ਅਪ੍ਰੈਲ ਮਹੀਨੇ ਦੀਆਂ ਸਿੱਖ ਇਤਿਹਾਸਿਕ ਘਟਨਾਵਾਂ
1 ਅਪ੍ਰੈਲ …………….1937 ਨੂੰ ਕੋਟ ਭਾਈ ਥਾਂਨ ਸਿੰਘ ਗੁਰੂਦਵਾਰੇ ਅੰਦਰ ਇੱਕ ਹਮਲੇ ਦੇ ਦੌਰਾਨ ਭਾਈ ਨਿਰਮਲ ਸਿੰਘ ਸ਼ਹੀਦ ਹੋ ਗਿਆ ਅਤੇ 13 ਸਿੱਖ ਜਖਮੀ ਹੋਏ l
2 ” …………….ਗੁਰੂ ਕੇ ਬਾਗ਼ ਦੇ ਜ਼ੁਲਮਾਂ ਦੀ ਚਰਚਾ ਸਾਰੀ ਦੁਨੀਆਂ ਵਿੱਚ ਹੋਈ, 1656 ਬੇਗੁਨਾਹ ਸਿੱਖਾਂ ਦੀ ਕੁੱਟਮਾਰ ਕਰਣ ਨਾਲ ਬਹੁਤ ਸਾਰੇ ਸਿੱਖ ਸ਼ਹੀਦ ਹੋਏ ਤੇ ਬਹੁਤ ਸਾਰੇ ਸਿੱਖ ਜਖਮੀ ਹੋਏ, ਸ਼ਹੀਦਾਂ ਵਿੱਚੋਂ ਇੱਕ ਸ਼ਹੀਦ ਪ੍ਰਿਥੀਪਾਲ ਸਿੰਘ , ਜਥੇਦਾਰ ,ਅਕਾਲੀ ਜਥਾ ਲਾਇਲਪੁਰ ਵੀ ਸੀ ਜੋ 5 ਸਤੰਬਰ, 1923 ਨੂੰ ਮਾਰਕੁੱਟ ਨਾਲ ਇਤਨਾ ਜਖਮੀ ਹੋ ਗਿਆ 2, ਅਪ੍ਰੈਲ ਨੂ ਉਸਦੀ ਮੌਤ ਹੋ ਗਈl ਉਸਦੇ ਜਿਸਮ ਤੇ 100 ਜੱਖਮਾਂ ਦੇ ਨਿਸ਼ਾਨ ਸੀ
3 ” …………….1944 ਬੱਬਰ ਹਰਬੰਸ ਸਿੰਘ ਸਰਹਾਲਾ ਕਲਾਂ ਨੂੰ ਫਾਂਸੀ ਦੇ ਦਿੱਤੀ ਗਈl
ਇਸੇ ਦਿਨ 1947 ਵਿੱਚ ਵਲੱਭ ਭਾਈ ਪਟੇਲ ਨੇ ਕਿਹਾ,’ ਅੰਗਰੇਜ਼ਾਂ ਦੇ ਜਾਣ ਮਗਰੋਂ ਸਿੱਖਾਂ ਨੂੰ ਉਨ੍ਹਾਂ ਦਾ ਇਲਾਕਾ ਦਿੱਤਾ ਜਾਏਗਾ l 3 ਅਪ੍ਰੈਲ 1947 ਦੇ ਦਿਨ ਮਾਸਟਰ ਤਾਰਾ ਸਿੰਘ ਤੇ ਪਟੇਲ ਵਿੱਚ ਆਪਸੀ ਗੱਲਬਾਤ ਵਿੱਚ ਕਿਹ ,’ ਸਿੱਖਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਹੈ l ਭਾਰਤ ਦੇ ਹੱਥ ਵਿੱਚ ਤਾਕਤ ਆਉਣ ਤੋਂ ਬਾਅਦ ਆਇਨੀ ਕਮੇਟੀ ਦੀ ਮੀਟਿੰਗ ਵਿੱਚ ਸਿੱਖਸਤਾਨ ਬਾਰੇ ਗੱਲਬਾਤ ਕੀਤੀ ਜਾਵੇਗੀ l
4, ਅਪ੍ਰੈਲ …………….1914 ਕਾਮਾਗਾਟਾ ਮਾਰੂ ਜਹਾਜ਼ ਹਾਂਗਕਾਂਗ ਤੋਂ ਕਨੇਡਾ ਵਾਸਤੇ ਰਵਾਨਾ ਹੋਇਆ l
1921 ਨਨਕਾਣੇ ਸਾਹਿਬ ਦੇ ਸਾਕੇ ਮਗਰੋਂ ਇੱਕ ਵੱਡਾ ਸ਼ਹੀਦੀ ਸਮਾਗਮ ਨਨਕਾਣਾ ਸਾਹਿਬ ਵਿਖੇ ਕੀਤਾ ਗਿਆ ਜਿਸ ਵਿੱਚ ਰੋਸ ਵਜੋਂ ਇੱਕ ਜਲੂਸ ਦੀ ਸ਼ਕਲ ਵਿੱਚ ਸਾਰੇ ਸਿੱਖ ਕਾਲੀਆਂ ਦਸਤਾਰਾਂ ਤੇ ਸਿੰਘਣਿਆ ਕਾਲੇ ਦੁਪੱਟੇ ਲੈਕੇ ਪੁੱਜੇ
1946 -ਮਾਸਟਰ ਤਾਰਾ ਸਿੰਘ ਤੇ ਮੁਹੰਮਦ ਅਲੀ ਜਿਨਾਹ ਦਿੱਲੀ ਵਿੱਚ ਤੇਜਾ ਸਿੰਘ ਮਲਿਕ ਦੀ ਕੋਠੀ ਵਿੱਚ ਤਕਰੀਬਨ 90 ਮਿੰਟ ਗੱਲਬਾਤ ਹੋਈ ਪਰ ਕੋਈ ਨਤੀਜਾ ਨਹੀਂ ਨਿਕਲਿਆ ਕਿਓਕੀ ਜਿਨ੍ਹਾਂ , ਸਿੱਖਾਂ ਵਾਸਤੇ ਕੋਈ ਕਨੂੰਨੀ ਗਰੰਟੀ ਦੇਣ ਵਾਸਤੇ ਤਿਆਰ ਨਹੀਂ ਸੀ l
1949 -ਸਿੱਖ ਆਲਮਾਂ ਦੀ ਕਾਨਫਰੰਸ ਵੱਲੋਂ ਮਾਸਟਰ ਤਾਰਾ ਸਿੰਘ ਦੀ ਗ੍ਰਿਫਤਾਰੀ ਦੀ ਨਿੰਦਾ l
1983- ਅਕਾਲੀ ਪਾਰਟੀ ਨੇ ਆਪਣਿਆਂ ਮੰਗਾਂ ਦੇ ਹੱਕ ਵਿੱਚ ਰੋਸ ਜ਼ਾਹਿਰ ਕਰਣ ਵਾਸਤੇ ਰਸਤਾ ਰੋਕੋ ਹੜਤਾਲ ਦਾ ਐਲਾਨ ਕੀਤਾ ਤੇ ਪੁਰ-ਅਮਨ ਤਰੀਕੇ ਸੜਕਾਂ ਦੀ ਆਵਾਜਾਈ ਰੋਕੀl ਇਸ ਮੋਕੇ ਤੇ ਸਿੱਖਾਂ ਨੂੰ ਸਬਕ ਸਿੱਖਾਣ ਵਾਸਤੇ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਨੇ 24 ਸਿੱਖਾਂ ਨੂੰ ਪਾਠ ਕਰਦਿਆਂ ਹੀ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ l
5,ਅਪ੍ਰੈਲ …………….1946 -ਬਲਦੇਵ ਸਿੰਘ ਕੈਬੀਨੇਟ ਮਿਸ਼ਨ ਕੋਲ ਪੇਸ਼ ਹੋਇਆ ਤੇ ਸਿੱਖ ਸਟੇਟ ਦੀ ਮੰਗ ਕੀਤੀ l
6,ਅਪ੍ਰੈਲ …………….1709 ਅਮ੍ਰਿਤਸਰ ਉੱਤੇ ਪਟੀ ਤੋਂ ਆਈਆਂ ਮੁਗਲ ਫੌਜਾਂ ਦਾ ਹਮਲਾ l
1849-ਮਹਾਰਾਣੀ ਜਿੰਦਾਂ ਚੁਨਾਰ ਦੇ ਕਿਲੇ ਵਿੱਚੋਂ ਨਿਕਲ ਗਈl
7 ਅਪ੍ਰੈਲ ……………..1948 ਵਿੱਚ ਅਕਾਲੀ ਦਲ ਨੇ ਆਪਣੀ ਅਡਰੀ ਹੋਂਦ ਕਾਇਮ ਰੱਖਣ ਦਾ ਮਤਾ ਪਾਸ ਕੀਤਾl
1983 ਫੇਰੋਜ਼ਪੁਰ ਵਿੱਚ ਐਸ.ਪੀ.ਚੱਢਾ ਨੇ ਦੋ ਸਿੱਖ ਫੌਜੀ, ਸੀਤਲ ਸਿੰਘ ਤੇ ਬੀਰ ਸਿੰਘ ਨੂੰ ਬੇਵਜਹ ਬੁਰੀ ਤਰਹ ਕੁੱਟਿਆ ਜਿਸ ਵਿੱਚ ਸੀਤਲ ਸਿੰਘ ਦੀ ਮੌਤ ਹੋ ਗਈl
-8 ਅਪ੍ਰੈਲ …………….1929 ਨੂੰ ਸਰਦਾਰ ਭਗਤ ਸਿੰਘ ਤੇ ਬੀ. ਕੇ. ਦੱਤ ਨੇ ਦਿੱਲੀ ਐਸੇਬਲੀ ( ਪਾਰਲੀਮੈਂਟ ) ਵਿੱਚ ਕਾਰਵਾਈ ਦੌਰਾਨ ਇੱਕ ਬੰਬ ਚਲਾਇਆ ਜੋ ਮਾਰੂ ਨਹੀਂ l ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਨਿਸ਼ਾਨਾ ਸੀl
10 ਅਪ੍ਰੈਲ …………….1754 ਵਿੱਚ ਸਿੱਖਾਂ ਵੱਲੋਂ ਪੰਜਾਬ ਦੇ ਜ਼ਿਮੀਂਦਾਰਾਂ ਤੇ ਵਪਾਰੀਆਂ ਵਾਸਤੇ “ਰਾਖੀ “ਪ੍ਰਬੰਧ ਕੀਤਾ ਗਿਆ l
1761-ਇਸ ਦਿਨ ਅਹਿਮਦ ਸ਼ਾਹ ਅਬਦਾਲੀ ਵੱਲੋਂ ਲਿਜਾ ਰਹੀਆਂ ਲੜਕੀਆਂ ਤੇ ਰੋਕ ਤੇ ਲੇਜਾਈਆਂ ਲੜਕੀਆਂ ਨੂੰ ਛੁਡਵਾਉਣ ਲਈ ਹਿੰਦੂ ਮਾਪਿਆਂ ਨੇ ਅਕਾਲ ਤਖਤ ਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਅੱਗੇ ਫਰਿਆਦ ਕੀਤੀ l
1765- ਸਿੱਖਾਂ ਨੇ ਲਾਹੋਰ ਤੇ ਕਬਜ਼ਾ ਕਰਣ ਲਈ ਅਕਾਲ ਤਖਤ ਦੇ ਸਾਹਮਣੇ ਗੁਰਮਤਾ ਪਕਾਇਆ l
11 ਅਪ੍ਰੈਲ ,,,,,,,,,,,,,,,,1624- ਬਿਲਾਸਪੁਰ ਦੇ ਰਾਜੇ ਨੇ ਗੁਰੂ ਹਰਗੋਬਿੰਦ ਸਿੰਘ ਅਰਜ ਕੀਤੀ ਕਿ ਗੁਰੂ ਸਾਹਿਬ ਆਪਣਾ ਹੈਡਕੂਆਟਰ ਉਨ੍ਹਾਂ ਦੀ ਰਿਆਸਤ ਵਿੱਚ ਬਣਾਉਣ l
1758- ਸਿੱਖ ਮਰਹੱਟੇ ਤੇ ਅੱਦੀਨਾਬੇਗ ਨੇ ਮਿਲ ਕੇ ਲਾਹੋਰ ਤੇ ਕਬਜ਼ਾ ਕਰ ਲਿਆ l ਇਸ ਲੜਾਈ ਵਿੱਚ ਹਜ਼ਾਰਾਂ ਅਫਗਾਨੀ ਮਾਰੇ ਗਏ ,ਤਕਰੀਬਨ 200 ਅਫ਼ਗਾਨੀਆਂ ਨੂੰ ਗ੍ਰਿਫ਼ਤਾਰ ਕਰਕੇ ਅਮ੍ਰਿਤਸਰ ਲਿਜਾ ਕੇ ਇਨ੍ਹਾਂ ਤੋਂ ਸਰੋਵਰ ਦੀ ਸਫਾਈ ਕਰਵਾਈ ਗਈ l
1801 -ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਵੈਸਾਖੀ ਵਾਲੇ ਦਿਨ ਲਹੋਰ ਵਿੱਚ ਆਪਣਾ ਸ਼ਾਹੀ ਦਰਬਾਰ ਲੱਗਾਇਆ l
12 ਅਪ੍ਰੈਲ – ਹਰਸਹਾਇ , ਭਾਈ ਤਾਰਾ ਸਿੰਘ ਡੱਲ ਦੇ ਹੱਥੋਂ ਮਾਰਿਆ ਗਿਆ l ਜਿਸਤੋਂ ਚੂਹੜ ਮੱਲ , ਦੇਵਾਂ ਨਾਂ ਦੇ ਚੋਧਰੀ ਦੀ ਕਮਾਨ ਹੇਠ ਫੌਜ ਲੈਕੇ ਆਇਆ ਜਿਸਨੂੰ ਸਿੱਖਾਂ ਨੇ ਬੁਰੀ ਤਰਹ ਪਛਾੜ ਦਿੱਤਾ l
1924-ਜੈਤੋ ਦੇ ਮੋਰਚੇ ਵਾਸਤੇ ਪੰਜਵਾਂ ਸ਼ਹੀਦੀ ਜਥਾ ਲਾਇਲਪੁਰ ਤੋਂ ਚਲਿਆ ਅਕਾਲ ਤਖਤ ਤੇ ਮੱਥਾ ਟੇਕਣ ਉਪਰੰਤ ਜੈਤੋ ਵੱਲ ਰਵਾਨਾ ਹੋਇਆ l
1983- ਮਰਜੀਵੜਿਆਂ ਦੀ ਭਰਤੀ l ਇੰਦਰਗਾਂਧੀ ਦੀਆਂ ਜਾਲਸਾਜੀਆਂ ਵੇਖ ਕੇ ਅਕਾਲੀ ਪਾਰਟੀਆਂ ਨੇ ਐਲਾਨ ਕੀਤਾ ਕਿ ਹੁਣ ਗੱਲਬਾਤ ਨਹੀਂ ਕੀਤੀ ਜਾਵੇਗੀ ਸ਼ਹੀਦੀਆਂ ਦਿੱਤੀਆਂ ਜਾਣਗੀਆਂl
13 ਅਪ੍ਰੈਲ …………….1919 ਜਨਰਲ ਡਾਇਰ ਨੇ ਜਲਿਆਵਾਲੇ ਬਾਗ ਵਿੱਚ ਮਾਰਸ਼ਲ ਲਾਅ ਦੇ ਵਿਰੋਧ ਵਿੱਚ ਹੋ ਰਹੇ ਇੱਕ ਜਲਸੇ ਉੱਤੇ ਬਿਨਾਂ ਸੂਚਨਾ ਦਿਤੇ ਅਨੇਵਾਹ ਗੋਲੀਆਂ ਚਲਵਾਈਆਂ ਜਿਸ ਵਿੱਚ 379 ਲੋਕਾਂ ਦੀ ਮੌਤ ਤੇ 1200 ਸੋ ਵੱਧ ਲੋਕਾਂ ਨੂੰ ਜਖਮੀ ਕਰਕੇ ਦਹਿਸ਼ਤ ਦਾ ਮਹੋਲ ਕਾਇਮ ਕੀਤਾl
1967 -ਭਾਈ ਨੰਦ ਸਿੰਘ ਜੋ ਬਹਾਦਰ ਪੁਰ ,ਅਮ੍ਰਿਤਸਰ ਵਿੱਚ ਗ੍ਰੰਥੀ ਸਿੰਘ ਸੀ ਨੂੰ ਸ਼ਹੀਦ ਕੀਤਾ ਗਿਆ l
14 ਅਪ੍ਰੈਲ…………….1955 ਦੇ ਦਿਨ ਅਮ੍ਰਿਤਸਰ ਸੀਸ ਭੇਟ ਮਹੱਲਾ ਦੇ ਸੰਬੰਧ ਵਿੱਚ ਜਲਸਾ ਕੀਤਾ ਗਿਆ l
16 ਅਪ੍ਰੈਲ …………….1634 ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਬੇਟੀ ਵੀਰੋ ਦਾ ਵਿਆਹ ਰੱਖਿਆl ਇਸ ਮੋਕੇ ਤੇ ਬਹੁਤ ਸਾਰੀਆਂ ਸੰਗਤਾਂ ਪੁੱਜੀਆਂ ਸਨ ਪਰ ਅਚਾਨਕ 15 ਅਪ੍ਰੈਲ ਦੇ ਦਿਨ ਮੁਖਲਿਸ ਖਾਂ ਗੋਰਖਪੁਰੀ ਦੀ ਕਮਾਨ ਹੇਠ ਮੁਗਲਾਂ ਨੇ ਹਮਲਾ ਕਰ ਦਿੱਤਾl ਗੁਰੂਸਾਹਿਬ ਨੇ ਆਪਣੇ ਪਰਿਵਾਰ ਨੂੰ ਨੂੰ ਭਾਈ ਲੰਗਹ ਦੀ ਰਿਆਸਤ ਝਬਾਲ ਵੱਲ ਭੇਜ ਦਿੱਤਾl
1920 ਵਿੱਚ ਸਿੱਖ ਲੀਗ ਦੇ ਦੂਜੇ ਸੈਸ਼ਨ ਵਿੱਚ ਅਖੰਡ ਕੀਰਤਨੀ ਜਥੇ ਤੇ ਗਦਰ ਪਾਰਟੀ ਦੇ ਇੱਕ ਮੋਢੀ ਆਗੂ ਭਾਈ ਰਣਧੀਰ ਸਿੰਘਨੂੰ ਖਾਸ ਮਾਣ ਦਿੱਤਾ ਗਿਆl ਆਪਣੇ ਸਿੱਖ ਧਰਮ ਦੇ ਪ੍ਰਚਾਰ ਵਿੱਚ ਕਾਫੀ ਹਿੱਸਾ ਪਾਇਆ ਤੇ ਗਦਰ ਪਾਰਟੀ ਦੇ ਅੰਗਰੇਜ਼ਾਂ ਤੋਂ ਪੰਜਾਬ ਅਜ਼ਾਦ ਕਰਾਉਣ ਦੀ ਯੋਜਨਾ ਬਣਾਈl
17 ਅਪ੍ਰੈਲ …………….1765 ਵਿੱਚ ਸਿੱਖਾਂ ਦਾ ਲਾਹੋਰ ਤੇ ਕਬਜ਼ਾ l ਅਹਿਮਦ ਸ਼ਾਹ ਨੂੰ ਬੁਰੀ ਤਰਹ ਹਰਾ ਕੇ ਪੰਜਾਬ ਵਿੱਚ ਕੱਢਣ ਤੋਂ ਬਾਅਦ ਸਿੰਘ ਸਰਬੱਤ ਖਾਲਸੇ ਵਾਸਤੇ ਗੁਰੂ ਕੇ ਚੱਕ ਅਮ੍ਰਿਤਸਰ ਵਿੱਚ ਇਕੱਠ ਹੋਏl
1923 ਦੇ ਦਿਨ ਬੱਬਰ ਅਕਾਲੀਆਂ ਨੇ ਸਰਕਾਰੀ ਮੁੱਖਬਰ ਗੋਂਡ ਸਿੰਘ ਘੜਿਆਲ ਦਾ ਕਤਲ ਕੀਤਾl
18 ਅਪ੍ਰੈਲ …………….1934 ਵਿੱਚ ਸੇਵਾ ਸਿੰਘ ਠੀਕਰੀਵਾਲੇ ਨੇ ਪਟਿਆਲਾ ਜੇਲ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ l 26 ਜਨਵਰੀ 1935 ਵਿੱਚ ਉਨ੍ਹਾਂ ਨੂੰ ਜਬਰਦਸਤੀ ਖਾਣਾ ਖੁਆਣ ਤੇ ਸੇਹਤ ਵਿਗੜਨ ਕਾਰਣ ਜੇਲ ਵਿੱਚ ਹੀ ਮੌਤ ਹੋ ਗਈ l
19 ਅਪ੍ਰੈਲ …………….. ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾਉਣ ਤੋਂ ਛੇਤੀ ਹੀ ਬਾਅਦ ਇੰਗਲੈਂਡ ਭੇਜ ਦਿੱਤਾ l ਇਸ ਦਿਨ 1852 ਵਿੱਚ ਉਹ ਜਹਾਜ਼ ਤੇ ਚੜਿਆ ਤੇ ਮਈ ਵਿੱਚ ਉਹ ਲੰਡਨ ਪੁੱਜ ਗਿਆl
20 ਅਪ੍ਰੈਲ…………….1660 ਵਿੱਚ ਗੁਰੂ ਹਰਿ ਰਾਏ ਸਾਹਿਬ ਸਿਆਲਕੋਟ ਵਿੱਚ ਸਨ l ਭਾਈ ਮੱਖਣ ਸਿੰਘ ਜੋ ਕਸ਼ਮੀਰ ਦਾ ਇੱਕ ਵੱਡਾ ਵਪਾਰੀ ਸੀ, ਉਨ੍ਹਾਂ ਦੇ ਦਰਸ਼ਨ ਕਰਣ ਵਾਸਤੇ ਸਿਆਲਕੋਟ ਆਇਆ l ਉਸਨੇ ਗੁਰੂ ਸਾਹਿਬ ਨੂੰ ਕਸ਼ਮੀਰ ਦੀਆਂ ਸੰਗਤਾਂ ਨੂੰ ਦਰਸ਼ਨ ਦੇਣ ਲਈ ਅਰਜੋਈ ਕੀਤੀ l ਗੁਰੂ ਸਾਹਿਬ ਨੇ ਉਸਦੀ ਅਰਜੋਈ ਮੰਨ ਉਸਦੇ ਕਾਫ਼ਲੇ ਨਾਲ ਹੀ ਸ੍ਰੀ ਨਗਰ ਚੱਲ ਪਏl ਇਸ ਦਿਨ ਗੁਰੂ ਸਾਹਿਬ ਸ੍ਰੀਨਗਰ ਵਿੱਚ ਸਨ l ਸ੍ਰੀ ਨਗਰ ਤੋਂ ਮਟਨ ਹੁੰਦੇ ਪਿੰਡ ਟਾਂਡਾ ਪਹੁੰਚ ਮੱਖਣ ਸ਼ਾਹ ਦੇ ਘਰ ਕੁਝ ਦਿਨ ਠਹਿਰੇ l ਇਸ ਦੌਰਾਨ ਮੱਖਣ ਸ਼ਾਹ ਦੇ ਪਿਤਾ ਭਾਈ ਦਾਸਾ ਦੀ ਮੌਤ ਹੋ ਗਈ ਜਿਸਦਾ ਸਸਕਾਰ ਗੁਰੂ ਸਾਹਿਬ ਨੇ ਆਪਣੀ ਹੱਥੀਂ ਕੀਤਾl
ਇਸ ਦਿਨ 1692 ਗੁਰੂ ਗੋਬਿੰਦ ਸਾਹਿਬ ਜੀ ਜੰਮੂ ਪੁੱਜੇ l ਇੱਥੇ ਵੱਖ ਵੱਖ ਸਾਰੀਆਂ ਰਿਆਸਤਾਂ ਦੇ ਰਾਜਿਆਂ ਨੇ ਗੁਰੂ ਸਾਹਿਬ ਨੂੰ ਆਪਣੀ ਰਿਆਸਤ ਵਿੱਚ ਦਰਸ਼ਨ ਦੇਣ ਦੇ ਲ਼ਈ ਅਰਜ ਕੀਤੀ ਜਿਸਨੂੰ ਮੰਨ ਕੇ ਗੁਰੂ ਸਾਹਿਬ ਨੇ ਰਵਾਲਸਰ ਤੋਂ ਲੈਕੇ ਜੰਮੂ ਤਕ ਦਾ ਦੌਰ ਕੀਤਾl
21 ਅਪ੍ਰੈਲ ……………..ਪੰਥ ਰਤਨ ਤੇ ਸਿੱਖ ਕੌਮ ਦੇ ਮਹਾਨ ਵਿਦਵਾਨ, ਗਿਆਨੀ ਦਿੱਤ ਸਿੰਘ ਦਾ ਜਨਮ 21 ਅਪ੍ਰੈਲ ਦੇ ਦਿਨ ਕੌਲਗੜ , ਰਿਆਸਤ ਪਟਿਆਲੇ ਵਿੱਚ ਹੋਇਆ l
22 ਅਪ੍ਰੈਲ …………….1775 ਵਿੱਚ ਰਾਏ ਸਿੰਘ ਭੰਗੀ , ਸਰਦਾਰ ਤਾਰਾ ਸਿੰਘ ਘੇਬਾ , ਅਤੇ ਬਾਬਾ ਬਘੇਲ ਸਿੰਘ ਦੀ ਅਗਵਾਈ ਹੇਠ ਸਿੱਖ ਫੌਜ ਨੇ ਬੇਗੀ ਘਾਟ ਤੋਂ ਜਮਨਾ ਪਾਰ ਇਲਾਕੇ ਤੇ ਹਮਲਾ ਕੀਤਾ
2012 ਬਾਬਾ ਫੌਜਾ ਸਿੰਘ ਨੇ 101 ਸਾਲ ਦੀ ਉਮਰ ਵਿੱਚ ਲੰਡਨ ਦੀ ਮੈਰਾਥਨ ਦੌੜ ਪੂਰੀ ਕੀਤੀ l
23 ਅਪ੍ਰੈਲ …………….ਕਨੇਡਾ ਵਿੱਚ ਰਾਮ ਸਿੰਘ ਨੇ ਅੰਗਰੇਜ਼ਾਂ ਦੇ ਟਾਉਟ ਰਾਮ ਚੰਦ ਨੂੰ ਅਦਾਲਤ ਵਿੱਚ ਗੋਲੀ ਮਾਰੀ l
1921 ਵਿੱਚ ਗੁਰੂਦਵਾਰਾ ਰਕਾਬ ਗੰਜ ਦੀ ਦੀਵਾਰ ਦੁਬਾਰਾ ਬਣ ਕੇ ਤਿਆਰ ਹੋਈ
1930 ਵਿੱਚ ਅੰਗਰੇਜ਼ ਫੌਜੀ ਨੇ ਗੰਗਾ ਸਿੰਘ ਕੰਬੋਜ ਦਾ ਪਰਿਵਾਰ ਮਾਰਿਆ l
1984 ਫਿਰੋਜ਼ਪੁਰ ਵਿੱਚ ਸੀ . ਆਰ . ਪੀ. ਐਫ ਨੇ ਬੇਵਜਹ 8 ਸਿੰਘਾਂ ਨੂੰ ਗੋਲੀ ਮਾਰ ਦਿੱਤੀ l
24 ਅਪ੍ਰੈਲ……………….1955 ਅਕਾਲੀ ਦਲ ਵੱਲੋਂ “ਪੰਜਾਬੀ ਸੂਬਾ ਜਿੰਦਬਾਦ ” ਪਾਬੰਧੀ ਵਿਰੁੱਧ ਮੋਰਚਾ ਲਾਉਣ ਦਾ ਫੈਸਲਾ ਕੀਤਾl
ਸ਼੍ਰੋਮਣੀ ਅਕਾਲੀ ਦਲ ਦਾ ਖੁਫ਼ੀਆ ਜਨਰਲ ਮੀਟਿੰਗ 103 ਮੈਂਬਰਾਂ ਦੇ ਤੇਜ ਸਿੰਘ ਅਕਰਪੁਰੀ ਦੀ ਪ੍ਰਧਾਨਗੀ ਹੇਠ ਅਮ੍ਰਿਤਸਰ ਵਿੱਚ 24-25 ਅਪ੍ਰੈਲ 1937 ਦੇ ਦਿਨ ਬੁਲਾਈ ਗਈ l
25 ਅਪ੍ਰੈਲ ……………. ਮਹਾਰਾਜਾ ਰਣਜੀਤ ਸਿੰਘ ਦਾ 1809 ਵਿੱਚ ਅੰਗਰੇਜ਼ਾਂ ਨਾਲ ਅਹਿਦਨਾਮਾ ਹੋਇਆ l
ਗਦਰ ਆਗੂਆਂ ਨੇ ਜ਼ੈਲਦਾਰ ਚੰਦ ਸਿੰਘ ਨੂੰ ਕਤਲ ਕੀਤਾ
1986 ਸੁਸ਼ੀਲ ਮੁਨੀ ਨੇ ਅਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਦੀ ਮੰਗ ਕੀਤੀ l
26 ਅਪ੍ਰੈਲ ……………. 1635 -ਪੈਂਦੇ ਖਾਂ ਮੁਗਲ ਫੌਜਾਂ ਨੂੰ ਕਰਤਾਰਪੁਰ ਤੇ ਚਾੜ ਲਿਆਇਆ
1665- ਬਿਲਾਸਪੁਰ ਦਾ ਰਾਜ ਦੀਪ ਚੰਦ ਚੜਾਈ ਕਰ ਗਿਆ l
1919- ਗਦਰ ਪਾਰਟੀ ਦੇ ਵਰਕਰਾਂ ਦੀ ਸਾਜਿਸ਼ ਕੇਸ ਵਿੱਚ ਸੁਣਵਾਈ ਸ਼ੁਰੂ ਹੋਈ ਪਹਿਲਾ ਮੁਕੱਦਮਾ 26 ਤਰੀਕ ਸ਼ੁਰੂ ਹੋਇਆ l
1984 -ਮੋਗੇ ਵਿੱਚ ਸੀ. ਆਰ. ਪੀ. ਐਫ ਨੇ 18 ਸਿੱਖ ਸ਼ਹੀਦ ਕੀਤੇl
27 ਅਪ੍ਰੈਲ …………… 1635-ਗੁਰੂ ਹਰਗੋਬਿੰਦ ਸਾਹਿਬ ਦਾ ਪੈਂਦੇ ਖਾਂ ਨਾਲ ਯੁੱਧ
1719-ਫਰਖਸੀਅਰ ਨੂੰ ਕਤਲ ਕਰ ਦਿੱਤਾ ਗਿਆ l
1711- 5000 ਮੁਸਲਮਾਨ ਬੰਦਾ ਸਿੰਘ ਦੀ ਫੌਜ ਵਿੱਚ ਭਰਤੀ ਹੋਏ l
28 ਅਪ੍ਰੈਲ ……………..1635-ਕਰਤਾਰਪੁਰ ਦੀ ਜੰਗ ਵਿੱਚ ਪੈਂਦੇ ਖਾਂ ਮਾਰਿਆ ਗਿਆ l
29 ਅਪ੍ਰੈਲ …………….1635- ਫਗਵਾੜਾ ਵਿੱਚੋਂ ਲੰਘਦਿਆਂ ਛੇਵੇਂ ਗੁਰੂ ਸਾਹਿਬ ਤੇ ਹਮਲਾ ਹੋਇਆ ਜਿਸ ਵਿੱਚ ਮੁਗਲ ਫੌਜਾਂ ਦੀ ਜਬਰਦਸਤ ਹਾਰ ਹੋਈ l
1685 – ਪਾਉਂਟਾ ਸਾਹਿਬ ਨਗਰ ਦੀ ਨੀਂਹ ਦਿਵਾਨ ਨੰਦ ਚੰਦ ਸੰਘਾ ਕੋਲੋਂ ਰਖਵਾਈ l
1849- ਮਹਾਰਾਣੀ ਜਿੰਦਾ ਚਿਨਾਰ ਦੇ ਕਿਲੇ ਵਿੱਚੋਂ ਨਿਕਲ ਕੇ ਨੈਪਾਲ ਪੁੱਜ ਗਈ l
1968 -ਚੰਡੀਗੜ ਪੰਜਾਬ ਵਿੱਚ ਸ਼ਾਮਲ ਕਰਵਾਉਣ ਲਈ ਮੋਰਚੇ ਦਾ ਐਲਾਨ ਕੀਤਾl
30 ਅਪ੍ਰੈਲ ……………. 1837 ਵਿੱਚ ਸਰਦਾਰ ਹਰੀ ਸਿੰਘ ਨਲਵਾ ਪਠਾਣਾ ਨਾਲ ਲੜਦਾ ਲੜਦਾ ਜਮਰੋਦ ਦੇ ਕਿਲੇ ਵਿੱਚ ਸ਼ਹੀਦ ਹੋ ਗਿਆ l
1986- ਵਿੱਚ ਦਰਬਾਰ ਸਾਹਿਬ ਉੱਤੇ ਸਰਕਾਰ ਵੱਲੋਂ ਦੁਬਾਰਾ ਹਮਲਾ ਕੀਤਾ ਗਿਆl
1987- ਜਲੰਧਰ ਦੇ ਨੇੜੇ ਸਿੱਖ ਨਕਲੀ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕੀਤੇ ਗਏl
Add comment