਸੇ ਦਾ ਕੀਤੇ ਸ਼ਿਕਾਰ ਨੂੰ ਨਹੀਂ ਖਾਂਦਾ ਇਸੇ ਤਰਹ ਹਰ ਸਿਖ ਨੂੰ ਆਦੇਸ਼ ਹੈ ਕਿ ਆਪਣੀ ਕਿਰਤ ਦੀ ਕਮਾਈ ਖਾਵੇ ਉਹ ਵੀ ਵੰਡ ਕੇ ,ਮੁਫਤ ਦੀ, ਜਾਂ ਦੂਜੇ ਦੇ ਹਥ ਦੀ ਕੀਤੀ ਕਮਾਈ ਵਲ ਨਾ ਵੇਖੇ l
-
ਬਾਜ ਦੀ ਉਡਾਰੀ ਬਹੁਤ ਉਚੀ ਹੁੰਦੀ ਹੈ -ਅਸਮਾਨਾਂ ਨੂੰ ਛੁਹਣ ਵਾਲੀ -ਪਰ ਨਜ਼ਰਾਂ ਹਮੇਸ਼ਾਂ ਨੀਵੀਆਂ, ਧਰਤੀ ਤੇ ਰਹਿੰਦੀਆਂ ਹਨ l ਸਿਖਾਂ ਨੂੰ ਵੀ ਮਨ
ਨੀਵਾਂ ਤੇ ਮੱਤ ਉਚੀ ਰਖਣ ਦਾ ਗੁਰਮਤਿ ਵਲੋਂ ਸਿਖ ਅਤੇ ਸੰਦੇਸ਼ ਹੈ
-
ਬਾਜ਼ ਆਪਣੀ ਆਖਰੀ ਸਾਹਾਂ ਤਕ ਵੀ ਆਲਸੀ ਨਹੀਂ ਹੁੰਦਾ l ਸਿਖ ਕਦੀ ਆਲਸੀ ਨਹੀਂ ਹੁੰਦਾ, ਮੇਹਨਤ ਮਜਦੂਰੀ ਕਰਨ ਨੂੰ ਹਰ ਵਕਤ ਤਿਆਰ ਬਰ ਤਿਆਰ ਰਹਿੰਦਾ ਹੈl ਕਿਸੇ ਦੇ ਆਸਰੇ ਵਲ ਨਹੀਂ ਤਕਦਾ, ਅਜ ਦਾ ਕੰਮ ਕਲ ਤੇ ਨਾਂ ਛਡਣ ਤੇ ਹੁਣ ਦਾ ਕੰਮ ਹੁਣੇ ਕਰਨ ਦਾ ਸੰਕਲਪ ਰਖਦਾ ਹੈ l
-
ਹਵਾ ਦੇ ਬਹਾ ਤੋ ਉਲਟਾ ਉਡਦਾ ਹੈ1 ਹਵਾ ਦੀ ਵਹੀਂ ਵਿਚ ਨਹੀਂ ਉਡਦਾ l ਸਿਖ ਵੀ ਆਪਣੀ ਮੌਜ-ਮਸਤੀ ਵਿਚ ਤੇ ਜਿੰਦਾ ਦਿਲੀ ਨਾਲ ਜਿੰਦਗੀ ਬਸਰ ਕਰਦਾ ਹੈ
-
ਉਹ ਕਦੀ ਘੋਸਲਾ ਨਹੀਂ ਬਣਾਉਂਦਾ . ਖੁਲੀ ਆਸਮਾਂ ਹੀ ਉਸਦੀ ਛਤ ਤੇ ਧਰਤੀ ਜਮੀਨ ਹੁੰਦੀ ਹੈ ਸਿਖ ਨੂੰ ਵੀ ਮੋਹ ਮਾਇਆ ਦੇ ਜਾਲ ਵਿਚ ਨਾ ਫਸਣ
ਦਾ ਗੁਰੂ-ਸਹਿਬਾਨਾ ਵਲੋਂ ਹੁਕਮ ਹੈl
-
ਬਾਜ ਕਦੀ ਹਾਰ ਨਹੀਂ ਮੰਨਦਾ, ਕਿਸੇ ਤੋਂ ਡਰਦਾ ਨਹੀਂ ,ਦੁਖ ਭਰੀ ਜਿੰਦਗੀ ਵੀ ਖੁਸ਼ੀ ਖੁਸ਼ੀ ਜਿਓੰਦਾ ਹੈ l ਗੁਰੂ ਤੇਗ ਬਹਾਦਰ ਤੇ ਹਰ ਗੁਰੂ ਸਹਿਬਾਨ, ਗੁਰੂ ਨਾਨਕ ਸਾਹਿਬ ਤੋ ਲੈਕੇ ਦਸਵੇਂ ਪਾਤਸ਼ਾਹ ਤਕ ਸਿਖ ਨੂੰ ਇਹੀ ਸਿਖਾਇਆ – ਨਾ ਡਰੋ ਨਾ ਡਰਾਓ “ਭੈ ਕਾਹੂ ਕੋ ਦੇਤ ਨਹਿl ਨਹਿ ਭੈ ਮਾਨਤ ਆਨ”
Add comment