ਸਿੱਖ ਇਤਿਹਾਸ

ਸਿਖ ਪੰਥ ਦੇ ਪੰਜ ਤਖਤ

ਅਕਾਲ ਤਖਤ

ਅਕਾਲ ਤਖਤ ਸਿਖਾਂ ਦੇ ਪੰਜ  ਧਾਰਮਿਕ ਤੇ ਰਾਜਨੀਤਕ ਅਖਿਤਿਆਰਾ ਦੇ  ਤਖਤਾਂ ਵਿਚੋ ਸਭ ਤੋ ਪਹਿਲਾ ਤੇ ਸਭ ਤੋਂ ਪੁਰਾਤਨ ਤਖਤ  ਹੈ ਜਿਸਦੀ ਸਥਾਪਨਾ ਛੇਵੇਂ ਪਾਤਸ਼ਾਹ ਸਿਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਅਗਵਾਈ ਹੇਠ 15 ਜੂਨ 1606  ਵਿਚ ਕੀਤੀ1 ਕਾਹਨ ਸਿੰਘ ਨਾਭਾ ਇਸਦੀ ਉਸਾਰੀ ਦੀ ਤਰੀਕ ਜੂਨ 1608 ਦਸਦੇ ਹਨ 1  ਇਹ ਸਿਖ ਅਖਤਿਆਰਾ ਦਾ ਉਹ ਤਖਤ ਹੈ ਜਿਥੇ ਕਿਸੇ ਵੀ ਸਿਖ ਸਿਧਾਂਤ ਜਾਂ ਰਹਿਤ ਸੰਬੰਧੀ ਰਹਿਨੁਮਾਈ ਜਾਂ ਸਪਸ਼ਟੀਕਰਨ ਲਈ ਹੁਕਮ ਨਾਮੇ ਜਾਰੀ ਕੀਤੇ ਜਾ ਸਕਦੇ ਹਨ 1 ਧਰਮ ਲਈ ਕੀਤੀ ਕੁਰਬਾਨੀ ਜਾਂ ਮਹਾਨ ਸੇਵਾ ਕਰਨ ਲਈ ਮਾਨ ਸਨਮਾਨ ਦਿਤਾ ਜਾ ਸਕਦਾ  ਹੈ ਜਾਂ  ਕਿਸੇ ਵੀ ਧਾਰਮਿਕ ਨੀਅਮ ਨੂੰ ਭੰਗ ਕਰਨ ਜਾ ਸਿਖ ਹਿਤਾਂ ਜਾਂ ਕਿਸੇ ਵਿਅਕਤੀ  ਦੇ ਵਿਰੁਧ ਕੀਤੇ  ਗਲਤ ਕੰਮ ਕਰਨ ਤੇ   ਤਨਖਾਹ ਲਗਾਈ ਜਾ ਸਕਦੀ ਹੈ 1 ਕੀਤੇ ਗੁਨਾਹ ਜਾਂ ਗਲਤ ਕੰਮ ਲਈ ਸਜਾ ਵੀ ਦਿਤੀ ਜਾ ਸਕਦੀ ਹੈ  1  ਇਸ ਸਥਾਨ ਤੇ ਕੀਤਾ ਗਿਆ ਹਰ ਫੈਸਲਾ ਅਤੇ  ਇਥੋਂ ਜਾਰੀ ਕੀਤਾ ਗਿਆ ਹਰ ਹੁਕਮਨਾਮਾ ਸਿਖ ਜਥੇਬੰਦੀਆਂ ਲਈ ਮੰਨਣਾ ਲਾਜ਼ਮੀ ਹੁੰਦਾ ਹੈ 1

 ਤਖ਼ਤ ਦਾ ਮਤਲਬ  ਚੋਕੀ , ਤਖਤ , ਮੰਜੀ ,ਜਾਂ ਰਾਜ ਸਿੰਘਾਸਨ, ਉਸ ਉਚੀ ਜਗਹ ਨੂੰ ਕਿਹਾ ਜਾਂਦਾ ਹੈ   ਜਿਸਤੇ ਬੈਠ ਕੇ ਬਾਦਸ਼ਾਹ ਆਪਣੀ ਪਰਜਾ ਤੇ ਹੁਕਮ ਚਲਾਂਦੇ  ਹਨ  1 ਕਈ ਬਾਦਸ਼ਹ , ਯੋਧੇ , ਸੂਰਬੀਰ ,ਜਾਲਮ ਇਹਨਾ ਤਖਤਾਂ ਤੇ ਬੈਠੇ , ਜਿਨਾ ਨੇ ਹੁਕਮ ਚਲਾਏ ,ਪਰਜਾ ਦੀ ਹਿਤ ਵੀ ਕੀਤੀ , ਤੇ ਜ਼ੁਲਮ ਵੀ 1 ਦੁਨਿਆ ਤੇ ਆਏ ਤੇ ਚਲੇ ਵੀ  ਗਏ 1 ਤਖਤਾਂ ਦੇ ਨਾਲ ਨਾਲ ਉਹਨਾ ਦਾ ਨਾਮੋ -ਨਿਸ਼ਾਨ ਮਿਟ ਗਏ  1 ਪਰ  ਗੁਰੂ ਸਾਹਿਬਾਨਾ ਦੇ ਇਹ  ਤਖਤ  ਅਜ 400 ਸਾਲਾਂ ਬਾਅਦ ਵੀ ਕਾਇਮ ਹਨ ਤੇ ਰਹਿੰਦੀ ਦੁਨੀਆਂ ਤਕ ਕਾਇਮ ਰਹਿਣਗੇ 1 ਕਿਓਂਕਿ ਇਹ ਸਚੇ ਤੇ ਸੁਚੇ ਅਕਾਲ ਪੁਰਖ ਦੇ  ਤਖਤ ਹਨ ਜਿਥੇ ਸਿਰਫ ਸਚ ਦਾ ਵਰਤਾਰਾ ਹੋਇਆ ਹੈ  1 ਕਈਆਂ ਨੇ ਇਸ ਤਖਤ ਨੂੰ ਹਿ ਢੇਰੀ ਵੀ ਕੀਤਾ 1 ਇਸਦੀ ਬੇਦ੍ਬੀ ਕੀਤੀ , ਇਸ ਜਗਹ ਨੂੰ ਆਪਣੀ ਅਰਾਮਗਾਹ ਬਣਾਇਆ ,  ਸ਼ਰਾਬ ਦੇ ਦੋਰ ਚਲਾਏ , ਕੰਜਰੀਆਂ ਨਚਾਈਆਂ  ਢਾਹ,ਢੇਰੀ ਵੀ ਕੀਤਾ ਪਰ ਇਸਦੀ ਪਵਿਤਰਤਾ ਤੇ ਇਸਦਾ ਵਜੂਦ ਕਾਇਮ ਰਿਹਾ 1 

 ਇਸ ਜਗਹ ਤੇ ਕਦੀ ਸਿਖਾਂ ਦੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆਪਣੇ ਦੋਸਤਾਂ ਨਾਲ   ਖੇਡਿਆ ਕਰਦੇ ਸੀ, ਉਸ ਵਕਤ   ਜਦੋਂ  ਗੁਰੂ  ਅਰਜਨ ਦੇਵ ਜੀ ਦੀ ਨਿਗਰਾਨੀ ਹੇਠ  ਰਾਮਦਾਸ ਸਰੋਵਰ ਨੂੰ ਪੱਕਾ ਕੀਤਾ ਜਾ ਰਿਹਾ ਸੀ 1 ਜਿਥੇ ਅਕਾਲ ਤਖਤ ਬਣਿਆ ਹੈ ਇਥੇ ਇਕ ਉਚਾ ਟੀਲਾ ਸੀ ਜੋ ਤਕਰੀਬਨ ਸਾਢ਼ੇ ਤਿੰਨ ਮੀਟਰ  ਉਚਾ ਸੀ ਜਿਥੇ ਬਾਲ ਗੁਰੂ ਹਰਗੋਬਿੰਦ ਸਾਹਿਬ ਬੈਠ ਕੇ ਆਪਣੇ ਸਾਥੀਆਂ ਨਾਲ  ਖੇਡਾਂ ਦੀ  ਅਗਵਾਈ ਕਰਦੇ ਸੀ 1ਇਸ ਟੀਲੇ ਤੇ ਤਖਤ ਬਣਨ ਦੀ ਲੋੜ ਤਦ ਪਈ ਜਦੋਂ ਧਰਮ ਤੇ ਜੁਲਮ ਦੀ ਹਦ ਹੋਈ 1 ਇਸ  ਸਿਧਾਂਤ ਨੂੰ ਪੰਜਵੇ ਪਾਤਸ਼ਾਹ ਦੀ ਇੱਛਾ ਤੇ ਹੁਕਮ ਅਨੁਸਾਰ  ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵਰਤਿਆ ਉਸ ਵਕਤ  ਜਦੋਂ ਸ਼ਾਂਤ ਮਈ ਦਾ ਹਰ ਹੀਲਾ ਫੇਲ ਹੋ ਚੁਕਾ ਸੀ -ਇਕੋ ਇਕ ਰਾਹ  ਸੀ .ਮੀਰੀ ਨੂੰ ਪੀਰੀ ਨਾਲ , ਭਗਤੀ ਨੂੰ ਸ਼ਕਤੀ ਤੇ ਦੇਗ ਨੂੰ ਤੇਗ ਨਾਲ ਜੋੜਨ ਦਾ  1

 25 ਮਈ 1606 ਵਿਚ  ਗੁਰੂ ਹਰਗੋਬਿੰਦ ਸਾਹਿਬ  ਗੁਰਗਦੀ ਤੇ ਬੈਠੇ 1  15 ਜੂਨ 1606 ਵਿਚ ਇਥੇ ਤਖ਼ਤ ਬਣਵਾਇਆ ਜਿਸ ਨੂੰ ਬਾਅਦ ਵਿਚ ਅਕਾਲ ਬੁੰਗਾ ਤੇ ਅਕਾਲ ਤਖਤ ਦਾ ਨਾਮ ਦਿਤਾ ਗਿਆ 1  ਗੁਰੂ ਸਾਹਿਬ ਇਥੇ ਸ਼ਾਹੀ ਦਰਬਾਰ , ਛਤਰ ਅਤੇ ਚੌਰ ਸਮੇਤ ਇੱਕ  ਬਾਦਸ਼ਾਹ  ਦੀ ਤਰ੍ਹਾਂ ਸੈਲੀ ਟੋਪੀ ਦੀ ਬਜਾਏ ਪਗੜੀ ਤੇ ਕਲਗੀ ਲਗਾਕੇ ਸਵੇਰੇ ਸ਼ਾਮ  ਦਰਬਾਰ ਗਾਂਦੇ ,ਸੰਗਤਾਂ ਨੂੰ ਦਰਸ਼ਨ ਦਿੰਦੇ ,ਮਸੰਦਾਂ ਨੂੰ ਮਿਲਦੇ , ਲੋਕਾਂ ਦੇ ਪ੍ਰਾਥਨਾ ਪਤਰ ਤੇ  ਸ਼ਕਾਇਤਾਂ ਸੁਣਦੇ ਤੇ ਇਨਸਾਫ਼ ਕਰਦੇ 1 ਲੋਕਾਂ  ਨੂੰ  ਸਚਾ ਇਨਸਾਫ਼ ਮਿਲਦਾ ਜਿਸ ਕਰਕੇ ਲੋਕ ਇਨ੍ਹਾ ਨੂੰ  ਸਚਾ ਪਾਤਸ਼ਾਹ ਕਹਿੰਦੇ  1

 

 ਅਕਾਲ ਤਖ਼ਤ ਬਣਾਨ ਪਿਛੇ ਕੋਮੀ ਹਾਲਤ

ਅਕਬਰ ਜਹਾਂਗੀਰ ਨੂੰ ਤਖਤ ਦੇਣ  ਦੇ ਹਕ ਵਿਚ ਬਿਲਕੁਲ ਨਹੀਂ ਸੀ ਕਿਓਂਕਿ ਜਹਾਂਗੀਰ ਸ਼ਰਾਬੀ ,ਅਯਾਸ਼ ,ਕੰਮਜੋਰ ਤੇ ਜਨੂਨੀ ਮੁਸਲਮਾਨ ਸੀ ,ਪਰ ਅਚਾਨਕ ਉਸਦੇ ਦੂਸਰੇ ਪੁਤਰ ਦੇ ਦੇਹਾੰਤ ,ਨਕ੍ਸ਼੍ਬੰਦੀਆਂ,  ਤੇ  ਜਨੂਨੀ   ,ਮੁਸਲਮਾਨਾ ਦਾ  ਦਬਾਅ ਤੇ ਕੁਝ ਹੋਰ  ਕਾਰਨਾ ਕਰਕੇ  , ਜਹਾਂਗੀਰ ਨੂੰ ਇਹ ਤਖਤ ਨਸੀਬ ਹੋਇਆ 1 ਗਦੀ  ਨਸ਼ੀਨ ਹੋਣ ਤੋ ਬਾਅਦ ਨਸ੍ਖ੍ਬੰਦੀਆਂ ਤੇ ਜਨੂਨੀ ਮੁਸਲਮਾਨਾਂ  ਨੂੰ ਖੁਸ਼ ਕਰਨ ਲਈ,  ਆਪਣੇ ਆਪ ਨੂੰ ਇਸਲਾਮ ਦਾ ਰਾਖਾ ਸਾਬਤ ਕਰਨ ਲਈ ਤੇ ਗੁਰੂ ਸਾਹਿਬ ਦੀ ਵਧਦੀ ਤਾਕਤ ਜਿਸ ਨੂੰ ਉਹ ਹਮੇਸ਼ਾਂ ਤੋਂ ਇਸਲਾਮ ਲਈ ਖਤਰਾ ਸਮਝਦਾ ਸੀ ਨੂੰ ਖਤਮ ਕਰਨ ਲਈ ਉਸਨੇ ਇਕੋ ਇਕ ਰਾਹ ਢੂੰਢ ਲਿਆ  1 ਬਾਹਰੋਂ ਸਭ ਨੂੰ ਇਹੀ ਕਾਰਣ ਦਸਿਆ ਗਿਆ ਕੀ ਗੁਰੂ ਸਾਹਿਬ ਨੇ ਖੁਸਰੋ ਨੂੰ ਬਗਾਵਤ ਲਈ ਉਕਸਾਇਆ ਹੈ ਜੋ ਕੀ ਸਚ ਨਹੀਂ ਸੀ , ਜਿਸ ਲਈ ਉਨ੍ਹਾ  ਤੇ ਲਗਾਇਆ ਗਿਆ ਜੁਰਮਾਨਾ ਦੇਣ ਤੋ ਇਨਕਾਰੀ , ਮਤਲਬ ਹਕੂਮਤ ਦੇ ਖਿਲਾਫ਼ ਬਗਾਵਤ 1

ਜਦੋਂ ਗੁਰੂ ਅਰਜਨ ਦੇਵ ਜੀ  ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਨ੍ਹਾਂ ਨੂੰ ਅੰਦੇਸ਼ਾ ਹੋ ਚੁਕਾ ਸੀ “ਕਿ ਸਾਡਾ ਸੀਸ ਲਗੇਗਾ, ਇਹ ਨਿਸਚਾ ਆਇਆ”। ਜਹਾਗੀਰ ਦੀ ਕੁਟਲ ਨੀਤੀ ਨੂੰ ਉਹ ਸਮਝ ਚੁਕੇ ਸੀ ਪਰ ਸਹੀਦੀ ਦੇਣਾ ਮੀਰੀ ਨੂੰ ਪੀਰੀ ਨਾਲ ਜੋੜਨ ਤੋਂ ਪਹਿਲਾ ਸਮੇਂ ਦੀ ਹਕੂਮਤ ਨੂੰ ਸ਼ਾਂਤਮਈ ਢੰਗ ਦਾ ਰਾਹ ਵਿਖਾਣ ਦਾ ਇਕ ਆਖਿਰੀ ਯਤਨ ਸੀ।ਲਾਹੋਰ ਤੋ ਤੁਰਨ ਤੋ ਪਹਿਲੇ ਗੁਰੂ ਅਰਜਨ ਦੇਵ ਜੀ  ਨੇ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਨੂੰ ਇਕ ਤਲਵਾਰ ਭੇਂਟ ਕਰਕੇ ਆਪਣੇ ਉਂਗਲੀ ਕਟਣ ਨੂੰ ਕਿਹਾ 1 ਗੁਰੂ ਹਰਗੋਬਿੰਦ ਸਾਹਿਬ ਨੇ ਬਿਨਾ ਕਿਸੇ ਹੀਲ-ਹੁਜਤ ਤੋਂ ਝਟ ਉਂਗਲ  ਅਗੇ ਕਰ ਦਿਤੀ 1 ਇਹ ਉਨਾ ਦੀ ਕਾਹਲੀ ਨਾਲ ਲਈ ਗਈ  ਗੁਰਗਦੀ ਦੀ ਪਰੀਕਸ਼ਾ ਸੀ 1  ਸੋ ਗੁਰ  ਗਦੀ ਦਾ ਵਾਰਸ ਗੁਰੂ ਹਰਗੋਬਿੰਦ ਸਾਹਿਬ ਦੇ ਹੋਣ  ਦਾ ਐਲਾਨ ਕੀਤਾ ਤੇ ਕਿਹਾ ,’ ਬਚਾ ਹੁਣ ਸ਼ਸ਼ਤਰ ਪਹਿਨਣੇ ਹਨ, ਤਦ ਤਕ ਡਟੇ ਰਹਿਣਾ ਜਦ ਤਕ ਇਹ ਜਾਲਮ ਜੁਲਮ ਛਡ ਦੇਣ ਜਾ ਖਤਮ ਨਾ ਹੋ ਜਾਣ ”  1  ਗੁਰਗਦੀ ਦੀ ਰਸਮ ਤਾਂ  ਕਰਨੇ ਦਾ ਨਾ ਮੋਕਾ ਸੀ ਨਾ ਮੁਹਲਤ 1 ਬਾਬਾ ਬੁਢਾ ਜੀ ਨੂੰ ਆਗਿਆ  ਦਿਤੀ ਕੀ ਸਾਡੇ ਪਿਛੋਂ ਗੁਰਗਦੀ ਦੀ ਰਸਮ ਅਦਾ ਕੀਤੀ ਜਾਏ  ਨਾਲੇ ਆਪਣੇ ਸਿਖਾਂ ਲਈ  ਹੁਕਮ ਦਿਤਾ ਕੀ ਬਦਲ ਰਹੇ ਸਮੇ ਵਿਚ ਤਕੜੇ ਹੋਕੇ ਰਹਿਣਾ ,  ਵਾਹਿਗੁਰੂ ਤੇ ਭਰੋਸਾ ਕਰਨਾ 1 ਸਿਖੀ ਰਹਤ ਮਰਿਆਦਾ ਵਿਚ ਪਕਿਆ ਰਹਣਾ 1 ਜੇ ਲੋੜ ਪਵੇ ਤਾਂ ਹਰਗੋਬਿੰਦ ਦੀ ਅਗਵਾਈ ਹੇਠ ਕੋਮ ਦੀ ਉਨਤੀ ਤੇ ਰਖਿਆ ਲਈ ਆਪਣਾ ਤਨ ਮਨ ਵਾਰ ਦੇਣਾ 1

 25 ਮਈ 1606  ਨੂੰ ਬਾਬਾ ਬੁਢਾ ਜੀ ਨੇ ਗੁਰਗਦੀ ਦੀ ਰਸਮ ਪੂਰੀ ਕੀਤੀ 1 ਆਪਣੇ ਪਿਤਾ ਦੀ ਹਿਦਾਇਤ ਅਨੁਸਾਰ ਦੋ ਤਲਵਾਰਾਂ  ਇਕ ਮੀਰੀ ਤੇ  ਦੂਜੀ ਪੀਰੀ ਦੀ ਪਾ ਕੇ ਭਗਤੀ ਨੂੰ ਸ਼ਕਤੀ, ਧਰਮ ਨੂੰ ਰਾਜਨੀਤੀ ਤੇ ਦੇਗ ਨੂੰ ਤੇਗ ਨਾਲ ਜੋੜ ਦਿਤਾ 1 ਸੰਗਤਾਂ ਨੂੰ ਹੁਕਮ ਕੀਤਾ ਕਿ ਅਜ ਤੋ ਗੁਰੂ ਘਰ ਵਿਚ ਧਰਮ ਤੇ ਸੰਸਾਰਕ ਸੁਖ ਨਾਲ ਨਾਲ ਚਲਣਗੇ 1 ਦੇਗ ਗਰੀਬਾਂ ਲਈ ਤੇ ਤਲਵਾਰ ਜਾਲਮਾਂ  ਲਈ1 ਗਦੀ  ਨਸ਼ੀਨ ਦੀ ਵਾਰ ਅਬਦੁਲਾ  ਤੇ ਨਥੁ ਮਲ ਨੇ  ਗਾਈ ਜਿਸ ਵਿਚ ਤਲਵਾਰਾਂ ਸਤਿਗੁਰੁ ਦੀ ਚੜਦੀ ਕਲਾ ਨੂੰ ਪ੍ਰਗਟਾਉਣ ਲਈ ਤੇ ਦਸਤਾਰ ਦਾ ਟਾਕਰਾ ਸਿਧਾ  ਜਹਾਂਗੀਰ ਦੀ ਪਗੜੀ  ਨਾਲ  ਕੀਤਾ 1 

             ਦੋ ਤਲਵਾਰਾਂ ਬਧੀਆਂ ਇਕ ਮੀਰੀ ਦੀ ਇਕ ਪੀਰੀ ਦੀ 11 

            ਇਕ ਅਜਮਤ ਦੀ ਇਕ ਰਾਜ ਦੀ ਇਕ ਰਾਖੀ ਕਰੇ ਵਜੀਰ ਦੀ 11 

ਇਸ ਤਰਹ ਗੁਰੂ ਅਰਜਨ ਦੇਵ ਜੀ ਨੇ ਸਿਖੀ ਨੂੰ ਇਕ ਨਵਾਂ ਸਿਧਾਂਤ ਬਖਸ਼ਿਆ  1 ਸੰਤ ਤੇ ਭਗਤਾਂ ਦੀ ਸਿਖੀ ਸੰਤ ਸਿਪਾਹੀਆਂ ਤੇ ਧਰਮੀ ਯੋਧਿਆਂ ਵਿਚ ਬਦਲ ਗਈ 1 ਗੁਰੂ ਸਹਿਬ ਤੇ ਸਾਰੇ ਸਿਖ ਇਸ ਕੋਮ ਉਸਾਰੀ ਦੇ ਨਵੇ ਰੂਪ ਨੂੰ ਸਾਕਾਰ ਕਰਨ ਵਿਚ ਜੁਟ ਗਏ 1  ਗੁਰੂ ਸਾਹਿਬ ਨੇ ਐਲਾਨ ਕਰ ਦਿਤਾ ਕੀ ਅਜ ਤੋ ਬਾਦ ਮੇਰੀ ਪਿਆਰੀ ਭੇਟ , ਸ਼ਸ਼ਤਰ , ਜੁਆਨੀਆਂ ਤੇ ਘੋੜੇ ਹੋਣਗੇ 1  ਮੇਰੀ ਖੁਸ਼ੀ ਲੈਣ ਲਈ ਕਸਰਤਾਂ ਕਰੋ ,ਘੋਲ ਕਰੋ ,ਗਤਕੇ ਖੇਡੋ ,ਘੋੜ ਸਵਾਰੀ ਕਰੋ ਤੇ ਸ਼ਿਕਾਰ ਖੇਡਣ ਨੂੰ ਜੰਗਲਾਂ ਵਿਚ ਜਾਓ 1 ਕਮਜ਼ੋਰੀ ਇਕ ਕੋਮੀ ਗੁਨਾਹ ਹੈ ਜੋ ਬਖਸ਼ੀ ਨਹੀਂ ਜਾ ਸਕਦੀ  1 ਤੁਸੀਂ ਤਲਵਾਰ ਇਸ ਲਈ ਫੜਨੀ ਹੈ ਕੀ ਜਾਲਮ ਦੀ ਤਲਵਾਰ ਰੋਕ ਸਕੋ 1 ਦਿਨਾ ਵਿਚ ਹੀ ਗੁਰੂ ਸਾਹਿਬ ਦਾ ਇਹ ਸਨੇਹਾ ਹਰ ਪਿੰਡ , ਹਰ ਸ਼ਹਿਰ ਦੇ ਘਰ ਘਰ ਪੁਜ ਗਿਆ 1

ਗੁਰੂ ਹਰਗੋਬਿੰਦ ਸਾਹਿਬ  ਨੇ  15 ਜੂਨ 1606 ਵਿਚ ਹਰਿਮੰਦਰ ਸਾਹਿਬ , ਦਰਸ਼ਨੀ ਡਿਓੜੀ ਦੇ ਸਾਮਣੇ  ਉਸ ਟੀਲੇ ਨੂੰ ਤਖਤ ਵਿਚ ਬਦਲ ਦਿਤਾ  ਜੋ 12 ਫੁਟ ਉਚਾ ਸੀ  , ਜਦ ਕੀ ਜਹਾਂਗੀਰ ਦਾ ਹੁਕਮ ਸੀ ਕੀ ਕੋਈ ਵੀ ਦੋ ਫੁਟ ਤੋ ਉਚਾ ਥੜਾ ਨਹੀ ਬਣਵਾ  ਸਕਦਾ , ਓਸਦਾ ਆਪਣਾ ਤਖਤ 11 ਫੁਟ ਉਚਾ ਸੀ 1 ਸਦੀ ਉਸਾਰੀ ਗੁਰੂ ਸਾਹਿਬ ਨੇ ਆਪਣੀ ਅਗਵਾਈ ਹੇਠ ਕਿਸੀ ਰਾਜ ਨਹਿ ਹਾਥ ਲਗਾਇਉ-ਬੁਢੇ ਓ ਗੁਰਦਾਸ ਬਨਾਇਓਦੇ ਵਾਕ ਅਨੁਸਾਰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਹੀ ਆਪਣੇ ਕਰ ਕਮਲਾਂ ਨਾਲ ਕੀਤੀ 1 ਕਿਸੀ ਭਾੜੇ ਦੇ ਮਜਦੂਰ ਜਾਂ ਮਿਸਤਰੀ ਤੋਂ ਨਹੀਂ ਕਰਵਾਈ  1 ਗੁਰੂ ਸਾਹਿਬ ਇਟਾਂ ਲਿਆਂਦੇ , ਭਾਈ ਗੁਰਦਾਸ ਜੀ ਗਾਰਾ ਤੇ ਬਾਬਾ ਬੁਢਾ ਜੀ ਇਸਦੀ ਚਿਣਵਾਈ ਕਰਦੇ 1

 ਹਰਿਮੰਦਿਰ ਸਾਹਿਬ ਭਗਤੀ ਦਾ ਪ੍ਰਤੀਕ ਤੇ ਅਕਾਲ ਤਖਤ ਸ਼ਕਤੀ ਦਾ 1 ਅਕਾਲ ਤਖਤ ਹਰਮੰਦਿਰ ਸਾਹਿਬ ਦੇ ਸਾਮਣੇ ਇਸ ਲਈ ਕਿ ਹਰਮੰਦਿਰ ਸਹਿਬ ਵਿਚ ਬੈਠਾ ਭਗਤ ਇਨਸਾਨੀ ਫਰਜ ਨਾ ਭੁਲੇ ਤੇ ਅਕਾਲ ਤਖਤ ਤੇ ਬੈਠਾ ਇਨਸਾਨ ਆਪਣਾ ਧਰਮ ਨਾ ਭੁਲੇ 1  ਅਕਾਲ ਤਖਤ ਦੇ ਸਾਮਣੇ ਦੋ ਨਿਸ਼ਾਨ  ਸਾਹਿਬ,  ਜਿਵੈਂ ਭਗਤੀ ਤੇ ਸ਼ਕਤੀ ਦੋਨੋ ਦੇ ਪਹਿਰੇਦਾਰ ਹੋਣ 1 ਸ਼ਕਤੀ ਦਾ ਨਿਸ਼ਾਨ ਸਾਹਿਬ ਭਗਤੀ ਤੋ ਛੋਟਾ ਰਖਿਆ ਤਾਕਿ ਕਦੀ ਸ਼ਕਤੀ ਭਗਤੀ ਤੇ ਹਾਵੀ ਨਾ ਹੋ ਜਾਏ 1 ਇਸ ਤਰਹ  ਸ਼ਕਤੀ ਨੂੰ ਭਗਤੀ ਦੇ ਅਧੀਨ ਕਰ ਦਿਤਾ 1  ਇਸ ਤਰਹ ਆਮਨੇ ਸਾਮਣੇ ਹਰਿਮੰਦਰ ਸਾਹਿਬ ਵਿਚ ਲੋੜਵੰਦਾ ਲਈ ਦੇਗ ਜੋ ਪਹਿਲਾਂ ਤੋ ਸੀ ਤੇ ਅਕਾਲ ਤਖਤ ਤੇ ਜਾਲਮਾਂ ਦਾ ਨਾਸ ਕਰਨ ਲਈ ਤੇਗ ਦਾ ਸਿਧਾਂਤ ਜਨਮਿਆ 1

 ਆਪਜੀ ਨੇ 52 ਚੋਣਵੇ ਜਵਾਨਾ ਦੀ ਇਕ ਨਿਜੀ ਗਾਰਦ ਤਿਆਰ ਕੀਤੀ  ਜਿਸ ਨੇ ਭਵਿਖ ਵਿਚ ਫੌਜ਼ ਦਾ  ਮੁਢ ਬਨਿਆ 1 ਮਾਝੇ ਤੇ ਦੁਆਬੇ ਵਿਚੋ 500 ਛੇਲ ਛਬੀਲੇ ਗਭਰੂ ਗੁਰ ਦਰਬਾਰ ਵਿਚ ਆਪਾ ਵਾਰਨ ਨੂੰ ਆ ਪੁਜੇ 1 ਇਸ ਤਰਹ  ਇਕ ਛੋਟੀ ਜਹੀ ਫੌਜ਼  ਬਣ ਗਈ 1 ਤਖਤ ਤਾਂ ਸੀ  , ਨਗਾਰਾ ਵੀ ਤਿਆਰ ਕਰਵਾ ਲਿਆ ਤੇ  ਨਿਸ਼ਾਨ  ਸਾਹਿਬ ਵੀ 1 ਲਹੁਡੇ ਵੇਲੇ ਆਕਾਲ ਤਖਤ ਤੇ ਨਗਾਰੇ ਵਜਦੇ, ਸ਼ਿਕਾਰ ਖੇਡਣ ਨੂੰ ਜਾਂਦੇ , ਸਰੀਰਕ ਬਲ ਲਈ ਕਸਰਤ ਕਰਵਾਂਦੇ ,ਤੇ ਮਲ ਅਖਾੜੇ ਵਿਚ ਘੋਲ ਕਰਵਾਂਦੇ 1  ਸੰਧਿਆ ਸਮੇਂ ਬੀਰ-ਰਸੀ ਵਾਰਾਂ ਦਾ ਗਇਨ ਕਰਵਾਇਆ ਜਾਂਦਾ ਜੋ ਪ੍ਰਥਾ ਅਜ ਈ ਕਾਇਮ ਹੈ 1 ਬੀਰ ਰਸ ਕਵਿਤਾਵਾਂ  ਲੋਕਾਂ ਨੂੰ   ਜੋਰ ਤੇ ਜੁਲਮ ਖਿਲਾਫ਼  ਲੜਨ ਤੇ ਅਣਖ ਨਾਲ ਜੀਣ ਦੀ ਹਿੰਮਤ ਤੇ ਤਾਕਤ  ਦਿੰਦੀਆਂ   1  

ਗੁਰੂ ਸਾਹਿਬ ਆਪ  ਸੇਲੀ ਟੋਪੀ ਦੀ ਬਜਾਏ ਬਾਦਸ਼ਾਹਾਂ ਵਾਂਗ ਪਗੜੀ ਤੇ ਕਲਗੀ ਲਗਾਕੇ ਸ਼ਾਹੀ ਠਾਠ ਬਾਠ ਨਾਲ  ਗੁਰਗਦੀ ਤੇ ਬੈਠਦੇ 1 ਅਓਣ ਵਾਲਿਆਂ ਖਤਰਿਆਂ ਨੂੰ ਮਹਿਸੂਸ ਕਰਦਿਆ ਆਪਣੇ ਨਿਤ ਦੇ ਪ੍ਰੋਗਰਮ ਵਿਚ ਕਈ ਤਬਦੀਲੀਆਂ ਕੀਤੀਆਂ 1  ਫੌਜ਼ ਦੀ ਨੀਹ ਰਖੀ, ਭਾਈ ਬਿਧਿ ਚੰਦ ਵਰਗੇ ਸਿਰਲਥ ਸੂਰਮਿਆਂ ਦੀ ਨਿਗਰਾਨੀ ਹੇਠ ਜਵਾਨਾ ਦੀ ਫੌਜੀ ਸਿਖਲਾਈ ਦਾ ਪ੍ਰਬੰਧ ਸ਼ੁਰੂ ਕੀਤਾ1  52 ਸਿਰ ਕਢ ਨੋਜਵਾਨ ਆਪਨੇ ਅੰਗ ਰ੍ਖਸ਼ਕ ਰਖੇ 1

ਗੁਰੂ ਸਹਿਬ ਦੀ ਪ੍ਰਸਿਧੀ ਸੁਣਕੇ ਕੇ ਅਨੇਕਾ ਸੂਰਬੀਰ, ਪਹਿਲਵਾਨ ਅਤੇ ਜਵਾਨ ਭਰਤੀ ਲਈ ਆਏ 1 ਪੰਜ ਸੋ ਜਵਾਨ ਮਾਝੇ ,ਦੁਆਬੇ ਅਤੇ ਮਾਲਵੇ ਤੋਂ , ਜਿਨ੍ਹਾ  ਲਈ ਧਰਮ ਹੀ ਉਨਾ  ਦੀ ਤਨਖਾਹ ਸੀ , ਸਿਰਫ ਦੋ ਵੇਲੇ ਦੀ ਰੋਟੀ ਤੇ 6 ਮਹੀਨੇ ਬਾਦ ਇਕ ਜੋੜਾ ਉਨਾ ਦੀ ਮੰਗ ਸੀ 1 ਸਮੇ ਦੇ ਸਤਾਏ  ਸੇਕ੍ੜੋ ਹਿੰਦੂ ,ਮੁਸਲਮਾਨਾ ਨੇ ਗੁਰੂ ਘਰ ਦੀ ਫੋਜ ਨੂੰ ਆਪਣਾ ਘਰ ਬਣਾ ਲਿਆ 1  500 ਪਠਾਣ ਜਿਨਾ ਨੂੰ ਜਹਾਂਗੀਰ ਨੇ ਆਪਣੀ ਧਾਰਮਿਕ ਨੀਤੀ ਦੇ ਤਹਿਤ ਕਢਿਆ ਸੀ ਗੁਰੂ ਸਾਹਿਬ ਦੀ ਫੌਜ਼ ਵਿਚ ਸ਼ਾਮਲ ਹੋ ਗਏ  1 ਬੇਰੁਜ਼ਗਾਰ ਤੇ ਬਜੁਰਗ ਵੀ ਗੁਰੂ ਸਾਹਿਬ ਦੇ ਝੰਡੇ ਹੇਠ ਆਪਣੀਆ ਸੇਵਾਵਾਂ  ਅਰਪਨ ਕਰਨ ਪਹੁੰਚ ਗਏ 1 ਜਦ ਜਹਾਂਗੀਰ ਨੇ ਤਖਤ ਤੇ ਬੈਠਦਿਆਂ ਸਾਰ ਜੈਸਲਮੇਰ ਦੇ ਰਾਜੇ ਰਾਮ ਪ੍ਰਤਾਪ ਨੂੰ ਰਾਜ  ਤੋਂ ਬੇਦਖਲ ਕਰਕੇ ਬੰਦੀ ਬਣਾਨ  ਦਾ ਹੁਕਮ ਦਿਤਾ ਤਾਂ  ਓਹ ਵੀ  ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਵਿਚ ਆ ਗਿਆ , ਸੀਸ ਭੇਂਟ ਕਰਨ ਵਾਲਿਆ ਦੀ ਗਿਣਤੀ ਇਤਨੀ ਵਧ ਗਈ ਕਿ ਉਨ੍ਹਾ  ਲਈ ਲੰਗਰ ਪਾਣੀ ਦਾ ਇੰਤਜ਼ਾਮ ਕਰਨਾ ਮੁਸ਼ਕਿਲ ਹੋ ਗਿਆ ਤਾਂ ਗੁਰੂ ਸਾਹਿਬ ਨੇ ਕਿਹਾ ,

              ਸੈਲ ਪਥਰ ਮੇ  ਜੰਤ ਉਪਾਏ

             ਤਾਕਾ ਰਿਜਕ ਆਗੇ ਕਰ ਥਰਿਆ

ਗੁਰੂ ਸਾਹਿਬ ਨੇ ਸਾਰੀ ਸੇਨਾ ਨੂੰ ਜਥਿਆਂ ਵਿਚ ਵੰਡ ਦਿਤਾ 1 ਭਾਈ ਲੰਗਾਹ ਜੋ ਅਗੇ ਵਧ ਵਧ ਕੇ ਲੜਦੇ ਸੀ,  ਭਾਈ ਬਿਥੀ ਚੰਦ ਜੋ ਗੁਰੀਲਾ ਜੰਗ ਕਰਦੇ , ਭਾਈ ਪਰਾਨਾ  ਜੋ ਖਬਰਾਂ ਲਿਆਂਦੇ, ਭਾਈ ਪਰਾਗਾ ਜੋ ਰਸਦ-ਪਾਣੀ ਦਾ ਇੰਤਜ਼ਾਮ ਕਰਦੇ, ਹਥਿਆਰ ਤੇ ਬਰੂਦ ਪਹੁਚਾਣ  ਦਾ ਕੰਮ ਕਰਦੇ ਤੇ ਭਾਈ  ਜੇਤਾ ਜੋ ਰਸਾਲੇ ਦੇ ਜਥੇਦਾਰ ਸਨ 1 ਆਪ  ਅਕਾਲ ਤਖਤ ਜਿਸ ਨੂੰ ਅਕਾਲ ਬੁੰਗਾ ਵੀ ਕਿਹਾ ਜਾਂਦਾ ਹੈ , ਬੈਠ ਕੇ ਸਾਰੇ  ਫ਼ੈਸ੍ਲੇ ਕਰਦੇ , ਸਿਖ ਸੰਗਤਾਂ ਦੇ ਦਰਬਾਰ ਲਗਾਂਦੇ 1 ਵਖ ਵਖ ਫਿਰਕਿਆਂ , ਧਰ੍ਮਾ ਦੇ ਲੋਕ ਆਪਣੀ ਫਰਿਆਦ ਲੇਕੇ  ਆਓਂਦੇ  ਕਿਓਂਕਿ  ਓਨਾ ਨੂੰ ਸਚਾ ਇਨਸਾਫ਼ ਮਿਲਦਾ 1 ਸਿਖਾਂ ਨੂੰ ਗੁਰੂ ਸਾਹਿਬ ਦੀ ਰਹਨੁਮਾਈ  ਵਿਚ ਸਰੀਰਕ ਤੋਰ ਤੇ ਮਜਬੂਤ ਕਰਨ ਲਈ ਕੁਸ਼ਤੀਆਂ ਕਰਵਾਈਆ ਜਾਦੀਆ 1 ਬੀਰ ਰਸ ਗਾਓਣ  ਵਾਲੇ ਢਾਡੀਆਂ ਦੇ ਦਰਬਾਰ ਲਗਦੇ, ਸ਼ਸ਼ਤਰ ਵਿਦਿਆ, ਸ਼ਿਕਾਰ ਕਰਨ ਦੇ ਨਵੇ ਨਵੇ ਤਰੀਕੇ ਤੇ ਜੰਗੀ ਤਿਆਰੀਆਂ ਦਾ ਅਭਿਆਸ ਕਰਾਂਦੇ 1 ਇਨ੍ਹਾ ਸਾਰੀਆਂ ਗਤੀ ਵਿਧੀਆਂ ਵਿਚ ਬਾਬਾ ਬੁਢਾ , ਭਾਈ ਗੁਰਦਾਸ, ਤੇ ਭਾਈ ਬਿਧੀ ਚੰਦ ਦਾ ਭਰਪੂਰ ਯੋਗਦਾਨ ਸੀ  1 ਇਸ ਤਰਹ ਇਕ ਐਸੇ ਸਮਾਜ ਦੀ ਸਿਰਜਣਾ ਹੋਈ ,ਜੋ ਜੁਲਮ ਤੇ ਜਬਰ ਦੀ ਟਕਰ ਲੈ  ਸਕੇ 1 ਪਰਜਾ ਦੇ ਦੁਖ ਦਰਦ ਨੂੰ ਸਮਝ ਸਕੇ , ਜਿਸਦਾ ਧਰਮ  ਸਚ, ਦੂਸਰਿਆਂ ਪ੍ਰਤੀ ਸ਼ਰਧਾ , ਪਿਆਰ ਤੇ ਸਝੀਵਾਲਤਾ ਦੀ ਭਾਵਨਾ ਹੋਵੇ , ਜਿਸ ਨਾਲ ਹਰ ਕੋਈ ਆਪਣੇ ਲੋਕ ਤੇ ਪ੍ਰਲੋਕ ਦੀ ਰਖਿਆ ਕਰ ਸਕੇ 1    

 ਅਕਾਲ ਤਖਤ ਬਨਵਾਣਾ, ਅਮ੍ਰਿਤਸਰ ਦੀ ਚਾਰ ਦੀਵਾਰੀ , ਲੋਹ ਗੜ ਦੀ ਸਥਾਪਨਾ , ਅਕਾਲ ਤਖਤ ਤੇ ਬੇਠ ਕੇ ਫੈਸਲਾ ਕਰਾਣੇ ,ਜੰਗਜੂ ਕਾਰਵਾਈਆਂ , ਸ਼ਾਹੀ ਠਾਠ ਬਾਠ ਕਰਕੇ ਜਿਥੇ  ਸਿੰਘਾਂ ਦੇ ਹੋਂਸਲੇ ਵਧ ਗਏ ਉਥੇ ਮੁਗਲ ਹਕੂਮਤ ਇਸ ਨੂੰ ਸ਼ਕ ਦੀ ਨਜਰ ਨਾਲ ਦੇਖਣ ਲਗ ਪਈ 1 ਜਹਾਂਗੀਰ ਪਹਿਲਾਂ  ਤਾਂ ਚੁਪ ਰਿਹਾ   ਪਰ ਜਦੋਂ  ਉਸਨੂੰ ਗੁਰੂ ਹਰਗੋਬਿੰਦ ਸਾਹਿਬ ਦੀਆਂ ਗਤੀਵਿਧਿਆਂ ਬਾਰੇ  ਪਤਾ ਚਲਿਆ ਤਾਂ   ਉਸਨੂੰ ਆਪਣਾ ਸਿੰਘਾਸਨ ਡੋਲਦਾ ਨਜਰ ਆਇਆ 1 ਉਸਨੇ ਸੋਚਿਆ ਸੀ ਕਿ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਕੇ ਉਸਨੇ ਸਿਖੀ ਖਤਮ ਕਰ ਦਿਤੀ ਹੈ  ਪਰ ਸਿਖੀ ਦੀ ਚੜਦੀ ਕਲਾ ਵੇਖ ਕੇ  ਭੈਭੀਤ  ਹੋ ਗਿਆ 1ਉਸਨੇ 12 ਸਾਲ ਲਈ ਗਵਾਲੀਅਰ  ਦੇ ਕਿਲੇ ਵਿਚ ਕੈਦ ਕਰਨ ਦਾ ਹੁਕਮ ਸੁਣਾ ਦਿਤਾ1 

 ਬਾਬਾ ਬੁਢਾ ਤੇ ਭਾਈ ਗੁਰਦਾਸ ਨਾਲ ਸੰਗਤਾ ਦੀਆਂ  ਚੋਕੀਆਂ , ਵਜੀਰ ਖਾਨ , ਮੀਆਂ ਮੀਰ ਤੇ ਨੂਰਜਹਾਂ ਦਾ ਦਬਾਓ, ਰ੍ਬੀ ਸਿਫਤ ਸਲਾਹ ਤੇ ਕੀਰਤਨ ਦੇ ਨਾਲ ਨਾਲ ਗੁਰੂ ਸਹਿਬ ਦੀ ਵਧਦੀ ਸ਼ੁਹਰਤ ਨੇ ਜਹਾਗੀਰ  ਨੂੰ ਮਜਬੂਰ ਕਰ ਦਿਤਾ  ਗੁਰੂ ਸਾਹਿਬ ਨੂੰ ਰਿਹਾ ਕਰਣ ਲਈ   1  ਗੁਰੂ ਸਾਹਿਬ ਨੇ ਸ਼ਰਤ ਰਖੀ ਉਨਾ ਨਾਲ ਸਾਰੇ ਕੇਦੀਆਂ ਨੂੰ ਰਿਹਾ ਕਰਨ ਦੀ 1 ਇਕ ਸ਼ਰਤ ਜਹਾਂਗੀਰ ਨੇ ਵੀ ਰਖ ਦਿਤੀ ਕੀ ਜੋ ਤੁਹਾਡਾ ਚੋਲਾ ਪਕੜ ਕੇ ਬਾਹਰ ਆ ਜਾਣ ਉਨ੍ਹਾ  ਨੂੰ ਰਿਹਾ ਕਰ ਦਿਤਾ ਜਾਏਗਾ 1 ਗੁਰੂ ਸਾਹਿਬ ਨੇ  52 ਕਲੀਆ  ਵਾਲਾ ਚੋਲਾ ਤਿਆਰ ਕਰਵਾਕੇ 52 ਕੈਦੀਆਂ ਨੂੰ ਛੁੜਾ ਲਿਆ  1ਇਸਤੋਂ ਬਾਦ ਜਹਾਂਗੀਰ ਨੇ ਮਰਦੇ ਦੰਮ ਤਕ ਗੁਰੂ ਸਾਹਿਬ ਨਾਲ ਦੋਸਤੀ ਦਾ ਰਿਸ਼ਤਾ  ਨਿਭਾਇਆ 1

ਸ਼ਾਹ ਜਹਾਂ ਨਾਲ ਗੁਰੂ ਸਾਹਿਬ ਦੀਆਂ4 ਲੜਾਈਆਂ ਸਿਧੀਆਂ ,ਅਸਿਧੀਆਂ  ਹੋਈਆਂ ਜੋ  ਜਿਤੀਆਂ ਵੀ , ਉਸਤੋ ਬਾਅਦ  1635 ਵਿਚ ਗੁਰੂ ਸਾਹਿਬ ਨੇ ਅਮ੍ਰਿਤਸਰ ਛਡ ਕੇ ਸ਼ਾਂਤ ਵਾਤਾਵਰਣ ਵਿਚ , ਕੀਰਤਪੁਰ ਸਾਹਿਬ ਜਾਣ  ਦਾ ਫੈਸਲਾ ਕਰ ਲਿਆ ਜਿਥੇ ਸਿਖੀ ਦਾ ਪ੍ਰਚਾਰ ਤੇ ਪ੍ਰਸਾਰ ਨਿਰਵਿਘਨ ਹੋ ਸਕੇ1  ਗੁਰੂ ਸਾਹਿਬ ਦੇ ਜਾਣ  ਤੋ ਬਾਅਦ  ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਦੇ ਹੱਥ ਵਿੱਚ ਚਲਾ ਗਿਆ। ਦਸਵੇਂ ਪਾਤਸ਼ਾਹ ਸਿਰੀ ਗੁਰੂ ਗੋਬਿੰਦ ਜੀ  1699 ਵਿਚ ਖਾਲਸਾ ਸਿਰਜਣਾ ਤੋ ਜਲਦੀ ਬਾਅਦ  ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਤੇ ਅਕਾਲ ਤਖਤ ਦੀ ਦੇਖ ਰੇਖ ਲਈ ਭਾਈ ਮਨੀ ਸਿੰਘ ਜੀ ਨੂੰ ਅਮ੍ਰਿਤਸਰ  ਭੇਜਿਆ , ਜਿਨ੍ਹਾ ਨੇ ਸਹੀਦ ਹੋਣ ਤਕ ਇਸ ਜਿਮੇਵਾਰੀ ਨੂੰ ਬੜੀ ਸ਼ਿਦਤ ਨਾਲ ਨਿਭਾਇਆ 1

 

ਹੁਕਮਨਾਮੇ

ਗੁਰਸਿੱਖਾਂ ਨੂੰ ਸ਼ਸਤਰ ਬੱਧ ਹੋਣ, ਗੁਰੂ ਦਰਬਾਰ ਵਿਚ ਵਧੀਆ ਸ਼ਸਤਰ ਤੇ ਜੁਆਨੀਆਂ ਭੇਂਟ ਕਰਨ ਦਾ ਪਹਿਲਾ ਹੁਕਮਨਾਮਾ ਗੁਰੂ ਹਰਗੋਬਿੰਦ ਸਾਹਿਬ ਨੇ ਇਥੋਂ ਹੀ ਜਾਰੀ ਕੀਤਾ । ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਣ ਪਿਛੋਂ ਅਕਾਲ ਤਖਤ ਤੇ ਬਾਕੀ ਚਾਰੋਂ  ਤਖਤਾਂ ਤੋ ਖਾਲਸਾ ਪੰਥ ਲਈ ਵਖ ਵਖ ਹੁਕਮਨਾਮੇ ਜਾਰੀ ਤੇ ਗੁਰਮਤੇ ਪਾਸ  ਹੁੰਦੇ ਰਹੇ ,ਬੰਦਾ ਸਿੰਘ ਬਹਾਦੁਰ , ਮਾਤਾ ਸਾਹਿਬ ਕੋਰ ,ਮਾਤਾ ਸੁੰਦਰੀ ਤੇ ਹੋਰ ਪੰਜ ਪਿਆਰਿਆਂ ਵਲੋਂ 1

ਦਸੰਬਰ 1674 ਭਾਈ ਗੁਰਬਖ਼ਸ਼ ਸਿੰਘ 30 ਸਿਖਾਂ ਦੀ ਅਗਵਾਈ  ਵਿਚ ਅਹਿਮਦ ਸ਼ਾਹ ਦੁਰਾਨੀ ਤੌਂ ਅਕਾਲ ਬੁੰਗੇ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ।।ਬੁਰਜੀ ਤੇ ਇਮਾਰਤ ਪੂਰੀ ਤਰਾਂ ਢਾਹ ਦਿਤੀ ਗਈ। 10 ਅਪ੍ਰੈਲ 1765 ਨੂੰ ਗੁਰਮਤੇ ਵਿੱਚ ਮੁੜ ਉਸਾਰੀ ਦਾ ਫੈਸਲਾ ਲੈ ਕੇ 1774 ਤਕ ਅਕਾਲ ਬੁੰਗਾ ਮੁੜ ਉਸਾਰ ਲਿਆ ਗਿਆ।

ਜਦੋਂ ਮੀਰ ਮੰਨੂ ਸਿਖਾਂ ਦੀਆਂ ਸਰਗਰਮੀਆਂ ਤੋਂ ਪਰੇਸ਼ਾਨ ਹੋਕੇ ਵਕਤ ਦੀ ਨਜ਼ਾਕਤ ਨੂੰ ਦੇਖਦੇ ਸਿਖਾਂ ਵਲ ਦੋਸਤੀ ਦਾ ਹਥ ਵਧਾਇਆ ਤਾਂ ਪੰਜ ਪਿਆਰਿਆਂ ਨੇ ਉਸ ਵਲੋਂ ਦਿਤੀ ਨਵਾਬੀ ਕਬੂਲ ਨਹੀ ਕੀਤੀ ਪਰ ਬਾਰ ਬਾਰ ਕਹਿਣ ਤੇ  ਨਵਾਬ ਕਪੂਰ,ਜੋ ਇਕ ਸੁਚਜੇ ਮਿਸਲ ਦੇ ਜਥੇਦਾਰ ਸਨ ਨੂੰ ਪ੍ਰਵਾਨ ਕਰਨ ਲਈ ਹੁਕਮ ਦਿਤਾ 1 ਜਿਸਨੇ ਸਿਖਾਂ ਨੂੰ ਬੜੇ ਸੁਚਜੇ ਢੰਗ ਨਾਲ ਜਥੇਬੰਦ ਕੀਤਾ ਤੇ  ਸਿਖ ਜੋ ਮੀਰ ਮੰਨੂੰ ਦੇ ਜੁਲਮਾਂ ਕਰਕੇ ਜੰਗਲਾਂ ਵਿਚ ਭਟਕ ਰਹੇ ਸੀ ਵਾਪਸ ਅਮ੍ਰਿਤਸਰ  ਅਕਾਲ ਤਖਤ ਬੁਲਾਇਆ1  ਜਥਿਆਂ ਵਿਚ ਤਾਲ ਮੇਲ ਕਰਨ ਤੇ ਠੀਕ ਤਰਹ ਪ੍ਰਬੰਧ ਕਰਨ ਲਈ ਸਾਰੇ ਜਥਿਆਂ ਨੂੰ ਇਕ ਥਾਂ  ਕਰਕੇ ਇਨ੍ਹਾ ਨੂੰ ਦੋ ਹਿਸਿਆਂ ਵਿਚ ਵੰਡ ਦਿਤਾ  40 ਸਾਲ ਤੋਂ ਉਪਰ ਬੁਢਾ ਦਲ ਤੇ 40 ਸਾਲ ਤੋ ਥਲੇ  ਤਰੁਣਾ ਦਲ 1  ਬੁਢਾ ਦਲ ਦੇ ਜਿਮੇ ਗੁਰੁਦਵਾਰਿਆ ਦੀ ਦੇਖ ਭਾਲ , ਸਿਖ ਪ੍ਰਚਾਰ ਤੇ ਸਿਖਾ ਦੇ ਹਿਤ ਕਾਰਜ ਕਰਨ ਦੀ ਸੇਵਾ ਤੇ ਦੂਸਰਾ ਦਲ ਵਿਚ ਨੋਜਵਾਨ ਸਨ ਜਿਨ੍ਹਾ ਨੂੰ  ਫੋਜੀ ਜਿਮੇਦਾਰੀਆਂ ਤੇ ਟਕਰਾਓ , ਅਗਰ ਲੋੜ ਪਵੇ ਤਾਂ , ਦੀ ਜਿਮੇਵਾਰੀ ਸੋਂਪੀ 1 ਹਰੀ ਸਿੰਘ ਢਿਲੋਂ  ਫੋਜ ਦਾ ਆਗੂ  ਚੁਣਿਆ ਗਿਆ 1 ਨਵਾਬ ਕਪੂਰ ਆਪਣੇ ਅੰਤ ਤਕ ਦੋਨੋ ਦਲਾਂ ਨੂੰ ਜਥੇਬੰਧ ਕਰਦਾ ਰਿਹਾ  1

ਤਰੁਣਾ  ਦਲ ਦੀ ਸ਼ਕਤੀ ਵਧਦੀ ਚਲੀ ਗਈ ਤੇ ਫੌਜ 12000 ਤਕ ਪੁਜ ਗਈ 1 ਨਵਾਬ ਕਪੂਰ ਨੇ ਸਹੀ ਜਥੇਬੰਦੀ ਲਈ ਇਸ ਨੂੰ  ਪੰਜ ਹਿਸਿਆਂ ਵਿਚ ਵੰਡ ਦਿਤਾ 1 ਹਰ ਇਕ ਦਾ ਅਲਗ ਖ਼ਿਤਾ ਬਣਾ ਦਿਤਾ ਹਰ ਇਕ ਦਾ ਆਪਣਾ ਡਰੰਮ ਆਪਣਾ ਬੈਚ  ਤੇ ਆਪਣੀ ਸਟੇਟ ਬਣਾ ਦਿਤੀ 1 ਇਹ ਸਭ ਆਪੋ  ਆਪਣੇ ਇਲਾਕਿਆਂ ਨੂੰ ਵਧਾਂਦੇ 1  1748 ਤਕ ਇਹ ਜਥੇ 65 ਤਕ ਪੁਜ ਗਏ 1  29 ਮਾਰਚ (13 ਅਪ੍ਰੈਲ ) 1748 ਵਿਚ  ਸਿਖਾਂ ਦੇ 65 ਦਲਾਂ ਦੀ ਸ਼ਕਤੀ ਨੂੰ ਇਕਠਾ ਕਰਕੇ , ਇਕ ਸਰਬਤ ਖਾਲਸਾ  ਦਲ ਦੀ ਅਗਵਾਈ ਵਿਚ 11 ਜਥਿਆਂ ਵਿਚ ਵੰਡ ਦਿਤਾ ਜਿਸ ਨੂੰ ਬਾਦ ਵਿਚ ਮਿਸਲਾਂ ਕਿਹਾ ਜਾਣ  ਲਗਾ,  ਜਿਨ੍ਹਾ ਦਾ ਖੇਤਰ ਸਤਲੁਜ ਨਦੀ ਦੇ ਇਸਪਾਰ ਸੀ 1 ਸਤਲੁਜ ਨਦੀ ਦੇ ਉਸਪਾਰ ਫੁਲਕੀਆ ਮਿਸਲ ਪਹਿਲੇ ਤੋਂ ਹੀ  ਕਾਇਮ ਹੋ ਚੁਕੀ ਸੀ ਜਿਸ ਦਾ ਖੇਤਰ ਮਾਲਵਾ,  ਜਿਸ ਵਿਚ ਪਟਿਆਲਾ, ਨਾਭਾ ਜੀਂਦ ਤੇ ਮਲੇਰਕੋਟਲਾ ਸੀ  1 ਇਸ ਤਰਹ ਇਹ  12 ਮਿਸਲਾ ਪੰਜਾਬ ਤੇ ਤਕਰੀਬਨ ਰਾਜ ਹੀ ਕਰ ਰਹੀਆਂ ਸੀ ਤੇ ਕਿਸੇ ਦਾ ਹੀਆ ਨਹੀਂ ਸੀ  ਪੈਂਦਾ ਇਨ੍ਹਾ  ਨੂੰ ਵੰਗਾਰਨ ਦਾ ।

 18ਵੀਂ ਸਦੀ ਵਿਚ ਕਈ ਵਾਰੀ ਮੁਗਲ ਸੂਬੇਦਾਰਾਂ ਤੇ ਅਫਗਾਨ ਹਮਲਾਵਰਾਂ ਹਥੋ ਅਕਾਲ ਤਖਤ ਤੇ ਹਰਮੰਦਿਰ ਸਾਹਿਬ ਦੀ ਬੇਦਬੀ ਹੋਈ 1 ਅਹਿਮਦ ਸ਼ਾਹ ਅਬਦਾਲੀ  ਅਤੇ ਮੱਸੇ ਰੰਘੜ ਨੇ ਅਕਾਲ ਤਖ਼ਤ ਉੱਤੇ ਲਗਾਤਾਰ ਕਈ ਹਮਲੇ ਕੀਤੇ 1 ਦਸੰਬਰ 1674 ਭਾਈ ਗੁਰਬਖ਼ਸ਼ ਸਿੰਘ 30 ਸਿਖਾਂ ਦੀ ਅਗਵਾਈ  ਵਿਚ ਅਹਿਮਦ ਸ਼ਾਹ ਦੁਰਾਨੀ ਤੌਂ ਅਕਾਲ ਬੁੰਗੇ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ। ਬੁਰਜੀ ਤੇ ਇਮਾਰਤ ਪੂਰੀ ਤਰਾਂ ਢਾਹ ਦਿਤੀ ਗਈ। ਰਾਮ ਦਾਸ ਸਰੋਵਰ ਵੀ ਪੂਰ ਦਿਤਾ ਗਿਆ 1  1765  ਵਿਚ ਗੁਰਮਤਾ ਪਾਸ ਹੋਇਆ ਜਿਸ ਵਿੱਚ ਮੁੜ ਉਸਾਰੀ ਦਾ ਫੈਸਲਾ ਲੈ ਕੇ ਅਕਾਲ ਬੁੰਗਾ ਮੁੜ ਉਸਾਰ ਲਿਆ ਗਿਆ ਤੇ ਸਰੋਵਰ ਮੁੜ ਬਣਾ ਦਿਤਾ ਗਿਆ ।ਪੰਜਾਬ ਕਈ ਮਿਸਲਾਂ ਦੇ ਵਿਚ ਵੰਡਣ ਦੇ ਬਾਵਜੂਦ ਅਮ੍ਰਿਤ੍ਸਿਰ ਇਕ ਸਾਝੀ ਰਾਜਧਾਨੀ ਦੀ ਤੋਰ ਤੇ ਕਾਇਮ ਰਿਹਾ 1ਜਿਥੇ ਸਾਰੇ ਮਿਸਲਾਂ ਦੇ ਮੁਖੀਆਂ ਨੇ ਆਪਣੇ ਆਪਣੇ ਬੁੰਗੇ ਬਣਾ ਲਏ 1  ਆਪਣੇ ਆਪਣੇ ਵਕੀਲ  ਰਖ ਲਏ1 ਪਰ ਜਦ ਸਾਂਝੀ ਨੀਤੀ ਤੇ ਕਾਰਜਾਂ ਦੀ ਲੋੜ ਘਟ ਗਈ ਤਾ ਆਪਣੀ ਆਪਣੇ ਤਾਕਤ ਵਧਾਣ ਲਈ ਮਿਸਲਾਂ ਦੇ ਸਰਦਾਰਾਂ ਦੀ ਆਪਸੀ ਦੁਸ਼ਮਣੀ ਵਧ ਗਈ 1 ਇਸ ਦੋਰਾਨ ਸਰਬਤ ਖਾਲਸਾ  ਯਾ ਇੰਜ ਕਹਿ ਲਵੋ  ਅਕਾਲ ਤਖਤ ਦਾ ਰਾਜਨੀਤਿਕ ਮਹੱਤਵ ਵੀ ਘਟ ਗਿਆ 1  ਮਹਾਰਾਜਾ ਰਣਜੀਤ ਸਿੰਘ ਦੇ ਵਕਤ ਜਦੋ ਜਸਵੰਤ ਰਾਓ ਹਲ੍ਕਰ ਨੇ ਮਹਾਰਾਜੇ ਤੋਂ ਅੰਗਰੇਜਾਂ ਦੇ ਖਿਲਾਫ਼ ਮੱਦਤ ਮੰਗੀ ਤਾ ਮਹਾਰਾਜੇ ਨੇ ਸਰਬਤ  ਖਾਲਸਾ ਨੂੰ ਸਦਣ  ਦੀ ਲੋੜ ਨਹੀ ਸਮਝੀ 1 ਪਰ ਮਹਾਰਾਜੇ ਨੂੰ ਜਦੋ  ਮੋਰਾਂ ਦੇ ਕੇਸ ਵਿਚ ਅਕਾਲੀ ਫੂਲਾ ਸਿੰਘ ਨੇ ਸਜ਼ਾ ਸੁਣਾਈ ਤਾਂ ਮਹਾਰਾਜੇ ਨੇ ਇਸ ਸਜਾ ਨੂੰ ਬਾ-ਅਦਬ ਕਬੂਲ ਕੀਤਾ 1ਕੋੜ੍ਹੇ ਖਾਨ ਨੂੰ ਵੀ ਤਿਆਰ ਹੋ ਗਿਆ 1   ਤੇਜ ਸਿੰਘ ਭ੍ਸੋੜ ਨੂੰ ਧਾਰਮਿਕ ਗਰੰਥ ਵਿਚ ਤਬਦੀਲੀਆਂ ਕਰਨ , ਬਾਣੀ ਨੂੰ ਤੋੜ -ਮ੍ਰੋੜ ਕੇ ਪੇਸ਼ ਕਰਨ ਤੇ ਇਸਦੀ ਤਰਤੀਬ ਬਦਲਣ ਲਈ ਤਨ੍ਖਾਹਿਆ ਕਰਾਰ ਕੀਤਾ ਗਿਆ 1 ਇਕ ਹੁਕਮਨਾਮੇ ਅਨੁਸਾਰ ਅਰਦਾਸ ਵਿਚ ਹੇਠ ਲਿਖੇ ਸ਼ਬਦ ਜੋੜਨ ਲਈ ਕਿਹਾ ਗਿਆ “ਸਰਬਤ ਗੁਰਦੁਆਰਿਆਂ , ਗੁਰਧਾਮਾਂ  ਜਿਨਾ ਤੋ ਪੰਥ ਨੂੰ ਵਿਛੋੜਿਆ  ਗਿਆ ਹੈ ,ਸੇਵਾ , ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ” 

 1920 ਤਕ ਦਰਬਾਰ ਸਾਹਿਬ ਦੇ ਪੁਜਾਰੀ, ਅਖੌਤੀ-ਪਛੜੀਆਂ ਜਾਤਾਂ ਦੇ ਸਿੱਖਾਂ ਦਾ ਪ੍ਰਸ਼ਾਦ ਨਹੀਂ ਸਨ ਕਬੂਲ ਕਰਦੇ। ਜਲਿਆਂ ਵਾਲਾ ਬਾਗ  ਵਿਚ, 11 ਅਕਤੂਬਰ ਨੂੰ ਰਾਤ ਵੇਲੇ, ਮਤਾ ਪਾਸ ਹੋਇਆ ਕਿ ਅਗਲੀ ਸਵੇਰ ਨੂੰ ਅਖੌਤੀ-ਪਛੜੀਆਂ ਜਾਤਾਂ ਦੇ ਸਿੱਖ, ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਜਾਣ। ਉਨ੍ਹਾਂ ਨਾਲ ਕਈ ਸਿੱਖ ਆਗੂ ਜਾਣ ਵਾਸਤੇ ਤਿਆਰ ਹੋ ਗਏ। ਅਗਲੇ ਦਿਨ ਅਖੌਤੀ-ਪਛੜੀਆਂ ਜਾਤਾਂ ਦੇ ਕਈ ਸਿੰਘਾਂ ਨੇ ਖੰਡੇ ਦੀ ਪਾਹੁਲ ਲਈ (ਅੰਮ੍ਰਿਤ ਛਕਿਆ)ਦੀਵਾਨ ਖ਼ਤਮ ਹੋਣ ਤੋਂ ਬਾਅਦ, ਇਹ ਸਾਰੇ ਸਿੱਖ, ਇਕੱਠੇ ਹੋ ਕੇ, ਸੁੰਦਰ ਸਿੰਘ ਮਜੀਠੀਆ ਦੀ ਅਗਵਾਈ ਹੇਠ ਦਰਬਾਰ ਸਾਹਿਬ ਪੁਜ  ਗਏ। ਜਿਹਾ ਕਿ ਉਮੀਦ ਸੀ, ਪੁਜਾਰੀਆਂ ਨੇ ਪ੍ਰਸ਼ਾਦ ਕਬੂਲ ਕਰਣ ਤੋਂ ਇਨਕਾਰ ਕਰ ਦਿਤਾ  ਪ੍ਰੋ. ਹਰਕਿਸ਼ਨ ਸਿੰਘ ਬਾਵਾ ਨੇ ਗਲ ਵਿਚ ਪੱਲਾ ਪਾ ਕੇ ਤਿੰਨ ਵਾਰ ਪੁਜਾਰੀਆਂ ਨੂੰ ਅਰਜ਼ ਕੀਤੀ ਕਿ ਉਹ ਪ੍ਰਸ਼ਾਦ ਕਬੂਲ ਕਰ ਲੈਣ। ਪਰ ਪੁਜਾਰੀ ਨਾ ਮੰਨੇ 1 ਇਨੇ ਚਿਰ ਵਿਚ ਜਥੇਦਾਰ  ਕਰਤਾਰ ਸਿੰਘ  ਅਤੇ ਜਥੇਦਾਰ  ਤੇਜਾ ਸਿੰਘ  ਵੀ ਪੁੱਜ ਗਏ। ਹੁਣ ਸੰਗਤ ਦੀ ਗਿਣਤੀ ਬਹੁਤ ਹੋ ਚੁੱਕੀ ਸੀ। ਅਖ਼ੀਰ ਫ਼ੈਸਲਾ ਹੋਇਆ ਕਿ ਗੁਰੂ ਗਰੰਥ ਸਾਹਿਬ ਜੀ  ਦਾ ਵਾਕ ਲਿਆ ਜਾਏ। ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੀ :ਨਿਰਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ… ‘ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੁਣ ਕੇ ਸੰਗਤ ਵਿਸਮਾਦ ਵਿਚ ਗਈ। ਅਖ਼ੀਰ, ਪੁਜਾਰੀਆਂ ਨੂੰ ਅਰਦਾਸ ਕਰਨੀ ਪਈ ਤੇ ਪ੍ਰਸ਼ਾਦ ਵਰਤਾਇਆ ਗਿਆ। ਇਸ ਤੋਂ ਬਾਅਦ ਸੰਗਤ ਅਕਾਲ ਤਖ਼ਤ ਸਾਹਿਬ ਵਲ ਗਈ। ਸੰਗਤ ਨੂੰ ਆਉਂਦਿਆਂ ਵੇਖ ਕੇ ਪੁਜਾਰੀ, ਤਖ਼ਤ ਸਾਹਿਬ ਨੂੰ ਸੁੰਨਾ ਛੱਡ ਕੇ ਚਲੇ ਗਏ। ਉਨ੍ਹਾਂ ਦੇ ਜਾਣ ਮਗਰੋਂ ਸੰਗਤ ਨੇ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ। ਅਕਾਲ ਤਖ਼ਤ ਸਾਹਿਬ ਉਤੇ ਸਿੱਖ ਆਗੂਆਂ ਦੇ ਲੈਕਚਰ ਹੋਏ। ਬਾਅਦ ਵਿਚ ਹਾਜ਼ਰ ਸੰਗਤ ਨੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਵਾਸਤੇ 25 ਸਿੰਘਾਂ ਦਾ ਇਕ ਜੱਥਾ ਬਣਾਉਣ ਦਾ ਫ਼ੈਸਲਾ ਕੀਤਾ

ਅਕਾਲ ਤਖਤ ਦੀ ਪਲਸਤਰ ਪੈੰਟ ਸਮੇ  ਇੱਕ ਤਹਿ ਨੰਗੀ ਹੋਈ ਹੈ ਜੋ ਮੂਲ ਤਖ਼ਤ ਦਾ ਹਿੱਸਾ ਹੋ ਸਕਦੀ ਹੈ। ਇਸ ਦੀਆਂ ਕੰਧਾਂ ਉੱਤੇ 19ਵੀਂ ਸਦੀ ਵਿੱਚ ਚਿੱਤਰ ਉਲੀਕੇ ਗਏ ਸਨ। ਇਨ੍ਹਾਂ ਕੰਧ-ਚਿੱਤਰਾਂ ਦੇ ਰੰਗ ਕੁਝ ਥਾਵਾਂ ਤੋਂ ਮਿਟ ਗਏ ਸਨ, ਪਰ ਅਜੇ ਵੀ ਸਾਂਭੇ ਜਾ ਸਕਣ ਦੀ ਸਥਿਤੀ ਵਿੱਚ ਸਨ। 1984 ਦੇ ਬਲਿਊ ਸਟਾਰ ਸਮੇਂ ਇਹ ਨਸ਼ਟ ਹੋ ਗਏ। ਇਥੇ ਤਿੰਨ ਕੰਧ-ਚਿੱਤਰ ਸਨ। ਇੱਕ ਤੇ ਲਿਖਿਆ ਸੀ: ‘ਘੋੜੇ ਲਿਆ ਭਾਈ ਬਿਧੀ ਚੰਦ ਹਜੂਰਾ।’ ਇਹ ਹੁਕਮਨਾਮਾ ਉਸ ਵਕਤ ਦਾ ਹੈ ਜਦੋਂ ਕਾਬੁਲ ਤੋਂ ਦੋ ਮਸੰਦ ਦੋ ਬਹੁਤ ਸੁੰਦਰ ਘੋੜੇ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟ ਕਰਨ ਲਈ ਲਿਆ ਰਹੇ ਸਨ। ਮੁਗਲ ਸੂਬੇ ਨੇ ਇਨ੍ਹਾ ਘੋੜਿਆਂ ਦੀ ਸ਼ਾਨੋ ਸ਼ੋਕਤ ਦ੍ਖਕੇ ਇਨ੍ਹਾਂ ਘੋੜਿਆਂ ਨੂੰ ਖੋਹ ਕੇ ਲਾਹੋਰ ਦੇ ਸ਼ਾਹੀ ਤਬੇਲਿਆਂ ਵਿਚ ਲੈ ਗਿਆ 1 ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ  ਤਾਂ ਉਨ੍ਹਾਂ ਨੇ ਆਪਣੇ  ਇੱਕ ਸ਼ਰਧਾਲੂ ਭਾਈ ਬਿਧੀ ਚੰਦ ਇਨ੍ਹਾ ਘੋੜਿਆ ਨੂੰ ਵਾਪਿਸ ਲਿਆਉਣ ਲਈ ਹੁਕਮ ਕੀਤਾ 1ਜਿਸਨੇ ਬੜੀ ਹੁਸ਼ਿਆਰੀ ਨਾਲ ਘੋੜੇ ਸ਼ਾਹੀ ਤਬੇਲੇ  ਤੋਂ ਵਾਪਸ ਲਿਆਂਦੇ ਇਹ ਵਾਰਤਾ ਇੱਕ ਕੰਧ ਚਿੱਤਰ ਵਿੱਚ ਅੰਕਿਤ ਸੀ। ਇੱਕ ਹੋਰ ਕੰਧ ਚਿੱਤਰ ਵਿੱਚ ਗੁਰੂ ਜੀ ਰਾਗੀ ਸਿੰਘਾਂ ਤੋਂ ਕੀਰਤਨ ਸੁਣ ਰਹੇ ਸਨ। ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਇੱਕ ਚਿੱਤਰ ਵਿੱਚ ਉਹ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਂਦੇ ਸਨ। ਇੱਕ ਹੋਰ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਦ੍ਰਿਸ਼ ਸੀ। ਤਿੰਨ ਕੰਧ ਚਿੱਤਰ ਕਬੀਰ, ਸੈਣ ਅਤੇ ਧਰੁਵ ਭਗਤਾਂ ਨਾਲ ਸਬੰਧਿਤ ਸਨ। ਲਗਪਗ 30 ਚਿੱਤਰ ਪੇਂਟ ਕੀਤੇ ਗਏ ਸਨ

ਜੂਨ 1984 ਵਿੱਚ ਸਰਕਾਰ ਵਲੋਂ ਅਕਾਲ ਬੁੰਗੇ ਤੇ ਕੀਤੇ ਹਮਲੇ (ਓਪਰੇਸ਼ਨ ਬਲੂ ਸਟਾਰ) ਕਾਰਨ ਅਹਿਮਦ ਸ਼ਾਹ ਅਬਦਾਲੀ ਤੋ ਬਾਅਦ ਅਕਾਲ ਤਖਤ  ਦਾ ਮੱਥਾ ਇੱਕ ਵਾਰ ਫਿਰ ਹਿੰਦੁਸਤਾਨੀ ਫੌਜ ਦੁਆਰਾ ਬਰਬਾਦ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਕੇ  ਨਿਹਥੇ ਤੇ ਬੇਕਸੂਰ ਲੋਕਾਂ ਨੂੰ ਸ਼ਹੀਦ ਕਰ ਦਿੱਤਾ 1 6 ਜੂਨ 1984 ਨੂੰ ਭਾਰਤੀ ਸੈਨਾ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਉਸਦੇ ਹਥਿਆਰਬੰਦ ਹਮੈਤੀਆਂ ਨੂੰ ਕਾਬੂ ਕਰਨ ਲਈ ਟੈਂਕ ਤੱਕ ਇਸਤੇਮਾਲ ਕੀਤੇ । ਭਾਰਤੀ ਸੈਨਾ ਦੀ ਬਲਿਊ ਸਟਾਰ ਆਪ੍ਰੇਸ਼ਨ ਸਮੇਂ ਕੀਤੀ ਕਾਰਵਾਈ ਦੇ ਨਤੀਜੇ ਵਜੋਂ ਅਕਾਲ ਤਖ਼ਤ ਦਾ ਭਾਰੀ ਨੁਕਸਾਨ ਹੋਇਆ ਜਿਸ ਲਈ  2005 ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ  ਨੇ ਉਨ੍ਹਾਂ ਮੰਦਭਾਗੇ ਦਿਨਾਂ ਦੌਰਾਨ ਵਾਪਰੀਆਂ ਮਾੜੀਆਂ ਘਟਨਾਵਾਂ ਲਈ ਸਿੱਖਾਂ ਤੋਂ ਹੀ ਨਹੀਂ ਸਾਰੇ ਰਾਸ਼ਟਰ ਤੋਂ ਮੁਆਫੀ ਮੰਗੀ ਸੀ।

 ਭਾਵੇਂ ਭਾਰਤ ਸਰਕਾਰ ਨੇ ਮੁੜ ਉਸਾਰੀ ਕਰਵਾਈ ਪਰ ਸਿੱਖਾਂ ਨੂੰ ਇਹ ਪ੍ਰਵਾਨ ਨਹੀਂ ਸੀ।ਸੋ ਸਿੱਖ ਸੰਗਤਾਂ ਨੇ 1986 ਵਿਚ ਸਰਕਾਰ ਦੀ ਉਸਾਰੀ ਹੋਈ ਇਮਾਰਤ ਨੂੰ ਢਾਹ ਕੇ  ਸੰਗਤਾਂ ਦੀ ਭੇਟਾ ਤੇ  ਕਾਰ ਸੇਵਾ ਰਾਹੀਂ ਅਕਾਲ ਬੁੰਗੇ ਦੀ ਮੁੜ  ਉਸਾਰੀ ਕੀਤੀ।ਸੰਗਤਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੇਵਾ ਦੇ ਰੰਗ ਨਾਲ ਰੰਗੀ , ਗੁਰੂ ਸਾਹਿਬ ਦੇ ਸਤਿਕਾਰ ‘ਤੇ ਚੜ੍ਹਦੀਕਲਾ ਦੀ ਨਿਸ਼ਾਨੀ ਤੇ ਬਹੁਤ ਹੀ ਸੁੰਦਰ ਇਮਾਰਤ ਸਿਰਜੀ।

ਅਕਾਲ ਤਖਤ ਤੇ ਛੇਵੇਂ ਤੋ ਦਸਵੇਂ ਗੁਰੂ ਸਹਿਬਾਨਾਂ , ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਤੇ ਹੋਰ ਮਹਾਨ ਸਹੀਦਾਂ ਤੇ ਧਰਮੀਆਂ ਦੇ ਸ਼ਸ਼ਤਰ ਇਥੇ ਸੰਭਲੇ ਪਏ ਹਨ 1  ਬਾਬਾ ਬੁਢਾ ਜੀ , ਭਾਈ ਜੇਤਾ ਜੀ , ਭਾਈ ਉਦੈ ਸਿੰਘ ਜੀ , ਬਾਬਾ ਕਰਮ ਸਿੰਘ , ਭਾਈ ਬਿਧੀ  ਚੰਦ ਜੀ , ਬਾਬਾ ਦੀਪ ਸਿੰਘ ਜੀ , ਬਾਬਾ ਗੁਰਬਖਸ਼  ਸਿੰਘ , ਬਾਬਾ ਨੋਧ ਸਿੰਘ , ਭਾਈ ਬਚਿਤ੍ਰ ਸਿੰਘ ਆਦਿ ,1

ਅਕਾਲ ਬੁੰਗਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਮੇ   2 ਮੰਜ਼ਲਾ  ਸੀ ਬਾਕੀ ਦੀਆਂ  ਤਿੰਨ ਮੰਜਲਾਂ  ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਮੁਕੰਮਲ ਹੋਈ।   ਸੰਗਮਰਮਰ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ 1 ਗੁੰਬਦ ਦੀ ਉਸਾਰੀ  ਸੋਨੇ ਦੇ ਪਤਰਾਂ ਨਾਲ ਸਰਦਾਰ ਹਰੀ ਸਿੰਘ ਨਲਵਾ ਨੇ ਕਰਵਾਈ ਸੀ ਜੋ  ਗੁਰੂ ਹਰਗੋਬਿੰਦ ਦੇ ਸਰਲ ਤਖ਼ਤ ਦੇ ਡਿਜਾਇਨ ਨੂੰ ਵਿਅਕਤ ਨਹੀਂ ਕਰਦਾ 1 ਅਕਾਲ ਤਖਤ ਦੀ ਪਹਿਲੀ ਮੰਜਿਲ ਤੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੈ ਜਿਥੇ ਜਥੇਦਾਰ ਵੀ ਬੈਠਦੇ ਹਨ 1 ਦੂਸਰੀ ਮੰਜਿਲ ਮਹਤਵਪੂਰਣ ਇਕਤਰਤਾਂਵਾਂ  ਤੇ ਅਮ੍ਰਿਤ ਸੰਚਾਰ ਹੁੰਦਾ ਹੈ ਤੀਸਰੀ ਮੰਜਲ ਤੇ ਬਣੇ ਹਾਲ ਕਮਰੇ ਦਾ ਤੇਜਾ ਸਿੰਘ ਸਮੁੰਦਰੀ ਹਾਲ ਬਣਨ ਤਕ  ਮਤਲਬ 1930 ਤਕ  ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਇਕੱਤਰਤਾਵਾਂ ਲਈ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ।   1 ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਬਣਾਏ ਗੁਰੁਦਵਾਰਿਆਂ ਨੂੰ ਤਖ਼ਤਾਂ ਦਾ ਨਾਮ ਦਿਤਾ  ਗਿਆ ਤਾਂ  ਇਸ ਤਖਤ ਨੂੰ ਲੋਕ ਅਕਾਲ ਬੁੰਗੇ  ਦੀ ਜਗਹ ਅਕਾਲ ਤਖਤ ਕਹਿਣ ਲਗ ਪਏ 1  

 ਅਕਾਲ ਤਖ਼ਤ ਦੀ ਦਿਨਚਰ੍ਯਾ

ਸ੍ਰੀ ਹਰਿਮੰਦਰ ਸਾਹਿਬ ਦੇ ਅੰਮ੍ਰਿਤ ਵੇਲੇ ਕਿਵਾੜ ਖੁਲ੍ਹਣ ਤੋਂ ਇੱਕ ਘੰਟਾ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਿਵਾੜ ਖੁੱਲ੍ਹ ਜਾਂਦੇ ਹਨ। ਉਸ ਤੋਂ ਇੱਕ ਘੰਟਾ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਨਗਾਰੇ ’ਤੇ ਨਗਾਰਚੀ ਚੋਟ ਲਗਾਉਂਦਾ ਹੈ। ਗੁਰੂ ਸਾਹਿਬ ਜੀ ਦੀ ਸਵਾਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੈ ਕੇ ਜਾਣ ਸੰਬੰਧੀ ਮਰਯਾਦਾ ਅਨੁਸਾਰ ਸਾਰੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਦਰਸ਼ਨੀ ਡਿਊਢੀ ਵਿੱਚ ਸੁਨਹਿਰੀ ਪਾਲਕੀ ਦੇ ਦਾਖਲ ਹੋਣ ਤਕ ਨਗਾਰਾ ਵਜਦਾ ਰਹਿੰਦਾ ਹੈ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਚਲੇ ਜਾਣ ਤੋਂ ਬਾਅਦ ਤਖ਼ਤ ਸਾਹਿਬ ਦੇ ਅੰਦਰਵਾਰ ਤੇ ਬਾਹਰਵਾਰ ਦੋਹਾਂ ਥਾਵਾਂ ਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਦੋ ਪਾਵਨ ਸਰੂਪਾਂ ਦਾ ਸਤਿਕਾਰ ਸਹਿਤ ਪ੍ਰਕਾਸ਼ ਕੀਤਾ ਜਾਂਦਾ ਹੈ। ਫਿਰ ਇਤਿਹਾਸਕ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਤਖ਼ਤ ਸਾਹਿਬ ਦੇ ਸਾਹਮਣੇ ਹੇਠ ਤਖ਼ਤ ਸਾਹਿਬ ਦਾ ਹਜ਼ੂਰੀ ਰਾਗੀ ਜੱਥਾ ‘ਆਸਾ ਦੀ ਵਾਰ’ ਦਾ ਕੀਰਤਨ ਕੀਤਾ ਜਾਂਦਾ ਹੈ

 ਸ੍ਰੀ ਅਕਾਲ ਤਖ਼ਤ ਸਾਹਿਬ ‘ਗੁਰੂ-ਪੰਥ’ ਦੀ ਪ੍ਰਤੀਨਿਧ ਸੰਸਥਾ ਹੋਣ ਕਰਕੇ ਸਮੇਂ-ਸਮੇਂ ਗੁਰਮਤਿ ਵਿਧੀ ਵਿਧਾਨ ਅਨੁਸਾਰ ਹੁਕਮਨਾਮੇ, ਆਦੇਸ਼ ਤੇ ਪੰਥਕ ਗਤੀ-ਵਿਧੀਆਂ ਦੀਆਂ  ਸੂਚਨਾਵਾਂ   ਦਿਤੀਆਂ ਜਾਂਦੀਆਂ ਹਨ 1  ਇਨ੍ਹਾ ਹੁਕਮਨਾਮਿਆ ਤੋ ਸਪਸ਼ਟ ਹੁੰਦਾ ਹੈ ਕਿ ਸਿਖਾਂ ਦੀ ਰਹਿਤ ਮਰਿਆਦਾ , ਧਾਰਮਿਕ ,ਸਮਾਜਿਕ ਤੇ ਰਾਜਨੀਤਕ ਮਸਲਿਆਂ ਸੰਬੰਧੀ ਨਿਰਨਾ ਲੈਣ ਦਾ ਅਧਿਕਾਰ ਤਖਤ ਪਾਸ ਹੈ 1 ਹਰ ਐਤਵਾਰ , ਬੁਧਵਾਰ ,ਤੇ ਵਿਸ਼ੇਸ਼ ਗੁਰਪੁਰਬਾਂ ਸਮੇ ਅਮ੍ਰਿਤ ਸੰਚਾਰ ਹੁੰਦਾ ਹੈ 1 

 

                     ਰਹਿਤ ਮਰਯਾਦਾ

  • ਅਮ੍ਰਿਤ ਸੰਚਾਰ ਲਈ ਇੱਕ ਵਿਸ਼ੇਸ ਅਸਥਨ ਤੇ ਪ੍ਰਬੰਧ ਹੋਵੇ। ਉਸ ਥਾਂ ਤੇ ਜਿਥੇ ਗੁਰੂ ਗਰੰਥ ਸਾਹਿਬ  ਦਾ ਪ੍ਰਕਾਸ਼ ਹੋਵੇਤੇ  ਘੱਟੋ ਘੱਟ ਛੇ ਅੰਮ੍ਰਿਤਧਾਰੀ ਸਿੱਘ ਹਾਜ਼ਰ ਹੋਣ।

  • ਹਰ ਦੇਸ਼, ਹਰ ਮਜ਼੍ਹਬ ਤੇ ਹਰ ਜਾਤੀ ਦੇ ਹਰ ਇੱਕ ਇਸਤਰੀ-ਪੁਰਸ਼ ਨੂੰ ਅੰਮ੍ਰਿਤ ਛੱਕਣ ਦਾ ਅਧਿਕਾਰ ਹੈ, ਜੋ  ਸਿੱਖ ਧਰਮ ਗ੍ਰਹਿਣ ਕਰਨ ਉਪਰੰਤ ਅਸੂਲਾਂ ਉੱਤੇ ਚੱਲਣ ਦਾ ਪ੍ਰਣ ਕਰੇ।

  • ਜੂਠ ਨਹੀਂ ਖਾਣੀ।

  • ਪੰਥ ਵਿੱਚੋਂ ਛੇਕੇ ਨਾਲ ਮਿਲਵਰਤਨ ਨਹੀਂ ਕਰਨਾ।

  • ਸਿੱਖ ਮਰਦ ਅਤੇ ਇਸਤਰੀ ਨੱਕ, ਕੰਨ ਛੇਦਨ ਦੀ ਮਨਾਹੀ ।

  • ਕੁੜੀ ਨੂੰ ਮਾਰਨਾ ਨਹੀਂ ਤੇ ਕੁੜੀਮਾਰ ਨਾਲ ਨਾ ਵਰਤਨਾ ਨਹੀਂ ।

  • ਦਾਜ ਲੈਣ ਦੇਣ ਈ ਮਨਾਹੀ ।

  • ਨਸ਼ੇ ,ਚੋਰੀ-ਯਾਰੀ ਤੇ ਜੂਏ ਦੀ ਮਨਾਹੀ ।

  • ਸਿੱਖ ਇਸਤਰੀ ਨੂੰ ਪਰਦਾ ਜਾਂ ਘੁੰਡ ਕੱਢਣ ਦੀ ਮਨ੍ਹਾਹੀ ।

  • ਗੁਰਮਤਿ ਤੋਂ ਵਿਰੁੱਧ ਕੋਈ ਸੰਸਕਾਰ ਨਹੀਂ ਕਰਨਾ।

  • ਕੇਸ ਕਤਲ ਕਰਨ ਜਾਂ ਰੰਗਣ ਦੀ ਮਨਾਹੀ ।

  • ਪੰਜ ਕਕਾਰ ਹਰ ਵੇਲੇ ਅੰਗ-ਸੰਗ ਰੱਖਣੇ।

  • ਪਰ-ਇਸਤਰੀ ਜਾਂ ਪਰ-ਪੁਰਸ਼ ਦਾ ਗਮਨ ਨਹੀਂ ਕਰਨਾ।

  • 10 ਗੁਰੂ, ਗੁਰੂ ਗਰੰਥ ਤੇ ਗੁਰੂ ਪੰਥ ਤੇ ਪੂਰਨ ਵਿਸ਼ਵਾਸ , ਕਿਰਤ ਕਰਨੀ ਵੰਡ ਕੇ ਛਕਣਾ , ਨਾਮ  ਜਪਣਾ ਸਿਖੀ ਦੇ ਮੁਢਲੇ ਅਸੂਲ ਹਨ 1

ਅਕਾਲ ਤਖਤ ਤੋ ਇਲਾਵਾ 4 ਹੋਰ ਤਖਤ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨਾਲ ਜੁੜੇ ਹੋਏ ਹਨ 1 ਸਭ ਤਖਤਾਂ ਦੀ ਮਾ ਮਰਿਆਦਾ , ਰਹਿਤਾਂ , ਇਕੋ ਜਿਹੀਆਂ ਹਨ 1 

2. ਸਿਰੀ ਪਟਨਾ ਸਾਹਿਬ (ਪਟਨਾ ,ਬਿਹਾਰ)

ਗੰਗਾ ਨਦੀ ਦੇ ਕਿਨਾਰੇ ਸ੍ਰੀ ਗੋਬਿੰਦ ਸਿੰਘ ਜੀ ਦੀ ਯਾਦ ਵਜੋਂ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ 1 ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਨੂੰ ਦਸਮ-ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਅਸਥਾਨ ਹੋਣ ਦਾ ਮਾਣ ਤੇ ਸਤਿਕਾਰ ਪ੍ਰਾਪਤ ਹੈ। ਇਸ ਪਾਵਨ ਧਰਤ ਨੂੰ ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਚਰਨ-ਛੋਹ ਪ੍ਰਾਪਤ ਹੈ। ਸੂਰਬੀਰਤਾ-ਨਿਰਭੈਤਾ ਪ੍ਰਦਾਨ ਕਰਨ ਵਾਲਾ ਹੁਕਮ ਇਥੋਂ ਹੀ ਸੰਗਤਾਂ ਦੇ ਨਾਮ ਜਾਰੀ ਹੋਇਆ, ਜਿਸ ਵਿੱਚ ਨੌਵੇ ਸਤਿਗੁਰੂ ਜੀ ਨੇ ਫਰਮਾਇਆ- ਜੋ ਗੋਬਿੰਦ ਕੀਆ ਠੀਕ ਕੀਆ- ਤਹੀ ਪ੍ਰਕਾਸ਼ ਹਮਾਰਾ ਭਯੋ, ਪਟਨਾ ਸਾਹਿਬ ਵਿਖੇ ਭਵ ਲਯੋ। ਦੇ ਪਾਵਨ ਵਾਕ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਇਸ ਪਾਵਨ ਧਰਤ ‘ਤੇ ਹੀ ਹੋਇਆ। ਗੁਰਦੇਵ ਪਿਤਾ ਗੁਰੁ ਗੋਬਿੰਦ ਸਿੰਘ ਜੀ ਇਥੇ ਬਾਲ ਲੀਲ੍ਹਾ ਰਚ, ਫਿਰ ਇਥੋਂ ਚੱਲ ਅਨੰਦਪੁਰ ਸਾਹਿਬ ਦੇ ਪਾਵਨ ਅਸਥਾਨ ‘ਤੇ ਪਹੁੰਚੇ। ਪੂਰਬ ਵਿੱਚ ਸਿੱਖੀ ਪ੍ਰਚਾਰ ਦਾ ਧੁਰਾ ਪਟਨਾ ਸਾਹਿਬ ਗੁਰੂ ਪੰਥ ਵੱਲੋਂ ਪ੍ਰਵਾਣਿਤ ਤੇ ਸਵੀਕਾਰਤਿ ਦੂਸਰਾ ਤਖ਼ਤ ਹੈ । ਤਖ਼ਤ ਸਾਹਿਬ ਦੀ ਪਾਵਨ ਇਮਾਰਤ ਦੀ ਸੇਵਾ ਪਹਿਲਾਂ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ, ਜੋ ਭੂਚਾਲ ਨਾਲ ਨਸ਼ਟ ਹੋਣ ਕਰਕੇ, ਸੰਗਤਾਂ ਦੇ ਸਹਿਯੋਗ ਨਾਲ ਵਰਤਮਾਨ ਇਮਾਰਤ ਦੇ ਰੂਪ ਵਿਚ ਸੁਭਾਇਮਾਨ ਹੈ। ਗੁਰਦੁਆਰਾ ਗੋਬਿੰਦ ਬਾਗ, ਗੁਰਦੁਆਰਾ ਬਾਲ ਲੀਲਾ, ਮੈਣੀ ਸੰਗਤ, ਖੂਹ ਮਾਤਾ ਗੁਜਰੀ ਜੀ, ਗੁਰਦੁਆਰਾ ਗਊ ਘਾਟ, ਗੁਰਦੁਆਰਾ ਹਾਂਡੀ ਸਾਹਿਬ ਆਦਿ ਇਤਿਹਾਸਕ ਸਥਾਨ ਦਰਸ਼ਨ ਕਰਨਯੋਗ ਹਨ।

3.ਸ੍ਰੀ ਕੇਸਗੜ ਸਾਹਿਬ  (ਆਨੰਦਪੁਰ ਸਾਹਿਬ )

ਗੁਰੂ ਤੇਗ ਬਹਾਦਰ ਨੇ ਮਖੋਵਾਲ ਦੀ ਜਮੀਨ ਖਰੀਦ ਕੇ ਸ੍ਰੀ ਕੇਸਗੜ  ਸਾਹਿਬ ਤਖਤ ਬਣਵਾਇਆ ਜਿਸ ਨੂੰ ਚਕ ਨਾਨਕੀ ਦਾ ਨਾਮ ਦਿਤਾ ਗਿਆ 1 ਬਾਅਦ ਵਿੱਚ ਇਹ ਅਸਥਾਨ ਆਨੰਦਪੁਰ ਸਾਹਿਬ  ਦੇ ਨਾਮ ਨਾਲ ਪ੍ਰਸਿੱਧ ਹੋਇਆ| ਸ੍ਰੀ  ਗੁਰੂ ਗੋਬਿੰਦ ਸਿੰਘ ਜੀ ਪੰਜ ਸਾਲ ਦੀ ਉਮਰ ਵਿਚ ਪਟਨਾ ਸਾਹਿਬ ਤੋ ਆਨੰਦਪੁਰ ਸਾਹਿਬ  ਆਏ ਅਤੇ ਇਥੋਂ ਹੀ ਆਪਣੇ ਪਿਤਾ ਸ੍ਰੀ  ਸਾਹਿਬ ਜੀ ਨੂੰ  ਹਿੰਦੂ ਧਰਮ  ਦੀ ਰਾਖੀ ਲਈ ਸ਼ਹੀਦ ਹੋਣ ਲੇਈ  ਦਿਲੀ  ਨੂੰ ਭੇਜਿਆ| ਸੰਨ 1699 ਈ. ਵਿਚ  ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਪਹਿਲੀ ਵਾਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰ ਕੇ ਖਾਲਸੇ ਦੀ ਸਾਜਨਾ ਕੀਤੀ| ਪੰਜਾ ਤਖਤਾਂ ਵਿਚੋਂ ਇਹ  ਤੀਸਰਾ ਤਖਤ ਗਿਣਿਆ ਜਾਂਦਾ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਖਾਲਸੇ ਦੀ ਜਨਮ-ਭੂਮੀ ਹੈ, ਜੋ ਸ਼ਿਵਾਲਕ ਦੀਆਂ ਪਹਾੜੀਆਂ ਦੇ ਦਾਮਨ ਹੇਠ ਅਤੇ ਦਰਿਆ ਸਤਲੁਜ ਕਿਨਾਰੇ ਸ਼ੁਭਾਇਮਾਨ ਹੈ। ਇਸ ਪਾਵਨ ਸਥਾਨ ਤੋਂ ਜਦ ਰਣਜੀਤ ਨਗਾਰੇ ਤੇ ਚੋਟ ਲੱਗਦੀ ਤਾਂ ਜ਼ਾਬਰ ਤੇ ਜ਼ਾਲਮ ਡਰਦੇ ਤੇ ਸਾਧਾਰਣ ਲੋਕਾਈ ਆਪਣਾ ਰਾਖਾ ਜਾਣ ਸੀਸ ਝੁਕਾਉਂਦੀ ਹੈ। ਮਨੁੱਖਤਾ ਦੇ ਇਤਿਹਾਸ ਵਿੱਚ ਨੀਚੋਂ ਊਚ ਕਰਨ ਦੀ ਕਰਾਮਾਤ ਤੇ ਆਪੇ ਗੁਰ-ਚੇਲੇ ਦਾ ਅਲੌਕਿਕ ਤੇ ਦੈਵੀ ਵਰਤਾਰਾ ਵੀ ਇਥੇ ਹੀ ਵਾਪਰਿਆ। ਜਦ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਵਨ ਸੀਸ ਲੈ ਭਾਈ ਜੈਤਾ ਪੁੱਜਿਆ ਤਾਂ ਸਤਿਗੁਰੂ ਜੀ ਨੇ ਸੁਭਾਵਿਕ ਉਚਾਰਿਆ- ਇਹ ਬਿਧ ਕੋ ਪੰਥ ਬਨਾਓ….। ਇਥੇ ਹੀ ਪੰਜਾਂ ਪਿਆਰਿਆਂ ਸੀਸ ਭੇਂਟ ਕਰ, ਪ੍ਰੇਮ ਦੀ ਖੇਡ ਖੇਡੀ ਤੇ ਫਿਰ ਆਪ ਸਤਿਗੁਰੂ ਜੀ ਨੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰ ਖ਼ਾਲਸੇ ਨੂੰ ਬਖਸ਼ਿਸ਼ਾਂ ਕੀਤੀਆਂ:

ਖ਼ਾਲਸਾ ਮੇਰੋ ਰੂਪ ਹੈ ਖ਼ਾਸ।
ਖ਼ਾਲਸਹ ਮਹਿ ਹਉਂ ਕਰਹੁੰ ਨਿਵਾਸ।
ਖ਼ਾਲਸਾ ਮੇਰੋ ਸਤਿਗੁਰੁ ਪੂਰਾ।

ਇਸ ਅਸਥਾਨ ਤੋਂ ਹੀ ਹਿੰਦੁਸਤਾਨ ਦੀ ਆਜ਼ਾਦੀ ਲਈ ਫੈਸਲਾ-ਕੁੰਨ ਜਦੋ-ਜਹਿਦ ਆਰੰਭ ਹੋਈ, ਜਿਸ ਵਿੱਚ ਗੁਰੂ ਪਾਤਸ਼ਾਹ ਨੇ ਆਪਣਾ ਸਰਬੰਸ ਵਾਰ ਦਿੱਤਾ ਤੇ ਤਦ ਤਕ ਜਾਰੀ ਰਹੀ, ਜਦ ਤਕ ਸ਼ਾਹੀ ਕਿਲ੍ਹੇ ਲਾਹੌਰ ਤੇ ਕੇਸਰੀ ਪਰਚਮ ਨਾ ਝੁਲਾ ਦਿੱਤਾ। ਕਿਤਨਾ ਪਿਆਰ ਹੈ ਇਸ ਪਾਵਨ ਅਸਥਾਨ ਨਾਲ ਖ਼ਾਲਸਾ ਪੰਥ ਦਾ ਕਿ ਹਰ ਗੁਰਸਿੱਖ ਆਪਣੇ ਆਪ ਨੂੰ ਅਨੰਦਪੁਰੀ ਦਾ ਵਾਸੀ ਅਖਵਾ ਮਾਣ ਮਹਿਸੂਸ ਕਰਦਾ ਹੈ।

4, ਸ੍ਰੀ ਹਜੂਰ ਸਾਹਿਬ (ਨੰਦੇੜ ,ਮਹਾਰਾਸ਼ਟਰਾ)

ਇਥੇ ਗੁਰੂ ਗੋਬਿੰਦ ਸਾਹਿਬ ਆਪਣੇ ਜੋਤੀ ਜੋਤ ਸਮਾਣ ਵੇਲੇ ਗੁਰੁਗਦੀ ਗੁਰੂ ਗਰੰਥ ਸਾਹਿਬ ਨੂੰ ਬਖਸ਼ੀ 1

5. ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਹਿਬੋ)

  1. ਗੁਰੂ ਕੀ ਕਾਂਸ਼ੀ 1 ਇਥੇ ਗੁਰੂ ਗੋਬਿੰਦ ਸਿੰਘ ਜੀ ਨੇ ਡਲੇ ਸਿਖ ਦਾ ਪ੍ਰੇਮ ਦ੍ਖਕੇ 9 1/2 ਨਿਵਾਸ ਕੀਤਾ 1 ਇਥੇ ਹੀ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਜੀ ਚਾਰੋਂ ਸਾਹਿਬਜਾਦਿਆਂ ਦੀ  ਸ਼ਹੀਦੀ ਤੇ ਬਾਦ ਗੁਰੂ ਸਹਿਬ ਨੂੰ ਮਿਲਣ ਲਈ ਆਏ 1 ਇਸਦੀ ਸੇਵਾ ਬਾਬਾ ਦੀਪ ਸਿੰਘ ਜੀ ਨੂੰ ਬਖਸ਼ੀ 1 ਇਥੇ ਹੀ ਉਨ੍ਹਾ ਨੇ ਭਾਈ ਮਨੀ ਸਿੰਘ ਦੀ ਮੱਦਤ ਨਾਲ ਗੁਰੂ ਤੇਗ ਬਹਾਦੁਰ ਦੀ ਬਾਣੀ ਦਰਜ ਕੀਤੀ ਤੇ ਗੁਰੂ ਗਰੰਥ ਸਾਹਿਬ ਦੀ ਪੂਰਨ ਬੀੜ ਨੂੰ ਲਿਖਤੀ ਰੂਪ ਦਿਤਾ 1

                 ਵਾਹਿ ਗੁਰੂ ਜੀ ਕਾ ਖਾਲਸਾ  ਵਾਹਿਗੁਰੁ ਜੀ ਕੀ ਫਤਿਹ

Nirmal Anand

Add comment

Translate »