ਸਿੱਖ ਇਤਿਹਾਸ

ਔਰੰਗਜ਼ੇਬ -(ਅਬੁਲ ਮੁਜ਼ਫਰ ਮੁਹਿਦੀਨ ਮੁਹੰਮਦ ਔਰੰਗਜ਼ੇਬ)  (4 ਨਵੰਬਰ, 1618 -3 ਮਾਰਚ, 1707)

ਮੁਸਲਿਮ ਇਤਿਹਾਸਕਾਰ ਔਰੰਗਜ਼ੇਬ  ਨੂੰ ਅਤਿ ਸਾਦਾ, ਪਰੀਸ਼ਰਮੀ, ਧਾਰਮਿਕ ਤੇ ਇਨਸਾਫਪਸੰਦ ਸ਼ਾਸਕ ਲਿਖਦੇ ਹਨ ਜਦਕਿ  ਹਿੰਦੁਸਤਾਨ ਦੀ ਬਹੁ-ਗਿਣਤੀ ਹਿੰਦੂ ਜਨਤਾ, ਉਸ ਨੂੰ ਇੱਕ ਧਰਮ-ਜਨੂੰਨੀ, ਪੱਖਪਾਤੀ ਤੇ ਅਤਿਆਚਾਰੀ ਸਾਸ਼ਕ ਦੇ ਤੌਰ ’ਤੇ ਯਾਦ ਕਰਦੀ ਹੈ। ਜਿਸ ਨੇ ਆਪਣੀ ਸਾਰੀ ਉਮਰ ਇਸਲਾਮ ਨੂੰ ਵਧਾਉਣ ਤੇ ਗੈਰ-ਇਸਲਾਮੀ ਧਰਮਾਂ ਨੂੰ ਗਿਰਾਉਣ ਵਿੱਚ ਹੀ ਬਤੀਤ ਕੀਤੀ। ਉਹ ਸਾਰੀ ਉਮਰ ਰਾਜਪੂਤਾਂ, ਸਿੱਖਾਂ, ਮਰਹੱਟਿਆਂ ਤੇ ਪਠਾਣਾਂ ਦੀ ਤਾਕਤ ਨੂੰ ਕਮਜ਼ੋਰ  ਕਰਨ ਵਿੱਚ ਹੀ ਲੱਗਾ ਰਿਹਾ ਜਿਸਦਾ ਨਤੀਜਾ ਉਲਟ  ਹੋਇਆ ਕਿ ਉਸ ਦੀ ਮੌਤ ਉਪਰੰਤ ਇਹ ਸਾਰੀਆਂ ਸ਼ਕਤੀਆਂ ਇਕ ਦਮ ਉੱਭਰ ਕੇ ਆਪਣੇ ਪੈਰਾਂ ’ਤੇ ਖੜੋ ਗਈਆਂ ਤੇ ਮੁਗਲ ਸਾਮਰਾਜ ਦਾ ਮਹਿਲ ਇਟ ਇਟ ਕਰਕੇ ਧਰਤੀ ਤੇ ਡਿੱਗਣ ਲਗ ਪਿਆ।

ਉਸ ਨੇ ਅਨੇਕਾਂ ਪ੍ਰਦੇਸ਼ ਜਿੱਤੇl ਭਾਰਤ ਵਿਚ   ਚੰਦਰ ਗੁਪਤ ਮੌਰੀਆ ਤੋਂ ਬਾਅਦ ਐਨੇ ਵੱਡੇ ਭੂ- ਭਾਗ ‘ਤੇ ਹਕੂਮਤ ਕਰਨ ਵਾਲਾ ਉਹ ਪਹਿਲਾ ਤੇ ਆਖਰੀ ਭਾਰਤੀ ਹੁਕਮਰਾਨ ਸੀ,  ਜਿਸਨੇ ਭਾਰਤ ਵਿਚ ਲੰਬੇ ਸਮੇ ਤਕ  1558-1707 ਤਕ, ਤਕਰੀਬਨ 49 ਸਾਲ, ਆਪਣੀ ਆਖਰੀ ਸਾਹਾਂ ਤਕ  ਰਾਜ ਕੀਤਾl  ਉਹ  ਆਪਣੇ ਸਮੇਂ ਦਾ ਸ਼ਾਇਦ ਸਭ ਤੋਂ ਧਨੀ ਅਤੇ ਸ਼ਕਤੀਸ਼ਾਲੀ ਵਿਅਕਤੀ ਸੀ ਜਿਸਨੇ ਆਪਣੇ ਜੀਵਨਕਾਲ ਵਿੱਚ ਦੱਖਣ ਭਾਰਤ ਵਿੱਚ ਪ੍ਰਾਪਤ ਜਿੱਤਾਂ ਦੇ ਜਰੀਏ ਮੁਗ਼ਲ ਸਾਮਰਾਜ ਨੂੰ ਸਾਢੇ ਬਾਰਾਂ ਲੱਖ ਵਰਗ ਮੀਲ ਵਿੱਚ ਫੈਲਾਇਆ ਅਤੇ 15 ਕਰੋੜ ਲੋਕਾਂ ਉੱਤੇ ਹਕੂਮਤ ਕੀਤੀ ਜੋ ਉਦੋਂ ਦੁਨੀਆ ਦੀ ਆਬਾਦੀ ਦਾ ਚੁਥਾਈ ਭਾਗ ਸੀ।

 ਪਰ ਉਸ ਦੀਆਂ ਗਲਤ ਨੀਤੀਆਂ ਨੇ ਉਸਦੇ ਜੀਵਨ ਕਾਲ  ਵਿਚ ਹੀ ਮੁਗਲ ਸਮਰਾਜ ਦੀਆਂ ਜੜਾਂ ਖੋਖਲੀਆਂ ਕਰ ਦਿਤੀਆ 1 ਉਸਨੇ ਆਪਣੇ ਜਿੰਦਗੀ ਦੇ ਆਖਿਰੀ  27  ਸਾਲ   ਦੱਖਣ ਭਾਰਤ ਵਿੱਚ ਮੁਗ਼ਲ ਸਾਮਰਾਜ ਦਾ ਵਿਸਥਾਰ ਕਰਨ ਲਈ  ਬੇਲੋੜੀ ਮਰਹਟਿਆ  ਨਾਲ ਟਕਰ ਲਈ,ਜਿਸਨੇ  ਮੁਗਲ ਸਮਰਾਜ ਦੇ ਖਜ਼ਾਨੇ ਖਾਲੀ ਕਰ ਦਿਤੇ  ਜਿਨਾ ਨੂੰ ਭਰਨ ਲਈ ਉਸਨੇ ਗੈਰ-ਮੁਸਲਮਾਨ ਜਨਤਾ ਉੱਤੇ ਟੇਕਸ ਲਗਾਏ ਜੋ ਅਕਬਰ ਦੇ  ਰਾਜ ਕਾਲ ਸਮੇ ਹਟਾਏ ਗਏ ਸੀ 1 ਉਸ  ਨੇ ਪੂਰੇ ਸਾਮਰਾਜ ਉੱਤੇ ਇਸਲਾਮੀ ਕਨੂੰਨ ਉੱਤੇ ਆਧਾਰਿਤ ਫਤਵਾ-ਏ-ਆਲਮਗੀਰੀ ਲਾਗੂ ਕੀਤਾ ।ਗੈਰ-ਮੁਸਲਮਾਨ ਜਨਤਾ ਉੱਤੇ ਸ਼ਰੀਅਤ ਲਾਗੂ ਕਰਨ ਵਾਲਾ ਉਹ ਪਹਿਲਾ ਮੁਸਲਮਾਨ ਸ਼ਾਸਕ ਸੀ।ਉਸਦਾ ਜਨੂੰਨ ਪੂਰੇ ਹਿੰਦੁਸਤਾਨ ਦੇ  ਹਿੰਦੂਆਂ ਨੂੰ ਦਾਇਰ -ਏ-ਇਸਲਾਮ ਵਿਚ ਲਿਆਣਾ ਉਸ ਨੂੰ ਲੈ ਡੁਬਿਆ 1ਔਰੰਗਜ਼ੇਬ ਭਾਰਤ ਵਿਚ  ਮੁਗਲ ਹਕੂਮਤ ਦਾ  ਸਭ ਤੋਂ ਬੇਰਹਿਮ ਅਤੇ ਪੱਥਰ ਦਿਲ ਹੁਕਮਰਾਨ ਮੰਨਿਆਂ ਜਾਂਦਾ ਹੈ। ਆਪਣੇ ਭਰਾਵਾਂ ਅਤੇ ਸਕੇ ਸਬੰਧੀਆਂ ਨੂੰ ਬੜੀ ਬੇਰਹਿਮੀ ਨਾਲ ਕਤਲ  ਕਰ ਕੇ ਤਖਤੇ ਤਾਊਸ ਹਥਿਆਉਣ ਵਾਲੇ ਇਸ ਸਖਸ਼ ਦਾ ਆਖਰੀ ਵਕਤ ਬਹੁਤ ਹੀ ਦਰਦਨਾਕ ਸੀ।  ਉਸ ਦੀ ਮੌਤ 3 ਮਾਰਚ 1707 ਈ. ਨੂੰ ਦੱਖਣੀ ਭਾਰਤ ਦੇ ਸ਼ਹਿਰ ਅਹਿਮਦਨਗਰ ਦੇ ਕਸਬੇ ਔਰੰਗਾਬਾਦ ਵਿੱਚ ਹੋਈ ਤੇ ਉਸ ਨੂੰ ਖੁਲਦਾਬਾਦ ਵਿਖੇ ਦਫਨਾਇਆ ਗਿਆ।

ਔਰੰਗਜੇਬ ਦਾ ਜਨਮ 4 ਨਵੰਬਰ 1618 ਨੂੰ ਦਾਹੋਦ, ਗੁਜਰਾਤ ਵਿੱਚ ਹੋਇਆ ਸੀ। ਉਹ ਸ਼ਾਹਜਹਾਂ ਤੇ ਮੁਮਤਾਜ਼ ਦੀ ਛੇਵੀਂ ਔਲਾਦ ਸੀ। ਉਸਦੇ ਪਿਤਾ ਸ਼ਾਹਜਹਾਂ ਉਸ ਸਮੇਂ ਗੁਜਰਾਤ ਦੇ ਸੂਬੇਦਾਰ ਸੀ । ਜੂਨ 1626 ਵਿੱਚ  ਸ਼ਾਹਜਹਾਂ ਨੇ ਬਾਦਸ਼ਾਹਤ ਪ੍ਰਾਪਤ ਕਰਨ ਲਈ ਆਪਣੇ ਪਿਤਾ ਜਹਾਂਗੀਰ ਵਿਰੁੱਧ ਬਗਾਵਤ ਕਰ ਦਿੱਤੀ,ਪਰ ਇਹ ਬਗਾਵਤ ਸਫਲ ਨਾਂ ਹੋ ਸਕੀ1  ਔਰੰਗਜੇਬ ਅਤੇ ਉਸਦੇ ਭਰਾ ਦਾਰਾ ਸ਼ਿਕੋਹ ਨੂੰ ਜਹਾਂਗੀਰ ਦੇ ਲਹੋਰ ਵਾਲੇ ਦਰਬਾਰ ਵਿੱਚ ਨੂਰ ਜਹਾਂ ਨੇ ਬੰਧਕ ਬਣਾ ਕੇ ਰੱਖਿਆ। 2 ਫ਼ਰਵਰੀ 1628 ਨੂੰ ਜਦੋਂ ਸ਼ਾਹਜਹਾਂ ਨੂੰ ਮੁਗ਼ਲ ਸਮਰਾਟ ਘੋਸ਼ਿਤ ਕੀਤਾ ਗਿਆ ਤੱਦ ਔਰੰਗਜੇਬ ਅਗਰ ਕਿਲੇ ਵਿੱਚ ਵਾਪਸ  ਆਪਣੇ ਮਾਤਾ-ਪਿਤਾ ਦੇ ਨਾਲ ਰਹਿਣ ਲਈ  ਪਰਤ ਆਇਆ । ਇੱਥੇ ਆ ਕੇ ਔਰੰਗਜੇਬ ਨੇ ਅਰਬੀ ਅਤੇ ਫ਼ਾਰਸੀ ਦੀ ਰਸਮੀ ਸਿੱਖਿਆ ਪ੍ਰਾਪਤ ਕੀਤੀ।

ਉਸ ਨੇ ਆਪਣੀ ਜ਼ਿੰਦਗੀ ਨੂੰ ਸਖਤ ਇਸਲਾਮੀ ਅਸੂਲਾਂ ਅਨੁਸਾਰ ਢਾਲਿਆ ਹੋਇਆ ਸੀ। ਉਸ ਨੇ ਸ਼ਰੀਅਤ ਮੁਤਾਬਕ ਸਿਰਫ ਚਾਰ ਵਿਆਹ ਕਰਵਾਏਜਿਨ੍ਹਾ ਵਿਚ 11 ਬਚੇ ਹੋਏ । ਉਹ ਇੱਕੋ ਇੱਕ ਮੁਗਲ ਬਾਦਸ਼ਾਹ ਸੀ ਜਿਸਨੇ ਨਸ਼ਿਆਂ  ਦੀ ਵਰਤੋਂ ਨਹੀਂ  ਕੀਤੀ । ਉਸਦਾ ਖਾਣਾ -ਪੀਣਾ ਤੇ ਪਹਿਨਣਾ ਬਹੁਤ ਸਾਦਾ ਸੀ 1 ਵਿਹਲੇ ਸਮੇਂ ਵਿੱਚ ਉਹ ਕੁਰਾਨ ਲਿਖਦਾ ਤੇ ਨਮਾਜ਼ੀ ਟੋਪੀਆਂ ਸਿਉਂਦਾ ਤੇ ਆਪਣੀ ਇਸ ਹਕ-ਹਲਾਲ ਦੀ  ਕਮਾਈ ਵਿਚੋਂ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਦਾ  ।   ਉਸ ਵਿਚ ਦੋ ਬਹੁਤ ਵਡੇ ਔਗਣ ਜੋ ਆਪਣੀ ਚਰਮ-ਸੀਮਾ ਤੇ ਸਨ1   ਜਿਸਨੇ ਉਸਨੂੰ ਤਬਾਹੀਆਂ ਦੇ ਬਰੂਹਾਂ  ਤੇ ਖੜਾ ਕਰ ਦਿਤਾ -ਇਜ  ਰਾਜਸੀ ਭੁੱਖ ਤੇ ਦੂਸਰੀ ਧਾਰਮਿਕ ਅਸਿਹਣਸ਼ੀਲਤਾ  । ਤਖਤ ਨੂੰ ਹਾਸਲ ਕਰਨ ਲਈ ਉਸਨੇ ਆਪਣੇ ਭਰਾਵਾਂ ਦਾਰਾ ਸ਼ਿਕੋਹ ਤੇ ਮੁਰਾਦ ਬਖਸ਼ ਦਾ ਕਤਲ ਕਰ ਦਿਤਾ , ਆਪਣੇ ਪਿਓ ਸ਼ਾਹਜਹਾਂ ਨੂੰ ਆਗਰੇ ਦੇ ਕਿਲੇ ਵਿਚ ਨਜ਼ਰਬੰਦ ਕਰ ਦਿਤਾ ਜਿਥੇ ਪੀਣ ਲਈ ਪਾਣੀ ਵੀ ਅਧੇ ਪਿਆਲਾ ਤੋਂ ਵਧ ਨਹੀਂ ਸੀ ਦਿੰਦਾ 1 ਇਕ ਦਿਨ ਸ਼ਾਹਜਹਾਂ ਨੇ ਕੁਝ ਲਿਖਣ ਲਈ ਸ਼ਾਹੀ ਦੀ ਸੁਕੀ ਦਵਾਤ ਵਿਚ ਉਹ ਪਾਣੀ ਪਾ ਦਿਤਾ ਤੇ ਪੀਣ ਲਈ ਜਦ ਹੋਰ ਮੰਗਿਆ ਤਾਂ ਮਨ੍ਹਾ ਕਰ ਦਿਤਾ ਗਿਆ 1  ਜਾਲਮ ਇਤਨਾ ਸੀ ਕਿ  ਈਦ ਵਾਲੇ ਦਿਨ ਪਿਓ ਨੂੰ ਤੋਹਫ਼ੇ ਵਜੋਂ  ਇਕ ਸਜਿਆ ਹੋਇਆ ਥਾਲ ਭੇਜਿਆ 1 ਸ਼ਾਹ ਜਹਾਂ ਬੜਾ ਖੁਸ਼ ਹੋਇਆ ਕੀ ਔਰੰਜ਼ੇਬ ਸੁਧਰ ਗਿਆ , ਸ਼ੁਕਰ ਹੈ  ਈਦ ਵਾਲੇ ਦਿਨ ਉਸ ਨੂੰ ਮੇਰੀ  ਯਾਦ ਆਈ ਹੈ 1 ਬੜੇ ਪਿਆਰ ਨਾਲ ਉਸਨੇ ਜਦ ਥਾਲ ਤੋ ਕਪੜਾ ਚੁਕਿਆ ਤਾਂ ਉਸ ਵਿਚ ਦਾਰਾ ਦਾ ਕਟਿਆ ਸਿਰ ਸੀ 1

 ਉਸ ਦੇ ਹੁਕਮਾਂ ਨਾਲ ਸ੍ਰੀ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਗਿਆ।  ਕਈ ਮੁਸਲਮਾਨਾਂ ਨੂੰ ਜੋ  ਸ਼ਿਆ ਮਤ ਦੇ ਪੈਰੋਕਾਰ ਸਨ ਬੜੀ ਬੇਰਹਿਮੀ ਨਾਲ ਕਤਲ ਕੀਤਾ ਜਿਨ੍ਹਾ ਵਿਚ ਇਕ ਮਹਾਨ  ਸੂਫੀ ਸੰਤ ਸਰਮਦ ਵੀ ਸੀ ਜਿਸ ਕਰਕੇ ਖੁਲੇ ਦਿਮਾਗ ਵਾਲੇ ਲੋਗ ਉਸ ਨੂੰ ਨਫਰਤ ਕਰਨ ਲਗ ਪਏ  1 ਸ਼ਰਾਬ, ਜੂਆ, ਸੰਗੀਤ, ਖੁਸਰੇ, ਪਸ਼ੂਆਂ ਨੂੰ ਖੱਸੀ ਕਰਨਾ, ਬੇਗਾਰ, ਮੁਜ਼ਰਾ, ਅਫੀਮ ਅਤੇ ਭੰਗ ਆਦਿ ‘ਤੇ ਹੁਕਮਨ ਪਾਬੰਦੀ ਲਗਾ ਦਿੱਤੀ। ਕਾਸ਼ੀ ਵਿਸ਼ਵਾਨਾਥ, ਕੇਸਵਾ ਦਿਉ ਮੰਦਰ ਅਤੇ ਸੋਮਨਾਥ ਮੰਦਰ ਸਮੇਤ ਸੈਂਕੜੇ ਹਿੰਦੂ, ਬੁੱਧ ਅਤੇ ਜੈਨ ਮੰਦਰ ਤੋੜ ਦਿੱਤੇ ਗਏ। ਉਸ ਦੇ ਜ਼ੁਲਮਾਂ ਖਿਲਾਫ ਸਿੱਖਾ, ਰਾਜਪੂਤਾਂ, ਜਾਟਾਂ, ਸਤਨਾਮੀਆਂ ਅਤੇ ਮਰਾਠਿਆਂ ਨੇ ਭਿਆਨਕ ਬਗਾਵਤਾ ਕੀਤੀਆਂ ਜਿਸ ਨੂੰ ਦਬਾਣ  ਲਈ ਉਸਨੇ ਆਪਣੀ ਜਿੰਦਗੀ ਦਾ ਬਹੁਤ ਸਾਰਾ ਹਿਸਾ ਖਰਚ ਕਰ ਦਿਤਾ 1

 ਉਹ ਯੁੱਧ ਪ੍ਰੇਮੀ ਸੀ। ਉਸ ਦੀਆਂ ਗਲਤ ਨੀਤੀਆਂ ਅਤੇ ਜੰਗਾਂ ਕਾਰਨ ਮੁਗਲ ਹਕੂਮਤ ਦਿਵਾਲੀਆ ਹੋ ਗਈ । ਫੌਜ ਨੂੰ ਕਈ ਕਈ ਮਹੀਨੇ ਤਨਖਾਹ ਨਹੀਂ ਸੀ ਮਿਲਦੀ। ਨਿਰੰਤਰ ਯੁੱਧਾਂ ਅਤੇ ਵਡੇਰੀ ਉਮਰ ਨੇ ਉਸ ਦੀ ਸਿਹਤ ‘ਤੇ ਮਾਰੂ ਅਸਰ ਪਾਇਆ। ਉਹ 1678 ਈ. ਤੋਂ ਲਗਾਤਾਰ 27 ਸਾਲ ਮਰਾਠਿਆਂ ਨਾਲ ਮੂਰਖਾਂ ਵਾਲੀ ਜੰਗ ਲੜਦਾ ਰਿਹਾ। ਅਖੀਰ 1705 ਵਿੱਚ 86 ਸਾਲ ਦੀ ਉਮਰ ਵਿੱਚ ਰੱਬ ਨੇ ਉਸ ਨੂੰ ਅਕਲ ਬਖਸ਼ੀ ਤੇ ਉਹ ਲੜਾਈ ਬੰਦ ਕਰ ਕੇ ਦਿੱਲੀ ਵੱਲ ਚੱਲ ਪਿਆ। ਪਰ ਉਸ ਦੇ ਨਸੀਬਾਂ ਵਿੱਚ ਦਿੱਲੀ ਪਹੁੰਚਣਾ ਨਹੀਂ ਸੀ ਲਿਖਿਆ। ਉਹ ਬੀਜਾਪੁਰ ਦੇ ਨਜ਼ਦੀਕ ਦੇਵਪੁਰ ਪਹੁੰਚਿਆ ਤਾਂ ਸਖਤ ਬਿਮਾਰ ਹੋ ਗਿਆ ਤੇ 6 ਮਹੀਨੇ ਮੰਜੇ ‘ਤੇ ਪਿਆ ਰਿਹਾ। 20 ਜਨਵਰੀ 1706 ਨੂੰ ਉਸ ਨੂੰ ਪਾਲਕੀ ਵਿੱਚ ਲੱਦ ਕੇ ਅਹਿਮਦਨਗਰ ਲਿਆਂਦਾ ਗਿਆ। ਇਥੇ ਹੀ ਉਸਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜ਼ਫਰਨਾਮਾ ਮਿਲਿਆ ਤੇ ਪਛਤਾਵੇ ਦੀ ਅਗ ਵਿਚ ਸੜਦਾ ਇਹ ਸਾਲ, ਆਪਣਾ ਆਖਰੀ ਸਾਲ ਬੁਰੀ ਹਾਲਤ ਵਿਚ ਬਿਤਾਇਆ।

ਮਰਨ ਸਮੇਂ ਔਰੀਗਜ਼ੇਬ ਬਿਲਕੁਲ ਇਕੱਲਾ ਸੀ। ਉਸ ਦੇ ਬਾਗੀ ਪੁੱਤਰ ਅਕਬਰ ਦੀ ਇਰਾਨ ਵਿੱਚ (1706 ਈ.) ਮੌਤ ਹੋ ਗਈ ਸੀ ਤੇ ਪਿਆਰੀ ਬੇਟੀ ਜ਼ੇਬੁਨਿਸਾ (1702 ਈ.) ਅਤੇ ਭੈਣ ਰੌਸ਼ਨ ਆਰਾ (1671 ਈ.) ਵੀ ਮਰ ਚੁੱਕੀਆਂ ਸਨ। ਬਾਕੀ ਦੇ ਪੁੱਤਰਾਂ ਨੂੰ ਉਸ ਨੇ ਦੂਰ ਦੁਰਾਢੇ ਦੀਆਂ ਫੌਜੀ ਮੁਹਿੰਮਾਂ ‘ਤੇ ਤੋਰਿਆ ਹੋਇਆ ਸੀ। ਉਸ ਦੀ ਬਿਮਾਰੀ ਦੀ ਖਬਰ ਫੈਲਣ ਕਾਰਨ ਸਾਰੇ ਸ਼ਹਿਜ਼ਾਦੇ ਤਖਤ ਹੜੱਪਣ ਲਈ ਫੌਜੀ ਤਿਆਰੀਆਂ ਵਿੱਚ ਰੁੱਝੇ ਹੋਏ ਸਨ। ਉਸ ਕੋਲ ਸਿਰਫ ਉਸ ਦੀ ਜਾਰਜੀਅਨ ਪਤਨੀ ਉਦੀਪੁਰੀ ਮਹਲ ਸੀ ਜਿਸ ਨੂੰ ਉਸ ਨੇ ਦਾਰਾ ਸ਼ਿਕੋਹ ਕੋਲੋਂ ਖੋਹਿਆ ਸੀ।  ਸੰਨ  1707 ਵਿੱਚ ਉਹ ਦੁਬਾਰਾ ਬੁਰੀ ਤਰਾਂ ਬਿਮਾਰ ਪੈ ਗਿਆ। ਉਸ ਨੂੰ ਡੈਪਰੈਸ਼ਨ ਅਤੇ ਪਛਤਾਵੇ ਨੇ ਘੇਰ ਲਿਆ। ਆਪਣੇ ਕੀਤੇ ਹੋਏ ਪਾਪਾਂ ਅਤੇ ਨਰਕ ਦਾ ਖੌਫ ਉਸ ਨੂੰ ਸਤਾਉਣ ਲੱਗਾ। ਉਸ ਦੀ ਮਾਨਸਿਕ ਹਾਲਤ ਦਾ ਅੰਦਾਜ਼ਾ ਸ਼ਹਿਜ਼ਾਦੇ ਆਜ਼ਮ ਨੂੰ ਲਿਖੀ ਚਿੱਠੀ ਤੋ ਹੋ ਜਾਂਦਾ ਹੈ, ”

”ਮੈਂ ਇਸ ਜਹਾਨ ‘ਤੇ ਇਕੱਲਾ ਆਇਆ ਸੀ ਤੇ ਇੱਕ ਅਜਨਬੀ ਵਜੋਂ ਇਥੋਂ ਜਾ ਰਿਹਾ ਹਾਂ। ਮੈਂ ਨਹੀਂ ਸਮਝ ਸਕਿਆ ਕਿ ਮੈਂ ਕੌਣ ਹਾਂ ਤੇ ਸਾਰੀ ਉਮਰ ਕੀ ਕਰਦਾ ਰਿਹਾ ਹਾਂ? ਜਿੰਨਾ ਸਮਾਂ ਮੈਂ ਤਾਕਤ ਵਿੱਚ ਗੁਜ਼ਾਰਿਆ ਹੈ, ਸਿਰਫ ਦੁੱਖ ਅਤੇ ਤਬਾਹੀ ਹੀ ਪਿੱਛੇ ਛੱਡੀ ਹੈ। ਮੈਂ ਮੁਗਲੀਆ ਰਾਜ ਦੀ ਸੁਰੱਖਿਆ ਅਤੇ ਤਰੱਕੀ ਕਰਨ ਵਿੱਚ ਬੁਰੀ ਤਰਾਂ ਅਸਫਲ ਰਿਹਾ ਹਾਂ। ਜ਼ਿੰਦਗੀ ਇੱਕ ਵਾਰ ਹੀ ਮਿਲਦੀ ਹੈ। ਮੈਂ ਅੱਲ੍ਹਾ ਦੀ ਬਖਸ਼ੀ ਹੋਈ ਇਸ ਹੀਰੇ ਵਰਗੀ ਅਨਮੋਲ ਵਸਤੂ ਬੇਕਾਰ ਹੀ ਗਵਾ ਲਈ ਹੈ। ਰੱਬ ਮੇਰੇ ਦਿਲ ਵਿੱਚ ਹੀ ਸੀ, ਪਰ ਮੈਂ ਪਾਪੀ ਉਸ ਨੂੰ ਖੋਜ ਨਹੀਂ ਸਕਿਆ। ਮੈਨੂੰ ਖੁਦਾ ਦੀ ਰਹਿਮ ਦਿਲੀ ਵਿੱਚ ਪੂਰਾ ਭਰੋਸਾ ਹੈ, ਪਰ ਮੈਂ ਆਪਣੇ ਕੀਤੇ ਹੋਏ ਗੁਨਾਹਾਂ ਕਾਰਨ ਕੰਬ ਰਿਹਾ ਹਾਂ।”
ਅਜਿਹੀ ਹੀ ਮਨੋ ਭਾਵਨਾ ਦੂਸਰੇ ਸ਼ਹਿਜ਼ਾਦੇ ਕਾਮ ਬਖਸ਼ ਨੂੰ ਲਿਖੀ ਚਿੱਠੀ ਵਿੱਚ ਮਿਲਦੀ ਹੈ, ”ਮੇਰੇ ਪਿਆਰੇ ਬਰਖੁਰਦਾਰ, ਮੈਂ ਆਪਣੇ ਸੱਚੇ ਘਰ ਜਾ ਰਿਹਾ ਹਾਂ। ਮੈਂ ਆਪਣੇ ਕੀਤੇ ਹਰ ਜ਼ੁਲਮ, ਪਾਪ ਅਤੇ ਗਲਤੀ ਦਾ ਭਾਰ ਆਪਣੇ ਨਾਲ ਲਿਜਾ ਰਿਹਾ ਹਾਂ। ਕਮਜ਼ੋਰੀ ਅਤੇ ਬੁਢਾਪੇ ਕਾਰਨ ਮੇਰੀ ਕਮਰ ਝੁਕ ਗਈ ਹੈ ਤੇ ਹਿਲਣ ਜੁਲਣ ਦੀ ਤਾਕਤ ਖਤਮ ਹੋ ਚੁੱਕੀ ਹੈ। ਮੈਂ ਇਸ ਜਹਾਨ ਵਿੱਚ ਖਾਲੀ ਹੱਥੀਂ ਆਇਆ ਸੀ ਪਰ ਗੁਨਾਹਾਂ ਦੀ ਭਾਰੀ ਪੰਡ ਲੈ ਕੇ ਜਾ ਰਿਹਾ ਹਾਂ। ਮੈਂ ਬਹੁਤ ਹੀ ਅਜ਼ੀਮ ਪਾਪ ਕੀਤੇ ਹਨ। ਪਤਾ ਨਹੀਂ ਖੁਦਾ ਨੇ ਮੇਰੇ ਲਈ ਕੀ ਭਿਆਨਕ ਸਜ਼ਾਵਾਂ ਤਜ਼ਵੀਜ ਕੀਤੀਆਂ ਹੋਣਗੀਆਂ।” ਮੌਤ ਦਾ ਇੰਤਜ਼ਾਰ ਕਰਦੇ ਸਮੇਂ ਔਰੰਗਜ਼ੇਬ ਨੇ ਆਪਣੀ ਵਸੀਅਤ ਲਿਖਵਾਈ। ਉਸ ਨੇ ਤਖਤ ਭਰਾਵਾਂ ਦਾ ਖੂਨ ਵਹਾ ਕੇ ਪ੍ਰਾਪਤ ਕੀਤਾ ਸੀ ਪਰ ਖੁਦ ਨਹੀਂ ਚਾਹੁੰਦਾ ਸੀ ਕਿ ਉਸ ਦੇ ਮਰਨ ਤੋਂ ਬਾਅਦ ਗੱਦੀ ਲਈ ਖੂਨ ਖਰਾਬਾ ਹੋਵੇ। ਉਸ ਨੇ ਖੁਦ ਕਿਹਾ ਸੀ, ”ਅਜ਼ਮਾ ਫਸਾਦ ਬਾਕ।” ਮਤਲਬ ਮੇਰੀ ਮੌਤ ਤੋਂ ਬਾਅਦ ਬਹੁਤ ਦੰਗੇ ਫਸਾਦ ਹੋਣਗੇ। ਉਸ ਨੇ ਆਪਣੀ ਵਸੀਅਤ ਮੌਲਵੀ ਹਮੀਦੁਦੀਨ ਨੂੰ ਲਿਖਵਾਈ ਸੀ, ”ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਸੀ। ਪਰ ਅਫਸੋਸ ਕਿ ਮੈਂ ਸਾਰੀ ਜ਼ਿੰਦਗੀ ਕੋਈ ਚੰਗਾ ਕੰਮ ਨਹੀਂ ਕਰ ਸਕਿਆ। ਮੇਰੀ ਆਤਮਾ ਮੈਨੂੰ ਧਿਕਾਰ ਰਹੀ ਹੈ। ਪਰ ਹੁਣ ਇਸ ਦਾ ਕੋਈ ਫਾਇਦਾ ਨਹੀਂ। ਮੇਰੀ ਇੱਛਾ ਹੈ ਕਿ ਮੇਰਾ ਪਿਆਰਾ ਪੁੱਤਰ ਆਜ਼ਮ ਮੇਰੀਆਂ ਆਖਰੀ ਰਸਮਾਂ ਨਿਭਾਵੇ। ਹੋਰ ਕੋਈ ਮੇਰੇ ਸਰੀਰ ਨੂੰ ਹੱਥ ਨਾ ਲਗਾਵੇ। ਮੇਰੇ ਨੌਕਰ ਅਇਆ ਬੇਗ ਕੋਲ ਮੇਰੀ ਟੋਪੀਆਂ ਸਿਉਂ ਕੇ ਕੀਤੀ 4 ਰੁ 2 ਆਨੇ ਦੀ ਹੱਕ ਦੀ ਕਮਾਈ ਪਈ ਹੈ। ਮੇਰਾ ਖੱਫਣ ਇਸੇ ਪੈਸੇ ਨਾਲ ਖਰੀਦਿਆ ਜਾਵੇ। ਇਸ ਪਾਪੀ ਦਾ ਸਰੀਰ ਢੱਕਣ ਲਈ ਹੋਰ ਕੋਈ ਪੈਸਾ ਨਾ ਖਰਚਿਆ ਜਾਵੇ। ਕੁਰਾਨ ਲਿਖ ਕੇ ਕਮਾਏ 305 ਰੁ ਵੀ ਆਇਆ ਬੇਗ ਕੋਲ ਹਨ। ਉਹ ਖਰਚ ਕੇ ਗਰੀਬ ਮੁਸਲਮਾਨਾਂ ਨੂੰ ਮਿੱਠੇ ਚੌਲ ਖਵਾ ਦਿੱਤੇ ਜਾਣ। ਮੇਰੀ ਕਬਰ ਸੰਘਣੇ ਜੰਬਲ ਵਿੱਚ ਖੋਦੀ ਜਾਵੇ। ਮੇਰਾ ਚਿਹਰਾ ਨੰਗਾ ਰੱਖਿਆ ਜਾਵੇ। ਮੈਨੂੰ ਦੱਸਿਆ ਗਿਆ ਹੈ ਕਿ ਜੋ ਵੀ ਅੱਲਾਹ ਦੇ ਸਾਹਮਣੇ ਨੰਗੇ ਚਿਹਰੇ ਨਾਲ ਜਾਂਦਾ ਹੈ, ਉਸ ਦੇ ਗੁਨਾਹ ਮਾਫ ਕਰ ਦਿੱਤੇ ਜਾਂਦੇ ਹਨ। ਮੇਰਾ ਖੱਫਣ ਮੋਟੇ ਚਿੱਟੇ ਖੱਦਰ ਤੋਂ ਬਣਾਇਆ ਜਾਵੇ। ਰਸਤੇ ਵਿੱਚ ਕੋਈ ਫੁੱਲ ਨਾ ਖਿਲਾਰੇ ਜਾਣ ਤੇ ਨਾ ਹੀ ਕੋਈ ਮੇਰੀ ਕਬਰ ‘ਤੇ ਫੁੱਲ ਚੜ੍ਹਾਵੇ ਜਾਂ ਸੰਗੀਤ ਵਜਾਵੇ। ਮੇਰੀ ਕਬਰ ‘ਤੇ ਕੋਈ ਦਰਖਤ ਨਾ ਲਗਾਇਆ ਜਾਵੇ ਤੇ ਨਾ ਹੀ ਮੇਰੇ ਨਾਮ ਦਾ ਪੱਥਰ ਲਗਾਇਆ ਜਾਵੇ। ਮੇਰੇ ਵਰਗੇ ਪਾਪੀ ਨੂੰ ਦਰਖਤ ਦੀ ਠੰਡੀ ਛਾਂ ਵੀ ਨਹੀਂ ਮਿਲਣੀ ਚਾਹੀਦੀ। ਮੇਰੀ ਕਬਰ ‘ਤੇ ਕੋਈ ਚਬੂਤਰਾ ਜਾਂ ਮਕਬਰਾ ਨਾ ਉਸਾਰਿਆ ਜਾਵੇ। ਮੈਂ ਆਪਣੀ ਫੌਜ ਅਤੇ ਨੌਕਰਾਂ ਨੂੰ ਕਈ ਮਹੀਨੇ ਤੋਂ ਤਨਖਾਹ ਨਹੀਂ ਦੇ ਸਕਿਆ। ਮੇਰੀ ਇੱਛਾ ਹੈ ਕਿ ਘੱਟੋ ਘੱਟ ਮੇਰੇ ਨਿੱਜੀ ਨੌਕਰਾਂ ਨੂੰ ਪੂਰੀ ਤਨਖਾਹ ਦੇ ਦਿੱਤੀ ਜਾਵੇ। ਮੇਰੇ ਪੁੱਤਰ ਆਜ਼ਮ ਨੂੰ ਦਿੱਲੀ ਦਾ ਅਤੇ ਕਾਮ ਬਖਸ਼ ਨੂੰ ਬੀਜਾਪੁਰ ਅਤੇ ਗੋਲਕੁੰਡਾ ਦਾ ਤਖਤ ਦਿੱਤਾ ਜਾਵੇ। ਅੱਲਾਹ ਕਿਸੇ ਨੂੰ ਬਾਦਸ਼ਾਹ ਨਾ ਬਣਾਵੇ। ਸੰਸਾਰ ਦਾ ਸਭ ਤੋਂ ਬਦਕਿਸਮਤ ਇਨਸਾਨ ਹੀ ਬਾਦਸ਼ਾਹ ਬਣਦਾ ਹੈ। ਮੇਰੇ ਪਾਪਾਂ ਬਾਰੇ ਕਿਸੇ ਸਭਾ ਵਿੱਚ ਚਰਚਾ ਨਾ ਕੀਤੀ ਜਾਵੇ ਤੇ ਨਾ ਹੀ ਮੇਰੀ ਜ਼ਿੰਦਗੀ ਦੀ ਕਹਾਣੀ ਕਿਸੇ ਨੂੰ ਦੱਸੀ ਜਾਵੇ।”
ਮਰਨ ਸਮੇਂ ਵੀ ਉਸ ਦਾ ਦਿਲ ਨਫਰਤ ਨਾਲ ਭਰਿਆ ਹੋਇਆ ਸੀ। ਉਸ ਨੇ ਲਿਖਵਾਇਆ, ”ਆਪਣੇ ਪੁੱਤਰਾਂ ‘ਤੇ ਕਦੇ ਵੀ ਯਕੀਨ ਨਾ ਕਰੋ ਤੇ ਨਾ ਹੀ ਕਦੇ ਉਹਨਾਂ ਨੂੰ ਜਿਆਦਾ ਲਾਡ ਪਿਆਰ ਕਰਨਾ ਚਾਹੀਦਾ ਹੈ।”  ਆਖਿਰ 21 ਫਰਵਰੀ 1707 ਈ. ਨੂੰ ਸਵੇਰ ਦੀ ਨਮਾਜ਼ ਪੜ੍ਹਨ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਆ ਗਿਆ ਤੇ ਕੁਝ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਉਹ ਹਮੇਸ਼ਾਂ ਸ਼ੁੱਕਰਵਾਰ ਨੂੰ ਮਰਨਾ ਚਾਹੁੰਦਾ ਸੀ ਤੇ ਕੁਦਰਤੀ ਉਸੇ ਦਿਨ ਉਸ ਦੀ ਮੌਤ ਹੋਈ। ਮਰਨ ਤੋਂ ਬਾਅਦ ਉਸ ਦਾ ਛੋਟਾ ਜਿਹਾ ਬਿਨਾਂ ਛੱਤ ਤੋਂ ਮਕਬਰਾ ਸੂਫੀ ਸੰਤ ਸ਼ੇਖ ਬੁਰਹਾਨੁਦੀਨ ਗਰੀਬ ਦੇ ਮਜ਼ਾਰ ਦੇ ਵਿਹੜੇ ਵਿੱਚ ਬਣਾਇਆ ਗਿਆ। ਬਾਅਦ ਵਿੱਚ ਨਿਜ਼ਾਮ ਹੈਦਰਾਬਾਦ ਅਤੇ ਲਾਰਡ ਕਰਜ਼ਨ ਨੇ ਇਥੇ ਸੰਗਮਰਮਰ ਅਤੇ ਵਲਗਣ ਦਾ ਕੰਮ ਕਰਵਾਇਆ।  ਉਸ ਦੇ ਮਰਨ ਤੋਂ ਬਾਅਦ ਮੁਗਲ ਹਕੂਮਤ ਨਾਮ ਦੀ  ਹੀ ਰਹਿ ਗਈ ਸੀ ਤੇ ਕੁਝ ਸਾਲਾਂ  ਬਾਅਦ ਹੀ ਮੁਗਲ ਰਾਜ ਦਾ ਆਖਿਰੀ ਬਾਦਸ਼ਾਹ , ਬਹਾਦਰ ਸ਼ਾਹ ਜ਼ਫਰ ਨੂੰ ਅੰਗਰੇਜਾਂ ਨੇ ਰੰਗੂਨ , ਬਰਮਾ ਵਿਚ ਦੇਸ਼ ਨਿਕਾਲਾ ਦੇਕੇ  ਲਾਲ ਕਿਲੇ ਤੇ ਕਾਬਜ਼ ਹੋ ਗਏ 1

ਅਜ  ਮੁਸਲਮਾਨਾ ਦਾ ਤੇ ਮੈਨੂੰ ਪਤਾ ਨਹੀਂ ਪਰ ਹਿੰਦੁਸਤਾਨ ਵਿਚ ਕੋਈ ਔਰੰਗਜ਼ੇਬ ਨੂੰ ਕੋਈ ਯਾਦ ਨਹੀਂ ਕਰਦਾ ਅਗਰ ਕਰਦਾ ਵੀ ਹੈ ਤੇ ਉਸਦੇ ਕੀਤੇ ਜੁਲਮਾਂ ਨੂੰ ਜੋ ਉਸਨੇ ਹਿੰਦੁਆਂ ਤੇ ਕੀਤੇ , ਜੋ ਉਸਨੇ ਸੂਫ਼ੀ ਤੇ ਸ਼ਿਆ ਮਤ ਦੇ ਮੁਸਲਮਾਨਾ ਤੇ ਕੀਤੇ , ਹੋਰ ਤੇ ਹੋਰ ਉਸਨੇ ਆਪਣੇ ਪਿਉ ਤੇ ਭਰਾਵਾਂ ਨੂੰ ਵੀ ਨਹੀਂ ਛਡਿਆ 1ਹਾਂ ਸਿਖ ਗੁਰੂ ਸਾਹਿਬਾਨਾ  ਨੇ ਉਸਦੇ ਜਬਰ ਤੇ ਜ਼ੁਲਮ ਦਾ ਮੁਕਾਬਲਾ ਕੀਤਾ1 ਗੁਰੂ ਤੇਗ ਬਹਾਦਰ ਪਹਿਲੇ ਸ਼ਾਂਤ ਰਹਿ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਸਹੀਦੀ ਵੀ ਦਿਤੀ ਤੇ ਜਦ ਇਹ ਹੀਲਾ ਕੰਮ ਨਾ ਆਇਆ ਤੇ ਫਿਰ ਜੰਗ ਵੀ ਕੀਤੀ , ਉਸਦੀ ਆਤਮਾ ਨੂੰ ਜਗਾਉਣ ਤੇ ਝਨਝੋੜਨ ਵਾਸਤੇ ਜ਼ਫਰਨਾਮਾ ਵੀ ਭੇਜਿਆ ਜਿਸਦਾ ਸਦਮਾ ਉਹ ਬਰਦਾਸ਼ਤ ਨਹੀਂ ਕਰ ਸਕਿਆ ਤੇ ਪਛਤਾਵੇ ਦੀ ਅੱਗ ਵਿਚ ਸੜਦਾ ,ਆਪਣੇ ਆਪ ਨੂੰ ਨਫਰਤ ਕਰਦਾ ਇਸ ਦੁਨਿਆ ਤੋਂ ਚਲਦਾ ਬਣਿਆ 1 ਅਜ ਉਸਦੀ ਕਬਰ ਤੇ ਦੀਵਾ ਜਗਾਣ ਲਈ ਵੀ ਉਥੋਂ ਦੇ ਮ੍ਜੋਰ ਲੋਕਾਂ ਅਗੇ ਹਥ ਅਡਣੇ ਪੈਂਦੇ ਹਨ 1

ਇਕ ਵਾਰੀ ਦੀ ਗਲ ਹੈ ਸਿਖਾਂ ਦੇ ਕਥਾਵਾਚਕ  ਮਸਕੀਨ ਜੀ  ਕਥਾ ਦੇ ਸਿਲਸਿਲੇ ਵਿਚ ਔਰੰਗਾਬਾਦ  ਗਏ ਤਾਂ ਉਨ੍ਹਾ ਦੇ ਬੰਧਕ ਉਨਾ ਨੂੰ ਔਰੰਗਜ਼ੇਬ  ਦੀ ਕਬਰ ਦਿਖਾਣ ਲਈ ਲੈ ਗਏ ਜੋ ਔਰੰਗਾਬਾਦ ਤੋਂ ਅੱਠ ਕਿਲੋਮੀਟਰ ਦੀ ਦੂਰੀ ‘ਤੇ ਖੁਲਦਾਬਾਦ ਵਿਚ  ਹੈ 1 ਔਰੰਜ਼ੇਬ ਦੀ ਇਹ ਕਚੀ ਕਬਰ  ਖਵਾਜਾ ਮੁਈਉਨਦੀਨ ਚਿਸ਼ਤੀ , ਅਜਮੇਰ ਸ਼ਰੀਫ਼ ਵਾਲੇ  ਦੇ ਪੜਪੋਤਰੇ ਦੇ ਮਕਬਰੇ ਦੇ ਨੇੜੇ ਹੈ ਜਿਸਦੇ  ਚਾਰੋਂ ਪਾਸੇ ਬਾਅਦ ਵਿਚ ਨਿਜ਼ਾਮ ਹੈਦਰਾਬਾਦ ਨੇ ਸੰਗਮਰਮਰ ਦੀ ਜਾਲੀ ਲਗਵਾਈ ਸੀ । ਜਦ ਗਿਆਨੀ ਜੀ ਕਬਰ ਦੇਖ ਕੇ ਵਾਪਸ ਤੁਰਨ ਲਗੇ ਤਾਂ  ਉਥੇ ਬੈਠੇ ਮਜੌਰ ਨੇ  ਮਸਕੀਨ ਜੀ ਕੋਲੋ ਕਬਰ ਤੇ ਦੀਵਾ ਜਗਾਣ ਲਈ ਕੁਝ ਪੈਸੇ ਮੰਗੇ 1 ਜਦ ਗਿਆਨੀ ਜੀ ਨੇ ਉਸਦੀ ਉਪਜੀਵਕਾ ਦੇ ਪ੍ਰਬੰਧ ਬਾਰੇ ਪੁਛਿਆ ਤਾਂ  ਕਹਿਣ ਲੱਗਾ- ਕੋਈ ਨਹੀਂ। ਇਥੇ ਜਿਹੜੇ ਤੁਹਾਡੇ ਵਰਗੇ ਲੋਕ  ਆਉਂਦੇ ਨੇ, ਕੁਝ ਪੈਸੇ ਦੇ ਜਾਂਦੇ ਹਨ ਜਿਸ ਨਾਲਅਸੀਂ ਤੇਲ ਖਰੀਦ ਕੇ  ਔਰੰਗਜ਼ੇਬ ਦੀ ਕਬਰ ’ਤੇ ਦੀਵਾ ਬਾਲਦੇ ਹਾਂ1 ਇਸ ਸੁਣ ਕੇ ਗਿਆਨੀ ਜੀ ਦੇ ਅੰਦਰੋਂ ਇਕ ਖ਼ਿਆਲ ਉਠਿਆ “ਐ ਔਰੰਗਜ਼ੇਬ ! ਤੇਰੀ ਕਬਰ ਤੇ ਰਾਤ ਨੂੰ ਦੀਵਾ ਜਗਾਉਣਾ ਹੋਵੇ ਤਾਂ ਤੇਰੀ ਕਬਰ ਤੇ ਬੈਠਾ ਮਜੌਰ ਆਏ ਗਏ ਯਾਤਰੂਆਂ ਤੋਂ ਪੈਸਾ-ਪੈਸਾ ਮੰਗਦੇ ਫਿਰਦੇ ਹਨ । ਪਰ ਜਿਸ ਸਤਿਗੁਰੂ ਜੀ ਨੂੰ ਤੂੰ ਦਿੱਲੀ ਚਾਂਦਨੀ ਚੌਕ ਵਿਚ ਸ਼ਹੀਦ ਕੀਤਾ, ਜਿਨ੍ਹਾਂ ਸਾਹਿਬਜ਼ਾਦਿਆਂ ਨੂੰ ਤੂੰ ਸਰਹੰਦ ਅੰਦਰ ਦੀਵਾਰਾਂ ਵਿਚ ਚਿਣਵਾਇਆ, ਜਾ ਕੇ ਉਥੇ ਵੇਖ ! ਮਾਇਆ ਦੇ ਦਰਿਆ ਵਗਦੇ ਪਏ ਨੇ। ਭੁੱਖਿਆਂ ਨੂੰ ਲੰਗਰ ਮਿਲਦਾ ਹੈ। ਦਿਨ ਰਾਤ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਪਏ ਹਨ “1

                              ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »