ਅਰਬੀ ਭਾਸ਼ਾ ਵਿੱਚ ਸ਼ਹਾਦਤ ਦਾ ਮਤਲਬ ਗਵਾਹੀ ਦੇਣਾ l ਸ਼ਹੀਦ ਸ਼ਬਦ ਭਾਰਤ ਵਿੱਚ ਸਾਮੀ, ਅਰਬੀ, ਜਾਂ ਯਹੂਦੀ ਸਭਿਆਚਾਰ ਤੋਂ ਆਇਆ ਹੈ lਸੱਚਾਈ, ਨਿਆਂ ਤੇ ਹੱਕ ਦੀ ਗਵਾਹੀ ਭਰ ਕੇ ਸਰੀਰ ਤਿਆਗਣ ਵਾਲੇ ਵਿਅਕਤੀ ਲਈ ਸਿੱਖ ਧਰਮ ਵਿੱਚ ਸ਼ਹੀਦ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈl ਕੌਮਾਂ ਦੀ ਜਿੰਦ ਜਾਨ ਉਨ੍ਹਾਂ ਦੇ ਪਿਛੋਕੜ ਇਤਿਹਾਸ ਤੇ ਨਿਰਭਰ ਕਰਦੀ ਹੈl ਸਿੱਖ ਗੁਰੂ ਸਾਹਿਬਾਨਾਂ ਤੇ ਸਿੱਖ ਸੂਰਬੀਰਾਂ ਨੇ ਸਮੇ ਸਮੇ ਸਿਰ ਆਪਣਾ ਖੂਨ ਡੋਲਕੇ ਸਿੱਖ ਧਰਮ ਦੀਆ ਨੀਹਾਂ ਨੂੰ ਮਜਬੂਤ ਕੀਤਾl ਗੁਰੂ ਨਾਨਕ ਸਾਹਿਬ ਨੇ ਤਾਂ ਸਿੱਖ ਧਰਮ ਨੂੰ ਗੁੜ੍ਹਤੀ ਹੀ ਸ਼ਹੀਦੀ ਦੀ ਦਿੱਤੀ ਹੈ ਸ਼ਾਇਦ ਉਹ ਜਾਣਦੇ ਸਨ ਕਿ ਆਉਣ ਵਾਲਾਂ ਸਮਾਂ ਸਿੱਖ ਧਰਮ ਲਈ ਬਹੁਤ ਔਖਾ ਹੈl
“ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥”
(ਸਲੋਕ ਵਾਰਾਂ ਤੇ ਵਧੀਕ ॥ ਮਹਲਾ ੧ ॥)
ਪੰਜਵੇਂ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਨੇ ਬੜੇ ਭਿਆਨਕ ਅਤੇ ਦਿਲ-ਕੰਬਾਊ ਤਸੀਹੇ ਸਹਿੰਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਕੇ ਸਿੱਖ ਇਤਿਹਾਸ ਵਿਚ ਸ਼ਹੀਦੀ ਪ੍ਰੰਪਰਾ ਦਾ ਮੁੱਢ ਬੱਧਾ ਅਤੇ ਆਪ ਨੂੰ ਸ਼ਹੀਦਾਂ ਦੇ ਸਿਰਤਾਜ ਅਖਵਾਉਣ ਦਾ ਮਾਣ ਪ੍ਰਾਪਤ ਹੋਇਆl ਦੁਨਿਆ ਦੇ ਇਤਿਹਾਸ ਵਿਚ ਐਸੀਆਂ ਕਈੰ ਮਿਸਾਲਾਂ ਹਨ ਜਿਸ ਵਿਚ ਧਰਮ ਦੇ ਅਨੁਆਈਆਂ ਨੇ ਆਪਣੇ ਧਰਮ ਦੀ ਰਖਿਆ ਲਈ ਆਪਣੀਆਂ ਜਾਨਾਂ ਵਾਰੀਆਂ ਹੋਣਗੀਆਂ 1 ਪਰ ਕਿਸੇ ਹੋਰ ਧਰਮ /ਮਤ ਲਈ ਜਿਸ ਨੂੰ ਓਹ ਖੁਦ ਵੀ ਨਾ ਮੰਨਦਾ ਹੋਵੇ ਉਸਦੀ ਰਖਿਆ ਲਈ ਆਪਣਾ ਸਭ ਕੁਝ ਵਾਰ ਦੇਵੇ , ਇਤਿਹਾਸ ਵਿਚ ਐਸੀ ਮਿਸਾਲ ਦੇ ਪੂਰਨੇ ਪਹਿਲੀ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪਾਏ ਸੀ ,ਜਿਨਾ ਤੇ ਤੁਰ ਕੇ ਗੁਰੂ ਗੋਬਿੰਦ ਸਿੰਘ ਤੇ ਹੋਰ ਮਹਾਨ ਸ਼ਹੀਦਾਂ ਨੇ ਦੂਸਰਿਆਂ ਦੇ ਭਲੇ ਲਈ ਬੇਸ਼ੁਮਾਰ ਸ਼ਹੀਦੀਆਂ ਦਿਤੀਆਂ 1 ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ,ਚਾਰ ਸਾਹਿਬਜਾਦੇ , ਚਾਲੀ ਮੁਕਤੇ , ਬਾਬਾ ਬੰਦਾ ਬਹਾਦਰ ਦੀ ਸ਼ਹੀਦੀ ਅਤੇ ਉਨ੍ਹਾਂ ਦੇ ਨਾਲ ਅਨੇਕਾਂ ਸਿੰਘ ਸਿੰਘਣੀਆਂ ਦੀਆਂ ਸ਼ਹੀਦੀਆਂ ਰੋਂਗਟੇ ਖੜੇ ਕਰਣ ਵਾਲਿਆਂ ਇਤਿਹਾਸਿਕ ਘਟਨਾਵਾਂ ਹਨl ਭਾਈ ਤਾਰੂ ਸਿੰਘ , ਭਾਈ ਮਨੀ ਸਿੰਘ , ਭਾਈ ਤਾਰਾ ਸਿੰਘ ਵਾਂ, ਬਾਬਾ ਬੋਤਾ ਸਿੰਘ , ਭਾਈ ਮਹਿਤਾਬ ਸਿੰਘ , ਬਾਬਾ ਦੀਪ ਸਿੰਘ ,ਸਰਦਾਰ ਗੁਰਬਖਸ਼ ਸਿੰਘ ਤੇ ਹੋਰ ਬੇਅੰਤ ਗੁਮਨਾਮ ਆਤਮਾਵਾਂ ਹਨ ਜਿਨ ਨੇ ਇਸ ਧਰਮ, ਕੌਮ ਤੇ ਦੇਸ਼ ਲਈ ਅਕਿਹ ਤੇ ਅਸਹਿ ਕਸ਼ਟ ਸਹਾਰਦੇ ਹੋਏ ਆਪਣੀਆਂ ਜਾਨਾਂ ਵਾਰੀਆਂ ਹਨ ਪਰ ਅਫਸੋਸ ਅਸੀਂ ਆਪਣੀ ਵਡਮੁੱਲੀ ਵਿਰਾਸਤ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਸੰਭਾਲ ਕੇ ਨਹੀਂ ਰੱਖ ਸਕੇl ਜਿਨ੍ਹਾਂ ਪਿੱਛੇ ਕੁਰਬਾਨੀਆਂ ਕੀਤੀਆਂ ਗਈਆਂ ਸੀ ਉਹ ਵੀ ਭੁੱਲ ਗਏ ਹਨ ਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਸੀ ਉਹ ਵੀ ਭੁੱਲ ਗਏ l ਅੱਜ ਫਿਰ ਸਾਨੂੰ ਇਨ੍ਹਾਂ ਸ਼ਹੀਦੀਆਂ ਤੇ ਦਿੱਤੀਆਂ ਕੁਰਬਾਨੀਆਂ ਨੂੰ ਦੁਨੀਆ ਨੂੰ ਯਾਦ ਕਰਾਉਣ ਦੀ ਤੀਬਰ ਲੋੜ ਹੈ l
ਗੁਰ ਸਿਖਾਂ ਦੀਆਂ ਇਸ ਮਹਾਨ ਕੁਰਬਾਨੀਆਂ ਨੂੰ ਸੁਰਜੀਤ ਰਖਣ ਲਈ ਪੰਥਕ ਅਰਦਾਸ ਵਿਚ ਇਨਾਂ ਸ਼ਹੀਦਾ ਨੂੰ ਉਚੇਰਾ ਅਸਥਾਨ ਦਿਤਾ ਗਿਆ ਹੈ 1 ਸਿੱਖ ਧਰਮ ਵਿੱਚ ਸ਼ਹੀਦਾਂ ਨੂੰ ਦੋਨੋਂ ਵੇਲੇ ਯਾਦ ਕਰਣ ਦਾ ਸਰੋਤ ਸਾਡੀ ਅਰਦਾਸ ਵਿੱਚ ਸ਼ਾਮਲ ਕੀਤਾ ਗਿਆ ਹੈ “ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ! ਬੋਲੋ ਜੀ ਵਾਹਿਗੁਰੂ ॥ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਨੇਕ ਕਮਾਈ ਦਾ ਧਿਆਨ ਧਰ ਕੇ, ਬੋਲੋ ਜੀ ਵਾਹਿਗੁਰੂ” ॥
ਅਰਦਾਸ ਵਿਚ ਗੁਰੂ ਸਾਹਿਬ ਦੇ ਪੰਜ ਪਿਆਰੇ ਚਾਰ ਸਾਹਿਬ੍ਜਾਦੇ ਨੂੰ ਯਾਦ ਕਰਨ ਤੋ ਬਾਦ ਜਿਤਨੀਆਂ ਵੀ ਸ਼ਹਾਦਤਾ ਦਾ ਜਿਕਰ ਕਰਦੇ ਹਾਂ ਇਹ ਸਾਰੀਆਂ ਸ਼ਹਾਦਤਾ ਮੁਖ ਤੋਰ 18 ਸਦੀ ਵਿਚ ਹੋਈਆਂ 1 ਅਠਾਰਵੀਂ ਸਦੀ ਦਾ ਸਿਖ ਇਤਿਹਾਸ ਬੇਮਿਸਾਲ ਕੁਰਬਾਨੀਆਂ ਦੀ ਇਕ ਲੰਬੀ ਦਾਸਤਾਨ ਹੈ 1 ਇਹ ਉਹ ਸਮਾਂ ਜੀ ਜਦੋਂ ਗੁਰੂ ਕੇ ਸਿੰਘਾਂ , ਬੀਬੀਆਂ, ਬਚੀ, ਬਚਿਆਂ ਨੇ ਆਪਣੇ ਧਰਮ ਤੇ ਕੇਸਾਂ ਦੀ ਪਵਿਤ੍ਰਤਾ ਨੂੰ ਕਾਇਮ ਰਖਣ ਲਈ ਬੰਦ ਬੰਦ ਕਟਵਾਏ , ਖੋਪਰੀਆਂ ਲੁਹਾਈਆਂ , ਚਰਖੜੀਆਂ ਤੇ ਚੜੇ , ਆਰਿਆਂ ਨਾਲ ਚਿਰਾਏ ਗਏ , ਮਸੂਮ ਬਚਿਆਂ ਦੇ ਟੋਟੇ ਟੋਏ ਕਰਵਾ ਆਪਣੇ ਗਲਾਂ ਵਿਚ ਹਾਰ ਪੁਆਏ ਪਰ ਸਿਖੀ ਸਿਦਕ ਨਹੀਂ ਹਾਰਿਆ 1 ਇਸ ਸਦੀ ਵਿਚ ਸਿਖਾਂ ਨੇ ਜਿਤਨਾ ਅਤਿ ਦਾ ਸਾਮਣਾ ਕੀਤਾ , ਜਿਤਨੇ ਉਤਾਰ ਚੜਾਵ ਦੇਖੇ , ਜਿਤਨਾ ਖੂਨ ਡੋਲਿਆ ,ਦੁਨਿਆ ਦੇ ਕਿਸੇ ਇਤਿਹਾਸ ਵਿਚ ਇਸ ਦੀ ਮਿਸਾਲ ਨਹੀਂ ਮਿਲਦੀ 1 ਸਬਰ ਤੇ ਸਿਦਕ ਦੀਆਂ ਜਿਨਾ ਸਿਖਰਾਂ ਨੂੰ ਛੋਹਿਆ ਉਸਦੀ ਵੀ ਇਕ ਆਪਣੀ ਹਦ ਸੀ 1 ਸਿਖਾਂ ਦਾ ਸਮੂਹਿਕ ਕਤਲੇਆਮ ਹੋਇਆ 1 ਸਿਖਾਂ ਦੇ ਸਿਰਾਂ ਦੇ ਮੁਲ ਪਾਏ ਗਏ 1 ਮੁਲਕ ਦੀ ਹਰ ਗਲੀ ,ਹਰ ਕੂਚੇ ਵਿਚ ਗਸ਼ਤੀ ਫੌਜਾਂ ਤੇ ਆਮ ਲੋਕ ਇਨਾਮ ਪਾਣ ਦੇ ਲਾਲਚ ਵਜੋਂ ਸਿਖਾਂ ਦਾ ਸ਼ਿਕਾਰ ਕਰਦੇ ਰਹੇ ਤੇ ਹਕੂਮਤ ਸਿੱਖਾਂ ਨੂੰ ਸ਼ਹੀਦ ਕਰਨ ਦੇ ਵੱਖ ਵੱਖ ਤਰੀਕੇ ਜੋ ਕੁਲ 18 ਸੀ, ਸਿੱਖਾਂ ਤੇ ਅਪਨਾਉਂਦੀ ਰਹੀ l
ਦਸੰਬਰ 1715 ਵਿਚ ਗੁਰਦਾਸ ਨੰਗਲ ਦੀ ਲੜਾਈ ਬਾਅਦ ਬੰਦਾ ਬਹਾਦਰ ਤੇ ਉਸਦੇ 740 ਸਾਥੀਆਂ ਨੂੰ ਦਿਲੀ ਵਿਚ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਜਿਸ ਵਿਚ ਲਾਹੋਰ ਦੇ ਸੂਬੇਦਾਰ ਅਬਦੁਲ ਸਮੁੰਦ ਖਾਨ ਤੇ ਉਸਦੇ ਪੁਤਰ ਜਕਰੀਆਂ ਖਾਨ ਦਾ ਬਹੁਤ ਵਡਾ ਹਥ ਸੀ 1 ਜਕਰੀਆਂ ਖਾਨ ਨੇ ਮੁਗਲ ਬਾਦਸ਼ਾਹ ਫਰਖਸੀਅਰ ਨੂੰ ਖੁਸ਼ ਕਰਨ ਲਈ ਗੁਰਦਾਸਪੁਰ ਨੰਗਲ ਤੋਂ ਬੰਦੀ ਬਣਾਏ ਸਿੰਘਾਂ ਦੇ ਨਾਲ ਨਾਲ ਸਿਖਾਂ ਦੇ ਸਿਰਾਂ ਨਾਲ ਭਰੇ 700 ਗਡੇ ਤੇ ਉਨ੍ਹਾ ਦੇ ਅਗੇ ਅਗੇ ਨੇਜਿਆਂ ਤੇ ਟੰਗੇ 2000 ਸਿਖਾਂ ਦੇ ਸਿਰ ਲਾਹੋਰ ਤੇ ਦਿਲੀ ਵਿਚ ਨੁਮਾਇਸ਼ ਵਜੋਂ ਲਿਆਂਦੇ ਸਨ l ਬਾਦਸ਼ਾਹ ਦੇ ਹੁਕਮ ਨਾਲ ਦਿਲੀ ਵਿਚ ਬੰਦੀ ਬਣਾਏ ਸਿਖਾਂ ਨੂੰ ਕਤਲ ਕਰਨ ਦਾ ਸਿਲਸਿਲਾ 5 ਮਾਰਚ ਤੋਂ 12 ਮਾਰਚ ਤਕ ਜਾਰੀ ਰਿਹਾ ਜਿਸ ਵਿਚ ਕਿਸੇ ਇਕ ਸਿਖ ਨੇ ਆਪਣੀ ਜਾਨ ਬਚਾਣ ਲਈ ਧਰਮ ਤੋਂ ਮੁਖ ਨਹੀਂ ਮੋੜਿਆ1
ਬੰਦਾ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦਾ ਸਮਾਂ ਅਤ ਮੁਸ਼ਕਿਲ ਦਾ ਸੀ lਇੱਕ ਪਾਸੇ ਮੁਗਲ ਹਕੂਮਤ ਉਨ੍ਹਾਂ ਦਾ ਖੁਰ ਖੋਜ ਦੇ ਪੂਰੇ ਯਤਨ ਕਰ ਰਹੀ ਸੀ ਤੇ ਦੂਜੇ ਪਾਸੇ ਬਿਦੇਸ਼ੀ ਹਮਲਾਵਰ -ਜੋ ਦਿੱਲੀ ਤਕ ਲੁੱਟ ਮਾਰ ਕਰਦੇ ਖਾਲੀ ਦੌਲਤ ਹੀ ਨਹੀ ਬਲਿਕ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ ਵਿੱਚ ਜਵਾਨ ਬੱਚੇ ਤੇ ਔਰਤਾਂ ਨੂੰ ਬੰਦੀ ਬਣਾ ਕੇ ਲੈ ਜਾਂਦੇ ਤੇ ਗਜਨੀ ਦੇ ਬਜ਼ਾਰਾਂ ਵਿੱਚ ਟਕੇ ਟਕੇ ਤੋਂ ਨਿਲਾਮ ਕਰਦੇ ਜੋ ਸਿੱਖਾਂ ਨੂੰ ਹਰਗਿਜ਼ ਮਨਜ਼ੂਰ ਨਹੀ ਸੀ ਉਹ ਆਪਣੀ ਪੂਰੀ ਵਾਹ ਲਗਾਕੇ ਨਾ ਕੇਵਲ ਲੁੱਟਿਆ ਮਾਲ ਵਾਪਸ ਲੈ ਲੈਂਦੇ ਬਲਿਕ ਔਰਤਾਂ ਨੂੰ ਛੁਡਾ ਕੇ ਬਾਇਜ਼ਤ ਘਰੋਂ ਘਰੀਂ ਪੁੱਚਾ ਦਿੰਦੇ lਇਸ ਸਮੇ ਸਿੱਖਾਂ ਤੇ ਅਕਿਹ ਤੇ ਆਸਿਹ ਜ਼ੁਲਮ ਕੀਤੇ ਗਏl ਅਨੇਕਾਂ ਨੂੰ ਚਰਖੜੀਆਂ ਤੇ ਚਾੜਿਆ , ਬੰਦ ਬੰਦ ਕੱਟੇ ਗਏ,ਉਨ੍ਹਾਂ ਦੇ ਜਿਸਮਾਂ ਦੇ ਟੋਟੇ ਟੋਟੇ ਕੀਤੇ ਗਏ ਪੁੱਠੇ ਕਰਕੇ ਦਰਖੱਤਾਂ ਤੇ ਟੰਗੇ ਗਏ , ਉਨ੍ਹਾਂ ਦੇ ਸਿਰਾਂ ਦਾ ਮੁਲ ਪਾਇਆ l ਕੋਈ ਵੀ ਐਸ ਜ਼ੁਲਮ ਨਹੀਂ ਸੀ ਰਿਹਾ ਜੋ ਸਿੱਖਾਂ ਤੇ ਨਾਂ ਕੀਤਾ ਗਿਆ ਹੋਵੇl
ਇਸਲਾਮ ਧਰਮ ਦਾ ਇਤਿਹਾਸ ਦਸਦਾ ਹੈ ਕਿ ਮੁਹੰਮਦ ਸਾਹਿਬ ਦਾ ਜਨਮ ਬੜੇ ਨਾਜ਼ਕ ਤੇ ਸੰਕਟਮਈ ਸਮੇ ਵਿੱਚ ਹੋਇਆ ਸੀ ਜਦੋਂ ਆਮ ਮਨੁੱਖ ਨੂੰ ਧਾਰਮਿਕ ਸੂਝ ਬੂਝ ਨਹੀਂ ਸੀ l ਪੈਗੰਬਰ ਮੁਹੰਮਦ ਸਾਹਿਬ ਨੇ ਲੋਕਾਈ ਨੂੰ ਸਦਭਾਵਨਾ ਤੇ ਆਪਸੀ ਮਿਲਵਰਤਨ ਦੇ ਆਧਾਰ ਤੇ ਇਕੱਠਾ ਕੀਤਾ l ਹਿੰਦੂ ਮਤ ਵੀ ਇੱਕ ਅਕਾਲ ਪੁਰਖ ਮੰਨਦਾ ਹੈ ਚਾਹੇ ਉਨ੍ਹਾਂ ਦੇ ਦੇਵੀ ਦੇਵਤੇ ੩੬ ਕਰੋੜ ਕਹੈ ਜਾਂਦੇ ਹਨ l ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਵਿੱਚ ਸਵੈ -ਭਰੋਸਾ ਤੇ ਪਰਮਾਤਮਾ ਦੀ ਹੋਂਦ ਦਾ ਸਬਕ ਗ੍ਰਹਿਣ ਕਰਵਾਇਆ l ਤੁਰਕ, ਅਰਬੀਅਨ, ਪਰਸ਼ੀਅਨ, ਲਦਾਖੀ ਇੱਕ ਪਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ ਰੱਖਦੇ ਸੀl ਸੰਸਾਰ ਦੇ ਸਾਰੇ ਧਰਮ ਮਨੁੱਖਤਾ ਨੂੰ ਸਿੱਧੇ ਰਾਹ ਪਾਉਣ ਦੇ ਲਖਾਇਕ ਹਨ ਪਰ ਮੁਗਲਾਂ ਦੇ ਧਾਰਮਿਕ ਕਟੜਪਣ, ਅਫਗਾਨ ਦੇ ਲੋਭ ਲਾਲਚ ਤੇ ਤਮੇ ਸਦਕਾ 18 ਵੀ ਸਦੀ ਵਿੱਚ ਸਿੱਖਾਂ ਨੂੰ ਲਾਜਵਾਬ ਤੇ ਅਦੁੱਤੀ ਸ਼ਹੀਦੀਆਂ ਦੇਣੀਆਂ ਪਈਆਂ l ਸਮਰਾਟ ਅਕਬਰ ਦੇ ਥੋੜੇ ਸਮੇ ਤੋਂ ਛੁਟ ਕੋਈ ਵੀ ਮੁਗਲ ਸਮਰਾਟ ਆਪਣੀ ਪ੍ਰਜਾ ਦੀ ਭਲਾਈ ਲਈ ਕੁਝ ਮੂਲ ਅਦਾਰੇ ਅਤੇ ਸੰਸਥਾਗਤ ਨੇਮ ਅਤੇ ਸਾਸ਼ਨ ਪ੍ਰਦਾਨ ਨਾ ਕਰ ਸਕਿਆ l ਬਾਬਰ ਵਕਤ ਵੀ ਕੋਈ ਘੱਟ ਜ਼ੁਲਮ ਨਹੀਂ ਹੋਏl
ਇਹ ਓਹ ਵਕਤ ਸੀ ਜਦ ਔਰੰਗਜ਼ੇਬ ਦੀ ਮੋਤ ਤੋਂ ਬਾਦ ਦਿਲੀ ਵਿਚ ਮੁਗਲ ਹਕੂਮਤ ਖੋਖਲੀ ਹੋ ਚੁਕੀ ਸੀ 1 ਸੰਨ 1707-17 20 ਤਕ 8 ਬਾਦਸ਼ਾਹ ਬਦਲ ਚੁਕੇ ਸੀ 1 ਤਖਤ ਤੇ ਮੁਹੰਮਦ ਸ਼ਾਹ ਰੰਗੀਲਾ ਜੋ ਕਿ ਇਕ ਐਸ਼ਪ੍ਰਸਤ ਤੇ ਕਮਜ਼ੋਰ ਬਾਦਸ਼ਾਹ ਸੀ , ਬੈਠਾ ਸੀ 1 ਛੋਟੇ ਛੋਟੇ ਰਾਜਿਆਂ ਤੇ ਸੂਬਿਆਂ ਦਾ ਬੋਲਬਾਲਾ ਸੀ ਜੋ ਆਪਣੇ , ਸਵਾਰਥ ਈਰਖਾ ਤੇ ਹੰਕਾਰ ਜਾਂ ਆਪਣੀਆਂ ਹਦਾਂ ਵਧਾਣ ਲਈ ਆਪਸ ਵਿਚ ਹੀ ਲੜਦੇ ਰਹਿੰਦੇ 1 ਉਨ੍ਹਾ ਦੇ ਹਾਕਮ ਆਪਣੀ ਹੀ ਪਰਜਾ ਤੇ ਅਤਿਆਚਾਰ ਕਰਦੇ 1 ਦਿਲੀ ਦੀ ਹਕੂਮਤ ਕਮਜੋਰ ਹੋਣ ਕਰਕੇ ਵਿਦੇਸ਼ੀ ਹਮਲੇ ਤੇ ਉਨ੍ਹਾਂ ਦੀ ਲੁਟ ਖਸੁਟ ਆਮ ਸੀ1 ਇਹ ਲੁਟ ਖਸੁਟ ਕਰਨ ਵਾਲੇ ਧਾੜਵੀ ਜਿਆਤਰ ਅਫਗਾਨਿਸਤਾਨ ਵਲੋਂ ਹੀ ਆਉਂਦੇ ਤੇ ਹਿੰਦੁਸਤਾਨ ਤੋ ਲਖਾਂ ਕਰੋੜਾ ਦੀ ਸੰਪਤੀ ,ਹੀਰੇ ਜਵਾਹਰਾਤ ਤੇ ਜਵਾਨ ਬਚੇ ਬਚਿਆਂ ਨੂੰ ਗੁਲਾਮ ਬਣਾ ਕੇ ਲੈ ਜਾਂਦੇ 1 ਗਜਨੀ ਦੇ ਬਜਾਰਾਂ ਵਿਚ ਟਕੇ ਟਕੇ ਤੋ ਵੇਚਦੇ1 ਪਹਿਲੀ ਵਾਰੀ ਜਦ ਨਾਦਰਸ਼ਾਹ ਸਿਰਫ 500 ਸਿਪਾਹੀਆਂ ਨਾਲ ਹਿੰਦੁਸਤਾਨ ਆਇਆ ਤਾਂ ,ਲਖਾਂ, ਕਰੋੜਾ ਦੀ ਸੰਪਤੀ ਲੁਟ ਕੇ ਲੈ ਗਿਆ , ਕਿਸੇ ਨੇ ਉਸ ਦਾ ਰਾਹ ਨਹੀਂ ਰੋਕਿਆ 1 ਇਸਨੇ ਅਫਗਾਨੀਆ ਨੂੰ ਜਾਕੇ ਕਿਹਾ,” ਤੁਸੀਂ ਆਪਸ ਵਿਚ ਕਿਓਂ ਲੜ ਰਹੇ ਹੋ , ਹਿੰਦੁਸਤਾਨ ਨੂੰ ਜਾਕੇ ਲੁਟੋ ਜਿਥੇ ਕੋਈ ਮਰਦ ਨਹੀਂ ” 1 ਬਸ ਫਿਰ ਕੀ ਸੀ ਨਾਦਰਸ਼ਾਹ ਤੇ ਫਿਰ ਅਹਿਮਦ ਸ਼ਾਹ ਦੇ ਹਮਲਿਆਂ ਦਾ ਦੋਰ ਸ਼ੁਰੂ ਹੋ ਗਿਆ 1
ਪੰਜਾਬ ਭਾਰਤ ਦਾ ਇਕ ਅਮੀਰ ਹਿਸਾ ਤੇ ਸਰਹਦੀ ਇਲਾਕਾ ਸੀ ਜਿਸ ਨੂੰ ਅਫਗਾਨ ਆਪਣੇ ਨਾਲ ਮਿਲਾਣ ਦੀ ਕੋਸ਼ਿਸ਼ ਵਿਚ ਸਨ 1 ਸਿਖ ਆਪਣੇ ਪੰਜਾਬ ਨੂੰ ਬਚਾਣ ਵਾਸਤੇ ਜਦੋ-ਜਹਿਦ ਕਰ ਰਹੇ ਸਨ 1 ਜਦ ਵੀ ਨਾਦਰਸ਼ਾਹ ਦਿਲੀ ਲੁਟਮਾਰ ਕਰਨ ਆਉਂਦਾ ਤਾ ਸਿਖ ਉਸ ਨੂੰ ਕੁਝ ਨਾ ਕਹਿੰਦੇ ਤੇ ਰਸਤਾ ਦੇ ਦਿੰਦੇ 1 ਪਰ ਜਦੋਂ ਅੰਨ , ਧੰਨ , ਸੋਨਾ ,ਚਾਂਦੀ ਦੇ ਨਾਲ ਨਾਲ ਜਵਾਨ ਬਚੇ ਬਚਿਆਂ ਨੂੰ ਗੁਲਾਮ ਬਣਾ ਕੇ ਵਾਪਸ ਜਾ ਰਿਹਾ ਹੁੰਦਾ ਤਾਂ ਸਿੰਘ ਉਸਤੇ ਅੱਧੀ ਰਾਤ ਨੂੰ ਹਮਲਾ ਕਰਕੇ ਲੁਟ ਦਾ ਮਾਲਖੋਹ ਕੇ ਤਾਂ ਖੁਦ ਰਖ ਲੈਂਦੇ ਤੇ ਬਚੇ ਬਚੀਆਂ ਨੂੰ ਬ-ਇਜ਼ਤ ਆਪਣੇ ਆਪਣੇ ਘਰੋਂ ਘਰੀ ਪੁਚਾ ਦਿੰਦੇ 1 ਨਾਦਰਸ਼ਾਹ ਬੜਾ ਹੈਰਾਨ ਹੁੰਦਾ ਕੀ ਇਹ ਕੇਹੜੀ ਕੋਮ ਹੈ ਜੋ ਮੇਰੇ ਜੈਸੇ ਬੰਦੇ ਨਾਲ ਟਕਰ ਲੈਣ ਦੀ ਹਿੰਮਤ ਰਖਦੀ ਹੈ 1 ਲਾਹੋਰ ਪੁਜ ਕੇ ਉਸਨੇ ਜਕਰੀਆ ਖਾਨ ਤੋਂ ਇਸ ਬਾਰੇ ਸਵਾਲ ਕੀਤਾ 1 ਉਸਨੇ ਦਸਿਆ ਕੀ ,’ ਇਹਨਾ ਨੂੰ ਸਿੰਘ ਆਖਦੇ ਹਨ, ਇਹ ਫਕੀਰ ਲੋਕ ਹਨ ,ਜੰਗਲਾਂ ਵਿੱਚ ਰਹਿੰਦੇ ਹਨ , ਘੋੜਿਆਂ ਦੀਆਂ ਕਾਠੀਆਂ ਹੀ ਇਨ੍ਹਾਂ ਦਾ ਘਰ -ਘਾਟ ਹੈl ਕਦੇ ਕਦੇ ਆਪਣੇ ਛੁਪਣ ਟਿਕਾਣਿਆਂ ਤੋਂ ਨਿਕਲਦੇ ਹਨ ਤੇ ਕਾਰਾ ਕਰਕੇ ਗਾਇਬ ਹੋ ਜਾਂਦੇ ਹਨ 1 ਕਈ ਕਈ ਦਿਨ ਭੁਖੇ ਰਹਿ ਲੈਂਦੇ ਹਨ 1 ਪਰ ਜਦੋਂ ਇਨ੍ਹਾ ਦਾ ਲੰਗਰ ਪਕਦਾ ਹੈ ਤੇ ਕਿਸੇ ਵੀ ਲੋੜਵੰਦ, ਭੁਖੇ ਨੂੰ ਪਹਿਲਾ ਖੁਆਂਦੇ ਹਨ , ਬਚ ਜਾਏ ਤਾ ਆਪ ਖਾ ਲੈਂਦੇ ਹਨ 1 ਤਾਂ ਨਾਦਰਸ਼ਾਹ ਨੇ ਜਕਰੀਆਂ ਖਾਨ ਨੂੰ ਇਕ ਗਲ ਕਹੀ ਕਿ” ਇਹ ਜਰੂਰ ਇਕ ਦਿਨ ਹਿੰਦੁਸਤਾਨ ਤੇ ਰਾਜ ਕਰਨਗੇ” 1 ਉਸਦੀ ਇਹ ਗਲ ਸਚ ਹੋਈ 1ਮਹਾਰਾਜਾ ਰਣਜੀਤ ਸਿੰਘ ਨੇ 50 ਸਾਲ ਹਿੰਦੁਸਤਾਨ ਦੇ ਇਕ ਵਡੇ ਹਿਸੇ ਤੇ ਰਾਜ ਕੀਤਾ ਜੋ ਸਿਖ ਕੋਮ ਦੀ ਇਕ ਸੁਨਹਿਰੀ ਯਾਦਗਾਰ ਹੈ 1
ਨਾਦਰਸ਼ਾਹ ਦੀ ਇਸ ਗਲ ਦਾ ਜਕਰੀਆ ਖਾਨ ਤੇ ਬਹੁਤ ਅਸਰ ਹੋਇਆ 1726 ਵਿਚ ਜਕਰੀਆ ਖਾਨ ਜਦ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਤਾਂ ਪੰਜਾਬ ਤੇ ਸਖ਼ਤੀ ਦਾ ਦੋਰ ਸ਼ੁਰੂ ਹੋ ਗਿਆ 1 ਸਿਖਾਂ ਲਈ ਫੋਜਾਂ ਨੂੰ ਮਾਰਨ ਤੇ ਪਕੜਨ ਦੇ ਖਾਸ ਅਧਿਕਾਰ ਦੇ ਦਿਤੇ 1 ਜਿਸਨੇ ਸਿਖਾਂ ਤੇ ਜ਼ੁਲਮ ਕਰਨ ਦੀ ਰਹਿੰਦੀ ਖਹਿੰਦੀ ਕਸਰ ਪੂਰੀ ਕਰ ਦਿਤੀ 1 ਉਸਨੇ ਇਕ ਹੁਕਮਨਾਮਾ ਜਾਰੀ ਕੀਤਾ , ਸਿਖਾਂ ਦੇ ਕੇਸ ਕਤਲ ਕਰਨ ਵਾਲੇ ਨੂੰ ਲੇਫ਼ ਤਲਾਈ ਤੇ ਕੰਬਲ , ਸਿਖਾਂ ਬਾਰੇ ਖਬਰ ਦੇਣ ਲਈ 10 ਰੂਪਏ, ਸਿਖਾਂ ਨੂੰ ਜਿਉਂਦਾ ਜਾਂ ਮਾਰ ਕੇ ਪੇਸ਼ ਕਰਨ ਵਾਲਿਆਂ ਨੂੰ 50 ਰੂਪਏ 1 ਸਿਖਾਂ ਦੇ ਸਿਰਾਂ ਦੇ ਮੁਲ ਪਾਏ ਗਏ ਜੋ ਵਕਤ ਨਾਲ ਵਧਦੇ ਘਟਦੇ ਰਹੇ ਤੇ 80 ਰੁਪੇ ਤਕ ਪੁਜੇ 1 ਉਨ੍ਹਾ ਦੇ ਘਰਾਂ ਨੂੰ ਲੁਟਣ ਦੀ ਸਰਕਾਰ ਵਲੋਂ ਪੂਰੀ ਤੇ ਖੁਲੀ ਛੂਟ ਸੀ 1 ਸਿਖਾਂ ਨੂੰ ਪਨਾਹ ਦੇਣ ਵਾਲੇ ਨੂੰ ਸਜਾਏ -ਮੋਤ ਮੁਕਰਰ ਕੀਤੀ ਗਈ 1 ਸਿਖਾਂ ਨੂੰ ਅੰਨ ਦਾਣਾ ਜਾਂ ਕਿਸੇ ਪ੍ਰਕਾਰ ਦੀ ਸਹਾਇਤਾ ਦੇਣ ਵਾਲੇ ਨੂੰ ਵੀ ਬਖਸ਼ਿਆ ਨਹੀਂ ਸੀ ਜਾਂਦਾ 1 ਸਿਖਾਂ ਨੂੰ ਢੂੰਡਣ ਲਈ ਥਾਂ ਥਾਂ ਤੇ ਗਸ਼ਤੀ ਫੋਜ਼ ਤਾਇਨਾਤ ਕਰ ਦਿਤੀ ਗਈ 1 ਅਮ੍ਰਿਤਸਰ ਦੇ ਆਸ ਪਾਸ ਸਖਤ ਪਹਿਰਾ ਲਗਾ ਦਿਤਾ ਗਿਆ 1 ਜਿਸਦਾ ਨਤੀਜਾ ਇਹ ਹੋਇਆ ਕੀ ਪਤਾ ਪਤਾ ਸਿਖਾਂ ਦਾ ਵੇਰੀ ਬਣ ਗਿਆ 1 ਇਨਾਮ ਦੇ ਲਾਲਚ ਕਰਕੇ ਲੋਕ ਟੋਲ ਟੋਲ ਸਿਖਾਂ ਦੀ ਸੂਚਨਾ ਦੇਣ ਲਗੇ 1 ਇਨਾਮ ਦੀ ਲਾਲਸਾ ਇਥੋਂ ਤਕ ਵਧ ਗਈ ਕੀ ਲੋਕੀ ਜਵਾਨ ਬਚੀਆਂ ਤੇ ਇਸਤਰੀਆਂ ਦੇ ਕੇਸ ਕਟ ਕਟ ਉਨ੍ਹਾ ਨੂੰ ਸਿਖ ਕਰਾਰ ਕਰਕੇ ਜਿਨਾ ਦੀ ਅਜੇ ਦਾੜੀ ਮੁਛ੍ਹ ਨਹੀ ਆਈ , ਹਾਕਮਾਂ ਨੂੰ ਪੇਸ਼ ਕਰਨ ਲਗੇ1 ਜਿਨ੍ਹਾ ਸਿਖਾਂ ਨੇ ਕਦੇ ਵੀ ਸਰਕਾਰ ਵਿਰੋਧੀ ਕੰਮ ਵਿਚ ਹਿਸਾ ਨਹੀਂ ਸੀ ਲਿਆ ਉਨ੍ਹਾ ਨੂੰ ਵੀ ਪਕੜ ਪਕੜ ਕੇ ਮਾਰਿਆ ਜਾਣ ਲਗਾ 1 ਬਹੁਤ ਸਾਰੇ ਪਿੰਡਾਂ ਦੇ ਚੋਧਰੀਆਂ ਤੇ ਮੁਖਬਰਾਂ ਨੇ ਇਨਾਮ ਤੇ ਜਗੀਰਾਂ ਦੇ ਲਾਲਚ ਪਿਛੇ ਸਿਰਫ ਮੁਗਲ ਹਾਕਮਾਂ ਦਾ ਸਾਥ ਹੀ ਨਹੀਂ ਦਿਤਾ ਬਲਿਕ ਉਤਰ ਪਛਮ ਤੋਂ ਆਏ ਨਾਦਰਸ਼ਾਹ ਤੇ ਅਹਿਮਦਸ਼ਾਹ ਅਬਦਾਲੀ ਵਰਗੇ ਲੁਟੇਰਿਆ ਨੂੰ ਵੀ ਸਿਖਾਂ ਦਾ ਖ਼ੁਰਾ ਖੋਜ ਮਿਟਾਣ ਵਿਚ ਹਰ ਪ੍ਰਕਾਰ ਦੀ ਜਾਣਕਾਰੀ ਤੇ ਸਹਾਇਤਾ ਦਿਤੀ 1 ਸਿਖ ਆਪਣੇ ਧਰਮ ਤੇ ਹੋਂਦ ਨੂੰ ਬਚਾਣ ਲਈ ਮਜਬੂਰਨ ਘਰ ਬਾਰ ਛਡ ਕੇ ਜੰਗਲਾਂ ,ਪਹਾੜਾਂ ਤੇ ਮਾਰੂਥਲਾਂ ਵਿਚ ਜਾ ਬੈਠੇ 1 ਹਰ ਸਮੇ ਮੋਤ ਉਨ੍ਹਾ ਦਾ ਪਿੱਛਾ ਕਰਦੀ 1 ਫਿਰ ਵੀ ਸਿਖ ਚੜਦੀ ਕਲਾ ਵਿਚ ਰਹੇ 1 ਸਿਖ ਸਮੇ ਸਮੇ ਸਿਰ ਜੰਗਲਾਂ-ਬੇਲਿਆਂ ਤੋ ਬਾਹਰ ਨਿਕਲਦੇ ਛਾਪੇ ਮਾਰਦੇ ਤੇ ਆਪਣੀ ਹੋਂਦ ਦਾ ਅਹਿਸਾਸ ਕਰਾਉਂਦੇ ਜ਼ੁਲਮ ਤੇ ਜਾਲਮਾਂ ਨਾਲ ਜੂਝਦੇ ਰਹੇ 1 ਇਸ ਸਮੇ ਦਾ ਜ਼ਿਕਰ ਕਰਦਿਆਂ ਪੰਥ ਪ੍ਰਕਾਸ਼ ਦੇ ਕਰਤਾ ਭਾਈ ਰਤਨ ਸਿੰਘ ਭੰਗੂ ਲਿਖਦੇ ਹਨ :-
ਕਈ ਚਰਖੀ ਕੀ ਫਾਂਸੀ ਮਾਰੇ, ਕੀ ਤੋਪਨ ਕਈ ਛੁਰੀ ਕਟਾਰੇ
ਕਈਆਨ ਸਿਰ ਮੁੰਗਲੀ ਕੁੱਟੇ,ਕਈ ਡੋਬੇ ਨਦੀ ਘਸੀਟ ਸੁ ਸੁੱਟੇ
ਪਰ ਫਿਰ ਵੀ ਸਿੰਘ ਅਕਾਲ ਪੁਰਖ ਦੇ ਹੁਕਮ ਅਗੇ ਸਿਰ ਝੁਕਾਂਦੇ ਆਪਣੇ ਫਰਜਾਂ ਤੋਂ ਮੂੰਹ ਨਾਂ ਮੋੜਦੇ ਹੋਏ ਆਪਣੀ ਸ਼ਰਨ ਵਿਚ ਆਏ ਹਰ ਮਜਲੂਮ ਦੀ ਰਾਖੀ ਕਰਦੇ ਰਹੇ 1 ਲਾਹੋਰ ਦੇ ਸੂਬੇ ਜਕਰੀਆਂ ਖਾਨ ਦਾ ਅੰਤ ਬਹੁਤ ਬੁਰੀ ਤਰਹ ਹੋਇਆ 1 ਉਸ ਵਕਤ ਇਸਦੇ ਜੁਲਮਾਂ ਦਾ ਸ਼ਿਕਾਰ ਭਾਈ ਤਾਰੂ ਸਿੰਘ ਜੀ ਸੀ , ਜਿਸਦੀ ਇਸਨੇ ਖੋਪਰੀ ਉਤਰਵਾਕੇ, ਬੇਹਦ ਤਸੀਹੇ ਦੇਕੇ ਕਤਲ ਕੀਤਾ 1 ਉਸਦਾ ਪਿਸ਼ਾਬ ਬੰਦ ਹੋ ਗਿਆ 1 ਸਾਰੇ ਸਿਆਣੇ ਹਕੀਮ ,ਫਕੀਰ ਤੇ ਅਓਲਿਆ ਦੇ ਇੱਲਾਜ਼ ਬੇਅਸਰ ਹੋ ਗਏ 1 ਅਖ਼ਿਰ ਇਕ ਫਕੀਰ ਨੇ ਸਲਾਹ ਦਿਤੀ ਕੀ ਇਸਦਾ ਇਕੋ ਹੀ ਇਲਾਜ਼ ਹੈ 1 ਜਿਸ ਰਬ ਦੇ ਬੇਕਸੂਰ ਬੰਦੇ ਨੂੰ ਤੂੰ ਤਸੀਹੇ ਦੇ ਦੇ ਕੇ ਕਤਲ ਕਰਨ ਦੀ ਸੋਚ ਰਿਹਾ ਹੈਂ ਉਸੇ ਦੀ ਜੁਤੀ ਤੇਨੂੰ ਬਚਾ ਸਕਦਾ ਹੈ 1 ਭਾਈ ਤਾਰੂ ਸਿਘ ਦੀ ਖੋਪਰੀ ਉਤਰ ਚੁਕੀ ਸੀ ਪਰ ਉਹ ਹੋਸ਼ ਵਿਚ ਸੀ 1 ਉਸ ਦੀਆਂ ਜੁਤੀਆਂ ਖਾ ਖਾ ਕੇ ਜਕਰੀਆਂ ਖਾਨ ਠੀਕ ਤਾਂ ਹੋ ਗਿਆ ਪਰ ਜਲਦੀ ਹੀ ਨਰਕ ਨੂੰ ਚਲਦਾ ਬਣਿਆ 1
।
ਛੋਟਾ ਘਲੂਕਾਰਾ
ਅਠਾਰਵੀ ਸਦੀ ਦੀਆਂ ਪ੍ਰਮੁਖ ਘਟਨਾਵਾਂ ਵਿਚੋਂ ਛੋਟਾ ਤੇ ਵਡਾ ਘਲੂਘਾਰਾ ਇਤਿਹਾਸਕ ਦ੍ਰਿਸ਼ਟੀ ਤੋਂ ਖਾਸ ਅਹਿਮੀਅਤ ਰਖਦੇ ਹਨ 1 ਛੋਟਾ ਘਲੂਘਾਰਾ 1746 ਵਿਚ ਕਾਹਨੂੰਵਾਲ ,ਗੁਰਦਾਸਪੁਰ ਤੇ ਵਡਾ ਫਰਵਰੀ 1762 ਵਿਚ ਮਲੇਰਕੋਟਲਾ ਦੇ ਨੇੜੇ ਪਿੰਡ ਕੁੱਪ ਰੋਹੀੜਾ ਦੀ ਧਰਤੀ ਤੋਂ ਸ਼ੁਰੂ ਹੋਕੇ ਧਲੇਰ -ਝਨੇਰ ਵਿਚ ਦੀ ਹੁੰਦਾ ਹੋਇਆ ਅਗੇ ਪਿੰਡ ਕੁਤਬਾ-ਬਾਹਮਣੀਆਂ ਕੋਲ ਜਾਕੇ ਖਤਮ ਹੋਇਆ 1
ਲਾਹੋਰ ਦੇ ਸੂਬੇ ਜਕਰੀਆਂ ਖਾਨ ਦਾ ਅੰਤ ਬਹੁਤ ਬੁਰੀ ਤਰਹ ਹੋਇਆ 1 ਉਸਦਾ ਪਿਸ਼ਾਬ ਬੰਦ ਹੋ ਗਿਆ 1 ਸਾਰੇ ਸਿਆਣੇ ਹਕੀਮ ,ਫਕੀਰ ਤੇ ਅਓਲਿਆ ਦੇ ਇੱਲਾਜ਼ ਬੇਅਸਰ ਹੋ ਗਏ 1 ਅਖ਼ਿਰ ਇਕ ਫਕੀਰ ਨੇ ਸਲਾਹ ਦਿਤੀ ਕੀ ਇਸਦਾ ਇਕੋ ਹੀ ਇਲਾਜ਼ ਹੈ 1 ਜਿਸ ਰਬ ਦੇ ਬੇਕਸੂਰ ਬੰਦੇ ਨੂੰ ਤੂੰ ਤਸੀਹੇ ਦੇ ਦੇ ਕੇ ਤੂੰ ਕਤਲ ਕਰਨ ਦੀ ਸੋਚ ਰਿਹਾ ਹੈਂ ਉਸੇ ਦੀ ਜੁਤੀ ਤੇਨੂੰ ਬਚਾ ਸਕਦਾ ਹੈ 1 ਭਾਈ ਤਾਰੂ ਸਿਘ ਦੀ ਖੋਪਰੀ ਉਤਰ ਚੁਕੀ ਸੀ ਪਰ ਉਹ ਹੋਸ਼ ਵਿਚ ਸੀ 1 ਉਸ ਦੀਆਂ ਜੁਤੀਆਂ ਖਾ ਖਾ ਕੇ ਜਕਰੀਆਂ ਖਾਨ ਠੀਕ ਤਾਂ ਹੋ ਗਿਆ ਪਰ ਜਲਦੀ ਹੀ ਨਰਕ ਨੂੰ ਚਲਦਾ ਬਣਿਆ 1 ਉਸਦੀ ਜਗਹ ਯਯਿਆ ਖਾਨ ਲਾਹੋਰ ਦਾ ਗਵਰਨਰ ਬਣਿਆ 1 ਆਪਣੇ ਸਮੇ ਵਿਚ ਉਸਨੇ ਵੀ ਸਿਖਾਂ ਤੇ ਕੋਈ ਘਟ ਅਤਿਆਚਾਰ ਨਹੀ ਕੀਤੇ 1 ਉਸਦਾ ਦੀਵਾਨ ਲਖਪਤ ਰਾਇ ਰਾਜ ਦਰਬਾਰ ਵਿਚ ਬਹੁਤ ਤਾਕਤ ਰਖਦਾ ਸੀ 1 ਉਸਨੇ ਆਪਣੇ ਮਾਲਕ ਨੂੰ ਖੁਸ਼ ਕਰਨ ਲਈ ਸਿਖਾਂ ਤੇ ਜੁਲਮ ਕਰਨ ਵਿਚ ਕੋਈ ਕਸਰ ਨਹੀਂ ਛਡੀ 1 ਇਸ ਦਾ ਭਰਾ ਜਸਪਤ ਰਾਇ ਸਿਖਾਂ ਦੇ ਪਿੰਡਾਂ ਵਿਚ ਲਗਾਨ ਇਕਠਾ ਕਰਨ ਦੀ ਮੁਹਿਮ ਦੀ ਅਗਵਾਈ ਕਰ ਰਿਹਾ ਸੀ 1 ਗੁਰੂਦਵਾਰਾ ਰੋੜੀ ਸਾਹਿਬ ,ਏਮਨਾਬਾਦ ਵਿਚ ਜੁੜੇ ਬੈਠੇ ਸਿਖਾਂ ਨੂੰ ਮਾਰ ਮੁਕਾਣ ਦੀ ਨੀਅਤ ਨਾਲ ਗਿਆ 1 ਸਿਖ ਉਸ ਵੇਲੇ ਵੈਸਾਖੀ ਦਾ ਤਿਉਹਾਰ ਮਨਾਣ ਦੀ ਤਿਆਰੀ ਲਈ ਗੁਰੂਦਵਾਰਾ ਰੋੜੀ ਸਾਹਿਬ ਇਕਠੇ ਹੋਏ ਸੀ 1 ਸਿਖਾਂ ਤੋਂ ਇਹ ਵੀ ਬੜੀ ਖਾਰ ਖਾਂਦਾ ਸੀ ਬਿਨਾ ਕਿਸੇ ਖਾਸ ਕਾਰਣ ਸਿਖਾਂ ਨੂੰ ਹੁਕਮ ਕੀਤਾ ਕੀ ਓਹ ਤੁਰੰਤ ਗੁਰੂਦਵਾਰਾ ਛਡ ਕੇ ਇਥੋਂ ਨਿਕਲ ਜਾਣ 1 ਸਿਖਾਂ ਨੇ ਕਿਹਾ ਕੀ ਰਾਤ ਨੂੰ ਅਸੀਂ ਕਥਾ ਕੀਰਤਨ ਕਰਕੇ ਸਵੇਰੇ ਸਵੇਰੇ ਅਸੀਂ ਵੈਸਾਖੀ ਦਾ ਇਸ਼ਨਾਨ ਕਰਕੇ ਚਲੇ ਜਾਵਾਂਗੇ ਪਰ ਇਹ ਗਾਲੀ ਗਲੋਚ ਤੇ ਉੱਤਰ ਆਇਆ ਸਿਖਾਂ ਤੋ ਬਰਦਾਸ਼ਤ ਨਹੀਂ ਹੋਇਆ ਉਨ੍ਹਾ ਨੇ ਇਸਦਾ ਕਤਲ ਕਰ ਦਿਤਾ 1
ਜਦ ਲਖੂ (ਲਖਪਤ ਰਾਏ ) ਨੂੰ ਭਰਾ ਦੇ ਕਤਲ ਦਾ ਪਤਾ ਚਲਿਆ ਤਾਂ ਉਹ ਬਹੁਤ ਝਟਪਟਾਇਆ ਤੇ ਯਾਯਿਆ ਖਾਨ ਕੋਲ ਦੋੜ ਗਿਆ 1 ਉਸ ਦੇ ਪੈਰਾਂ ਤੇ ਆਪਣੀ ਪਗ ਰਖ ਕੇ ਕਸਮ ਖਾਧੀ ਕੀ ਜਦ ਤਕ ਉਹ ਸਿਖਾਂ ਦਾ ਖ਼ੁਰਾ -ਖੋਜ ਮਿਟਾ ਨਹੀਂ ਦੇਵੇਗਾ , ਉਹ ਪਗ ਨਹੀਂ ਬੰਨੇਗਾ1 ਯਾਯਿਆ ਖਾਨ ਨੂੰ ਸਿਖਾਂ ਨੂੰ ਮਾਰ ਮੁਕਾਣ ਲਈ ਇਹੋ ਜਹੇ ਬੰਦੇ ਦੀ ਲੋੜ ਸੀ 1 ਉਸਨੇ ਤੁਰੰਤ ਉਸ ਨੂੰ ਸਿਖਾਂ ਦਾ ਮਲੀਆਮੇਟ ਕਰਨ ਦੀ ਮਹਿਮ ਦਾ ਮੋਢੀ ਥਾਪ ਦਿਤਾ 1 ਨਾਲ ਹੀ ਉਸ ਨੂੰ ਜਾਇਜ਼ ਨਜਾਇਜ਼ ਸਾਰੇ ਹਥਕੰਡੇ ਵਰਤਣ ਦਾ ਅਧੀਕਾਰ ਦੇ ਦਿਤਾ 1 ਉਸਨੇ ਹੁਕਮ ਜਾਰੀ ਕਰ ਦਿਤਾ ਕੀ ਜਿਥੇ ਕਿਥੇ ਕੋਈ ਸਿਖ ਨਜ਼ਰ ਆਏ ਉਸਨੂੰ ਕਤਲ ਕਰ ਦਿਤਾ ਜਾਏ 1 ਉਸਨੇ ਗੁੜ ਨੂ ਰੋੜੀ , ਗਰੰਥ ਨੂੰ ਗਰੰਥ ਕਹਿਣ ਦੀ ਬਜਾਏ ਪੋਥੀ ਤੇ ਨਾਨਕ ਨੂੰ ਨਾਨੂੰ ਕਹਿਣ ਦਾ ਹੁਕਮ ਜਾਰੀ ਕਰ ਦਿਤਾ ਤਾਕਿ ਕੋਈ ਭੁਲੇ ਭਟਕੇ ਵੀ , ਗੁਰੂ ,ਗਰੰਥ ਤੇ ਬਾਬੇ ਨਾਨਕ ਨੂੰ ਯਾਦ ਨਾ ਕਰੇ 1 ਗੁਰੂ ਗਰੰਥ ਸਾਹਿਬ ਦੇ ਜਿਤਨੇ ਵੀ ਸਰੂਪ ਨਜਰ ਆਏ ਕੁਝ ਉਸਨੇ ਅਗਨੀ ਦੀ ਭੇਟ ਕਰ ਦਿਤੇ ਤੇ ਕੁਝ ਖੂਹਾਂ ਵਿਚ ਸੁਟਵਾ ਦਿਤੇ 1
ਲਖੂ ਨੇ ਸਭ ਤੋ ਪਹਿਲੇ ਲਾਹੋਰ ਵਾਸੀਆਂ ਦੇ ਵਿਰੋਧ ਦੇ ਬਾਵਜੂਦ , ਅਮਨ ਸ਼ਾਂਤੀ ਨਾਲ ਵਸਦੇ ਸਾਰੇ ਸਿਖਾਂ ਨੂੰ ਸ਼ਹੀਦ ਕਰਵਾ ਦਿਤਾ 1 ਫੌਜ਼ ਲੇਕੇ ਲਾਹੋਰ ਵਲ ਵਧਿਆ 1 ਅਮ੍ਰਿਤਸਰ ਪਹੁੰਚਦਿਆਂ ਉਥੇ ਜੁੜੇ ਬੈਠੇ ਸਿਖਾਂ ਤੇ ਹਮਲਾ ਕਰ ਦਿਤਾ 1 ਇਹ ਹਮਲਾ ਇਤਨਾ ਅਚਾਨਕ ਸੀ ਕੀ ਸਿਖਾਂ ਨੂੰ ਆਪਣੇ ਟਿਕਾਣਿਆ ਵਲ ਨਿਕਲ ਜਾਣ ਦਾ ਮੋਕਾ ਨਾ ਮਿਲਿਆ 1 ਸਿਖਾਂ ਨੇ ਆਪਸ ਵਿਚ ਸਲਾਹ ਕੀਤੀ ਕੀ ਉਨ੍ਹਾ ਨੂੰ ਕਾਹਨੂੰਵਾਲ ਨਿਕਲ ਤੁਰਨਾ ਚਾਹਿਦਾ ਹੈ 1 ਉਸਦੀ ਸੂਹ ਇਸ ਨੂੰ ਵੀ ਮਿਲ ਗਈ 1 ਉਸਨੇ ਅਮ੍ਰਿਤਸਰ ਤੋ ਨਿਕਲੀ ਸਿਖ ਵਹੀਰ ਦਾ ਪਿਛਾ ਕਰਨਾ ਸ਼ੁਰੂ ਕਰ ਦਿਤਾ
1746 ਵੈਸਾਖੀ ਦੇ ਨੇੜੇ -ਤੇੜੇ ਉਸਨੇ ਬਹੁਤ ਸਾਰੀ ਫੌਜ਼ ਨਾਲ ਸਿਖਾਂ ਨੂੰ ਘੇਰ ਲਿਆ 1 ਸਿਖ ਕਾਹਨੂੰਵਾਲ ਦੇ ਜੰਗਲੀ ਇਲਾਕੇ ਵਿਚ ਚਲੇ ਗਏ 1 ਫੌਜਾਂ ਲਗਾਤਾਰ ਉਨ੍ਹਾ ਦਾ ਪਿਛਾ ਕਰ ਰਹੀਆਂ ਸੀ 1ਲਗਾਤਾਰ ਕਈ ਲੜਾਈਆਂ ਹੋਈਆਂ ਸਿਖ ਨਿਧੜਕ ਹੋਕੇ ਲੜਦੇ ਰਹੇ 1 ਕੁਝ ਜੰਗਲਾਂ ਦੀਆਂ ਝਾੜੀਆਂ ਵਿਚ ਗੁਰੀਲਾ ਯੁਧ ਕਰਨ ਲਈ ਛੁਪ ਗਏ 1 ਸਾਰੇ ਜੰਗਲਾਂ ਨੂੰ ਅਗ ਲਗਾ ਦਿਤੀ ਗਈ ਤਾਂ ਕੀ ਕੋਈ ਸਿਖ ਲੁਕ ਨਾ ਸਕੇ 1 ਸਿਖ ਜੰਮੂ ਵਲ ਪਿਛੇ ਨੂੰ ਹਟੇ ਕੀ ਸ਼ਾਇਦ ਉਨ੍ਹਾ ਨੂੰ ਪਨਾਹ ਮਿਲੇ ,ਪਰ ਪਹਾੜੀ ਲੋਕ ਉਨ੍ਹਾ ਤੇ ਟੁਟ ਕੇ ਪੈ ਗਏ ਗੋਲੀਆਂ ਤੇ ਪਥਰਾਂ ਨਾਲ ਸੁਆਗਤ ਕੀਤਾ 1 ਕੁਝ ਸਿੰਘ ਰਾਵੀ ਪਾਰ ਕਰ ਗਏ ਤੇ ਕੁਝ ਰੇਤੀਲੇ ਇਲਾਕਿਆਂ ਵਿਚ ਚਲੇ ਗਏਬਹੁਤ ਸਾਰੇ ਸਿਖਾਂ ਨੂੰ ਲਖਪਤ ਦੇ ਹਵਾਲੇ ਕਰ ਦਿਤਾ 1 ਜੋ ਕੈਦੀ ਬਣਾਕੇ ਲਾਹੋਰ ਲਿਆਂਦੇ ਗਏ ਉਨ੍ਹਾ ਦੇ ਕੇਸ ਕਟਵਾਉਣ ਤੋ ਬਾਅਦ ਦਿਲੀ ਦਰਵਾਜ਼ੇ ਦੇ ਬਾਹਰ ਖੁਲੇਆਮ ਕਤਲ ਕਰ ਦਿਤਾ ਗਿਆ ਤੇ ਧਮਕੀ ਵੀ ਦਿਤੀ ਕੀ ਹਰ ਸਿਖ ਜਾਂ ਗੁਰੂ ਦਾ ਨਾਉ ਲੈਣ ਵਾਲੇ ਦਾ ਪੇਟ ਚਾਕ ਕਰ ਦਿਤਾ ਜਾਵੇਗਾ 1 ਇਹ ਸਿਖ ਇਤਿਹਾਸ ਦਾ ਛੋਟਾ ਘਲੂਘਾਰਾ ਹੈ ਜਿਸ ਵਿਚ ਕੋਈ ਇਤਿਹਾਸਕਾਰ 10, ਤੇ ਕੋਈ 20-25 ਹਜ਼ਾਰ ਸਿੰਘਾਂ ਦਾ ਕਤਲ-ਏ-ਆਮ ਹੋਇਆ ਦਸਦਾ ਹੈ 1 ਸਿਖਾਂ ਦੀ ਗਿਣਤੀ ਬਹੁਤ ਥੋੜੀ ਰਹਿ ਗਈ 1 ਇਹ ਸਿਖਾਂ ਲਈ ਭਾਰੀ ਸਟ ਸੀ 1 ਪਰ ਸਿਖ ਫਿਰ ਵੀ ਚੜਦੀਆਂ ਕਲਾਂ ਵਿਚ ਰਹੇ 1 ਇਸ ਘਲੂਘਾਰੇ ਮਗਰੋਂ ਸਿਖਾਂ ਦੀ ਤਾਕਤ ਦਿਨ ਬਦਿਨ ਵਧਣ ਲਗੀ ਤੇ ਤਕਰੀਬਨ ਡੇਢ ਸਾਲ ਮਗਰੋਂ ਸਿਖਾਂ ਨੇ ਅਮ੍ਰਿਤਸਰ ਰਾਮਰੋਣੀ ਗੜੀ ਬਣਾ ਲਈ ਜੋ ਇਸਦਾ ਸਭ ਤੋ ਵਡਾ ਸਬੂਤ ਹੈ
ਉਧਰ ਨਾਦਰਸ਼ਾਹ ਦੇ ਵਿਰੁਧ ਅਫਗਾਨਾ ਨੇ ਬਗਾਵਤ ਕੀਤੀ ਪਰ ਬੂਰੀ ਤਰਹ ਹਾਰ ਗਏ 1 ਬਹੁਤ ਸਾਰੇ ਅਫਗਾਨੀ ਕੈਦ ਕਰ ਲਿਤੇ ਗਏ ਜਿਨਾ ਵਿਚ ਜੁਲਫਕਾਰ ਤੇ ਅਹਿਮਦ ਸ਼ਾਹ ਵੀ ਸੀ 1 ਜੁਲਫਕਾਰ ਤੇ ਗਲਜ਼ਈਆਂ ਨਾਲ ਲੜਦਾ ਲੜਦਾ ਮਾਰਿਆ ਗਿਆ ਪਰ ਅਹਿਮਦ ਸ਼ਾਹ ਨੇ ਆਪਣੀ ਸੂਝ ਬੂਝ ਤੇ ਹੋਸ਼ਿਆਰੀ ਨਾਲ ਨਾਦਰਸ਼ਾਹ ਦਾ ਵਿਸ਼ਵਾਸ ਹਾਸਲ ਕਰ ਲਿਆ ਜਿਸਦੀ ਨਾਦਰਸ਼ਾਹ ਨੇ ਬੜੀ ਖੁਲ ਕੇ ਤਰੀਫ ਕੀਤੀ ,” ਇਰਾਨ ਤੁਰਨ ਤੇ ਹਿੰਦ ਵਿਚ ਮੈਨੂੰ ਅਹਿਮਦ ਵਰਗਾ ਕੋਈ ਬੰਦਾ ਨਹੀਂ ਮਿਲਿਆ “1
1747 ਵਿਚ ਨਾਦਰਸ਼ਾਹ ਨੂੰ ਕਤਲ ਕਰ ਦਿਤਾ ਗਿਆ 1 ਸਰਬ ਸੰਮਤੀ ਨਾਲ ਅਬਦਾਲੀ ਨੂੰ ਲੀਡਰ ਮੰਨ ਕੇ ਦੂਰਾਨੀ ਪਾਤਸ਼ਾਹ ਦਾ ਖਿਤਾਬ ਦਿਤਾ 1 ਪੰਜਾਬ ਉਸ ਵਕਤ ਬਹੁਤ ਵਡਾ ਸਰਹਦੀ ਰਾਜ ਸੀ , ਲੋਕ ਮੇਹਨਤੀ ਹੋਣ ਕਰਕੇ ਧੰਨ ਦੌਲਤ ਨਾਲ ਵੀ ਮਾਲਾ ਮਾਲ ਸੀ 1 ਧਾੜਵੀਆਂ ਨੇ ਪੰਜਾਬ ਨੂੰ ਖਾਸ ਆਪਣੀ ਲੁਟ ਮਾਰ ਦਾ ਨਿਸ਼ਾਨਾ ਬਣਾਇਆ 1 ਅਬਦਾਲੀ ਨੇ ਪੰਜਾਬ ਤੇ ਹਮਲੇ ਕਰਨੇ ਸ਼ੁਰੂ ਕਰ ਦਿਤੇ 1 ਸਿਖ ਅਜੇ ਤਾਕਤ ਪਕੜ ਹੀ ਰਹੇ ਸਨ 1 1748 -1761 ਤਕ ਪੰਜ ਹਮਲੇ ਕੀਤੇ 1 ਮਰਹਟੇ ਜੋ ਦਿਲੀ ਤਕ ਪਹੁੰਚ ਗਏ ਸੀ ਪੰਜਾਬ ਤੇ ਵੀ ਕਬਜਾ ਕਰਨਾ ਚਹੁੰਦੇ ਸੀ ਪਰ ਅਬਦਾਲੀ ਨੇ ਪਾਨੀਪਤ ਦੀ ਤੀਜੀ ਲੜਾਈ ਵਿਚ ਉਨ੍ਹਾ ਨੂੰ ਬੁਰੀ ਤਰਹ ਹਰਾਇਆ `1 ਜਦ ਉਹ ਕਾਬਲ ਵਾਪਸ ਮੁੜਨ ਲਗਾ ਤਾ ਸਿਖਾਂ ਨੇ ਉਸਦਾ ਲੁਟ ਦਾ ਮਾਲ ਤੇ ਜਵਾਨ ਬਚੇ-ਬਚੀਆਂ ਘੋਹ ਲਈਆਂ1 ਲੁਟ ਦਾ ਮਾਲ ਤੇ ਉਨ੍ਹਾ ਨੇ ਖੁਦ ਰਖ ਲਿਆ ਤੇ ਜਵਾਨ ਬਚੇ ਬਚੀਆਂ ਨੂੰ ਬਾ-ਇਜ਼ਤ ਘਰੋ-ਘਰੀ ਪੁਚਾ ਦਿਤਾ 1 ਅਬਦਾਲੀ ਦੇ ਕਾਬਲ ਪਰਤਣ ਤੋ ਬਾਦ ਸਿਖ ਅਮਲੀ ਤੋਰ ਤੇ ਪੰਜਾਬ ਦੇ ਮਾਲਕ ਬੰਨ ਗਏ 1
Continued on ………………………………………….ਭਾਗ ਦੂਜਾ