ਸਿੱਖ ਇਤਿਹਾਸ

ਖਾਲਸੇ ਦੀ ਸਿਰਜਣਾ -30 ਮਾਰਚ 1699

   ਪਿਛੋਕੜ 

ਮੁਗਲ ਹਕੂਮਤ ਦੇ ਹਿੰਦੂਆਂ ਉਪਰ ਵਧਦੇ ਜ਼ੁਲੁਮ ਤੇ ਠਲ੍ਹ ਪਾਉਣ ਲਈ ਗੁਰੂ ਤੇਗ ਬਹਾਦਰ ਦੀ ਆਪਣੀ ਸ਼ਾਹਦਤ ਦੇਣਾ, ਮੁਗਲਾ ਨਾਲ ਸ਼ਾਂਤਮਈ ਢੰਗ ਨਾਲ ਨਜਿਠਣ ਦੀ ਇਹ ਆਖਰੀ ਕੋਸ਼ਿਸ਼ ਸੀ ਜੋ ਮੁਗਲਾਂ ਨੂੰ ਰਾਸ ਨਹੀਂ ਆਈ  1 Nov.1675 ਨੂੰ ਗੁਰੂ ਤੇਗ ਬਹਾਦੁਰ ਜੀ ਦੇ ਸਾਥੀਆਂ ਨੂੰ ਉਨ੍ਹਾ ਦੇ ਸਾਮਣੇ ਕਤਲ ਕਰ ਦਿਤਾ ਗਿਆ 1 ਭਾਈ ਮਤੀ ਦਾਸ ਨੂੰ ਥੰਮ ਨਾਲ ਬੰਨ ਕੇ ਆਰਿਆਂ ਨਾਲ ਚੀਰ ਕੇ ਦੋ ਟੁਕੜੇ ਕਰ ਦਿਤੇ ਗਏ1 ਭਾਈ ਦਿਆਲਾ ਨੂੰ ਉਬਲਦੀ ਦੇਗ ਵਿਚ ਉਬਾਲ ਦਿਤਾ ਗਿਆ 1 ਭਾਈ ਸਤੀ ਦਾਸ ਦੇ ਸਰੀਰ ਨੂੰ ਰੂੰ ਵਿਚ ਲਪੇਟ ਕੇ ਭੁੰਨ  ਦਿਤਾ ਗਿਆ1 ਤਿੰਨਾ ਸਿਖਾਂ ਨੇ ਵਾਹਿਗੁਰੂ ਦਾ ਜਾਪ  ਕਰਦਿਆ ਆਪਣੇ ਸੁਆਸ ਤਿਆਗ ਦਿਤੇ 1ਹੁਣ ਗੁਰੂ ਸਾਹਿਬ ਦੀ ਵਾਰੀ ਆਈ 1 ਮੁੜਕੇ ਉਹੀ ਸਵਾਲ, ਉਹੀ ਲਾਲਚ ਤੇ ਉਹੀ ਡਰਾਵੇ 1 ਅਖੀਰ ਜਦ ਉਹ ਆਪਣੇ ਮਕਸਦ ਵਿਚ ਕਾਮਯਾਬ ਨਾ ਹੋਏ  ਤਾਂ  11 ਨਵੰਬਰ 1675 ਵੀਰਵਾਰ ਵਾਲੇ ਦਿਨ ਗੁਰੂ ਸਾਹਿਬ ਦਾ ਸੀਸ ਨਾਲੋਂ ਧੜ ਅਲਗ ਕਰ ਦਿਤਾ ਗਿਆ1 ਬੜਾ ਸ਼ਖਤ ਹੁਕਮ ਸੀ ਕਿ ਜੋ ਬੰਦਾ ਗੁਰੂ ਸਾਹਿਬ ਦੇ ਸਰੀਰ ਨੂੰ ਹਥ ਲਗਾਏਗਾ ਉਸਦਾ ਵੀ ਇਹੋ ਹਸ਼ਰ ਹੋਵੇਗਾ

 ਕੁਦਰਤ ਨੂੰ ਕੁਝ ਅੱਲਗ ਮਨਜੂਰ ਸੀ1 ਇਕ ਗੈਬੀ ਹਨੇਰੀ ਝੁਲੀ ਜਿਸ ਨਾਲ ਜਨਤਾ ਭੈਭੀਤ ਹੋਕੇ ਆਪਣੇ ਆਪਣੇ ਘਰਾਂ ਨੂੰ ਚਲੀ ਗਈ ,ਧਰਤੀ ਕੰਬ ਉਠੀ, ਹਕੂਮਤ ਦਾ ਸਿੰਘਾਸਨ ਡੋਲਿਆ, ਪਾਪਾਂ ਦਾ ਠੀਕਰਾ ਚੋਰਾਹੇ ਤੇ ਫੁਟ ਗਿਆ1 ਗੁਰੂ ਤੇਗ ਬਹਾਦਰ ਤੇ ਸਮਰਪਿਤ ਸਿਖਾਂ ਨੇ ਅਸੰਭਵ ਨੂੰ ਸੰਭਵ ਕਰਕੇ ਦਿਖਾ ਦਿਤਾਉਸ ਸਮੇ ਚਾਂਦਨੀ ਚੋਕ ਦੀ ਸੜਕ ਅਜ ਵਾਂਗ ਪਕੀ ਨਹੀ ਸੀ ਇਕਠੀ ਹੋਈ ਭੀੜ ਵਿਚ ਅਜੇਹੀ ਭਗਦੜ ਮਚੀ, ਧੂਲ ਮਿਟੀ ਉਡਿਆ  ਕਿ ਦਰਿੰਦਿਆਂ ਦੇ ਸਾਰੇ ਸੁਰਖਿਆ ਪ੍ਰਬੰਧ ਮਿਟੀ ਵਿਚ ਮਿਲ ਗਏ 1 ਸੂਰਮੇ ਸਿਖਾਂ ਨੇ ਪਾਤਸ਼ਾਹ ਦਾ ਸੀਸ ਅਤੇ ਸਰੀਰ ਦੋਨੋ ਅਲੋਪ ਕਰ ਲਏ 1 ਸਰੀਰ ਭਾਈ ਲਖੀ ਸ਼ਾਹ ਵੰਜਾਰਾ ਆਪਣੇ ਪਿੰਡ ਰਕਾਬ ਗੰਜ ਲੈ ਗਏ ਜਿਥੇ ਉਨਾਂ ਨੇ ਆਪਣੇ ਘਰ ਵਿਚ ਗੁਰੂ ਸਾਹਿਬ ਦੀ ਚਿਖਾ ਸਜਾ ਕੇ ਸਮਾਨ ਸਮੇਤ ਆਪਣੇ ਘਰ ਨੂੰ ਅਗ ਲਗਾ ਦਿਤੀ ਤਾਕਿ ਇਹ ਇਕ ਹਾਦਸਾ ਲਗੇ 1 ਸੀਸ ਭਾਈ ਜੇਤਾ ਜੀ ਆਨੰਦਪੁਰ ਸਾਹਿਬ ਲੈ ਗਏ

ਭਾਈ ਜੇਤਾ ਜੀ ਨੇ ਜਦ ਗੁਰੂ ਤੇਗ ਬਹਾਦਰ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਕੀਤਾ ਤਾਂ ਗੁਰੂ ਸਾਹਿਬ ਨੇ ਉਹਨਾ ਦੇ ਸੀਸ ਅਗੇ ਆਪਣਾ ਸੀਸ ਝੁਕਾ ਕੇ ਕਿਹਾ ਕਿ ਕਦ ਤਕ ਫਕੀਰ ਸ਼ਹੀਦ ਹੁੰਦੇ ਰਹਿਣਗੇ ? ਇਸ ਕਿਰਪਾਨ ,ਤੇਗ ਤੇ ਭਠੇ ਵਿਚ ਪਏ ਤੀਰਾਂ ਦਾ ਕੀ ਫਾਇਦਾ ਜੇ ਇਹ ਜ਼ੁਲਮ ਦਾ ਟਾਕਰਾ ਨਾ ਕਰ ਸਕਣ  ਉਹਨਾ ਨੇ ਭਾਈ ਜੇਤਾ ਜੀ ਤੋਂ ਪੁਛਿਆ ਕੀ ਉਥੇ ਕੋਈ ਸਿਖ ਨਹੀ ਸਨ , ਜਿਥੇ ਇਨਾ ਨੂੰ ਸ਼ਹੀਦ ਕੀਤਾ ਗਿਆ ਹੈ ? ਤਾਂ ਭਾਈ ਜੇਤਾ ਨੇ ਉਤਰ ਦਿਤਾ,” ਹੋਣਗੇ, ਪਹਿਚਾਣੇ ਤਾਂ ਨਹੀਂ ਜਾ ਸਕਦੇ 1 ਉਸ ਦਿਨ ਗੁਰੂ ਸਾਹਿਬ ਨੇ ਫੈਸਲਾ ਕਰ ਲਿਆ ਜ਼ੁਲਮ ਨਾਲ ਟਕਰ ਲੈਣ ਦਾ ਤੇ ਸਿਖਾਂ ਨੂੰ ਨਿਆਰਾ ਰੂਪ ਦੇਣ ਦਾ ਤਾਕਿ ਲਖਾਂ ਕਰੋੜਾ ਵਿਚ ਇਕ ਸਿਖ ਖੜਾ ਪਹਚਾਣਿਆ ਜਾ ਸਕੇ 1

ਸਹੀਦੀ ਹੋ ਗਈ ,ਪਰ ਇਸ ਸ਼ਹਾਦਤ ਦਾ ਲੋਕਾਂ ਦੇ ਦਿਲ ਤੇ ਬਹੁਤ ਵਡਾ ਅਸਰ ਹੋਇਆ 1 ਹਿਲ ਗਈ ਸੀ ਹਿੰਦੁਸਤਾਨ ਦੀ ਸਲਤਨਤ 1 ਕਹਿੰਦੇ ਨੇ ਪਥਰ ਦਿਲ ਇਨਸਾਨ ਵੀ ਇਕ ਵਾਰ ਟੁਟ ਗਏ 1 ਕਾਜ਼ੀ ਜਿਸਨੇ ਗੁਰੂ ਸਾਹਿਬ ਲਈ ਫਤਵਾ ਜਾਰੀ ਕੀਤਾ ਸੀ, ਨੇ 20 ਦਿਨ ਦੇ ਅੰਦਰ ਅੰਦਰ ਆਤਮ ਹਤਿਆ ਕਰ ਲਈ ਕਿ ਮੇਰੇ ਕੋਲੋਂ ਇਹ ਕੀ ਗੁਨਾਹ ਹੋ ਗਿਆ ਹੈਦੂਸਰਾ ਸੀ ਅਬਦੁਲਾ ਜਿਸਨੇ ਗੁਰੂ ਸਾਹਿਬ ਨੂੰ ਜੇਲ ਵਿਚ ਕੈਦ ਰਖਿਆ ਤੇ ਤਸੀਹੇ ਦਿਤੇ ਸੀ 1 ਉਹ ਰਾਤੋ -ਰਾਤ ਜੇਲ ਵਿਚੋਂ ਆਪਣੇ ਪਰਿਵਾਰ ਸਮੇਤ ਨਸ ਕੇ ਆਨੰਦਪੁਰ ਸਾਹਿਬ ਪਹੁੰਚ ਗਿਆ ਤੇ ਆਪਣੇ ਗੁਨਾਹਾਂ ਦੀ ਸਜਾ ਲਈ ਗੁਰੂ ਸਾਹਿਬ ਤੋ ਮੰਗ ਕੀਤੀ 1 ਗੁਰੂ ਘਰ ਚਲ ਕੇ ਜੋ  ਆ ਜਾਏ ਓਹ ਤੇ ਸਦਾ ਬਖਸ਼ਿਆ ਜਾਂਦਾ ਹੈ 1 ਗੁਰੂ ਸਾਹਿਬ ਨੇ ਉਸ ਨੂੰ ਸੇਵਾ ਕਰਨ ਲਈ ਕਿਹਾ 1 ਓਹ ਪੈਸ਼ੇ ਵਜੋਂ ਹਕੀਮ ਸੀ 1 100 ਸਾਲ ਤਕ ਓਹ ਤੇ ਉਸਤੋਂ ਬਾਦ ਉਸਦਾ ਪਰਿਵਾਰ ਸਿਖਾਂ ਦੀ ਮਰਹਮ ਪਟੀ ਦੀ ਸੇਵਾ ਕਰਦੇ ਰਹੇ 1 ਤੀਸਰਾ ਸੀ ਜਲਾਲੁਦੀਨ ਜਿਸ ਨੂੰ  ਬਾਬਾ ਬੰਦਾ ਬਹਾਦਰ  ਨੇ ਸੋਧਿਆ ਸੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਨੇ ਸਿੰਘ ਸਜਾ ਕੇ ਪੰਜਾਬ ਵਿਚ ਥਾਪੜਾ ਦੇਕੇ  ਭੇਜਿਆ ਸੀ 1

ਦਮਦਮਾ ਸਾਹਿਬ ਆਪਜੀ ਦੀ ਗੁਰਗਦੀ ਦੀ ਰਸਮ ਪੂਰੀ ਹੋਈ 1 ਗੁਰੂ ਸਾਹਿਬ ਇਸ ਵੇਲੇ  ਕੇਵਲ 9 ਸਾਲ ਦੇ ਸਨ 1 ਕਈ ਓਕੜਾਂ ਦਾ ਸਾਮਣਾ ਕਰਨਾ ਪਿਆ 1 ਇਸ ਵਿਚ ਕੋਈ ਸ਼ਕ ਨਹੀਂ ਸੀ ਗੁਰੂ ਘਰ ਨਾਲ ਬਹੁਤ ਲੋਕ ਜੁੜੇ ਹੋਏ ਸੀ ਜਿਨ੍ਹਾ ਦੀ ਗੁਰੂ ਸਾਹਿਬ ਲਈ ਸ਼ਰਧਾ ਤੇ ਪਿਆਰ ਅੰਤਾਂ ਦਾ ਸੀ ਪਰ ਇਸ ਗਲ ਤੋ ਵੀ ਮਨੁਕਰ ਨਹੀਂ ਹੋ ਸਕਦੇ ਕੀ ਉਨ੍ਹਾ ਦੀਆਂ ਵਿਰੋਧੀ ਸ਼ਕਤੀਆਂ ਦੀ ਵੀ ਕੋਈ ਕਮੀ ਨਹੀਂ ਸੀ 1 ਉਨ੍ਹਾ ਦੇ ਆਪਣੇ ,ਧੀਰਮਲ ਤੇ ਰਾਮ ਰਾਇ, ਪਹਾੜੀ ਰਾਜੇ ਮਹਾਰਾਜੇ , ਸਰਹੰਦ ਦਾ ਨਵਾਬ ਵਜ਼ੀਰ ਖਾਨ ,ਜਿਸਨੇ ਜਿਹਾਦ ਦਾ ਨਾਹਰਾ ਲਗਾਕੇ ਬਹੁਤ ਸਾਰੇ ਮੁਸਲਮਾਨਾ ਨੂੰ ਇਕਠਾ ਕੀਤਾ ਹੋਇਆ ਸੀ ਨਖਸ਼ਬੰਦੀ ਜੋ ਗੁਰੂ ਅਰਜੁਨ ਦੇਵ ਜੀ ਦੇ ਵਕ਼ਤ ਤੋ ਹੀ  ਗੁਰੂ ਸਹਿਬਾਨਾਂ  ਦੀ ਤਾਕਤ ਤੇ ਸੰਗਠਨ ਨੂੰ ਖਤਮ ਕਰਨ ਤੇ ਤੁਲੇ ਹੋਏ ਸੀ  ਤੇ ਔਰੰਗਜ਼ੇਬ ਖੁਦ ਜੋ ਹਿੰਦੁਸਤਾਨ ਦਾ ਬਾਦਸ਼ਾਹ ਸੀ 1

ਜਨਤਾ ਦਾ ਇਹ ਹਾਲ ਸੀ ਕਿ ਕਈ ਸੋ ਸਾਲਾਂ ਦੀ  ਲੰਬੀ ਗੁਲਾਮੀ ਕਰਕੇ ਦੇਸ਼ ਨਿਰਬਲ ਤੇ ਸਤਹੀਨ ਹੋ ਚੁਕਾ ਸੀ1 ਸਾਰਾ ਹਿੰਦੂ ਸਮਾਜ ਜਾਤ-ਪਾਤ ਤੇ ਵਰਣ ਵੰਡ ਕਰਕੇ ਟੋਟੇ ਟੋਟੇ ਹੋ ਚੁਕਾ ਸੀ1 ਉਚ ਜਾਤੀਆਂ ਦੇ ਲੋਕਾਂ ਨੇ ਲਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਨੀਵੇ ਅਝੂਤ ਤੇ ਚੰਡਾਲ ਸਮ੍ਝਕੇ  ਸਮਾਜ ਦੇ ਅਖਾੜੇ ਤੋਂ ਬਾਹਰ ਕਢ਼ ਸੁਟਿਆ ਸੀ 1 ਰਾਜੇ ਮਹਾਰਾਜਿਆਂ , ਬ੍ਰਾਹਮਣਾ ਤੇ ਉਚ ਜਾਤੀਆਂ ਨੇ ਆਪਣੀ ਖੁਦਗਰਜ਼ੀ , ਐਸ਼ਪ੍ਰਸਤੀ ਤੇ ਲੁਟ ਖਸੁਟ ਲਈ ਪਰਜਾ ਦੀ ਮਾਨਸਿਕ, ਸਮਾਜਿਕ ਤੇ ਆਰਥਿਕ ਹਾਲਤ ਇਤਨੀ ਮਾੜੀ ਕਰ ਦਿਤੀ ਸੀ ਕੀ ਓਹ ਕੇਵਲ ਹੁਕਮ ਦਾ ਗੁਲਾਮ ਬਣ ਕੇ ਰਹਿ ਗਏ ਸੀ1 ਕੋਮੀਅਤ ਤੇ ਆਜ਼ਾਦੀ ਦੀ ਭਾਵਨਾ ਲੋਕਾਂ ਦੀ ਮਾਨਸਕਿਤਾ ਤੋਂ ਪੂਰੀ ਤਰਹ ਗੁੰਮ ਹੋ ਚੁਕੀ ਸੀ 1 ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕੋਮੀ ਏਕਤਾ ਤੇ ਸਮਾਜਿਕ ਬਰਾਬਰੀ ਦਾ ਕਾਰਜ ਸਂਭਾਲਿਆ ਤਾਂ ਇਤਨੀਆਂ ਓਕੜਾਂ  ਤੇ ਰੁਕਾਵਟਾ ਮੁਗਲ ਸਮਰਾਜ ਨੇ ਨਹੀ ਖੜੀਆਂ ਕੀਤੀਆਂ ਜਿਤਨੀਆਂ ਕੀ ਪਹਾੜੀ ਰਾਜਿਆਂ ਨੇ 1

  ਸਿਖ ਪੰਥ ਦੀ ਨੀਹ ਗੁਰੂ ਨਾਨਕ ਸਾਹਿਬ ਨੇ ਰਖੀ ਸੀ 1 ਨੋਂ ਗੁਰੂਆਂ ਨੇ ਇਸਤੇ ਪਹਿਰਾ ਦਿਤਾ ਤੇ ਸਿਖਰ ਤੇ ਪਹੁੰਚਾਇਆ 1 ਕਈ ਸੰਸਥਾਵਾਂ ਨੂੰ ਜਨਮ ਦਿਤਾ ਜਿਵੇ ਲੰਗਰ, ਪੰਗਤ,ਸੰਗਤ ,ਮੰਜੀ, ਮਸੰਦ,ਦਸਵੰਧ ਧਰਮਸ਼ਾਲਾ ਆਦਿ 1 ਪੰਥ ਨੂੰ ਪਕੇ ਪੈਰਾਂ ਤੇ ਖੜੇ ਕਰਨ ਲਈ ਜਗਹ ਜਗਹ ਤੇ ਦੇਸ਼ ਵਿਦੇਸ਼ ਦੀਆਂ ਹਦਾਂ; ਸਰਹਦਾਂ ਪਾਰ ਕਰਕੇ ਪ੍ਰਚਾਰਕ ਕੇਂਦਰ ਖੋਲੇ1 ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਤੋ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਨੂੰ ਪੀਰੀ ਤੇ ਸ਼ਕਤੀ ਨੂੰ ਭਗਤੀ ਨਾਲ ਜੋੜ ਕੇ ਇਸ ਡਰੀ ਸਹਿਮੀ ਜਨਤਾ ਵਿਚ ਕੁਝ ਕਰ ਗੁਜਰਨ ਦਾ ਸਾਹਸ ਪੈਦਾ ਕਰ ਦਿਤਾ 1 ਗੁਰੂ ਹਰਿ ਰਾਇ ਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਸਮੇ  ਕੁਝ ਵਕਤ ਸ਼ਾਂਤੀ ਨਾਲ ਗੁਜਰਿਆ ਕਿਓਂਕਿ ਇਸ ਵਕਤ ਔਰੰਗਜ਼ੇਬ ਆਪਣੀ ਗੱਦੀ ਨੂੰ ਪਕੇ  ਪੈਰਾਂ ਤੇ ਖੜਾ ਕਰਨ ਵਿਚ ਰੁਝਿਆ ਹੋਇਆ ਸੀ 1

 ਗੁਰੂ ਗੋਬਿੰਦ ਸਿੰਘ ਜੀ ਜਦ ਗੁਰਗਦੀ ਤੇ ਬੇਠੇ ਤਾਂ ਮੁਗਲ ਹਕੂਮਤ ਦਾ ਜ਼ੁਲਮ ਸਿਖਰ ਤੇ ਪੁਜ ਚੁਕਾ ਸੀ1 ਪਹਿਲੇ ਨੋ ਗੁਰੂਆਂ ਦੀ ਘਾਲ ਨੇ ਬਾਣੀ. ਵਿਚਾਰ .ਵਿਵੇਕ ਸੇਵਾ,  ਸੁਚੀ ਕਿਰਤ,  ਸ਼ੁਭ ਕਰਮ ਤੇ ਸਿਮਰਨ ਦੇ ਨਾਲ ਨਾਲ ਮਨੁਖ ਦੀ ਉਤਮਤਾ,  ਇਨਸਾਨੀ ਅਧਿਕਾਰਾਂ ਦੀ ਮਹਤਤਾ ਤੇ ਸਰਬ-ਸਾਂਝੀਵਾਲਤਾ ਸਿਖੀ ਅੰਦਰ ਕੁਟ ਕੁਟ ਕੇ ਭਰ ਦਿਤੀ ਸੀ  ਜਿਸ  ਦੀ ਇਸ ਜਾਲਮ ਹਕੂਮਤ ਅਗੇ  ਕੋਈ ਕੀਮਤ ਨਹੀ ਸੀ1 ਟਾਕਰਾ ਲੈਣ ਲਈ ਭਗਤ ਦੀ ਥਾਂ ਸ਼ਹੀਦ ,ਸ਼ਬਦ ਦੇ ਨਾਲ ਸ਼ਸ਼ਤਰ ,ਤੇ ਮੀਰੀ ਦੇ ਨਾਲ ਪੀਰੀ ਨੂੰ ਮੁੜ ਜੋੜਨ ਦੀ ਅਤਿਅੰਤ ਲੋੜ ਸੀ 1 ਇਕ ਉਚੀ ਪਧਰ ਦੀ ਸਿਆਸਤ ,ਨਿਸ਼ਕਾਮ ਘਾਲ,  ਜਿਸਦਾ ਸਵਾਰਥ, ਨਿਜੀ ਧੜੇ ਅਤੇ  ਸੰਸਾਰਕ ਸਫਲਤਾਵਾਂ ਨਾਲ ਕੋਈ ਸਬੰਥ ਨਾ ਹੋਵੇ, ਮਾਇਆ ਦੀ ਖਿਚ ਜਿਸ ਨੂੰ  ਪੋਹ ਨਾ ਸਕੇ , ਦੀਨ ਦੁਨਿਆ ਦੀ ਸਹਾਇਤਾ ਉਸਦਾ ਮਕਸਦ ਹੋਵੇ,  ਜਿਸ ਲਈ ਪੁਰਜਾ ਪੁਰਜਾ ਕਟ ਮਰਨ ਦੀ ਸਮਰਥਾ ਰਖਦਾ ਹੋਵੇ , ਇਕ ਐਸਾ ਪੰਥ  ਤਸਲੀਮ ਕਰਨ ਦੀ ਲੋੜ ਸੀ 1 ਜਿਸਦੀ ਨੀਂਹ ਰਖੀ ਜਾ ਚੁਕੀ ਸੀ  ਬਸ ਅੰਜਾਮ ਦੇਣ ਦੀ ਲੋੜ ਸੀ 1   

ਹਰ ਧਰਮ ਕਿਸੇ ਨਾ ਕਿਸੇ ਲਾਲਚ ਦੇ ਅਧਾਰ ਤੇ ਲੋਕਾਂ ਨੂੰ ਆਪਣੇ ਧਰਮ ਵਿਚ ਸ਼ਾਮਲ ਕਰਦਾ ਹੈ 1 ਕਿਸੇ ਨੂੰ ਸਵਰਗ ਦਾ, ਕਿਸੇ ਨੂੰ ਸਵਰਗ ਵਿਚ ਅਪਸਰਾ ਤੇ ਸ਼ਰਾਬ ਦੀਆਂ ਨਦੀਆਂ ਦਾ ਲਾਲਚ, ਕਿਸੇ ਨੂੰ  ਮਨੁਖ ਦੇ ਪਾਪਾਂ ਦੀ ਜ਼ਿਮੇਦਾਰੀ ਖੁਦਾ ਨੂੰ ਦੇਣ ਦਾ  1 ਇਕ ਸਿਖ ਧਰਮ ਹੀ ਐਸਾ ਧਰਮ ਹੋਇਆ ਹੈ ਜਿਸ ਵਿਚ ਅਉਣ  ਲਈ ਗੁਰੂ ਸਾਹਿਬ ਨੇ ਸੀਸ ਦੀ ਮੰਗ ਕੀਤੀ ਤੇ ਪੰਜ ਪਿਆਰਿਆਂ ਦੀ ਸਾਜਨਾ ਨਾਲ ਐਸੇ ਯੋਧੇ  ਪੈਦਾ ਕੀਤੇ, ਐਸੇ ਮਰਦ ਪੈਦਾ ਕੀਤੇ ਕਿ “ਸਿਰ ਧਰ ਤਲੀ ਗਲੀ ਮੇਰੀ ਆਓ “,” ਇਤਿ ਮਾਰਗ ਪੈਰ ਧਰੀਜੇ , ਸਿਰ ਦੀਜੇ ਕਾਣ ਨਾ  ਕੀਜੇ ” ਤੇ “ਸਵਾ ਲਾਖ ਸੇ ਇਕ ਲੜਾਉ “ਦਾ ਮਹਾਂ ਵਾਕ ਸਚ ਕਰਕੇ ਦਿਖਾ ਦਿਤੇ 40-40  ਸਿਖਾਂ ਨੇ 10-10  ਲਖ ਦੀ ਮੁਗਲ  ਫੌਜ਼ ਨਾਲ ਟਾਕਰਾ  ਕੀਤਾ ਤੇ ਜਿਤੇ ਵੀ 1

ਗੁਰੂ ਸਾਹਿਬ ਜਾਣਦੇ ਸੀ ਕੋਮ ਉਸਾਰੀ ਲਈ ਲੋਕਾਂ ਦੇ  ਮਨਾਂ  ,ਸੁਭਾਵਾਂ, ਰੁਚੀਆਂ ਤੇ ਆਚਰਨ  ਨੂੰ  ਢਾਲਣ ਲਈ ਸਹਿਤ ਦਾ ਬਹੁਤ ਵਡਾ ਹਥ ਹੁੰਦਾ ਹੈਜਿਸਦੀ ਪੂਰਤੀ ਲਈ ਆਪਜੀ ਨੇ ਪੁਰਾਤਨ ਗਰੰਥ ,ਪੁਰਾਣਾਂ, ਮਹਾਂਭਾਰਤ, ਰਮਾਇਣ ਆਦਿ ਦਾ ਉਲਥਾ ਕਰਵਾਇਆ1 ਦੇਸ਼ ਭਰ ਦੇ ਕਵੀਆਂ ਤੇ ਢਾਡੀਆਂ ਨੂੰ ਸਦ ਕੇ ਜਿਹਨਾਂ ਵਿਚ 52 ਉਘੇ ਕਵੀ ਸਨ ,ਆਪਣੇ ਦਰਬਾਰ ਦਾ ਸ਼ਿੰਗਾਰ ਬਣਾਇਆ 1 ਇਸ ਤਰਾਂ ਸ਼ਾਸ਼ਤਰਾਂ ਤੇ ਸ਼ਸ਼ਤਰ ਦੇ ਰਲਵੇਂ ਅਭਿਆਸ ਨੇ ਆਨੰਦਪੁਰ ਤੋਂ ਪਾਉਂਟਾ ਸਾਹਿਬ ਤਕ ਸਾਰੇ ਵਾਤਾਵਰਣ ਨੂੰ  ਨਾਮ ਰਸ ਤੇ ਬੀਰ ਰਸ ਦੀ ਸੁਗੰਧੀ ਨਾਲ ਮਹਿਕਾ ਦਿਤਾ 1 ਜਮਨਾ ਦੇ ਕਿਨਾਰੇ ਪਾਉਂਟਾ  ਸਾਹਿਬ ਵਿਖੇ  ਹਰ ਰੋਜ਼ 52 ਕਵੀਆਂ  ਦੀ ਮਹਿਫਿਲ ਲਗਦੀ  ਜਿਥੇ  ਸੰਸਕ੍ਰਿਤ , ਫ਼ਾਰਸੀ ਵਿਚ ਲਿਖੇ ਗ੍ਰੰਥਾਂ ਦਾ  ਅਨੁਵਾਦ ਕਰਕੇ ਹਿੰਦੀ ਤੇ  ਪੰਜਾਬੀ ਸਹਿਤ ਨੂੰ ਅਣਮੁਲਾ  ਖਜਾਨਾ ਦਿਤਾ1  ਕਈ ਵਿਦਵਾਨਾ ਨੂੰ ਸੰਸਕ੍ਰਿਤ ਪੜਨ ਲਈ ਬਨਾਰਸ ਵੀ ਭੇਜਿਆ  1 ਸਹਿਤ ਰਾਹੀਂ ਸਿੰਘਾ ਵਿਚ ਨਵੀਂ ਜਿੰਦ -ਜਾਨ , ਨਵਾਂ ਜੋਸ਼ ,ਨਵੀਂ  ਤਰੰਗ, ਨਵੀਆਂ ਤਾਂਘਾ ,ਨਵੈ ਸਚੇ ਤੇ ਸੁਚੇ ਇਰਾਦੇ ਭਰੇ 1 ਬੀਰ ਰਸ ਨੇ ਉਹਨਾਂ  ਨੂੰ ਜਬਰ, ਧਕੇ ਜੁਲਮ ਤੇ ਬੇਇਨਸਾਫ਼ੀ ਦੇ ਵਿਰੁਧ ਹਿਕਾਂ ਤਨ ਕੇ ਡਟ ਜਾਣ ਦੀ ਤਾਕਤ ਬਖਸ਼ੀ 1ਜਿਥੇ ਪਾਉਂਟਾ ਸਾਹਿਬ ਦੇ ਸਹਿਤ ਕੇਂਦਰ ਨੇ ਸਿਖ ਹਿਰਦਿਆਂ ਵਿਚ ਅਣਖ ਦੀ ਚਿੰਗਾਰੀ ਭਖਾਈ ਉਥੇ ਆਨੰਦਪੁਰ ਵਿਚਲੇ ਦੰਗਲ ,ਮਲ ਅਖਾੜਿਆਂ ਨੇ ਸਰੀਰਕ ਪੁਖਤਾਈ ਤੇ ਰਣ  ਵਿਚ ਜੂਝ ਮਰਨ ਦਾ ਚਾਅ ਪੈਦਾ ਕੀਤਾ 1

ਲੋਕਾਂ  ਦਾ ਮਿਆਰ ਉਚਾ ਕਰਨ ਲਈ ਤਿਉਹਾਰ ਮਨਾਣ  ਦੇ ਢੰਗ ਬਦਲੇ 1 ਹੋਲੀ ਜੋ ਕੀ ਨੀਵੀਆਂ ਜਾਤੀਆਂ ਦਾ ਇਕ ਖੁਸ਼ੀਆਂ ਭਰਿਆ ਤਿਉਹਾਰ ਸੀ , ਵਿਚ ਚਿਕੜ ਤੇ ਗੰਦਾ ਪਾਣੀ ਇਕ ਦੂਜੇ ਤੇ ਸੁਟਿਆ ਜਾਂਦਾ 1 ਗੁਰੂ ਸਾਹਿਬ ਨੇ ਇਸ ਤਿਉਹਾਰ ਨੂੰ ਨਵਾਂ ਰੂਪ ਦੇਕੇ ਹੋਲੇ ਮਹਲੇ ਦਾ ਨਾਂ  ਦਿਤਾ 1 ਜਿਸ ਵਿਚ ਸਵੇਰ ਦੇ ਦੀਵਾਨ ਮਗਰੋ ਕਵੀ ਦਰਬਾਰ ਤੇ ਰਾਗ ਸਭਾਵਾਂ ਹੁੰਦੀਆਂ 1 ਕਵੀ ਢਾਡੀ ਰਾਗੀ ਤੇ ਕੀਰਤਨੀਏ ਆਪਣੇ ਆਪਣੇ ਵਿਚਾਰ ਸੁਣਾਂਦੇ 1 ਲੋਢ਼ੇ ਵੇਲੇ  ਫਿਰ ਬਹਾਦਰੀ ਦੇ ਕਰਤਵ , ਫੌਜੀ ਕਸਰਤਾਂ ਤੇ ਖੇਡਾਂ ਹੁੰਦੀਆਂ.  ਗੁਲਾਲ ਜਲ ਦੀ ਵਰਖਾ  ਹੁੰਦੀ 1 ਅਗਲਾ ਦਿਨ ਹੋਲਾ ਮਹਲਾ ਜਿਸ ਵਿਚ ਫੌਜੀ ਯੋਗਤਾ ਦਾ ਪ੍ਰਸਾਰ ਹੁੰਦਾ ਇਸ ਯੋਗਤਾ ਵਿਚ ਸ਼ਾਮਲ ਹੋਣ ਲਈ ਲੋਕ ਸਾਰਾ ਸਾਰਾ ਸਾਲ ਤਿਆਰੀ ਕਰਦੇ ਤੇ ਆਪਣਾ ਆਪ ਨੂੰ ਗੁਰੂ ਸਾਹਿਬ ਦੀ ਕਸੋਟੀ ਤੇ ਪੂਰਾ ਉਤਰਨ ਲਈ ਕੋਸ਼ਿਸ਼ਾਂ  ਕਰਦੇ 1 ਗਰੀਬ ਦਾ ਮੂੰਹ ਗੁਰੂ ਕੀ ਗੋਲਕ – ਗੁਰੂ ਦਰਬਾਰ ਵਿਚ ਆਏ ਸਿਖ ਸੰਗਤਾਂ ਤੇ ਜਵਾਨਾ ਦੀ  ਜਿਸਮਾਨੀ ,ਆਤਮਿਕ ਤੇ  ਮਾਨਸਿਕ ਖੁਰਾਕ ਲਈ ਜਗਾ ਜਗਾ ਲੰਗਰ ਲਗਵਾਏ ਜਾਂਦੇ 1

ਗੁਰੂ ਸਾਹਿਬ ਨੇ ਜੁਲਮਾਂ ਨਾਲ ਟਕਰ ਲੈਣ ਲਈ ਆਪਣੇ ਸਿੰਘਾਂ ਨੂੰ ਫੌਜੀ ਸਿਖਲਾਈ ਦੇਣੀ ਸ਼ੁਰੂ ਕਰ ਦਿਤੀ 1 ਧਰਮ ਦੇ ਕਾਰਜਾਂ ਨਾਲ ਨਾਲ ਸ਼ਸ਼ਤਰ ਵਿਦਿਆ, ਸਵੇਰੇ ਸ਼ਾਮ ਦੇ ਜੋੜ ਮੇਲੇ,ਕਥਾ ਕੀਰਤਨ ਤੋਂ ਬਾਦ ਤਲਵਾਰ ਚਲਾਣਾ, ਤੀਰ ਅੰਦਾਜੀ, ਤੇ ਸ਼ਿਕਾਰ ਕਰਨ ਦੀਆਂ ਵਿਓਂਤਾ ਤੇ ਅਭਿਆਸ ਕਰਾਣੇ ਚਾਲੂ ਕਰ ਦਿਤੇ 1 ਸੰਗਤਾਂ ਨੂੰ ਸਨੇਹੇ ਭੇਜੇ ਕੀ ਕੋਈ ਹੋਰ ਭੇਟਾ ਲਿਆਣ ਦੀ ਬਜਾਏ ਘੋੜੇ, ਸ਼ਸ਼ਤਰ ਤੇ ਬਸਤਰ ਭੇਟਾ ਕਰਨਗੁਰੂ ਸਾਹਿਬ ਨੇ ਸੈਨਾ ਵੀ ਇਕਠੀ ਕਰਨੀ ਸ਼ੁਰੂ ਕਰ ਦਿਤੀ 1 ਜਿਹੜੇ ਸੂਰਮੇ ਸਤਵੇ, ਅਠਵੇ ਗੁਰੂ ਸਹਿਬਾਨਾ ਵਕਤ ਘਰੋਂ ਘਰੀ ਚਲੇ ਗਏ ਸਨ ਵਾਪਸ ਬੁਲਾ ਲਿਆ 1 ਹੋਰ ਬਹੁਤ ਸਾਰੇ ਹਿੰਦੂ ,ਮੁਲਮਾਨ, ਸਿਖ, ਨੀਵੀਆਂ ਜਾਤੀਆਂ ਦੇ ਨਾਈ, ਛੀਂਬੇ, ਲੋਹਾਰ ,ਜੋ ਗੁਰੂ ਪ੍ਰਤੀ ਸ਼ਰਧਾ ਰਖਦੇ ਸੀ ਗੁਰੂ ਸਾਹਿਬ ਕੋਲ ਨੋਕਰੀਆਂ ਕਰਨ ਆ ਗਏ ,ਜਿਨ੍ਹਾ ਨੇ ਸਿਰਫ ਦੋ ਵਕਤ ਦੀ ਰੋਟੀ ਤੇ 6 ਮਹੀਨੇ ਬਾਅਦ ਇਕ ਜੋੜੇ ਦੀ ਮੰਗ ਕੀਤੀ1 

ਭੰਗਾਣੀ  ਦੀ ਜਿਤ ਮਗਰੋਂ ਗੁਰੂ ਸਹਿਬ ਦੇ ਆਦਰਸ਼ਾਂ ਵਿਚ ਹੋਰ ਦ੍ਰਿੜਤਾ  ਗਈ ਜਿਸ ਨਾਲ ਕੋਮ ਉਸਾਰੀ ਦੇ ਮਕਸਦ ਨੂੰ ਤਕੜਾਈ ਮਿਲੀ1 ਗੁਰੂ ਸਾਹਿਬ ਆਪਣੇ ਫਰਜਾਂ ਤੇ ਜ਼ਿਮੇਦਾਰੀਆਂ ਵਲ ਵਧੇਰੇ ਚੇਤਨ  ਹੋ ਗਏ 1 ਤਿਆਰੀ ਦਾ ਇਕ ਨਵਾਂ ਦੋਰ ਸ਼ੁਰੂ ਹੋਇਆ, ਜਿਸ ਵਿਚ ਫੌਜ਼ ਭਰਤੀ , ਸੇਨਿਕ ਸਿਖਲਾਈ ,ਸਾਧਨ ਪ੍ਰਾਪਤੀ ਤੇ ਕਿਲੇ ਬੰਦੀ ਸ਼ਾਮਿਲ ਹੋ ਗਈ 1 ਕਿਲਾ ਆਨੰਦਪੁਰ ਸਾਹਿਬ ਜਿਥੇ ਉਨ੍ਹਾ ਦੀ ਆਪਣੀ ਰਿਆਹਿਸ਼ ਸੀ ਤੋਂ ਇਲਾਵਾ ਫੌਜ਼ ਦੀ ਰਖਿਆ ਲਈ ਪੰਜ ਕਿਲੇ ਉਸਾਰੇ ਕਿਲਾ ਲੋਹਗੜ,ਕੇਸਗੜ , ਹੋਲਗੜ, ਕਿਲਾ ਫਤਹਿਗੜ ਸਾਹਿਬ , ਕਿਲਾ ਤਾਰਾਗੜ ਸਾਹਿਬ  

ਖਾਲਸਾ ਪੰਥ  ਦੀ ਸਿਰਜਣਾ

   ‘ਖਾਲਸਾ’ ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ‘ਖਾਲਿਸ’ ਅਰਥਾਤ ‘ਸ਼ੁੱਧ’ ਵਿੱਚੋਂ ਨਿਕਲਿਆ ਹੈ ਜਿਸ ਨੂੰ  ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਸਿੱਖਾਂ ਲਈ ਵਰਤਿਆ ਹੈ ਜੋ  ਖੰਡੇ-ਬਾਟੇ ਦੀ ਪਹੁਲ ਲੈਕੇ  ਸ਼ੁੱਧ ਹੋ ਗਏ ਅਤੇ ਸਿੱਧੇ ਤੌਰ ’ਤੇ ਅਕਾਲ ਪੁਰਖ ਨਾਲ ਜੁੜ ਕੇ  ਮਜ਼ਲੂਮਾਂ ਲਈ ਢਾਲ ਅਤੇ ਦੁਸ਼ਮਣ ਲਈ ਤਲਵਾਰ ਬਣ ਗਏ 1 ਕਿਸੇ ਕਵੀ ਨੇ “ਖਾਲਸੇ”  ਬਾਰੇ ਲਿਖਿਆ ਹੈ

            ‘ਸੱਟ ਕਿਸੇ ਮਜ਼ਲੂਮ ਦੇ ਲਗਦੀ ਹੈ, ਹੰਝੂ ਖਾਲਸੇ ਦੀਆਂ ਅੱਖਾਂ ਵਿੱਚ ਆ ਜਾਂਦੇ।

            “ਰਾਖੇ ਕੌਮ ਦੇ ਪੁੱਤਰ ਦਸ਼ਮੇਸ਼ ਜੀ ਦੇ, ਜਾਨਾਂ ਵਾਰਕੇ ਅਣਖ ਬਚਾ ਜਾਂਦੇ”।’

‘ਖਾਲਸਾ’ ‘‘ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ’’ ਦੇ ਸੁਨਹਿਰੀ ਅਸੂਲਾਂ ਦਾ ਧਾਰਨੀ, ਨਾ ਡਰਦਾ ਤੇ ਨਾਂ  ਡਰਾਂਦਾ 1 ਹਰ ਹਾਲ ਵਿਚ ਮੋਤ ਤੋਂ ਬੇਖੋਫ਼ ਜਿੰਦਗੀ ਵਿਚ ਦੁਖ ਸੁਖ ਤੋਂ ਬੇਅਸਰ ਸਦਾ  ਚੜਦੀਆਂ ਕਲਾਂ ਵਿਚ ਰਹਿੰਦਾ ਹੈ ।  ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਪ੍ਰਭਾਵ ਤੋਂ ਪਰੇ ਅਤੇ ਕਥਨੀ ਕਰਨੀ ਦਾ ਪੂਰਾ ਉਹ ਸ਼ੁੱਧ ਇਨਸਾਨ, ਜਿਸ ਦੀ ਸਾਜਨਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਧਾਰ ’ਚੋਂ ਕੀਤੀ ਸੀ ।

 ਖਾਲਸੇ ਦੀ ਸਿਰਜਣਾ, ਗੁਰੂ ਸਾਹਿਬ ਵੱਲੋਂ ਲਿਆ ਗਿਆ ਕੋਈ ਤਤਕਾਲੀ  ਫੈਸਲਾ ਨਹੀਂ ਸੀ, ਕੋਈ ਤੁਰੰਤ ਫੁਰੰਤ ਵਾਲੀ ਘਟਨਾ ਨਹੀ ਸੀ ਬਲਿਕ ਗੁਰੂ ਸਾਹਿਬਾਨਾ ਵਲੋਂ 230 ਵਰਿਆਂ ਦੀ ਖਾਲਣਾ ਸੀ ਇਸ ਪਿੱਛੇ ਲੋਕਾਂ ਦਾ ਸਦੀਆਂ ਪੁਰਾਣਾ ਦਰਦ ਛੁਪਿਆ ਹੋਇਆ ਸੀ ਜਿਸ ਦੀਆਂ ਕਰੁਣਾਮਈ ਚੀਸਾਂ ਸਾਰੇ ਗੁਰੂ ਸਾਹਿਬਾਨਾਂ ਨੇ ਅਨੁਭਵ ਕੀਤੀਆਂ, ਇਹ ਚੀਸਾਂ ਸਨ ਨੀਵੀਆਂ ਜਾਤਾਂ ’ਤੇ ਹੋ ਰਹੇ ਜ਼ੁਲਮ ਦੀਆਂ, ਬੇਕਸੂਰ ਲੋਕਾਂ ਦੇ ਅੱਲ੍ਹੇ ਜ਼ਖਮਾਂ ਦੀਆਂ ਜੋ ਉਨ੍ਹਾ ਨੇ ਮੁਗਲ ਹਕੂਮਤ ਦੇ ਪੈਰੋਕਾਰਾਂ ਤੇ ਉਚ ਜਾਤੀਆਂ ਦੇ ਬ੍ਰਾਹਮਣ ,ਕਾਜ਼ੀਆਂ , ਮੁਲਾਂ ,ਰਾਜੇ , ਮਹਾਰਾਜੇ ਤੇ ਉਨ੍ਹਾ ਦੇ ਅਹਿਲਕਾਰਾਂ ਤੋ ਖਾਧੇ1  ਜਿਸਤੇ ਠੱਲ ਪਉਣ ਲਈ ਇਕ ਇਨਕਲਾਬ ਉਠਿਆ ,ਇੱਕ ਨਵਾਂ ਇਨਕਲਾਬ  ਜਿਸ ਨੇ ਸਦੀਆਂ ਤੋਂ ਚੱਲੀ ਆ ਰਹੀ ਊਚ-ਨੀਚ, ਜਾਤ-ਪਾਤ ਦੀ ਕੰਧ ਨੂੰ ਤੋੜਕੇ ਰਖ  ਦਿੱਤਾ ਅਤੇ ‘‘ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥’’  ਦੇ ਸੰਕਲਪ ਨੂੰ  ਖਾਲਸਾ  ਦੀ ਸਿਰਜਣਾ ਕਰਕੇ, ਸੰਪੂਰਨਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ1  ਗੁਰੂ ਗੋਬਿੰਦ ਸਿੰਘ ਜੀ ਦਾ ਇਹ ਖਾਲਸਾ ਜਾਂ ਇੰਜ ਕਹਿ ਲਉ ਕੀ ਅਕਾਲ ਪੁਰਖ ਦੀ ਇਹ ਫੋਜ਼ ਸਿਰਫ ਜਬਰ ,ਜੁਲਮ ਤੇ ਅਨਿਆਏ  ਵਿਰੁਧ ਜੂਝਣ ਵਾਲਾ ਸਿਪਾਹੀ ਹੀ ਨਹੀਂ ਬ੍ਲਿਕ ਨਾਮ ਜਪਣ, ਕਿਰਤ ਕਰਣ ਤੇ ਵੰਡ ਕੇ ਛਕਣ ਵਾਲਾ ਸੰਤ ਵੀ ਸੀ :-

30 ਮਾਰਚ 1699, ਵੇਸਾਖੀ ਵਾਲੇ ਦਿਨ ਮਾਨਵ ਸਮਾਜ ਦੀ ਸਮਾਨਤਾ ਦੀ ਨੀਹ ਰਖਕੇ ਇਕ ਨਵੇ ਸਮਾਜ ਦੀ ਉਸਾਰੀ ਕੀਤੀ ,ਖਾਲਸਾ ਪੰਥ ਸਾਜਿਆ 1ਉਸ ਦਿਨ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਜੋ ਕੁੱਝ ਵਾਪਰਿਆ ਉਹ ਲਾ-ਮਿਸਾਲ ਸੀ ਜਿਸ ਦੀ ਉਦਾਹਰਣ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚੋਂ ਨਹੀਂ ਮਿਲਦੀ 1 ਇਕ ਅਜਿਹੇ ਸਮਾਜ ਅਤੇ ਭਾਈਚਾਰੇ ਦੀ ਸਿਰਜਨਾ ਕੀਤੀ ਜਿਥੇ ਜਾਤ-ਪਾਤ ,ਵਰਣ-ਵੰਡ ਤੇ  ਊਚ- ਨੀਚ  ਦੀ ਕੋਈ ਥਾਂ ਨਹੀ ਸੀ 1 ਇਹ ਇਕ ਨਵੇ ਸਮਾਜ ਦੀ ਸੁਤੰਤਰ ਹੋਂਦ ਦਾ ਐਲਾਨ  ਸੀ

ਵੈਸਾਖੀ ਦਾ ਦੀਵਾਨ ਸਜਿਆ ਹੋਇਆ ਸੀ 1ਲਗਪਗ 80000 ਦੇ ਕਰੀਬ ਸ਼ਰਧਾਲੂ ਸਿਖ ਸਾਧ ਸੰਗਤ ਦੇ ਰੂਪ ਵਿਚ ਕਿਸੇ ਵਿਸਮਾਦੀ ਖੇੜੇ ਦਾ ਅਨੰਦ  ਮਾਣ ਰਹੇ ਸਨ 1,ਜਦੋਂ ਗੁਰੂ ਸਾਹਿਬ ਦਰਬਾਰ ਵਿਚ ਆਏ ਤਾਂ ਉਨ੍ਹਾ ਦੀ ਛੱਬ ਦੇਖਣ ਵਾਲੀ ਸੀ 1  ਚੇਹਰਾ ਨੂਰੋ ਨੂਰ ਹੋਇਆ ਸੀ 1 ਸਜੇ ਹਥ ਵਿਚ ਲਿਸ਼ਕਦੀ ਤੇਗ ਸੀ1 ਗੁਰੂ ਸਾਹਿਬ ਨੇ ਆਉਂਦੀਆਂ ਹੀ ਗਰਜਵੀਂ ਅਵਾਜ਼ ਵਿਚ ਕਿਹਾ ,’ ਮੇਰੀ ਤੇਗ ਨੂੰ ਅਜ ਸਿਰਾਂ ਦੀ ਲੋੜ ਹੈ 1 ‘ਹੈ ਕੋਈ ਗੁਰੂ ਦਾ ਸਿੱਖ ਜੋ ਆਪਣੇ ਗੁਰੂ ਲਈ ਸੀਸ ਭੇਂਟ ਕਰ ਸਕਦਾ ਹੋਵੇ?’ ਇਕ ਵਾਰੀ ਨਹੀਂ ਤਿੰਨ ਵਾਰੀ ਆਪਣੀ ਮੰਗ ਦੁਹਰਾਈ 1 ਗੁਰੂ ਸਾਹਿਬ ਦੀ ਇਹ ਮੰਗ ਸੁਣਕੇ ਦਰਬਾਰ ਵਿਚ  ਸੰਨਾਟਾ ਛਾ ਗਿਆ 1 ਲੋਕਾਂ ਦੇ ਸਿਰ ਦੀ ਰਖਿਆ ਕਰਨ ਵਾਲਾ ਗੁਰੂ ਤੇ ਅਜ ਸਿਰਾਂ ਦੀ ਮੰਗ 1ਲੋਕੀ ਹੈਰਾਨ ਹੋ ਰਹੇ ਸੀ ਕੁਝ ਲੋਕ ਤਾਂ ਦਰਬਾਰ ਤੋਂ ਬਾਹਰ ਜਾਣ ਦਾ ਉਪਰਾਲਾ ਕਰ ਰਹੇ ਸੀ 1 ਹੋਲੀ ਹੋਲੀ  ਸਿਦਕੀ, ਸਾਹਸੀ ਤੇ ਗੁਰੂ ਤੋਂ ਕੁਰਬਾਨ ਹੋਣ ਵਾਲੇ, ਸੀਸ ਭੇਟ ਕਰਨ ਲਈ ਨਿਤਰਨ ਲਗੇ 1 ਸਭ ਤੋ ਪਹਿਲਾਂ ਲਾਹੋਰ ਦਾ ਭਾਈ ਦਇਆ ਸਿੰਘ ਨੇ ਆਪਣਾ ਸੀਸ ਗੁਰੂ ਸਾਹਿਬ ਅਗੇ ਹਾਜਰ ਕੀਤਾ 1 ਗੁਰੂ ਸਾਹਿਬ ਉਸਨੂੰ ਤੰਬੂ ਵਿਚ ਲੈ ਗਏ ਤੇ ਇੱਕਲੇ ਹੀ ਸਜਰੇ ਲਹੂ ਦੀ ਭਿਜੀ ਤਲਵਾਰ ਨੂੰ ਲੈਕੇ ਮੁੜ ਵਾਪਸ ਆਏ ਤੇ ਇੱਕ ਹੋਰ ਸਿਰ ਦੀ ਮੰਗ ਕੀਤੀ 1 ਇਸੇ ਤਰਹ  ਵਾਰੀ ਵਾਰੀ ਪੰਜ ਸਿਰ ਮੰਗੇ   ,ਦਿਲੀ ਦਾ ਧਰਮ ਚੰਦ,ਦਵਾਰਕਾ ਦਾ ਮੋਕਮ ਚੰਦ, ਜਗਨਨਾਥ ਪੁਰੀ ਤੋ ਹਿੰਮਤ ਰਾਏ ਤੇ ਬਿਦਰ ਤੋਂ ਸਾਹਿਬ ਚੰਦ, ਨੇ ‘‘ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ, ਹੁਕਮਿ ਮੰਨਿਐ ਪਾਈਐ “॥, ਦੇ ਪਵਿੱਤਰ ਵਾਕ ’ਤੇ ਸ਼ਰਧਾ ਦੇ ਫੁਲ ਚੜ੍ਹਾਉਂਦਿਆਂ ਆਪਣੇ ਆਪ ਨੂੰ ਗੁਰੂ ਜੀ ਦੇ ਹਵਾਲੇ ਕਰ ਦਿਤਾ। ਸੰਗਤਾਂ ਗੁਰੂ ਸਾਹਿਬ ਦੇ ਹੈਰਾਨ ਕਰਨ ਵਾਲੇ ਇਸ ਕੋਤਕ ਬਾਰੇ ਸੋਚ ਹੀ ਰਹੀਆਂ ਸੀ ਕੀ ਪੰਜੇ ਸੀਸ ਭੇਟ ਕਰਨ ਵਾਲੇ  ਸਿਖ ਇਕ ਨਵੇਂ ਰੂਪ ਵਿਚ ਮੰਚ ਤੇ ਪਰਤ ਆਏ1 ਕੇਸਰੀ ਦਸਤਾਰੇ , ਲੰਬੇ ਸੁਰਮਈ ਰੰਗ ਦੇ ਕੁੜਤੇ, ਗਾਤਰੇ ਸ੍ਰੀ ਸਾਹਿਬਾਂ ਤੇ ਦੁਧ ਵਰਗੇ ਚਿਟੇ ਕਛਹਿਰੇ , ਇੰਜ ਲਗ ਰਿਹਾ ਸੀ ਜਿਵੇ ਦਸ਼ਮੇਸ਼ ਪਿਤਾ ਨੇ ਉਨ੍ਹਾ ਨੂੰ ਆਪਣੇ ਰੰਗ ਵਿਚ ਰੰਗ ਦਿਤਾ ਹੋਵੇ 1

  ਪੰਜ ਪਿਆਰੇ ਮੰਚ ਤੇ ਇਕਲਵਾਂਝੇ ਬੀਰ ਆਸਣ  ਲਗਾ ਕੇ ਬੈਠ ਗਏ 1 ਗੁਰੂ ਸਾਹਿਬ ਨੇ ਸਰਬਲੋਹ ਦੇ ਬਾਟੇ ਵਿਚ ਸਵਛ ਤੇ ਨਿਰਮਲ ਜਲ ਪਾਇਆ ਤੇ ਵਿਚ ਸਰਬਲੋਹ ਦਾ ਖੰਡਾ ਟਿਕਾ ਦਿਤਾ 1 ਮਾਤਾ ਜੀਤੋ ਜੀ ਨੇ ਖਾਲਸੇ ਵਿਚ ਮਿਠਾਸ ਤੇ ਮਾਂ  ਦਾ ਪਿਆਰ ਭਰਨ ਲਈ ਕੁਝ ਪਤਾਸੇ ਪਾ ਦਿਤੇ 1 ’ਗੁਰੂ ਸਾਹਿਬ ਨੇ ਖੰਡਾ ਬਾਟੇ ਵਿਚ ਫੇਰਦੇ ਹੋਏ ਜਪੁ, ਜਾਪੁ, ਸਵੈਯੇ ,ਚੋਪਈ ਤੇ ਆਨੰਦ ਸਾਹਿਬ ਦਾ ਪਾਠ ਕੀਤਾ 1 ਪਾਠ ਹੋ ਜਾਣ  ਮਗਰੋਂ ਖੰਡੇ-ਬਾਟੇ ਦਾ ਅਮ੍ਰਿਤ ਤਿਆਰ ਹੋ ਗਿਆ1 ਪੰਜਾਂ  ਪਿਆਰਿਆਂ ਨੂੰ ਅਮ੍ਰਿਤ ਛਕਾਇਆ ਉਨ੍ਹਾ ਦੇ ਨੇਤਰਾਂ ਤੇ ਪੰਜ ਪੰਜ  ਛਿਟੇ ਮਾਰੇ ,ਕੇਸਾ ਵਿਚ ਪੰਜ ਪੰਜ ਵਾਰੀ “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ “ਉਚਾਰਦੇ ਤੇ ਉਚਰਵਾਂਦੇ ਹੋਏ ਅਮ੍ਰਿਤ ਦੇ ਛਿਟੇ ਦਿਤੇ 1 ਇਹਨਾ ਪੰਜਾ ਸਿੰਘਾਂ ਨੂੰ ਪੰਜ ਪਿਆਰਿਆ ਦਾ ਨਾਮ ਦਿਤਾ, ਸਰਦਾਰੀ  ਬਖ਼ਸ਼ੀ ਤੇ ਹੁਕਮ ਕੀਤਾ ਕਿ ਤੁਸੀਂ ਅਜ ਤੋਂ ਸਾਰੇ ਇਕ ਦੂਜੇ ਵਿਚ ਅਭੇਦ ਹੋਕੇ ਭਾਈ ਭਾਈ ਹੋ 1 ਸਭ ਤਾ ਇਸ਼ਟ ਅਕਾਲ ਪੁਰਖ , ਟੇਕ ਸੰਗਤ ਦੀ ਤੇ ਪਰਚਾ ਸ਼ਬਦ ਦਾ ਹੈ 1  ਇਖਲਾਖ ਨੂੰ ਉਚਾ ਕਰਨ ਲਈ ਕੁਝ ਰਹਿਤਾਂ  ਤੇ ਕੁਝ ਵਿਵਰਜਿਤ ਕੁਰਾਹਿਤਾਂ  ਨੀਅਤ ਕੀਤੀਆਂ  1

ਪੰਜ ਪਿਆਰਿਆਂ ਨੂੰ ਪੁਤਰਾਂ ਤੋ ਵਧ  ਪਿਆਰ  ਕੀਤਾ 1 ਪਾਹੁਲ ਦਿਤੀ, ਆਪਣਾ ਨਾਮ ਦਿਤਾ 1 ਪੁਤਰ ਬਣਾਇਆ 1 ਪੁਰਾਣੀ ਕੁਲ-ਨਾਸ਼, ਵਰਣ ਨਾਸ਼ ,ਜਾਤ ਨਾਸ਼ ਕਰਕੇ ਖਾਲਸੇ ਦਾ ਖਿਤਾਬ ਬਖਸ਼ਿਆ 1 ਉਹਨਾਂ  ਤੋਂ ਹੀ ਖੰਡਾ ਬਾਟੇ ਦੀ ਪਹੁਲ ਲੇਕੇ ਗੁਰੂ ਗੋਬਿੰਦ ਰਾਇ ਤੋ ਗੁਰੂ ਗੋਬਿੰਦ ਸਿੰਘ ਬਣਕੇ ਗੁਰੂ ਚੇਲੇ ਦਾ ਭੇਦ ਮਿਟਾ ਦਿਤਾ  1 ਏਕ ਪਿਤਾ ਏਕਸ ਕੇ ਹਮ ਬਾਰਿਕ ” ਖਾਲਸੇ ਨੂੰ ਆਪਣਾ ਰੂਪ ,ਆਪਣਾ ਇਸ਼ਟ ,ਸ਼ਹਿਰਦ ,ਆਪਣਾ ਪਿੰਡ ਪਰਾਨਸਤਿਗੁਰੂ ਪੂਰਾ ਅਤੇ ਸਜਣ ਸੂਰਾ  ਕਹਿ  ਕੇ ਨਿਵਾਜਿਆ 1

ਖਾਲਸਾ ਮੇਰਾ ਰੂਪ ਹੈ ਖਾਸ ।।

ਖਾਲਸੇ  ਮੇ ਹਓ ਕਰਓ ਨਿਵਾਸ ।।

ਇਹ ਨਿਵੇਕਲੀ ਘਟਨਾ ਇਸ ਜਗਤ ’ਚ ਪਹਿਲੀ ਅਤੇ ਆਖਰੀ ਮੰਨੀ ਜਾ ਸਕਦੀ ਹੈ ਜਦ ਗੁਰੂ ਸਿੱਖ ਬਣ ਗਿਆ ਅਤੇ ਸਿੱਖ, ਗੁਰੂ ਰੂਪ ਬਣ ਕੇ ਆਪਣੇ ਹੀ ਗੁਰੂ  ਨੂੰ ਅੰਮ੍ਰਿਤ ਦੀ ਦਾਤ ਦੇ ਰਿਹਾ ਹੋਵੇ ।

ਗੁਰੂ ਸਾਹਿਬ ਨੇ ਇਕੋ ਪਹਿਰਾਵਾ, ਏਕੋ ਨਾਹਰਾ ,” ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ “ਖਾਲਸੇ ਨੂੰ ਅਕਾਲ ਪੁਰਖ ਦੀ ਫੋਜ਼ ਕਹਿਕੇ ਇਕੋ ਜਿਹੇ ਹਕੂਕ , ਇਕ ਪੂਜਾ ਅਸਥਾਨ , ਇਕੋ ਬਾਟੇ ਵਿਚੋ ਅਮ੍ਰਿਤ ਛਕਣ ਦੀ ਪਰੰਪਰਾ , ਇਕੋ ਜਹੀ ਰਹਿਤ ਤੇ ਇਕੋ ਸਾਂਝੇ ਆਦਰਸ਼ ਲਈ ਸਭ ਨੂੰ ਇਕਠਾ ਕੀਤਾ 1 ਸਭ ਨੂੰ  ਨਾ ਟੁਟਣ ਵਾਲੀ ਏਕਤਾ ਵਿਚ ਪਰੋ ਦਿਤਾ , ਜੀਵਨ ਜੀਣ ਦਾ ਵਲ ਸਿਖਾ ਦਿਤਾ 1 ਸਿਖਾਂ ਨੂੰ ਸ਼ਸ਼ਤਰ ਬਧ ਕਰਕੇ ਸੁਤੰਤਰ ਰਾਜਸੀ ਸੱਤਾ ਬਖਸ਼ੀ , ਜਿਸ ਨਾਲ ਹਿੰਦੁਸਤਾਨ  ਵਿਚ ਪਹਿਲੀ ਵਾਰੀ ਕੋਈ ਧਰਮ ਸਿਆਸੀ ਤਾਕਤ ਬਣਿਆ 1 ਇਸਤੋਂ ਪਹਿਲਾਂ ਕੋਈ ਐਸੀ ਕੋਮ ਨਹੀ ਸੀ ਦੇਖੀ ਜਿਸ ਵਿਚ ਨੀਵੀਂ ਜਾਤ ਦੇ ਚੂਹੜੇ , ਚਮਿਆਰ , ਨਾਈ ,ਧੋਬੀ ,ਛੀਂਬਾ, ਜਿਹਨਾਂ ਦਾ ਵਜੂਦ ਉਚੀਆਂ ਜਾਤਾਂ ਦੇ ਪੈਰਾਂ ਦੀ ਧੂਲ ਤੋਂ ਸਿਵਾ ਕੁਝ ਨਾ ਹੋਵੇ , ਜਿਸਨੇ ਕਦੀ ਨੰਗੀ ਕਰਦ  ਹਥ ਵਿਚ ਨਾ  ਪਕੜੀ ਹੋਵੇ ਇਕ ਬਹਾਦਰ ਕੋਂਮ ਹੀ ਨਹੀਂ ਬਣੀ ਬਲਿਕ ਦੂਸਰਿਆਂ ਲਈ ਆਪਾ ਵਾਰਨ ਵਿਚ  ਵੀ ਸਭ ਤੋ ਮੋਹਰੇ ਖੜਾ ਕਰ ਦਿਤਾ 1 

 ਖਾਲਸੇ ਨੂੰ ਆਪਣਾ ਸਰੂਪ , ਆਪਣੀ ਆਤਮਾ ,ਆਪਣੇ ਵਿਚਾਰ , ਜੋ ਕੁਝ ਵੀ ਉਨਾ ਕੋਲ ਸੀ  ਆਪਣਾ ਤਨ-ਮਨ , ਧਨ  ਸਭ  ਕੁਝ ਖਾਲਸੇ ਦੀ ਝੋਲੀ ਵਿਚ ਪਾ ਦਿਤਾ 1 ਓਹਨਾ ਤੋ ਅਮ੍ਰਿਤ ਛਕਕੇ ,ਖਾਲਸੇ ਨੂੰ ਆਪਣੇ ਬਰਾਬਰ ਖੜਾ ਕਰ ਦਿਤਾ ਤੇ ਕਿਹਾ ਵੀ ਕਿ ਜੇ ਮੈਂ ਗੁਰੂ ਬਣਿਆ ਰਿਹਾ ਤੇ ਤੁਸੀਂ ਚੇਲੇ ਤੇ ਫਿਰ ਬਰਾਬਰੀ ਕਿਵੇਂ  ਹੋਈ

    “ਸੇਵ ਕਰੀ ਇਨ ਹੀ ਕੀ ਭਾਵਤ

     ਅਓਰ ਕੀ ਸੇਵ ਸੁਹਾਤ ਨਾ ਜੀ ਕੋ

     ਦਾਨ ਦਿਓ ਇਨ ਹੀ ਕੋ ਭਲੇ

     ਅਰੁ ਆਨ ਕੋ ਦਾਨ ਨ ਲਾਗਤ ਨੀਕੋ

 

     ਮੁਕਤੇ ਮੇਰੇ ਪ੍ਰਾਨ ,ਜੋ ਕਰਨ ਸੋ ਪ੍ਰਵਾਨ 11

 

     ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ

     ਨਹੀਂ ਮੋ ਸੋ ਗਰੀਬ ਕਰੋਰ ਪਰੇ

 

     ਖਾਲਸਾ ਮੇਰਾ ਰੂਪ ਹੈ ਖਾਸ

     ਖਾਲਸੇ ਮਹਿ ਹਓ ਕਰਹਿ ਨਿਵਾਸ

 

     ਸਿਖ ਪੰਚੋ ਮੇ ਮੇਰਾ ਵਾਸਾ

     ਪੂਰਨ ਕਰੇ ਜਿਹ ਆਸਾ

 

     ਖਾਲਸਾ  ਗੁਰੂਗੁਰੂ ਖਾਲਸਾ ਕਹੋ ਮੈ ਅਬ

     ਜੈਸੇ ਗੁਰੂ ਨਾਨਕ ਅੰਗਦ ਕੋ ਕੀਨਿਓ”

ਇਸ ਦਿਨ ਪੰਜ ਪਿਆਰਿਆਂ  ਤੋ ਬਾਅਦ ਲਖਾਂ ਨੇ ਅਮ੍ਰਿਤ ਛਕਿਆ ਤੇ ਖਾਲਸਾ ਪੰਥ ਵਿਚ ਸ਼ਾਮਲ ਹੋਏ 1 ਗੁਰੂ ਸਾਹਿਬ ਦਾ ਇਹ ਇਕ ਐਸਾ  ਮਹਾਨ  ਕਾਰਨਾਮਾ ਸੀ ਜਿਸਨੇ ਮੁਰ%A

Nirmal Anand

Translate »