ਸਿੱਖ ਇਤਿਹਾਸ

ਅਕਾਲੀ ਫੂਲਾ ਸਿੰਘ

ਫੂਲਾ ਸਿੰਘ ਦਾ ਜਨਮ ਸੰਨ 1761 ਈ.  ਵਿੱਚ ਬਾਂਗਰ ਦੇ ਇਲਾਕੇ ਵਿੱਚ ਇੱਕ ਛੋਟੇ ਜਿਹੇ ਪਿੰਡ ਦੇਹਲਾ ਸਿਹਾਂ  ਜਿਲਾ ਸੰਗਰੂਰ  ਵਿਖੇ ਕੰਬੋਜ ਪਰਿਵਾਰ ਵਿਚ  ਈਸ਼ਰ ਸਿੰਘ ਤੇ ਮਾਤਾ ਹਰਿ ਕੋਰ ਦੇ ਘਰ ਹੋਇਆ। ਉਨ੍ਹਾਂ ਦੇ ਵੱਡੇ-ਵਡੇਰੇ ਦਰਿਆ ਦੇ ਹੜ੍ਹ ਨਾਲ ਬਰਬਾਦ ਹੋ ਜਾਂਦੇ ਸਨ। ਇਸ ਕੁਦਰਤੀ ਆਫ਼ਤ ਤੋਂ ਬਚਣ ਲਈ ਉਨ੍ਹਾਂ ਨੇ ਆਪਣਾ ਟਿਕਾਣਾ ਬਾਂਗਰ ਦੇ ਇਲਾਕੇ ਵਿੱਚ ਜਾ ਕੀਤਾ। ਵਡੇ ਘਲੂਘਾਰੇ ਸਮੇਂ ਜਦੋਂ  ਅਕਾਲੀ ਫੂਲਾ ਸਿੰਘ ਜੀ ਦੇ ਪਿਤਾ ਨੇ ਅਗੇ ਵਧ ਕੇ ਫੌਜਾਂ ਵਿਚ  ਹਿੱਸਾ ਲਿਆ ਤਾਂ  ਸਹੀਦ ਹੋ ਗਏ ਉਸ ਵੇਲੇ ਅਕਾਲੀ ਜੀ ਦੀ ਉਮਰ ਸਵਾ ਕੁ ਸਾਲ ਸੀ। ਸਰਦਾਰ ਨਰੈਣ ਸਿੰਘ ਜੋ ਨੈਣਾ ਸਿੰਘ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ, ਇਹਨਾ ਦੇ ਪਿਤਾ ਦੇ ਮਿਤਰ ਸਨ, ਨੇ ਬਾਲਕ ਫੂਲਾ ਸਿੰਘ ਦੀ ਪਰਵਰਿਸ਼ ਕੀਤੀ। 7 ਕੁ ਸਾਲ ਦੀ ਉਮਰ ‘ਵਿਚ ਜਦ  ਉਨ੍ਹਾਂ ਦੇ ਮਾਤਾ ਜੀ ਵੀ ਅਕਾਲ ਚਲਾਣਾ ਕਰ ਗਏ ਤਾਂ  ਸਰਦਾਰ. ਨੈਣਾ ਸਿੰਘ, ਫੂਲਾ ਸਿੰਘ ਨੂੰ ਆਪਣੇ ਪਾਸ ਆਨੰਦਪੁਰ ਵਿਖੇ ਆਪਣੇ ਡੇਰੇ ਤੇ  ਲੈ ਗਏ  ਜਿਥੇ ਆਪਣੇ ਨਰਾਇਣ ਸਿੰਘ ਤੋਂ ਪ੍ਰਭਾਵਿਤ ਹੋਕੇ ਨਿਹੰਗ ਬਾਣਾ ਧਾਰਨ ਕਰ ਲਿਆ 1

ਛੋਟੀ ਉਮਰ ਵਿੱਚ ਹੀ ਅਕਾਲੀ ਫੂਲਾ ਸਿੰਘ ਘੋੜ-ਸਵਾਰੀ, ਨਿਸ਼ਾਨੇਬਾਜ਼ੀ , ਤੇਗ ਵਾਹੁਣ ਅਤੇ ਵੀਰਤਾ ਭਰਪੂਰ ਹੋਰ ਕਰਤੱਬਾਂ ਵਿੱਚ ਨਿਪੁੰਨਤਾ ਹਾਸਲ ਕਰ ਚੁਕੇ ਸਨ । ਉਨ੍ਹਾ ਨੇ ਸ਼ਹੀਦਾਂ ਦੀ ਮਿਸਲ ਦੇ  ਬਾਬਾ ਨਰੈਣ ਸਿੰਘ ਨਾਲ ਮਿਲਕੇ ਸਮੇ ਦੀ ਲੋੜ ਮੂਜਬ ਪੰਥ ਲਈ ਕਈ ਅਜਿਹੀਆਂ ਘਾਲਣਾ ਘਾਲੀਆਂ ਕਿ ਉਨ੍ਹਾ ਦੇ ਚਲਾਣੇ ਮਗਰੋਂ ਸਰਬ ਸੰਮਤੀ ਨਾਲ ਇਨ੍ਹਾ ਨੂੰ ਮਿਸਲ ਦਾ ਜਥੇਦਰ ਥਾਪ ਦਿਤਾ ਗਿਆ  । ਸਰਦਾਰ ਨੈਰਣ ਸਿੰਘ ਦੀ ਮੌਤ ਤੋਂ ਬਾਅਦ ਆਪ ਅੰਮ੍ਰਿਤਸਰ ਜਿਥੇ ਅਜਕਲ ਅਕਾਲੀ ਫੂਲਾ ਸਿੰਘ ਬੁੰਗਾ ਹੈ  ਆਪਣਾ ਨਿਵਾਸ ਅਸਥਾਨ ਬਣਾ ਲਿਆ । ਉਸ ਵੇਲੇ ਸਿੱਖ ਮਿਸਲਾਂ ਦੀਆਂ ਸਰਕਾਰਾਂ ਨੇ ਅਕਾਲੀ ਜੀ ਨੂੰ ਅਕਾਲ ਤਖ਼ਤ ਦੀ ਸੇਵਾ ਸੌਂਪ ਦਿੱਤੀ ਤੇ ਉਨ੍ਹਾਂ ਨੂੰ ਸ਼ਸਤਰਧਾਰੀ ਸਿੰਘਾਂ ਦੇ ਗੁਜ਼ਾਰੇ ਲਈ ਜਾਗੀਰ ਦੇ ਦਿੱਤੀ।

ਸੰਨ 1802 ਵਿਚ ਮਹਾਰਾਜਾ ਰਣਜੀਤ ਸਿੰਘ ਨੇ   ਅਮ੍ਰਿਤਸਰ  ਨੂੰ ਫਤਿਹ ਕਰਨ  ਦਾ ਫੈਸਲਾ ਕੀਤਾ ਜੋ ਭੰਗੀ ਮਿਸਲ ਦੇ ਕਬਜ਼ੇ ਵਿਚ ਸੀ 1 ਜਦ ਆਪਜੀ ਨੂੰ ਪਤਾ ਚਲਿਆ ਤਾਂ ਆਪ ਦਾ ਪੰਥਕ ਪਿਆਰ ਨਾਲ ਭਰਪੂਰ ਹਿਰਦਾ  ਬਹੁਤ ਦੁਖੀ ਹੋਇਆ1  ਆਪਣੇ ਆਪਣੀ ਸਿਆਣਪ ਤੇ ਸੂਝ ਬੂਝ ਨਾਲ ਵਿੱਚ ਪੈ ਕੇ ਜੰਗ ਬੰਦ ਕਰਵਾ ਦਿਤੀ ਤੇ ਸਿਖਾਂ ਨੂੰ ਸਿਖਾਂ ਦਾ ਖੂਨ ਡੋਲਣ ਤੋ ਬਚਾ ਲਿਆ 1 ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ  ਦਾ ਅਕਾਲੀ ਜੀ ਨਾਲ ਬਹੁਤ ਪਿਆਰ ਪੈ ਗਿਆ ਤੇ ਹਰ ਇਕ ਮੁਸ਼ਕਲ ਮੁਹਿਮ ਵਿਚ ਉਹ ਆਪਜੀ ਦੀ ਸਹਾਇਤਾ ਤੇ ਹਰੇਕ ਜਰੂਰੀ ਮਾਮਲੇ ਵਿਚ ਉਹ ਆਪਜੀ ਦੀ ਸਲਾਹ ਲੈਂਦੇ ਰਹੇ ।  ਮਹਾਰਾਜਾ ਰਣਜੀਤ ਸਿੰਘ  ਨੇ ਅਕਾਲੀ ਜੀ ਦੇ ਅਧੀਨ ਅਕਾਲ ਨਾਂ ਦੀ ਰੈਜੀਮੈਂਟ ਬਣਾਈ ਤੇ ਉਨ੍ਹਾਂ ਨੂੰ ਉਸ ਦਾ ਮੁਖੀ ਥਾਪ ਦਿੱਤਾ1

 ਆਪਜੀ ਦੇ ਜੀਵਨ ਦਾ ਲਗਪਗ ਸਾਰਾ ਹਿੱਸਾ  ਜੰਗਾਂ ਜੁਧਾਂ  ਵਿਚ ਗੁਜਰਿਆ 1 ਸਿਖ ਰਾਜ ਦੀ ਉਸਾਰੀ ਲਈ ਆਪਨੇ  ਬਹੁਤ ਸਾਰੇ ਜੰਗ ਖਾਲਸਾ ਰਾਜ ਦੀ ਸਥਾਪਨਾ ਤੇ ਬਾਅਦ ਲੜੀਆਂ ਜਿਵੇਂ, ਕਸੂਰ ,ਅਟਕ, ਕਸ਼ਮੀਰ, ਹਜ਼ਾਰਾ,ਪਿਸ਼ਾਵਰ ਅਤੇ ਮੁਲਤਾਨ ਅਦਿ 1

ਅਕਾਲੀ ਬਾਬਾ ਫੂਲਾ ਸਿੰਘ ਵੱਲੋਂ ਲੜੀ ਗਈ ਆਖ਼ਰੀ ਨੋਸ਼ਹਿਰੇ ਦੀ ਸਰਹੱਦੀ ਲੜਾਈ ਸੀ। ਅਫਗਾਨਿਸਤਾਨ ਦਾ ਬਾਦਸ਼ਾਹ 50000 ਦੋੰ ਵਧੇਰੇ ਲਸ਼੍ਕਰ ਲੈਕੇ ਨੋਸ਼ਹਿਰੇ ਦੇ ਖੁਲੇ ਮੈਦਾਨ ਵਿਚ ਖਾਲਸੇ ਨਾਲ ਜੰਗ ਕਰਨ ਲਈ ਆ ਗਿਆ 1 ਖਾਲਸੇ ਵਲੋਂ ਵੀ ਲੜਾਈ ਦੀ ਤਿਆਰੀ ਹੋ ਗਈ1 ਜੰਗ ਵਿਚ ਜਾਣ ਤੋਂ ਪਹਿਲਾਂ ਅਰਦਾਸ ਸੋਧੀ ਗਈ1 ਪਰ ਉਸ ਵੇਲੇ ਤਕ ਪਿੱਛੋਂ ਤੋਪਾਂ ਨਾਂ ਪਹੁਚਣ ਕਰਕੇ  ਮੁਹਿੰਮ ਨੂੰ ਕੁਝ ਚਿਰ ਪਿੱਛੇ ਪਾਉਣਾ ਮੁਨਾਸਿਬ ਸਮਝਦਿਆਂ ਹੋਇਆਂ ਮਹਾਰਾਜਾ ਰਣਜੀਤ ਸਿੰਘ ਨੇ ਫ਼ੌਜਾਂ ਨੂੰ ਦੁਪਹਿਰ ਤਕ ਰੁਕਣ ਦਾ ਹੁਕਮ ਦਿੱਤਾ।

ਜਦ ਇਨ੍ਹਾ ਨੂੰ ਮਹਾਰਾਜੇ ਦੀ ਇਸ ਕਾਰਵਾਈ ਦਾ ਪਤਾ ਲਗਾ ਤਾਂ ਇਨ੍ਹਾ ਨੇ ਕਿਹਾ,’ ਅਸੀਂ ਗੁਰੂ ਦੇ ਹਜੂਰੀ ਵਿਚ ਅਰਦਾਸਾ ਸੋਧ ਚੁਕੇ ਹਨ ,ਹੁਣ ਇਸ ਤੋਂ ਫਿਰਨਾ ਠੀਕ ਨਹੀਂ ਅਸੀਂ ਤਾਂ ਚੜਾਈ ਕਰਾਂਗੇ ਤੇ ਲੜਾਂਗੇ ,ਜਿਤ ਕਲਗੀਆਂ ਵਾਲੇ ਦੇ ਹਥ ਹੈ1 ਅਰਦਾਸਾ ਸੋਧ ਕੇ ਪਿਛੇ ਮੁੜਨਾ ਖਾਲਸੇ ਦਾ ਧਰਮ ਨਹੀਂ “1 ਇਹ ਕਹਿਕੇ ਇਹ ਇੱਕਲੇ ਹੀ  ਆਪਣੇ 1500 ਘੋੜ ਸਵਾਰਾਂ ਨਾਲ ਦਰਿਆ ਟੱਪ ਕੇ  ਕਿਲੇ ਵਲ ਨੂੰ ਤੁਰ ਪਏ1 ਦੁਸ਼ਮਣ ਦੇ ਦਲਾਂ ਨੂੰ ਚੀਰਦੇ ਹੋਇਆਂ ਉਨ੍ਹਾਂ ਹਜ਼ਾਰਾਂ ਪਠਾਣਾਂ ਨੂੰ ਰੱਬ ਦੇ ਘਰ ਪਹੁੰਚਾ ਦਿੱਤਾ। ਮਹਾਰਾਜੇ ਨੇ ਇਨ੍ਹਾ ਦੀ ਇਸ ਦਲੇਰੀ ਨੂੰ ਵੇਖਕੇ  ਆਪਣੀਆ ਫੌਜਾ ਨੂੰ ਵੀ ਪਿਛੇ ਭੇਜ ਦਿਤਾ 1  ਕਿਲੇ ਦੀ ਕੰਧ ਪਾੜਕੇ  ਆਪਣੇ ਘੋੜਿਆ ਸਮੇਤ ਕਿਲੇ ਦੇ ਅੰਦਰ ਜਾ ਵੜੇ ਤੇ ਇਸ ਦਲੇਰੀ ਨਾਲ ਲੜੇ ਕੀ ਵੇਰੀਆਂ ਦੇ ਪੈਰ ਉਖੜ ਗਏ 1  ਲੜਾਈ ਵਿੱਚ ਜਿੱਤ ਦਾ ਝੰਡਾ ਲਹਿਰਾਉਂਦਿਆਂ  7 ਗੋਲੀਆਂ ਖਾਕੇ ਆਪ 14 ਮਾਰਚ 1823 ਨੂੰ ਸ਼ਹੀਦ ਹੋ ਗਏ । ਮਹਾਰਾਜੇ ਵਾਸਤੇ ਇਨ੍ਹਾ ਦੀ ਸ਼ਹੀਦੀ ਕਿਸੇ ਸਦਮੇ ਤੋਂ ਘਟ ਨਹੀਂ ਸੀ1  ਉਨ੍ਹਾਂ ਦਾ ਅੰਤਿਮ ਸੰਸਕਾਰ ਫ਼ੌਜੀ ਸ਼ਾਨ ਨਾਲ ਇਥੇ ਹੀ ਕੀਤਾ ਗਿਆ। ਬਾਅਦ ਵਿਚ ਇਨ੍ਹਾ ਦੇ ਅੰਗੀਠੇ ਵਾਲੀ ਜਗਹ ਦੀ ਕੁਝ ਜਮੀਨ ਮਹੰਤਾ ਨੇ ਵੇਚਣ ਦੀ ਕੋਸ਼ਿਸ਼ ਕੀਤੀ 1 ਸਿਖਾ ਨੇ ਮੁਕਦਮਾ ਦਰਜ਼ ਕੀਤਾ1  18 ਜੁਲਾਈ 1918 ਵਿਚ ਫੈਸਲਾ ਸਿਖਾਂ ਦੇ ਹਕ ਵਿਚ ਹੋ ਗਿਆ ਇਹ ਜਮੀਨ ਸ਼ਰੋਮਣੀ ਅਕਾਲੀ ਦਲ ਦੀ ਨਿਗਰਾਨੀ ਹੇਠ ਸੋਂਪ ਦਿਤੀ ਗਈ

ਇਸ ਲੜਾਈ ਵਿਚੋਂ ਨਸ ਕੇ ਗਏ ਪਠਾਣਾ ਵਿਚੋਂ ਇਕ ਦਾ ਨਾਂ ਮੁਲਾ ਰਸੀਦ ਸੀ ਜੋ ਬੜਾ ਬਹਾਦਰ ਸੀ 1 ਉਸ ਕੋਲੋ ਪੁਛਿਆ ਗਿਆ ਕੀ ਮੁਲਾਂ ਜੀ ਹੁਣ ਸਿੰਘਾ ਨਾਲ ਜਿਹਾਦ ਕਦ ਕਰੋਗੇ 1 ਤਾਂ ਉਸਨੇ ਉੱਤਰ ਦਿਤਾ ਕਿ ਸਿੰਘਾਂ ਨਾਲ ਸਾਮਣੇ ਹੋਕੇ ਲੜਨ ਦਾ ਇਰਾਦਾ  ਹਮੇਸ਼ਾਂ ਲਈ ਛਡ ਦਿਤਾ ਹੈ 1 ਹਾਂ ਜੇਕਰ ਮੈਨੂੰ ਇਤਨਾ ਲੰਬਾ ਨੇਜਾ ਬਣਾ ਦਿਉ ਕਿ ਮੈਂ ਸਰਹਦ ਦੀਆਂ ਚੋਟੀਆਂ ਤੇ ਖੜਾ ਹੋਕੇ ਮਾਝੇ ਤਕ ਦੇ ਸਿੰਘਾ ਦਾ ਨਿਸ਼ਾਨਾ ਬਣਾ ਸਕਾਂ ਤਾਂ ਮੈ ਆਪਣਾ ਫੈਸਲਾ ਬਦਲ ਸਕਦਾਂ ਹਾਂ  ਫਿਰ ਆਪਣੇ ਪੈਰਾਂ ਨੂ ਹਥ ਲਗਾਕੇ ਚੁਮਿਆਂ ਤੇ ਕਹਿਣ ਲਗਾ ਇਨ੍ਹਾ ਪੈਰਾਂ ਦੇ ਸਦਕਾ ਮੈ ਬਚ ਨਿਕਲਿਆਂ ਹਾਂ ਨਹੀਂ ਤਾਂ ਮੈਂ ਵੀ ਆਪਣੇ ਹਜ਼ਾਰਾਂ ਭਰਾਵਾਂ ਦੀ ਤਰਹ ਮੈਦਾਨ-ਏ-ਜੰਗ ਵਿਚ ਕੁਤਰਿਆ  ਜਾਂਦਾ “1 ਇਤ੍ਹਨਾ ਖੋਫ਼ ਸੀ ਪਠਾਨਾਂ ਦੇ ਦਿਲਾਂ ਵਿਚ 1

 ਉਹ ਨਿਰਭੈ ਤੇ ਨਿਧੜਕ ਜਰਨੈਲ ਹੋਣ ਦੇ ਨਾਲ ਨਾਲ ਸਿਖ ਮਰਿਆਦਾ ਦੇ ਵੀ ਪਕੇ ਧਾਰਨੀ ਸਨ ਤੇ ਮਰਿਆਦਾ ਦੇ ਉਲਟ ਕਿਸੇ ਦੀ ਵੀ ਕਾਰਵਾਈ ਬਰਦਾਸਤ ਨਹੀਂ ਸੀ ਕਰਦੇ 1   ਮਹਾਰਾਜਾ ਰਣਜੀਤ ਸਿੰਘ  ਨੂੰ ਵੀ  ਸਿੱਖ ਮਰਿਆਦਾ ਦੇ ਉਲਟ ਕੰਮ ਕਰਨ ਤੇ ਤਨ੍ਖਾਇਆ ਕਰਾਰ ਕੀਤਾ  ਗਿਆ ਤੇ ਅਕਾਲ ਤਖਤ ਦੇ ਸਾਹਮਣੇ  ਬੰਨ੍ਹ ਕੇ ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ । ਮਹਾਰਾਜਾ ਨੇ ਵੀ  ਇਸ ਹੁਕਮ ਅੱਗੇ ਆਪਣਾ ਸਿਰ ਝੁਕਾਇਆ।  ਮਹਾਰਾਜਾ ਜੀਂਦ ਜਦ ਅੰਗਰੇਜ਼ਾ ਦੇ ਖਿਲਾਫ਼  ਅਕਾਲੀ ਫੂਲਾ ਸਿੰਘ ਦੀ ਸ਼ਰਨ ਵਿੱਚ ਆਨੰਦਪੁਰ ਸਾਹਿਬ ਆਏ । ਅੰਗਰੇਜ਼ਾਂ ਦਾ  ਅਕਾਲੀ ਫੂਲਾ ਸਿੰਘ ਤੇ ਜੋਰ ਪੁਆਉਣ ਤੇ ਵੀ ਉਸਨੂੰ ਧੱਕਾ ਨਹੀ ਦਿਤਾ ਕਿਓਂਕਿ ਇਹ ਸਿਖੀ ਇਖਲਾਖ ਦੇ ਉਲਟ ਸੀ 1

ਅਕਾਲੀ ਫੂਲਾ ਸਿੰਘ ਆਪਣੇ ਸੂਰਬੀਰ ਯੋਧਾ ਹੋਣ ਦੇ  ਨਾਲ ਨਾਲ ਧਾਰਮਿਕ ਬਿਰਤੀ ਦੇ  ਇਨਸਾਨ ਸਨ 1 ਇਨ੍ਹਾ ਨੇ ਅਕਾਲੀ ਦਲ ਦੀ ਅਗਵਾਈ ਵਿਚ ਗੁਰੁਦਵਾਰਿਆਂ ਦੇ ਸੁਧਾਰ ਲਈ ਤੇ ਸਿਖ ਕੋਮ  ਲਈ ਭਾਰੀ ਸੇਵਾ ਕਰਦਿਆਂ ਯਾਤਰਾਵਾਂ ਤੇ ਜਾਂਦੇ ਰਹੇ ਪਰ ਆਪਣਾ ਨਿਵਾਸ ਅਸਥਾਨ ਅਮ੍ਰਿਤਸਰ ਹੀ ਰਖਿਆ 1 ਅਮ੍ਰਿਤਸਰ ਵਿਚ ਅਕਾਲੀ ਦਲ , ਫੂਲਾ ਸਿੰਘ ਅਕਾਲੀ ਬੁੰਗਾ ਤੇ ਨਿਹੰਗਾ ਦੀ ਛਾਉਣੀ ਆਪਜੀ ਦੀ ਦੇ ਨਾਂ ਨੂੰ  ਸਮਰਪਿਤ ਹੈ ਇਹ ਗ੍ਰਿਸਤੀ ਨਹੀਂ ਸਨ1 ਪਰ ਇਨ੍ਹਾ ਦੇ ਛੋਟੇ ਭਰਾ ਦੀ ਔਲਾਦ ਹੁਣ ਤਰਨ-ਤਾਰਨ ਵਿਚ ਆਬਾਦ ਹੈ 1

               ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Print Friendly, PDF & Email

Nirmal Anand

Add comment

Translate »