{:en}SikhHistory.in{:}{:pa}ਸਿੱਖ ਇਤਿਹਾਸ{:}

ਕੁਝ ਸਚੀਆਂ ਤੇ ਦਿਲ ਨੂੰ ਛੂਹਣ ਵਾਲੀਆਂ ਬਾਤਾਂ

1.ਇਬਰਾਹਿਮ ਤੇ ਅਲਾਹ

ਇਬਰਾਹਿਮ ਰਬ ਦਾ ਭਗਤ ਸੀ,  ਨੇਕ ਤੇ ਰਹਿਮ ਦਿਲ ਇਨਸਾਨ ਵੀl ਆਪ ਰੋਟੀ ਤਾਂ ਖਾਂਦਾ ਸੀ ਕਿਸੇ ਗਰੀਬ ਜਾਂ ਜਰੂਰਤ ਮੰਦ ਨੂੰ ਖੁਆ ਕੇl ਭੁਖੇ ਤੇ ਜਰੂਰਤ ਮੰਦ ਆਪ ਹੀ ਉਸਦੇ ਘਰ ਆ ਜਾਂਦੇ l ਇਕ ਵਾਰੀ ਰੋਟੀ ਖਾਣ  ਲਈ ਕੋਈ ਉਸਦੇ ਘਰ ਨਹੀਂ ਆਇਆl  ਨਾ ਕੋਈ ਬਾਹਰ ਉਸ ਨੂੰ ਭੁਖਾ ਨਜਰ ਆਇਆl ਇਕ, ਦੋ-ਚਾਰ ਦਿਨ, ਕਰਦਿਆਂ ਕਰਦਿਆਂ ਚਾਲੀ ਦਿਨ ਬੀਤ ਗਏ, ਕੋਈ ਨਹੀਂ ਆਇਆ, ਇਬਰਾਹਿਮ ਨੇ  ਰੋਟੀ ਨਹੀਂ ਖਾਧੀ l ਅਖੀਰ ਭੁਖ ਨਾਲ ਬੇਹਾਲ ਉਹ ਖੁਦ ਕਿਸੇ ਭੂਖੇ ਨੂੰ ਲਭਣ ਘਰੋਂ ਨਿਕਲ ਪਿਆl ਅਖਿਰ ਉਸ ਨੂੰ ਇਕ 90 ਸਾਲ ਦਾ ਬੁਢਾ, ਜੋ ਥਕਿਆ ਹਾਰਿਆ ਦਿਖ ਰਿਹਾ ਸੀ ਨਜਰ ਆਇਆl  ਇਬ੍ਰਾਹਿਮ ਨੇ ਉਸਤੋਂ ਪੁਛਿਆ ਤੁਸੀਂ ਰੋਟੀ ਖਾਉਗੇ? ਬੁਢਾ ਬਾਬਾ ਖੁਸ਼ ਹੋ ਗਿਆ, ਉਹ ਕਈ ਦਿਨਾਂ ਦਾ ਭੁਖਾ ਸੀl ਉਸਨੇ ਕਿਹਾ ,”  ਭੁਖ ਤਾਂ ਬਹੁਤ ਲਗੀ ਹੈ ਕਈ ਦਿਨ ਤੋਂ ਰੋਟੀ ਨਸੀਬ ਨਹੀਂ ਹੋਈl ਉਹ ਬਾਬੇ ਨੂੰ ਘਰ ਲੈ ਗਿਆ ,’ ਉਸਨੂੰ ਪਿਆਰ ਨਾਲ ਬਿਠਾਇਆ ਤੇ ਕਿਹਾ ਤੁਸੀਂ ਬੈਠੋ ਮੈਂ ਖਾਣਾ ਲੈ ਕੇ ਆਉਂਦਾ ਹਾਂ, ਧਾਲੀ ਪਰੋਸੀ ਗਈ l ਬਾਬਾ ਜੀ ਦੇ ਅਗੇ ਪਰੋਸਿਆ ਥਾਲ ਰਖਿਆl ਜਦ ਉਹ ਮੂੰਹ ਵਿਚ ਗਰਾਹੀ  ਪਾਣ ਲਗਾ, ਇਬ੍ਰਾਹਿਮ ਨੇ ਉਸਦੇ ਅਗੋਂ ਥਾਲੀ  ਖਿਚ ਲਈ ਤੇ ਕਿਹਾ ,’  ਬਾਬਾ ਇਹ ਕੀ? ਅਲਾਹ ਦਾ ਸ਼ੁਕਰ ਕਰਨ ਤੋਂ ਪਹਿਲਾਂ ਬੁਰਕੀ ਮੂੰਹ ਵਿਚ ਪਾਣ ਲਗਾ ਹੈਂ  ? ਬੁਢੇ ਬਾਬੇ ਨੇ ਕਿਹਾ,’ ਅਲਾਹ ਵੀ ਕੋਈ ਹੈ ? ਮੈਨੂੰ ਤਾ ਕਿਸੇ ਅਲਾਹ ਦਾ ਪਤਾ ਨਹੀਂ ਨਾ ਮੈਂ  ਕਦੇ ਅਲਾਹ ਦਾ ਨਾਂ ਨਹੀਂ  ਸੁਣਿਆ l  ਬਾਕੀ ਤੁਹਾਡਾ ਸ਼ੁਕਰ ਤਾਂ ਖਾਣੇ  ਤੋਂ ਬਾਅਦ ਕਰਨਾ ਸੀ l ਇਬ੍ਰਾਹਿਮ ਨੂੰ ਗੁਸਾ ਆਇਆ ਕਿ ਐਸਾ ਬੰਦਾ ਜਿਸ ਨੇ ਕਦੇ ਰੱਬ ਦਾ ਨਾਂ ਹੀ ਨਹੀਂ ਲਿਆ ਉਸ ਨੂੰ ਰੋਟੀ ਖੁਆਉਣਾ ਵੀ ਹਰਾਮ ਹੈl ਉਸਨੇ ਬਾਬੇ ਨੂੰ ਗੁਸਾ ਕਰਕੇ ਘਰੋਂ ਬਾਹਰ ਕਢ ਦਿਤਾl ਜਦ ਭਗਤੀ ਕਰਨ ਲਗਾ ਤਾਂ ਉਸ ਨੂੰ ਅਵਾਜ਼ ਆਈ ,’ ਇਬ੍ਰਾਹਿਮ ਇਹ ਤੂੰ ਕਿ ਕੀਤਾ ਹੈ ,ਇਕ ਭੂਖੇ ਅਗੋਂ ਥਾਲੀ ਖਿਚ ਲਈ ਹੈ? ਇਬ੍ਰਾਹਿਮ ਨੇ ਕਿਹਾ ਕਿ ਉਸਨੇ ਤੁਹਾਡਾ ਕਦੇ ਨਾਂ ਨਹੀਂ ਲਿਆl  ਅਲਾਹ ਨੇ ਕਿਹਾ ,’ ਮੈਂ 90 ਸਾਲ ਤੋਂ ਉਸ ਨੂੰ ਰੋਟੀ ਦੇ ਰਿਹਾਂ ਹਾਂ ਤਦ ਵੀ ਜਦ ਉਸ ਨੇ ਮੇਰਾ ਕਦੇ ਨਾਂ ਨਹੀਂ ਲਿਆ ਤੂੰ ਉਸ ਨੂੰ ਇਕ ਦਿਨ ਨਹੀਂ ਦੇ ਸਕਿਆl ਇਬ੍ਰਾਹਿਮ ਨੂੰ ਸੋਝੀ ਆਈ ਉਹ ਬਾਬੇ ਨੂੰ ਲਭਣ ਨਿਕਲ ਪਿਆ , ਹਥ ਜੋੜੇ , ਮਾਫ਼ੀ ਮੰਗੀ ਤੇ ਮੁੜ ਥਾਲ ਪਰੋਸਿਆl

2. ਭਾਈ ਸ਼ੀਆਂ ਜੀ

     ਭਾਈ ਸ਼ੀਆਂ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੋਏ ਹਨ। ਬੜੇ ਹੀ ਸਿਦਕੀ ਸਿੱਖ ਸਨ। ਇਨ੍ਹਾਂ ਤੋਂ ਹੀ ਭਾਈ ਲਹਿਣਾ ਜੀ ਨੂੰ ਪ੍ਰੇਰਨਾ ਮਿਲੀ ਤੇ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਕੇ ਗੁਰੂ ਅੰਗਦ ਦੇਵ ਜੀ ਬਣੇ। ਭਾਈ ਸ਼ੀਆਂ ਜੀ ਇੱਕ ਗਰੀਬ ਤੇ ਕਿਰਤੀ ਸਿੱਖ ਸਨ। ਜਿਹੜੇ ਕਿ ਲਕੜਾਂ ਵੱਡ ਕੇ ਗੁਜ਼ਾਰਾ ਕਰਦੇ ਸਨ। ਸਮਾਂ ਐਸਾ ਆਇਆ ਕਿ ਕਈ ਦਿਨਾਂ ਬਾਅਦ ਰੁਜ਼ਗਾਰ ਮਿਲਿਆ ਥੋੜੇ ਬਹੁਤ ਪੈਸੇ ਬਣੇ ਜਿਨ੍ਹਾਂ ਨੂੰ ਲੈ ਕੇ ਭਾਈ ਸ਼ੀਆਂ ਜੀ ਭਾਈ ਲਹਿਣਾ ਜੀ ਜਿਨ੍ਹਾਂ ਦੀ ਪਿੰਡ ਵਿਚ ਕਰਿਆਨੇ ਦੀ ਹੱਟੀ ਸੀ ਕੋਲ ਗਏ ਭਾਈ ਲਹਿਣਾ ਜੀ ਦਾ ਸੁਭਾਅ ਸੀ ਜੇ ਕੋਈ ਦੁਕਾਨ ਤੇ ਗਰੀਬ ਜਾਂ ਲੋੜਵੰਦ ਆ ਜਾਂਦਾ ਤਾਂ ਉਸ ਨੂੰ ਆਪਣੇ ਕੋਲੋਂ ਕੁਝ ਰਾਸ਼ਨ ਪਾ ਦਿੰਦੇ। ਜਦ ਭਾਈ ਸ਼ੀਆਂ ਜੀ ਭਾਈ ਲਹਿਣਾ ਜੀ ਦੀ ਦੁਕਾਨ ਤੇ ਪਹੁੰਚੇ ਤੇ ਭਾਈ ਸ਼ੀਆਂ ਜੀ ਨੇ ਜੋ ਥੋੜ੍ਹੇ ਬਹੁਤ ਪੈਸੇ ਬਣੇ ਸਨ ਭਾਈ ਲਹਿਣਾ ਜੀ ਨੂੰ ਦਿਤੇ ਤੇ ਕਿਹਾ ਕਿ ਭਾਈ ਜੀ ਇਨ੍ਹਾਂ ਦੀ ਦਾਲ ਤੇ ਕੁਝ ਆਟਾ ਦੇ ਦੇਵੋ। ਭਾਈ ਲਹਿਣਾ ਜੀ ਨੇ ਸੋਚਿਆ ਇਨੇ ਥੋੜ੍ਹੇ ਪੈਸਿਆਂ ਨਾਲ ਕੀ ਆਉਣਾ ਤੇ ਭਾਈ ਲਹਿਣਾ ਜੀ ਨੇ ਥੋੜ੍ਹਾ ਆਟਾ ਦੋ ਬੁੱਕਾਂ ਆਪਣੇ ਕੋਲੋਂ ਪਾ ਦਿਂਤੀਆਂ ਤੇ ਦਸ ਦਿੱਤਾ ਕਿ ਭਾਈ ਤੇਰੇ ਪੈਸੇ ਬਹੁਤ ਥੋੜੇ ਸਨ। ਇਸ ਲਈ ਮੈਂ ਆਪਣੇ ਕੋਲੋਂ ਕੁਝ ਰਾਸ਼ਨ ਪਾ ਦਿੱਤਾ ਹੈ। ਇਹ ਸੁਣ ਕੇ ਭਾਈ ਸ਼ੀਆਂ ਜੀ ਨੇ ਕਿਹਾ ਕਿ ਭਾਈ ਮੇਰੇ ਗੁਰੂ ਦਾ ਹੁਕਮ ਹੈ ਕਿ ਸਿਦਕ ਵਿੱਚ ਰਹਿਣਾ ਜੋ ਪ੍ਰਮਾਤਮਾ ਨੇ ਬਖਸ਼ਿਆ ਹੈ ਉਸ ਦਾ ਹੁਕਮ ਮਨ ਕੇ ਰਜ਼ਾ ਵਿਚ ਰਹਿਣਾ ਇਸ ਲਈ ਭਾਈ ਤੂੰ ਆਪਣਾ ਵੱਧ ਪਾਇਆ ਆਟਾ ਕਢ ਲੈ ਨਹੀਂ ਤੂੰ ਪੈਸੇ ਵੀ ਰੱਖ ਤੇ ਮੈਂ ਤੇਰੇ ਤੋਂ ਰਾਸ਼ਨ ਹੀ ਨਹੀਂ ਲੈਂਦਾ। ਭਾਈ ਲਹਿਣਾ ਜੀ ਨੇ ਮਜ਼ਬੂਰਨ ਵਧ ਪਾਇਆ ਆਟਾ ਕੱਢ ਲਿਆ ਤੇ ਭਾਈ ਸ਼ੀਆਂ ਜੀ ਦੇ ਪਿੱਛੇ ਪਿੱਛੇ ਦੁਕਾਨ ਵਧਾ ਕੇ ਚਲ ਪਏ ਕਿ ਦੇਖਾਂ ਤਾਂ ਸਹੀ ਏਨੇ ਕੁ ਰਾਸ਼ਨ ਦਾ ਇਹ ਕਰਦਾ ਕੀ ਹੈ। ਜਦ ਭਾਈ ਸ਼ੀਆਂ ਜੀ ਘਰ ਪਹੁੰਚੇ ਤਾਂ ਆਵਾਜ਼ ਦਿੱਤੀ ਓ ਭਾਗਵਾਨੇ ਆ ਦੇਖ ਅੱਜ ਗੁਰੂ ਨੇ ਕਿੰਨੇ ਦਿਨਾਂ ਬਾਅਦ ਕਿਰਪਾ ਕਰਕੇ ਰਿਜ਼ਕ ਬਖਸ਼ਿਆ ਹੈ ਲੈ ਪਕਾ ਤੇ ਖਾਈਏ। ਅਗੋਂ ਭਾਈ ਸ਼ੀਆਂ ਜੀ ਦੀ ਘਰਵਾਲੀ ਵੀ ਗੁਰੂ ਦੇ ਰੰਗ ਵਿਚ ਰੰਗੀ ਹੋਈ ਸੀ ਉਸਨੇ ਥੋੜਾ ਜਿਹਾ ਰਾਸ਼ਨ ਦੇਖ ਕੇ ਇਹ ਨਹੀਂ ਕਿਹਾ ਕਿ ਏਨੇ ਕੁ ਨੂੰ ਮੈਂ ਸਿਰ ਵਿਚ ਮਾਰਾਂ ਨਹੀਂ ਉਸ ਨੇ ਵੀ ਭਲਾ ਕੀਤਾ ਤੇ ਗੁਰੂ ਦਾ ਸ਼ੁਕਰ ਕਰਦੇ ਕਰਦੇ ਪ੍ਰਸ਼ਾਦਾ ਤਿਆਰ ਕੀਤਾ ਜਿਨ੍ਹਾਂ ਕੂ ਆਟਾ ਸੀ ਉਸ ਨਾਲ ਗਿਣਤੀ ਦੇ ਤਿੰਨ ਪ੍ਰਸ਼ਾਦੇ ਤਿਆਰ ਹੋਏ। ਇਹ ਦੇਖ ਕੇ ਦੋਨੋਂ ਜੀਅ ਆਪਸ ਵਿਚ ਲੜ ਪਏ। ਲੜਾਈ ਦੋਨਾਂ ਜੀਆਂ ਚ ਆਪਣੇ ਵਾਲੀ ਨਹੀਂ ਹੋਈ ਸਗੋਂ ਇਹ ਹੋਈ ਕਿ ਪਤਨੀ ਕਹੇ ਕਿ ਸਾਂਈ ਜੀ ਤੁਸੀਂ ਬਾਹਰ ਕੰਮ ਕਰਦੇ ਹੋ ਤੁਸੀਂ ਦੋ ਪ੍ਰਸ਼ਾਦੇ ਛਕੋ ਮੈਂ ਇਕ ਛਕ ਲਵਾਂਗੀ ਤੇ ਭਾਈ ਜੀ ਕਹਿਣ ਭਾਗਵਾਨੇ ਤੂੰ ਬੱਚੇ ਨੂੰ ਦੁੱਧ ਪਿਆਉਣਾ ਹੈ ਤੂੰ ਦੋ ਛਕ ਮੈਂ ਇਕ ਛਕ ਲਵਾਂਗਾ। ਭਾਈ ਲਹਿਣਾ ਜੀ ਬਾਹਰ ਲੁਕ ਕੇ ਖੜੇ ਸਭ ਕੁਝ ਦੇਖ ਰਹੇ ਸਨ। ਕਿ ਇਨ੍ਹਾਂ ਸਿਦਕ ਇਨੇ ਨੂੰ ਇੱਕ ਜੋਗੀ ਆਇਆ ਉਸ ਨੇ ਅਲਖ ਜਗਾਇਆ ਤੇ ਆਵਾਜ਼ ਦਿੱਤੀ ਇਗ ਜੋਗੀ ਸਾਰੇ ਪਿੰਡਾਂ ਚੋਂ ਮੰਗ ਕੇ ਆਇਆ ਸੀ ਪਰ ਕਿਸੇ ਨੇ ਖੈਰ ਨਹੀਂ ਸੀ ਪਾਈ। ਹੁਣ ਪੁਛ ਪੁਛਾ ਕੇ ਭਾਈ ਸ਼ੀਆਂ ਜੀ ਦੇ ਘਰ ਪੁੱਜਾ ਸੀ। ਭਾਈ ਸ਼ੀਆਂ ਜੀ ਨੇ ਬੜੇ ਸਤਿਕਾਰ ਨਾਲ ਜੋਗੀ ਜੀ ਨੂੰ ਅੰਦਰ ਬੁਲਾਇਆ ਹੱਥ ਪੈਰ ਧੁਵਾਏ ਤੇ ਪ੍ਰਸ਼ਾਦਾ ਛਕਣ ਨੂੰ ਦਿੱਤਾ। ਸਾਡੇ ਵਾਂਗੂ ਨਹੀਂ ਜੇ ਘਰ ਚ ਕੁਝ ਖਾਣ ਨੂੰ ਬਣਾਇਆ ਹੋਵੇ ਜਾਂ ਮੰਗਵਾਇਆ ਹੋਵੇ ਤੇ ਉਤੋਂ ਕੋਈ ਆ ਜਾਵੇ ਤਾਂ ਅਸੀਂ ਮੱਥੇ ਤੇ ਵਟ ਪਾ ਲੈਣੇ ਆ ਕਿ ਇਹ ਕਿਧਰੋਂ ਆ ਗਿਆ ਲੋਕ ਕੁਝ ਖਾਣ ਵੀ ਨਹੀਂ ਦਿੰਦੇ। ਨਹੀਂ ਸਗੋਂ ਭਾਈ ਸ਼ੀਆਂ ਜੀ ਖੁਸ਼ ਹੋ ਗਏ ਤੇ ਕਹਿਣ ਲੱਗੇ ਦੇਖ ਭਾਗਵਾਨੇ ਆਪਾਂ ਲੜਦੇ ਸਾਂ ਗੁਰੂ ਸਾਹਿਬ ਨੇ ਆਪਣੀ ਲੜਾਈ ਨੂੰ ਮੇਟਣ ਲਈ ਇਕ ਪਿਆਰਾ ਹੋਰ ਭੇਜ ਦਿੱਤਾ ਹੁਣ ਅਸੀਂ ਤਿੰਨੇ ਇੱਕ ਇੱਕ ਪ੍ਰਸ਼ਾਦਾ ਛਕ ਲਵਾਂਗੇ ਜੋਗੀ ਬਹੁਤ ਦਿਨਾਂ ਦਾ ਭੁੱਖਾ ਸੀ ਉਸ ਨੇ ਇਕ ਪ੍ਰਸ਼ਾਦਾ ਛਕ ਕੇ ਇਕ ਹੋਰ ਮੰਗ ਲਿਆ। ਭਾਈ ਸ਼ੀਆਂ ਜੀ ਨੇ ਖੁਸ਼ੀ ਖੁਸ਼ੀ ਉਸ ਨੂੰ ਦੂਸਰਾ ਪ੍ਰਸ਼ਾਦਾ ਦਿੱਤਾ ਤੇ ਆਪ ਦੋਨਾਂ ਜੀਆਂ ਨੇ ਇਕ ਪ੍ਰਸ਼ਾਦਾ ਅੱਧਾ ਅੱਧਾ ਕਰਕੇ ਛਕ ਲਿਆ। ਇਹ ਦੇਖ ਕੇ ਭਾਈ ਲਹਿਣਾ ਜੀ ਦੀਆਂ ਅੱਖਾਂ ਚੋਂ ਹੰਝੂ ਵਗ ਤੁਰੇ ਤੇ ਭਾਈ ਸ਼ੀਆਂ ਜੀ ਦੇ ਪੈਰ ਫੜ ਲਏ ਕਿ ਮੈਨੂੰ ਵੀ ਦਸ ਕੌਣ ਆ ਤੇਰਾ ਗੁਰੂ ਜਿਸ ਨੇ ਤੇਰੇ ਵਿਚ ਏਨਾ ਸਿਦਕ ਭਰ ਦਿਤਾ ਮੈਨੂੰ ਵੀ ਉਸ ਕੋਲ ਲੈ ਚਲ।ਭਾਈ ਸ਼ੀਆਂ ਜੀ ਦੇ ਜੀਵਣ ਤੋਂ ਹੀ ਪ੍ਰਭਾਵਿਤ ਹੋਕੇ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿਚ ਗਏ ਤੇ ਗੁਰੂ ਅੰਗਦ ਦੇਵ ਜੀ ਬਣੇ।

3. ਵਿਸ਼ਵਾਸ ਦੀ ਹੱਦ

 ਇਕ ਅਮੀਰ ਆਦਮੀ ਨੇ ਕਿਸੇ ਮਜਬੂਰੀ ਵਸ ਆਪਣਾ ਕਾਰੋਬਾਰ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਸ਼ਿਫਟ ਕਰ ਲਿਆ , ਜਿਸ ਕਾਰਣ ਉਸ ਨੂੰ ਬਹੁਤ ਔਕੜਾਂ ਦਾ ਸਾਮਣਾ ਕਰਨਾ ਪਿਆ l ਘਰ ਤੋਂ ਉਹ ਪਹਿਲਾਂ ਹੀ  ਪਰੇਸ਼ਾਨ ਸੀ,ਆਪਣੇ ਕਾਰੋਬਾਰ ਤੋ ਵੀ ਪਰੇਸ਼ਾਨ ਹੋ ਗਿਆ l ਇਤਨਾ ਪਰੇਸ਼ਾਨ ਕਿ ਸਾਰੀ ਸਾਰੀ ਰਾਤ ਕਰਵਟ ਬਦਲਦੇ ਨਿਕਲ ਜਾਂਦੀl  ਅਧੀ ਰਾਤ ਹੋ ਚੁਕੀ ਸੀ ,ਸੋਚਿਆ ਚਲੋ ਬਾਹਰ ਥੋੜਾ ਘੁੰਮ  ਕੇ ਆ ਜਾਵਾਂ ਸ਼ਾਇਦ ਥਕਾਵਟ ਕਰਕੇ ਨੀਂਦ ਆ ਜਾਵੇl ਚਲਦੇ ਚਲਦੇ ਰਸਤੇ ਵਿਚ ਇਕ ਗੁਰੂਦਵਾਰਾ ਨਜਰ ਆਇਆ, ਸੋਚਿਆ ਥੋੜੀ ਦੇਰ ਇਥੇ ਸ਼ਾਂਤੀ ਵਿਚ ਬੈਠ ਜਾਂਦਾ ਹਾਂl ਗੁਰੁਦਵਾਰੇ ਵਿਚ ਕੋਈ ਬੰਦਾ ਨਹੀਂ ਸੀ, ਸਾਰੇ ਭਾਈ ਆਪਣੇ ਆਪਣੇ ਕਮਰਿਆਂ ਵਿਚ ਸੋਂਣ  ਚਲੇ ਗਏ  ਸੀl  ਜਿਥੇ ਗੁਰੂ ਗਰੰਥ ਸਾਹਿਬ ਸੀ ਜੀ ਦੀ ਸਥਾਪਨਾ ਸੀ,ਹਲਕੀ ਜਹੀ ਰੋਸ਼ਨੀ ਸੀl ਉਹ ਆਦਮੀ ਪਿਛੇ ਇਕ ਕੋਨੇ ਵਿਚ  ਬੈਠ ਗਿਆ l ਥੋੜੀ ਦੇਰ ਬਾਅਦ  ਇਕ ਬੰਦੇ ਦੀ ਰੋਣ  ਦੀ ਅਵਾਜ਼ ਆਈ -ਸ਼ਾਇਦ  ਉਹ ਰੋ ਰੋ ਅਰਦਾਸ ਕਰ ਰਿਹਾ ਸੀl ਇਹ  ਬੰਦਾ ਉਠ ਕੇ ਉਸ ਕੋਲ ਗਿਆ, ਪੁਛਿਆ ਕਿ ਤਕਲੀਫ਼ ਹੈ , ਰੋ ਕਿਓਂ ਰਹੇ ਹੋ? ਮੈ ਕੋਈ ਤੁਹਾਡੀ ਮਦਤ ਕਰ ਸਕਦਾ ਹਾਂ? ਉਹ ਬੋਲਿਆ ਮੇਰੀ ਬੀਵੀ ਸਖਤ ਬੀਮਾਰ ਹੈ, ਡਾਕਟਰ ਨੇ ਕੁਝ ਪੈਸੇ ਜਮਾਂ ਕਰਾਣ ਨੂੰ ਕਿਹਾ ਹੈ ਤੇ ਇਹ ਵੀ ਕਿਹਾ ਕਿ ਜੇ ਤੁਸੀਂ ਸਵੇਰ ਤਕ ਪੈਸੇ ਜਮਾ ਨਹੀਂ ਕਰਾਉਂਦੇ ਤਾ ਆਪਣੇ ਮਰੀਜ਼ ਨੂੰ ਲੈ ਜਾਣਾ , ਇਹ ਹਸਪਤਾਲ ਹੈ ਕੋਈ ਯਤੀਮਖਾਨਾ ਥੋੜੀ  ਹੈl  ਉਸ ਆਦਮੀਨੇ ਪੈਸੇ ਪੁਛੇ  ਤੇ  ਕਿਹਾ ਕਿ ਤੁਸੀਂ ਮੇਰੀ ਇਥੇ ਇੰਤਜ਼ਾਰ ਕਰੋ ਮੈਂ ਘਰੋਂ ਪੈਸੇ ਲੈ ਕੇ ਆਉਂਦਾ ਹਾਂ , ਉਹ ਭਲਾ ਆਦਮੀ ਘਰ ਗਿਆ ਜਿਤਨੇ ਪੈਸੇ  ਉਸ ਗਰੀਬ ਨੂੰ ਚਾਹੀਦੇ ਸੀ ਲੈਕੇ ਮੁੜ ਗੁਰੂਦਵਾਰੇ ਆਕੇ ਉਸਨੂੰ ਦੇ ਦਿਤੇl ਪੈਸਿਆਂ ਦੇ ਨਾਲ ਆਪਣਾ ਕਾਰਡ ਵੀ ਦੇਣ ਲਗਾ, ” ਕਿ ਇਹ ਮੇਰਾ ਪਤਾ ਹੈ ਅਗਰ ਹੋਰ ਪੈਸਿਆਂ ਦੀ ਲੋੜ ਪਵੇ ਤਾਂ ਆਕੇ ਲੈ ਲੈਣਾl  ਗਰੀਬ ਨੇ ਕਾਰਡ ਨਹੀਂ ਲਿਆ ਤੇ ਕਿਹਾ ਕਿ ਮੇਰੇ ਕੋਲ ਪਤਾ ਹੈ, ਕਾਰਡ ਦੀ ਕੋਈ ਲੋੜ ਨਹੀਂl ਆਦਮੀ ਹੈਰਾਨ ਹੋ ਗਿਆl ਸੋਚਿਆ ਕਿ ਮੈਂ ਇਸ ਸ਼ਹਿਰ ਵਿਚ ਨਵਾਂ ਹਾਂ , ਨਾ ਕਦੀ ਇਸ ਆਦਮੀ ਨੂੰ ਮੈਂ ਵੇਖਿਆ ਨਾ ਮਿਲਿਆ , ਨਾ ਕਦੀ ਮੈਂ ਇਸ ਪਾਸੇ ਆਇਆ ,ਮੇਰਾ ਪਤਾ ਇਸ ਕੋਲ ਕਿਵੇਂ ਹੈ? ਉਸਨੇ ਉਸ ਗਰੀਬ ਤੋਂ ਪੁਛ ਹੀ ਲਿਆ ਕਿ ਮੇਰਾ ਪਤਾ ਤੁਹਾਨੂੰ ਕਿਸਨੇ ਦਿਤਾ ਹੈl ਮੈਨੂੰ ਇਥੇ ਜਾਣਦਾ ਹੀ ਕੋਈ ਨਹੀਂ l ਉਸਨੇ ਕਿਹਾ ਕਿ ਮੇਰੇ ਕੋਲ ਉਸ ਸਰਬਸ਼ਕਤੀ ਮਾਨ ਦਾ ਪਤਾ ਹੈ ,ਜਿਸ ਨੇ ਰਾਤ ਦੇ ਦੋ ਵਜੇ ਤੁਹਾਨੂੰ  ਭੇਜਿਆ ਹੈl ਕਿਤਨਾ ਵਿਸ਼ਵਾਸ  ਹੈ ਉਸ ਰੱਬ  ਤੇ?  – ਮੈਨੂੰ ਲਗਦਾ ਹੈ ਕਿ ਜੇਕਰ ਕੋਈ ਵੀ ਆਦਮੀ ਇਸ ਹੱਦ ਤਕ ਉਸਤੇ ਵਿਸ਼ਵਾਸ ਕਰੇ  ਤਾ ਰੱਬ  ਨੂੰ ਕਿਸੇ ਨਾ ਕਿਸੇ ਰੂਪ ਵਿਚ ਹੇਠਾਂ ਉਤਰਕੇ ਆਣਾ ਹੀ ਪੈਂਦਾ ਹੈ l

4. ਗੁਰੂ ਹਰਗੋਬਿੰਦ ਸਾਹਿਬ ਤੇ ਭਾਈ ਸੁਥਰਾ

ਇਕ ਵਾਰ ਗੁਰੂ ਹਰਗੋਬਿੰਦ ਸਾਹਿਬ ਦਾ ਦਰਬਾਰ ਲੱਗਾ ਸੀ ਤਾਂ ਭਾਈ ਸੁਥਰਾ ਜੀ ਬਾਕੀ ਸੰਗਤਾਂ ਨਾਲ ਬੈਠ ਕੇ ਕੀਰਤਨ ਸਰਵਨ ਕਰ ਰਹੇ ਸਨ। ਅਚਾਨਕ ਹੀ ਭਾਈ ਸੁਥਰਾ ਸ਼ਾਹ ਜੀ ਉੱਠੇ ਤੇ ਕੀਰਤਨ ਸਰਵਣ ਕਰਦੀਆਂ ਸੰਗਤਾਂ ਚੋਂ ਕੁਝ ਸੱਜਣਾਂ ਦੇ ਜ਼ੋਰ ਜ਼ੋਰ ਦੀ ਚਪੇੜਾਂ ਮਾਰਕੇ ਭੱਜ ਗਏ। ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਅੱਜ ਤਾਂ ਭਾਈ ਸੁਥਰੇ ਨੇ ਹੱਦ ਹੀ ਕਰ ਦਿੱਤੀ ਹੈ। ਜੋ ਗੁਰੂ ਕੀਆਂ ਸੰਗਤਾਂ ਦੇ ਕੀਰਤਨ ਸਰਵਣ ਕਰਦਿਆਂ ਹੀ ਚਪੇੜਾਂ ਮਾਰ ਕੇ ਨੱਠ ਉਠਾ ਹੈ। ਭਾਈ ਸੁਥਰਾ ਗੁਰੂ ਸਾਹਿਬ ਦੇ ਬਹੁਤ ਨਜ਼ਦੀਕੀ ਸੀ ਗੁਰੂ ਸਾਹਿਬ ਵੀ ਇਸ ਨੂੰ ਬਹੁਤ ਪਰੇਮ ਕਰਦੇ ਸਨ। ਇਸ ਗੱਲ ਤੋਂ ਕੁਝ ਸੱਜਣ ਖਾਰ ਵੀ ਖਾਂਦੇ ਸਨ। ਕਿ ਇਹ ਗੁਰੂ ਸਾਹਿਬ ਦੇ ਨੇੜੇ ਹੋਇਆ ਫਿਰਦਾ ਹੈ। ਉਨ੍ਹਾਂ ਨੇ ਹੀ ਬਾਕੀ ਸੰਗਤਾਂ ਨੂੰ ਵੀ ਚੁੱਕ ਚੁਕਾ ਲਿਆ ਕਿ ਗੁਰੂ ਸਾਹਿਬ ਨੇ ਤਾਂ ਭਾਈ ਸੁਥਰੇ ਨੂੰ ਜ਼ਿਆਦਾ ਹੀ ਲਾਡਲਾ ਬਣਾ ਰੱਖਿਆ ਹੈ ਇਸੇ ਲਈ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ। ਦੂਜੇ ਪਾਸੇ ਭਾਈ ਸੁਥਰਾ ਜੀ ਮਾਹੌਲ ਗਰਮਾਇਆ ਦੇਖਕੇ ਕਿਧਰੇ ਭੱਜ ਗਏ ਅਤੇ ਕਾਫੀ ਦਿਨ ਸੰਗਤਾਂ ਦੇ ਸਾਹਮਣੇ ਨਾ ਆਏ। ਜਦ ਗੁਰੂ ਸਾਹਿਬ ਨੇ ਸਨਮੁਖ ਹੋਣ ਦਾ ਬਚਨ ਕੀਤਾ ਤਾਂ ਭਾਈ ਸੁਥਰਾ ਜੀ ਹੱਥ ਜੋੜ ਗੁਰੂ ਸਾਹਿਬ ਅੱਗੇ ਪੇਸ਼ ਹੋਏ। ਗੁਰੂ ਸਾਹਿਬ ਨੇ ਲੱਗੇ ਦੋਸ਼ਾਂ ਦੀ ਸਚਾਈ ਪੁੱਛੀ ਤਾਂ ਭਾਈ ਸਥਰੇ ਨੇ ਕਿਹਾ ਕਿ ਮਾਰਾਂ ਨਾਂ ਚਪੇੜਾਂ ਇਨ੍ਹਾਂ ਨੇ ਕੰਮ ਹੀ ਅਜਿਹਾ ਕੀਤਾ ਹੈ। ਜਦ ਸਾਰਿਆਂ ਨੇ ਕਾਰਨ ਪੁੱਛਿਆ ਤਾ ਭਾਈ ਸੁਥਰੇ ਨੇ ਦੱਸਿਆ ਕਿ ਇਹ ਸੰਗਤ ਵਿਚ ਬੈਠੇ ਆਪਸ ਵਿਚ ਗੱਲਾਂ ਮਾਰ ਮਾਰ ਮਾਰਕੇ ਹੱਸ ਰਹੇ ਸਨ। ਕੋਟਿ ਬ੍ਰਹਮੰਡਾਂ ਦੇ ਮਾਲਿਕ ਦਾ ਦਰਬਾਰ ਲੱਗਾ ਹੋਵੇ ਤੇ ਇਹ ਸ਼ਬਦ ਸੁਣਨ ਦੀ ਬਜਾਏ ਗੱਲਾਂ ਮਾਰ ਨਾਲੇ ਤਾਂ ਆਪਣਾ ਜੀਵਣ ਕੁਰਾਹੇ ਪਾ ਰਹੇ ਸਨ। ਅਤੇ ਨਾਲ ਹੀ ਸੰਗਤਾਂ ਨੂੰ ਵੀ ਪਰੇਸ਼ਾਨ ਕਰ ਰਹੇ ਸਨ। ਇਸ ਲਈ ਮੈਂ ਇਨ੍ਹਾਂ ਦੇ ਚਪੇੜਾਂ ਮਾਰੀਆਂ ਸਨ।

ਇਹ ਸੁਣ ਗੁਰੂ ਸਾਹਿਬ ਨੇ ਭਾਈ ਸੁਥਰੇ ਨੂੰ ਪਰੇਮ ਕੀਤਾ ਤੇ ਈਰਖਾਲੂਆਂ ਨੂੰ ਤਾੜਨਾ ਕੀਤੀ। ਇਸੇ ਤਰ੍ਹਾਂ ਇਕ ਸਮੇਂ ਗੁਰੂ ਕੇ ਦਰਬਾਰ ਦੇ ਬਾਹਰ ਖੜ੍ਹਨ ਵਾਲੇ ਪਹਿਰੇਦਾਰਾਂ ਨੇ ਰਾਏ ਕਰ ਲਈ ਕਿ ਆਪਾਂ ਭਾਈ ਸੁਥਰੇ ਨੁੰ ਅੰਦਰ ਨਹੀਂ ਜਾਣ ਦੇਣਾ। ਜਦ ਭਾਈ ਸੁਥਰਾ ਜੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਅੰਦਰ ਜਾਣ ਲੱਗੇ ਤਾਂ ਪਹਿਰੇਦਾਰਾਂ ਨੇ ਰੋਕ ਦਿੱਤਾ ਤੇ ਕਿਹਾ ਕਿ ਗੁਰੂ ਸਾਹਿਬ ਦਾ ਹੁਕਮ ਹੈ ਤੂੰ ਅੰਦਰ ਨਹੀਂ ਜਾ ਸਕਦਾ। ਇਹ ਸੁਣ ਭਾਈ ਸੁਥਰਾ ਜੀ ਬਹੁਤ ਵਿਆਕੁਲ ਹੋਏ ਕਿਉਂ ਕਿ ਭਾਈ ਸਾਹਿਬ ਦੀ ਅਵਸਥਾ
ਇਕ ਘੜੀ ਨਾ ਮਿਲਤੇ ਤਾ ਕਲਯੁਗ ਹੋਤਾ।।
ਵਾਲੀ ਬਣੀ ਹੋਈ ਸੀ। ਇਸ ਲਈ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਗੈਰ ਰਹਿਣਾ ਮੱਛੀ ਦਾ ਜਲ ਬਿਨਾਂ ਰਹਿਣ ਦੇ ਬਰਾਬਰ ਸੀ ਭਾਈ ਸੁਥਰੇ ਲਈ। ਭਾਈ ਸੁਥਰੇ ਨੇ ਠੀਕਰੀਆਂ ਦੀ ਪੰਡ ਭਰੀ ਤੇ ਸਿਰ ਤੇ ਰੱਖਕੇ ਤੁਰ ਪਏ। ਪਹਿਰੇਦਾਰਾਂ ਕੋਲ ਜਾਕੇ ਕਿਹਾ ਛੇਤੀ ਪਾਸੇ ਹੋ ਜਾਓ। ਗੁਰੂ ਸਾਹਿਬ ਲਈ ਭੇਟਾ ਲੈਕੇ ਜਾਣੀ ਹੈ। ਪਰ ਪਹਿਰੇਦਾਰਾ ਫਿਰ ਵੀ ਨਾ ਮੰਨਣ ਅਤੇ ਇਹ ਸ਼ਰਤ ਰੱਖ ਦਿਤੀ ਕਿ ਤੈਨੂੰ ਜੋ ਵੀ ਗੁਰੂ ਦਰਬਾਰ ਵਿਚੋਂ ਬਖਸਿਸ਼ਾਂ ਮਿਲਣਗੀਆਂ ਉਹਨਾਂ ਵਿਚ ਅੱਧ ਸਾਡਾ ਹੋਵੇਗਾ। ਭਾਈ ਸੁਥਰੇ ਨੇ ਸ਼ਰਤ ਝੱਟ ਹੀ ਮੰਨ ਲਈ।
ਜਦ ਗੁਰੂ ਦਰਬਾਰ ਵਿਚ ਜਾਕੇ ਭਾਈ ਸੁਥਰੇ ਨੇ ਪੰਡ ਰੱਖੀ ਤਾਂ ਗੁਰੂ ਸਾਹਿਬ ਤਾਂ ਜਾਣੀ ਜਾਣ ਸਨ ਉਨ੍ਹਾਂ ਨੇ
ਨੇ ਭਾਈ ਸੁਥਰੇ ਤੋਂ ਕਾਰਨ ਪੁੱਛਿਆ ਤਾਂ ਭਾਈ ਸੁਥਰੇ ਨੇ ਸਭ ਕੁਝ ਸੱਚ ਦੱਸ ਦਿੱਤਾ ਇਹ ਸੁਣ ਗੁਰੂ ਸਾਹਿਬ ਖੁਸ਼ ਹੋਏ ਤੇ ਕਿਹਾ ਕਿ ਭਾਈ ਸੁਥਰਾ ਮੰਗ ਕੀ ਮੰਗਦਾ ਹੈ ਤਾਂ ਭਾਈ ਸੁਥਰਾ ਜੀ ਨੇ ਕਿਹਾ ਕਿ ਮੇਰੇ 100 ਕੌੜੇ ਮਾਰੇ ਜਾਣ ਜਦ ਗੁਰੂ ਸਾਹਿਬ ਨੇ ਅਜਿਹੀ ਅਜੀਬੋ ਗਰੀਬ ਮੰਗ ਦਾ ਕਾਰਨ ਪੁੱਛਿਆ ਤਾਂ ਭਾਈ ਸੁਥਰਾ ਜੀ ਨੇ ਕਿਹਾ ਕਿ ਇਨ੍ਹਾਂ ਵਿਚ ਅੱਧਾ ਹਿੱਸਾ ਪਹਿਰੇਦਾਰਾਂ ਦਾ ਵੀ ਹੈ। ਜਿਨ੍ਹਾਂ ਨੇ ਮੈਨੂੰ ਇਸ ਸ਼ਰਤ ਤੇ ਅੰਦਰ ਆਉਣ ਦੀ ਅਨੁਮਤੀ ਦਿਤੀ ਸੀ। ਇਹ ਸੁਣ ਗੁਰੂ ਸਾਹਿਬ ਨੇ ਪਹਿਰੇਦਾਰਾਂ ਨੂੰ ਬੁਲਾਇਆ ਅਤੇ ਤਾੜਨਾ ਕੀਤੀ।

5. ਭਾਈ ਸਜਾ

ਭਾਈ ਸਜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਨ ਆਨੰਦਪੁਰ ਸਾਹਿਬ ਆਇਆ 1 ਅਜੇ ਭੋਗ ਨਹੀ ਸੀ ਪਿਆ 1 ਅਰਦਾਸ  ਨਹੀਂ ਸੀ ਹੋਈ 1 ਮਥਾ ਟੇਕਿਆ ਤੇ ਘਰ ਨੂੰ ਚਲ ਪਿਆ 1 ਗੁਰੂ ਸਾਹਿਬ ਨੇ ਦੇਖਿਆ ਕੋਲ ਆ ਗਏ 1 ਭਾਈ ਸਿਖਾ ਬੈਠ ਜਾ , ਅਰਦਾਸ  ਹੋ ਜਾਏ, ਤੇਰੇ ਨਾਲ ਕੁਝ ਬਚਨ ਸਾਂਝੇ ਕਰਨੇ ਹਨ 1 ਉਸਨੇ ਕਿਹਾ ਨਹੀਂ ਜੀ ਮੈਂ ਠਹਿਰ ਨਹੀਂ ਸਕਦਾ , ਕੰਮ ਤੇ ਜਾਣਾ ਹੈ ਮਜਦੂਰੀ ਕਰਾਂਗਾ ਤੇ ਬਚਿਆਂ ਨੂੰ ਰੋਟੀ ਮਿਲੇਗੀ 1 ਗੁਰੂ ਸਾਹਿਬ ਨੇ ਫਿਰ ਕਿਹਾ ਸਿਖਾ ਬੈਠ ਜਾ ਰੋਟੀ ਦੇਣ ਵਾਲਾ ਤੂੰ ਨਹੀਂ  ਹੈਂ ਗੁਰੂ ਨਾਨਕ ਹੈ1  ਅਕਾਲ ਪੁਰਖ ਹੈ ਉਹ ਆਪੇ ਦੇਖ ਲਵੇਗਾ 1 ਤੂੰ ਅਰਦਾਸ ਤਕ ਰੁਕ ਜਾ 1 ਕਹਿਣ ਲਗਾ ,’ ਨਹੀਂ ਜੀ ਦਿਹਾੜੀ ਲੰਘ ਰਹੀ ਹੈ ਮੈਂ ਬੈਠ ਨਹੀਂ ਸਕਦਾ ਮੇਰੇ ਬਚੇ ਭੁਖੇ ਮਰ ਜਾਣਗੇ 1 ਗੁਰੂ ਸਾਹਿਬ ਨੂੰ ਸਮਝ ਆ ਗਈ ਕੀ ਇਹ ਬੈਠੇਗਾ ਨਹੀਂ. 1 ਉਹਨਾ ਨੇ ਇਕ ਚਿਠੀ ਉਸਨੂੰ ਪਕੜਾਈ  ਤੇ ਕਿਹਾ ਰਸਤੇ ਵਿਚ  ਇਸ ਜਗਹ ਤੇ ਬੁਧੂ ਸ਼ਾਹ ਰਹਿੰਦਾ ਹੈ ਉਸਨੂੰ ਇਹ ਚਿਠੀ ਦੇ ਦੇਵੀਂ 1  ਸਤ ਬਚਨ ਕਹਿ ਕੇ ਤੁਰ ਪਿਆ 1 ਬੁਧੂ  ਸ਼ਾਹ ਦੇ  ਘਰ ਪਹੁੰਚਿਆ ਉਸਨੂੰ ਚਿਠੀ ਪਕੜਾਈ  ਤੁਰਨ ਲਗਾ ਤੇ ਬੁਧੂ  ਸ਼ਾਹ ਨੇ ਕਿਹਾ, ਕੀ ਤੂੰ ਨਹੀਂ ਜਾ ਸਕਦਾ 1 ਮੇਰੇ ਗੁਰੂ ਸਾਹਿਬ ਦਾ ਹੁਕਮ ਹੈ ਕੀ ਮੈਂ ਤੇਨੂੰ ਨੋ ਮਹੀਨੇ ਆਪਣੇ ਕੋਲ ਰਖਾਂ1 ਸੋਚਣ ਲਗਾ ਚੰਗਾ ਮੈ ਗੁਰੂ ਦੇ ਦਰਸ਼ਨਾ ਲਈ ਆਇਆਂ ਹਾਂ ਇਸਨੇ ਮੈਨੂੰ  ਨੋਂ ਮਹੀਨੇ ਲਈ ਕੈਦ ਕਰ ਲਿਆ ਹੈ 1 ਗਸ਼  ਖਾਕੇ ਡਿਗ  ਪਿਆ 1 ਬੁਧੂ ਸ਼ਾਹ ਨੇ ਉਸਨੂੰ  ਉਠਾਇਆ, ਪਾਣੀ ਪਿਆ ਕੇ ਹੋਸ਼ ਵਿਚ ਲਿਆਂਦਾ 1 ਗੁਰੂ ਸਾਹਿਬ ਦਾ ਹੁਕਮ ਸੀ  ਬੜੀ ਮੁਸ਼ਕਲ ਨਾਲ 9 ਮਹੀਨੇ ਕਟੇ 1 ਜਾਣ  ਦਾ ਵਕ਼ਤ ਆ ਗਿਆ 1 ਭਾਈ ਬੁਧੂ ਸ਼ਾਹ ਨੇ ਇਕ ਚਿਠੀ ਪਕੜਾ ਦਿਤੀ ਕੀ ਇਹ ਚਿਠੀ ਗੁਰੂ ਸਾਹਿਬ ਨੂੰ ਦੇ ਦੇਵੀਂ 1 ਕਹਿਣ ਲਗਾ ਮੈਂ ਤੇ ਹੁਣ ਉਸ ਗੁਰੂ ਕੋਲ ਨਹੀਂ ਜਾਣਾ 1 ਤੇਨੂੰ ਚਿਠੀ ਦਿਤੀ ਹੈ ਤੇ ਤੂੰ ਮੈਨੂੰ  9 ਮਹੀਨੇ ਕੈਦ ਵਿਚ ਰਖਿਆ ਹੈ  ਹੁਣ ਗੁਰੂ ਪਤਾ ਨਹੀੰ ਕਿਤਨੇ ਸਾਲ ਕੈਦ ਵਿਚ  ਰਖੇਗਾ 1

ਉਧਰ ਜਦ ਸਾਰਾ ਦਿਨ ਇੰਤਜ਼ਾਰ ਕਰਨ ਤੋ ਬਾਅਦ ਸਜਾ ਘਰ ਨਹੀਂ ਆਇਆ ਤਾਂ ਬਚੇ ਭੁਖੇ ਹੀ ਸੋਣ   ਲਗੇ1  ਇਤਨੇ ਨੂੰ ਬੂਹਾ ਖੜਕਿਆ1  ਪੜੋਸ ਦਾ ਇਕ ਸੇਠ ਸੀ ਜਿਸ ਨੂੰ ਸੁਤਿਆਂ ਗੁਰੂ ਸਾਹਿਬ ਦੇ ਦਰਸ਼ਨ ਹੋਏ 1 ਗੁਰੂ ਸਾਹਿਬ ਨੇ ਕਿਹਾ ਕੀ ਤੇਰੇ ਗੁਆਂਢ ਵਿਚ ਮੇਰੇ ਬਚੇ ਭੁਖੇ ਹਨ  ਉਹਨਾ ਕੋਲ ਜਾਕੇ ਰੋਟੀ ਪਾਣੀ ਪੁਛ ਲੈ 1 ਬਾਹਰ ਉਸਨੂੰ ਇਕ ਝੁਗੀ ਦਿਸੀ ਅੰਦਰ ਚਲਾ ਗਿਆ 1 ਉਹਨਾ ਦੀ ਹਾਲਤ ਦੇਖਕੇ ਉਸਨੂੰ ਅੰਦਾਜ਼ਾ ਹੋ ਗਿਆ 1 ਦਾਲ, ਚਾਵਲ, ਘਿਉ, ਆਟਾ ਹਰ ਚੀਜ਼ ਦੀਆਂ ਬੋਰੀਆਂ ਭਰਵਾਕੇ ਉਹਨਾ ਦੇ ਘਰ ਭੇਜ ਦਿਤੀਆਂ.1 ਜਦ ਬਾਰਸ਼ਾਂ ਸ਼ੁਰੂ ਹੋਈਆਂ ਤੇ ਉਨਾ ਦੀ ਛਤ ਚੋਣ ਲਗੀ ਤਾਂ ਬਚਿਆ ਨੂੰ ਕਿਹਾ ਜਾਓ ਖੇਤਾਂ ਵਿਚੋਂ ਮਿਟੀ ਲੇਕੇ ਆਓ ਮੈ ਤੁਹਾਤੀ ਛਤ ਦੀ ਲੀਪਾ ਪੋਚੀ ਕਰਵਾ ਦਿੰਦਾ ਹਾ 1 ਬਚੇ ਜਦੋਂ ਖੇਤਾਂ ਵਿਚੋਂ ਮਿਟੀ  ਪਟਨ ਲਗੇ ਤਾ ਅੰਦਰੋਂ ਇਕ ਮੋਹਰਾਂ ਦੀ ਦੇਗ  ਨਿਲਕ ਆਈ 1 ਬਸ ਫਿਰ ਕੀ ਸੀ ਝੁਗੀ ਤੋ ਮਹਿਲ ਬਣ ਗਿਆ 1 ਜਦ ਸਜਾ ਵਾਪਸ ਆਇਆ ਤਾਂ ਝੁਗੀ ਨਾ ਦੇਖਕੇ ਪਰੇਸ਼ਾਨ ਹੋ ਗਿਆ 1 ਸੋਚਿਆ ਕਿਸੇ ਨੇ ਝੁਗੀ ਤੇ ਕਬਜਾ ਕਰ ਲਿਆ ਹੈ ਬਚੇ ਪਤਾ ਨਹੀਂ ਕਿਥੇ ਰੁਲਦੇ ਹੋਣਗੇ 1 ਪੁਛਣ ਲਈ ਮਹਿਲ ਦਾ ਦਰਵਾਜ਼ਾ ਖਟਖਟਾਇਆ  1 ਕਿ ਸ਼ਾਇਦ ਇਸਨੂੰ ਪਤਾ ਹੋਏਗਾ ਬਚੇ ਕਿਥੇ ਹਨ, ਅੰਦਰੋ ਉਸਦੀ ਬੀਵੀ ਨਿਕਲੀ  1 ਆਦਮੀ ਨੂੰ ਦੇਖਕੇ ਚਰਨਾ ਤੇ ਠਹਿ ਪਈ 1  ਸਾਰੀ ਵਾਰਤਾ ਸੁਣਾਈ 1 ਸਜਾ ਸੁਣ ਕੇ ਬੈਠਾ ਨਹੀਂ , ਮੁੜ੍ਹ ਵਾਪਸ ਜਾਣ  ਨੂੰ ਤਿਆਰ ਹੋ ਪਿਆ ਜਿਸ ਗੁਰੂ ਤੋਂ ਬੇਮੁਖ ਹੋਕੇ ਆਇਆ ਸੀ, ਆਪਣੀ ਭੁਲ ਬਖਸਾਣ  ਲਈ 1 ਇਹ ਕੋਈ ਚਮਤਕਾਰ ਨਹੀਂ ਗੁਰੂ ਸਾਹਿਬ ਦਾ 1 ਮੇਰੇ ਹਿਸਾਬ ਨਾਲ ਹਰ ਸਚੇ ਸੁਚੇ ਤੇ ਉਚੇ ਇਨਸਾਨ ਦੇ ਬੋਲਾਂ ਦੀ ਉਹ ਅਕਾਲ ਪੁਰਖ ਆਪ ਲਾਜ ਰਖਦਾ ਹੈ ਤੇ ਇਹ ਅਜ ਵੀ ਹੈ ਆਜਮਾ ਕੇ ਦੇਖ ਲਵੋ ਪਰ ਇਸਤੋਂ ਪਹਿਲਾਂ ਤੁਹਾਨੂੰ ਸਚੇ ਤੇ ਸੁਚੇ ਬਨਣਾ ਪਵੇਗਾ 1 ਗੁਰੂ ਸਾਹਿਬ ਵਰਗਾ ਤਾਂ ਕੋਈ ਨਹੀਂ ਬਣ ਸਕਦਾ ਪਰ ਕਿਸੇ ਹਦ ਤਕ ਤਾਂ ਹਰ ਇਨਸਾਨ ਕੋਸ਼ਿਸ਼ ਕਰ ਸਕਦਾ ਹੈ 1 ਪ੍ਰ ਕੰਮ ਬੜਾ ਮੁਸ਼ਕਿਲ ਹੈ 1 ਔਖੀ ਘਾਲਣਾ ਹੈ |

                ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

Print Friendly, PDF & Email

Nirmal Anand

Add comment

Translate »