ਸਿੱਖ ਇਤਿਹਾਸ

ਗੁਰੂ ਕਾਲ ਦੇ ਇਤਿਹਾਸਿਕ ਸਰੋਤ (1469-1708)

ਗੁਰੂ ਕਾਲ ਦੇ ਇਤਿਹਾਸਿਕ ਸਰੋਤ

ਸਿੱਖੀ ਦਾ ਇਤਿਹਾਸ ਗੁਰੂ ਨਾਨਕ ਸਾਹਿਬ , ਸਿਖਾਂ ਦੇ ਪਹਿਲੇ ਗੁਰੂ ਤੋਂ  ਪੰਦਰਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ ਜਿਸ ਨੂੰ  ਧਾਰਮਿਕ ਅਤੇ ਕੌਮੀ ਰਸਮੋ ਰਿਵਾਜ਼  ਦੇਕੇ  ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 30 ਮਾਰਚ 1699 ਵਾਲੇ ਦਿਨ ਸਿਖਾਂ ਨੂੰ ਸਿੰਘ ਦਾ ਨਾਮ ਦੇਕੇ  ਸੰਪੂਰਨਤਾ ਦੀ ਮੋਹਰ ਲਗਾ ਦਿਤੀ ।ਵੱਖ ਵਖ  ਜਾਤੀਆਂ ਅਤੇ ਪਿਛੋਕੜ ਵਾਲੇ ਆਮ ਸਧਾਰਨ ਇਨਸਾਨਾਂ ਨੂੰ ਖੰਡੇ ਦੀ ਪਹੁਲ ਦੇਕੇ  ਅੰਮ੍ਰਿਤ ਛਕਾ ਕੇ ਖਾਲਸਾ ਸਜਾਇਆ। ਕੌਮੀ ਅਗਵਾਈ  ਲਈ  ਪਹਿਲੇ  ਪੰਜ ਪਿਆਰਿਆਂ ਨੂੰ  ਆਪਣੇ ਹਥਾਂ ਨਾਲ ਅੰਮ੍ਰਿਤ ਛੱਕਾਇਆ  ਤੇ ਫਿਰ ਆਪ ਉਨ੍ਹਾ ਤੋਂ ਅਮ੍ਰਿਤ ਛਕ ਕੇ ਗੋਬਿੰਦ ਰਾਏ ਤੇ ਗੋਬਿੰਦ ਸਿੰਘ ਸਜ ਗਏ  l ਇਸ ਦੌਰਾਨ ਸਿਖ ਧਰਮ ਅਨੇਕਾਂ ਪੜਾਵਾਂ ਵਿਚੋ ਗੁਜਰਿਆ l ਜਿਸ ਨੇ ਪੰਜਾਬ ਦੇ ਇਤਿਹਾਸ ਉਤੇ  ਸਮਾਜਿਕ ਧਾਰਮਿਕ ਤੇ ਰਾਜਨੀਤਕ ਹਾਲਤਾਂ  ਤੇ ਡੂੰਘੀ  ਛਾਪ ਛੋੜ ਦਿਤੀl

ਬਾਬਰ ਦੀ ਗੁਰੂ ਨਾਨਕ ਸਾਹਿਬ ਨਾਲ ਟੱਕਰ ਹੋਈ ਤੇ ਉਨ੍ਹਾ ਨੇ ਬਾਬਰ ਨੂੰ ਜਾਬਰ ਕਿਹਾl ਹਮਾਯੂੰ  ਨੇ ਗੁਰੂ ਅੰਗਦ ਦੇਵ ਜੀ ਤੇ ਤਲਵਾਰ ਚੁਕੀ, ਭਾਵੇ ਬਾਅਦ ਵਿਚ ਉਸ ਨੂੰ ਗਲਤੀ ਦਾ ਅਹਿਸਾਸ ਹੋਇਆl ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਮੁਗਲ ਬਾਦਸ਼ਾਹ ਨੇ ਸ਼ਹੀਦ ਕੀਤਾ l ਗੁਰੂ ਹਰਗੋਬਿੰਦ ਸਾਹਿਬ 2 ਸਾਲ ਗਵਾਲੀਅਰ ਦੇ ਕਿਲੇ ਵਿਚ ਕੈਦ ਕੀਤਾ ਗਿਆ  ਜਿਸਦਾ ਜਹਾਂਗੀਰ ਨੂੰ ਪਛਤਾਵਾ ਵੀ ਹੋਇਆ ਜਿਸਦੇ ਫਲਸਰੂਪ  ਕਈ ਵਰਿਆਂ , ਆਪਣੀ ਮੌਤ ਤਕ  ਉਸਨੇ ਗੁਰੂ ਸਾਹਿਬ ਨਾਲ  ਦੋਸਤੀ ਨਿਭਾਈ l ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦੂਆਂ ਦੇ ਤਿਲਕ ਤੇ ਜੰਜੂ ਦੀ ਰਖਿਆ ਕਰਨ ਕਰਕੇ  ਚਾਂਦਨੀ ਚੋਕ ਵਿਖੇ ਸ਼ਹੀਦ ਕੀਤਾ l ਦਸਵੇਂ ਪਾਤਸ਼ਾਹ ਨੇ  ਤਾਂ  ਸਚ ਤੇ ਹਕ  ਦੀ ਰਾਖੀ ਲਈ ਆਪਣਾ ਪੂਰਾ ਸਰਬੰਸ , ਆਪਣਾ ਘਰ-ਬਾਰ , ਆਪਣੇ ਸਾਰੇ ਸੁਖ  ਕੁਰਬਾਨ ਕਰ ਦਿਤੇ l  ਬੰਦਾ  ਬਹਾਦਰ ਤੇ ਉਸਤੋਂ ਬਾਅਦ ਵੀ ਅਨੇਕਾ ਸਿਖਾਂ ਨੇ ਆਪਣੇ ਧਰਮ ,ਕੌਮ  ਤੇ  ਦੇਸ਼ ਦੀ ਖਾਤਰ ਲਖਾਂ  ਕੁਰਬਾਨੀਆਂ  ਦਿਤੀਆਂ l

ਸਿਖਾਂ ਦਾ ਇਤਿਹਾਸ ਕੋਈ ਮਾਮੂਲੀ ਇਤਿਹਾਸ ਨਹੀਂ ਹੈl ਕਹਿੰਦੇ ਹਨ ਇਕ ਪਾਦਰੀ . U.N.O ਦੇ ਮੀਟਿੰਗ ਵਿਚ ਗਏ ਇਕ  ਸਿਖ ਨੂੰ ਮਿਲਿਆ ਤੇ ਪੁਛਿਆ ਕਿ ਤੁਸੀਂ ਕੋਣ ਹੁੰਦੇ ਹੋ? ਜਦ ਸਿਖ ਨੇ ਦਸਿਆ ਕਿ ਅਸੀਂ ਭਾਰਤ ਤੋ ਆਏ ਸਿਖ ਹੁੰਦੇ  ਹਾਂ ਤਾਂ ਉਸਨੇ ਕਿਹਾ ਕਿ you are very selfiish. ਸਿਖ ਨੂੰ ਉਸਦੇ ਇਸ comment ਦੀ ਸਮਝ ਨਹੀਂ ਆਈ ਕਿ ਮੈਂ  ਐਸਾ ਕੀ  ਕਰ ਦਿਤਾ ਹੈ ਜੋ ਇਹ ਮੈਨੂੰ  selfish ਕਹਿ ਰਿਹਾ ਹੈl   ਉਸਨੇ ਪਾਦਰੀ ਤੋ  ਉਸਦੇ ਦਿਤੇ comment ਦਾ ਕਾਰਣ ਪੁਛਿਆ ਤਾ ਪਾਦਰੀ ਨੇ ਕਿਹਾ ਕਿ ਸਾਡੀ ਕੋਮ ਦੇ ਇਕ ਲੀਡਰ ਈਸਾ ਨੂੰ ਸੂਲੀ ਤੇ ਟੰਗਿਆ ਗਿਆ ਸੀ ਤਾਂ ਸਾਡੀ ਕੋਮ  ਨੇ ਪੂਰੀ ਦੁਨਿਆ  ਵਿਚ ਤਰਥਲੀ ਮਚਾ ਦਿਤੀ ਹੈ ਪਰ ਸਿਖਾਂ ਦੀਆਂ ਕੁਰਬਾਨੀਆਂ ਨਾਲ ਇਤਿਹਾਸ ਭਰਿਆ ਪਿਆ ਹੈ ਪਰ ਫਿਰ ਵੀ ਸਿਖ ਚੁਪ ਹਨ ,ਤੁਹਾਡਾ  ਇਤਿਹਾਸ ਚੁਪ ਹੈl

ਪਾਦਰੀ ਨੇ ਗਲ ਤਾਂ ਬਹੁਤ ਪਤੇ ਦੀ ਕਹੀ  ਸੀl ਪਰ ਸ਼ਾਇਦ ਇਸ ਦਾ ਕਾਰਣ ਸਿਖਾਂ ਦੀ ਮਜਬੂਰੀ ਵੀ ਸੀl ਸਿਖ ਪੜੇ ਲਿਖੇ ਬਹੁਤ ਘਟ ਸੀ  ਜਿਆਦਾਤਰ ਸਿਖ ਖੇਤੀ ਦਾ ਕੰਮ ਕਰਦੇ ਸੀ ਜਾਂ ਫੋਜ਼ ਵਿਚ ਭਰਤੀ ਸੀ- ਉਹ ਚਾਹੇ ਖਾਲਸਾ ਫੌਜ਼ ਹੋਵੇ ਜਾਂ ਅੰਗਰੇਜਾਂ ਦੀ ਫੌਜ਼ – ਉਨ੍ਹਾ ਦੀ ਜਿੰਦਗੀ ਹਮੇਸ਼ਾ ਸੰਘਰਸ਼  ਹੀ ਰਹੀ , ਜੰਗਾ-ਯੁਧਾਂ ਵਿਚ ਹੀ ਰੁਝੇ ਰਹੇ ਚਾਹੇ ਮੁਗਲਾਂ ਨਾਲ ਜਾਂ ਆਪਣੀ ਅਣਖ ਤੇ ਕੋਮ ਨੂੰ ਬਚਾਣ ਲਈi ਪਰ ਇਹ ਨਹੀ ਕਿ ਬਿਲਕੁਲ ਹੀ ਨਹੀਂ ਲਿਖਿਆ ਗਿਆl ਗੁਰੂ ਕਾਲ ਵਿਚ ਵੀ ਇਤਿਹਾਸਕਾਰ ਹੋਏ ਹਨ ਅਤੇ ਉਸਤੋਂ ਬਾਅਦ ਵੀl ਇਹ ਵਖਰੀ ਗਲ ਹੈ ਕਿ ਇਤਿਹਾਸ ਲਿਖਣਾ ਸਿਖਾਂ ਦਾ ਇਕ ਅਹਿਮ ਵਿਸ਼ਾ ਨਹੀਂ ਰਿਹਾl ਇਕ ਹੋਰ ਅਹਿਮ ਕਾਰਣ ਹੈ ਕਿ ਜਦੋ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ ਤਾਂ ਬਹੁਤ ਸਾਰਾ ਇਤਿਹਾਸ ਸਰਸਾ ਨਦੀ ਵਿਚ ਹੀ ਰੁੜ ਗਿਆl  ਪਰ ਜੋ ਬਚਿਆ ਸੀ ਜਾਂ ਇਧਰੋਂ ਉਧਰੋ ਇੱਕਠਾ ਕੀਤਾ ਸੀ ਉਸ ਇਤਿਹਾਸ ਦਾ ਅਸੀਂ ਹੇਠ ਜ਼ਿਕਰ ਕਰਦੇ ਹਾਂ l

ਗੁਰੂ ਕਾਲ ਦਾ ਇਤਿਹਾਸ ਦੇ ਸਰੋਤਿਆਂ ਨੂੰ ਅਸੀਂ ਦੋ ਹਿਸਿਆਂ ਵਿਚ ਵੰਡਦੇ ਹਾਂ , ਮੋਲਿਕ ਜਾਨ ਬੁਨਿਆਦੀ ਸਰੋਤ ਤੇ ਦੂਸਰਾ ਸਹਿਕ ਸਰੋਤ ਮੋਲਿਖ ਜਾਨ ਬੁਨਿਆਦੀ ਸਰੋਤ ਉਹ ਹੁੰਦੇ ਹਨ ਜਿਨ੍ਹਾ ਤੇ ਇਤਿਹਾਸ ਲਿਖਿਆ ਜਾ ਸਕਦਾ ਹੈ ਤੇ ਸਹਾਇਕ ਸਰੋਤ ਉਹ ਹੁੰਦੇ ਜਿਨ੍ਹਾ ਨੂੰ ਸਿਰਫ ਅਸੀਂ ਸਹਾਇਕ ਰੂਪ ਵਿਚ ਵਰਤ ਸਕਦੇ ਹਾਂ ਤੇ ਇਨ੍ਹਾ ਵਿਚਲੇ ਤਥਾਂ ਨੂੰ ਨਕਾਰਿਆ ਵੀ ਜਾ ਸਕਦਾ ਹੈ l ਗੁਰੂ ਕਾਲ ਦਾ ਇਤਿਹਾਸ ਲਿਖਣ ਵਿਚ ਗੁਰਮੁਖੀ ਲਿਪੀ ਦਾ ਵੀ ਕਾਫੀ ਮਹਤਵ  ਰਿਹਾ ਹੈ ਕਿਓਂਕਿ ਗੁਰਮੁਖੀ ਲਿਪੀ ਦੀ ਸ਼ੁਰਵਾਤ ਗੁਰੂ ਕਾਲ ਤੋਂ ਹੀ ਅਰੰਭੀ ਹੈl ਫ਼ਾਰਸੀ ਬੋਲੀ ਦੀ ਵੀ ਬਹੁਤ ਵਰਤੋਂ ਕੀਤੀ ਗਈ ਕਿਓਂਕਿ ਉਸ ਵਕ਼ਤ  ਫ਼ਾਰਸੀ ਬੋਲੀ ਰਾਜਸੀ ਬੋਲੀ ਸੀl

  1. ਆਦਿ ਗਰੰਥ ਸ੍ਰੀ ਗੁਰੂ ਗਰੰਥ ਸਾਹਿਬ ਜੀ -ਸਿਖ ਇਤਿਹਾਸ ਨੂੰ ਲਿਖਣ ਲਈ ਸਭ ਤੋ ਪ੍ਰਮੁਖ ਸਰੋਤ ਹੈ lਜਿਸਦਾ ਸੰਕਲਨ ਪੰਜਵੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਦੀ ਮਦਤ ਨਾਲ 1604 ਵਿਚ ਰਾਮਸਰ ਸਰੋਵਰ ਦੇ ਕੰਢੇ ਤੇ ਬੈਠ ਕੇ ਪੂਰਾ ਕੀਤਾ ਸੀ l ਇਸ ਵਿਚ ਪਹਿਲੇ ਪੰਜ ਗਰੂਆਂ ਤੇ ਨੋਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ i ਇਸ ਵਿਚ 15 ਹਿੰਦੂ ਤੇ ਮੁਸਲਮਾਨ  ਭਗਤਾਂ  ਦੇ ਬਾਣੀ ਵੀ ਦਰਜ਼ ਹੈl ਇਸ ਵਿਚ ਬਾਣੀ ਰਾਹੀਂ ਸੋਲਵੀਂ ਤੇ ਸਤਾਰਵੀਂ ਸਦੀ ਦੇ ਰਾਜਨੀਤਕ, ਸਮਾਜਿਕ, ਧਾਰਮਿਕ ਤੇ ਆਰਥਿਕ ਹਾਲਤਾਂ ਦਾ  ਪਤਾ ਚਲਦਾ ਹੈ

  2. ਦਸ਼ਮ ਗ੍ਰੰਥ ਇਕ ਪੁਸਤਕ ਨਹੀਂ ਬਲਕਿ ਦਸਮੇਸ਼ ਜੀ ਦੁਆਰਾ ਰਚਿਤ ਹਿੰਦੀ, ਫ਼ਾਰਸੀ ਤੇ ਪੰਜਾਬੀ ਦੀਆਂ ਅਨੇਕ ਰਚਨਾਵਾਂ ਦਾ ਸੰਗ੍ਰਹਿ ਹੈ। ਇਸ ਨੂੰ ਅਸੀਂ ‘ਗੁਰੂ ਗੋਬਿੰਦ ਸਿੰਘ ਗਰੰਥਾਵਲੀ’ ਕਹਿ ਸਕਦੇ ਹਾਂ। ਪਹਿਲੇ ਇਹ ਸੰਕਲਨ ਗੁਰੂ ਸਾਹਿਬ ਦੀ ਆਪਣੀ ਨਿਗਰਾਨੀ ਵਿਚ 1755 ਬਿ. ਵਿਚ ਤਿਆਰ ਕਰਾਇਆ ਗਿਆ ਸੀ।ਪਰੰਤੂ ਅਨੰਦਪੁਰ ਉਤੇ ਪਹਾੜੀ ਰਾਜਿਆਂ ਤੇ ਮੁਗ਼ਲ ਫੋਜਾਂ ਦੇ ਧਾਵਿਆਂ ਸਮੇਂ ਇਹ ਖਰੜਾ ਕਿਧਰੇ ਲੁਪਤ ਹੋ ਗਿਆ ਭਾਈ ਮਨੀ ਸਿੰਘ ਚੂੰਕਿ ਉਮਰ ਭਰ ਗੁਰੂ ਸਾਹਿਬਾਨ ਪਾਸ ਰਹੇ ਸਨ, ਤੇ ਕਾਫੀ ਅਰਸਾ ਕਿਤਾਬਾਂ ਲਿਖ਼ਣ ਲਿਖਾਉਣ ਦਾ ਕੰਮ ਵੀ ਕਰਦੇ ਰਹੇ, ਇਸ ਕਰਕੇ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਪੂਰੀ ਜਾਣਕਾਰੀ ਸੀ ਕਿ ਕਿਹੜੀ ਕਿਹੜੀ ਰਚਨਾ ਗੁਰੂ ਸਾਹਿਬ ਦੀ ਆਪਣੀ ਹੈ ਤੇ ਕਿਹੜੀ ਦਰਬਾਰੀ ਕਵੀਆਂ ਦੀ ਹੈ। ਗੁਰੂ ਸਾਹਿਬ ਦੇ ਦੇਹਾਂਤ ਪਿਛੋਂ ਭਾਈ ਮਨੀ ਸਿੰਘ ਤੇ  ਮਾਤਾ ਸੁੰਦਰੀ ਜੀ ਘਾਲਣਾ ਸਦਕਾ  ਪ੍ਰਾਪਤ ਗੁਰ-ਰਚਨਾਵਾਂ ਨੂੰ ਸੰਕਲਿਤ ਕਰਕੇ ਇਕ ਬੀੜ ਵਿਚ ਗੁੰਦਕੇ  ‘ਦਸਵੇਂ ਪਾਤਸ਼ਾਹ ਕਾ ਗਰੰਥ’ ਤਿਆਰ ਕੀਤਾ ਗਿਆ ਜੋ ਕਿ ਇਤਿਹਾਸਿਕ ਪਖੋਂ ਇਕ ਅਹਿਮ ਗਰੰਥ ਹੈl

  3. ਵਾਰਾਂ ਭਾਈ ਗੁਰਦਾਸ ਜੀ ਦੀਆਂ – ਭਾਈ ਗੁਰਦਾਸ ਜੀ ਆਪਣੇ ਸਮੇਂ ਦੇ ਮਹਾਂ ਵਿਦਵਾਨ ਸਿੱਖ ਸਨ। ਉਹਨਾਂ ਵੱਲੋਂ ਰਚੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਕੀਤੀ ਗਈ ਗੁਰਬਾਣੀ ਦੀ ਵਿਆਖਿਆ ਨੇ ਟੀਕਾਕਾਰੀ ਦੀਆਂ ਸ਼ਾਨਦਾਰ ਰਵਾਇਤਾਂ ਕਾਇਮ ਕੀਤੀਆਂ ਹਨ। ਨਾਲ ਹੀ ਬਹੁਤ ਸਾਰਾ ‘‘ਇਤਿਹਾਸ’’ ਭੀ ਵਾਰਾਂ ਵਿੱਚ ਸਮੋਇਆ ਪਿਆ ਹੈ। ਭਾਈ ਗੁਰਦਾਸ ਜੀ ਦੀਆਂ 39 ਵਾਰਾਂ ਮਿਲਦੀਆਂ ਹਨ।l 11  ਤੇ 25  ਵਾਰ ਇਤਿਹਾਸਿਕ ਪਖੋ ਕਾਫੀ ਮਹ੍ਹ੍ਤਵ  ਪੂਰਨ ਵਾਰਾਂ  ਹਨ

  4. ਹੁਕਮਨਾਮੇ ਗੁਰੂ ਸਾਹਿਬਾਨ – ਹੁਣ ਤਕ ਸਿਰਫ ਛੇਵੇਂ, ਨੋਵੇਂ ,ਦਸਵੇਂ, ਤੇ ਸਿਖ ਮਾਤਾਵਾਂ ਦੇ ਹੁਕਮਨਾਮੇ ਮਿਲੇ ਹਨ ਜਿਨ੍ਹਾ ਵਿਚ ਉਨ੍ਹਾ ਨੇ ਆਪਣੇ ਸਿਖਾਂ ਨੂੰ ਸਨੇਹੇ ਭੇਜੇ ਹਨ l l ਜ਼ਫਰਨਾਮਾ ਦਸਵੇਂ ਪਾਤਸ਼ਾਹ ਵਲੋਂ ਔਰੰਗਜ਼ੇਬ ਨੂੰ ਲਿਖੀ ਜਿਤ ਦੀ ਚਿਠੀ ਹੈ ਜਿਸ ਵਿਚ ਉਨ੍ਹਾਂ ਨੇ ਔਰੰਗਜ਼ੇਬ ਨੂੰ ਸਿਖਾਂ ਉਤੇ ਉਸਦੇ ਕੀਤੇ ਜੁਲਮਾਂ ਦੀ ਯਾਦ ਕਰਵਾਈ l ਦਸਮ ਗਰੰਥ ਜਿਸਦਾ ਸੰਕਲਨ ਭਾਈ ਮਨਿ ਸਿੰਘ ਜੀ ਦੁਆਰਾ ਕੀਤਾ ਗਿਆ , ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਮੁਢਲੇ ਸੀਵਨ, ਖਾਲਸੇ ਦੀ ਸਾਜਨਾ ਤੇ ਗੁਰੂ ਸਾਹਿਬ ਨਾਲ ਕੀਤੀਆਂ ਲੜਾਈਆਂ ਦਾ ਇਤਿਹਾਸ ਮਿਲਦਾ ਹੈl

  5. ਸ੍ਰੀ ਗੁਰੂ ਸੋਭਾ – ਇਸ ਦੀ ਰਚਨਾ ਸੈਨਾਪਤੀ ਜੋ ਗੁਰੂ ਸਾਹਿਬ ਦਾ ਇਕ ਦਰਬਾਰੀ ਕਵੀ ਸੀ ਜੋ ਖਾਲਸੇ ਦੀ ਸਾਜਨਾ ਤੋਂ ਲੈਕੇ ਜੋਤੀ ਜੋਤ ਸਮਾਉਣ ਤਕ ਗੁਰੂ ਸਾਹਿਬ ਦੇ ਨਾਲ ਰਿਹਾ.ਨੇ ਕੀਤੀ ਹੈl ਇਹ ਲਿਖਤ 1711 ਵਿਚ ਸੰਪੂਰਨ ਹੋਈ ,ਇਸ ਵਿਚ ਗੁਰੂ ਸਾਹਿਬ ਦੇ ਅੰਤਿਮ ਅਠ ਸਾਲ ਦਾ ਵਰਣਨ ਹੈ l

  6. ਭਟ ਵਹੀਆਂ – ਭਟ ਵਹੀਆਂ ਇਕ ਇਹੋ ਜਿਹਾ ਸਰੋਤ ਹੈ ਜਿਸ ਵਿਚੋਂ ਗੁਰੂ ਸਾਹਿਬਾਨਾਂ ਬਾਰੇ ਕਾਫੀ ਜਾਣਕਾਰੀ ਮਿਲਦੀ ਹੈl ਭਟ ਜਾਤੀ ਦੇ ਲੋਕ ਗੁਰੂ ਦਰਬਾਰ ਵਿਚ ਦੋਹੇ ਜਾ ਕਬਿਤ ਉਚਾਰਦੇ ਸਨ ਹਰ ਜੰਮਣ ਮਰਨ ਵਾਲਿਆਂ ਦਾ ਅੰਦਰਾਜ਼ ਬਣਾਉਂਦੇ ਸਨ l ਖੁਸ਼ੀ ਦੇ ਮੋਕੇ ਤੇ ਘਰੋ ਘਰ ਜਾਕੇ ਵਧਾਈਆਂ ਵਸੂਲਦੇ ਸਨ ਤੇ ਇਹ ਅੰਦਰਾਜ਼ ਆਪਣੀਆਂ ਵਹਿਆਂ ਵਿਚ ਦਰਜ਼ ਕਰ ਲੈਂਦੇl ਭਟ ਵਹੀਆਂ ,6,8,9.10 ਗੁਰੂ ਸਾਹਿਬਾਨਾ ਬਾਰੇ ਕੁਝ ਕੁਝ ਜਾਣਕਾਰੀ ਦਿੰਦਿਆਂ ਹਨ l

  7. ਜਨਮ ਸਾਖੀਆਂ – ਜਨਮ ਸਾਖੀਆਂ ਇਤਿਹਾਸ ਦਾ ਇਕ ਅਹਿਮ ਸਰੋਤਾ ਹੈ l ਜਿਨ੍ਹਾ ਵਿਚੋਂ ਗੁਰੂ ਸਹਿਬਾਨਾਂ ਦੇ ਜੀਵਨ ਬਿਰਤਾਂਤ ਲਿਖਿਆ ਹੈl ਇਹ ਜਨਮ ਸਾਖੀਆਂ ਭਾਈ ਬਾਲੇ, ਮੇਹਰਬਾਨ ( ਗੁਰੂ ਅਰਜਨ ਦੇਵ ਜੀ ਦਾ ਭਰਾ ਪ੍ਰਿਥੀਏ ਦਾ ਪੁਤਰ) ਤੇ ਭਾਈ ਮਨੀ ਸਿੰਘ ਜੀ ਨੇ ਲਿਖੀਆਂ ਹਨ ( a). ਪੁਰਾਤਨ ਜਨਮ ਸਾਖੀ –  ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਇੱਕ ਪੁਸਤਕ ਹੈ ਜਿਸ ਨੂੰ 1926 ਵਿੱਚ ਭਾਈ ਵੀਰ ਸਿੰਘ ਦੁਆਰਾ ਸੰਪਾਦਿਤ ਕੀਤਾ ਗਿਆ। ਇਸ ਵਿੱਚ ਕੁੱਲ 57 ਸਾਖੀਆ ਹਨ ਅਤੇ ਇਹ ਗੁਰੂ ਨਾਨਕ ਦੇ ਜੀਵਨ ਬਾਰੇ ਸਭ ਤੋਂ ਪੁਰਾਣੀ ਪੁਸਤਕ ਮੰਨੀ ਜਾਂਦੀ ਹੈl  (b). ਮੇਹਰਬਾਨ ਜੋ ਗੁਰੂ ਅਰਜਨ ਦੇਵ ਜੀ ਦੇ ਵਡੇ ਭਰਾ ਪ੍ਰਿਥੀਏ ਦੇ ਪੁਤਰ ਸਨ ਦੀ ਜਨਮ ਸਾਖੀ ਵਿਚ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਅਤੇ ਕਰਤਾਰਪੁਰ ਵਿਚ ਉਨ੍ਹਾ ਦੇ ਨਿਵਾਸ ਬਾਰੇ ਜਾਣਕਾਰੀ   ਮਿਲਦੀ ਹੈ i ਇਹ ਕਿਓਂਕਿ ਗੁਰੂ ਘਰ ਨਾਲ ਸਬੰਧ ਰਖਦੇ ਸੀ ਇਸ ਕਰਕੇ ਇਸ ਦਾ ਵਰਣਨ ਵਿਸ਼ਵਾਸ਼ਯੋਗ ਮਨਿਆ ਜਾ ਸਕਦਾl  (c). ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦਾ ਵਰਣਨ ਹੈl  (d) ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਦੀ ਰਚਨਾ ( 1675-1709) ਇਸ ਵਿਚ ਗੁਰੂ ਨਾਨਕ ਸਾਹਿਬ ਦਾ ਬਚਪਨ ਸੰਬੰਧੀ ਕਿ ਤਰਹ ਦੀਆਂ ਪਰੰਮਪਾਵਾਂ ਤੇ ਗਾਥਾਵਾਂ ਦਾ ਵਰਣਨ ਹੈ

 ਗੁਰੂ ਕਲ ਦੇ ਸਮੇ ਲਿਖੀਆਂ ਫ਼ਾਰਸੀ ਲਿਖਤਾਂ ਵੀ ਕਾਫੀ ਅਹਿਮ ਹਨ ਜੋ ਕਿ ਨਾ ਸਰਧਾਲੂਆਂ ਵਲੋਂ ਤੇ ਨਾ ਹੀ ਸਿਖਾਂ ਵਲੋ ਲਿਘਿਆਂ ਗਈਆਂ ਹਨ

     (a) ਤੁਜਕ-ਏ-ਬਾਬਰੀ  – ਇਹ ਬਾਬਰ ਦੀ ਆਤਮ ਕਥਾ ਹੈ ਜਿਸ ਵਿਚੋਂ  ਪੰਜਾਬ ਦੀ ਸੋਲਵੀਂ ਸਦੀ ਦੀ ਰਾਜਨੀਤਕ ਤੇ ਸਮਾਜਿਕ ਦਸ਼ਾ ਦਾ ਪਤਾ ਚਲਦਾ ਹੈ

   (b)  ਆਈਨ-ਏ- ਅਕਬਰੀ – ਇਸਦੀ ਰਚਨਾ ਅਬੁਲ ਫਜ਼ਲ ਨੇ ਕੀਤੀ ਹੈ ਜਿਸ ਵਿਚ ਅਕਬਰ ਦੀ ਗੁਰੂ ਰਾਮ ਦਸ ਜੀ ਹੋਈ ਮੁਲਾਕਾਤ ਦਾ ਵਰਣਨ ਹੈ

   (c). ਤੁਜਕ-ਏ-ਜਹਾਂਗੀਰੀ – ਇਹ ਜਹਾਂਗੀਰ ਦੀ ਆਪਣੀ ਲਿਖਤ ਹੈ ਜਿਸ ਵਿਚ ਉਸਨੇ ਗੁਰੂ ਅਰਜਨ ਦੇਵ ਜੀ ਦੀ ਸਹੀਦੀ ਬਾਰੇ ਆਪਣੇ ਬਿਆਨ ਦਰਜ਼ ਕੀਤੇ ਹਾਂ l

  (d). ਦਬਿਸਤਾਨ-ਏ-ਮਜ਼ਾਹਿਬ – ਮੋਬਿਦ ਜੁਲਿਫ਼ਕਾਰ ਅਰਧਿਸਤਾਣੀ ਦੀ ਲਿਖਤ ਹੈ ਜੋ ਜੀ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੇ ਦੋਸਤ ਸੀ l ਉਸਨੇ ਗੁਰੂ ਸਾਹਿਬ ਕੋਲ ਕੁਝ ਦਿਨ ਰਹਿ ਕੇ ਉਨ੍ਹਾ ਦੇ ਰੋਜ਼ਾਨਾ ਦੇ ਕਾਰ ਵਿਹਾਰਾਂ ਨੂੰ ਨੇੜਿਉਂ ਤਕਿਆ ਤੇ ਬਾਅਦ  ਵਿਚ ਲਿਖਿਆ l ਇਸ ਵਿਚ ਪੰਜਵੇ ਗੁਰੂ ਸਾਹਿਬ ਦੀ ਸ਼ਹਾਦਤ, ਛੇਵੇ ਤੇ ਅਠਵੇਂ  ਗੁਰੂ ਸਾਹਿਬਾਨਾਂ  ਦੀ ਜੇਲ ਦੀ ਯਾਤਰਾ ਚੰਗੇ ਵੇਰਵੇ ਸਾਹਿਤ ਦਿਤੀ ਹੈ

 (e). ਖੁਲਾਸਤ -ਉਤ-ਤਵਾਰੀਖ –  ਸੁਜਾਨ ਰਾਏ ਭੰਡਾਰੀ ਨੇ 1696 ਈਸਵੀ ਜਿਸ ਵਿਚ ਗੁਰੂ ਸਹਿਬਾਨਾ ਬਾਰੇ ਸੰਖੇਪ ਵੇਰਵੇ ਦਰਜ਼ ਹਨl

ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਦੀ ਰਚਨਾ ਭਾਈ ਮਨੀ  ਸਿੰਘ ਜੇ ਦੇ ਇਕ ਸ਼ਰਧਾਲੂ ਭਾਈ ਭਗਤ ਸਿੰਘ ਜੀ ਨੇ 1718 ਈਸਵੀ  ਵਿਚ ਕੀਤੀ ਜਿਸ ਵਿਚ ਉਸਨੇ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿਚ ਕੀਤੇ ਕੰਮ ਦੀ ਵਿਆਖਿਆ ਕੀਤੀ ਹੈlਗੁਰੁਬਿਲਾਸ ਪਾਤਸ਼ਾਹੀ 10 ਵੀੰ ਦੀ ਰਚਨਾ ਭਾਈ ਸੁਖਾ ਸਿੰਘ ਜੀ ਨੇ 1697 ਵਿਚ ਕੀਤੀ ਹੈ ਜਿਸਦੇ 31 ਅਧਿਆਇ ਹਨ ਜਿਸ ਵਿਚ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੇ 10 ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਾਫੀ ਜਾਣਕਾਰੀ ਹੈ l ਬੰਸਾਵਲੀ ਨਾਮਾ ਭਾਈ ਕੇਸਰ ਸਿੰਘ ਛਿਬਰ ਨੇ 1769 ਨੇ ਪਹਿਲੇ 10 ਚੈਪਟਰ ਗੁਰੂ ਸਹਿਬਾਨਾਂ ਬਾਰੇ ਤੇ ਬਾਕੀ ਚਾਰ ਚੈਪਟਰ ਬੰਦਾ ਬਹਾਦਰ, ਬਾਬਾ ਅਜੀਤ ਸਿੰਘ ਤੇ ਮਾਤਾ ਸੁੰਦਰੀ  ਬਾਰੇ ਲਿਖੇ ਹੋਏ ਹਨl  ਬਾਬਾ ਕਿਰਪਾਲ ਸਿੰਘ ਦੁਆਰਾ ਲਿਖੇ ਮਹਿਮਾ ਪ੍ਰਕਾਸ਼ ਸਿਖ ਗੁਰੂ ਸਾਹਿਬਾਨਾ ਨਾਲ ਵਾਪਰੀਆਂ ਘਟਨਾਵਾਂ ਦਾ ਵਰਣਨ ਮਿਲਦਾ ਹੈ l ਜਸ ਵਿਚ ਵਿਸ਼ੇਸ਼ ਕਰ ਸਤਵੇ ਗੁਰੂ ਸਾਹਿਬਾਨ ਗੁਰੂ ਹਰਰਾਇ  ਸਾਹਿਬ ਦੀ ਔਰੰਗਜ਼ੇਬ ਵਿਰੁਧ ਦਰ ਸ਼ਿਕੋਹ ਦੀ ਮੱਦਤ ਦਾ ਵਰਣਨ ਹੈl ਗਿਆਨੀ ਗਈਆਂ ਸਿੰਘ ਤਵਾਰੀਖ ਗੁਰੂ ਖਾਲਸਾ ਦੀ ਰਚਨਾ ਗਿਆਨੀ ਗਿਆਨ ਸਿੰਘ 10 ਗੁਰੂ ਸਹਿਬਾਨਾ ਦੀ ਜੀਵਨ ਸਬੰਧਿਤ ਵੇਰਵੇ ਦਿਤੇ ਗਏ  ਹਨl ਗੁਰੂ ਪ੍ਰਤਾਪ ਸੂਰਜ ਗ੍ਰੰਥ 1823 ਦੀ ਰਚਨਾ ਹੈ ਜੋ ਦੋ ਭਾਗਾਂ ਵਿਚ ਹੈ ਨਾਨਕ ਪ੍ਰਕਾਸ਼ ਤੇ ਸੂਰਜ ਪ੍ਰਕਾਸ਼ -ਨਾਨਕ ਪ੍ਰਕਾਸ਼ ਵਿਚ ਗੁਰੂ ਨਾਨਕ ਸਾਹਿਬ ਬਾਰੇ ਵਿਸਥਾਰ ਸਹਿਤ ਵੇਰਵਾ ਹੈ ਤੇ ਦੂਜੇ ਭਾਗ ਸੂਰਜ ਪ੍ਰਕਾਸ਼ ਵਿਚ ਬਾਕੀ ਨੇ ਗੁਰੂਆਂ ਦਾ ਜੀਵਨ ਉਲੀਕਿਆ ਹੈl ਰਤਨ ਸਿੰਘ ਭੰਗੂ ਨੇ 1809 ਵਿਚ ਲਿਖਿਆ ਗਰੰਥ ਜੋ 1841 ਵਿਚ ਪਬਲਿਸ਼ ਹੋਈ l ਇਹ ਗੁਰੂ ਨਾਨਕ ਸਾਹਿਬਾਨ ਤੋ ਲੈਕੇ 18 ਸਦੀ ਤੇ ਅੰਤ ਤਕ ਦੇ ਪੰਜਾਬੀ ਜੀਵਨ ਦਾ ਇਕ ਮਹ੍ਹ੍ਤਵ ਪੂਰਨ ਗਰੰਥ ਹੈ l ਪੰਥ ਪ੍ਰਕਾਸ਼ , ਭਾਈ ਮਨੀ ਸਿੰਘ ਦੇ ਵੰਸ਼ ਵਿਚ ਗਿਆਨੀ ਗਿਆਨ ਸਿੰਘ ਦੀ ਲਿਖਤ ਹੈ ਜੋ ਮੁਖ ਰੂਪ ਵਿਚ ਰਤਨ ਸਿੰਘ ਭੰਗੂ ਦੇ ਗਰੰਥ ਪੰਥ ਪ੍ਰਕਾਸ਼ ਤੇ ਅਧਾਰਤ ਹੈl

ਗੁਰੂ ਕਾਲ ਵਕਤ ਦੀਆਂ ਗੁਰੂ ਸਾਹਿਬਾਨਾਂ ਦੀਆਂ ਲਿਖਿਆ ਬਾਣੀਆਂ , ਘਟਨਾਵਾਂ,ਉਨ੍ਹਾ ਦੇ ਮਹਿਲ ਮਾੜੀਆਂ , ਗੁਰੂ ਨਿਸ਼ਾਨੀਆਂ,ਧਰਮਸਾਲਾਵਾਂ,ਇਮਾਰਤਾਂ ਉਨ੍ਹਾ ਦਾ ਸਾਜੋ ਸਮਾਨ, ਉਨ੍ਹਾ ਦੇ ਮੀਰੀ ਦੇ ਸਮੇ ਦੇ ਹਥਿਆਰ , ਉਨ੍ਹਾ ਦੀਆਂ ਲਿਖਤਾਂ,  ਤੇ ਉਹ ਸਭ ਕਝ  ਜੋ ਉਨ੍ਹਾ ਦੇ ਜੀਵਨ ਨਾਲ ਜੁੜਿਆ ਹੋਇਆ ਸੀ, ਉਨ੍ਹਾ ਦੇ ਇਤਿਹਾਸ ਦੀ ਗਵਾਹੀ ਭਰਦੇ ਹਨl

          ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »