{:en}SikhHistory.in{:}{:pa}ਸਿੱਖ ਇਤਿਹਾਸ{:}

ਉਦਾਸੀ ਮੱਤ

ਉਦਾਸੀ ਮੱਤ ਜਾਂ  ਉਦਾਸੀ ਸੰਪ੍ਰਦਾਇ ਸਿੱਖ ਧਰਮ ਦੀਆਂ ਸਭ ਤੋਂ ਪੁਰਾਤਨ ਸੰਪ੍ਰਦਾਵਾਂ ਵਿਚੋਂ ਇਕ ਹੈl ਉਦਾਸੀ ਸੰਪ੍ਰਦਾਇ ਦੇ ਬਾਨੀ ਬਾਬਾ  ਸ੍ਰੀ ਚੰਦ, ਸਿੱਖ ਧਰਮ ਦੇ ਪਹਿਲੇ ਗੁਰੂ ਸਹਿਬਾਨ,  ਗੁਰੂ ਨਾਨਕ ਦੇਵ  ਜੀ  ਦੇ ਵੱਡੇ ਸਹਿਬਜ਼ਾਦੇ ਸਨl ਗੁਰੂ ਨਾਨਕ ਸਾਹਿਬ ਦਾ ਉਦਾਸੀਆਂ ਤੇ ਜਾਣ ਕਾਰਣ , ਬਾਬਾ ਸ਼੍ਰੀ ਚੰਦ ਦਾ ਪਾਲਣ ਪੋਸ਼ਣ ਨਾਨਕੇ ਪਰਿਵਾਰ ਵਿੱਚ ਹੀ ਹੋਇਆ ਸੀ ਜਿਸ ਕਰਕੇ ਉਨ੍ਹਾਂ ਤੇ ਜਿਆਦਾ ਅਸਰ ਨਾਨਕੇ ਪਰਿਵਾਰ ਦਾ ਸੀ ਜੋ ਬ੍ਰਾਹਮਣ ਵਾਦ ਨੂੰ ਮਨਦੇ ਸੀl ਸ਼ਾਇਦ ਇਸੇ ਕਰਕੇ  ਸ੍ਰੀ ਚੰਦ  ਬਚਪਨ ਤੋਂ ਹੀ ਗੁਰੂ ਨਾਨਕ ਸਾਹਿਬ  ਦੇ ਦਸੇ ਰਾਹ ਤੋਂ ਬਾਗੀ ਹੋ ਗਏ ਸਨ l ਇਸਦਾ ਜ਼ਿਕਰ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਵੀ ਹੈ l

“ਸਚੁ ਜੇ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ॥ ਪੁਤ੍ਰੀ ਕਉਲ ਨ ਪਾਲਿੳ ਕਰਿ ਪੀਰਹੁ ਕੰਨੑ ਮੁਰਟੀਐ॥ ਦਿਲਿ ਖੋਟੈ ਆਕੀ ਫਿਰਨਿੑ ਬੰਨਿੑ ਭਾਰੁ ਉਚਾਇਨਿੑ ਛਟੀਐ॥ 2॥ (ਪੰਨਾ 967)

ਬਾਬਾ ਸ੍ਰੀ  ਚੰਦ ਜੀ ਦਾ  ਮੁੱਖ ਸਥਾਨ ਬਾਰਠ ਸੀ  lਕਿਹਾ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ, ਸੱਤਵੇਂ ਗੁਰੂ ਸਾਹਿਬਾਨ, ਗੁਰੂ ਹਰ ਰਾਇ  ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਇਨ੍ਹਾਂ ਦੇ ਪ੍ਰਮੁੱਖ ਚੇਲੇ ਤੇ ਗੱਦੀ  ਨਸ਼ੀਨ(੧੬੧੩-੧੬੩੮)  ਸਨ ਜਿਸ ਦੀ  ਬਹੁਤ ਸਾਰੇ ਇਤਿਹਾਸਕਾਰ  ਗਵਾਹੀ ਨਹੀਂ ਦਿੰਦੇ l   ਮਹਾਨ ਕੋਸ਼ ਦੇ ਪੰਨਾ 200 ਅਤੇ 251 ਤੇ ਸ੍ਰੀ ਚੰਦ ਜੀ ਦਾ ਦਿਹਾਂਤ 15 ਅਸੂ ਸੰਮਤ 1669 ਨੂੰ ਲਿਖਿਆ ਮਿਲਦਾ ਹੈ। ਇਸੇ ਮਹਾਨ ਕੋਸ਼ ਦੇ ਪੰਨਾ 416 ਤੇ ਬਾਬਾ ਗੁਰਦਿਤਾ ਜੀ ਦਾ ਜਨਮ ਕਤਕ ਸੁਦੀ 15 ਸੰਮਤ 1670 ਵਿੱਚ ਹੋਇਆ ਲਿਖਿਆ ਹੈ। ਭਾਵ ਬਾਬਾ ਗੁਰਦਿਤਾ ਜੀ ਦਾ ਜਨਮ ਸ੍ਰੀ ਚੰਦ ਦੇ ਦੇਹਾਂਤ ਤੋਂ ਪੂਰੇ 13 ਮਹੀਨੇ ਬਾਅਦ ਹੋਇਆ। ਸੋ ਸਪਸ਼ਟ ਨਜ਼ਰ ਆਉਂਦਾ ਹੈ ਕਿ ਸ੍ਰੀ ਚੰਦ ਜੀ ਬਾਬਾ ਗੁਰਦਿਤਾ ਜੀ ਨੂੰ ਕਦੇ  ਮਿਲੇ ਹੀ ਨਹੀਂ ਸੀ।

l ਬਾਬਾ ਸ਼੍ਰੀ ਚੰਦ ਦੇ ਅੱਗੋਂ   ਚਾਰ ਮੁੱਖ ਚੇਲੇ ਸਨ। ਬਾਲੂ ਹਸਣਾ 2. ਅਲਮਸਤ 3. ਫੂਲਸਾਹ 4. ਗੋਂਦਾ/ਗੋਇੰਦਾl ਇਹਨਾਂ ਨੇ ਆਪਣੇ ਵੱਖਰੇ-ਵੱਖਰੇ ਚਾਰ ਧੂਣੇ ਚਾਲੂ ਕੀਤੇl ਡੇਰਾਦੂਨ, ਨਾਨਕ ਮੱਤਾ, ਹੈਦਰਾਬਾਦ, ਬਹਾਦਰਗੜ੍ਹ (ਜਿਲ੍ਹਾ ਹੁਸ਼ਿਆਰਪੁਰ) ਆਦਿ l  ਇਨ੍ਹਾਂ ਦਾ ਆਪਣਾ ਡੇਰਾ ਦੌਲਤਪੁਰ ਵਿਚ ਸੀ । ਬਾਬਾ ਸਿਰੀ ਚੰਦ ਨੇ ਉੱਤਰੀ ਭਾਰਤ, ਸਿੰਧ, ਕਾਬਲ ਵਿਚ ਆਪਣਾ ਪ੍ਰਚਾਰ ਕੀਤਾ।

 

ਮੁੱਖ ਉਦਾਸੀ ਇਹ ਭਏ ਬਹੁਰੋ  ਸਾਧੂ ਸਮਸਤ

ਤਿਨ ਤੇ ਬਿਦਤਯੋ ਪੰਥ ਉਦਾਸੀ ਲਾਖਹੁ ਭਏ ਕਰਹਿ ਤਪ ਰਾਸਿ

(ਗੁਰ ਪ੍ਰਤਾਪ ਸੂਰਜ,” ਰਾਸ ੧ ਅੰਸ ੮ )

ਚਾਰ ਧੁਣਿਆਂ  ਤੋਂ ਇਲਾਵਾ 6 ਬਖਸ਼ਿਸਾਂ ,ਸੁਥਰੇ ਸ਼ਾਹੀ,ਸੰਗਤ ਸਾਹਿਬੀਏ, ਜੀਤ ਮਲੀਏ, ਬਖਤ ਮਲੀਏ, ਭਗਤ ਭਗਵਾਈਏ ਅਤੇ ਮੀਹਾ  ਸਾਹੀਏ ਵੀ ਸਨl

ਉਦਾਸੀ ਸਾਧੂਆਂ ਦਾ ਭੇਸ, ਮਜੀਠੀ ਚੋਲਾ, ਗੱਲ ਕਾਲੀ ਸੈਲੀ, ਹੱਥ ਤੂੰਬਾ, ਸਿਰ ਤੇ ਉੱਚੀ ਟੋਪੀl ਇਨ੍ਹਾਂ ਦੇ ਹੋਰ ਵੀ ਕਈ ਭੇਖ ਸਨ, ਕੇਸ ਦਾੜ੍ਹੀ ਰੱਖਣੀ ਪਰ ਬਾਦ ਵਿੱਚ ਇਹ ਰੋਡੇ ਹੋ ਗਏ ਸਨ, ਕਾਲੀ ਕੰਬਲੀ ਪਾਣੀ, ਭਸਮਧਾਰੀ ਹੋਣਾ, ਤੇੜ ਪਿੱਤਲ ਦੀ ਜੰਜੀਰ ਪਾਉਣਾ , ਕਈਆਂ ਦਾ ਗੇਰੂ ਰੰਗ ਦੇ ਵਸਤਰ ਪਹਿਨਣੇ ਆਦਿl ਇਨ੍ਹਾਂ ਦਾ ਧਰਮ ਗ੍ਰੰਥ  ਗੁਰੂ ਗ੍ਰੰਥ ਸਾਹਿਬ  “ ਸਤਿਗੁਰੂ ਨਿਰਬਾਣ ਗੰਜ “ ਨਾਂ  ਦਾ ਦੀਰਘ ਅਕਾਰੀ ਗ੍ਰੰਥ “ ਉਦਾਸੀ ਅਖਾੜਾ ਸੰਗਲਵਾਲ ਅਮ੍ਰਿਤਸਰ ਵਿੱਚ ਪਿਆ ਹੈ l ਇਨ੍ਹਾਂ ਦੇ ਅਖਾੜੇ ਵੀ ਸਨ ਜਿਨ੍ਹਾਂ ਵਿੱਚੋਂ ਮੁੱਖ ਅਖਾੜਾ ,’   ਉਦਾਸੀ ਪੰਚੀਇਤੀ  ਅਖਾੜ੍ਹਾ “ ਸ਼੍ਰੀ ਗੁਰੂ ਨਯਾ ਅਖਾੜ੍ਹਾਂ ਅਤੇ ਉਦਾਸੀਨ” ਆਦਿ ਹਨl 

ਗੁਰੂ (ਨਾਨਕ ਵਿਚਾਰਧਾਰਾ) ਤੋਂ ਬਾਗੀ ਹੋ ਕੇ ਸ੍ਰੀ ਚੰਦ ਜੀ ਨੇ ਉਦਾਸੀ ਮੱਤ ਅਪਣਾ ਲਿਆ ਜਿਸ  ਦੇ ਜ਼ਿਆਦਾਤਰ ਸਿਧਾਂਤ ਗੁਰਮਤਿ ਸਿਧਾਂਤਾਂ ਦੇ ਵਿਪਰੀਤ ਹਨ ਜਿਸ  ਨੂੰ ਗੁਰੂ-ਘਰ ਵਲੋਂ ਕਦੇ ਵੀ ਪ੍ਰਵਾਨਗੀ ਨਹੀਂ ਸੀ ਮਿਲੀ । ਪਰ ਵਿਰੋਧੀ ਤਾਕਤਾਂ ਨੇ ਇਤਿਹਾਸ ਵਿੱਚ ਮਿਲਾਵਟ ਕਰਦੇ ਹੋਏ ਕਈਂ ਐਸੀਆਂ ਸਾਖੀਆਂ ਪ੍ਰਚਲਿਤ ਕਰ ਦਿਤੀਆਂ, ਜਿਸ ਰਾਹੀਂ ਕੌਮ ਨੂੰ ਬ੍ਰਾਹਮਣਵਾਦੀ (ਉਦਾਸੀ ਮੱਤ ਵੀ ਬ੍ਰਾਹਮਣਵਾਦ ਦੀ ਇੱਕ ਸ਼ਾਖ ਹੈ) ਸਾਗਰ ਵਿੱਚ ਡੁਬੋਇਆ ਜਾ ਸਕੇ। ਐਸੀ ਹੀ ਇੱਕ ਸਾਖੀ ਚੌਥੇ ਨਾਨਕ ਜਾਮੇ (ਰਾਮਦਾਸ ਪਾਤਸ਼ਾਹ ਜੀ) ਨਾਲ ਵੀ ਜੋੜੀ ਮਿਲਦੀ ਹੈ, ਜਿਸ ਦਾ ਸੰਬੰਧ ਸ੍ਰੀ ਚੰਦ ਜੀ ਨਾਲ ਹੈ। ਪ੍ਰਚਾਰੀ ਗਈ ਸਾਖੀ ਅਨੁਸਾਰ ਸ੍ਰੀ ਚੰਦ ਜੀ ਨੇ ਰਾਮਦਾਸ ਪਾਤਸ਼ਾਹ ਜੀ ਦਾ ਲੰਮਾ ਦਾਹੜਾ ਵੇਖ ਕਿ ਪੁਛਿਆ ਕਿ ਇਹ (ਲੰਬਾ ਦਾਹੜਾ) ਕਿਸ ਲਈ ਰੱਖਿਆ ਹੈ ਤਾਂ ਰਾਮਦਾਸ ਪਾਤਸ਼ਾਹ ਜੀ ਨੇ ਜਾਵਾਬ ਦਿਤਾ ਕਿ ਇਹ ਦਾਹੜਾ ਆਪ ਜੀ ਵਰਗੇ ਮਹਾਪੁਰਖਾਂ ਦੇ ਚਰਨ ਝਾੜਣ ਲਈ ਰੱਖਿਆ ਹੈ।

ਜੇਕਰ ਕੋਈ ਵੀ ਜਾਗਰੂਕ ਸਿੱਖ ਇਸ ਸਾਖੀ ਦੀ ਪੜਚੋਲ ਕਰੇ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਸਾਖੀ ਕੇਵਲ ਇਹ ਗੱਲ ਪ੍ਰਚਾਰਨ ਵਾਸਤੇ ਰਚੀ ਗਈ ਸੀ ਕਿ ਸ੍ਰੀ ਚੰਦ ਵਾਲਾ ‘ਉਦਾਸੀ ਮੱਤ’ ਗੁਰੂ-ਘਰ ਵਿੱਚ ਪ੍ਰਵਾਨ ਸੀ। ਨਾਲ ਹੀ ਅਸਿੱਧੇ ਤੌਰ ਤੇ ਇਹ ਸਾਖੀ ਅਖੌਤੀ ਸੰਤ-ਬਾਬਿਆਂ ਨੂੰ ਮਾਨਤਾ ਦੇਣ ਵਾਲੀ ਹੈ। ਤਾਂ ਹੀ ਸੰਪਰਦਾਈ ਸੋਚ ਵਾਲੇ ਅਖੌਤੀ ਸੰਤ ਬਾਬੇ ਐਸੀਆਂ ਗੁਰਮਤਿ ਵਿਰੋਧੀ ਸਾਖੀਆਂ ਹੀ ਸੁਣਾਉਂਦੇ ਹਨ।ਪਰ ਅਸਲ ਸੱਚਾਈ ਇਹ ਹੈ ਕਿ ਉਦਾਸੀ ਮੱਤ ਪੂਰੀ ਤਰਾਂ ਗੁਰਮਤਿ ਸਿਧਾਂਤਾਂ ਤੇ ਖਰਾ ਨਾ ਉਤਰਣ ਕਰਕੇ ਗੁਰੂ-ਘਰ ਵਿੱਚ ਕਦੇ ਵੀ ਪ੍ਰਵਾਨ ਨਹੀਂ ਸੀ ਕੀਤਾ ਗਿਆ ਕਿਓਕੀ ਇਹਨਾਂ ਦਾ ਪ੍ਰਚਾਰ ਗੁਰਮਤਿ ਸਿਧਾਂਤਾਂ ਦੀ ਖੁੱਲੀ ਖਿਲਾਫਤ ਕਰਦਾ ਸੀ।

 ਕਿਹਾ ਜਾਂਦਾ ਹੈ “ ਗੁਰੂ ਹਰਿਗੋਬਿੰਦ ਪਾਤਸ਼ਾਹ ਜੀ ਵਲੋਂ ਹੁਕਮ ਮਿਲਣ ਤੇ ਬਾਬਾ ਗੁਰਦਿਤਾ ਜੀ ਨੇ ਕੁਝ ‘ਉਦਾਸੀ ਮਹਾਪੁਰਖਾਂ’ ਨੂੰ ਸਿੱਖ ਧਰਮ ਦੇ ਪ੍ਰਚਾਰ ਵਿੱਚ ਲਾ ਦਿਤਾ। “ ਪਹਿਲੇ ਧੁਣੇ ਦੇ ਪ੍ਰਚਾਰਕ ਭਾਈ ਅਲਮਸਤ ਜੀ ਬਾਰੇ ਦਿਤੀ ਜਾਣਕਾਰੀ ਵਿੱਚ ਲਿਖਿਆ ਹੈ, ਕਿ ਇਹ ਉਦਾਸੀ ‘ਮਹਾਤਮਾ’ ਸ੍ਰੀ ਚੰਦ ਜੀ ਦੇ ਚੇਲੇ ਸਨ। ਇਹਨਾਂ ਦਾ ਅਪਣਾ ਜੀਵਨ ਗੁਰਮਤਿ ਸਿਧਾਂਤਾਂ ਤੋਂ ਉਲਟ ਸੀ। ਫੇਰ ਇਹਨਾਂ ਨੂੰ ਗੁਰਮਤਿ ਪ੍ਰਚਾਰਕ ਕਿਵੇਂ ਥਾਪਿਆ ਜਾ ਸਕਦਾ ਸੀ? ਤੇ ਜੇ ਕਰ ਥਾਪਣਾਂ ਹੀ ਸੀ ਤਾਂ ਸ੍ਰੀ ਚੰਦ ਜੀ ਨੂੰ ਵੀ ਥਾਪਿਆ ਜਾ ਸਕਦਾ ਸੀ ? ਆਖਰ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਸਨl  ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਹੁੰਦਿਆਂ ਵੀ  ਉਨ੍ਹਾਂ ਨੂੰ ਨਹੀਂ ਥਾਪਿਆ ਗਿਆ ਤਾਂ  ਦੂਸਰੇ ਉਦਾਸੀ ਮਹਾਂਪੁਰਖਾਂ ਨੂੰ ਪ੍ਰਚਾਰ ਕਰਣ ਲਈ  ਕਿਵੇਂ ਲੱਗਾਇਆ ਜਾ ਸਕਦਾ ਹੈ ਜੋ ਦੂਸਰਿਆਂ ਨੂੰ  ਤਾਂ ਉਪਦੇਸ਼ ਦਿੰਦੇ ਹਨ ਪਰ ਖੁਦ ਉਸਤੇ ਨਹੀਂ ਚੱਲਦੇl

“ਅਵਰ ਉਪਦੇਸੈ ਆਪਿ ਨ ਕਰੈ, ਆਵਤ ਜਾਵਤ ਜਨਮੈ ਮਰੈ॥ “(ਪੰਨਾ 269)

ਅੱਗੇ ਜਵਾਬ ਵਿੱਚ ‘ਧੁਣੇ’ ਦੇ ਅਰਥ ਮਹਾਨ ਕੋਸ਼ ਦੇ ਹਵਾਲੇ ਨਾਲ ਕਰਦੇ ਲਿਖਿਆ ਹੈ “ਤਪੱਸਵੀ ਸਾਧੂ ਦੀ ਗੱਦੀ ਦਾ ਅਸਥਾਨ”। ਕੀ ਗੁਰਮਤਿ ਵਿੱਚ ਐਸੀ ਤਪੱਸਿਆ ਪ੍ਰਵਾਨ ਹੈ? ਨਹੀਂ , ਬਲਕਿ ਗੁਰਮਤਿ ਵਿੱਚ ਥਾਂ ਥਾਂ ਐਸੀ ਤਪੱਸਿਆ ਨੂੰ ਖੰਡਨ ਕੀਤਾ ਜ਼ਰੂਰ ਮਿਲਦਾ ਹੈ। ਹਰ  ਸਿੱਖ ਇਹ ਜਾਣਦਾ ਹੈ ਕਿ ਕੌਮ ਦੇ ਬਿਖੜੇ ਸਮੇਂ ਦੌਰਾਨ (ਸੰਨ 1720 ਤੋਂ ਬਾਅਦ), ਹਾਲਾਤ ਦਾ ਫਾਇਦਾ ਚੁਕਦੇ ਹੋਏ, ਬ੍ਰਾਹਮਣਵਾਦੀ ਸੋਚ ਵਾਲੇ, (ਉਦਾਸੀ ਅਤੇ ਨਿਰਮਲੇ) ਸਿੱਖ ਅਸਥਾਨਾਂ ਤੇ ਹਮਦਰਦ ਬਣਕੇ ਕਾਬਜ਼ ਹੋ ਗਏ। “ਮਜ਼ਬੂਰਨ ਸਿੱਖ ਗੁਰਧਾਮਾਂ ਦਾ ਪ੍ਰਬੰਧ ਸਿੱਖਾਂ ਦੇ ਹੱਥਾਂ ਵਿਚੋਂ ਨਿਕਲ ਕੇ ਹੁਕੂਮਤ ਦੇ ਕਰਿੰਦਿਆਂ, ਉਦਾਸੀ ਮਹੰਤਾਂ ਅਤੇ ਨਿਰਮਲਿਆਂ ਦੇ ਹੱਥ ਵਿੱਚ ਆ ਗਿਆ।ਇਹਨਾਂ ਨੇ ਹੀ ਸਿੱਖ ਇਤਿਹਾਸ ਅਤੇ ਫਲਸਫੇ ਨੂੰ ਬ੍ਰਾਹਮਣਵਾਦੀ ਰੰਗਤ ਦੇ ਕੇ ਸਿੱਖ ਸਮਾਜ ਨੂੰ ਨਿਰੋਲ ‘ਨਾਨਕ ਫਲਸਫੇ’ ਦੇ ਰਾਹ ਤੋਂ ਭਟਕਾ ਦਿਤਾ।ਗੁਰਦੁਆਰਿਆਂ ਵਿੱਚ ਮਨਮਰਜ਼ੀ ਦੀਆਂ ਮਰਯਾਦਵਾਂ ਚੱਲਣ ਲਗੀਆਂ।ਉਦਾਸੀ ਮੱਤ ਦੇ ਸਿਧਾਂਤ ਨੂੰ ਜੇ ਜਾਣਨਾ ਹੋਵੇ  ਇਹਨਾਂ ਦੇ ਡੇਰਿਆਂ ਜਾਕੇ ਦੇਖੋ  ਬੇਸ਼ਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਮਿਲ ਜਾਵੇਗਾ ਪਰ ਨਾਲ ਹੀ ਦੇਵੀ ਦੇਵਤਿਆਂ ਦੀ ਕੀਤੀ ਜਾਂਦੀ ਪੱਥਰ (ਮੂਰਤੀ) ਪੂਜਾ ਦਾ ਨਜ਼ਾਰਾ ਵੀ ਵੇਖਣ ਨੂੰ ਮਿਲੇਗਾ।

‘ਸਿੱਖ ਇਤਿਹਾਸ ਅਨੁਸਾਰ ਅਠਾਰਵੀਂ ਸਦੀ ਵਿੱਚ ਜਦੋਂ ਪੰਥ ਨੂੰ ਮੁਗਲ ਹਕੂਮਤ ਨਾਲ ਟੱਕਰ ਲੈਣੀ ਪਈ, ਜਦੋਂ ਸਿਖਾਂ ਦੇ ਸਿਰਾਂ ਦੇ ਮੁਲ ਪਏ  ਤਾਂ ਆਪਣੀ ਸੁਰੱਖਿਆਂ ਹਿਤ ਸਿਖਾਂ ਨੂੰ ਆਪਣੇ  ਘਰ ਬਾਰ ਛੋੜਕੇ  ਜੰਗਲਾਂ, ਪਹਾੜਾਂ ਤੇ ਰੇਗਿਸਤਾਨਾਂ  ਵੱਲ ਵਾਸਾ ਕਰਨਾ  ਪਿਆ ਤਾਂ ਉਸ ਵੇਲੇ ਗੁਰੂਦੁਆਰੇ  ਉਦਾਸੀ  ਤੇ ਨਿਰਮਲੇ ਮਹੰਤਾਂ ਦੇ ਕਬਜ਼ੇ ਵਿੱਚ ਚੱਲੇ ਗਏ। ਅਠਾਰਵੀਂ ਤੇ ਉਨੀਵੀਂ ਸਦੀ ਵਿੱਚ ਉਦਾਸੀਆਂ ਦਾ ਗੁਰਦਵਾਰਿਆਂ ਦੀ ਸੇਵਾ ਸੰਭਾਲ ਕਰਨੀ ਇੱਕ ਸ਼ਲਾਘਾ ਯੋਗ  ਕੰਮ ਰਿਹਾl ਉਸ ਸਮੇ  ਰਾਜਿਆਂ, ਮਹਾਰਾਜਿਆਂ , ਸਰਦਾਰਾਂ ਤੇ ਦੀਵਾਨਾਂ ਨੇ  ਗੁਰੂਦੁਰਿਆਂ ਦੀ ਸੇਵਾ-ਸੰਭਾਲ ਲਈ  ਵੱਡੀਆਂ ਵੱਡੀਆਂ ਜਗੀਰਾਂ ਗੁਰਦੁਆਰਿਆਂ ਦੇ ਨਾਮ ਤੇ  ਲੱਗਾ  ਦਿੱਤੀਆਂl ਹੋਲੀ ਹੋਲੀ ਗੋਲਕ ਦਾ ਪੈਸਾ, ਜਮੀਨ ਤੇ ਜਾਇਦਾਤਾਂ  ਨੂੰ ਦੇਖ  ਇਨ੍ਹਾ ਦੀ  ਸੇਵਾ ਵਿਚ ਲਾਲਚ ਤੇ  ਕੁਰੀਤੀਆਂ ਵੀ  ਸ਼ਾਮਲ ਹੋ ਗਈਆਂ1 ਗੁਰੂ ਗਰੰਥ ਸਾਹਿਬ ਦੇ ਨਾਲ-ਨਾਲ  ਬੁਤਾਂ ਦੀ ਪੂਜਾ ਹੋਣੀ ਸ਼ੁਰੂ ਹੋ ਗਈ 1 ਪ੍ਰਕਰਮਾਂ  ਵਿਚ ਮੂਰਤੀਆਂ ਰਖੀਆਂ ਜਾਣ  ਲਗੀਆਂ1 ਗੋਲਕ ਦੇ ਪੈਸੇ ਮਹੰਤ ਆਪਣੀ ਐਸ਼-ਇਸਰਤ ਤੇ ਖਰਚ ਕਰਨ ਲਗੇ 1 ਭਾਵੇ ਨਿਜੀ ਤੋਰ ਤੇ  ਸਿਖਾਂ ਨੇ ਇਸਦਾ ਵਿਰੋਧ ਕੀਤਾ, ਇਸਦੇ ਖਿਲਾਫ਼ ਅਵਾਜ਼ ਵੀ  ਉਠਾਈ1 ਪਰ ਵਿਰੋਧੀਆਂ  ਦਾ ਮੁਕਾਬਲਾ ਕਰਨ ਲਈ ਮਹੰਤਾ  ਨੇ ਗੁੰਡੇ ਪਾਲ  ਲਏ,ਜਿਸ ਕਰਕੇ  ਗੁਰੁਦਵਾਰੇ ਦੇ ਅੰਦਰ ਸ਼ਰਾਬਾਂ ਤੇ ਨਸ਼ਿਆਂ ਦੀ ਵਰਤੋਂ ਹੋਣ ਲਗੀ 1 ਦੂਰੋਂ ਆਉਣ ਵਾਲੀਆਂ ਸੰਗਤਾ ਜੋ ਗੁਰੁਦਵਾਰੇ ਆਕੇ ਠਹਿਰਦੀਆ, ਨਾਲ ਬਲਤਕਾਰ ਵੀ ਹੋਣ ਲੱਗ ਪਏ   1 ਗੁਰੂਦਵਾਰਿਆਂ  ਨੂੰ ਹੀ ਇਨ੍ਹਾਂ ਨੇ ਆਪਣੀ ਅਯਾਸ਼ੀ ਦਾ ਅੱਡਾ ਬਣਾ ਲਿਆ ਖਾਸ ਕਰਕੇ ਮਹੰਤ ਨਾਰਾਇਣ ਦਾਸ, ਗੁਰੂਦਵਾਰਾ ਨਨਕਾਣਾ ਸਾਹਿਬ ਇਸ ਕੰਮ ਲਈ ਬਹੁਤ ਬਦਨਾਮ ਸੀl

19ਵੀਂ ਸਦੀ ਦੇ ਅੰਤਿਮ ਦਹਾਕੇ ਵਿਚ ਸਿੰਘ ਸਭਾ ਲਹਿਰ ਨਾਲ ਆਈ ਜਾਗਰਤੀ ਕਾਰਨ ਇਹ ਗੱਲ ਬੜੀ ਤੀਬਰਤਾ ਨਾਲ ਮਹਿਸੂਸ ਕੀਤੀ ਜਾਣ ਲੱਗੀ ਕਿ ਸਿੱਖ ਸਿਧਾਂਤ ਤੇ ਸਿੱਖ ਮਰਿਆਦਾ ਦੀ ਉਸ ਸਮੇਂ ਤੱਕ ਬਹਾਲੀ ਨਹੀਂ ਹੋ ਸਕਦੀ ਜਦੋਂ ਤੱਕ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਨਾ  ਲਿਆਂਦਾ ਜਾਵੇ। 1920 ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਵੱਲੋ ਬੁਲਾਏ ਗਏ ਸਰਬੱਤ ਖਾਲਸੇ ਦੌਰਾਨ ਗੁਰੂਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ1 18 ਨਵੰਬਰ 1920 ਨੂੰ ਗੁਰਦੁਆਰਾ ਹਸਨ ਅਬਦਾਲ ਨੂੰ ਬਿਨਾ ਕਿਸੀ ਵਡੇ ਹੰਗਾਮੇ ਤੋਂ ਮਹੰਤਾਂ ਤੋਂ ਮੁਕਤ ਕਰਵਾ ਲਿਆ ਗਿਆ ਸੀ, ਜਿਸ ਨਾਲ ਸਿਖਾਂ ਦੇ ਹੋਂਸਲੇ ਵਧ ਗਏ 1

 ਇਸ ਤੋਂ ਬਾਅਦ ਇਕ ਲਹਿਰ ਚਲ ਪਈ  ਜਿਸ ਨੂੰ ਗੁਰੂਦਵਾਰਾ ਸੁਧਾਰ ਲਹਿਰ ਦਾ ਨਾਮ ਦਿਤਾ ਗਿਆ 1 ਇਸਦਾ   ਪਹਿਲਾ  ਇੱਕਠ  13 ਦਸੰਬਰ, 1920 ਦੇ ਦਿਨ ਅਕਾਲ ਤਖ਼ਤ ਸਾਹਿਬ ‘ਤੇ ਬੁਲਾਇਆ ਗਿਆ ਜਿਸਦੀ ਅਗਵਾਈ  ਜਥੇਦਾਰ ਕਰਤਾਰ ਸਿੰਘ ਝੱਬਰ ਨੇ ਕੀਤੀ ਇਕ ਮੱਤਾ ਪਾਸ  ਕੀਤਾ ਗਿਆ ਜਿਸ ਵਿਚ ਫੈਸਲਾ ਹੋਇਆ ਕਿ ਹਰ ਸੇਵਕ ਸਾਲ ਵਿਚ ਘੱਟੋ-ਘੱਟ ਇਕ ਮਹੀਨਾ ਪੰਥ ਨੂੰ ਅਰਪਣ ਕਰੇਗਾ । ਗੁਰੂਦਵਾਰਾ ਸੁਧਾਰਕ ਗਤਿਵਿਧਿਆਂ ਤੇ ਸੰਘਰਸ਼ ਲਈ ਹਰ ਵੇਲੇ 100 ਸਿੰਘ ਹਾਜ਼ਰ ਰਹਿਣਗਏ ਅਤੇ ਜਿਥੇ ਜਿਤਨੇ ਸਿੰਘ ਲੋੜ ਪੈਣ, ਭੇਜੇ ਜਾਣਗੇ।ਅਮ੍ਰਿਤਸਰ ਨੂੰ ਇਸਦਾ ਕੇਂਦਰੀ ਸਥਾਨ ਬਣਾਇਆ ਗਿਆ 1 ਬਾਕੀ ਵੱਖ  ਵੱਖ ਇਲਾਕਿਆਂ ਵਿਚ ਇਸ ਦੀਆਂ ਸ਼ਾਖਾਵਾਂ ਬਣਾਨ ਦਾ ਫੈਸਲਾ ਹੋਇਆ 1

 23 ਜਨਵਰੀ 1921 ਨੂੰ ਅਕਾਲ ਤਖਤ ਤੇ ਹੋਏ ਦੁਬਾਰਾ ਇਕੱਠ ਵਿਚ ਜਥੇਬੰਦੀ ਨੂੰ  ‘ਅਕਾਲੀ ਦਲ’  ਦਾ ਨਾਂ ਦਿਤਾ ਗਿਆ ਜਿਸਦੇ ਪਹਿਲੇ ਜਥੇਦਾਰ ਗੁਰਮੁਖ ਸਿੰਘ ਝਬਾਲ ਚੁਣੇ ਗਏ ਪਰ ਇਹ ਦਲ ਸ਼ਕਤੀ ਵਿਚ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਆਇਆ  ।  29 ਮਾਰਚ 1922 ਨੂੰ ਇਸ ਨਾਲ ਸ਼੍ਰੋਮਣੀ ਸ਼ਬਦ ਜੋੜ ਕੇ  ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਦਿਤਾ ਗਿਆ 1 ਇਹ ਦਲ  ਪੰਜਾਬ ਦੇ ਰਾਜਨੀਤਕ ਖੇਤਰ  ਵਿਚ  ਹੋਣ ਵਾਲਾ   ਪ੍ਰਮੁਖ  ਦਲ ਬਣ ਗਿਆ , ਜਿਸ ਕੋਲ ਸਿੱਖ ਪੰਥ ਦੇ ਰਾਜਸੀ, ਧਾਰਮਿਕ ਤੇ ਸਭਿਆਚਾਰਕ ਹਿੱਤਾਂ ਦੀ ਰਾਖੀ ਅਤੇ ਅੰਗਰੇਜ਼ੀ ਹਕੂਮਤ ਦੁਆਰਾ ਸਥਾਪਤ ਵਿਧਾਨਕ ਸਭਾਵਾਂ ਵਿੱਚ ਸਿੱਖ ਪੰਥ ਦੀ ਨੁਮਾਇੰਦਗੀ ਕਰਨ ਦਾ ਅਧਿਕਾਰ ਸੀ।

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਮੁੱਖ ਮੰਤਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੋੜ ਅਨੁਸਾਰ ਸੇਵਾਦਾਰ ਮੁਹੱਈਆ ਕਰਵਾਉਣਾ ਸੀ ਅਤੇ ਮਹੰਤਾਂ ਕੋਲੋ ਗੁਰੂਦੁਆਰੇ ਅਜ਼ਾਦ ਕਰਵਾ ਕੇ ਸ਼੍ਰੋਮਣੀ ਕਮੇਟੀ ਨੂੰ ਸੋਪਣਾ ਸੀ। ਜਦੋਂ ਅਕਾਲੀ ਦਲ ਦੇ ਸੰਘਰਸ਼ ਨੇ ਤੇਜ਼ੀ ਫੜੀ ਤਾਂ ਪੰਜਾਬ ਵਿਚ ਇਸ ਨੇ ਕਈ ਸਫਲ ਮੋਰਚੇ ਜਿਵੇਂ ਤੋਸ਼ੇਖਾਨੇ ਦੀਆਂ ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਭਾਈ ਫੇਰੂ ਦਾ ਮੋਰਚਾ ਆਦਿ ਚਲਾ ਕੇ ਰਾਜਨੀਤਕ ਖੇਤਰ ਵਿਚ ਤਰਥੱਲੀ ਮਚਾ ਦਿੱਤੀ। ਇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣ ਸਤਿਕਾਰ ਤੇ ਸ਼ਕਤੀ ਵਿਚ ਭਾਰੀ ਵਾਧਾ ਹੋਇਆ ਅਤੇ ਦੋਵਾਂ ਜਥੇਬੰਦੀਆਂ ਦੇ ਕੇਂਦਰੀ ਦਫਤਰ ਦਰਬਾਰ ਸਾਹਿਬ ਵਿਖੇ ਸਥਾਪਤ ਕੀਤੇ ਗਏ । ਦੋਵਾਂ ਦੀ ਇਕਸੁਰਤਾ ਨਾਲ ਗੁਰਦੁਆਰਾ ਸੁਧਾਰ ਲਹਿਰ ਚਰਮ ਸੀਮਾ ਤੇ ਪੁੱਜ ਗਈ ਤੇ ਅੰਗਰੇਜ਼ ਵੀ ਇਹਨਾਂ ਦੀ ਸ਼ਕਤੀ ਤੋ ਭੈਅ ਖਾਣ ਲੱਗ ਪਏ ਸਨ।

ਅੰਗਰੇਜ਼ ਹਕੂਮਤ ਵੱਲੋਂ ਦੋਵੇਂ ਜਥੇਬੰਦੀਆਂ ਨੂੰ ਇਕੱਠਿਆਂ ਹੀ 12 ਅਕਤੂਬਰ 1923 ਨੂੰ ਗੈਰ ਕਾਨੂੰਨੀ ਕਰਾਰ ਦਿਤਾ ਗਿਆ ਤੇ ਫਿਰ ਕਰੀਬ ਤਿੰਨ ਸਾਲ ਬਾਅਦ ਇਕੱਠਿਆਂ ਹੀ ਇਹ ਪਾਬੰਦੀ 13 ਸਤੰਬਰ 1926 ਨੂੰ ਹਟਾ ਦਿਤੀ  ਗਈ। ਗੁਰਦੁਆਰਾ ਐਕਟ ਪ੍ਰਵਾਨ ਹੋਣ ਤੋਂ ਬਾਅਦ ਗੁਰੂਦਵਾਰਾ ਸਾਹਿਬਾਨਾਂ  ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਹੱਥ ਚੱਲ ਗਿਆ ਜੋ ਪੰਜਾਬ ਵਿੱਚ  ਸਿੱਖ ਪੰਥ ਦੀ ਮਹਾਨ ਜਿੱਤ ਸੀ l

                               ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ

 

   

Print Friendly, PDF & Email

Nirmal Anand

Add comment

Translate »