ਇਹ ਤਸਵੀਰ ਉਰਦੂ ਦੇ ਉਸ ਮਹਾਨ ਅਦੀਬ ਅਲ੍ਹਾ ਯਾਰ ਖਾਂ ਜੋਗੀ ਦੀ ਹੈ ਜਿਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਅਤੇ ਕੁਰਬਾਨੀ ਭਰਪੂਰ ਲਾਸਾਨੀ ਇਤਿਹਾਸ ਦਾ ਡੁੰਘਾਈ ਨਾਲ ਅਧਿਅਨ ਕੀਤਾ l ਇਹ ਉਰਦੂ ਦੇ ਇਕ ਮਸ਼ਹੂਰ ਸ਼ਾਇਰ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾ ਦੀਆਂ ਮਹਾਨ ਕੁਰਬਾਨੀਆ ਦੇ ਡੂੰਘੇ ਕਦਰਦਾਨ ਸੀ1
ਇਸ ਸ਼ਾਇਰ ਨੇ 1913 ਤੇ 1915 ਵਿਚ ਪਿਤਾ ਦਸ਼ਮੇਸ਼, ਪੂਰੇ ਗੁਰੂ ਪਰਿਵਾਰ ਅਤੇ ਸਮੂਹ ਸ਼ਹੀਦਾ ਮੁਰੀਦਾ ਨੂੰ ਸ਼ਰਧਾਂਜਲੀ ਸਵਰੂਪ ਦੋ ਲੰਬੀਆਂ ਕਵਿਤਾਵਾਂ ਲਿਖੀਆਂ ਜਿਸਦੇ 113 ਤੇ 117 ਬੰਦ ਹਨ,” ਸ਼ਹੀਦਾਂ-ਏ-ਵਫ਼ਾ” ਅਤੇ “ਗੰਜ-ਏ-ਸ਼ਹੀਦਾ”1 ਇਹ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸ਼ੀਅਤ ਨੂੰ ਇਤਨਾ ਪਿਆਰ ਕਰਦਾ ਸੀ ਕੀ ਆਪਣੇ ਅਲਾਹ ਨੂੰ ਵੀ ਭੁਲ ਗਿਆ 1 ਉਸਨੇ ਆਪਣੀ ਸਾਰੀ ਜਿੰਦਗੀ ਦੀ ਲਿਖੀ ਸ਼ਾਇਰੀ ਕਿਸੇ ਨਾ ਕਿਸੇ ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾ ਦੇ ਪਰਿਵਾਰ ਨੂੰ ਸੰਮਰਪਿਤ ਕੀਤੀ ਸੀ 1 ਅਲ੍ਹਾ ਯਾਰ ਖਾਂ ਜੋਗੀ ਨੇ ਆਪਣੀ ਸ਼ਾਇਰੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਪੂਰੀ ਸ਼ਖਸ਼ੀਅਤ ਨੂੰ ਇਉਂ ਬਿਆਨ ਕਰਦੇ ਹਨ ,”ਦੁਨੀਆਂ ਦੇ ਲੋਕੋ ਅਗਰ ਤੁਸੀਂ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਜੀ ਤੇ ਬੋਲਦੇ ਰਹੋ ਤੇ ਬੋਲ ਨਹੀ ਸਕੋਗੇ 1 ਤੁਸੀਂ ਸਮੁੰਦਰ ਨੂੰ ਸ਼ਾਹੀ ਬਣਾ ਲਉ, ਸਾਰੇ ਦਰਖਤਾਂ ਨੂੰ ਕਲਮਾ ਬਣਾ ਲਉ , ਲਿਖ ਨਹੀ ਸਕੋਗੇ 1 ਉਸਨੇ ਬੋਲਣ ਵਾਲੇ ਦੇ ਵਜੂਦ ਦਾ ਇਕ ਬੁਲਬੁਲੇ ਨਾਲ ਤੇ ਗੁਰੂ ਗੋਬਿੰਦ ਸਿੰਘ ਦੇ ਗੁਣਾ ਦਾ ਸਮੁੰਦਰ ਨਾਲ ਮੁਕਾਬਲਾ ਕੀਤਾ ਹੈ1
ਇਨਸਾਫ਼ ਕਰੇ ਜੋ ਜਮਾਨਾ ਤੋ ਯਕੀਂ ਹੈ 11
ਕਹਿ ਦੇ ਕੀ ਗੋਬਿੰਦ ਕਾ ਸਾਨੀ ਨਹੀਂ ਹੈ 11
ਕਰਤਾਰ ਕੀ ਸੋਗੰਧ ਵਾ ਨਾਨਕ ਕੀ ਕਸਮ ਹੈ 11
ਜਿਤਨੀ ਭੀ ਹੋ ਗੋਬਿੰਦ ਕੀ ਤਰੀਫ ਵੁਹ ਕੰਮ ਹੈ 11
ਹਰ ਚੰਦ ਮੇਰੇ ਹਾਥ ਮੈਂ ਪੁਰ-ਜੋਰ ਕਲਮ ਹੈ 11
ਸਤਗੁਰਿ ਕੇ ਲਿਖੂਂ ਵਸਫ਼ ਕਹਾਂ ਤਾਬਿ-ਏ- ਰਕਮ ਹੈ 11
ਇਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ 11
ਸਾਗਰ ਕੋ ਮਝਧਾਰ ਕੋ ਯਾ ਲਹਿਰ ਕੋ ਦੇਖੇ 11
ਅਲ੍ਹਾ ਯਾਰ ਖਾਂ ਜੋਗੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਦੀ ਤੁਲਣਾ ਯੂਸਫ ਤੇ ਰਾਮ ਸੀਤਾ ਦੇ ਬਨਵਾਸ ਨਾਲ ਕਰਦੇ ਹਨ 1
ਯਾਕੂਬ ਕੋ ਯੂਸਫ਼ ਕੇ ਬਿਛੜਨੇ ਨੇ ਰੁਲਾਯਾ ।
ਸਾਬਿਰ ਕੋਈ ਕਮ ਐਸਾ ਰਸੂਲੋਂ ਮੇਂ ਹੈ ਆਯਾ ।
ਕਟਵਾ ਕੇ ਪਿਸਰ ਚਾਰੇ ਇਕ ਆਂਸੂ ਨ ਗਿਰਾਯਾ ।
ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਯੋਂ ਕਾ ਬੜ੍ਹਾਯਾ ।
ਡੰਡਕ ਮੇਂ ਫਿਰੇ ਰਾਮ ਤੋ ਸੀਤਾ ਥੀ ਬਗ਼ਲ ਮੇਂ ।
ਵੁਹ ਫ਼ਖ਼ਰ-ਏ-ਜਹਾਂ ਹਿੰਦ ਕੀ ਮਾਤਾ ਥੀ ਬਗ਼ਲ ਮੇਂ ।
(ਸਾਬਿਰ=ਸਬਰ ਕਰਨ ਵਾਲਾ, ਰਸੂਲ=ਅਵਤਾਰ)
ਲਛਮਨ ਸਾ ਬਿਰਾਦਰ ਪਏ-ਤਸਕੀਨ-ਏ-ਜਿਗਰ ਥਾ ।
ਸੀਤਾ ਸੀ ਪਤੀਬਰਤ ਸੇ ਬਨ ਰਾਮ ਕੋ ਘਰ ਥਾ ।
ਬਾਕੀ ਹੈਂ ਕਨ੍ਹੱਯਾ ਤੋ ਨਹੀਂ ਉਨ ਕਾ ਪਿਸਰ ਥਾ ।
ਸੱਚ ਹੈ ਗੁਰੂ ਗੋਬਿੰਦ ਕਾ ਰੁਤਬਾ ਹੀ ਦਿਗਰ ਥਾ ।
ਕਟਵਾ ਦੀਯੇ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਨਾ ਕਰ ।
ਰੂਹ ਫੂੰਕ ਦੀ ਗੋਬਿੰਦ ਨੇ ਔਲਾਦ ਕਟਾ ਕਰ ।
(ਬਿਰਾਦਰ=ਭਾਈ, ਤਸਕੀਨ=ਚੈਨ, ਦਿਗਰ=
ਹੋਰ ਹੀ, ਅਨੋਖਾ)
ਅੱਲਾ ਯਾਰ ਖਾਨ ਜੋਗੀ ਨੇ ਚਮਕੋਰ ਨੂੰ ਹਿੰਦੂਆਂ ਦਾ ਇਕੋ–ਇਕ ਤੀਰਥ ਅਸਥਾਨ ਮੰਨਿਆ ਹੈ 1ਜਨੂਨੀ ਮੁਸਲਮਾਨਾਂ ਦੇ ਧਾਰਮਿਕ ਅਦਾਰੇ ਵਿਚ ਇਸ ਸੱਚੇ ਮੁਸਲਮਾਨ ਨੂੰ ਇਸਲਾਮ ਵਿਚੋਂ ਛੇਕ ਦਿਤਾ ਗਿਆ ਤੇ ਕਾਫਰ ਕਹਿ ਕੇ 30 ਸਾਲ ਮਸਜਿਦ ਦੀਆਂ ਪੌੜੀਆਂ ਨਹੀਂ ਚੜ੍ਹਨ ਦਿੱਤੀਆਂ।ਸਿਰਫ ਇਸ ਲਈ ਕਿ ਇਸਦੀ ਜਿੰਦਗੀ ਦੀ ਲਿਖੀ ਸਾਰੀ ਦੀ ਸਾਰੀ ਸ਼ਾਇਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਸੀ 1 ਜਦੋ ਇਹ ਮੋਤ ਦੇ ਬਿਸਤਰ ਤੇ ਪਿਆ ਸੀ ਤਾਂ ਕਾਜ਼ੀ ਮਾਫੀਨਾਮਾ ਲੇਕੇ ਆਓਂਦਾ ਹੈ , ਕਹਿੰਦਾ ਹੈ ਕੀ ਤੂੰ ਸਾਰੀ ਜਿੰਦਗੀ ਆਪਣੀ ਸ਼ਾਇਰੀ ਇਕ ਕਾਫਰ ਦੇ ਨਾਮ ਕੀਤੀ ਹੈ , ਹੁਣ ਮਰਨ ਵੇਲੇ ਤਾਂ ਕਮ-ਸੇ-ਕਮ ਇਸ ਮਾਫ਼ੀਨਾਮੇ ਤੇ ਦਸਖਤ ਕਰਦੇ ਤਾਕਿ ਤੇਰੀ , ਨਮਾਜ਼ੇ-ਮ੍ਯੀਤ ਤੇ ਨਮਾਜ਼ੇ- ਜਨਾਜਾ ਪੜਕੇ ਤੇਨੂੰ ਇਸਲਾਮੀ ਸ਼ਰਾ ਦੇ ਮੁਤਾਬਿਕ ਦਫਨ ਕੀਤਾ ਜਾਏ 1 ਉਸਨੇ ਜਵਾਬ ਦਿਤਾ ਕਿ ਮੈਨੂੰ ਨ੍ਮਾਜ਼ੇ–ਮ੍ਯੀਤ ਤੇ ਨ੍ਮਾਜ਼ੇ ਜਨਾਜੇ ਦੀ ਲੋੜ ਨਹੀਂ, ਨਾ ਹੀ ਕਿਸੇ ਇਸਲਾਮੀ ਸ਼ਰਾ ਦੇ ਮੁਤਾਬਿਕ ਕਫਨ –ਦਫਨ ਦੀ ,ਤੇ ਨਾ ਹੀ ਸ੍ਵਰਗ ਦੇ ਖੁਲੇ ਦਰਵਾਜਿਆਂ ਦੀ 1 ਮੇਰਾ ਗੁਰੂ ਗੋਬਿੰਦ ਸਿੰਘ ਮੈਨੂੰ ਆਪਣੇ ਦਰਵਾਜ਼ੇ ਖੋਲ, ਬਾਹਵਾਂ ਖਿਲਾਰ ਕੇ ਉਡੀਕ ਰਿਹਾ ਹੋਣਾ ਹੈ “1
ਇਹ ਸ਼ਾਇਰ 1870 ਈਸਵੀ ਵਿੱਚ ਲਾਹੌਰ ਜੋ ਹੁਣ ਪਾਕਿਸਤਾਨ ਵਿਚ ਹੈ, ਪੈਦਾ ਹੋਇਆ । ਅੱਲਾ ਯਾਰ ਖਾਂ ਲੰਬੇ ਕੱਦ, ਗੁੰਦਵੇਂ ਸਰੀਰ, ਛੋਟੀਆਂ ਮੁੱਛਾਂ ਤੇ ਖਸਖਸੀ ਦਾਹੜੀ ਵਾਲਾ ਸੋਹਣਾ-ਸੁਨੱਖਾ ਨੋਜਵਾਨ ਸੀ1 ਜਿਆਦਾਤਰ ਸ਼ਾਹੀ ਲਿਬਾਸ ਅਚਕਨ ਤੇ ਸਲਵਾਰ ਪਹਿਨਦਾ ਸੀ1 ਉਹ ਆਪਣੇ ਸਮੇਂ ਦਾ ਇਕ ਉਘਾ ਹਕੀਮ ਤੇ ਉਚ ਕੋਟੀ ਦਾ ਸ਼ਾਇਰ ਸੀ1 ਉਨ੍ਹਾ ਦਾ ਟਿਕਾਣਾ ਜ਼ਿਆਦਾਤਰ ਅਨਾਰਕਲੀ ਬਜ਼ਾਰ ਲਹੌਰ ਵਿੱਚ ਹੀ ਰਿਹਾ। ਉਹ ਹਿਕਮਤ ਦੇ ਯੂਨਾਨੀ ਤੇ ਇਰਾਨੀ ਪੱਧਤੀ ਦੇ ਮਾਹਰ ਸਨ।
ਉਹ ਧਾਰਮਿਕ ਮਨੁੱਖ ਤੇ ਸਚੇ ਸੁਚੇ ਇਨਸਾਨ ਸਨ1 ਪਰ ਸਾਰੇ ਚੰਗੇ ਮਨੁੱਖਾਂ ਪ੍ਰਤੀ ਉਨ੍ਹਾਂ ਦੇ ਮਨ ਵਿਚ ਅਪਾਰ ਸ਼ਰਧਾ ਅਤੇ ਪਿਆਰ ਸੀ । ਉਨ੍ਹਾ ਨੇ ਸਿਖ ਇਤਿਹਾਸ ਦਾ ਬੜੀ ਗਹੁ ਨਾਲ ਅਧੀਅਨ ਕੀਤਾ 1 ਇਹ ਸੱਚ ਦਾ ਪੁਜਾਰੀ ਸੀ ਤੇ ਸੱਚ ਦੇ ਪੁਜਾਰੀ ਦੀ ਕਲਮ ਕਦੋਂ ਤਕ ਚੁੱਪ ਰਹਿ ਸਕਦੀ ਹੈ , ਮਜ਼੍ਹਬ ਤੋਂ ਉਪਰ ਉੱਠ ਕੇ, ਮਾਨਵਤਾ ਦੇ ਦਰਦ ਸਮਝਦਿਆਂ ਤੇ ਸੱਚ ਬਿਆਨਦੀਆਂ ,ਇਨ੍ਹਾ ਨੇ ਦੋ ਲੰਬੀਆਂ ਕਵਿਤਾਵਾਂ ‘ਸਹੀਦਾਂ -ਏ-ਵਫ਼ਾ’ ਤੇ ਗੰਜ-ਏ-ਸ਼ਹੀਦਾਂ ਲਿਖੀਆਂ 1ਇਹ ਕਵਿਤਾਵਾਂ ਸਿੱਖ ਇਤਹਾਸ ਨਾਲ ਸੰਬੰਧਤ, ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਫਰ ਦੀਆਂ ਪੋਹ ਦੀਆਂ ਉਹ ਸੱਤ ਰਾਤਾਂ ਜਿਸ ਵਿਚ ਗੁਰੂ ਸਾਹਿਬ ਦਾ ਘਰ- ਬਾਹਰ,ਤਖਤ-ਤਾਜ ,ਬਾਜ, ਹਾਥੀ ਘੋੜੇ, ਪਰਿਵਾਰ ਤੇ ਜਾਨ ਤੋ ਵੀ ਪਿਆਰੇ ਸਿਖ ਸਭ ਕੁਝ ਚਲਾ ਗਿਆ , ਰਿਹਾ ਤੇ ਸਿਰਫ ਉਸ ਅਕਾਲ ਪੁਰਖ ਦੀ ਕਰਨੀ ਤੇ ਭਰੋਸਾ ਤੇ ਆਤਮਿਕ ਖੇੜਾ1 ਅਲ੍ਹਾ ਯਾਰ ਖਾਨ ਜੋਗੀ ਦੀਆਂ ਚਮਕੋਰ ਦੀ ਗੜੀ ਤੇ ਸਰਹੰਦ ਵਿਚ 40 ਸਿੰਘਾ ਅਤੇ ਵਡੇ ਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਉਪਰ ਲਿਖੀਆਂ ਇਹ ਨਜਮਾ ਖਲਕਤ ਵਿਚ ਬਹੁਤ ਮਕਬੂਲ ਹੋਈਆਂ, ਕਿਤਾਬੀ ਰੂਪ ਵਿੱਚ ਵੀ ਛਪੀਆਂ ਤੇ ਸਟੇਜਾਂ ਤੇ ਵੀ ਉਹਨਾਂ ਦੇ ਛੰਦ ਪੜ੍ਹੇ ਗਏ ਜੋ ਅੱਜ ਤਕ ਯਾਦ ਕੀਤੇ ਜਾਂਦੇ ਹਨ।
ਇਸ ਸਚ ਨੂੰ ਉਨ੍ਹਾ ਨੇ ਸਿਰਫ ਲਿਖਿਆ ਹੀ ਨਹੀਂ , ਬਲਿਕ ਜਗਾ ਜਗਾ ਜਾਕੇ ਇਸ ਸੰਦੇਸ਼ ਨੂੰ ਬੇਖੋਫ਼ ਹੋਕੇ ਦੁਨਿਆ ਤਕ ਵੀ ਪਹੁੰਚਾਇਆ ਹੈ1 ਇਹ ਉਸ ਵਕਤ ਦੀ ਗਲ ਜਦ ਜਨੂਨੀ ਮੁਗਲ ਹਕੂਮਤ ਜ਼ੁਲਮਾ ਦੇ ਸਿਖਰ ਤੇ ਸੀ 1 ਪੂਰੇ ਮੁਲਕ ਨੂੰ ਇਸਲਾਮੀ ਦਾਇਰੇ ਵਿਚ ਲਿਆਣ ਲਈ ਸੀ, ਪਿਆਰ. ਲਾਲਚ , ਤਸਿਹੇ ਤੇ ਮੋਤ ,ਹਰ ਹੀਲੇ ਵਰਤ ਰਹੀ ਸੀ 1 ਸੋਚੋ ਉਸ ਵਕਤ ਕਿਸੇ ਮੁਸਲਮਾਨ ਦਾ ਆਪਣੀਆਂ ਨਜ਼ਮਾਂ ਗੁਰੂ ਗੋਬਿੰਦ ਸਿੰਘ ਤੇ ਉਨ੍ਹਾ ਦੇ ਪਰਿਵਾਰ ਨਾਲ ਹੋਈਆਂ ਜਿਆਦਤੀਆਂ ਬਾਰੇ ਇਸ ਕਦਰ ਲਿਖਣਾ ਤੇ ਪ੍ਰਚਾਰਨਾ ਕਿਤਨਾ ਵਡਾ ਜੁਰਮ ਹੋਵੇਗਾ 1 ਅਲ੍ਹਾ ਯਾਰ ਜੋਗੀ ਦੀ ਸਖਸ਼ੀਅਤ ਦਸਦੀ ਹੈ ਕੀ ਮੋਤ ਤੋਂ ਉਨ੍ਹਾ ਨੂੰ ਡਰ ਨਹੀਂ ਸੀ1 ਸਚ ਕਹਿਣਾ ਉਨ੍ਹਾ ਦੀ ਜਿੰਦਗੀ ਦਾ ਮਕਸਦ ਸੀ1 ਇਸ ਮਕਸਦ ਨਾਲ ਲਿਖੀਆਂ ਕਵਿਤਾਵਾਂ ਇਸ ਦੇ ਕੁਝ ਮਿਸ਼੍ਰੇ ਨੇ ਉਨ੍ਹਾ ਨੂੰ ਅਮਰ ਕਰ ਦਿਤਾ1 ਇਸ ਤੋਂ ਇਲਾਵਾ ਜੋਗੀ ਜੀ ਨੇ ਕੀ ਲਿਖਿਆ, ਉਸ ਦਾ ਜ਼ਿਕਰ ਇਤਿਹਾਸ ਵਿਚ ਕਿਤੇ ਵੀ ਨਹੀਂ ਲੱਭਦਾ। ਇਸ ਪਿਆਰ ਲੇਖਣੀ ਨੂੰ ਜੋਗੀ ਜੀ ਦੀ ਜ਼ਿੰਦਗੀ ਦਾ ਸਰਮਾਇਆ ਕਿਹਾ ਜਾ ਸਕਦਾ ਹੈ।
ਉਨ੍ਹਾ ਨੇ 1913 ਈਸਵੀ ਵਿੱਚ ਲਿਖੀ ਨਜ਼ਮ ਜਿਸ ਵਿੱਚ ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦੇ ਜਿਊਂਦੇ ਦੀਵਾਰਾਂ ਵਿੱਚ ਚਿਣੇ ਜਾਣ ਦੇ ਦਰਦਨਾਕ ਸਾਕੇ ਨੂੰ, ਅਜਿਹੀ ਦਰਦ ਭਰੀ ਸ਼ੈਲੀ ਵਿੱਚ ਬਿਆਨ ਕੀਤਾ ਕਿ ਅਜ ਵੀ ਸੁਣਨ ਤੇ ਪੜ੍ਹਨ ਵਾਲਿਆਂ ਦੇ ਰੌਂਗਟੇ ਖੜੇ ਹੋ ਜਾਂਦੇ ਹਨ। ਸਾਕਾ ਸਰਹਿੰਦ ਦੀ ਦਿਲ ਕੰਬਾਊ ਘਟਨਾ ਨੂੰ ਪੇਸ਼ ਕਰਦੀ ਇਸ ਕਵਿਤਾ ਦੇ 110 ਬੰਦ ਅਤੇ ਕੁੱਲ 660 ਮਿਸਰੇ ਹਨ। ਇਸ ਲੰਮੀ ਨਜ਼ਮ ਦਾ ਮਰਸੀਆ ਮੁਕੰਮਲ ਕਰ ਕੇ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਨੇ ਇਸ ਨੂੰ ਪੁਸਤਕ ਰੂਪ ਵਿੱਚ ‘ਸ਼ਹੀਦਾਂ-ਏ-ਵਫ਼ਾ ਦੇ ਸਿਰਲੇਖ ਹੇਠ, ਪਾਠਕਾਂ ਲਈ ਸਾਲ 1913 ਵਿੱਚ ਪੇਸ਼ ਕੀਤਾ1ਇਸ ਦੇ ਕੁਝ ਮਿਸ਼ਰੇ ਮੈਂ ਪੇਸ਼ ਕਰਦੀ ਹਨ 1
ਯਿਹ ਕਹ ਕੇ ਫਿਰ ਹਜ਼ੂਰ ਤੋਂ ਚਮਕੌਰ ਚਲ ਦਿਏ
ਹਾਲਤ ਪੇ ਅਪਨੀ ਕੁਛ ਨਾ ਕਿਯਾ ਗ਼ੌਰ ਚਲ ਦਿਏ
ਕਰਤਾਰ ਕੇ ਧਿਯਾਨ ਮੇਂ ਫ਼ਿਲਫ਼ੌਰ ਚਲ ਦਿਏ
ਰਾਜ਼ੀ ਗੁਏ ਰਜ਼ਾ ਪੇ ਬਹਰ-ਤੌਰ ਚਲ ਦਿਏ
ਜੋ ਕੁਛ ਵਹਾਂ ਪੇ ਗੁਜ਼ਰੀ ਯਿਹ ਲਿਖਨਾ ਮੁਹਾਲ ਹੈ
ਯਿਹ ਮਰਸੀਯ ਸੁਨਾਨਾ ਤੁਮ੍ਹੇਂ ਅਗਲੇ ਸਾਲ ਹੈ
ਹੈ ਜ਼ਿੰਦਗੀ ਤੋਂ ਅਗਲੇ ਬਰਸ ਲਿਖ ਕੇ ਲਾਊਂਗਾ
ਅਰਸ਼ਦ ਸੇ ਬੜ੍ਹ ਕੇ ਮਰਸੀਯਾ ਸਬ ਕੋ ਸੁਨਾਊਾਗਾ
ਸਤਗੁਰ ਕੇ ਗ਼ਮ ਮੇਂ ਰੋਊਂਗਾ ਤੁਮ ਕੋ ਰੁਲਾਊਾਗਾ
ਦਰਬਾਰਿ ਨਾਨਕ ਸੇ ਸਿਲਾ ਇਸ ਕਾ ਪਾਊਂਗਾ
ਜ਼ੋਰਾਵਰ ਔਰ ਫ਼ਤਹ ਕਾ ਇਸ ਦਮ ਬਯਾਂ ਸੁਨੋ
ਪਹੁੰਚੇ ਬਿਛੜ ਕੇ ਹਾਏ ਕਹਾਂ ਸੇ ਕਹਾਂ ਸੁਨੋ
“ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋਂ ਲੂੰ।
ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋਂ ਲੂੰ।
ਪਯਾਰੇ ਸਰੋਂ ਪੇ ਨਨ੍ਹੀ ਸੀ ਕਲਗ਼ੀ ਸਜਾ ਤੋਂ ਲੂੰ।
ਮਰਨੇ ਸੇ ਪਹਲੇ ਤੁਮ ਕੋ ਮੈਂ ਦੂਲ੍ਹਾ ਬਨਾ ਤੋਂ ਲੂੰ।”
ਰੋ ਰੋ ਕੇ ਮਾਤ ਗੁਜਰੀ ਨੇ ਆਰਾਸਤਾ ਕੀਯਾ।
ਤੀਰ-ਓ-ਕਮਾਂ ਸੇ, ਤੇਗ਼ ਸੇ ਪੈਰਾਸਤਾ ਕੀਯਾ।
ਠੋਡੀ ਤਕ ਈਂਟੇਂ ਚੁਨ ਦੀ ਗਈਂ ਮੂੰਹ ਤਕ ਆ ਗਈਂ।
ਬੀਨੀ ਕੋ ਢਾਂਪਤੇ ਹੀ ਵੁਹ ਆਂਖੋਂ ਪਿ ਛਾ ਗਈਂ।
ਹਰ ਚਾਂਦ ਸੀ ਜਬੀਨ ਕੋ ਘਨ ਸਾ ਲਗਾ ਗਈਂ।
ਲਖ਼ਤ-ਏ-ਜਿਗਰ ਗੁਰੂ ਕੇ ਵੁਹ ਦੋਨੋਂ ਛੁਪਾ ਗਈਂ।
ਜੋਗੀ ਜੀ ਇਸ ਕੇ ਬਾਦ ਹੂਈ ਥੋੜੀ ਦੇਰ ਥੀ।
ਬਸਤੀ ਸਰਹਿੰਦ ਸ਼ਹਰ ਕੀ ਈਂਟੋਂ ਕਾ ਢੇਰ ਥੀ।
ਇਹ ਸਤਰਾਂ ਅਲ੍ਹਾ ਯਾਰ ਜੋਗੀ ਦੀਆਂ ਲਿਖੀਆਂ ਉਸ ਇਤਿਹਾਸਿਕ ਸਤਰਾਂ ਨਾਲ ਜੁੜੀਆਂ ਹਨ ਜਦ ਬੰਦਾ ਸਿੰਘ ਬਹਾਦੁਰ ਨੇ ਬਚਿਆਂ ਦੀ ਦਰਦਨਾਕ ਸ਼ਹੀਦੀ ਦਾ ਬਦਲਾ ਲੈਣ ਲਈ ਸਰਹੰਦ ਦੀ ਇਟ ਨਾਲ ਇਟ ਖੜਕਾ ਦਿਤੀ ਤੇ ਵਜੀਰ ਖਾਂ ਨੂੰ ਮੋਤ ਦੇ ਘਾਟ ਉਤਾਰਨ ਤੋਂ ਪਹਿਲੋਂ ਉਸਦਾ ਮੂੰਹ ਕਾਲਾ ਕਰਕੇ ਘੋੜੇ ਦੀਆਂ ਮੁਸ਼ਕਾਂ ਨਾਲ ਬੰਨ ਕੇ ਸਾਰੇ ਸ਼ਹਿਰ ਵਿਚ ਘਸੀਟਿਆ ਤੇ ਭੀਖ ਮੰਗਵਾਈ 1
1915 ਈਸਵੀ ਵਿੱਚ ਕਵਿਤਾ ‘ਗੰਜ-ਏ-ਸ਼ਹੀਦਾਂ’ ਲਿਖੀ ਜਿਸ ਵਿੱਚ ,ਚਮਕੌਰ ਸਾਹਿਬ ਦੀ ਜੰਗ, ਜੰਗ ਦੇ ਹਾਲਾਤ, ਸਿਰਫ 40 ਸਿਖ ਦਾ 1000000 ਲਖ ਮੁਗਲ ਫੋਜ਼ ਨਾਲ ਮੁਕਾਬਲਾ ਤੇ ਸਿੰਘਾ ਅਤੇ ਸ਼ਹਿਜਾਦਿਆਂ ਦੀ ਬਹਾਦਰੀ ਤੇ ਦਲੇਰੀ ਭਰੀ ਕੁਰਬਾਨੀ ਦਿੰਦਿਆਂ ਮੈਦਾਨ-ਏ-ਜੰਗ ਦੇ ਦਿਲ-ਕੰਬਾਊ ਦਰਿਸ਼ ਇਸ ਤਰਹ ਹਊ-ਬਹੁਊ ਬਿਆਨ ਕੀਤੇ ਹਨ ਜਿਵੇਂ ਉਹ ਲੜਾਈ ਦੇ ,ਵਿਚ ਖੁਦ ਬੈਠੇ ਹੋਣ1
ਜਬ ਦੂਰ ਸੇ ਦਰਯਾ ਕੇ ਕਿਨਾਰੇ ਨਜ਼ਰ ਆਏ ।
ਡੂਬੇ ਹੂਏ ਸਰਸਾ ਮੇਂ ਪਿਆਰੇ ਨਜ਼ਰ ਆਏ ।
ਯਿਹ ਦੇਖ ਕੇ ਬਿਗੜੇ ਹੂਏ ਸਾਰੇ ਨਜ਼ਰ ਆਏ ।
ਬਿੱਫ਼ਰੇ ਹੂਏ ਸਤਿਗੁਰ ਕੇ ਦੁਲਾਰੇ ਨਜ਼ਰ ਆਏ ।
ਕਹਤੇ ਥੇ ਇਜਾਜ਼ਤ ਹੀ ਨਹੀਂ ਹੈ ਹਮੇਂ ਰਨ ਕੀ ।
ਮੱਟੀ ਤਕ ਉੜਾ ਸਕਤੇ ਹੈਂ ਦੁਸ਼ਮਨ ਕੇ ਚਮਨ ਕੀ ।
ਉਹ ਸਿਘਾਂ ਦੀ ਗੁਰੂ ਪ੍ਰਤੀ ,ਸ਼ਰਧਾ , ਵਿਸ਼ਵਾਸ , ਬਹਾਦਰੀ ਤੇ ਦਲੇਰੀ ਦੀ ਗਲ ਕਰਦਿਆਂ ਚਮਕੋਰ ਦੀ ਜੰਗ ਦੇ ਪਹਿਲੇ ਦਿਨ ਦਾ ਦਰਿਸ਼ ਇਕ ਬੰਦ ਵਿਚ ਲਿਖਦੇ ਹਨ 1 ਗੁਰੂ ਸਾਹਿਬ ਨੇ ਇਕ ਸਿੰਘ ਨੂੰ ਉਚੀ ਥਾਂ ,ਮਮਟੀ ਉਪਰ ਬਾਹਰ ਦੀ ਨਿਗਰਾਨੀ ਕਰਨ ਲਈ ਪਹਿਰੇ ਤੇ ਤਾਇਨਾਤ ਕਰ ਦਿਤਾ 1 ਜਦ ਮੁਗਲ ਫੋਜ਼ ਗੜੀ ਕੋਲ ਪਹੁੰਚੀ ਤਾਂ ਉਹ ਸਿੰਘ ਉਸ ਜਗ੍ਹਾ ਤੋਂ ਹੇਠਾਂ ਉਤਰ ਆਇਆ ਤੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਆ ਹੱਥ ਜੋੜ ਕੇ ਕਹਿਣ ਲਗਾ।
“ਅੱਦੂ” (ਦੁਸ਼ਮਨ )ਕੀ ਫੌਜ ਹੈ ਘੇਰੇ ਹਿਸਾਰ ਕੋ।
ਕਿਆ ਹੁਕਮ ਅਬ ਹਜੂਰ ਕਾ ਹੈ ਜਾਂ-ਨਿਸਾਰ ਕੋ।
ਅਰਸ਼ਾਦ ਹੋ ਤੋ ਸਭ ਕੋ ਅਕੇਲਾ ਭਗਾ ਕੇ ਆਊਂ।
“ਅਜਮੇਰ ਚੰਦ” ਆਨ ਮੇਂ ਕੈਦੀ ਬਨਾ ਕੇ ਆਊਂ।
ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਇੱਕਲਾ ਹੀ ਅਜਮੇਰ ਚੰਦ ਦੀ ਅਗਵਾਈ ਵਿੱਚ ਆਈਆਂ ਪਹਾੜੀ ਫੋਜਾਂ ਤੇ ਮੁਗਲ ਫੌਜਾਂ ਨੂੰ ਨਸਾ ਕੇ ਆਵਾਂ, ਅਜਮੇਰ ਚੰਦ ਦੀਆ ਮੁਸ਼ਕਾ ਬੰਨ ਕੇ ਆਪਜੀ ਦੇ ਅੱਗੇ ਲਿਆ ਕੇ ਪੇਸ਼ ਕਰਾਂ। ਕਿਉਂਕਿ ਸਿੱਖ ਜਾਣਦਾ ਹੈ ਕਿ ਜੇਕਰ ਗੁਰੂ ਸਾਹਿਬ ਹੁਕਮ ਦੇਣਗੇ ਤਾਂ ਸਭ ਕਝ ਕਰਨ ਦੀ ਤਾਕਤ ਤੇ ਹਿੰਮਤ ਵੀ ਦੇਣਗੇ । ਇਤਨਾ ਵਿਸ਼ਵਾਸ ਸੀ ਉਨ੍ਹਾ ਨੂੰ ਆਪਣੇ ਗੁਰੂ ਸਾਹਿਬ ਤੇ।
ਚਮਕੋਰ ਦੀ ਜੰਗ ਵਿਚ ਸ਼ਹੀਦਾ ਦੀ ਦਾਸਤਾਨ ਬਿਆਨ ਕਰਦੇ ਹੋਏ ਚਮਕੌਰ ਸਾਹਿਬ ਦੀ ਜੰਗ ਦੇ ਮੈਦਾਨ ਨੂੰ ‘ਸਿੰਘੋਂ ਕੀ ਕਰਬਲਾ ਨਾਲ ਤਸ਼ਬੀਹਤ ਕੀਤਾ। ਬਾਬਾ ਅਜੀਤ ਸਿੰਘ ; ਬਾਬਾ ਜੁਝਾਰ ਸਿੰਘ ਤੇ ਸਿੰਘਾਂ ਨੇ ਜਿਸ ਬਹਾਦਰੀ ਨਾਲ ਜੂਝ ਕੇ ,ਦੁਸ਼ਮਣ ਦਾ ਮੁਕਾਬਲਾ ਕਰਦੇ ,ਹਜ਼ਾਰਾਂ ਨੂੰ ਮੋਤ ਦੇ ਘਾਟ ਉਤਾਰਦੇ ਦਿਤੀ ਕੁਰਬਾਨੀ ਨੂੰ ਉਹ ਇੰਜ ਬਿਆਨ ਕਰਦੇ ਹਨ
ਯਿਹ ਹੈ ਵੁਹ ਜਾਂ, ਜਹਾਂ ਚਾਲੀਸ ਤਨ ਸ਼ਹੀਦ ਹੂਏ।
ਖ਼ਤਾਬ ਸਰਵਰੀ ਸਿੰਘੋ ਨੇ ਸਰ ਕਟਾ ਕੇ ਲੀ
ਦਿਲਾਈ ਪੰਥ ਕੋ ਸਰ-ਬਾਜ਼ੀਓ ਸੇ ਸਰਦਾਰੀ।
ਬਰਾਇ ਕੌਮ ਯਿ ਰੁਤਬੇ ਲਹੂ ਬਹਾ ਕੇ ਲੀਏ।
‘ਗਿਲਾ ਨਹੀਂ ਤੋਂ ਤਵੱਜਾ ਦਿਲਾਨਾ ਚਾਹਤਾ ਹੂੰ,
ਅਪੀਲ ਕਰਤਾ ਹੂੰ ਸਿੰਘੋਂ ਕੀ ਕਰਬਲਾ ਕੇ ਲੀਏ|
ਗ਼ਲਤ ਇੱਕ ਹਰਫ਼ ਹੋ ‘ਜੋਗੀ ਤੇ ਫਿਰ ਹਜ਼ਾਰੋਂ ਮੇਂ,
ਜਵਾਬਦੇਹ ਹੂੰ ਸੁਖ਼ਨਹਾਇ ਨਾ ਰਵਾਂ ਕੇ ਲੀਏ’
ਗੁਰੂ ਸਾਹਿਬ ਦਾ ਹੋਸਲਾ ਜੋ ਆਪਣੀ ਮਾਂ ਗੁਜਰੀ ਤੇ ਚਾਰੋ ਸਾਹਿਬਜਾਦੇ ਸ਼ਹੀਦ ਕਰਵਾਕੇ ਵੀ ਬੁਲੰਦੀਆਂ ਤੇ ਸੀ ਦਾ ਜਿਕਰ ਕਰਦੇ ਹਨ 1 ਉਹ ਚਮਕੋਰ ਦੀ ਧਰਤੀ ਨੂੰ ਦੁਨਿਆ ਦਾ ਇਕੋ ਇਕ ਤੀਰਥ ਮੰਨਦੇ ਹਨ 1
ਕਟਵਾ ਕੇ ਪਿਸਰ ਚਾਰੇ ਇੱਕ ਆਂਸੂ ਨ ਗਿਰਾਇਆ।
ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਓ ਕਾ ਬੜਾਇਆ।
ਬਸ, ਏਕ ਹਿੰਦ ਮੇ ਤੀਰਥ ਹੈ, ਯਾਤਰਾ ਕੇ ਲਿਯੇ।
ਕਟਾਏ ਬਾਪ ਨੇ ਬੱਚੇ ਜਹਾਂ, ਖੁਦਾ ਕੇ ਲਿਯੇ।
ਜੋਗੀ ਅੱਲ੍ਹਾ ਯਾਰ ਖ਼ਾਂ ਚਮਕੌਰ ਦੀ ਧਰਤੀ ਨੂੰ ਸਿਜਦਾ ਕਰਦਾ ਹੋਇਆ ਦਸਦੇ ਹਨ ਕਿ ਚਮਕੌਰ ਦੀ ਮਿਟੀ ਤੇਰੇ ਵਿੱਚ ਇਹ ਚਮਕ ਕਿੱਥੋਂ ਆਈ? ਇਸੇ ਧਰਤੀ ਤੋਂ ਸਿਤਾਰੇ ਬਣ ਕੇ ਆਸਮਾਨ ਵਲ ਨੂੰ ਗਏ ਹਨ1 ਉਸਦਾ ਇਸ਼ਾਰਾ ਉਨ੍ਹਾ 40 ਸਹੀਦਾਂ ਵਲ ਹੈ ਜਿਨ੍ਹਾ ਨੇ ਧਰਮ ਤੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਵਾਰੀਆਂ ਸਨ1
ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜਰੋਂ ਮੇਂ।
ਯਹੀਂ ਸੇ ਬਨ ਕੇ ਸਿਤਾਰੇ ਗਏ ਆਸਮਾਂ ਕੇ ਲਿਯੇ।
ਅਗੇ ਉਹ ਕਹਿੰਦੇ ਹਨ ,ਸਿੰਘ ਸੂਰਬੀਰਾਂ ਅਤੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਰੰਗ ਤੇਰੇ ਵਿੱਚ ਮੌਜੂਦ ਹੈ, ਇਹ ਜੋ ਅਸਮਾਨ ਤੇ ਤਾਰੇ ਚਮਕ ਰਹੇ ਹਨ ਇਹ ਸਿੰਘ, ਸੂਰਬੀਰਾਂ ਦੇ ਕਾਰਨਾਮੇ ਹੀ ਇਹਨਾਂ ਤਾਰਿਆਂ ਨੂੰ ਰਹਿੰਦੀ ਦੁਨਿਆ ਤਕ ਰੋਸ਼ਨੀ ਦੇਕੇ ਰੋਸ਼ਨ ਕਰਨਗੇ । ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸੀ ਨੂੰ ਚੰਨ ਨਾਲ ਤੁਲਣਾ ਕਰਦੇ ਹਨ 1 ਅਸਮਾਨ ਤੇ ਇੱਕ ਚੰਦਰਮਾ ਚਮਕਦਾ ਹੈ ਪਰ ਚਮਕੌਰ ਦੀ ਧਰਤੀ ਉਪਰ ਦੋ ਚੰਦਰਮਾ ਇਕੋ ਸਮੇਂ ਚਮਕਦੇ ਨੇ ਇੱਕ ਅਜੀਤ ਸਿੰਘ ਤੇ ਦੂਜਾ ਜੁਝਾਰ ਸਿੰਘ
ਗੁਰੂ ਗੋਬਿੰਦ ਕੇ ਲਖਤਿ-ਜਿਗਰ ਅਜੀਤ ਜੁਝਾਰ।
ਫਲਕ ਪਿ ਇੱਕ ਯਹਾਂ ਦੋ ਚਾਂਦ ਜਿਯਾ ਕੇ ਲਿਯੇ।
।
ਇਥੇ ਜੋਗੀ ਅੱਲ੍ਹਾ ਯਾਰ ਖ਼ਾਂ ਦੀ ਭਾਵਨਾ ਨੂੰ ਸਮਝਣਾ ਪਵੇਗਾ। ਉਹ ਖਾਲਸੇ ਲਈ ਚਮਕੌਰ ਦੀ ਧਰਤੀ ਨੂੰ ਇਸਲਾਮ ਮੱਤ ਦੇ ਸਭ ਤੋਂ ਪਵਿੱਤਰ ਅਸਥਾਨ “ਕਾਅਬੇ”ਦੇ ਬਰਾਬਰ ਮੰਨਦਾ ਹੈ। :-
ਭਟਕਤੇ ਫਿਰਤੇ ਹੈ ਕਿਉਂ? ਹੱਜ ਕਰੇ ਯਹਾਂ ਆ ਕਰ।
ਯਿ ਕਾਬਾ ਪਾਸ ਹੈ ਹਰ ਏਕ ਖਾਲਸਾ ਕੇ ਲਿਯੇ।
ਸ਼ਹੀਦਾਂ ਦੀਆਂ ਪਵਿਤਰ ਲਾਸ਼ਾਂ ਨੂੰ ਸੰਬੋਧਨ ਕਰਕੇ ਕਹਿੰਦੇ ਹਨ
ਯਹਾ ਵੁਹ ਲੇਟੇ ਹੈ, ਸਤਲੁਜ ਮੇਂ ਜੋਸ਼ ਮੇਂ ਆਕਰ।
ਚਰਨ ਹਜ਼ੂਰ ਕੇ, ਨਹਿਰੇਂ ਬਹਾ ਬਹਾ ਕੇ ਲਿਯੇ।
ਮਿਜ਼ਾਰ ਗੰਜਿ-ਸ਼ਹੀਦਾਂ ਹੈ, ਉਨ ਸ਼ਹੀਦੋਂ ਕਾ।
ਫਰਿਸ਼ਤੇ ਜਿਨ ਕੀ ਤਰਸਤੇ ਥੇ ਖ਼ਾਕਿ-ਪਾ ਕੇ ਲਿਯੇ।
ਚਮਕੌਰ ਦੀ ਧਰਤੀ ਨੂੰ “ਗੰਜਿ ਸ਼ਹੀਦਾਂ” ਕਿਹਾ ਗਿਆ ਹੈ। “ਗੰਜਿ-ਸ਼ਹੀਦਾਂ” ਦਾ ਮਤਲਬ ਹੁੰਦਾ ਹੈ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਸ਼ਹਾਦਤਾਂ ਹੋਈਆਂ ਹੋਣ। ਫਰਿਸ਼ਤੇ ਵੀ ਐਸੀ ਧਰਤੀ ਦੀ ਖ਼ਾਕ ਨੂੰ ਲੋਚਦੇ ਹਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬਸ, ਏਕ ਹਿੰਦ ਮੇ ਤੀਰਥ ਹੈ, ਯਾਤਰਾ ਕੇ ਲਿਯੇ।
ਕਟਾਏ ਬਾਪ ਨੇ ਬੱਚੇ ਜਹਾਂ, ਖੁਦਾ ਕੇ ਲਿਯੇ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ